ਦੀਵਾਲੀ ਦੀ ਰਾਤ ਦੀਵਾਲਾ ਕੱਢਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwnnder_7@hotmail.com

ਦੀਵਾਲੀ ਵਾਲੀ ਰਾਤ ਲੱਛਮੀ ਆਈ ਹੈ ਜਾਂ ਗਈ ਹੈ। ਜਾਂ ਇਸ ਨਾਲ ਸੁਆਹ ਹੀ ਖਿੰਡੀ ਹੈ। ਚਲਾਕ ਦੁਕਾਨਦਾਰਾਂ ਨੇ ਆਮ ਬੰਦੇ ਨੂੰ ਬੇਫ਼ਕੂਫ਼ ਬਣਾ ਕੇ ਚਾਂਦੀ ਜਰੂਰ ਬਣਾਈ ਹੈ। ਚਾਨਣ ਗਿਆਨ ਦਾ ਹੁੰਦਾ ਹੈ। ਜਿਸ ਤੋਂ ਅਸੀਂ ਫੈ਼ਇਦਾ ਲੈ ਸਕੀਏ। ਜੀਵਨ ਵਿੱਚ ਰੌਸ਼ਨੀ ਕਰ ਸਕੀਏ। ਨਾਂ ਕਿ ਅੰਧ ਵਿਸ਼ਵਾਸ਼ ਦੇ ਸਿਰ ਉਤੇ ਆਪ ਕਰਜ਼ਾਈ ਹੋ ਜਾਈਏ। ਇੱਕ ਕਰਜ਼ਾ ਉਤਾਰਨ ਲਈ ਹੋਰ ਕਰਜ਼ਾ ਲਈ ਜਾਈਏ। ਇੱਕ ਆਮ ਗਰੀਬ ਬੰਦਾ ਵੀ ਰੀਸ ਕਰਦਾ ਹੈ। ਦੀਵਾਲੀ ਦੀ ਰਾਤ ਅੱਡੀਆਂ ਚੁਕ ਕੇ ਫਾਹਾ ਲੈਂਦਾ ਹੈ। ਹਜ਼ਾਰ, ਦੋ ਹਜ਼ਾਰ ਵੀ ਗਰੀਬ ਬੰਦਾ ਇਸ ਦਿਨ ਖ਼ਰਚ ਦੇਵੇ। ਉਸ ਦਾ ਦਾਲ-ਰੋਂਟੀ ਦਾ ਬਜਟ ਹਿਲ ਜਾਂਦਾ ਹੈ। ਦੀਵਾਲੀ ਸਿਰਫ਼ ਦੀਵੇ ਦੀਆ ਲੜੀਆਂ ਜਗਾਉਣ ਨੂੰ ਕਹਿੰਦੇ ਹਨ। ਦੀਵਾਲੀ ਨੂੰ ਰੰਗ ਬਰੰਗੇ ਲਾਟੂ ਲਗਾਏ ਜਾਂਦੇ ਹਨ। ਇਸ ਦਿਨ ਜਾਹਲੀ, ਨਕਲੀ ਮਿੱਠਾਆਈਆਂ ਖ੍ਰੀਦੀਆਂ, ਖਾਂਦੀਆਂ ਜਾਂਦੀਆਂ ਹਨ। ਪੱਟਾਕੇ ਚਲਾਏ ਫੂਕੇ ਜਾਂਦੇ ਹਨ। ਇੰਨਾਂ ਵਿੱਚ ਅੱਗ ਹੀ ਤਾਂ ਨਿਕਲਦੀ ਹੁੰਦੀ ਹੈ। ਬੰਦਾ ਅੱਗ ਨੂੰ ਦੇਖ ਕੇ, ਅੱਗ ਨਾਲ ਖੇਡ ਕੇ, ਬੜਾ ਖੁਸ਼ ਹੁੰਦਾ ਹੈ। ਪਰ ਜਿਸ ਦਿਨ ਅੱਗ ਬੰਦੇ ਨਾਲ ਖੇਡਦੀ ਹੈ। ਇਸ ਦੀਆਂ ਲਪਟਾ ਬੰਦੇ ਨੂੰ ਸੁਆਹ ਕਰ ਦਿੰਦੀਆਂ ਹਨ। ਕਈਆਂ ਦੇ ਦੀਵਾਲੀ ਦੀ ਰਾਤ ਨੂੰ ਮੂੰਹ, ਸਿਰ, ਹੱਥ, ਪੈਰ ਸੜੇ ਹਨ। ਪੈਸੇ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ। ਗਹਿਣਿਆਂ ਕੱਪੜਿਆਂ, ਭਾਂਡਿਆਂ ਉਤੇ ਫਜ਼ੂਲ ਖਰਚਾ ਕੀਤਾ ਜਾਂਦਾ ਹੈ। ਸਦੀਆਂ ਪਹਿਲਾਂ ਕੋਈ ਅਵਤਾਰ, ਪੀਰ, ਫ਼ਕੀਰ ਰਾਜ ਵਿੱਚ ਵਾਪਸ ਆਇਆ ਸੀ। ਮੰਨਦੇ ਹਾਂ, ਉਸ ਦਿਨ ਬਹੁਤ ਖੁਸ਼ੀ ਹੋਈ ਹੋਵੇਗੀ । ਹੁਣ ਕਦੋਂ ਦੇ ਮਰ ਮੁੱਕ ਚੁਕੇ ਹਨ। ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ਕਹੁ ਪੱਟਕਿਆਂ ਨਾਲ ਖ਼ਰਾਬ ਹੁੰਦੀ ਹੈ। ਕੂੜੇ ਦੇ ਢੇਰਾ ਵਿੱਚ ਪੱਟਾਕਿਆਂ ਦੀ ਸੁਆਹ ਬਹੁਤ ਮਾਤਰਾਂ ਵਿੱਚ ਹੁੰਦੀ ਹੈ। ਇਹ ਵਗਦੇ ਨਹਿਰਾਂ ਦੇ ਪਾਣੀ ਵਿੱਚ ਸਿੱਟੀ ਗਈ ਤਾ ਪਾਣੀ ਨੂੰ ਖ਼ਰਾਬ ਕਰਦੀ ਹੈ। ਧਰਤੀ ਵਿੱਚ ਸਿੱਟੀ ਗਈ। ਉਸ ਦਾ ਵੀ ਨੁਕਸਾਨ ਤਾਂ ਜਰੂਰ ਹੋਵੇਗਾ। ਜਦੋਂ ਕਿ ਅੱਗ ਦੀ ਤਿਲੀ ਲਗਾਉਣ ਨਾਲ ਕਈ ਗੁਣਾ ਹੋਰ ਅੱਗ ਫੈਲ ਜਾਂਦੀ ਹੈ। ਕਈ ਲੋਕ ਦੀਵਾਲੀ ਦੀ ਰਾਤ ਸ਼ਰਾਬ ਪੀਂਦੇ ਹਨ। ਲੜਾਈਆਂ ਵੀ ਹੁੰਦੀਆਂ ਹਨ। ਕਤਲ ਵੀ ਹੁੰਦੇ ਹਨ। ਜੂਆ ਵੀ ਕਈ ਲੋਕ ਖੇਡਦੇ ਹਨ। ਜਿਸ ਵਿੱਚ ਕਈ ਵੱਡੀ ਰਕਮ ਹਾਰ ਜਾਂਦੇ ਹਨ। ਮੁੱਲਾਂਪੁਰ ਦਾਖੇ 27 ਕੁ ਸਾਲ ਪਹਿਲਾਂ ਦੀਵਾਲੀ ਦੀ ਰਾਤ ਇੱਕ ਕੁੜੀ ਦੀ ਲਾਸ਼ ਮਿਲੀ ਸੀ। ਜੋ ਬੀ ਏ ਦੀ ਕਲਾਸ ਵਿੱਚ ਪੜ੍ਹਦੀ ਸੀ। ਅੱਗ ਨਾਲ ਜਲ ਕੇ ਮਰੀ ਸੀ। ਇਸ ਪਿਛੇ ਕੀ ਰਾਜ ਸੀ? ਰੱਬ ਜਾਣਦਾ ਹੈ। ਜੇ ਕੋਈ ਜਾਣਦਾ ਹੋਵੇ, ਪਾਜ ਜਰੂਰ ਖੋਲੇ।
ਇਸ ਦਿਨ ਨੂੰ ਮਨਾਉਣ ਲਈ, ਲੋਕਾਂ ਦੀਆਂ ਜੇਬਾ ਵਿਚੋਂ, ਪੈਸੇ ਇੱਕਠੇ ਕਰਨ ਲਈ, ਧਰਮਾਂ ਵਾਲੇ ਇੱਕ ਦੂਜੇ ਨਾਲ ਜੁੜ ਜਾਂਦੇ ਹਨ। ਫਿਰ ਤਾਂ ਹਿੰਦੀ ਸਿੱਖਾਂ ਦੇ ਤਿਉਹਾਰ ਵੀ ਸਾਂਝੇ ਬਣ ਜਾਂਦੇ ਹਨ। ਉਝ ਭਾਵੇ ਹੱਡ ਕੁੱਤੇ ਦਾ ਵੈਰ ਹੋਵੇ। ਲੋਕਾਂ ਵੱਲੋਂ ਨੋਟਾਂ ਦੇ ਢੇਰ ਇੱਕਠੇ ਕਰਨ ਤੱਕ ਮੱਤਲਬ ਹੈ। ਦਿਨ ਚਾਹੇ ਕੋਈ ਹੋਵੇ। ਕੋਈ ਬਹਾਨਾ ਹੋਵੇ। ਧਰਮੀ ਲੋਕ ਬਾਕੀ ਦਿਨਾਂ ਵਿੱਚ ਆਮ ਪਬਲਿਕ ਦੇ ਦੰਗੇ ਕਰਾਉਣ, ਮਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ।
ਸੀਤਾ ਦਾ ਪਤੀ ਘਰ ਆਇਆ। ਸੀਤਾ ਮਾਤਾ ਨੇ ਵਨਵਾਸ ਵਿੱਚ ਪਤੀ ਨਾਲ ਦੁੱਖ ਦੇ ਦਿਨ ਕੱਟੇ। ਰਾਜ ਭਾਗ ਵਿੱਚ ਆਉਂਦੇ ਹੀ ਪਤਨੀ ਨੂੰ ਦਾਗ਼ ਲਾ ਕੇ, ਫਿਰ ਘਰੋਂ ਬਾਹਰ ਕਰ ਦਿੱਤਾ। ਉਸ ਦੀ ਆਪਣੀ ਪਤਨੀ ਨੂੰ ਤਾਂ ਖੁਸ਼ੀ ਮਨਾਉਣ ਦਾ ਮੌਕਾ ਨਹੀਂ ਲੱਗਾ। ਲੋਕਾਂ ਨੂੰ ਬੜੀ ਖੁਸ਼ੀ ਹੋਈ ਹੈ। ਅੱਜ ਤੱਕ ਪੁਸ਼ਤਾਂ ਦੀ ਮਨਾਈ ਖੁਸ਼ੀ ਬੱਚੇ ਵੀ ਜਾਹਰ ਕਰ ਰਹੇ। ਆਪਣੇ ਚਾਹੇ ਪਿਉ ਦਾਦੇ ਦਾ ਜਨਮ-ਮਰਨ ਦਿਨ ਦਾ ਇਲਮ ਨਾਂ ਹੀ ਹੋਵੇ। ਕਈਆਂ ਦੇ ਆਪਣੇ ਪਤੀ ਛੱਡੇ ਹੁੰਦੇ ਹਨ। ਤਲਾਕ ਲਏ ਹੋਏ ਹਨ। ਪਰ ਸੀਤਾ ਦੇ ਪਤੀ ਦੇ ਘਰ ਆਉਣ ਦੀ ਐਸੀਆਂ ਪਤਨੀਆਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਦੀਵੇ ਘਿਉ ਦੇ ਜਾਗਉਦੀਆ ਹਨ। ਅੱਜ ਦੀ ਸੀਤਾ ਦਾ ਅਦਾਲਤ ਵਿੱਚ ਪਤੀ ਤੋਂ ਤਲਾਕ ਦਾ ਕੇਸ ਚਲਦਾ ਹੁੰਦਾ ਹੈ। ਕਈਆਂ ਨੇ ਪਤੀ ਤੋਂ ਪਿਛਾ ਛੁਡਾਇਆ ਹੁੰਦਾ ਹੈ। ਰਾਮ ਜੀ ਦੀ ਆਰਤੀ ਕਰਦੀਆਂ ਹਨ।
ਕੀ ਦੀਵਾਲੀ ਵਾਲੀ ਰਾਤ ਲੱਛਮੀ ਆਈ ਹੈ ਜਾਂ ਗਈ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

satwnnder_7@hotmail.com

Comments

Popular Posts