ਲੋਕੀਂ ਸੱਚ ਮੁੱਚ ਆਪ ਮਰਦੇ ਹਨ ਜਾਂ ਮਾਰੇ ਜਾਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿੰਦਗੀ ਇੱਕ ਜੰਗ ਹੈ। ਇਸ ਵਿੱਚ ਔਖਾਈਆਂ, ਤੰਗੀਆਂ, ਮੁਸ਼ਕਲਾਂ, ਦੁੱਖ ਨੇ ਸੁੱਖ, ਖੁਸ਼ੀਆਂ ਤੋਂ ਵੱਧ ਆਉਣਾਂ ਹੈ। ਇਸ ਤੋਂਂ ਡਰ, ਘਬਰਾਕੇ ਆਪਣੀ ਜਾਨ ਆਪੇ ਕਿਸੇ ਤਰੀਕੇ ਨਾਲ ਲੈ ਲੈਣੀ, ਕੋਈ ਅਕਲ ਵਾਲੀ ਗੱਲ ਨਹੀਂ ਹੈ। ਤੁਹਾਡੇ ਜਿਉਣ ਮਰਨ ਨਾਲ ਇਸ ਦੁਨੀਆਂ ਨੂੰ ਕੋਈ ਫ਼ਰਕ ਨਹੀਂ ਪੈਦਾ। ਮਰਨ ਪਿਛੋਂ ਮਰਨ ਵਾਲੇ ਦਾ ਕੋਈ ਨਾਂਮ ਨਹੀਂ ਲੈਂਦਾ। ਮਰੇ ਬੰਦੇ ਨੂੰ ਹਰ ਕੋਈ ਭੂਤ-ਭੂਤ ਹੈ ਕਹਿੰਦਾ। ਤੁਸੀਂ ਮਰ ਗਏ ਤੁਹਾਡਾ ਕੱਖ ਨਹੀਂ ਰਹਿੰਦਾ। ਚੰਗੇ ਕੰਮ ਕਰਕੇ ਜਿਉਂਦਾ ਹੋਇਆ, ਬੰਦਾ ਆਪਣਾ ਮੁੱਲ ਆਪ ਪਾਉਂਦਾ ਹੈ। ਆਪੇ ਮਰਨ ਵਾਲੇ ਨੂੰ ਮਨਸਿਕ ਤੌਰਤੇ ਕੰਮਜ਼ੋਰ ਕਿਹਾ ਜਾਂਦਾਂ ਹੈ। ਜੋ ਮੁਸ਼ਕਲਾਂ ਦਾ ਸਹਮਣਾਂ ਨਹੀਂ ਕਰ ਸਕਦਾ। ਦੁਨੀਆਂ ਤੋਂ ਮੂੰਹ ਛਪਾ ਕੇ ਤੁਰ ਜਾਂਦਾ ਹੈ। ਦੁਨੀਆਂ ਤੁਹਾਡੀ ਆਪਣੀ ਨਹੀਂ ਹੈ। ਮੰਨਿਆ ਕੇ ਦੁਨੀਆਂ ਵਾਲੇ ਹੀ ਮਰਨ ਦੀ ਨੌਬਤ ਤੇ ਖੜ੍ਹਾ ਕਰ ਦੇਣ, ਪੱਖ ਆਪ ਚੁਣਨਾ ਪੈਣਾਂ ਹੈ। ਤੁਸੀਂ ਆਪਣੀ ਜਿੰਦਗੀ ਆਪਣੇ ਲਈ ਜਿਉ ਰਹੇ ਹੋ ਜਾਂ ਬਾਕੀ ਨਮਾਇਸ਼ ਕਰਨ ਵਾਂਗ ਲੋਕ ਦਿਖਾਵੇ ਲਈ ਜਿਉਂ ਰਹੇ ਹੋ। ਮੁਸ਼ਕਲਾਂ ਤੇ ਦੁਨੀਆਂ ਨਾਲ ਟੱਕਰ ਲੈਣ ਵਾਲੇ ਨੂੰ ਮਹਾਨਤਾ ਮਿਲਦੀ ਹੈ। ਮਹਾਨ ਇਨਸਾਨ ਬਲੰਦੀ ਤੇ ਭੁੱਖੇ ਧਿਆਏ ਰਹਿ ਕੇ ਪਹੁੰਚੇ ਹਨ। ਇਹ ਇੱਕ ਦਿਨ ਵਿੱਚ ਹੱਥ ਨਹੀਂ ਲੱਗਦੀ। ਜਿੰਦਗੀ ਔਖਾਈਆਂ, ਤੰਗੀਆਂ, ਮੁਸ਼ਕਲਾਂ, ਦੁੱਖਾ ਨੂੰ ਆਪਣੇ ਸਰੀਰ ਉਤੇ ਸਾਰੀ ਉਮਰ ਪੀਸਣਾਂ ਰਿੜਕਣਾਂ ਪੈਦਾ ਹੈ। ਅੱਡੀਆਂ ਚੱਕ ਕੇ, ਕੋਈ ਕੰਮ ਵਿਚ ਪੈਸਾ ਨਹੀਂ ਲਗਾਉਣਾ ਚਾਹੀਦਾ। ਇੰਨਾਂ ਹੀ ਬਹੁਤ ਹੈ। ਬੰਦੇ ਦੀਆ ਲੋੜਾ ਹੀ ਪੂਰੀਆਂ ਹੋਈ ਜਾਣ। ਕੋਈ ਐਸਾ ਕੰਮ ਨਾਂ ਕਰੀਏ, ਜਾਨ ਗੁਵਾਉਣੀ ਪੈ ਜਾਵੇ। ਕਿਸੇ ਇਨਸਾਨ ਨੂੰ ਬਹੁਤ ਦੁੱਖੀ ਕਰ ਦੇਣਾ, ਉਸ ਨੂੰ ਮਰਨ ਲਈ ਮਜ਼ਬੂਰ ਕਰ ਦੇਣਾ। ਕਿਸੇ ਦਾ ਗਲ਼ਾ ਘੁੱਟਣ, ਕਤਲ ਕਰਨ ਨਾਲੋਂ ਘੱਟ ਨਹੀਂ ਹੈ। ਮਾੜੇ ਜਿਹੇ ਪੈਸੇ, ਲੜਾਈ ਝਗੜੇ ਕਰਕੇ, ਆਪਣਾ ਪਿਆਰਾ ਕੋਈ ਨਿੱਕੀ ਜਿੰਨੀ ਬਹਿਸ ਕਰਕੇ, ਕੋਲੋਂ ਤੁਰ ਜਾਵੇ। ਅਫ਼ਸੋਸ ਤੇ ਪਛਤਾਵਾ ਤਾਂ ਜਰੂਰ ਹੁੰਦਾ ਹੈ। ਉਸ ਬੰਦੇ ਵਰਗਾ ਸਾਰੀ ਉਮਰ ਟੱਕਰਾਂ ਮਾਰਨ ਨਾਲ ਵੀ ਮੁੜ ਕੇ ਨਹੀਂ ਲੱਭਦਾ। ਆਏ ਦਿਨ ਘਰ, ਗਰਾਜ਼, ਖੇਤਾਂ ਵਿਚੋਂ ਬੰਦੇ ਦੀ ਲਾਸ਼ ਲੱਭਦੀ ਹੈ। ਐਸੇ ਬੰਦੇ ਜਾਨ ਆਪਣੀ ਹੀ ਕਿਉਂ ਲੈਂਦੇ ਹਨ? ਕੀ ਡਰਗ ਡੀਲਰ ਹਨ? ਕੀ ਕੋਈ ਜਾਨ ਨੂਂ ਕਿਸੇ ਹੋਰ ਕੋਲੋਂ ਖ਼ਤਰਾ ਹੁੰਦਾ ਹੈ? ਕੀ ਕੋਈ ਹੋਰ ਉਸ ਦੀ ਜਾਨ ਲੈ ਲਵੇਗਾ? ਆਪਣੀ ਜਾਨ ਲੈਣੀ ਬਹੁਤ ਔਖੀ ਹੈ। ਟਿੱਕਾ, ਸੂਈ, ਕੰਡਾ ਲੱਗਿਆ, ਸਹਾਰਿਆ ਨਹੀਂ ਜਾਂਦਾ। ਆਪਣੇ ਆਪ ਨੂੰ ਫਾਹਾ ਲੈ ਕੇ, ਗੈਸ ਨਾਲ ਦਮ ਘੁੱਟ ਕੇ, ਵਗਦੇ ਪਾਣੀ ਵਿੱਚ ਦਮ ਘੁੱਟ ਕੇ, ਅੱਗ ਲਾ ਕੇ, ਤੇਜ ਧਾਰ ਮਾਰ ਕੇ ਮਾਰਨਾ ਬਹੁਤ ਔਖਾ ਹੈ। ਦੂਜੇ ਬੰਦੇ ਉਤੇ ਇਹ ਸਭ ਤਰੀਕੇ ਅਜ਼ਮਾਉਣੇ ਉਨੇ ਹੀ ਸੌਖੇ ਹਨ। ਲੋਕੀਂ ਸੱਚ ਮੁੱਚ ਆਪ ਮਾਰਦੇ ਹਨ ਜਾਂ ਮਾਰੇ ਜਾਂਦੇ ਹਨ। ਸੱਚ ਮੁੱਚ ਆਪ ਮਰਨ ਦਾ ਕਿਸ ਨੂੰ ਸ਼ੌਕ ਹੈ। ਤਾਹਨੇ, ਮੇਹਣਿਆਂ, ਘਰ ਦੀਆਂ ਤੰਗੀਆਂ, ਸਮਾਜਿਕ ਬੁਰਾਈਆ ਕਾਰਨ ਬੰਦਾ ਆਪਣੀ ਜਾਨ ਲੈ ਲੈਂਦਾਂ ਹੈ। ਆਲੇ-ਦੁਆਲੇ ਦੇ ਲੋਕਾਂ ਦਾ 100% ਹੱਥ ਹੁੰਦਾ ਹੈ। ਸਭ ਜਾਣਦੇ ਹੁੰਦੇ ਹਨ। ਬੰਦਾ ਕਿਸ ਹਲਾਤ ਵਿਚੋਂ ਦੀ ਲੰਘ ਰਿਹਾ ਹੈ। ਪਰ ਕੋਈ ਉਸ ਦੀ ਮੱਦਦ ਨਹੀਂ ਕਰਦਾ। ਅਗਰ ਕਿਸੇ ਘਰ ਵਿੱਚ ਘਰ ਦੇ ਪਰਵਾਰ ਦੀ ਮਾਨਸਿਕ ਹਾਲਤ ਠੀਕ ਨਹੀਂਂ। ਪੁਲੀਸ ਚਾਰਜ਼ ਲਗਾਉਣ ਦੀ ਬਜਾਏ, ਉਨਾਂ ਨੂੰ ਕੋਈ ਐਸੀ ਆਂ ਕਲਾਸਾ ਲਗਾਉਣ ਲਈ ਮਜ਼ਬੂਰ ਕਰ ਸਕਦੀ ਹੇ। ਜਿਸ ਨਾਲ ਬੰਦੇ ਦਾ ਮਨ ਦਾ ਤਣਾਅ ਘੱਟ ਜਾਵੇ। ਪਰ ਨਹੀਂ ਪੁਲੀਸ ਵੀ ਕਨੂੰਨੀ ਕਾਰ ਵਾਈਕਰਕੇ, ਟਿੱਕਟਾ ਦੇ ਕੇ ਕਨੇਡਾ ਦੀ ਪੁਲੀਸ ਵੀ ਬੋਨਸ ਵੋਟਰਨ ਦੀ ਕਰਦੀ ਹੈ। ਹਰ ਟਿੱਕਟ ਚਾਰਜ਼ ਲਗਾਉਣ ਦਾ ਕਮਿਸ਼ਨ ਮਿਲਦਾ ਹੈ। ਇੱਕ ਘਰ ਵਿੱਚ 2 ਸਾਲ ਦਾ ਬੱਚਾ ਰੱਬ ਜਾਣੇ ਕਿਵੇ ਮਰ ਗਿਆ। ਘਰ ਉਸ ਦੀ ਮਾਂ ਸੀ। ਮਾਂ ਨੂੰ ਚਾਰਜ਼ ਲਾ ਕੇ ਜੇਲ ਵਿੱਚ ਲੈ ਗਏ। ਬਈ ਮੁੰਡਾ ਤੇਰੇ ਕੋਲੋਂ ਡਿੱਗ ਕੇ ਮਰਿਆ ਹੈ। ਪੁਲੀਸ ਨੇ 6 ਸਾਲਾਂ ਦੇ ਬੱਚੇ ਨੂੰ ਜਾ ਸਕੂਲੋਂ ਚੱਕਿਆ। ਸ਼ੋਸ਼ਲ ਸਰਵਸ ਵਾਲਿਆਂ ਦੇ ਹਵਾਲੇ ਕਰ ਦਿੱਤਾ। ਮਾਂ-ਬਾਪ ਨੂੰ ਬੱਚਾ ਦੇਖਣ ਦਾ ਹੁਕਮ ਨਹੀਂ ਸੀ। ਉਸ ਦਾ ਪਤੀ ਪੁਲੀਸ ਨੇ ਕੰਮ ਤੇ ਜਾ ਘੇਰਿਆ। ਬਾਈ ਚਾਨਸ ਬੱਚਾ ਡਿੱਗ ਕੇ ਮਰ ਗਿਆ। ਮਾਂ ਇਸ ਵਿੱਚ ਕੀ ਕਰੇ। ਸ਼ੋਸ਼ਲ ਸਰਵਸ ਵਾਲੇ ਵੀ ਔਰਤ ਦੇ ਹੀ ਮਗਰ ਪਏ ਹੋਏ ਸਨ। ਉਸ ਨੂੰ ਜੇਲ ਵਿਚੋਂ ਛੱਡ ਤਾਂ ਦਿੱਤਾ। 4 ਸਾਲ ਕੇਸ ਚਲਦਾ ਰਿਹਾ। ਔਰਤ ਦੀ ਦਿਮਾਗੀ ਹਾਲਤ ਚੈਕ ਕੀਤੀ। ਉਸ ਦੇ ਪੇਟ ਵਿੱਚ ਬੱਚਾ ਸੀ। ਹੌਕਿਆਂ ਨਾਲ ਉਹ ਵੀ ਗਿਰ ਗਿਆ। ਵੱਡੇ ਨੂੰ ਉਸ ਨੂੰ ਅਜੇ ਤੱਕ 10 ਸਾਲ ਹੋ ਗਏ ਨਹੀਂ ਦਿੱਤਾ। ਐਸੀ ਹਾਲਤ ਵਿੱਚ ਬੰਦਾ ਆਤਮ ਹੱਤਿਆ ਨਹੀਂ ਕਰੇਗਾ। ਤਾਂ ਕੀ ਕਰੇਗਾ? ਰੱਬ ਦੀ ਕਿਰਪਾ ਉਹ ਔਰਤ ਗੁਰਦੁਆਰੇ ਜਾਂਦੀ ਸੀ। ਮੈਨੂੰ ਇਹੀ ਕਹਿੰਦੀ ਸੀ," ਕੀ ਮੈਂ ਕੇਸ ਵਿਚੋਂ ਬਰੀ ਹੋ ਜਾਵਗੀ? " ਮੈਂ ਇਹੀ ਕਹਿੰਦੀ ਸੀ," ਰੱਬ ਤੋਂ ਜੋ ਤੂੰ ਮੰਗੇਗੀ। ਉਹ ਜਰੂਰ ਤੈਨੂੰ ਦੇਵੇਗਾ। " ਘਰ ਵਿੱਚ ਕੋਈ ਬੱਚਾ ਨਹੀਂ ਸੀ। ਉਹ ਗੁਰਦੁਆਰੇ ਫ਼ਲ ਕੇਲੇ ਸੇਬ ਲੈ ਆਉਂਦੀ ਸੀ। ਮੈਂ ਆਪ ਸੁਣਿਆ ਦੇਖਿਆ। ਪੱਗਾ ਵਾਲੀਆਂ ਅਮ੍ਰਿਤਧਾਰੀ ਬੀਬੀਆਂ ਉਸ ਦੇ ਫ਼ਲ ਚੱਕ ਕੇ ਬਾਹਰ ਸਿੱਟ ਦਿੰਦੀਆਂ ਸਨ। ਬਈ ਕਿਸੇ ਪੰਡਤ ਨੇ ਭੇਜੀ ਹੈ। ਇਹ ਦਾਨ ਕਰ, ਤੇਰਾ ਕੇਸ ਠੀਕ ਹੋ ਜਾਵੇਗਾ। ਰੱਗ ਦੀ ਦਿਇਆ ਹੋ ਗਈ। ਚਾਰ ਸਾਲ ਬਾਅਦ ਉਹ ਬਰੀ ਹੋ ਗਈ। ਐਸੇ ਸਮੇ ਬੰਦੇ ਤਾਂ ਕੀ, ਸਣੇ ਰੱਬ ਸਭ ਵੈਰੀ ਬਣ ਜਾਂਦੇ ਹਨ। ਕਨੇਡਾ ਵਿੱਚ ਤਾਂ ਪੁਲੀਸ ਵੀ ਕਈ ਘਰਾਂ ਦੀ ਹਾਲਤ ਜਾਣਦੀ ਹੈ। ਇਹ ਵੀ ਜਾਬਤਾ ਹੀ ਪੂਰਾ ਕਰਦੇ ਹਨ। ਰਿਸ਼ਤੇਦਾਰ, ਗੁਆਂਢੀਂ, ਦੋਸਤ ਸਭ ਜਾਣਦੇ ਹੁੰਦੇ ਹਨ। ਆਚਨਕ ਤਾਂ ਕਿਸੇ ਬੰਦੇ ਨੂੰ ਦੌਰਾ ਨਹੀਂ ਪੈਂਦਾ। ਹਰ ਰੋਜ਼ ਇੱਕ ਤੇ ਇੱਕ ਸੱਮਸਿਆ ਜੁੜਦੀ ਜਾਂਦੀ ਹੈ। ਬਾਹਰੋਂ ਵੀ ਕਈ ਗੁਝਲਦਾਰ ਅਣ ਸੁੱਖਾਈਆਂ ਘਟਨਾਵਾ ਜੁੜ ਜਾਂਦੀਆਂ ਹਨ, ਬਿਜ਼ਨਸ ਵਿੱਚ ਘਾਟਾ ਵਾਧਾਂ ਤਾ ਚੱਲਦਾ ਹੀ ਰਹਿੰਦਾ ਹੈ। ਇਸ ਨੂੰ ਲੈ ਕੇ ਆਪਣੀ ਜਾਨ ਲੈ ਲੈਣਾਂ ਕਿਧਰ ਦੀ ਸਿਆਣਪ ਹੈ? ਕੀ ਘਰ ਦੇ ਲੂਣ, ਤੇਲ ਬੱਚਿਆ ਦੇ ਖ਼ਰਚਿਆ ਤੋਂ ਬਚਣ ਲਈ ਮਰ ਜਾਣਾ ਜਰੂਰੀ ਹੈ? ਉਸ ਤੋਂ ਚੰਗਾ ਹੈ। ਦੁਨੀਆਂ ਛੱਡਣ ਨਾਲੋਂ ਘਰ, ਬੱਚੇ, ਪਤੀ-ਪਤਨੀ, ਮਾਪਿਆਂ ਨੂੰ ਛੱਡ ਕੇ ਮਾਹਾਤਮਾਂ ਬੁੱਧ ਵਾਂਗ ਕਿਤੇ ਹੋਰ ਸੌਖੀ ਜਿੰਦਗੀ ਗੁਜਾਰ ਲਈ ਜਾਵੇ। ਕੀ ਪਤਾ ਲੋਕ ਫੁਜਾ ਹੀ ਕਰਨ ਲੱਗ ਜਾਣ। ਐਸੇ ਬੰਦਿਆਂ ਸਨਿਆਸੀਆਂ ਦੀ ਸਮਾਜ ਕਦਰ ਕਰਦਾ ਹੈ।
ਘਰੋਂ ਨਿੱਕਲ ਕੇ ਠੰਡ ਕਾਰਨ ਗਰਾਜ਼ ਵਿੱਚ ਕਾਰ ਸਟਾਰਟ ਕਰਕੇ ਸੌਂ ਜਾਂਦੇ ਹਨ। ਲੜਾਈ ਹੋਣ ਦੀ ਹਾਲਤ ਵਿੱਚ ਪਤੀ-ਪਤਨੀ, ਹੋਰ ਲੋਕਾਂ ਵਿੱਚ ਐਨਾਂ ਗੁੱਸਾ ਵੱਧਿਆ ਹੁੰਦਾ ਹੈ। ਜਾ ਕੇ ਪਿਛੇ ਦੇਖਣ ਦੀ ਤਕਲੀਫ਼ ਵੀ ਨਹੀਂ ਕਰਦੇ, ਘਰ ਦਾ ਪਿਆਰਾ ਜੀਅ ਅੱਖਾਂ ਦਾ ਤਾਰਾ, ਜਿਸ ਬਿਨਾਂ ਬਿੰਦ ਨਹੀਂ ਸਰ ਸਕਦਾ। ਕਿਧਰ ਨੂੰ ਲੜਕੇ ਗਿਆ ਹੈ। ਘਰੋਂ ਬਾਹਰ ਨਿੱਕਲਣ ਵਾਲੇ ਬਹੁਤੇ ਲੋਕਾਂ ਨੂੰ ਜਦੋਂ ਕਿਤੇ ਜਾਣ ਲਈ ਰਾਹ ਨਹੀਂ ਲੱਭਦਾ। ਕਾਰ ਨੂੰ ਗਰਮ ਰੱਖਣ ਲਈ ਸਟਾਰਟ ਰੱਖਦੇ ਹਨ। ਜੇ ਕਾਰ ਗਰਾਜ਼ ਵਿੱਚ ਖੜ੍ਹੀ ਹੈ। ਚਾਰੇ ਪਾਸੇ ਤੋਂ ਕਾਰ ਖੜ੍ਹਾਉਣ ਵਾਲੀ ਜਗਾ ਬੰਦ ਹੈ। ਗੈਸ ਬਣ ਜਾਂਦੀ ਹੈ। ਅੱਧੇ ਘੰਟੇ ਵਿੱਚ ਸਾਹ ਘੁੱਟਿਆ ਜਾਂਦਾ ਹੈ। ਨਸ਼ੇ ਦੀ ਹਾਲਤ ਵਿੱਚ ਜਾਂ ਉਦਾ ਸੋਫ਼ੀ ਬੰਦੇ ਦੀ ਵੀ ਅੱਖ ਲੱਗ ਗਈ। ਨੀਂਦ ਆ ਗਈ। ਨੀਂਦ ਬੇਹੋਸ਼ੀ ਦੀ ਹਾਲਤ ਹੁੰਦੀ ਹੈ। ਕਈਆਂ ਕੋਲ ਢੋਲ ਵਜਾਈ ਜਾਵੋਂ, ਸੁੱਤੇ ਨਹੀਂ ਉਠਦੇ। ਇਸ ਤਰਾਂ ਮਰਨ ਵਾਲਿਆਂ ਦੀ ਗਿਣਤੀ ਵਿੱਚ ਔਰਤਾਂ 4% ਕਰਦੀਆਂ ਹਨ। ਮਰਦਾਂ ਦੀ ਗਿਣਤੀ 20% ਹੋ ਗਈ ਹੈ। ਕਨੇਡਾ ਵਿੱਚ ਵੀ ਦੂਜੀ ਚੀਜ਼ ਮਰਨ ਲਈ ਫਾਹਾ ਲੈਣਾਂ ਹੈ। ਔਰਤਾਂ ਦੀ ਚੂੰਨੀ ਜਾਂ ਪੱਗ ਚੱਕਦੇ ਹਨ। ਪੌੜੀਆਂ ਦੀਆਂ ਗਿਰੀਲਾਂ ਨਾਲ ਲੱਟਕ ਜਾਂਦੇ ਹਨ। ਅੱਧ ਵਿਚਾਲੇ ਲਟਕ ਕੇ, ਫਿਰ ਕਈ ਕਹਿੰਦੇ ਹਨ," ਮੈਨੂੰ ਬੱਚਾ ਲਵੋਂ। " ਲੱਟਕੇ ਬੰਦੇ ਨੂੰ ਹੱਥ ਲਾ ਕੇ ਬਾਕੀ ਘਰ ਦੇ ਜੀਆਂ ਨੇ ਜੇਲ ਜਾਣਾਂ ਹੈ। ਕੋਈ ਹੱਥ ਨਹੀਂ ਲਗਾਉਂਦਾ। ਐਂਬੂਲੈਂਸ ਵਾਲੇ ਹੀ ਆ ਕੇ ਉਤੋਂ ਲਟਕਦੇ ਨੂੰ ਉਤਾਰਦੇ ਹਨ।

Comments

Popular Posts