ਇੰਸ਼ੋਰੇਂਸ ਦੇ ਲਾਲਚੀ ਕਤਲ ਕਰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇੰਸ਼ਰੈਂਸ ਦੇ ਫੈਇਦੇ ਬਹੁਤ ਹਨ। ਇਹ ਇੰਸ਼ਰੈਂਸ ਕਈ ਕਿਸਮ ਦੀ ਕੀਤੀ ਹੈ। ਆਮ ਬੰਦੇ ਨੂੰ ਤਾਂ ਆਪਣੀ ਤੇ ਜੀਵਨ ਸਾਥੀ ਦੀ ਇੰਸ਼ਰੈਂਸ ਕਰਾਉਣ ਤੱਕ ਮਤਲਬ ਹੁੰਦਾ ਹੈ। ਇੰਸ਼ਰੈਂਸ ਕਨੇਡਾ ਵਿੱਚ ਘਰ ਦੀ ਵੀ ਹੁੰਦੀ ਹੈ। ਅਗਰ ਘਰ ਸਮਾਨ ਦਾ ਨੁਕਸਾਨ ਹੋ ਜਾਵੇ ਪੈਸੇ ਮਿਲ ਜਾਂਦੇ ਹਨ। ਘਰ ਉਤੇ ਲਏ ਕਰਜ਼ੇ, ਕਾਰ, ਬਿਜ਼ਨਸ ਦੀ ਇੰਸ਼ੋਰੈਸ ਵੀ ਹੁੰਦੀ ਹੈ। ਇਹ ਨੁਕਸਾਨ ਨੂੰ ਪੂਰਾ ਕਰਨ ਵਿੱਚ ਮੱਦਦ ਕਰਦੀ ਹੈ। ਅਗਰ ਕਿਸੇ ਜੋੜੇ ਪਤੀ-ਪਤਨੀ ਨੇ ਲਾਈਫ਼ ਇੰਸ਼ਰੈਂਸ ਕਰਵਾਈ ਹੋਈ ਹੈ। ਬੱਚੇ ਛੋਟੇ ਹਨ। ਪਤੀ-ਪਤਨੀ ਦੀ ਮੌਤ ਹੋ ਜਾਵੇ। ਸਹਾਇਤਾ ਮਿਲ ਜਾਂਦੀ ਹੈ। ਐਸੇ ਸਮੇਂ ਇੰਸ਼ਰੈਂਸ ਨਾਂ ਹੋਵੇ, ਇੱਕਲਾ ਇਨਸਾਨ ਮੁਸ਼ਕਲਾਂ ਨਾਲ ਘਿਰ ਜਾਂਦਾ ਹੈ। ਇੰਸ਼ੋਰੈਂਸ ਦੇ ਲਾਲਚੀ ਪੈਸੇ ਬਟੋਰਨ ਲਈ ਕਤਲ ਪਤੀ-ਪਤਨੀ ਦਾ ਵੀ ਕਰਦੇ ਹਨ। ਪੁਰਾਣੇ ਸਮਾਨ ਵਾਂਗ ਰਸਤੇ ਵਿੱਚੋਂ ਪਰੇ ਹਟਾ ਦਿੰਦੇ ਹਨ।
ਹੈਰੀ ਨੂੰ ਕਨੇਡਾ ਆਇਆ 5 ਸਾਲ ਹੋ ਗਏ ਸਨ। ਸਾਲ ਪਹਿਲਾਂ ਉਸ ਦਾ ਵਿਆਹ ਵੀਨਾ ਨਾਲ ਹੋ ਗਿਆ ਹੈ। ਉਹ ਬਹੁਤ ਵਧੀਆ ਪਿਆਰ ਨਾਲ ਰਹਿ ਰਹੇ ਸਨ। ਇੱਕ ਦਿਨ ਉਸ ਦੇ ਫੋਨ ਉਤੇ ਫੋਨ ਆਇਆ। ਅੱਗੋ ਇੱਕ ਅੋਰਤ ਦੀ ਅਵਾਜ਼ ਆਈ," ਕੀ ਤੁਹਾਡੀ ਪਤੀ ਪਤਨੀ ਦੀ ਲਾਈਫ਼ ਇੰਸ਼ੋਰੈਂਸ ਕਰਾਈ ਹੋਈ ਹੈ? ਅਗਰ ਨਹੀਂ ਤਾਂ ਹਾਫ਼-ਮੀਲੀਅਨ ਡਾਲਰ ਦੀ ਇੰਸ਼ੋਰੈਂਸ ਕਰਦੇ ਹਾਂ। ਰੱਬ ਨਾ ਕਰੇ, ਅਗਰ ਦੋਂਨਾਂ ਵਿਚੋਂ ਇੱਕ ਦੀ ਮੌਤ ਹੋ ਜਾਵੇ ਦੂਜੇ ਨੂੰ ਪੂਰੀ ਰਕਮ ਮਿਲ ਜਾਂਦੀ ਹੈ। ਜੇ ਦੋਂਨਾਂ ਦੀ ਮੌਤ ਹੋ ਜਾਵੇ, ਰਾਸ਼ੀ ਬੱਚਿਆਂ ਨੂੰ ਮਿਲ ਜਾਂਦੀ ਹੈ। " ਹੈਰੀ ਨੂੰ ਸੁਣ ਕੇ ਅਚੰਭਾਂ ਲੱਗਾ। ਉਸ ਨੇ ਕਿਹਾ," ਇਹ ਇੰਸ਼ੋਰੈਂਸ ਵਾਲੇ ਡਾਲਰ ਦੇਣ ਦੇ ਸਮੇਂ ਕਿਥੇ ਦਿੰਦੇ ਹਨ? ਕੀ ਇਹ ਸੱਚੀ ਮਾੜਾ ਸਮਾਂ ਆਉਣ ਤੇ ਪੈਸੇ ਦਿੰਦੇ ਹਨ? ਮੈਂ ਜ਼ਕੀਨ ਹੀ ਨਹੀਂ ਕਰਦਾ। ਇੰਸਰੈਂਸ ਵਾਲੇ ਕਿਸ਼ਤਾਂ ਲੈਣ ਹੀ ਜਾਣਦੇ ਹਨ। " ਉਸ ਇੰਸ਼ਰੈਂਸ ਕਰਨ ਵਾਲੀ ਔਰਤ ਨੇ ਕੁੱਝ ਫੋਨ ਨੰਬਰ ਲਿਖਾ ਦਿੱਤੇ। ਉਸ ਨੇ ਕਿਹਾ," ਤੁਸੀਂ ਆਪ ਹੀ ਇੰਨਾਂ ਲੋਕਾਂ ਨੂੰ ਫੋਨ ਕਰ ਲਵੋਂ। ਇੰਨਾ ਨੇ ਪਤੀ-ਪਤਨੀ ਇੱਕ ਦੀ ਮੌਤ ਹੋਣ ਤੇ ਇੰਸ਼ਰੈਸ ਤੋਂ ਹਾਫ਼-ਮੀਲਨ ਡਾਲਰ ਲਏ ਹਨ। " ਹੈਰੀ ਨੂੰ ਯਾਦ ਆਇਆ, " ਇਹ ਤਾ ਸਾਰੇ ਉਹੀ ਹਨ। ਜਿੰਨਾਂ ਨੇ ਰਾਤੋ-ਰਾਤ ਬਿਜ਼ਨਸ ਸ਼ੁਰੂ ਕੀਤੇ ਹਨ। ਮੈਂ ਵੀ ਸੋਚਦਾ ਸੀ। ਇੰਨੇ ਥੋੜੇ ਸਮੇਂ ਵਿੱਚ ਇੰਨਾਂ ਕੋਲ ਪੈਸੇ ਕਿਥੋਂ ਆ ਗਏ? " ਉਸ ਨੂੰ ਇੱਕ ਨਸ਼ਾਂ ਜਿਹਾ ਚੜ੍ਹ ਗਿਆ। ਪੂਰੀ ਰਾਤ ਨੀਂਦ ਨਹੀਂ ਆਈ। ਵਿਉਂਤਾ ਬਣਾਉਂਦਾ ਰਿਹਾ। ਆਪਣੀ ਪਤਨੀ ਵੀਨਾ ਨਾਲ ਗੱਲ ਕੀਤੀ," ਇੰਸ਼ਰੈਂਸ ਵਾਲੀ ਕੁੜੀ ਦਾ ਫੋਨ ਆਇਆ ਸੀ। ਜੇ ਆਪਾ ਇੰਸ਼ੋਰੈਂਸ ਕਰਾ ਲਈਏ। ਇਥੇ ਜਿੰਦਗੀ ਦਾ ਕੀ ਭਰੋਸਾ ਹੈ। ਜੇ ਮੈਂ ਕੱਲ ਨੂੰ ਨਾਂ ਰਿਹਾ। ਤੇਰੇ ਕੋਲ ਚਾਰ ਪੈਸੇ ਹੋਣਗੇ। ਤੇਰੀ ਜਿੰਦਗੀ ਵਧੀਆ ਲੰਘ ਜਾਵੇਗੀ। ਇੰਸ਼ੋਰੈਂਸ ਕਰਾਉਣ ਨਾਲ ਮੇਰੇ ਵੀ ਦਿਮਾਗ ਤੋਂ ਬੋਜ ਲੈਹਿ ਜਾਵੇਗਾ। " ਹੈਰੀ ਦੀ ਪਤਨੀ ਨੇ ਕਿਹਾ, " ਲਾਈਫ਼ ਇੰਸ਼ੋਰੈਂਸ ਤਾਂ ਕਰਾ ਲਵੋਂ। ਪਰ ਇਹ ਕੀ ਪਤਾ ਕਿ ਪਹਿਲਾ ਮੈਂ ਹੀ ਮਰ ਜਾਵਾ? ਤੁਸੀਂ ਮਾਲਾ ਮਾਲ ਹੋ ਜਾਵੋਂ। ਕਿਤੇ ਇਹੀ ਇਰਾਦਾ ਤਾ ਨਹੀਂ ਕੈ? ਵੈਸੇ ਇੱਨੀ ਛੇਤੀ ਤੁਸੀਂ ਕਿਸੇ ਦੀ ਗੱਲ ਮੰਨਣ ਵਾਲੇ ਤਾ ਨਹੀਂ ਹੋ। " ਹੈਰੀ ਨੇ ਕਿਹਾ," ਪਹਿਲਾਂ ਪਿਆਰ ਮੈਂ ਤੈਨੂੰ ਕਰਦਾ ਹੈ। ਫਿਰ ਦੌਲਤ ਨੂੰ ਵੀ ਪਿਆਰ ਕਰਨਾ ਬਣਦਾ ਹੈ। ਤਾਂਹੀਂ ਤੈਨੂੰ ਖੁਸ਼ ਰੱਖ ਸਕਾਗਾ। ਪੈਸਾ ਹੀ ਜਿੰਦਗੀ ਦੀ ਮੁਡਲੀ ਲੋੜ ਹੈ। " ਅੱਗਲੇ ਹੀ ਦਿਨ ਉਸੇ ਕੁੜੀ ਦਾ ਫੋਨ ਆ ਗਿਆ। ਹੈਰੀ ਇੰਸ਼ਰੈਂਸ ਕਰਾਉਣ ਨੂੰ ਤਿਆਰ ਹੀ ਸੀ। ਉਸ ਨੂੰ ਘਰ ਆ ਕੇ ਇੰਸ਼ਰੈਸ ਕਰਨ ਲਈ ਕਿਹਾ। ਉਹ ਕੁੜੀ ਉਸੇ ਦਿਨ ਘਰ ਆ ਕੇ ਇੰਸ਼ਰੈਂਸ ਕਰ ਗਈ। ਡਾਕਟਰੀ ਜਾਚ ਕਰਾਉਣ ਲਈ ਪੇਪਰ ਵੀ ਦੇ ਗਈ। ਸਾਰਾ ਕੁੱਝ ਠੀਕ ਠਾਕ ਚੱਲਣ ਲੱਗਾ। ਅਜੇ ਛੇ ਮਹੀਨੇ ਇੰਸ਼ਰੈਂਸ ਦੀਆਂ ਕਿਸ਼ਤਾਂ ਦਿੰਦੇ ਹੋਏ ਸਨ। ਅਚਾਨਕ ਵੀਨਾ ਦੀ ਮੌਤ ਹੋ ਗਈ। ਮੈਡੀਕਲ ਰਿਪੋਰਟ ਅੁਨਸਾਰ ਮੌਤ ਕਿਸੇ ਅੰਦਰਨੀ ਬਿਮਾਰੀ ਨਾਲ ਹੋਈ ਸੀ। ਮੌਤ ਪਿਛੋਂ ਇੰਸ਼ਰੈਂਸ ਨੇ ਪੂਰੀ ਰਕਮ ਉਤਾਰ ਦਿੱਤੀ। ਹੈਰੀ ਫਿਰ ਇੰਡੀਆ ਜਾ ਕੇ ਵਿਆਹ ਕਰਾ ਆਇਆ ਸੀ। ਰਿਸ਼ਤਾ ਪਹਿਲੀ ਪਤਨੀ ਦੇ ਪੇਕਿਆਂ ਵਿਚੋਂ ਸੀ। ਪਤਨੀ ਮਰ ਗਈ ਹੈ। ਤਰਸ ਦਿਆਂ ਮਾਰਿਆਂ ਇੱਕ ਹੋਰ ਕੁੜੀ ਦੇ ਫੇਰੇ ਦੇ ਦਿੱਤੇ ਸਨ। ਇਸ ਨਵੀਂ ਮੰਗੇਤਰ ਦੀ ਅਪਲਾਈ ਕਰਕੇ ਹੀ ਵਿਆਹ ਕਰਾਉਣ ਗਿਆ ਸੀ। ਆਉਂਦਾ ਹੋਇਆ ਪਤਨੀ ਨੂੰ ਨਾਲ ਹੀ ਲੈ ਕੇ ਆਇਆ ਸੀ। ਫਿਰ ਇਸ ਨਵੇਂ ਜੋੜੇ ਨੇ ਇੰਸ਼ਰੈਂਸ ਕਰਵਾਈ। ਵਿਆਹ ਨੂੰ ਇੱਕ ਸਾਲ ਹੋਇਆ ਸੀ। ਇਸ ਪਤਨੀ ਦੀ ਅਚਾਨਕ ਮੌਤ ਹੋ ਗਈ। ਬੱਚਾ ਕਿਸੇ ਪਤਨੀ ਨੂੰ ਨਹੀਂ ਹੋਇਆ। ਮਜ਼ੇ ਦੀ ਗੱਲ ਇਹ ਸੀ। ਇੰਸ਼ਰੈਂਸ ਇਕੋਂ ਕੁੜੀ ਕੋਲੋ ਕਰਾਉਂਦਾ ਸੀ। ਤੀਜਾ ਰਿਸ਼ਤਾ ਹੋਇਆ ਤਾਂ ਸਭ ਕੁੱਝ ਪਹਿਲਾਂ ਵਾਲਾ ਹੀ ਕੀਤਾ। ਇਸ ਪਤਨੀ ਦੀ ਮੌਤ ਚਾਰ ਮਹੀਨੇ ਵਿੱਚ ਹੋ ਗਈ। ਤਿੰਨਾਂ ਦੀ ਮੈਡੀਕਲ ਰਿਪੋਟ ਇਕੋਂ ਸੀ। ਤਿੰਨਾਂ ਨੂੰ ਇਕੋਂ ਬਿਮਾਰੀ ਸੀ। ਦੂਜੇ ਪਾਸੇ ਇੰਸ਼ਰੈਂਸ ਦੇ ਪੈਸੇ ਨਾਲ ਹੈਰੀ ਨੇ ਕਈ ਇਮਾਰਤਾਂ ਬਣਾ ਲਈਆਂ ਸਨ। ਜਿੰਨਾਂ ਨੂੰ ਕਿਰਾਏ ਉਤੇ ਦੇ ਕੇ ਅੰਨੇ ਕਮਾਈ ਦੇ ਡਾਲਰ ਬਣਾ ਰਿਹਾ ਸੀ। ਇੰਸ਼ਰੈਂਸ ਇੱਕਲੇ ਪੈਸੇ ਹੀ ਨਹੀਂ ਦਿੰਦੀ। ਸਗੋਂ ਜਾਨੋਂ ਜਾਣ ਵਾਲੇ ਦੀ ਪੈਰਵਾਹੀ ਵੀ ਕਰਦੀ ਹੈ। ਸੱਚ ਝੂਠ ਦਾ ਪਰਦਾ ਫ਼ਾਸ਼ ਵੀ ਕਰਦੀ ਹੈ। ਅਸੀਂ ਆਪ ਆਪਣੇ ਹੀ ਬੱਚੇ ਨੂੰ ਪੈਸੇ ਦਿੰਦੇ ਹਾਂ। ਫਿਰ ਹਿਸਾਬ ਵੀ ਪੁੱਛਦੇ ਹਾਂ, " ਕਿਥੇ, ਕਿਥੇ ਪੈਸੇ ਖ਼ਰਚੇ ਹਨ? " ਅਗਰ ਕੋਈ ਵਾਧੂ ਪੈਸਾ ਬੱਚੇ ਦੀ ਜੇਬ ਵਿੱਚ ਦੇਖ ਲੈਂਦੇ ਹਾਂ। ਇਹ ਵੀ ਪੁੱਛਦੇ ਹਾਂ," ਇਹ ਪੈਸੇ ਆਏ ਕਿਥੋਂ ਹਨ? "
ਸਭ ਅੰਦਰ ਖਾਤੇ ਖੋਜ਼ ਹੋ ਰਹੀ ਸੀ। ਟਰਾਟੋਂ ਸ਼ਹਿਰ ਵਿੱਚ ਹਰ ਬੰਦੇ ਦੇ ਮੂੰਹ ਉਤੇ ਇਸੇ ਬੰਦੇ ਦੀਆਂ ਗੱਲਾਂ ਸਨ। ਦੁੱਖ ਤੋਂ ਵੱਧ ਹੈਰਾਂਨੀ ਵੀ ਸੀ। ਕੋਈ ਕਹਿ ਰਿਹਾ ਸੀ," ਕਿਸੇ ਪੰਡਤ ਨੂੰ ਪੁੱਛ ਕੇ ਵਿਆਹ ਕਰਾਉਣਾ ਚਾਹੀਦਾ ਹੈ। ਔਰਤਾ ਤੇ ਹੈਰੀ ਮੰਗਲੀਕ ਹੋਣਗੇ। ਇਸੇ ਕਰਕੇ ਕੋਈ ਔਰਤ ਇਸ ਦੇ ਘਰ ਵਸਦੀ ਨਹੀ ਹੈ। " ਕਿਸੇ ਨੇ ਹੈਰੀ ਨੂੰ ਸਲਾਅ ਦਿੱਤੀ," ਪੂਜਾ ਪਾਠ ਹੀ ਕਰਾ ਲਵੇ। ਪਹਿਲੀਆਂ ਪਤਨੀਆਂ ਦੀ ਗਤੀ ਨਹੀਂ ਹੋਈ। ਭੂਤ ਬਣ ਕੇ, ਨਵੀ ਨਵੇਲੀ ਬਹੂ ਦਾ ਗਲਾ ਦਬਾ ਜਾਂਦੀਆਂ ਹੋਣੀਆਂ ਹਨ। " ਹੈਰੀ ਅੰਦਰੋਂ ਅੰਦਰੀ ਹੱਸ ਰਿਹਾ ਸੀ। ਇਹ ਚੌਥਾਂ ਵਿਆਹ ਕਰਾਉਣ ਫਿਰ ਪੰਜਾਬ ਦੀ ਧਰਤੀ ਉਤੇ ਚਲਾ ਗਿਆ। ਇਸ ਬਾਰ ਇਸ ਦਾ ਵਿਆਹ ਉਸ ਨਾਲ ਹੋਇਆ। ਜਿਸ ਕੁੜੀ ਨੇ ਪਹਿਲਾਂ ਹੀ ਉਸ ਨੂੰ ਕਰੋੜਾ ਦੀ ਜਾਇਦਾਦ ਸੰਭਾਲ ਦਿੱਤੀ ਸੀ। ਇਹ ਕੁੜੀ ਇੰਸ਼ਰੈਂਸ ਕਰਨ ਵਾਲੀ ਦੀ ਨੇੜੇ ਦੀ ਰਿਸ਼ਤੇਦਾਰ ਹੀ ਸੀ। ਪੁਲੀਸ ਤੇ ਇੰਸ਼ਰੈਂਸ ਦੀ ਗਿਣੀ ਮਿਥੀ ਚਾਲ ਸੀ। ਚੌਥੀ ਪਤਨੀ ਟਰਾਟੋਂ ਆ ਗਈ। ਉਸ ਨੂੰ ਪੁਲੀਸ ਤੇ ਇੰਸ਼ਰੈਂਸ ਵੱਲੋਂ ਪੂਰੀ ਤਰਾਂ ਸਮਝਿਆ ਗਿਆ," ਜੋ ਵੀ ਤੈਨੂੰ ਹੈਰੀ ਖਾਣ ਨੂੰ ਦੇਵੇ। ਇਸ ਦਾ ਦਿੱਤਾ ਕੁੱਝ ਨਹੀਂ ਖਾਣਾਂ। ਸਾਰਾ ਕੁੱਝ ਟੈਸਟ ਲਈ ਭੇਜਣਾ ਹੈ। ਆਪ ਹੀ ਢਿੱਡ ਦੁੱਖਣ ਦਾ ਡਰਾਮਾਂ ਕਰਨਾ ਹੈ। ਨਾਂ ਹੀ ਇਸ ਨੂੰ ਆਪਣੇ ਨੇੜੇ ਲੱਗਣ ਦੇਵੀ। ਇਹ ਜੀਵਨ ਸਾਥੀ ਵਿਆਹ ਕੇ ਆਪਡੇ ਲਈ ਨਹੀਂ ਲਿਉਂਦਾ। ਇਸ ਨੂੰ ਤਾਂ ਮੌਤ ਨਾਲ ਲੜ ਕੇ ਮਰਨ ਵਾਲੀ ਕਮਾਊ ਪਤਨੀ ਹੀ ਚਾਹੀਦੀ ਹੈ।" ਹੈਰੀ ਨੂੰ ਖੁੱਲ ਖੇਡ ਲੱਭੀ ਹੋਈ ਸੀ। ਜ਼ਕੀਨ ਸੀ, ਜਦੋਂ ਡਾਕਟਰ ਵੀ ਉਸ ਦੀ ਚਾਲ ਨਹੀਂ ਫੜ ਸਕੇ। ਇੰਸ਼ਰੈਂਸ ਨੂੰ ਸ਼ੱਕ ਵੀ ਨਹੀਂ ਹੋ ਸਕਦਾ। ਉਸ ਨੇ ਆਪਣੀ ਚਾਲ ਪੁਰਾਣੀ ਹੀ ਚੱਲੀ। ਖਾਣੇ ਵਿੱਚ ਐਸੀ ਕਿਸਮ ਦੇ ਬੀਜ ਪੀਸ ਕੇ ਮਿਲਾ ਦਿੱਤੇ। ਜਿਸ ਨੂੰ ਖਾਣ ਨਾਲ ਇਨਸਾਨ ਆਪ ਹੀ ਘੁੱਲ-ਕੁੜ-ਤੜਫ਼ ਕੇ ਮਰ ਜਾਂਦਾ ਹੈ। ਇਸ ਵਾਰ ਉਹ ਇਸ ਕੁੜੀ ਦੇ ਜ਼ਰੀਏ ਫੜਇਆ ਗਿਆ। ਅਦਾਲਤ ਨੇ ਉਮਰ ਕੈਦ ਕਰ ਦਿੱਤੀ। ਸਾਰੀ ਜਾਇਦਾਦ ਇੰਸ਼ਰੈਂਸ ਨੂੰ ਵਾਪਸ ਕਰ ਦਿੱਤੀ।

Comments

Popular Posts