ਕੀ ਬਾਜੇ ਢੋਲਕੀਆਂ ਨਾਲ ਕੀਰਤਨ ਬਹੁਤਾ ਮਿੱਠਾ ਬਣ ਜਾਂਦਾ ਹੈ?

ਬਾਜੇ ਢੋਲਕੀਆਂ ਨਾਲ ਬਜਾਉਣ ਸੁਣਨ ਦੀ, ਸਾਨੂੰ ਆਦਤ ਬਣ ਗਈ ਹੈ। ਮਿਊਜ਼ਕ ਵੱਜਣਾਂ ਚਹੀਦਾ ਹੈ। ਬਸ ਸਰੀਰ ਝੂੰਮਣਾਂ ਚਾਹੀਦਾ ਹੈ। ਚਾਹੇ ਕੌਲੀਆਂ ਚਮਚੇ ਹੀ ਖੜਕਾਈ ਚੱਲੋ। ਦੇਹ ਧਾਰੀ ਸੰਤ ਖੂੰਬਾਂ ਵਾਂਗ ਉਗ ਰਹੇ ਹਨ। ਜੋ ਪਹਿਲਾਂ ਦਮਦਮੀ ਟਕਸਾਲ ਸੀ। ਹੁਣ ਭਿੰਡਰਾਂ ਵਾਲੇ ਹਨ। ਇਹ ਵੀ ਦੇਸ਼ਾਂ ਪਦੇਸ਼ਾਂ ਵਿੱਚ ਥਾਂ-ਥਾਂ ਆਪਣੀਆਂ ਦੁਕਾਨਾਂ ਲਾਈ ਬੈਠੇ ਹਨ। ਪੰਗਾਂ ਉਤੇ ਖੰਡੇ ਸਜਾ ਕੇ ਆਪ ਨੂੰ ਗੁਰੂ ਗੋਬਿੰਦ ਸਿੰਘ ਹੀ ਸਮਝਦੇ ਹਨ। ਇਕ ਹੋਰ ਗੱਲ ਇੱਕ ਨਾਨਕ ਸਰੀਏ ਨੇ ਬਲੰਦਪੁਰ ਦੁਆਬੇ ਵਿੱਚ 7ਵੀਂ ਮੰਜ਼ਲ ਉਤੇ ਡੇਰਾ ਬਣਾਇਆ ਹੈ। ਉਹ ਕਹਿੰਦੇ ਹਨ," 7ਵੀਂ ਮੰਜ਼ਲ ਉਤੇ ਤਿੰਨ ਸ਼ੇਰ ਰਹਿੰਦੇ ਹਨ। ਕਿਸੇ ਨੂੰ ਅੱਖਾਂ ਨਾਲ ਨਹੀਂ ਦਿਸਦੇ। ਜੇ ਕੋਈ 7ਵੀਂ ਮੰਜ਼ਲ ਦੀ ਸ਼ਾਂਤੀ ਭੰਗ ਕਰੇ, ਗੱਲਾਂ ਕਰੇ, ਸ਼ੇਰ ਭੜਥੂ ਪਾ ਦਿੰਦੇ ਹਨ। ਕਲਯੁਗ ਵਿੱਚ ਸਾਡੀ ਰਾਖੀ ਕਰਦੇ ਹਨ।" ਕਿਆ ਬਾਤ ਹੈ। ਕੀ ਇਹ ਸੱਚ ਲੱਗਦਾ ਹੈ? ਸ਼ੇਰ ਭੜਥੂ ਪਾਊਂਦੇ ਸੁਣਦੇ ਹਨ। ਪਰ ਆਪ ਦਿਸਦੇ ਨਹੀਂ ਹਨ। ਕਿਉਂਕਿ ਇਹ ਸ਼ੇਰ ਲੋਕਾਂ ਦੀ ਹੱਕ ਸੱਚ ਪਸੀਨਾਂ ਬਹਾ ਕੇ ਕੀਤੀ ਕਮਾਈ ਖਾਂਣ ਵਾਲੇ ਸ਼ੇਰ ਹਨ। ਫਿਰ ਵੀ ਲੋਕ ਅੱਖਾਂ ਬੰਦ ਕਰਕੇ ਧੰਨ ਸੰਤਾਂ ਦੀ ਕਰੀ ਜਾਂਦੇ ਹਨ। ਇਹ ਮੀਟ ਖਾਂਦੇ ਨਹੀਂ। ਸ਼ੇਰ ਦੀ ਖੱਲ ਉਤਾਰ ਕੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਬਰਾਬਰ ਰੱਖਦੇ ਹਨ। ਮੂਰਤੀ ਪੂਜਾ ਸ਼ੇਰਾਂ ਦੀ ਕਰਦੇ ਹਨ। ਡੇਰਿਆ ਦੇ ਅੰਦਰ ਬਾਹਰ ਸ਼ੇਰ ਹੀ ਸ਼ੇਰ ਦਿਸਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪਾਠ ਤੋਂ ਦੂਰ ਰੱਖਦੇ ਹਨ। ਪਾਠ ਦੀ ਤਾਂ ਲੋਕਾਂ ਨੂੰ ਵੈਸੇ ਹੀ ਸਮਝ ਨਹੀਂ ਲੱਗਦੀ। ਨਾਂ ਹੀ ਸਮਝਣ ਦਾ ਜ਼ਤਨ ਕਰਨਾਂ ਚਹੁੰਦੇ ਹਨ। ਕੋਈ ਤੁਕ, ਲਈਨ, ਅੱਖਰ ਦਿਮਾਗ ਵਿੱਚ ਪਵੇਗਾ। ਅੰਦਰ ਮਨ ਵਿੱਚ ਰੱਟਿਆ ਜਾਵੇਗਾ। ਤਾਂ ਜਾ ਕੇ ਅਰਥ ਖੁਲਣਗੇ। ਬਾਜੇ, ਢੋਲਕੀਆਂ, ਤਪਲੇ ਵਾਲੇ ਐਸਾ ਰਾਗ ਛੇੜਦੇ ਹਨ। ਕਿਸੇ ਤੁਕ ਦੀ ਸਮਝ ਕੀ ਲੱਗਣੀ ਹੈ। ਬਾਜੇ, ਢੋਲਕੀਆਂ, ਤਪਲੇ ਹੀ ਵਜਦੇ ਸੁਣਦੇ ਹਨ। ਕੰਨ ਖਾ ਜਾਂਦੇ ਹਨ। ਜਿਵੇ ਕੋਈ ਸਿਰ ਵਿੱਚ ਚੋਟਾਂ ਮਾਰ ਰਿਹਾ ਹੋਵੇ। ਨਾਂ ਕੋਈ ਸੁਰ ਨਾਂ ਤਾਲ। ਰਾੜੇ ਵਾਲੇ ਬੜੀਆਂ ਟੋਲੀਆਂ ਬਣਾਈ ਫਿਰਦੇ ਹਨ। ਬਾਣੀ ਤਾਂ ਪੜ੍ਹਦੇ ਹੀ ਨਹੀਂ। ਗੀਤਕਾਰਾਂ ਦੇ ਸ਼ੇਅਰ ਗਾਣੇ ਲਿਖੇ, ਹੇਕਾਂ ਕੱਢ ਕੇ ਗਾਉਂਦੇ ਹਨ। ਬਾਜਾ ਢੋਲਕੀ, ਤਪਲਾ ਹੀ ਸੁਣਾਈ ਜਾਂਦੇ ਹਨ। ਵੱਡੇ ਡੇਰਿਆਂ ਵਾਲੇ ਵੱਡੇ ਚੋਲੇਂ ਪਾਉਂਦੇ ਹਨ। ਲੱਤਾਂ ਨੰਗੀਆਂ ਰੱਖਦੇ ਹਨ। ਇੰਨਾਂ ਉਤੇ ਔਰਤਾਂ ਮਿੱਠੇ ਤੇ ਮੱਖੀਆਂ ਆਉਣ ਵਾਂਗ ਸੈਕਸੀ ਘੋਟਨਿਆਂ ਵਰਗੀਆਂ ਕਾਲੀਆਂ ਲੱਤਾਂ ਉਤੇ ਢੇਰੀ ਹੁੰਦੀਆਂ ਹਨ। 75% ਔਰਤਾਂ ਬੰਦੇ 25% ਇੰਨਾਂ ਕੋਲ ਆਉਂਦੇ ਹਨ। ਪਾਠਕ ਹੀ ਦੱਸਣ ਪਜਾਮਾਂ ਕਦੋਂ ਲਾਹੇਇਆ ਉਤਾਰਿਆ ਜਾਂਦਾ ਹੈ। ਐਸੇ ਲੋਕਾਂ ਨੂੰ ਲਾਈਸੈਂਸ ਲੈ ਕੇ ਇਕੋਂ ਔਰਤ ਰੱਖਣ ਦੀ ਕੀ ਲੋੜ ਹੈ? ਬਹੁਤੇ ਨਾਂ ਹੀ ਅਵਾਜ਼ ਸਾਫ਼ ਗਲੇ ਵਿੱਚੋਂ ਕੱਢਦੇ ਹਨ। ਜਿਵੇ ਗਲ਼ੇ ਬਲਗਮ ਫਸੀ ਹੁੰਦੀ ਹੈ। ਫਿਰ ਤਾਂ ਲੋਕਾਂ ਨੂੰ ਸਮਝ ਆ ਜਾਏਗੀ। ਕੀ ਬਾਜੇ ਢੋਲਕੀਆਂ ਨਾਲ ਕੀਰਤਨ ਬਹੁਤਾ ਮਿੱਠਾ ਬਣ ਜਾਂਦਾ ਹੈ? ਐਸੇ ਪਖੰਡ ਕਰਨ ਦੀ ਕੀ ਲੋੜ ਹੈ? ਉਵੇ ਪਾਠ ਸ਼ਬਦ ਪੜ੍ਹੇ ਜਾਣ। ਜਿਵੇ ਦੁਨੀਆਂ ਨੂੰ ਸਮਝ ਲੱਗ ਸਕੇ। ਕਈ ਤਾਂ ਕੀਰਤਨ ਕਰਨ ਲੱਗੇ ਆ-ਆ-ਆ ਹੀ ਦੀ ਅਵਾਜ਼ ਕੱਢੀ ਜਾਂਦੇ ਹਨ। ਜਿਵੇ ਸਾਹ ਮੋੜਨਾਂ ਹੀ ਨਾਂ ਹੋਵੇ। ਬਹੁਤੇ ਗੁਣ-ਗੁਣ ਬਿਮਾਰ ਪਏ ਬੁਜ਼ਰਗ ਵਾਂਗ ਅਵਾਜ਼ਾਂ ਕੱਢਦੇ ਹਨ। ਮੂਹਰੇ ਬੈਠੇ ਲੋਕ ਸੌਂ ਜਾਂਦੇ ਹਨ। ਜਾਂ ਅੱਕੇ ਹੋਏ ਉਠ ਕੇ ਚਲੇ ਜਾਂਦੇ ਹਨ। ਜਦੋਂ ਕੁੱਝ ਪੱਲੇ ਹੀ ਨਹੀਂ ਪੈਂਦਾ। ਕਿਹਦੇ ਕੋਲ ਸਮਾਂ ਹੈ। ਜਿਸ ਦੀ ਸਮਝ ਹੀ ਨਹੀਂ ਪੈ ਰਹੀ। ਉਸ ਦੇ ਅੱਗੇ ਮਿੱਟੀ ਦੇ ਮਾਧੋਂ ਬਣ ਕੇ ਬੈਠੇ ਰਹੋਂ।
ਪਾਠ ਪੜ੍ਹਦੇ ਤਾਂ ਬੋਲ ਟੱਲੀ ਵਾਂਗ ਗੂਜ਼ਣਾਂ ਚਾਹੀਦਾ ਹੈ। ਮੂਹਰਲੇ ਨੂੰ ਸੁਣ ਕੇ ਅੰਨਦ ਆ ਜਾਵੇ। ਸਾਰੀ ਜਿੰਦਗੀ ਲਈ ਯਾਦ ਬਣ ਜਾਵੇ। ਉਹ ਸ਼ਬਦ ਪੂਰੀ ਜਿੰਦਗੀ ਨਾਂ ਭੁੱਲੇ। ਕੀਰਤਨ ਕਰਨ ਵਾਲੇ ਕਿਹੜਾ ਪੂਰਾ ਗੁਰੂ ਗ੍ਰੰਥਿ ਸਾਹਿਬ ਪੜ੍ਹਦੇ ਹਨ। ਉਹੀ ਪੱਕੇ ਹੋਏ ਗਿਣਤੀ ਦੇ ਸ਼ਬਦ ਹਰ ਥਾਂ ਉਤੋਂ ਪੜ੍ਹਦੇ ਹਨ। ਆਪੇ ਹੁਕਮ ਨਾਮਾਂ ਚੁਣ ਲੈਂਦੇ ਹਨ। ਗੁਰੂ ਗ੍ਰੰਥਿ ਸਾਹਿਬ ਦਾ ਗਿਆਨੀਆਂ ਨੂੰ ਡਰ ਮਾਰਿਆ ਹੈ। ਬਈ ਉਸ ਦੀ ਮਰਜ਼ੀ ਦਾ ਵਿੱਚਕਾਰ ਤੋਂ ਦੋਂਨੇ ਪਾਸੇ ਦੇ ਪੰਨੇ ਉਪਰ ਚੱਕ ਕੇ ਫਿਰ ਦੁਆਰਾ ਮਾਹਾਰਾਜ ਖੋਲਿਆ ਜਾਵੇ। ਉਸ ਨੂੰ ਕਹਿੰਦੇ ਹਨ," ਗੁਰੂ ਦਾ ਸਿੱਖ ਲਈ ਅੱਜ ਦਾ ਹੁਕਮਨਾਮਾਂ। " ਇਹ ਆਪ ਜੋਂ ਗਿਆਨੀ ਰੱਬ ਹਨ। ਪੁੱਤ ਜੰਮਿਆ ਹ,ੈ ਤਾਂ ਹੁਕਮਨਾਂਮੇ ਦਾ ਅੰਗ ਪੇਜ਼ ਆਪ ਕੱਢਦੇ ਹਨ। ਪੂਤਾ ਮਾਤਾ ਕੀ ਆਸੀਸ ॥

ਧੀ ਜੰਮੀ ਤੋਂ ਗਿਆਨੀ ਕਿਹੜਾ ਸ਼ਬਦ ਪੜ੍ਹਦੇ ਹਨ। ਅਸਲ ਵਿੱਚ ਧੀ ਜੰਮੀ ਤੋਂ ਕਿਹੜਾ ਸਾਧਾਂ ਸੰਤਾਂ ਨੂੰ ਘਰ ਵਾੜਦਾ ਹੈ। ਭੋਜ ਕਰਾਉਂਦਾ ਹੈ?
ਕਿਸੇ ਨੇ ਘਰ ਲਿਆ ਹੈ। ਤਾਂ ਆਪੇ ਕੱਢ ਕੇ ਹਰ ਘਰ ਵਿੱਚ ਇਹੀ ਹੁਕਮਨਾਮਾ ਪੜ੍ਹਦੇ ਹਨ।
ਘਰ ਸੁਖ ਵਸਆਿ ਬਾਹਰ ਸੁਖ ਪਾਇਆ ॥
ਕਿਸੇ ਮਰਨੇ ਦੇ ਭੋਗ ਉਤੇ ਤਾਂ ਸ਼ਰੇਆਮ ਉਹੀ ਪੜ੍ਹਦੇ ਹਨ।
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ {ਪੰਨਾ 923}

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts