ਔਰਤ ਨੂੰ ਮਰਦ ਗੁਲਾਮ ਬਣਾ ਕੇ ਰੱਖਦਾ ਹੈ
ਜੇ ਗੁਲਾਮੀ ਦੀਆਂ ਜ਼ਜ਼ੀਰਾਂ ਤੋੜੇ ਤਾਂ ਜਾਨੋਂ ਮਾਰ ਦਿੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਔਰਤ ਦੀ ਮਰਦ ਹੀ ਕਿਉਂ ਜਾਨ ਲੈਂਦਾ ਹੈ? ਕਦੇ ਔਰਤ ਨੇ ਮਰਦ ਦੀ ਜਾਨ ਨਹੀਂ ਲਈ ਹੈ। ਪਤੀ, ਬਾਪ ਭਰਾ ਜਦੋਂ ਪਤਨੀ, ਧੀ, ਭੈਣ ਦੀ ਜਾਨ ਲੈ ਲੈਂਦਾ ਹੈ। ਤਾਂ ਲੋਕ ਗੱਲਾਂ ਕਰਦੇ ਹਨ," ਇਸ ਔਰਤ ਦਾ ਚਾਲ ਚਲਣ ਠੀਕ ਨਹੀਂ ਹੈ। ਤਾਂ ਮਾਰ ਦਿੱਤੀ। " ਮਰਦ ਦਾ ਚਾਲਚਲਣ ਕਿੰਨਾਂ ਕੁ ਸੁਥਰਾ ਹੈ। ਅਸੀਂ ਸਭ ਜਾਣਦੇ ਹਾਂ। ਆਸ-ਗੁਆਂਢ ਦੀਆਂ ਧੀਆਂ ਭੈਣਾਂ ਲੁੱਕੋ ਕੇ ਰੱਖਣੀਆਂ ਪੈਂਦੀਆਂ ਹਨ। ਸਹੁਰੇ ਘਰ ਦੀ ਕੋਈ ਗੱਲ ਕੁੜੀਆਂ ਦੇ ਮਾਂਪੇ ਨਹੀਂ ਸੁਣਦੇ, ਕਹਿੰਦੇ ਹਨ," ਤੈਨੂੰ ਇਵੇਂ ਹੀ ਰਹਿੱਣਾਂ ਪੈਣਾ ਹੈ। ਤੈਨੂੰ ਸਹੁਰੇ ਮਾਰਨ ਚਾਹੇ ਰੱਖਣ, ਤਲਾਕ ਵੀ ਨਹੀਂ ਲੈਣਾਂ। ਲੋਕਾਂ ਵਿੱਚ ਬਦਨਾਂਮੀ ਹੋਵੇਗੀ। " ਔਰਤ ਨੂੰ ਮਰਦ ਪਿਆਰ ਕਰਦਾ ਹੈ, ਜਾਂ ਹੱਦੋਂ ਵਧਕੇ ਨਫ਼ਰਤ ਕਰਦਾ ਹੈ। ਪਿਆਰ ਤੇ ਨਫ਼ਰਤ ਵਿੱਚ ਕਿੰਨਾਂ ਕੁ ਫ਼ਰਕ ਹੈ। ਨਫ਼ਰਤ ਪਿਆਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜਿਸ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਹੈ। ਉਸੇ ਨੂੰ ਆਪਣਾਂ ਪਿਆਰਾ ਹੀ ਨਫ਼ਰਤ ਕਰਦਾ ਹੈ। ਕਦੇ ਪਹਿਲਾਂ ਨਫ਼ਰਤ ਸ਼ੁਰੂ ਹੁੰਦੀ ਹੈ। ਫਿਰ ਪਿਆਰ ਹੁੰਦਾ ਹੈ। ਪਤਾ ਹੀ ਨਹੀਂ ਲੱਗਦਾ ਕਦੋਂ ਨਫ਼ਰਤ ਵਿੱਚ ਬਦਲ ਜਾਂਦਾ ਹੈ। ਹਰ ਪਿਆਰ ਭੈਣ-ਭਰਾ, ਪਤੀ-ਪਤਨੀ, ਮਤਲੱਬ ਦਾ ਹੁੰਦਾ ਹੈ। ਜਦੋਂ ਤਕ ਲੋੜ ਹੈ ਕੜੀ ਜੁੜੀ ਰਹਿੰਦੀ ਹੈ। ਔਰਤ ਨੂੰ ਪਤਾ ਹੀ ਨਹੀਂ ਲੱਗਦਾ। ਕਿ ਉਹ ਗੁਲਾਮ ਹੁੰਦੀ ਜਾਂ ਰਹੀ ਹੈ। ਔਰਤ ਮਰਦ ਦੇ ਥੱਲੇ ਲੱਗ ਕੇ ਜਿਈਂ ਜਾਵੇ ਤਾਂ ਇਹ ਆਪ ਨੂੰ ਧਨਾਡ ਸਮਝਦਾ ਹੈ। ਪੱਲੇ ਭਾਂਵੇਂ ਦੁਆਨੀ ਨਾਂ ਹੋਵੇ। ਆਪ ਦੁਆਨੀ ਦਾ ਬੰਦਾ ਵੀ ਨਾਂ ਹੋਵੇ। ਬਹੁਤੇ ਮਰਦ ਸੋਚਦੇ ਹਨ। ਘਰ ਦਾ ਸਾਰਾ ਕੰਮ ਖਾਂਣਾਂ ਬਣਾਉਣਾਂ ਔਰਤਾਂ ਦਾ ਹੀ ਕੰਮ ਹੈ। ਜੇ ਔਰਤ ਬਾਹਰੋਂ ਡਿਊਟੀ ਕਰਕੇ ਆਉਂਦੀ ਹੈ। ਮਰਦ ਵੀ ਖਾਣਾਂ ਬਣਾ ਸਕਦਾ ਹੈ। ਹੋਰ ਘਰ ਦੇ ਕੰਮਕਰਾ ਸਕਦਾ ਹੈ। ਪਰ ਔਰਤ ਉਤੇ ਰੱਜ਼ ਕੇ ਜੁਲਮ ਕਰਦਾ ਹੈ। ਔਰਤ ਨੂੰ ਮਰਦ ਗੁਲਾਮ ਬਣਾ ਕੇ ਰੱਖਦਾ ਹੈ। ਔਰਤ ਜੇ ਗੁਲਾਮੀ ਦੀਆਂ ਜ਼ਜ਼ੀਰਾਂ ਤੋੜੇ ਤਾਂ ਮਰਦ ਉਸ ਨੂੰ ਜਾਨੋਂ ਮਾਰ ਦਿੰਦਾ ਹੈ। ਔਰਤ ਅਜ਼ਾਦ ਹੋ ਵੀ ਜਾਵੇ, ਘਰ ਛੱਡਕੇ ਚਲੀ ਜਾਵੇ। ਉਸ ਨੂੰ ਲੱਭ ਕੇ ਟੁੱਕੜੇ-ਟੁੱਕੜੇ ਕਰ ਦਿੰਦਾ ਹੈ। ਔਰਤ ਮਰਦ ਦੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ। ਪਿਆਰ ਇਕ ਸ਼ਬਦ ਦਾ ਨਾਂਮ ਹੈ। ਜਦੋਂ ਔਰਤ-ਮਰਦ ਰਜ਼ਾਮੰਦੀ ਜਾਂ ਧੱਕੇ ਨਾਲ ਸਰੀਰਕ ਹੱਵਸ ਮਿਟਾਉਂਦੇ ਹਨ। ਤਾਲ-ਮੇਲ ਬੈਠ ਜਾਵੇ ਤਾਂ। ਪਿਆਰ ਕਹਾਉਂਦਾ ਹੈ। ਵਿਆਹ ਰਚਾਉਂਦਾ ਹੈ। ਉਸ ਲਈ ਮਾਪਿਆਂ ਸਭ ਨਾਲ ਲੜਦਾ ਫਿਰਦਾ ਹੈ। ਮਤਲੱਬ ਹੱਲ ਜਿਉਂ ਹੁੰਦਾ ਹੈ। ਸਰੀਰਕ ਸੰਤੁਸ਼ਟੀ ਮਿਲਦੀ ਹੁੰਦੀ ਹੈ। ਜੇ ਤਾਲ-ਮੇਲ ਪਸੰਦ ਨਾਂ ਆਵੇ ਬਲਾਤਕਾਰ ਬਣ ਜਾਂਦਾ ਹੈ। ਬਹੁਤੇ ਤਾਂ ਸਾਲਾਂ ਬੰਦੀ ਸਰੀਰਕ ਸਬੰਧ ਜ਼ਾਰੀ ਰੱਖਦੇ ਹਨ। ਫਿਰ ਇੱਕ ਦੂਜੇ ਦੀ, ਅੱਗਲੇ ਦੀ ਭੰਡੀ ਕੀਤੀ ਜਾਂਦੀ ਹੈ। ਪਿਆਰ ਵਿੱਚ ਵਿਆਹ ਰਚਾ ਕੇ ਕਿਹੜਾ ਬੰਦਾ ਸ਼ਾਂਤ ਹੋ ਕੇ ਬੈਠਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਉਤੇ ਝੱਪਟਾਂ ਲੱਗਦੀਆਂ ਰਹਿੰਦੀਆਂ। ਚੁੰਬੜ-ਚੁੰਬੜੀਆਂ ਹੁੰਦਾ ਹੈ। ਛੋਟਿਆ ਤੋਂ ਵੱਡੇ ਝਗੜੇ ਬਣ ਜਾਂਦੇ ਹਨ। ਨਿੱਤ ਨਵੀਂ ਗੱਲ ਉਤੇ ਲੜਨ ਦੇ ਢੰਗ ਲੱਭੇ ਜਾਂਦੇ ਹਨ। ਪਿਆਰ ਵਿੱਚ ਤਾ ਤੂੰ-ਤੂੰ, ਮੈਂ-ਮੈਂ ਦੀ ਗੱਲ ਨਹੀਂ ਹੋਣੀ ਚਾਹੀਦੀ। ਜੇ ਤੂੰ-ਤੂੰ, ਮੈਂ-ਮੈਂ ਹੁੰਦੀ ਹੈ ਤਾਂ ਇੱਕ ਦੁਜੇ ਨੂੰ ਸਖ਼ਤੀ ਨਾਲ ਰੋਕੋਂ, ਕਹੋ ਕਿ, " ਮੇਰੇ ਨਾਲ ਤਮੀਜ਼ ਨਾਲ ਗਲ ਕਰੋਂ।" ਜੇ ਤੁਹਾਡੀ ਇਸ ਗੱਲ ਦਾ ਅਸਰ ਨਹੀਂ ਹੋਇਆ। ਤਾਂ ਉਸ ਦੀਆਂ ਗੱਲਾਂ ਮੇਹਣੇ ਸੁਣਨ ਦੀ ਬਜਾਏ, ਉਸ ਤੋਂ ਬਹੁਤ ਦੂਰ ਹੋ ਜਾਵੋ। ਤਾਂ ਕੇ ਗੱਲ ਹੋਰ ਨਾਂ ਵਧੇ। ਆਮ ਹੀ ਵਿਆਹੀ ਹੋਈ ਪਤਨੀ ਨੂੰ ਬਹੁਤ ਜ਼ਿਆਦਾ ਦੁੱਖੀ ਕੀਤਾ ਜਾਂਦਾ ਹੈ। ਕੁੱਟਿਆ-ਮਾਰਿਆ ਜਾਂਦਾ ਹੈ। ਉਸ ਤੋਂ ਲੋੜ ਤੋਂ ਵੱਧ ਕੰਮ ਲਿਆ ਜਾਂਦਾ ਹੈ। ਔਰਤ ਦੇ ਬੱਚਾ ਪੇਟ ਵਿੱਚ ਹੋਵੇ ਤਾਂ ਵੀ ਕੰਮ ਕਰਦੀ ਫਿਰਦੀ ਹੈ। ਰਾਤ ਨੂੰ ਸਭ ਤੋਂ ਪਿਛੋਂ ਮੰਜੇ ਉਤੇ ਜਾ ਕੇ ਪੈਂਦੀ ਹੈ। ਸਵੇਰੇ ਫਿਰ ਹੋਰ ਜੀਆਂ ਤੋਂ ਪਹਿਲਾਂ ਉਠ ਕੇ ਚੁੱਲਾ ਚੌਕਾਂ ਕਰਦੀ ਹੈ। ਫਿਰ ਵੀ ਮਰਦ ਉਸ ਨੂੰ ਟਕੋਰਾਂ ਮਾਰਦਾ ਹੈ, " ਤੂੰ ਘਰ ਵਿੱਚ ਕੀ ਕਰਦੀ ਹੈ? ਕੀ ਅਨੋਖਾ ਕਰਦੀ ਹੈ? " ਬਹੁਤੀਆਂ ਔਰਤਾਂ ਤਾ ਪਤੀ ਤੇ ਉਸ ਦੇ ਰਿਸ਼ਤੇਦਾਰਾਂ ਦੇ ਬੋਲ-ਕਬੋਲ ਸੁਣ ਕੇ ਵੀ ਉਵੇਂ ਹੀ ਘਸੀ ਪਿਟੀ ਜਿੰਦਗੀ ਜਿਉਂ ਰਹੀਆ ਹਨ। ਜਦੋਂ ਸਰੀਰਕ ਤ੍ਰਿਪਤੀ ਕਰਦੀ ਹੈ, ਤਾ ਪਤਨੀ, ਪ੍ਰੇਮਕਾ ਹੈ। ਨਹੀਂ ਤਾਂ ਜਾਨ ਤੋਂ ਮਾਰ ਦਿੰਦਾ ਹੈ। ਬਹੁਤੀਆਂ ਤਾ ਵਿੱਚੇ-ਵਿੱਚੇ ਖੂਨ ਸਕਾਈ ਜਾਂਦੀਆਂ ਹਨ। ਬਾਹਰ ਸਾਹ ਨਹੀਂ ਕੱਢਦੀਆਂ।
ਅਗਸਤ 2 ਮੰਗਲਵਾਰ ਦੇ ਅੰਗਰੇਜ਼ੀ ਦੇ ਨੈਸ਼ਨਲ ਪੋਸਟ। ਕਮ ਨਿਊਜ਼ ਪੇਪਰ ਵਿੱਚ ਦੋ ਏਸ਼ੀਅਨ ਕੁੜੀਆਂ ਦੀਆਂ ਕਹਾਣੀਆਂ ਛਪੀਆਂ ਹਨ। ਵਿਨਕੂਵਰ ਕਨੇਡਾ ਦੀ 24 ਸਾਲਾ ਰਵਿੰਦਰ ਭੰਗੂ ਲੜਾਈਆਂ ਝਗੜਿਆ ਕਾਰਨ ਆਪਣੇ ਪਤੀ ਤੋਂ ਅੱਲਗ ਹੋ ਗਈ। ਕਿਸੇ ਰਿਸ਼ਤੇਦਾਰ ਅੰਟੀ ਨਾਲ ਰਹਿੱਣ ਲੱਗ ਗਈ। ਉਸ ਦਾ ਪਤੀ ਉਸ ਦੇ ਕੰਮ ਉਤੇ ਤਿਖਾ ਚਾਕੂ ਲੈ ਕੇ ਜਾਂਦਾ ਹੈ। ਲੋਕਾਂ ਦੇ ਦੇਖਦੇ-ਦੇਖਦੇ ਦਿਨ ਦਿਹਾੜੇ ਉਸ ਨੂੰ ਇਸ ਤਿੱਖੇ ਧਾਰ ਦੇ ਚਾਕੂ ਹਥਿਆਰ ਨਾਲ ਵੱਡ ਦਿੰਦਾ ਹੈ। ਜਿਉਂਦੀ ਨੂੰ ਜਾਨੋਂ ਮਾਰ ਦਿੰਦਾ ਹੈ। ਦਲੇਰੀ ਦੇਖੋ, ਲੋਕ ਬਚਾਉਣ ਲਈ ਭੱਜੇ ਹਨ। ਇਹ ਵਾਰ ਕਰ ਗਿਆ।
ਦੂਜੀ ਕੁੜੀ 12 ਸਾਲ ਦੀ ਨੂੰ ਮੁਸਲਮ ਪਰਵਾਰ ਨੇ ਪਾਕਸਤਾਨ ਭੇਜ ਦਿੱਤਾ। 18 ਸਾਲ ਦੀ ਦਾ ਵਿਆਹ ਕਰ ਦਿੱਤਾ। ਉਹ ਫਿਰ ਵਾਪਸ ਕਨੇਡਾ ਆਈ। ਤਾਂ ਉਸ ਨੂੰ ਸਮਝ ਆਉਣ ਲੱਗੀ, ਉਸ ਨਾਲ ਸਭ ਕੁੱਝ ਉਸ ਦੀ ਮਰਜ਼ੀ ਦੇ ਖਿਲਾਫ਼ ਹੋਇਆ ਹੈ। ਪੜ੍ਹਾਈ ਵੀ ਪੂਰੀ ਨਹੀਂ ਕਰਾਈ ਗਈ। ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਗਿਆ ਹੈ। ਉਸ ਦਾ ਪਤੀ ਉਸ ਨੂੰ ਤੰਗ ਕਰਦਾ ਹੈ। ਉਸ ਨੇ ਆਪਣੇ ਪਤੀ ਨੂੰ ਕਨੇਡਾ ਬੁਲਾ ਲਿਆ। ਪਰ ਉਸ ਨਾਲ ਹੋਰ ਰਹਿੱਣ ਤੋਂ ਇਨਕਾਰ ਕਰ ਦਿੱਤਾ। ਇਸ ਨੇ ਵੀ ਆਪਣੀ 19 ਸਾਲਾਂ ਪਤਨੀ ਨੂੰ ਮਾਰ ਦਿੱਤਾ। ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ," ਰਾਤ ਬੱਚਾ 15 ਮਿੰਟ ਰੋਂਦਾ ਰਿਹਾ ਸੀ। " ਪੁਲੀਸ ਨੇ ਅੱਗਲੇ ਦਿਨ ਉਸ ਕੁੜੀ ਦੀ ਲਾਸ਼ ਨੂੰ ਚੱਕਿਆ। ਇਹ ਮੁਸਲਮਾਨ ਮਰਦ ਆਪਣੇ ਵਾਰਸ ਨੂੰ ਲਾਸ਼ ਕੋਲ ਛੱਡ ਗਿਆ। 2 ਸਲਾ ਦਾ ਬੱਚਾ 12 ਘੰਟੇ ਤੋਂ ਵੀ ਵੱਧ ਮਰੀ ਮਾਂ ਦੇ ਕੋਲ ਰਿਹਾ। ਐਸੇ ਬੱਚੇ ਤੋਂ ਜੁਵਾਨੀ ਵਿੱਚ ਕੀ ਆਸ ਰੱਖੋਂਗੇ। ਜਿਸ ਨੇ ਦੁੱਧ ਚੁੰਗਾਉਣ ਵਾਲੀ ਮਾਂ ਤੜਫ਼-ਤੜਫ਼ ਕੇ ਮਰਦੀ ਅੱਖਾਂ ਥਾਂਣੀ ਦੇਖੀ ਹੈ। ਬੰਗਲਾਂ ਦੇਸ਼ ਦੀ ਔਰਤ ਦੇ ਪਤੀ ਨੇ ਉਸ ਦੀਆਂ ਅੱਖਾਂ ਵਿੱਚ ਤਿਖੀ ਧਾਰ ਨਾਲ ਵਾਰ ਕਰਕੇ ਉਸ ਨੂੰ ਅੱਖੌਂ ਅੰਨੀ ਕਰ ਦਿੱਤਾ। ਇਹ ਵੀ ਹੋ ਸਕਦਾ ਹੈ। ਧੱਕਾ ਦੇਣ ਨਾਲ ਉਹ ਕਿਸੇ ਚੀਜ਼ ਨਾਲ ਜਾ ਟੱਕਰਾਈ। ਅੱਖਾਂ ਖੋ ਬੈਠੀ। ਹੁਣ ਉਸ ਦੀਆ ਅੱਖਾਂ ਦਾ ਇਲਾਜ਼ ਵਿਨਕੂਵਰ ਕਨੇਡਾ ਵਿੱਚ ਚਲ ਰਿਹਾ ਹੈ। ਐਸੀ ਲੜਾਈ ਵਿੱਚ ਆਮ ਹੀ ਕਿਹਾ ਜਾਂਦਾ ਹੈ। ਔਰਤ ਦਾ ਚਾਲ ਚਲਣ ਠੀ ਨਹੀਂ ਸੀ। ਤਾਂ ਮਾਰ ਦਿੱਤੀ ਹੈ।
ਕਨੇਡਾ ਦੇ ਹੋਰ ਪਤਾ ਨਹੀ ਕਿੰਨੇ ਮਰਦ ਹਨ? ਜਿਹੜੇ ਆਪਣੀ ਪਸੰਦ ਦੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰਾਊਂਦੇ ਹਨ। ਕੁੱਝ ਸਮੇਂ ਬਆਦ ਹੋਰ ਪਸੰਦ ਆ ਜਾਂਦੀ ਹੈ। ਉਸ ਨੂੰ ਛੱਡ ਕੇ ਹੋਰ ਸ਼ਰੇਅਮ ਵਿਆਹ ਕਰਾ ਲੈਂਦਾ ਹੈ। ਅਗਰ ਉਸ ਦੀ ਔਰਤ ਹੋਰ ਵਿਆਹ ਕਰਾ ਲਵੇ, ਲੋਕ ਉਸ ਦਾ ਜੀਣਾਂ ਮੁਸ਼ਕਲ ਕਰ ਦਿੰਦੇ ਹਨ। ਪਹਿਲਾ ਪਤੀ ਹੀ ਉਸ ਨੂੰ ਲੱਭ ਕੇ ਮਾਰ ਹੀ ਦਿੰਦਾ ਹੈ। ।
ਵਿਨਕੂਵਰ ਕਨੇਡਾ ਵਿੱਚ ਹੀ ਸਕੇ ਤਾਏ ਦਾ ਮੁੰਡਾ ਚਾਚੇ ਦੀ ਕੁੜੀ ਨੇ ਕਨੇਡਾ ਅੰਨਦ ਕਾਰਜ, ਵਿਆਹ ਕਰਾ ਕੇ ਸੱਦ ਲਿਆ। ਤਾਏ ਦਾ ਮੁੰਡਾ ਚਾਚੇ ਦੇ ਘਰ ਕੁੜੀ ਦੇ ਘਰ ਹੀ ਰਹਿੱਣ ਲੱਗਾ। ਕੁੜੀ ਨਾਲ ਸਰੀਰਕ ਸਬੰਧ ਬਣ ਗਏ। ਬੱਚਾ ਠਹਿਰ ਗਿਆ। ਘਰ ਵਾਲਿਆਂ ਨੇ ਵਿਰੋਧ ਕੀਤਾ। ਉਹ ਉਥੋਂ ਨੱਠ ਕੇ ਕੈਲਗਰੀ ਆ ਗਏ। ਕਿਰਾਏ ਤੇ ਬੇਸਮਿੰਟ ਵਿੱਚ ਰਹਿੱਣ ਲੱਗੇ। ਇੱਕ ਹਫ਼ਤੇ ਬਾਅਦ ਕੁੜੀ ਦਾ ਸਕਾ ਭਰਾ ਕੈਲਗਰੀ ਆਇਆ। ਉਨਾਂ ਦੀ ਕਾਰ ਉਤੇ ਅਣਗਿੱਣਤ ਗੋਲੀਆਂ ਚਲਾਈਆਂ। ਕੁੜੀ ਤੇ ਪੇਟ ਦਾ ਬੱਚਾ, ਤਾਏ ਦਾ ਮੁੰਡਾ ਤੇ ਹੋਰ ਦੋਸਤ ਜਿਸ ਕੋਲ ਰਹਿ ਰਹੇ ਸੀ। ਚਾਰ ਜਾਣੇ ਮਾਰ ਦਿੱਤੇ। ਆਪ ਸਕੇ ਭਰਾ ਨੇ 15 ਸਾਲਾਂ

Comments

Popular Posts