ਕੀ ਕੇਸਾਂ ਨੂੰ ਟੁੱਟਣ ਪੈਰਾਂ ਥੱਲੇ ਰੁਲਣ ਤੋਂ ਬਚਾ ਸਕਦੇ ਹਾਂ?
ਸਿੱਖ ਧਰਮ ਜਿਸ ਗੱਲ ਉਤੇ ਜ਼ੋਰ ਦਿੰਦਾ ਹੈ," ਵਾਲ ਸੰਭਾਲੋਂ, ਟੁੱਟਣ ਨਾਂ ਦਿਉ। ਪੈਰਾਂ ਵਿੱਚ ਨਾਂ ਰੋਲੋ। " ਸਭ ਪਖੰਡ ਹੈ। ਝੂਠ ਉਤੇ ਖੜ੍ਹਾ ਹੈ। ਕੁਦਰਤ ਹੀ ਉਸ ਨੂੰ ਠੁਕਰਾ ਰਹੀ ਹੈ। ਜਿੰਨੇ ਵੀ ਜੀਵ ਬੱਚੇ ਦਿੰਦੇ ਹਨ। ਸਭ ਦੇ ਵਾਲ ਹਨ। ਸਭ ਦੇ ਵਾਲ ਧਰਤੀ ਵਿੱਚ ਹੀ ਡਿਗਦੇ ਹਨ। ਜਦੋਂ ਜੀਵ ਮਰਦਾ ਹੈ। ਤਾਂ ਵੀ ਸਣੇ ਵਾਲ ਧਰਤੀ ਵਿੱਚ ਹੀ ਖੱਪਦਾ ਹੈ। ਵਾਲਾਂ ਨੂੰ ਭਾਵੇ ਅਸੀਂ ਸਜਾ ਸਵਾਰ ਕੇ ਰੱਖਦੇ ਹਾਂ। ਕਈ ਤਰਾਂ ਦੇ ਤੇਲ ਲਗਾਏ ਜਾਂਦੇ ਹਨ। ਹੋਰ ਵੀ ਕਈ ਤਰਾਂ ਦੀਆਂ ਜਿਲ ਲਈਆਂ ਜਾਂਦੀ ਹਨ। ਕਈ ਲੋਕਾਂ ਦੀ ਦੁਹਾਈ ਪਾਈ ਹੋਈ ਹੈ। ਵਾਲਾਂ ਨੂੰ ਪੈਰਾਂ ਥੱਲੇ ਨਾਂ ਰੋਲੋ। ਕੀ ਕੇਸਾਂ ਨੂੰ ਟੁੱਟਣ ਪੈਰਾਂ ਥੱਲੇ ਰੁਲਣ ਤੋਂ ਬਚਾ ਸਕਦੇ ਹਾਂ? ਇਸ ਦਾ ਮਤਲਬ ਵਾਲਾਂ ਨੂੰ ਧਰਤੀ ਉਤੇ ਨਾਂ ਸੁਟੋ। ਵਾਲਾਂ ਨੂੰ ਧਰਤੀ ਵਿੱਚ ਰੁਲਣ ਤੋਂ ਬਚਾ ਸਕਦੇ ਹਾਂ। ਕਈ ਪ੍ਰਚਾਰਕ ਵੀ ਇਹੀ ਕਹੰਿਦੇ ਹਨ," ਵਾਲਾਂ ਦੀ ਬੇਅਦਵੀ ਨਾਂ ਕਰੋ। " ਅਗਰ ਵਾਲ ਅੱਗ ਵਿੱਚ ਜਲਾ ਵੀ ਦੇਈਏ। ਸੁਆਹ ਮਿੱਟੀ ਵਿੱਚ ਹੀ ਮਿਲਦੀ ਹੈ। ਪਾਣੀ ਵਿੱਚ ਤਾਰ ਵੀ ਦੇਈਏ। ਅਕਸਰ ਪਾਣੀ ਮਿੱਟੀ ਵੱਲ ਨੂੰ ਹੀ ਵਹਿਦਾ ਹੈ। ਫਿਰ ਪਖੰਡ ਕਾਸ ਲਈ ਕਰਦੇ ਹਨ। ਵਾਲ ਉਨੀ ਦੇਰ ਹੀ ਸੁੰਦਰ ਲੱਗਦੇ ਹਨ। ਜਿੰਨੀ ਦੇਰ ਸਰੀਰ ਨਾਲ ਜੁੜੇ ਹਨ। ਜਦੋਂ ਵਾਲ ਸਰੀਰ ਨਾਲੋ ਟੁੱਟ ਕੇ ਡਿਗਦੇ ਹਨ। ਕਦੇ ਹੱਥ ਨਾਲ ਲੱਗ ਜਦੇ, ਅਸੀਂ ਹੱਥ ਨੂੰ ਬਾਰ-ਬਾਰ ਝੱਟਕਦੇ ਹਾਂ। ਫਿਰ ਵੀ ਵਾਲ ਡੇਗੇ ਤੋਂ ਨਾਂ ਡਿੱਗੇ, ਅਸੀਂ ਖਿਝ ਜਾਂਦੇ ਹਾਂ। ਅੱਖ ਦਾ ਵਾਲ ਅੱਖ ਵਿੱਚ ਟੁੱਟ ਕੇ ਪੈ ਜਾਵੇ। ਬਹੁਤ ਤਕਲੀਫ਼ ਦਿੰਦਾ ਹੈ।
ਮੈਂ ਕਿਸੇ ਅੰਮ੍ਰਿਤਧਾਰੀ ਬੀਬੀ ਦੇ ਘਰ ਕੁੱਝ ਕੁ ਦਿਨ ਜਾਂਦੀ ਰਹੀ ਸੀ। ਉਸ ਦੀ ਕੁੜੀ ਦਾ ਵਿਆਹ ਸੀ। ਉਹ ਜਦੋਂ ਵੀ ਕੰਘੀ ਨਾਲ ਵਾਲ ਵਾਹੇ, ਚੂਨੀ ਦੇ ਲੜ ਨਾਲ ਬੰਨ ਲਵੇ। ਇੱਕ ਵਾਰ ਮੈਨੂੰ ਲੱਗਾ ਇਹ ਵੀ ਕਿਸੇ ਚੱਕਰ ਵਿੱਚ ਉਲਝੀ ਲੱਗਦੀ ਹੈ। ਜਦੋਂ ਮੈਂ ਉਸ ਦੀਆਂ ਸਿਲਫ਼ਾਂ ਉਤੇ ਦੋ ਲਿਫਾਂਫੇ ਵਾਲਾ ਦੇ ਭਰੇ ਦੇæਖੇ। ਇੱਕ ਫ੍ਰਿਜ ਉਤੇ ਪਿਆ ਸੀ। ਮੇਰਾ ਸ਼ੱਕ ਜਕੀਨ ਵਿੱਚ ਬਦਲ ਗਿਆ। ਮੈਨੂੰ ਇਹ ਕੁੱਝ ਦੇਖ ਕੇ ਧੁੜਧੜੀ ਜਿਹੀ ਆਈ। ਹੋਰ ਵੀ ਕਈ ਖੂੰਜਿਆਂ ਵਿੱਚੋਂ ਵਾਲਾਂ ਦੇ ਗੁੱਛੇ ਲੱਭੇ। ਪੁਰਾਣੇ ਵਾਲ ਗੰਦੇ ਵੀ ਬਹੁਤ ਲੱਗਦੇ ਹਨ। ਮੈਂ ਉਸ ਨੂੰ ਪੁੱਛ ਹੀ ਲਿਆ,'ਤੁਸੀਂ ਵਾਲ ਕੀ ਕਰਨੇ ਹਨ?'ਉਸ ਨੇ ਦਸਿਆ,'' ਰੋਜ਼ ਕੇਸ ਵਾਹ ਕੇ ਕੂੜੇ ਵਿੱਚ ਸਿੱਟਣ ਨਾਲ ਬੇਅਦਵੀ ਹੁੰਦੀ ਹੈ। ਇਨਾਂ ਨੂੰ ਪਾਣੀ ਵਿੱਚ ਤਾਰਨਾ ਹੈ। ਪੰਜ ਪਿਆਰਿਆ ਤੇ ਫਲਾਣੇ ਸੰਤਾਂ ਨੇ ਵੀ ਇਹੀ ਕਿਹਾ ਹੈ। '' ਮੈਥੋਂ ਰਿਹਾ ਨਾਂ ਗਿਆ। ਮੈਂ ਕਿਹਾ,'' ਕਿਸ ਦਿਨ ਇਨਾਂ ਵਾਲਾਂ ਦੀ ਮੁਕਤੀ ਹੋਵੇਗੀ? ਵਾਲਾਂ ਵਿਚੋਂ ਮੁਸ਼ਕ ਆ ਰਿਹਾ ਹੈ। ਇਹ ਕੀ ਹੈ? ਕੀ ਇਹ ਬੇਅਦਵੀ ਨਹੀਂ ਹੈ? ਚਲ ਪਾਣੀ ਵਿੱਚ ਹੀ ਤਾਰਦੇ। ਪਰ ਇਸ ਮੁਸ਼ਕ ਦੇ ਘਰ ਨੂੰ ਸਰਾਣੇ ਥੱਲੇ ਦੇ ਕੇ ਨਾਂ ਰੱਖ। '' ਉਹ ਬੋਲੀ," ਸਾਨੂੰ ਤਾਂ ਜਿਵੇ ਸੰਤ ਨੇ ਕਿਹਾ ਹੈ, ਉਵੇਂ ਕਰਨਾ ਹੈ। ਜਦੋਂ ਲੋਟ ਲੱਗੂ ਪਾਣੀ ਵਿਚ ਤਾਰ ਦੇਵਾਗੇ।" " ਫਿਰ ਤਾਂ ਸਰੀਰ ਵੀ ਜਲ ਪ੍ਰਵਾਹ ਕਰਾਉਣ ਦਾ ਇਰਾਦਾ ਲੱਗਦਾ ਹੈ।" ਉਹ ਬੋਲੀ," ਵਾਹਿਗੁਰੂ ਕਹਿ, ਮੈਂ ਨਹੀਂ ਅਜੇ ਮਰਦੀ। ਨੂੰਹੁ, ਪੋਤੇ, ਪੜਤੇ ਦੇਖ ਕੇ ਸੋਨੇ ਦੀ ਪੌੜੀ ਚੜਾਗੀ।" ਮੈਂ ਪੁੱਛਿਆ," ਕੀ ਇਹ ਵੀ ਸੰਤਾਂ ਨੇ ਹੀ ਦੱਸਿਆ ਹੈ? " ਉਸ ਦਾ ਚਿਹਰਾ ਖਿੜ ਗਿਆ। " ਆਹੋਂ ਸੰਤ ਬੜੇ ਕਰਨੀ ਵਾਲੇ ਹਨ। ਚੜ੍ਹਦੀ ਕਲਾ ਵਾਲੇ ਹਨ। ਮੈਂ ਤਾਂ ਗੁਰਦੁਆਰੇ ਮੱਥਾਂ ਟੇਕਨ ਗਈ ਸੀ। ਸੋਚਿਆ ਘਰੇ ਵੀ ਤਾਂ ਬਬਲੂ ਦੇ ਪਾਪੇ ਨਾਲ ਲੜਨਾ ਹੀ ਹੈ। ਗੁਰਦੁਆਰੇ ਉਥੇ ਗਈ ਤਾਂ ਦਰਾਂ ਮੂਹਰੇ ਹੀ ਲਾਲ ਸੂਹਾ ਚਿਹਰਾ, ਖੁਲਾ ਦਾੜ੍ਹਾ ਭਰ ਨੌਜਵਾਨ ਮੂਹਰੇ ਖੜ੍ਹਾਂ ਸੀ। ਬਸ ਬਾਬੇ ਦੀ ਕਿਰਪਾ ਹੋ ਗਈ। ਮੈਂ ਧੰਨ-ਧੰਨ ਹੋ ਗਈ। ਪਹਿਲਾਂ ਮੇਰੇ ਬੁਏ ਕੱਟ ਸੀ। ਹੁਣ ਸਿਰ ਉਤੇ ਪੱਗ ਬੰਨ ਲਈ ਹੈ। " ਮੈ ਆਪਣਾਂ ਹਾਸਾ ਮਸਾ ਰੋਕਿਆ," ਤੁਹਾਡੇ ਵਿੱਚ ਬਾਬਿਆ ਨੂੰ ਦੇਖ ਕੇ ਬੜੀ ਚੇਜ਼, ਤਬਦੀਲੀ ਆਈ ਹੈ। ਪਹਿਲਾਂ ਤੁਹਾਡੇ ਬੁਏ ਕੱਟ ਸੀ। ਹੁਣ ਸਿਰ ਉਤੇ ਪੱਗ ਬੰਨ ਲਈ ਹੈ। ਅੰਗਰੇਜ਼ੀ ਬਾਬੂ ਤੋਂ ਪੰਜਾਬੀ ਗਬਰੂ ਬਣ ਗਈ ਹੈ। ਹੁਣ ਤਾਂ ਬਾਬਿਆਂ ਨੂੰ ਜੱਫ਼ੀ ਪੱਪੀ ਕਰਨੀ ਵੀ ਸੌਖੀ ਹੈ। ਪੱਗਾ ਵਿੱਚ, ਕਿਹੜਾਂ ਤੀਵੀ ਬੰਦੇ ਦਾ ਪਤਾ ਲੱਗਦਾ ਹੈ। ਤੀਵੀਆਂ ਵੀ ਬੰਦਿਆ ਵਾਂਗ ਪੱਗਾ ਬੰਨੀ ਫਿਰਦੀਆਂ ਹਨ। ਪਰ ਕੀ ਵੱਡਾ ਭਾਈ ਚੜ੍ਹਦੀ ਕਲਾ ਵਾਲਾ ਨਹੀਂ ਹੈ? ਤੇਰਾ ਪਤੀ ਤਾਂ ਸਿਰ ਦੀ ਟਿੱਡ ਘਡਾਈ ਫਿਰਦਾ ਹੈ। ਚਿਕਨੀਆਂ ਮਲਾਈ ਵਰਗੀਆਂ ਕੁਲੀਆਂ ਗੱਲਾਂ ਛੱਡ ਕੇ ਬਾਬਿਆਂ ਦੀਆਂ ਦਾੜ੍ਹੀਆਂ ਵਿੱਚ ਉਲਝ ਗਈ ਹੈ। ਉਸ ਨੂੰ ਸੰਤਾਂ ਕੋਲ ਲੈ ਜਾਣਾਂ ਸੀ। " ਉਹ ਬੋਲੀ ," ਮੈਨੂੰ ਤਾਂ ਸਾਧੂਆਂ ਸੰਤਾਂ ਤੋਂ ਹੀ ਵਿਹਲ ਨਹੀਂ ਲੱਗਦਾ। ਮੈਂ ਉਸ ਤੋਂ ਕੀ ਕਰਾਉਣਾਂ ਹੈ? ਦਫ਼ਾ ਹੋਵੇ, ਕਿਸੇ ਪਾਸੇ। " ਮੈਂ ਉਸ ਨੂੰ ਪੁੱਛ ਹੀ ਲਿਆ," ਤੇਰੇ ਪਤੀ ਨੇ ਇੰਡੀਆਂ ਜਾ ਕੇ ਦੂਜਾ ਵਿਆਹ ਕਰਾ ਲਿਆ ਹੈ। ਉਸ ਤੇਰੇ ਐਕਸ ਪਤੀ ਨੂੰ ਰੋਟੀ ਟੁੱਕ ਦਾ ਬਹੁਤ ਔਖਾਂ ਸੀ। ਕੀ ਇਹ ਸੱਚ ਹੈ? ਸਾਰੀ ਕੈਲਗਰੀ ਨੂੰ ਪਤਾ ਲੱਗ ਚੁਕਾ ਹੈ। ਬਈ ਤੂੰ ਉਸ ਤੋਂ ਤਲਾਕ ਲੈ ਕੇ ਘਰ ਵਿਚੋ ਅੱਧ ਲੈ ਲਿਆ ਹੈ। ਲੋਕੀ ਕਹਿੰਦੇ ਹਨ, ਤੈਨੂੰ ਤਾਂ ਗੁਰਦੁਆਰੇ ਬਥੇਰੀਆ ਰੋਟੀਆਂ ਹਨ। ਪਹਿਲਾਂ ਵਿਚਾਰਾ ਜੁਵਾਨੀ ਵਿੱਚ ਟੱਰਕਾਂ ਉਤੇ ਰਿਹਾ। ਪਿਛੇ ਮੁੜ ਕੇ ਨਹੀਂ ਦੇਖਿਆ। ਘਰ ਕੀ ਹੁੰਦਾ ਹੈ? ਤੁਹਾਡੇ ਉਤੇ ਬਾਬਿਆਂ ਦੀ ਮੇਹਰ ਰਹੀ ਹੈ। ਬਾਬੇ ਸੰਤ ਘਰ ਆ ਕੇ ਚਰਨ ਪਾਉਂਦੇ ਰਹੇ ਹਨ। ਵਾਹਵਾ ਜੀਅ ਲੱਗਿਆ ਰਹਿੰਦਾ ਹੈ। " ਉਸ ਦਾ ਮੂੰਹ ਪੀਲਾ ਪੈ ਗਿਆ। ਉਹ ਬੋਲੀ ਐਵੇ ਹੀ ਲੋਕੀ ਭੌਕੀਂ ਜਾਂਦੇ ਹਨ। ਹੁਣ ਵੀ ਉਹ ਵੈਨਕੁਵਰ ਦਾ ਟੱਰਕ ਦਾ ਗੇੜਾ ਲੈ ਕੇ ਗਿਆ ਹੈ। ਹੁਣੇ ਆ ਜਾਂਦਾ ਹੈ। " ਮੈਂ ਕਿਹਾ," ਮੈਨੂੰ ਵੀ ਵੈਨਕੁਵਰ ਤੋਂ ਹੀ ਤੇਰੀ ਪਿਆਰੀ ਜੇਠਾਣੀ ਦੇ ਫੋਨ ਆ ਰਹੇ ਹਨ। ਬਈ ਹੁਣ ਆਪਣੀ ਕੈਲਗਰੀ ਵਾਲਿਆਂ ਬਾਰੇ ਵੀ ਕੁੱਝ ਲਿਖੋ। ਅਜੇ ਵੀ ਘਰ-ਬਾਰ ਪੱਟ ਕੇ ਵੀ ਜੈ ਜੈ-ਕਾਰ ਬਾਬਿਆ ਦੀ ਹੁੰਦੀ ਹੈ। ਬੰਦੇ ਤਾਂ ਛੇ ਫੁੱਟ ਦੇ ਸੰਭਾਂਲੇ ਨਹੀਂ ਜਾਂਦੇ। ਬਰੀਕ ਵਾਲ ਸੰਭਾਂਲਣ ਦਾ ਕੰਮ ਕਿਵੇਂ ਹੋਵੇਗਾ? ਜਦੋਂ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਤੀ-ਪਤਨੀ ਬਣ ਕੇ ਘਰ ਵਸਾਉਣ ਤੇ ਮੇਹਨਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਵਿਹਲੇ ਬੈਠ ਕੇ ਲੋਕਾਂ ਦਾ ਦਿੱਤਾ ਅੰਨ ਖਾਣ ਨੂੰ ਖੂਨ ਖਾਣਾ ਕਿਹਾ ਹੈ। ਆਪਣਾਂ ਪਤੀ ਤਿਆਗ ਕੇ ਬੇਗਾਨੇ ਹੱਟੇ-ਕੱਟੇ ਸੰਤਾਂ ਬਾਬਿਆ ਦੇ ਦਰਸ਼ਨ ਕਰਨੇ, ਉਨਾਂ ਦੀ ਗੱਲਾਂ-ਬਾਤਾ, ਚੁਟਕਲੇ, ਸ਼ੇਅਰ ਸੁਣਨੇ, ਮਿਲਣਾਂ ਉਨਾਂ ਨਾਲ ਭੋਜ, ਭੋਗ ਕਰਨਾ ਕਿਧਰ ਦਾ ਧਰਮ ਹੈ? "

Comments

Popular Posts