ਬੂਟਾ ਛਾਂ ਦੇਣ ਲਈ ਲਗਾਇਆ ਜਾਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬੂਟਾ ਸ਼ਬਦ ਦਾ ਭਾਵ ਹੈ। ਜੜ ਦਾ ਲਗਉਣਾਂ ਹੈ। ਬੂਟਾ ਸ਼ਬਦ ਅਸੀ ਬੱਚੇ ਦੇ ਜੰਮਣ ਲਈ ਵੀ ਵਰਤਦੇ ਹਾਂ। ਕਹਿੰਦੇ ਹਾਂ। ਫਲਾਣੇ ਦੇ ਰੱਬ ਨੇ ਬੂਟਾ ਲਾ ਦਿੱਤਾ ਹੈ। ਬੂਟਾ ਛੋਟੇ ਜਿਹੇ ਪੇੜ ਪਨੀਰੀ ਨੂੰ ਕਿਹਾ ਜਾਦਾ ਹੈ। ਜੋ ਵੱਡਾ ਹੋ ਕੇ ਦਰਖ਼ੱਤ ਬਣਦਾ ਹੈ। ਵੱਡਾ ਹੋ ਕੇ ਛਾਂ ਦਿੰਦਾ ਹੈ। ਸੁੱਖ ਦਿੰਦਾ ਹੈ। ਸ਼ਾਂਤੀ ਦਿੰਦਾ ਹੈ। ਧੀ-ਪੁੱਤਰ ਦਾ ਬੂਟਾ ਛਾਂ ਦੇਣ ਲਈ ਲਗਾਇਆ ਜਾਂਦਾ ਹੈ। ਬੂਟਾ ਲਗਾਉਣ ਸਮੇਂ ਸਾਨੂੰ ਆਸ ਹੁੰਦੀ ਹੈ। ਇਸ ਤੋਂ ਸਾਨੂੰ ਫੈæਇਦਾ ਹੋਵੇਗਾ। ਬੱਚੇ ਅਸੀਂ ਤਾਂ ਪਾਲਦੇ ਹਾਂ। ਉਨਾਂ ਨੂੰ ਚੰਗਾ ਚੋਖਾ ਖਾਣ ਪਹਿਨਣ ਨੂੰ ਦਿੰਦੇ ਹਾਂ। ਆਪਣਾਂ ਖਿਆਲ ਭੁੱਲਾ ਜਾਂਦੇ ਹਾਂ ਬੱਚਿਆਂ ਦੀ ਦੇਖਭਾਲ ਵਿੱਚ ਸਾਰੀ ਜਿੰਦਗੀ ਲਗਾ ਦਿੰਦੇ ਹਾਂ। ਬੱਚੇ ਬੁੱਢਪੇ ਵਿੱਚ ਸਾਨੂੰ ਸਹਾਰਾ ਦੇਣਗੇ। ਸਭ ਜਾਣਦੇ ਹਨ। ਬੱਚਿਆਂ ਤੋਂ ਕਿੰਨੇ ਕੁ ਸੁੱਖ ਮਿਲਦੇ ਹਨ?
ਦਰਖੱਤਾਂ, ਪੇੜਾਂ ਬੂਟਿਆ ਦੇ ਪੱਤੇ ਸਾਡੇ ਦੁਆਰਾ ਕੱਢੀ ਗੰਦੀ ਹਵਾ ਕਾਰਬਨ ਡਾਈਕਸਾਈਡ ਨੂੰ ਆਪਣੇ ਜਿਉਣ ਲਈ ਵਰਤ ਕੇ, ਸਾਫ ਕਰ ਦਿੰਦੇ ਹਨ। ਸਾਡੇ ਲਈ ਆਕਸੀਜ਼ਨ ਪੈਦਾ ਕਰਦੇ ਹਨ। ਫੇਫੜਿਆਂ ਨੂੰ ਸਾਹ ਲੈਣ ਵਿੱਚ ਸੌਖ ਹੁੰਦੀ ਹੈ। ਹਰਿਆਲੀ ਦੇਖ ਕੇ ਅੱਖਾਂ ਤਾਜ਼ਗੀ ਮਹਿਸੂਸ ਕਰਦੀਆਂ ਹਾਂ। ਹੁਣ ਤਾ ਦੂਰ-ਦੂਰ ਤੱਕ ਦਰਖ਼ੱਤ ਨਹੀਂ ਲੱਭਦੇ। ਗਰਮੀਆਂ ਦੇ ਦਿਨਾਂ ਵਿੱਚ ਕਿਤੇ ਛਾਂਵੇ ਬੈਠਣ ਨੂੰ ਦਰਖ਼ੱਤ ਨਹੀ ਲੱਭਦਾ। ਛਾਂ ਤੋਂ ਬਗੈਰ ਅਸੀਂ ਭੁਜ ਜਾਂਦੇ ਹਾਂ। ਫਿਰ ਅਸੀਂ ਸੋਚਦੇ ਹਾਂ। ਇਥੇ ਜੇ ਕੋਈ ਛਾਂ ਵਾਲਾ ਹੀ ਦਰਖ਼ੱਤ ਹੁੰਦਾ ਤਾਂ ਛਾਵੇ ਬੈਠ ਕੇ ਠੰਡਕ ਲੈ ਲੈਂਦੇ। ਆਪਣੀ ਗੱਡੀ ਖੜ੍ਹਾਉਣ ਲਈ ਦਰਖ਼ੱਤ ਦੀ ਛਾਂ ਲੱਭਦੇ ਹਾਂ। ਰੱਬ ਦੀ ਕੁਦਰਤ ਦੇਖੋਂ ਗਰਮੀਆਂ ਨੂੰ ਪੱਤਇਆਂ ਦੀ ਛਾਂ ਦਿੰਦਾ ਹੈ। ਇੰਨਾਂ ਨੂੰ ਝਾੜ ਕੇ ਸਰਦੀਆਂ ਨੂੰ ਧੁੱਪ ਦੇ ਆਰ-ਪਾਰ ਹੋਣ ਲਈ ਤਿਆਰ ਕਰ ਦਿੰਦਾ ਹੈ। ਇੱਕ ਦਰਖੱਤ, ਪੇੜ ਬੂਟੇ ਤੋਂ ਅਸੀਂ ਅਨੇਕਾਂ ਲਾਭ ਲੈਂਦੇ ਹਾਂ। ਉਹੀ ਬਹੁਤੇ ਦਰਖ਼ੱਤ ਛਾਂ ਦੇ ਨਾਲ ਫ਼ਲ ਵੀ ਦਿੰਦੇ ਹਨ। ਦਰਖ਼ੱਤ ਦੀ ਛਾਵੇ ਅਣਗਿਣਤ ਲੋਕ ਛਾਂ ਦਾ ਅੰਨਦ ਮਾਣਦੇ ਹਨ। ਜਿਹੜੇ ਦਰਖ਼ੱਤ ਫ਼ਲ ਦਿੰਦੇ ਹਨ। ਉਹ ਤਾਂ ਦੂਰ ਬੈਠੇ ਲੋਕ ਵੀ ਖਾਂਦੇ ਹਨ। ਦਰਖੱਤਾਂ, ਪੇੜਾਂ ਬੂਟਿਆ ਤੋਂ ਪੱਤੇ, ਸੁੰਗਧ, ਜੜਾਂ, ਫ਼ਲ ਸਬਜ਼ੀਆਂ ਤੇ ਲੱਕੜੀ ਲੈਂਦੇ ਹਾਂ। ਦਰਖੱਤਾਂ, ਪੇੜਾਂ ਬੂਟਿਆ ਦੇ ਪੱਤੇ ਫ਼ਲ ਸਬਜੀਆਂ ਫੁੱਲ ਖਾਂਦੇ ਹਾਂ। ਫੁੱਲ, ਫ਼ਲ, ਪੱਤੇ, ਲਕੜੀ, ਤੇ ਜੜਾ ਦੁਆਈਆਂ ਵਿੱਚ ਪੈਂਦੇ ਹਨ। ਅਸੀਂ ਇਨਾਂ ਨੂੰ ਦੁਆਰਾਂ ਧਰਤੀ ਵਿੱਚ ਮਿਲਾ ਕੇ, ਧਰਤੀ Aਪੁਜਾਊ ਬਣਾਉਂਦੇ ਹਾਂ। ਦਰਖੱਤ, ਪੇੜ ਦੀਆਂ ਜੜਾਂ ਹੜਾਂ ਦੇ ਦਿਨਾਂ ਵਿੱਚ ਪਾਣੀ ਨੂੰ ਬਹੁਤ ਜਲਦੀ ਆਪ ਸੋਖ ਲੈਂਦੇ ਹਨ। ਪਾਣੀ ਸੋਖ ਕੇ ਧਰਤੀ ਨੂੰ ਗਿਲਾ ਰੱਖਦੇ ਹਨ। ਇਸ ਥਾਂ ਤੇ ਛੇਤੀ ਸੋਕਾ ਨਹੀਂ ਪੈਂਦਾ। ਧਰਤੀ ਵਿਚੋਂ ਪਾਣੀ ਪੀ ਕੇ, ਲੰਮੇ ਸਮੇਂ ਲਈ ਧਰਤੀ ਨੂੰ ਗਿਲ਼ਾ ਵੀ ਰੱਖਦੇ ਹਨ। ਦਰਖੱਤਾਂ, ਪੇੜਾਂ ਦੀ ਲੱਕੜੀ ਅੱਜ ਵੀ ਭਾਰਤ ਵਿੱਚ ਤੇ ਹੋਰ ਕਈ ਮੁਲਕਾਂ ਵਿੱਚ ਮਰੇ ਬੰਦੇ ਉਤੇ ਪਾਈ ਜਾਂਦੀ ਹੈ। ਸਾਰੀ ਉਮਰ ਅਸੀਂ ਦਰਖੱਤਾਂ, ਪੇੜਾਂ ਬੂਟਿਆ ਦੇ ਪੱਤੇ, ਜੜਾਂ, ਫ਼ਲ ਸਬਜ਼ੀਆਂ ਖਾਦੇਂ ਹਾਂ। ਉਸ ਦੀ ਲੱਕੜੀ ਤੋਂ ਬੰਦਾ ਘਰ ਦਾ ਸਮਾਨ ਤੇ ਘਰ ਬਣਾਉਂਦਾ ਹੈ। ਅੰਤ ਨੂੰ ਬੰਦੇ ਦੇ ਨਾਲ ਲੱਕੜੀ ਭਾਰਤ ਵਰਗੇ ਦੇਸ਼ਾਂ ਵਿੱਚ ਜੱਲ਼ ਸੜ ਜਾਂਦੀ ਹੈ। ਬੰਦਿਆਂ ਤੋਂ ਵੱਧ ਦਰਖੱਤਾਂ, ਪੇੜਾਂ ਬੂਟਿਆ ਨਾਲ ਸਾਥ ਨਿਭਦਾ ਹੈ। ਥਕਾਵਟ ਨਾਲ ਅੱਕੇ ਥੱਕੇ, ਗਰਮੀ ਦੇ ਸਿਤਾਏ ਅਸੀਂ ਅਰਾਮ ਸ਼ਾਤੀ ਲਈ, ਦਰਖੱਤਾਂ, ਪੇੜਾਂ ਦੀ ਛਾਵੇਂ ਭੱਜਦੇ ਹਾਂ। ਭੁੱਖ ਦੇ ਸਤਾਏ ਹੋਏ ਅਸੀਂ ਦਰਖੱਤਾਂ, ਪੇੜਾਂ ਬੂਟਿਆ, ਫ਼ਸਲਾਂ ਵੱਲ ਆਸ ਨਾਲ ਦੇਖਦੇ ਹਾਂ। ਫ਼ਲ, ਸਬਜ਼ੀਆਂ, ਅਨਾਜ਼ ਲੈਂਦੇ ਹਾਂ। ਸਮਝੋਂ ਕਿ ਦਰਖੱਤਾਂ, ਪੇੜਾਂ ਬੂਟਿਆ ਦੇ ਪੱਤੇ, ਜੜਾਂ, ਫ਼ਲ ਸਬਜ਼ੀਆਂ ਤੇ ਹੋਰ ਫ਼ਸਲਾਂ ਅਨਾਜ਼ ਤੋਂ ਬਗੈਰ ਬੰਦਾ ਜਿਉਂ ਨਹੀਂ ਸਕਦਾ। ਨਿੱਕੇ-ਨਿੱਕੇ ਜੀਵ ਵੀ ਇਨਾਂ ਦੁਆਲੇ ਦਰਖੱਤਾਂ, ਪੇੜਾਂ ਬੂਟਿਆ ਦੇ ਪੱਤੇ, ਜੜਾਂ, ਫ਼ਲ ਸਬਜ਼ੀਆਂ ਵਿੱਚ ਤੇ ਫਸਲਾਂ ਕੋਲ ਧਰਤੀ ਵਿੱਚ ਵੀ ਹੁੰਦੇ ਹਨ। ਪੱਛੂ, ਪੰਛੀ ਸਭ ਇਹੀ ਖਾਂਦੇ ਹਨ। ਇੰਨਾਂ ਉਤੇ ਹੀ ਘੋਸਲੇ ਬਣਾ ਕੇ ਰਹਿੰਦੇ ਹਨ। ਜੋ ਮੀਟ ਖਾਂਦੇ ਹਨ। ਉਹ ਮੀਟ ਵਾਲੇ ਸਭ ਪੱਛੂ ਪੱਛੀ ਮੀਟ ਇਹੀ ਖਾ ਕੇ ਪਲ਼ਦੇ ਹਨ। ਅਸੀਂ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਾਂ।
ਅਸੀਂ ਆਪ ਕਿੰਨੇ ਕੁ ਦਰਖੱਤ, ਪੇੜ ਲਗਾਏ ਹਨ। ਬਹੁਤਾ ਨਹੀਂ ਕਰ ਸਕਦੇ ਆਪੋਂ ਆਪਣੇ ਵਿਹੜੇ ਵਿੱਚ ਇੱਕ ਦਰਖੱਤ, ਪੇੜ ਜਰੂਰ ਲਗਾਈਏ। ਇੰਨਾਂ ਨੂੰ ਅਸੀਂ ਆਪਣੀ ਮਰਜ਼ੀ ਮੁਤਾਬਕ ਊਚਾਂ ਰੱਖ ਸਕਦੇ ਹਾਂ। ਵੱਧਣ ਪੁੱਲਣ ਦੇ ਸਕਦੇ ਹਾਂ। ਫੁੱਲਾਂ ਦੇ ਬੂਟੇ ਲਗਾਈਏ। ਸਬਜ਼ੀਆਂ ਗਮਲਇਆਂ ਵਿੱਚ ਹੀ ਲਗਾ ਲਈਏ। ਧਰਤੀ ਨੂੰ ਹਰੀ ਬਣਾਉਣ ਵਿਚ ਸਾਰੇ ਹੀ ਯੋਗ ਦਾਨ ਪਈਏ। ਛੋਟੀਆਂ-ਛੋਟੀਆਂ ਬਗ਼ਚੀਆਂ, ਫੁੱਲਵਾੜੀਆਂ ਤੇ ਛਾਂ ਦਾਰ ਦਰਖ਼ੱਤ ਲਗਾਈਏ। ਖਾਲੀ ਪਏ ਧਰਤੀ ਦੇ ਹਿੱਸੇ ਨੂੰ ਉਪਜਾਊ ਬਣਾਈਏ। ਆਪੋ ਆਪਣੀ ਲੋੜ ਨੂੰ ਆਪ ਪੂਰਾ ਕਰੀਏ। ਦੁਨੀਆਂ ਉਤੇ ਕਦੇ ਅਨਾਜ਼ ਦਾ ਕਾਲ ਨਹੀਂ ਪਵੇਗਾ। ਯਤਨ ਕਰਦੇ ਜਾਈਏ। ਇੱਕ ਦਿਨ ਫ਼ਲ ਜਰੂਰ ਮਿਲੇਗਾ। ਅਸੀਂ ਜੋਂ ਵੀ ਖਾਂਦੇ-ਪੀਂਦੇ ਹਾਂ। ਇਹ ਵੀ ਕਿਸੇ ਦੀ ਮੇਹਨਤ ਦਾ ਫ਼ਲ ਹੈ। ਮਿੱਟੀ ਨੂੰ ਪਿਆਰ ਕਰਨਾ ਚਾਹੀਦਾ ਹੈ। ਇਸ ਨਾਲ ਹੱਥ ਗੰਦੇ ਨਹੀਂ ਹੁੰਦੇ। ਅੱਜ ਵੀ ਬਹੁਤੇ ਲੋਕ ਸਾਬਣ ਨਾਲ ਹੱਥ ਧੋਣ ਪਿਛੋਂ ਮਿੱਟੀ ਨਾਲ ਹੱਥ ਧੋਂਦੇ ਹਨ। ਜੇ ਬਹੁਤਾ ਗੰਦਾ ਭਾਂਡਾ ਸਾਫ਼ ਨਾਂ ਹੋਵੇ। ਮਿੱਟੀ ਦੀ ਮੁੱਠ ਲੈ ਕੇ ਉਸ ਨੂੰ ਰਗੜਦੇ ਹਨ। ਤਾਂ ਜਾ ਕੇ ਮੁੜ ਚਮਕ ਜਾਂਦਾ ਹੈ। ਮਿੱਟੀ ਵਿੱਚੋਂ ਅਸੀਂ ਸਭ ਕੁੱਝ ਪੈਦਾ ਕਰਦੇ ਹਾਂ। ਅਸੀਂ ਆਪ ਇਸੇ ਤੋਂ ਬਣੇ ਹਾਂ। ਬੰਦਾ ਅਨਾਜ਼, ਫ਼ਲ ਖਾਂਦਾ ਹੈ। ਇਸੇ ਨਾਲ ਤਾਕਤ ਮਿਲਦੀ ਹੈ। ਹੋਰ ਜਿਨਸ ਪੈਦਾ ਹੁੰਦੀ ਹੈ। ਅੰਤ ਮਿੱਟੀ ਵਿੱਚ ਮਿਲ ਜਾਂਦਾ ਹੈ।

Comments

Popular Posts