ਮਰਿਆ ਇਨਸਾਨ ਕਿਸੇ ਮਰਦੇ ਇਨਸਾਨ ਦੀ ਜਾਨ ਬਚਾ ਸਕਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Satwinder_7@hotmail.com
ਡਾਕਟਰਾਂ ਨੂੰ ਰੱਬ ਹੀ ਮੰਨਿਆ ਜਾਂਦਾ ਹੈ। ਕੋਈ ਤਕਲੀਫ਼ ਹੋਵੇ, ਡਾਕਟਰ, ਰੱਬ ਨੂੰ ਯਾਦ ਕਰਦੇ ਹਾਂ। ਦੋਂਨਾਂ ਨੂੰ ਭਾਲਦੇ ਫਿਰਦੇ ਹਾਂ। ਅਸੀਂ ਜਦੋਂ ਵੀ ਕਿਸੇ ਡਾਕਟਰ ਨਾਲ ਜਿਉਂਦੇ ਬੰਦੇ ਦੇ ਅੰਗ ਬਦਲਣ ਦੀ ਸਲਾਅ ਕਰੋ। ਪਹਿਲਾਂ ਤਾ ਉਹ ਇਹੀ ਕਹੇਗਾ," ਜੇ ਇਸ ਤੋਂ ਬਗੈਰ ਸਰਦਾ ਹੈ, ਸਾਰੀ ਚੱਲੋਂ। 50% ਚਾਨਸ ਦੋਂਨੇਂ ਪਾਸੇ ਦੇ ਹਨ। ਅਪਰੇਸ਼ਨ ਸਿਰੇ ਵੀ ਚੜ੍ਹ ਸਕਦਾ ਹੈ। ਕੇਸ ਖ਼ਰਾਬ ਵੀ ਹੋ ਸਕਦਾ ਹੈ। ਮਜ਼ਬੂਰੀ ਨੂੰ ਤਾਂ ਅਦਲਾ-ਬਦਲੀ ਕਰਨੀ ਪੈਂਦੀ ਹੈ। " ਤਾਂਹੀਂ ਅਪਰੇਸ਼ਨ ਥੇਟਰ ਵਿੱਚ ਜਾਣ ਤੋਂ ਪਹਿਲਾਂ ਹੀ ਕਿਸੇ ਨੇੜੇ ਦੇ ਬੰਦੇ ਤੋਂ ਸਈਨ ਕਰਾ ਲੈਂਦੇ ਹਨ। ਮੌਤ ਉਥੇ ਅਪਰੇਸ਼ਨ ਕਰਦੇ ਹੀ ਹੋ ਸਕਦੀ ਹੈ। ਜਿਉਂਦੇ ਬੰਦੇ ਦੇ ਸਰੀਰ ਵਿਚੋਂ ਅੰਗ ਕੱਟ ਕੇ ਡਾਕਟਰ ਲਗਾ ਦਿੰਦੇ ਹਨ। ਅੱਖਾਂ, ਗੁਰਦੇ, ਹੱਥ, ਪੈਰ, ਸਰੀਰ ਦਾ ਮਾਸ ਹੋਰ ਬਹੁਤ ਕੁੱਝ ਅਦਲਾ-ਬਦਲੀ ਕਰ ਦਿੰਦੇ ਹਨ। ਬਹੁਤੇ ਸਫਲ਼ਤਾ ਵਾਲੇ ਸਿੱਟੇ ਆਏ ਹਨ। ਮਰਦ ਔਰਤਾਂ, ਔਰਤਾਂ ਮਰਦ ਬਣੀ ਜਾ ਰਹੇ ਹਨ। ਬੱਚੇਦਾਨੀ ਵੀ ਬਦਲ ਦਿੰਦੇ ਹਨ। ਪੂਰਾ ਸਰੀਰ ਦੂਜੇ ਦੇ ਨਾਲ ਬਦਲ ਹੋ ਸਕਦਾ ਹੈ। ਸ਼ਕਲ ਬਦਲੀ ਜਾ ਸਕਦੀ ਹੈ। ਹੱਥਾਂ ਦੀਆਂ ਲਕੀਰਾਂ ਉਤੇ ਹੋਰ ਚਮੜੀ ਚੜਾਈ ਜਾ ਸਕਦੀ ਹੈ। ਆਪ ਨੇ ਕਿਸੇ ਦਾਦੀ ਨਾਨੀ ਦਾ ਪੂਰਾ ਜਬਾੜਾ ਤਾਂ ਸਭ ਨੇ ਬਦਲਿਆ ਦੇਖਿਆ ਹੋਵੇਗਾ। ਪ੍ਰਧਾਂਨ ਮੰਤਰੀ ਇੰਧਰਾਂ ਗਾਂਧੀ ਦਾ ਪੂਰਾ ਨੱਕ ਅਸਲੀ ਨਹੀਂ ਸੀ। ਅੱਖਾਂ ਦੇ ਲੈਨਜ਼ ਨਿਗਾ ਦੇ ਚਸ਼ਮੇ ਦੀ ਪਰਤ ਪਾਉਣ ਦੇ ਕੇਸ ਤਾਂ ਬਹੁਤਿਆਂ ਦੇ ਸਫ਼ਲ ਹੀ ਰਹੇ ਹਨ। ਗਰਭ ਪਤੀ ਔਰਤ ਦੇ ਢਿੱਡ ਨੂੰ ਬੱਚੇ ਦੇ ਬਾਹਰ ਕੱਢਣ ਜਿੰਨਾਂ ਕੱਟਿਆ ਜਾਂਦਾ ਹੈ। ਮਾਸ ਤੇ ਹੋਰ ਸਰੀਰ ਦੀਆਂ ਨਿੱਕੀਆਂ ਨਿੱਕੀਆਂ ਹੋਰ ਬਹੁਤ ਨਾੜੀਆਂ ਕੱਟੀਆਂ ਜਾਂਦੀਆਂ ਹਨ। ਉਸ ਨੂੰ ਸੂਈ ਧਾਗੇ ਨਾਲ ਸਿਉਂ ਕੇ ਫਿਰ ਤੋਂ ਉਵੇਂ ਹੀ ਜੋੜ ਦਿੱਤਾ ਜਾਂਦਾ ਹੈ। ਦਿਲ ਦਾ ਸਹੀਂ ਸਲਾਮਤ ਅਪਰੇਸ਼ਨ ਬਾਈਪਾਸ ਕੀਤਾ ਜਾਂਦਾ ਹੈ। ਆਕਸੀਜਨ ਲਗਾ ਕੇ ਟੁੱਟਦੇ ਦਮ ਨੂੰ ਥੱਮ ਲਿਆ ਜਾਂਦਾ ਹੈ। ਡਾਕਟਰ ਕੌਮੇ ਵਿੱਚ ਸੁਰਤ ਗਆ ਚੁਕੇ ਬੰਦੇ ਨੂੰ ਮਹੀਨਿਆ ਸਾਲਾਂ ਬਾਅਦ ਸੁਰਤ ਸਿਰ ਲੈ ਆਉਂਦੇ ਹਨ।

ਗਾਇਕ ਮਾਈਕਲ ਜੈਕਸਨ ਦਾ ਮੂੰਹ ਬਦਲਿਆ ਹੋਇਆ ਸੀ। ਅੰਤ ਦੇ ਦਿਨਾਂ ਵਿੱਚ ਤਾਂ ਮੂੰਹ ਵਾਲਾਂ ਵਿੱਚ ਲੁਕੋ ਕੇ ਰੱਖਦਾ ਸੀ। ਸਾਰਾ ਮੂੰਹ ਢਿਲਕ ਗਿਆ ਸੀ। ਪਿਛਲੇ ਹਫ਼ਤੇ ਖ਼ਬਰਾਂ ਵਿੱਚ ਸੀ। ਬੰਦੇ ਦਾ ਹੱਥ ਦਾ ਅੰਗੂਠਾ ਮਸ਼ੀਨ ਵਿੱਚ ਆਉਣ ਨਾਲ ਪਿਚਕ ਕੇ ਖ਼ਰਾਬ ਹੋ ਗਿਆ ਸੀ। ਡਾਕਟਰ ਨੇ ਮਰੀਜ਼ ਤੋਂ ਅਜ਼ਾਜ਼ਤ ਲੈ ਕੇ ਪੈਰ ਦਾ ਅੰਗੂਠਾ ਵੱਡ ਕੇ ਲੱਗਾ ਦਿੱਤਾ। ਅੰਗੂਠਾ ਠੀਕ ਚਲਣ ਲੱਗ ਗਿਆ ਹੈ। ਬਹੁਤੀ ਵਾਰ ਸਰੀਰ ਠੀਕ-ਠਾਕ ਚੱਲ ਪੈਂਦਾ ਹੈ। ਕਈ ਮਰੀਜ਼ ਜਾਨ ਤੋਂ ਵੀ ਹੱਥ ਧੋ ਲੈਂਦੇ ਹਨ। ਇੱਕ ਗਰੀਬ ਬੰਦੇ ਨੇ ਆਪਣਾਂ ਗੁਰਦਾ ਅਮੀਰ ਬੰਦੇ ਨੂੰ ਵੇਚ ਦਿੱਤਾ ਸੀ। ਕਈ ਭੁੱਖੇ ਮਰਦੇ, ਆਪਣੇ ਅੰਗ, ਖੂਨ ਵੇਚਣ ਲੱਗ ਗਏ ਹਨ। ਕਈ ਡਾਕਟਰ ਵੀ ਜਿਉਂਦੇ ਬੰਦੇ ਨੂੰ ਮਰਿਆ ਇਲਾਣ ਕਰਕੇ ਸਰੀਰ ਦੇ ਅੰਗ ਕੱਢ, ਕੱਟ ਕੇ ਪੈਸਾ ਕਮਾ ਰਹੇ ਹਨ। ਪਿਛੇ ਜਿਹੇ ਫੜੇ ਵੀ ਗਏ ਹਨ। ਜਦੋਂ ਵੀ ਕਿਸੇ ਚੀਜ਼ ਤੋਂ ਫੈਇਦੇ ਹੁੰਦੇ ਹਨ। ਨੁਕਸਾਨ ਵੀ ਨਾਲ ਹੀ ਉਠਾਉਣੇ ਪੈਦੇ ਹਨ। ਡਾਕਟਰਾਂ ਨੇ ਕਿਸੇ ਦਾ ਗੁਰਦਾ ਉਸ ਗਰੀਬ ਜਿਉਂਦੇ ਬੰਦੇ ਵਿਚੋਂ ਕੱਢ ਕੇ ਪਾਇਆ ਸੀ। ਜਿਸ ਦੇ ਗੁਰਦਾ ਪਾਇਆ ਸੀ। ਉਸ ਦੇ ਸਰੀਰ ਨੇ ਉਸ ਗੁਰਦੇ ਨੂੰ ਨਹੀਂ ਝੱਲਿਆ। ਮਹੀਨੇ ਵਿੱਚ ਮਰ ਗਿਆ। ਪਰ ਇੱਕ ਗੁਰਦੇ ਵਾਲਾ ਬੰਦਾ 10 ਸਾਲਾਂ ਬਾਅਦ ਵੀ ਜੀਵਤ ਹੈ। ਡਾਕਟਰ ਵੀ ਜਿਸ ਦੀ ਘਟੀ ਹੈ, ਵਧਾਂ ਨਹੀਂ ਸਕਦੇ। ਜਿਸ ਦੀ ਵਧੀ ਹੈ, ਘਟਾ ਨਹੀਂ ਸਕਦੇ।

ਬੰਦੇ ਦੇ ਮਰਨ ਪਿਛੋਂ ਜਾਇਦਾਦ ਤਾਂ ਵੰਡੀ ਹੀ ਜਾਂਦੀ ਸੀ। ਹੁਣ ਮਰਨ ਪਿਛੋਂ ਮਨੁੱਖ ਦੇ ਅੰਗ ਵਰਤੇ ਜਾ ਸਕਦੇ ਹਨ। ਮਰੀ ਹੋਈ ਗਰਭ ਪਤੀ ਔਰਤ ਦੇ ਗਰਮ ਸਰੀਰ ਵਿਚੋਂ ਪੇਟ ਚੀਰ ਕੇ ਬੱਚਾ ਬਚਾ ਲਿਆ ਜਾਂਦਾ ਹੈ। ਮਰੇ ਬੰਦੇ ਵਿਚੋਂ ਕੱਟ ਕੇ ਲੋੜ ਬੰਦ ਜਿਉਂਦੇ ਬੰਦੇ ਨੂੰ ਲੋੜ ਬੰਦ ਨੂੰ ਦਿੱਤੇ ਜਾ ਸਕਦੇ ਹਨ। ਮਰਿਆ ਇਨਸਾਨ ਕਿਸੇ ਮਰਦੇ ਇਨਸਾਨ ਦੀ ਜਾਨ ਬਚਾ ਸਕਦਾ ਹੈ। ਉਸ ਦੇ ਸਰੀਰ ਦਾ ਬਹੁਤ ਹਿੱਸਾ ਵਰਤੋਂ ਵਿੱਚ ਆ ਸਕਦਾ ਹੈ। ਸਾਨੂੰ ਸਭ ਨੂੰ ਪੇਪਰ ਉਪਰ ਬਿਆਨ ਲਿਖਤੀ ਲਿਖ ਕੇ ਘਰ ਦੇ ਮੈਂਬਰਾਂ ਨੂੰ ਵੀ ਦੇ ਦੇਣਾਂ ਚਾਹੀਦਾ ਹੈ। ਮਰਨ ਪਿਛੋਂ ਸਾਡੇ ਅੰਗਾਂ ਨਾਲ ਕਿਸੇ ਨੂੰ ਲਾਭ ਹੋ ਸਕਦਾ ਹੈ। ਮਰ ਕੇ ਤਾਂ ਇਸ ਸਰੀਰ ਦੀ ਕਦਰ ਪੈ ਸਕਦੀ ਹੈ। ਕੋਈ ਅੱਖਾਂ ਨਾਲ ਦੇæਸਕਦਾ ਹੈ। ਮਰਨ ਪਿਛੋਂ ਕਿਹੜਾ ਦੁੱਖ ਲੱਗਦਾ ਹੈ। ਕੀ ਪਤਾ ਇਸ ਸਰੀਰ ਨੇ ਮਰ ਕੇ ਕਿਥੇ ਰੁਲਣਾਂ ਹੈ। ਜੇ ਉਸ ਮਰਨ ਵਾਲੇ ਨੇ ਲਿਖ ਕੇ ਦਿੱਤਾ ਹੋਵੇ," ਮਰਨ ਪਿਛੋਂ ਮੇਰੇ ਅੰਗ ਦਾਨ ਕੀਤੇ ਜਾਣ, ਹੋਰ ਬਿਮਾਰੀਆਂ ਲੱਭਣ ਲਈ ਚੀਰ ਫਾੜ, ਰੀਸਰਚ ਵੀ ਕੀਤੀ ਜਾ ਸਕਦੀ ਹੈ। " ਕਨੇਡਾ ਵਿੱਚ ਤਾਂ ਹੈਲਥ ਕੇਅਰ ਕਾਡ ਦੇ ਪਿਛੇ ਸਈਨ ਕੀਤੇ ਜਾਂਦੇ ਹਨ। ਜਿਉਂਦੇ ਬੰਦੇ ਤੇ ਬੰਦੇ ਦੇ ਮਰਨ ਸਾਰ ਹੀ ਡਾਕਟਰ ਪਹਿਲਾਂ ਹੈਲਥ ਕੇਅਰ ਕਾਡ ਦੀ ਮੰਗ ਕਰਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਤਾਂ ਵੈਸੇ ਹੀ ਮੁਰਦਾ ਹੱਥ ਲੱਗ ਜਾਵੇ। ਆਪੇ ਸਾਰਾ ਕੁਝ ਕੱਢ ਲੈਂਦੇ ਹਨ। ਫਿਰ ਲਗਦੇ ਹੱਥ, ਮਰਜ਼ੀ ਦੇ ਦਾਮ ਲੈ ਕੇ ਵੇਚੀ ਜਾਂਦੇ ਹਨ

Comments

Popular Posts