ਧਰਮਿਕ ਪਾਦਰੀ ਦਾ ਕਹਿੱਣਾਂ ਹੈ। ਕੀ ਜੇ ਜਾਨਵਰ ਨਹੀਂ ਮਾਰਾਂਗੇ ਭੁੱਖੇ ਮਰਨਾਂ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ


ਪ੍ਰਚਾਰਕ ਮੀਟ ਨਾਂ ਖਾਣ ਦੀ ਦੁਹਾਈ ਤਾਂ ਪਾਉਂਦੇ ਹੀ ਹਨ। ਕਿਸੇ ਉਤੇ ਤਾਂ ਅਸਰ ਹੁੰਦਾ ਹੀ ਹੋਣਾਂ ਹੈ। ਆਪ ਭਾਵੇ ਮੀਟ ਨਹੀਂ ਛੱਡਦੇ। ਸ਼ਰੇਅਮ ਝੱਟਕਾਂ ਖਾਣ ਦੀ ਦੁਹਾਈ ਪਾਉਂਦੇ ਹਨ। ਬਾਬਾ ਠਾਕਰ ਸਿੰਘ ਨੇ ਕਬੀਰ ਦੇ ਸਲੋਕਾਂ ਦੇ ਅਰਥ ਕਰਦੇ ਹੋਏ ਵਿਚੇ ਹੋਰ ਕਥਾਂ ਸ਼ੁਰੂ ਕਰ ਦਿੱਤੀ। ਅਖੇ," ਗੁਰੂ ਜੀ ਦੇ ਘੋੜੇ ਚਮਕੌਰ ਦੇ ਯੁੱਧ ਪਿਛੋਂ ਭੁੱਖ ਨਾਲ ਮਰਨ ਲੱਗੇ ਤਾਂ, ਉਨਾਂ ਨੇ ਘੋੜੇ ਹੀ ਵੱਡ ਕੇ ਖਾ ਲਏ। ਸਿੰਘਾਂ ਨੇ ਪੁੰਨ ਦਾ ਕੰਮ ਕੀਤਾ। ਇਸ ਨੂੰ ਕੋਈ ਪੁੱਛਣ ਵਾਲਾ ਹੋਵੇ, "ਘੋੜੇ ਤਾਂ ਘਾਹ ਖਾਂਦੇ ਹੁੰਦੇ ਹਨ। ਘਾਹ ਧਰਤੀ ਤੇ ਬਹੁਤ ਹੈ। ਖੁੱਲੇ ਵੀ ਛੱਡ ਦਿੰਦੇ, ਆਪੇ ਚਰੀ ਜਾਂਦੇ। ਜਾਂ ਕੋਈ ਲੋੜ ਬੰਦ ਆਪੇ ਲਗਾਮ ਫੜ ਲੈਂਦਾ। ਅਸਲ ਗੱਲ ਦੱਸੀ ਨਹੀਂ। ਘੋੜੇ ਮਾਰਨ ਵਾਲੇ ਸਿੰਘਾਂ ਨੂੰ ਆਪ ਦੇ ਮੂੰਹ ਨੂੰ ਮਾਸ ਦਾ ਸੁਆਦ ਚਾਹੀਦਾ ਸੀ। ਨਹਿੰਗ ਉਨਾਂ ਦੀ ਨਸਲ ਵਿਚੋਂ ਹੀ ਹਨ। ਘੋੜੇ ਬੱਕਰੇ ਹੱਟੇ ਕੱਟੇ ਬਣਨ ਲਈ ਇਹੀ ਕੁੱਝ ਖਾਂਦੇ ਹਨ। ਇੰਂਨਾਂ ਵਾਂਗ ਹੀ ਖੁੱਲੇ ਅਵਾਰਾ ਫਿਰਦੇ ਹਨ। ਧਰਮਿਕ ਪਾਦਰੀ ਦਾ ਕਹਿੱਣਾਂ ਹੈ। ਜੇ ਜਾਨਵਰ ਨਹੀਂ ਮਾਰਾਂਗੇ ਕੀ ਭੁੱਖੇ ਮਰਨਾਂ ਹੈ? ਕੈਥਲਕ ਦਾ ਪਾਦਰੀ ਕੈਲਗਰੀ ਦੀ ਲੇਕ ਉਤੇ ਆਇਆ। ਉਸ ਦੇ ਨਾਲ ਇੱਕ ਉਸ ਦਾ ਦੋਸਤ ਸੀ। ਉਸ ਕੋਲ ਮੱਛੀਆਂ ਫੜਨ ਦਾ ਲਾਈਲੈਂਸ ਸੀ। ਅੰਦਰ ਜਾਣ ਲੱਗੇ, ਮੱਛੀਆਂ ਫੜਨ ਦਾ ਲਾਈਲੈਂਸ ਮੇਰੇ ਕੋਲ ਗੇਟ ਉਤੇ ਜਮਾਂ ਕਰਾਉਣਾਂ ਜਰੂਰੀ ਸੀ। ਉਸ ਨੇ ਜਮਾਂ ਕਰਾ ਦਿੱਤਾ। ਲੇਕ ਰੂæਲ ਦੇ ਮੁਤਾਬਕ ਉਹ ਮਹੀਨੇ ਵਿੱਚ 10 ਮੱਛੀਆਂ ਲੇਕ ਵਿਚੋਂ ਫੜ ਸਕਦਾ ਸੀ। ਹਰ ਵਾਰ ਵਾਪਸ ਜਾਣ ਤੋਂ ਪਹਿਲਾਂ ਉਸ ਨੂੰ ਦੱਸਣਾਂ ਪੈਂਣਾ ਸੀ ਕਿੰਨੀਆਂ ਮੱਛੀਆਂ ਹੱਥ ਲੱਗੀਆਂ ਹਨ। ਉਹ ਸਭ ਕੰਪਿਉਂਟਰ ਵਿੱਚ ਪਾਉਣ ਨਾਲ ਰਿਕਾਡ ਵਿੱਚ ਪੂਰੇ ਮਹੀਨੇ ਦੀ ਗਿਣਤੀ ਰਹਿੰਦੀ ਸੀ। ਉਸ ਨੇ ਦੋ ਘੰਟੇ ਉਥੇ ਲਾਏ। ਆਪ ਬਾਹਰ ਜਾਣ ਲੱਗਾ ਕਹਿੱਣ ਲੱਗਾ," ਮੈਨੂੰ ਮੱਛੀ ਕੋਈ ਨਹੀਂ ਲੱਭੀ। ਮੈਨੂੰ ਮੇਰਾ ਕਾਡ ਵਾਪਸ ਚਾਹੀਦਾ ਹੈ। " ਮੈਂ ਉਸ ਨੂੰ ਪੁੱਛਿਆ," ਤੇਰਾ ਦੋਸਤ ਕਿਥੇ ਹੈ? ਉਹ ਵੀ ਤੇਰੇ ਨਾਲ ਹੀ ਬਾਹਰ ਜਾਣਾ ਚਾਹੀਦਾ ਹੈ। ਲੇਕ ਦੀ ਫੀਸ ਤੂੰ ਭਰੀ ਹੈ। ਉਸ ਨੇ ਨਹੀਂ।" ਗੱਲ ਇਹ ਸੀ। 5 ਮੱਛੀਆਂ ਲੇਕ ਵਿੱਚੋਂ ਫੜ ਕੇ ਉਸ ਦੋਸਤ ਨੂੰ ਫੜਾਂ ਆਇਆ। ਉਸ ਨੂੰ ਕਿਸੇ ਨੇ ਚੈਕ ਨਹੀਂ ਸੀ ਕਰਨਾ। ਮੱਛੀਆਂ ਫੜਨ ਦੇ ਲਾਈਲੈਂਸ ਵਾਲੇ ਨੂੰ ਹੀ ਰੋਕ ਕੇ ਝੋਲੇ ਵੀ ਦੇਖੇ ਜਾਂਦੇ ਹਨ। ਸੱਚ ਦੱਸ ਦਿੰਦਾ, ਤੇ ਇਸ ਦੀਆਂ 10 ਮੱਛੀਆਂ ਦੀ ਗਿਣਤੀ ਘੱਟ ਜਾਣੀ ਸੀ। ਉਸ ਨੇ ਕਿਹਾ," ਉਹ ਹੋਰ ਰਹਿਣਾਂ ਚਹੁੰਦਾ ਹੈ। ਮੈਂ ਚਰਚ ਦਾ ਪਾਦਰੀ ਹਾਂ। ਜਾ ਕੇ ਭਾਸ਼ਨ ਦੇਣਾਂ ਹੈ।" ਮੈਨੂੰ ਹੋਰ ਵੀ ਹੈਰਾਨੀ ਹੋਈ। ਮੈਂ ਉਸ ਨੂੰ ਦੱਸਿਆ, " ਸਾਡੇ ਪੰਡਤ ਗਿਆਨੀ ਤਾ ਮਾਸ ਖਾਣ ਨੂੰ ਹਰਾਮ ਕਹਿੰਦੇ ਹਨ। ਪਰ ਅੱਖ ਬਚਾਕੇ ਖਾਈ ਵੀ ਜਾਂਦੇ ਹਨ। ਤੂੰ ਦੋ ਕੰਮ ਮਾੜੇ ਕਿਤੇ ਹਨ। ਮੱਛੀਆਂ ਮਾਰੀਆ, ਮਾਰ ਕੇ ਦੋਸਤ ਨੂੰ ਫੜਾ ਦਿੱਤੀਆਂ। ਝੂਠ ਬੋਲਿਆ, ਮੱਛੀਆਂ ਮਿਲੀਆਂ ਨਹੀਂ ਹਨ। ਕੀ ਇਹ ਪਾਦਰੀ ਹੋਣ ਦੇ ਨਾਤੇ ਕੀ ਤੂੰ ਠੀਕ ਕੀਤਾ ਹੈ? ਸਟੇਜ ਉਤੇ ਜਾ ਕੇ ਲੋਕਾਂ ਨੂੰ ਕੀ ਸੇਧ ਦੇਵੇਗਾ? " ਉਸ ਨੇ ਕਿਹਾ," ਮੱਛੀਆਂ ਮੈਂ ਖਾਣ ਲਈ ਮਾਰੀਆ ਹਨ। ਜੇ ਖਾਣ ਲਈ, ਜਾਨਵਰ ਨਹੀਂ ਮਾਰਾਗੇ। ਆਪ ਭੁੱਖੇ ਮਰ ਜਾਵਾਗੇ। ਬੰਦਾ ਜੇ ਖਾਏਗਾ ਨਹੀਂ ਕਿਵੇਂ ਜਿਵੇਗਾ? ਦੋਸਤ ਨੂੰ ਮੱਛੀਆਂ ਫੜਾਕੇ, ਮੈਂ ਉਸ ਨੂੰ ਗਿਫ਼ਰਟ ਦਿੱਤੀ ਹੈ। ਇਹ ਪਿਆਰ ਤੇ ਮਿਤਰਤਾ ਹੈ। " "ਇੱਕ ਜੀਵ ਦੀ ਜਾਨ ਲੈ ਕੇ, ਦੋਸਤ ਨੂੰ ਖੁਸ਼ ਕਰਨ ਲਈ, ਤੋਹਫ਼ਾ ਭੇਟ ਕਰ ਦਿਤਾ। ਰਾਤ ਨੂੰ ਇਹ ਤੈਨੂੰ ਖੁਸ਼ ਕਰਨ ਲਈ ਮੱਛੀ ਤੇ ਸ਼ਰਾਬ ਘਰ ਸੱਦ ਕੇ ਦੇਵੇਗਾ। " ਉਹ ਬੋਲਿਆ,"ਇਹੀ ਤਾ ਜਿੰਦਗੀ ਹੈ। "

ਮੀਟ ਉਤੇ ਹੀ ਗੱਲ ਚਾਲੂ ਰੱਖਦੇ ਹਾਂ। ਹਲਾਲ ਮੀਟ ਖਾਣ ਵਾਲਾ ਜ਼ੋਰ ਦੇ ਰਿਹਾ ਸੀ। ਹਲਾਲ ਮੀਟ ਹੀ ਸੁੱਧ ਮੀਟ ਹੈ। ਉਸ ਨੇ ਦੱਸਿਆ," ਜਾਨਵਰ ਜੋ ਜੈਸੇ ਕਾਂ, ਗਿਲ਼ਝ ਪੈਂਰਾਂ ਕੇ ਪੰਜੋਂ ਵਿੱਚ ਫਸਾ ਕੇ ਖਾਣਾਂ ਖਾਤੇ ਹੈ। ਹਮ ਉਸ ਕੋ ਨਹੀਂ ਖਾਂਤੇ। ਜਾਨਵਰ ਕੇ ਗਲ਼ ਕੋਲ ਦੇਖ ਕੇ ਸੈਪਸ਼ਲ ਇਕੋਂ ਥਾਂ ਉਤੇ ਤੀਖਾ ਚਾਕੂ ਮਾਰ ਦੇਤੇ ਹੈ। ਇੱਕ ਦਮ ਗੰਦਾ ਜਰਾਸੀਮੋਂ ਵਾਲਾਂ ਲਹੂ ਬਾਹਰ ਆ ਜਾਂਤਾ ਹੈ। ਇਸ ਸੁੱਧ ਮੀਟ ਨੂੰ ਹਲਾਲ ਮੀਟ ਕਹਿੰਤੇ ਹੈ। " ਉਸ ਨੂੰ ਮੈਂ ਪੁੱਛਿਆ," ਜਿਸ ਖ਼ਲੜੀ ਅੰਦਰ ਬੈਕਟੀਰੀਏ ਨਾਲ ਭਰਿਆ ਗੰਦਾ ਖੂਨ ਬਾਹਰ ਕੱਢ ਦਿੰਦੇ ਹੋ। ਉਹ ਖ਼ਲੜੀ ਖਾਂਣ ਵਾਲੀ ਕਿਵੇ ਹੋ ਸਕਦੀ ਹੈ। ਜਿਸ ਅੰਦਰ ਦੀ ਪਰਤ ਵਿੱਚ ਗੰਦਾ ਖੂਨ ਹੈ। ਕਿਵੇ ਪਤਾ ਲੱਗਦਾ ਹੈ। ਦੁਕਾਨ ਉਤੇ ਪਿਆ। ਸੁੱਧ ਹਲਾਲ ਮੀਟ ਕਿਹੜਾ ਹੈ? " ਉਹ ਔਖਾ ਜਿਹਾ ਹੋ ਕੇ ਬੋਲਿਆ, " ਬਸ ਐਸੇ ਹੀ ਸ਼ੁੱਧ ਹੋਤਾ ਹੈ। ਕਿਆ ਆਪ ਨੇ ਕਭੀ ਦੁਕਾਨੋਂ ਕੇ ਬਾਹਰ ਲਿਖਾ ਨਹੀਂ ਪੜ੍ਹਾ? " ਸਬਜ਼ੀਆਂ ਖਾਣ ਵਾਲੇ ਆਪ ਨੂਂੰ ਸ਼ਾਕਾਹਾਰੀ ਵੈਜੀ ਕਹਿੰਦੇ ਹਨ," ਅਸੀਂ ਮੀਟ ਨਹੀਂ ਖਾਂਦੇ। ਜੀਵ ਹੱਤਿਆ ਨਹੀਂ ਕਰਦੇ। ਸਬਜ਼ੀਆਂ ਨੂੰ ਮੂਲ ਬੂਟੇ ਨਾਲੋਂ ਤੋੜਨਾਂ ਕੀ ਹੈ? ਉਨਾਂ ਵਿੱਚ ਵੀ ਜਾਨ ਹੈ। ਤਾਂਹੀਂ ਬੂਟੇ ਹਰੇ ਹੁੰਦੇ ਹਨ। ਪੱਤਿਆਂ ਵਾਲੀਆ ਸਬਜ਼ੀਆਂ ਵਿੱਚ ਕਿੰਨੇ ਤਰਾਂ ਦੇ ਜੀਵ ਹੁੰਦੇ ਹਨ। ਦਹੀਂ ਜੀਵਾਂ ਦੇ ਵੱਧ ਤੋਂ ਵੱਧ ਪੈਦਾ ਹੋਣ ਨਾਲ ਜੰਮਦਾ ਹੈ। ਦੁੱਧ ਵਿੱਚ ਬਹੁਤ ਜੀਵ ਹੁੰਦੇ ਹਨ। ਅਸੀਂ ਖਾ ਜਾਂਦੇ ਹਾਂ। ਧਰਤੀ ਵਿੱਚ ਸਾਰੇ ਜੀਵ ਮਰਦੇ ਖਪਦੇ ਹਨ। ਖੂਨ ਡੁਲਦਾ ਹੈ। ਉਦੋਂ ਵਿਚੋਂ ਹੀ ਤੁਸੀਂ ਹੋਰ ਖਾਣ ਦੀਆ ਚੀਜ਼ਾ ਪੈਦਾ ਕਰਦੇ ਹਾਂ। ਫ਼ਲਾਂ ਦੇ ਬੂਟਿਆਂ ਨਾਲ ਬੰਦੇ ਤੇ ਕੁੱਤਿਆਂ ਨੂੰ ਮੂਤਣ ਦੀ ਆਦਤ ਹੈ। ਉਹ ਵੀ ਸਾਨੂੰ ਪਚ ਜਾਂਦਾ ਹੈ। ਦੁੱਧ ਮਾਂ ਤੇ ਦਾਧਰੂਆਂ ਪਸ਼ੂਆਂ ਅੰਦਰ ਖੂਨ ਵਾਂਗ ਵਗਦਾ ਹੈ। ਉਹ ਸਭ ਮਾਫ਼ਕ ਹੈ। ਜਾਨਵਰ ਦੇ ਅੰਦਰੋਂ ਨਿਕਲਿਆ ਦੁੱਧ, ਖੂਨ, ਪਿਸ਼ਾਬ ਵੀ ਲੋਕ ਪੀਦੇ ਹਨ। ਮੀਟ ਖਾਣ ਦੀ ਪੂਰੀ ਮਨਾਹੀ ਕਰਦੇ ਹਨ। ਪਰ ਆਪ ਸਾਰਾ ਕੁਝ ਖਾਂਦੇ-ਪੀਦੇ ਹਨ। ਕਿਉਂਕਿ ਭਾਰਤ ਦਾ ਪ੍ਰਧਾਂਨ ਮੰਤਰੀ ਜਿਉਂ ਇਹ ਪੀਂਦਾ ਸੀ। ਹੈ ਨਾਂ ਸਭ ਪਖੰਡ ਹੋ ਰਿਹਾ। ਪਾਣੀ ਵਿੱਚ ਵੀ ਸਾਰੇ ਜੀਵ 42 ਲੱਖ ਤਰਾਂ ਦੇ ਹਨ। ਧਰਤੀ ਦੇ 42 ਲੱਖ ਦਾ ਗੰਦ ਪਾਣੀ ਵਿੱਚ ਮੁੜ ਕੇ ਰਚਦਾ ਹੈ। ਕਿੰਨੇ ਜੀਵ ਹੱਥਾਂ ਨਾਲ ਲੱਗੇ ਰਹਿੰਦੇ ਹਨ। ਕੀ ਤੁਸੀਂ ਆਪਣੇ ਹੀ ਹੱਥਾਂ ਨੂੰ ਦੂਰਬੀਨ ਥੱਲੇ ਕਰਕੇ ਦੇਖਿਆ ਹੈ? ਇਹ ਵੀ ਤੇ ਪੂਰਾ ਸਰੀਰ ਮੀਟ ਦਾ ਬਣਇਆ ਹੈ। ਹਰ ਰੋਜ਼ ਮੱਖੀਆਂ ਚੂਹੇ ਫ਼ਸਲਾਂ ਦੇ ਉਪਰ ਪਏ ਜੀਵ ਕਰਦੇ ਰਹਿੰਦੇ ਹਾਂ। ਕਈ ਤਾਂ ਚੂਹੇ ਤੱਕ ਵੀ ਖਾ ਜਾਂਦੇ ਹਨ। ਭੁੱਖਾ ਮਰਦਾ ਬੰਦਾ ਜ਼ਹਿਰ ਤੋਂ ਵੀ ਨਹੀਂ ਡਰਦਾ ਸੱਪ ਵੀ ਖਾ ਜਾਂਦਾ ਹੈ। ਕਈ ਬੰਦੇ ਵੀ ਖਾ ਜਾਂਦੇ ਹਨ।

Comments

Popular Posts