ਭੋਜਨ ਸਿੱਟਣ ਦੀ ਬਜਾਏ ਕਿਸੇ ਭੁੱਖੇ ਨੂੰ ਦੇਵੋ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਭੋਜਨ ਨੂੰ ਬਣਾਉਣ, ਪਕਾਉਣ ਲਈ ਤਾਂ ਬਹੁਤ ਥੋੜਾ ਸਮਾਂ ਲੱਗਦਾ ਹੈ। ਇਸ ਨੂੰ ਪੈਦਾ ਕਰਨ ਲਈ 2 ਤੋਂ 6 ਮਹੀਨੇ ਲੱਗਦੇ ਹਨ। ਫ਼ਲਾਂ ਦੇ ਦੱਰਖ਼ਤ ਨੂੰ ਵੱਡਾ ਹੋ ਕੇ ਫ਼ਲ ਲੱਗਣ ਤੱਕ ਹੋਰ ਵੀ ਲੰਬਾ ਸਮਾਂ ਲੱਗਦਾ ਹੈ। ਬਹੁਤ ਮੇਹਨਤ ਨਾਲ ਖਾਣ ਦੇ ਪਦਾਰਥ ਪੈਦਾ ਕਰਕੇ, ਥੋੜਾ ਜਿਹਾ ਦਾਗ਼ੀ ਨੁਕਸ ਦੇਖ ਕੇ, ਅਸੀਂ ਕੂੜੇ ਦੇ ਢੇਰ ਵਿੱਚ ਸਿੱਟ ਦਿੰਦੇ ਹਾਂ। ਉਥੋਂ ਵੀ ਭਾਂਵੇ ਕੀੜੇ, ਮੱਖੀਆਂ, ਗਰੀਬ ਬੰਦੇ ਖਾ ਹੀ ਜਾਂਦੇ ਹਨ। ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਕਿਹੜੇ ਸਾਬਣ ਨਾਲ ਧੋ ਕੇ ਸੁੱਧ ਕੀਤਾ ਧੋਂਦਾ ਹੈ? ਪਾਣੀ ਵੀ ਤਾਂ ਜੀਵਾਂ ਨੇ ਝੂਠਾ ਕੀਤਾ ਹੁੰਦਾ ਹੈ। ਜੋ ਬਾਰ-ਬਾਰ ਥਾਂ-ਥਾਂ ਛੱਪੜਾਂ ਨਾਲਿਆਂ ਤੋਂ ਸੂਰਜ ਨਾਲ ਜਲ ਵਾਸ਼ਪ ਹੋ ਕੇ ਫਿਰ ਧਰਤੀ ਉਤੇ ਪੈਂਦਾ ਹੈ। ਕਨੇਡਾ ਵਿੱਚ ਤਾਂ ਵਗਦੇ ਨਹਿਰਾਂ ਦਰਿਆਂਵਾਂ ਦੇ ਪਾਣੀ ਨੂੰ ਹੀ ਪੀਤਾ ਜਾਂਦਾ ਹੈ। ਭਾਰ ਵਰਗੇ ਦੇਸ਼ ਵਿੱਚ ਧਰਤੀ ਵਿੱਚੋਂ ਹੀ ਪਾਣੀ ਕੱਢ ਕੇ ਪੀਤਾ ਜਾਂਦਾ ਹੈ। ਉਥੇ ਹੀ ਬਾਥਰੂਮ ਬਣਿਆ ਹੁੰਦਾ ਹੈ। ਲੈਟਰੀਨ ਗਰਕਾਈ ਹੁੰਦੀ ਹੈ। ਆਲੂ ਮੂੰਗਫ਼ਲੀ, ਗਾਜਰਾਂ ਸਭ ਧਰਤੀ ਵਿੱਚ ਹੀ ਮਹੀਨਿਆਂ ਦੇ ਹਿਸਾਬ ਨਾਲ ਰਹਿੰਦੇ ਹਨ। ਕਿੰਨੇ ਕੁ ਹਨ, ਜਿਹੜੇ ਧਰਤੀ ਤੇ ਖਾਣ ਵੇਲੇ ਡਿੱਗਣ ਉਤੇ ਅੰਨ ਦੁਆਰਾ ਚੱਕ ਕੇ ਖਾ ਜਾਂਦੇ ਹਨ? ਧਰਤੀ ਗੰਦੀ ਨਹੀਂ ਹੈ। ਅਸੀਂ ਆਪ ਧਰਤੀ ਨੂੰ ਗੰਦਾ ਕਰਦੇ ਹਾਂ। ਸਭ ਕੁੱਝ ਰੀਸਰਕਲ ਹੋ ਕੇ, ਜਾਣੀ ਕੇ, ਖੱਪਤ ਹੋਣ ਪਿਛੋਂ, ਦੁਆਰਾ ਫਿਰ ਸਾਡੇ ਹੱਥਾਂ ਵਿੱਚ ਆ ਜਾਂਦਾ ਹੈ। ਲੋਕ ਤਾਂ ਧਰਤੀ ਵਿੱਚੋਂ ਉਗੇ ਪੈਦਾ ਹੋਏ ਪਦਾਰਥਾਂ ਨੂੰ ਜਰੂਰ ਖਾਂਦੇ ਹਨ। ਅਗਰ ਇਹੀ ਧਰਤੀ ਉਤੇ ਹੱਥੋਂ ਛੁੱਟ ਕੇ, ਡਿੱਗ ਜਾਵੇ, ਪਰੇ ਵਗਾ ਮਾਰਦੇ ਹਨ। ਆਖੇ," ਇਹ ਗੰਦਾ ਹੋ ਗਿਆ। " ਇਸ ਤੋਂ ਪਹਿਲਾਂ ਚਾਹੇ ਕੱਣਕ ਦੇ ਬੋਹਲ ਧਰਤੀ ਉਤੇ ਹੀ ਲੱਗਦੇ ਹਨ। ਬੰਦ ਡੱਬਿਆਂ ਲਿਫ਼ਫ਼ਾਇਆਂ ਵਿੱਚ ਖਾਣ ਦਾ ਸਮਾਨ ਮਿਲਦਾ ਹੈ। ਇਸ ਉਪਰ ਪਹਿਲਾਂ ਹੀ ਤਰੀਕ ਲਿਖੀ ਜਾਂਦੀ ਹੈ। ਇਸ ਤਰੀਕ ਤੋਂ ਬਾਅਦ ਇਹ ਭੋਜਨ ਖਾਣ ਵਾਲਾ ਨਹੀਂ ਰਹਿੱਣਾ। ਇਹ ਵੀ ਹੋਰ ਵਿਕਰੀ ਕਰਨ ਦਾ ਇਕ ਨਵਾ ਸਾਧਨ ਹੈ। ਜੇ ਭੋਜਨ ਖਾਦਾ ਨਹੀਂ ਜਾਂਦਾਂ। ਤਾਂ ਇਸ ਨੂੰ ਖੋਲਣ ਖਾਣ ਤੋਂ ਬਗੈਰ ਹੀ ਸਿੱਟ ਦਿੱਤਾ ਜਾਵੇ। ਕੀ ਇਹ ਸਾਫ਼ ਸੁਥਰੇ ਢੰਗ ਨਾਲ ਬੰਦ ਕੀਤਾ, ਖਾਣ ਦਾ ਭੋਜਨ ਸੱਚੀਂ ਜ਼ਹਿਰ ਬਣ ਜਾਂਦਾ ਹੈ? ਜਦੋਂ ਇਸ ਨੂੰ ਬੰਦ ਕਰਦੇ ਹਨ। ਕਈ ਥਾੜਾਂ ਇੰਨੀਆਂ ਗੰਦੀਆਂ ਹੁੰਦੀਆਂ ਹਨ। ਦੇਖ ਕੇ ਸਾਰਾ ਖਾਦਾ ਬਾਹਰ ਆ ਸਕਦਾ ਹੈ। ਬਿਹਾਰ ਵਿੱਚ ਪਟਨੇ ਮੇਰੇ ਸੋਹੁਰੇ ਰਹਿੰਦੇ ਸਨ। ਉਥੇ ਮੈਂ ਕੁੱਖ ਦਿਨ ਰਹੀਬੈਕਰੀ ਦੀਆਂ ਬਣੀਆਂ ਚੀਜ਼ਾਂ ਬਰੀਡ, ਡੌਨਟ, ਮਫ਼ਨ ਦੋ ਚਾਰ ਦਿਨਾਂ ਲਈ ਖਾਣ ਵਾਲੇ ਹੁੰਦੇ ਹਨ। ਇੰਨਾਂ ਨੂੰ ਬਣਾਉਣ ਵਾਲਿਆਂ ਦਾ ਕਹਿੱਣਾਂ ਹੈ," ਉਸ ਉਪਰ ਲਿਖੀ ਤਰੀਕ ਪੜ੍ਹ ਲੈਣੀ ਜਰੂਰੀ ਹੈ। " ਗੱਲ ਵੀ ਠੀਕ ਹੈ ਜੇ ਲੋਕ ਸਿੱਟਣਗੇ ਨਹੀਂ ਹੋਰ ਵਿਕਰੀ ਨਹੀਂ ਹੋਵੇਗੀ। ਆਂਡੇ ਦੁੱਧ ਤੋਂ ਬਣੀਆਂ ਚੀਜ਼ਾਂ ਸਭ ਦੀ ਮੁਨਿਆਦ ਦੋਂ ਕੁ ਹਫ਼ਤੇ ਦੀ ਲਿਖੀ ਹੁੰਦੀ ਹੈ। ਭੋਜਨ ਸਿੱਟਣ ਦੀ ਬਜਾਏ ਕਿਸੇ ਭੁੱਖੇ ਨੂੰ ਦੇਵੋ। ਉਲੀ ਲੱਗਾ ਭੋਜਨ ਸਿੱਟਣਾਂ ਹੀ ਪੈਂਦਾ ਹੈ। ਉਥੇ ਸਿੱਟੋ, ਜਿਥੇ ਐਸੇ ਭੋਜਨ ਨੂਂ ਕੋਈ ਜੀਵ ਖਾ ਸਕੇ। ਇਸ ਦੀ ਤੁਲਨਾ ਭਾਰਤ, ਅਫ਼ਰੀਕਾ ਨਾਲ ਕਰੀਏ। ਲੋਕ ਭੁੱਖੇ ਮਰ ਰਹੇ ਹਨ। ਗਰੀਬ ਲੋਕਾਂ ਲਈ ਫ਼ਲ ਤਾਂ ਖਾਂਣੇ ਬਹੁਤ ਵੱਡੀ ਗੱਲ ਹੈ। ਢਿੱਡ ਭਰਨ ਲਈ ਚਾਵਲ, ਰੋਂਟੀ ਵੀ ਨਹੀਂ ਮਿਲਦੇ। ਕਿੰਨੇ ਲੋਕ ਭੁੱਖੇ ਸੌਂਦੇ ਹਨ। ਭਾਰਤੀਆਂ ਨੂੰ ਭੋਜਨ ਸਿੱਟਣ ਦਾ ਪਤਾ ਹੀ ਨਹੀਂ ਹੁੰਦਾ ਹੈ। ਪਿੰਡਾਂ ਵਿੱਚ ਆਂਡੇ, ਘਿਉ, ਦਾਲਾਂ, ਕੱਣਕ, ਆਟੇ ਨੂੰ ਲੋੜ ਸਮਝ ਕੇ ਵਰਤਿਆ ਜਾਂਦਾ ਹੈ। ਸਿੱਟਣ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ। ਕਈ ਗਰੀਬ ਤਾਂ ਕੁੜੇ ਦੇ ਢੇਰ ਵਿਚੋਂ ਚੁਕ ਕੇ ਢਿੱਡ ਭਰਦੇ ਹਨ। ਅੱਜ ਕੱਲ ਪਾਰਟੀਆਂ, ਵਿਆਹ ਉਤੇ ਬਹੁਤ ਭੋਜਨ ਖ਼ਰਾਬ ਕੀਤਾ ਜਾਂਦਾ ਹੈ। ਲੋਕਾਂ ਦੀ ਖਾਂਣ ਦੀ ਭੁੱਖ ਉਨੀ ਨਹੀਂ ਹੁੰਦੀ। ਜਿੰਨੀਆਂ ਚੀਜ਼ਾਂ ਖਾਣ ਲਈ ਮੂਹਰੇ ਰੱਖੀਆਂ ਜਾਂਦੀਆਂ ਹਨ। ਲੋਕ ਪਲੇਟਾਂ ਭਰ ਕੇ ਸੁਆਦ ਦੇਖ ਕੇ ਸਿੱਟ ਦਿੰਦੇ ਹਨ। ਫਿਰ ਹੋਰ ਖਾਂਲੀ ਪਲੇਟ ਲੈ ਕੇ ਸਿੱਟਣ ਲਈ, ਹੋਰ ਉਪਰ ਤੱਕ ਭਰ ਲੈਂਦੇ ਹਨ। ਲੁਧਿਆਣੇ ਇੱਕ ਵਿਆਹ ਵਿੱਚ 12 ਤਰਾਂ ਦੀ ਆਈਸ-ਕਰੀਮ ਸੀ। ਲੋਕੀ ਖਾਣੇ ਨਾਲ ਰੱਜਣ ਤੋਂ ਬਾਅਦ ਵੀ ਸਾਰੇ ਕਿਸਮ ਦੀ ਆਈਸ-ਕਰੀਮ ਨਾਲ ਪਲੇਟਾਂ ਭਰ-ਭਰ ਸੁਆਦ ਦੇਖ ਕੇ ਬਚਦੀ ਕੂੜੇ ਵਿੱਚ ਸਿੱਟੀ ਜਾਂਦੇ ਸਨ। ਰਿਸਟੋਂਰੈਟਾਂ, ਹੋਟਲਾਂ ਵਿੱਚ ਤਾਂ ਉਹੀਂ ਭੋਜਨ ਤੱਤਾ ਕਰ-ਕਰ ਕੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਕਿਉਂਕਿ ਉਹ ਆਪਣਾਂ ਨੁਕਸਾਨ ਨਹੀਂ ਚਾਹੁੰਦੇ। ਕਈ ਸਬਜੀਆਂ ਵਾਲੇ ਇੰਨਾਂ ਨੂੰ ਸਭ ਗਲਿਆ ਸੜਿਆ ਖਾਣ ਦਾ ਸਮਾਨ ਦੇ ਜਾਂਦੇ ਹਨ। ਇਹ ਉਸ ਨੂੰ ਰਿਨ ਕੇ ਲੋਕਾਂ ਨੂੰ ਖਲਾਉਂਦੇ ਹਨ। ਸਾਡੇ ਦਿਮਾਗ ਵਿੱਚ ਰਿਸਟੋਂਰੈਟਾਂ, ਹੋਟਲਾਂ ਬਾਰੇ ਗਲ਼ਤ ਫਇਮੀ ਹੈ। ਬਈ ਉਥੋਂ ਭੋਜਨ ਬਹੁਤ ਵਧੀਆਂ ਸੇਹਿਤਮੰਦ ਹੁੰਦਾ ਹੈ। ਇਸ ਬਾਰੇ ਹੋਰ ਕਿਤੇ ਗੱਲ ਕਰਾਂਗੇ। ਗੁਰਦੁਆਂਰਿਆਂ ਵਿੱਚ ਵਾਧੂ ਖਾਣਾਂ ਕੂੜੇ ਦੇ ਢੇਰ ਵਿੱਚ ਸਿੱਟ ਦਿੱਤਾ ਜਾਂਦਾ ਹੈ। ਸੁੱਕੀਆਂ ਰੋਂਟੀਆਂ ਘਰਾਂ ਵਿੱਚ ਵੀ ਸਿੱਟਦੇ ਹੀ ਹਾਂ। ਉਸ ਨੂੰ ਤੱਤਾ ਕਰਕੇ ਚਾਹ, ਦੁੱਧ, ਦਹੀਂ ਵਿੱਚ ਭਿਉਂ ਕੇ ਖਾਦਾ ਜਾਂ ਸਕਦਾ ਹੈ। ਇੱਕ ਰੋਟੀ ਵਿੱਚ ਕਿੰਨੇ ਕੱਣਕ ਦੇ ਦਾਣੇ ਹੁੰਦੇ ਹਨ? ਉਨਾਂ ਨੂੰ ਉਗਾਉਣ ਤੋਂ ਲੈ ਕੇ ਰੋਟੀ ਬਣਾਉਣ ਤੱਕ ਛੇ ਮਹੀਨੇ ਤੋਂ ਵੱਧ ਸਮਾਂ ਲੱਗਦਾ ਹੈ। ਕਿੰਨੇ ਪਾਪੜ ਪੇਲਣੇ ਪੈਂਦੇ ਹਨ। ਕੱਣਕ ਨੂੰ ਬੀਜਣਾਂ, ਕੱਟਣਾਂ, ਛੱਟਣਾਂ, ਧੋਣਾਂ, ਸੁੱਕਾਉਣਾਂ, ਪੀਸਣਾਂ, ਗੁੰਨਣਾਂ ਫਿਰ ਜਾ ਕੇ ਸੇਕਣ ਨਾਲ ਰੋਟੀ ਬਣਦੀ ਹੈ। ਬਣਾਉਂਦੇ ਸਮੇਂ ਅਗਰ ਜਲ ਜਾਵੇ, ਕੀਤੀ ਕਤਰੀ ਖੂਹ ਵਿੱਚ ਪੈ ਜਾਂਦੀ ਹੈ। ਗੁਰਦੁਆਰੇ ਮੋਟੀ,ਕੱਚੀ, ਜਲੀ ਰੋਟੀ ਚਲ ਜਾਂਦੀ ਹੈ। ਲੋਕ ਪ੍ਰਸ਼ਾਦ ਸਮਝ ਕੇ ਖਾ ਜਾਂਦੇ ਹਨ। ਫਿਰ ਚਾਹੇ ਢਿੱਡ ਹੀ ਦੁੱਖਦੇ ਰਹਿੱਣ। ਘਰ ਵਿੱਚ ਕੋਈ ਨਹੀਂ ਖਾਂਦਾ। ਐਸੀ ਰੋਟੀ ਗੁਰਦੁਆਰੇ ਵਾਲੇ ਵੀ ਨਹੀਂ ਲੈਣਗੇ। ਅੱਜ ਗੁਰਦੁਆਰੇ ਦੇ ਸੈਕਟਰੀ ਕਹਿ ਰਹੇ ਸਨ," ਲੋਕ ਖੁੱਲਾ ਰਾਸ਼ਨ, ਬਗੈਰ ਪੈਕਿੰਗ ਤੋਂ ਦਾਲ ਆਟਾ ਦੇ ਜਾਂਦੇ ਹਨ। ਉਹ ਲੋਕ ਟੂਣਾਂ ਕਰਕੇ, ਮੇਖਾ ਪਾ ਕੇ ਦੇ ਜਾਂਦੇ ਹਨ। ਅਸੀਂ ਕੂੜੇ ਵਿੱਚ ਸਿੱਟ ਦਿੰਦੇ ਹਾਂ।" ਹੈ ਨਾਂ ਰੱਜ ਨੂੰ ਚੱਜ ਆਇਆ ਹੋਇਆ। ਗੁਰਦੁਆਰੇ ਚਲਾ ਰਹੇ ਹਨ। ਟੂਣੇ-ਜਾਦੂ ਉਤੇ ਜ਼ਕੀਨ ਕਰਦੇ ਹਨ। ਇਹ ਖਾ ਗਏ ਮਰ ਜਾਣਗੇ। ਉਹ ਬੰਦਾ ਜੋ ਰੱæਖ ਕੇ ਗਿਆ ਹੈ ਤੇ ਉਹ ਥਾਂ ਭਸਮ ਨਹੀਂ ਹੋਈ, ਜਿਥੇ ਜਾਦੂ ਕੀਤਾ ਆਟਾ ਦਾਲ ਪਏ ਹਨ। ਪੈਸਿਆਂ ਉਤੇ ਕਦੇ ਨਹੀਂ ਕਿਹਾ। " ਬਈ ਪੈਸੇ ਉਤੇ ਟੂਣਾਂ ਕੀਤਾ ਹੈ। " ਗੁਰਦੁਆਰੇ ਬਣੇ ਹੋਏ ਹਨ। ਲੰਗਰ ਲੋਕੀਂ ਕਰਾਉਂਦੇ ਹਨ। ਗੋਲਕਾਂ ਦਾ ਪੈਸਾ ਕਿਧਰ ਨੂੰ ਜਾਂਦਾ ਹੈ। ਕਿਤੇ ਬਰਕਤ ਸਮਝਕੇ ਘਰਾਂ ਨੂੰ ਤਾਂ ਨਹੀਂ ਚੱਕ ਕੇ ਲੈ ਜਾਂਦੇ। ਕਿਉਂਕਿ ਤੁਹਾਨੂੰ ਵੀ ਗੁਰਦੁਆਰੇ ਤੋਂ ਬਗੈਰ ਹੋਰ ਕੋਈ ਦਾਨ ਕਰਨ ਨੂੰ ਥਾਂ ਨਹੀਂ ਲੱਭਦੀ। ਗੁਰਦੁਆਰੇ ਹੀ ਦੇਣ ਨਾਲ ਦਾਨ ਨਹੀਂ ਲੱਗਦਾ। ਦਾਨ ਉਥੇ ਲੱਗਦਾ ਹੈ। ਜਿਥੇ ਲੋਕ ਜੀਵ ਭੁੱਖ ਨਾਲ ਮਰ ਰਹੇ ਹਨ। ਕਈ ਲੋਕ ਪਿੰਡਾਂ ਵਿੱਚ ਵੀ ਮੱਝਾਂ ਨੂੰ ਦਾਣਾਂ ਨਹੀਂ ਪਾਉਂਦੇ। ਜੋ ਸਾਨੂੰ ਮਿੱਠਾਂ ਮਾਂ ਦੇ ਦੁੱਧ ਵਰਗਾ ਅੰਮ੍ਰਿਤ ਦਿੰਦੀਆਂ ਹਨ। ਗੁਰਦੁਆਰੇ ਜਰੂਰ ਦਾਣਿਆਂ ਦਾ ਥਾਲ ਪਾ ਪਾਉਂਦੇ ਹਨ। ਕੀ ਉਹ ਪੈਕਿੰਗ ਕੀਤਾ ਹੁੰਦਾ ਹੈ? ਖੇਤਾਂ ਵਿੱਚੋਂ ਦਾਣਾਂ, ਦਾਲਾਂ, ਚਾਵਲ ਸਿੱਧਾਂ ਪਹਿਲਾਂ ਗੁਰਦੁਆਰੇ ਚੜਾਉਣ ਜਾਂਦੇ ਹਨ। ਉਥੇ ਵੱਡੇ ਢੇਰ ਖੁਲੇ ਆਟੇ ਦੇ ਹੀ ਲੱਗ ਜਾਂਦੇ ਹਨ। ਜੇ ਕਿਸੇ ਭੁੱਖੇ ਮਰਦੇ ਬੰਦੇ ਨੂੰ ਵਸਤੂਆਂ ਨਹੀਂ ਦਾਨ ਕਰਨੀਆਂ। ਪਾਣੀ ਵਿੱਚ ਹੀ ਸੁੱਟ ਦਿਉ। ਉਥੇ ਅਨੇਕਾ ਜੀਵ ਭੁੱਖੇ ਮਰਦੇ, ਇੱਕ ਦੂਜੇ ਨੂੰ ਖਾ ਰਹੇ ਹਨ। ਅਗਰ ਇਹ ਸਮਾਨ ਲੋੜ ਬੰਦ ਲੋਕਾਂ ਨੂੰ ਦਿੱਤਾ ਜਾਵੇ। ਕੈਲਗਰੀ ਕਨੇਡਾ ਵਰਗੇ ਦੇਸ਼ ਵਿੱਚ ਵੀ ਅਨੇਕਾਂ ਲੋਕ ਭੁੱਖੇ ਸੌਂਦੇ ਹਨ। ਉਨਾਂ ਵਿੱਚ ਘਰੋਂ ਕੱਢੇ ਮਾਂਪੇ, ਔਰਤਾਂ-ਪਤਨੀਆਂ, ਬੱਚੇ ਹਨ। ਮਾਂਪੇ ਤਾਂ ਘਰੋਂ ਕੱਢੇ ਜਾਂਦੇ ਹਨ। ਬੁੱਢਾਪੇ ਵਿੱਚ ਉਨਾਂ ਦੀ ਨੌ-ਜਵਾਨਾਂ ਨੂੰ ਕੋਈ ਲੋੜ ਨਹੀਂ ਹੈ। ਪਤਨੀਆਂ ਤਾਂ ਘਰੋਂ ਕੱਢੀਆਂ ਜਾਂਦੀਆਂ ਹਨ। ਅਗਰ ਪਤਨੀਆਂ ਕੰਮ ਜੋਬ ਨਹੀਂ ਕਰਦੀਆਂ। ਕੰਮ ਤੋਂ ਬਗੈਰ ਚੰਮ ਕਿਸੇ ਕੰਮ ਦਾ ਨਹੀਂ। ਪਤਨੀਆਂ ਵੀ ਕੁੱਝ ਸਾਲਾਂ ਵਿੱਚ ਪਾਲਤੂ ਜਾਨਵਰ ਵਰਗੀ ਲੱਗਦੀਆਂ ਹਨ। ਇਥੋਂ ਦੀ ਸ਼ੋਸ਼ਲ ਸਰਵਸ ਬੱਚੇ ਮਾਂ ਨੂੰ ਦਿੰਦੀ ਹੈ। ਇੰਨਾਂ ਦੀ ਨਗਰਾਨੀ ਵਿੱਚ ਬੇਸਹਾਰਾ ਲੋਕ ਪਲਦੇ ਹਨ। ਇਨਾਂ ਕੋਲ ਕਈ ਵਾਰ ਸਾਡੇ ਪੰਜਾਬੀਆਂ ਵਾਲਾ ਜਾਂ ਅੱਲਗ-ਅੱਲਗ ਕਲਚਰ ਦਾ, ਲੋਕਾਂ ਦੀ ਪਸੰਦ ਦਾ, ਭੋਜਨ ਨਹੀਂ ਹੁੰਦਾ। ਜਿਵੇ ਕਿਸੇ ਨੇ ਸਬਜ਼ੀਆਂ ਦਾਲਾਂ ਖਾਣੀਆਂ ਹੁੰਦੀਆਂ ਹਨ। ਉਸ ਅੱਗੇ ਸੂਰ ਦਾ ਮਾਸ ਰੱਖ ਦੇਵੋਂ। ਹਰ ਬੰਦਾ ਖਾਣ ਵਿੱਚ ਆਪਣੀ ਮਰਜੀ ਵਰਤਦਾ ਹੈ।" ਖਾਵੋਂ ਮੰਨ ਭਾਉਂਦਾ, ਪਾਵੋਂ ਜੱਗ ਭਾਉਂਦਾ, ਪ੍ਰਚਾਵੋਂ ਜੀਅ ਜਿਵੇ ਲੋਟ ਆਉਂਦਾ। ਇਹ ਤਿੰਨ ਚੀਜ਼ਾਂ ਬੰਦੇ ਦੀ ਲੋੜ ਹਨ। ਅਗਰ ਅਸੀਂ ਅੰਨ ਦੀ ਕਦਰ ਕਰਨੋਂ ਹੱਟ ਗਏ। ਇੱਕ ਦਿਨ ਕਾਲ ਪੈ ਜਾਵੇਗਾ। ਲੋਕ ਦਾਣੇ-ਦਾਣੇ ਨੂੰ ਤਸਣਗੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts