ਤਲਾਕ ਇੱਕ ਨਸੂਰ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
Satwinder_7@hotmail.comਤਲਾਕ ਪਤਾਂ ਨਹੀਂ ਕਿਸ ਬੇਈਮਾਨ ਨੇ ਸ਼ੁਰੂ ਕੀਤਾ। ਟੈਲੀਵੀਜ਼ਨ ਉਤੇ ਔਰਤ ਰਾਹੀਂ ਪਾਈ ਮਸ਼ਹੂਰੀ ਆ ਰਹੀ ਸੀ। ਪਿਆਰ ਵਿੱਚ ਅੜੀਚਨ ਹੋਵੇ, ਤਲਾਕ ਨਾਂ ਹੁੰਦਾ ਹੋਵੇ। ਮੈਂ ਜੋਤਸ਼ ਵਿਦਿਆ ਰਾਹੀ, ਹੱਲ ਕਰਾਂਕੇ ਦਿੰਦੀ ਹਾਂ। ਕਿਸੇ ਮੁੱਨਖ ਨੂੰ ਮੁੱਨਖ ਨਾਲ ਜੋੜਨ ਦੇ ਬਾਰੇ, ਕਿਸੇ ਦੇ ਕੰਮਕਾਰ ਨੂੰ ਵਧਾਉਣ ਬਾਰੇ ਜੋਤਸ਼ ਹੋ ਸਕਦਾ ਹੈ। ਨਾ ਕਿ ਦੋਂ ਰੂਹਾਂ ਨੂੰ ਅੱਲਗ ਕਰਨ ਲਈ। ਇਹੋਂ ਜਿਹਾ ਨੁੱਕਤਾ ਕਿਸੇ ਧਰਮਿਕ ਗ੍ਰੰਥ ਵਿੱਚ ਨਹੀਂ ਲਿਖਿਆ। ਸੀਤਾ ਮਾਂ ਨਾਲ ਬਹੁਤ ਕੁੱਝ ਹੋਇਆ ਸੀ। ਪਰ ਇਹ ਨੌਬਤ ਨਹੀਂ ਆਈ ਸੀ। ਤਲਾਕ ਇੱਕ ਨਸੂਰ ਹੈ। ਤਲਾਕ ਮਸਲੇ ਦਾ ਹੱਲ ਨਹੀਂ ਹੈ। ਜਿਵੇ ਕੋਹੜੀ ਦਾ ਜ਼ਖ਼ਮ ਦਿਨੋਂ ਦਿਨ ਰੱਸਦਾ ਲਹਿਦਾ ਰਹਿੰਦਾ ਹੈ। ਅੰਗ ਨੂੰ ਸਰੀਰ ਨਾਲੋਂ ਕੱਟ ਦੇਣ ਨਾਲ ਦਰਦ ਭਾਵੇ ਘੱਟ ਜਾਂਦਾ ਹੈ। ਅੰਗ ਦੀ ਘਾਟ ਸਦਾ ਰੱੜਕਦੀ ਰਹਿੰਦੀ ਹੈ। ਪੇਪਰਾਂ ਵਿੱਚ ਚਾਰ ਅੱਖਰ ਤਲਾਕ ਲਿਖ ਦੇਣ ਨਾਲ, ਮਨ ਦਾ ਤਲਾਕ ਨਹੀਂ ਹੁੰਦਾ। ਪਲ ਪਲ ਕਰਕੇ ਮਰਨਾਂ ਪੈਂਦਾ ਹੈ। ਕੱਲਾ ਤਾਂ ਵੱਣ ਵਿੱਚ ਰੁੱਖ ਬਿੰਨ੍ਹਾਂ ਹੋਵੇ। ਕੱਲਾ ਜਾਣਾ ਬਿਮਾਰ ਹੋ ਜਾਂਦਾ ਹੈ। ਤਾਂਹੀਂ ਹਰ ਵਰਗ ਦੇ ਲੋਕ ਵਿਆਹ ਕਰਕੇ ਬੱਚੇ ਪੈਦਾ ਕਰਦੇ ਹਨ। ਇੱਕ ਦੂਜੇ ਦੀ ਦੁੱਖ ਸੁੱਖ ਵਿੱਚ ਮੱਦਦ ਕਰਦੇ ਹਨ। ਸਰੀਰਕ ਰਿਸ਼ਤੇ ਭਾਵੇਂ ਟੁੱਟ ਜਾਣ, ਮਾਨਸਿਕ ਦਿਮਾਗ, ਰਿਸ਼ਤੇ ਨਾਂ ਨਿਭਣ ਨਾਲ ਖ਼ਰਾਬ ਜਰੂਰ ਹੋ ਜਾਂਦਾ ਹੈ। ਉਸੇ ਸਮੇਂ ਜੇ ਦਿਮਾਗ ਨੂੰ ਹੋਰ ਪਾਸੇ ਨਾਂ ਲੱਗਾਇਆ ਜਾਵੇ, ਸਥੀਤੀ ਪਾਗਲ ਪਨ ਤੱਕ ਪਹੁੰਚ ਜਾਂਦੀ ਹੈ। ਇੱਕ ਤੀਰ ਨਾਲ ਕਿੰਨ੍ਹੇ ਰਿਸ਼ਤੇ ਵਿੰਨੇ ਜਾਂਦੇ ਹਨ। ਸਾਡੇ ਵਿੱਚੋਂ ਸ਼ਹਿਨਸ਼ੀਲਤਾ ਮੁੱਕ ਗਈ ਹੈ। ਅਸੀਂ ਕਿਸੇ ਦੂਜੇ ਬੰਦੇ ਨੂੰ ਸਹਿ ਨਹੀਂ ਸਕਦੇ। ਅੱਗੇ ਨੰਘਦਾ ਦੇਖ ਕੇ ਜਾਂ ਬਰਾਬਰ ਖੜਾਂ ਬਰਦਾਸਤ ਨਹੀਂ ਕਰ ਸਕਦੇ। ਪਤੀ-ਪਤਨੀ ਨੂੰ ਘਰ ਚੱਲਾਉਣ ਨੂੰ ਆਪਣੀ ਸ਼ਕਤੀ ਵਰਤਦੇ ਹਨ। ਘਰ ਖੁਸ਼ਿਆਲ ਰੱਖਣ ਲਈ ਦੋਂਨੇ, ਪਰਿਵਾਰ ਨੂੰ ਪਿਆਰ ਦੀ ਕੜੀ ਨਾਲ ਬੰਨਦੇ ਹਨ। ਕੋਈ ਮਸੀਬਤ ਆਉਣ ਤੇ ਕਈ ਵਾਰ ਪਤੀ ਪਤਨੀ ਇੱਕ ਦੂਜੇ ਨੂੰ ਦੱਸੇ ਵਗੈਰ, ਔਖੀ ਘੜੀ ਕੱਢ ਦਿੰਦੇ ਹਨ। ਰਲ ਮਿਲ ਕੇ ਵੀ ਮਸੀਬਤਾਂ ਸਹਿੰਦੇ ਹਨ। ਬੱਚੇ ਪੈਂਦਾ ਕਰਦੇ ਹਨ। ਘਰਬਾਰ ਚਲਾਉਣਾ, ਮੁਸ਼ਕਲ ਵੀ ਹੈ। ਕਈ ਵਾਰ ਛੋਟੀ ਜਿਹੀ ਗਲ਼ਤੀ, ਜਾਂ ਸ਼ੱਕ ਕਾਰਨ ਗ੍ਰਹਿਸਤੀ ਦੀਆਂ ਕੰਧਾਂ ਹਿਲ ਜਾਂਦੀਆਂ ਹਨ। ਸਾਰਾ ਕੁੱਝ ਬਰਬਾਦ ਹੋ ਜਾਂਦਾ ਹੈ। ਕੋਈ ਸਿਆਣਾ ਘਰ ਹੋਵੇ ਗੱਲ ਸੱਮਝਾਂ ਕੇ ਉਥੇ ਹੀ ਮੁੱਕਾ ਦਿੰਦਾ ਹੈ। ਅੱਜ ਕੱਲ ਪਤੀ ਪਤਨੀ ਕੱਲੇ ਰਹਿੰਦੇ ਹਨ। ਗੱਲ ਚਾਰ ਦਿਵਾਰੀ ਵਿੱਚ ਮੁੱਕ ਜਾਵੇਂ ਠੀਕ ਹੈ। ਜੇ ਬਾਹਰ ਨਿੱਕਲ ਗਈ, ਪਿੰਡੋਂ ਨਿੱਕਣ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਗੱਲ ਅਦਾਲਤ ਤੱਕ ਪਹੁੰਚ ਜਾਂਦੀ ਹੈ। ਬੱਚਿਆਂ ਮਾਂਪਿਆਂ ਵਿੱਚ ਵੀ ਤਲਾਕ ਹੁੰਦੇ ਹਨ।
ਕੋਮਲ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਰੂਪ ਨੂੰ ਕਿਹਾ," ਮੈਨੂੰ ਦੋ ਰੋਟੀਆਂ ਖਾਣ ਨੂੰ ਦੇਦੇ।" ਰੂਪ ਨੇ ਕਿਹਾ," ਜੇ ਸ਼ਰਾਬ ਲਿਆਂ ਕੇ ਪੀ ਸਕਦੇ ਹੋ। ਰੋਟੀ ਵੀ ਬੱਣੀ ਪਈ ਹੈ। ਆਪ ਪਾ ਕੇ ਖਾ ਲਵੋ।" ਕੋਮਲ ਨੇ ਗੁੱਸੇ ਵਿੱਚ ਕਿਹਾ,"ਰੂਪ ਜੇ ਰੋਟੀ ਮੈਂ ਆਪੇ ਖਾਣੀ ਹੁੰਦੀ। ਤੇਰੇ ਕੋਲੋ ਕੀ ਕਰਾਉਣਾ ਸੀ। ਬਾਹਰ ਹੋਰ ਬਥੇਰੀਆਂ ਸਨ।" ਰੂਪ ਨੇ ਕਿਹਾ," ਮੈਂ ਨੌਕਰੀ ਕਰਦੀ ਹਾਂ, ਬੱਚੇ ਨੂੰ ਸਭਾਂਲਦੀ ਹਾਂ। ਜੇ ਮੈਂ ਬੈਠ ਕੇ, ਤੇਰੇ ਕੋਲੋ ਰੋਟੀ ਮੰਗਾ। ਕੀ ਤੂੰ ਵੀ ਮੈਨੂੰ ਪਾ ਕੇ ਦੇਵੇਗਾ? ਮੇਰੇ ਲਈ ਵੀ ਬਥੇਰੇ ਮੁੰਡੇ ਬਾਹਰੋਂ ਮਿਲ ਸਕਦੇ ਹਨ।" ਕੋਮਲ ਨੇ ਰੂਪ ਦੇ ਥੱਪੜ ਮਾਰ ਦਿੱਤਾ। ਰੂਪ ਨੇ ਪੁਲੀਸ ਬੁਲਾ ਲਾਈ। ਪੁਲੀਸ ਨੇ ਕੋਮਲ ਨੂੰ ਹੱਥਕੜੀ ਲਾ ਲਈ। ਕੁੱਟ ਮਾਰ ਕਰਨ ਦਾ ਚਾਰਜ ਲਾ ਦਿੱਤਾ। ਰੂਪ ਨੂੰ ਕਿਹਾ," ਤੈਨੂੰ ਇਸ ਨੇ ਕੁੱਟਿਆ ਹੈ। ਤੂੰ ਇਸ ਨੰਬਰ ਤੇ ਸ਼ੋਸ਼ਲ ਵਰਕਰ ਨੂੰ ਫੋਨ ਕਰਲਾ। ਇਹ ਪੰਜਾਬੀ ਭਾਸ਼ਾਂ ਵਿੱਚ ਤੇਰੀ ਮੱਦਦ ਕਰਨਗੇ।" ਘਰ ਦੀ ਲੜਾਈ ਦਾ ਫੈਸਲਾ ਅਦਾਲਤ, ਸ਼ੋਸ਼ਲ ਵਰਕਰ, ਪੁਲੀਸ ਦਿਆਂ ਹੱਥਾਂ ਵਿੱਚ ਚੱਲਿਆ ਗਿਆ। ਹੁਣ ਓਪਰੇ ਬੰਦੇ ਪਿਆਰ ਦੀਆਂ ਵੰਡੀਆਂ ਪਾਉਣਗੇ। ਜਿੰਨ੍ਹਾਂ ਨੂੰ ਦੂਜੇ ਬੰਦੇ ਦੇ ਦਰਦਾ ਦਾ ਭੋਰਾਂ ਦਰਦ ਨਹੀਂ। ਉਮ੍ਹਾਂ ਨੂੰ ਜਾਣਦੇ ਵੀ ਨਹੀਂ। ਅਦਾਲਤ ਨੇ ਬੱਚੇ ਤੇ ਰੂਪ ਨੂੰ ਮਿਲਣ ਤੋਂ ਕੋਮਲ ਨੂੰ ਮਨਾਂ ਕੀਤਾ ਗਿਆ। ਉਹ ਵੀ ਕੋਈ ਨਿਰਨਾਂ ਨਹੀਂ ਕਰ ਸਕੇ। ਅਦਾਲਤ, ਸ਼ੋਸ਼ਲ ਵਰਕਰ ਦੋ ਸਾਲ ਤਰੀਕਾਂ ਪਾ ਕੇ, ਪੈਸੇ, ਧੰਨ, ਸਮਾਂ ਖ਼ਰਾਬ ਕਰਕੇ, ਖੱਜਲ ਖੁਆਰ ਕਰਕੇ ਪੁੱਛਦੇ ਹਨ। ਅਜੇ ਵੀ ਸਮਾਂ ਹੈ। ਦੱਸੋ ਤਲਾਕ ਲੈਣਾ ਹੈ ਜਾਂ ਇੱਕਠੇ ਰਹਿੱਣਾ ਹੈ।
ਕੋਮਲ ਦੇ ਭੈਣ ਭਣੋਈਆਂ ਦਾ ਕਹਿੱਣਾ ਸੀ," ਹੁਣ ਤਾਂ ਅਦਾਲਤਾਂ ਵਿੱਚ ਵੀ ਧੱਕੇ ਖਾ ਲਏ। ਇਸ ਨੂੰ ਤਲਾਕ ਦੇ ਦੇਣਾ ਚਹੀਦਾ ਹੈ। ਕੰਨ ਹੋ ਜਾਣਗੇ।" ਅੰਤ ਤਲਾਕ ਹੋ ਗਿਆ। ਕੁੱਝ ਹੀ ਸਮੇਂ ਪਿਛੋਂ ਦੋਂਨਾਂ ਦੇ ਰਿਸ਼ਤੇਦਾਰ ਦੋਂਨਾਂ ਤੋਂ ਮੂੰਹ ਫੇਰ ਗਏ। ਕੋਮਲ ਹੋਰ ਨਸ਼ੇ ਵਿੱਚ ਡੁੱਬ ਗਿਆ। ਜਿਸ ਨਾਲ ਗੁਰਦੇ ਲੀਵਰ ਗ਼ਲ਼ ਗਏ। ਰੂਪ ਨੂੰ ਕੈਂਸਰ ਹੋ ਗਿਆ। ਉਹ ਕੁੱਝ ਸਾਲਾਂ ਵਿੱਚ ਮਰ ਗਈ। ਬੱਚਾ ਸ਼ੋਸ਼ਲ ਸਰਵਸ ਕੋਲੇ ਪੱਲਣ ਲੱਗਾ।



Satwinder_7@hotmail.com-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts