ਮੌਤ ਤੋਂ ਡਰਨਾਂ ਛੱਡ ਦਿਉ.....


ਜੋਂ ਜੀਵ ਦੁਨੀਆਂ ਤੇ ਆਇਆ ਹੈ। ਉਸ ਦਾ ਮਰਨ ਦਾ ਸਮਾਂ ਵੀ ਤਹਿ ਹੋ ਚੁੱਕਾ ਹੈ। ਸਾਰੇ ਜੀਵ ਜੰਤੂ ਬਨਸਪਤੀ ਇੱਕ ਨਿਸਚਿਤ ਸਮੇਂ ਲਈ ਬ੍ਰਹਿਮੰਡ ਵਿੱਚ ਰਹਿੰਦੇ ਹਨ। ਤਕਰੀਬਨ ਹਰ ਇੱਕ ਜੀਵ ਨੂੰ 84 ਲੱਖ ਜੂਨ ਭੋਗਣੀ ਪੈਂਦੀ ਹੈ। ਅੰਨ-ਜਲ, ਸੁਆਸ, ਸਮਾਂ ਹਰ ਜੀਵ ਨੂੰ ਪਹਿਲਾਂ ਹੀ ਹਿੱਸੇ ਵਿੱਚ ਦਿੱਤੇ ਜਾਂਦੇ ਹਨ। ਜੀਵਾਂ ਦੀ ਹਰ ਜੂਨ ਦਾ ਸਮਾਂ ਪਹਿਲਾਂ ਹੀ ਮਿਥਿਆਂ ਗਿਆ ਹੁੰਦਾ ਹੈ। ਜੀਵ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਸ ਜੰਮਣ ਮਰਨ ਦੇ ਚੱਕਰ ਤੋਂ ਬੱਚ ਵੀ ਨਹੀਂ ਸਕਦੇ। ਫਿਰ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਣਾਂ ਚਹੀਦਾ। ਜੇ ਮੌਤ ਦਾ ਡਰ ਮਨ ਵਿਚੋਂ ਨਿੱਕਲ ਜਾਵੇ। ਅਸੀਂ ਬਹੁਤ ਸਾਰੇ ਕੰਮ ਅਜਿਹੇ ਵੀ ਕਰ ਸਕਦੇ ਹਾਂ। ਜਿੰਨ੍ਹਾਂ ਨੂੰ ਕਰਦੇ ਅਸੀਂ ਜਾਨ ਜਾਣ ਦਾ ਡਰ ਕਰਕੇ ਕਰ ਨਹੀਂ, ਸਕਦੇ ਸੀ। ਕਈ ਲੋਕ ਬੰਦਿਆਂ ਤੋਂ ਹੀ ਡਰੀ ਜਾਂਦੇ ਹਨ। ਪਰ ਕੀ ਕੀਤਾ ਜਾਵੇ? ਕਈ ਬੰਦੇ ਤਾਂ ਲਗਦੇ ਹੀ ਆਦਮ ਖਾਣੇ ਹਨ। ਉਹ ਆਪ ਨੂੰ ਹਊਆਂ ਸੱਮਝ ਕੇ ਲੋਕਾਂ ਵਿੱਚ ਪੇਸ਼ ਕਰਦੇ ਹਨ। ਅਜਿਹੇ ਲੋਕਾਂ ਤੋਂ ਡਰਨ ਦੀ ਬਜਾਏ ਮੂੰਹ ਤੋੜਮਾਂ ਜੁਆਬ ਦੇਣਾ ਚਾਹੀਦਾ ਹੈ। ਤਾਂ ਹੀ ਅਜ਼ਾਦ ਜਿੰਦਗੀ ਜਿਉਂ ਸਕਦੇ ਹਾਂ। ਕਿਸੇ ਵੀ ਡਰ ਤੋਂ ਡਰ-ਡਰ ਕੇ ਜਿਉਂਣਾਂ ਵੀ ਕੋਈ ਜਿਉਣਾ ਹੈ। ਕਈ ਤਾਂ ਔਰਤ ਨੂੰ ਹੀ ਦੋਬਚਣਾ ਚਹੁੰਦੇ ਹਨ। ਹਰ ਜੀਵ ਦੀ ਇਹ ਤਾਂ ਅੰਦਰ ਦੀ ਸ਼ਕਤੀ ਤੇ ਨਿਰਭਰ ਕਰਦਾ ਹੈ। ਅਸੀਂ ਕਿਤੇ ਡਰ-ਡਰ ਕੇ ਸਹਿਕ ਕੇ ਤਾਂ ਨਹੀਂ ਆਪਣੀ ਦਿਨ ਕਟੀ ਕਰ ਰਹੇ। ਆਮ ਤਾਂ ਬੱਚੇ ਮਾਂਪਿਆਂ ਤੋ ਡਰਦੇ ਹਨ। ਫਿਰ ਬੁੱਢਾਪੇ ਵਿੱਚ ਮਾਂਪੇ ਬੱਚਿਆਂ ਤੋਂ ਡਰਦੇ ਹਨ। ਆਮ ਬੰਦਾ ਸਮਾਜ, ਧਰਮ ਤੇ ਧਰਮੀਆਂ ਤੋਂ ਡਰਦਾ ਹੈ। ਸਰੀਫ਼ ਬੰਦਾ ਲੁੱਚੇ ਬਦਮਾਸ਼ ਤੋਂ ਡਰਦਾ ਹੈ। ਸਾਰੇ ਲੋਕ ਮੌਤ ਤੋਂ ਡਰਦੇ ਹਨ। ਬਹੁਤੇ ਲੋਕ ਉਚੀ ਥਾਂ ਜਾਣ ਤੋਂ ਡਰਦੇ ਹਨ। ਕਈ ਜਹਾਜ ਵਿੱਚ ਜਾਣ ਤੋਂ ਡਰਦੇ ਹਨ। ਕਈ ਲੋਕ ਕਾਰ ਨਹੀਂ ਚਲਾ ਸਕਦੇ। ਮੌਤ ਤਾਂ ਡਰਾਇਵਰ ਦੇ ਨਾਲ ਬੈਠਿਆਂ ਵੀ ਆ ਜਾਣੀ ਹੈ। ਇਹ ਵੀ ਨਹੀਂ ਸਿਧੀ ਪਾਣੀ ਸਮੁੰਦਰ ਵਿੱਚ ਛਾਲ ਮਾਰ ਦਿਉੁਂ। ਮੁਸ਼ਕਲਾਂ ਦੇ ਹੱਲ ਵੀ ਸਾਨੂੰ ਜਰੂਰ ਲੱਭਣੇ ਚਾਹੀਦੇ ਹਨ। ਜੱਦੋਂ ਜਹਿਦ ਨਾਂ ਹੋਵੇ, ਜਿੰਦਗੀ ਵਿੱਚ ਕਰਾਰ ਨਹੀਂ ਰਹਿੰਦਾ। ਮੁਸ਼ਕਲਾਂ ਨਾਂ ਆਉਣ ਬੰਦਾ ਹੁਸ਼ਿਆਰ ਨਹੀ ਰਹਿੰਦਾ। ਹਰ ਸਮੇਂ ਕੁੱਝ ਨਾਂ ਕੁੱਝ ਨਵਾਂ ਕਰਨਾ ਚਾਹੀਦਾ ਹੈ। ਸਰਬ ਸ਼ਕਤੀ ਮਾਨ ਰੱਬ ਨੂੰ ਜਰੂਰ ਚੇਤੇ ਵਿੱਚ ਰੱਖੀਏ। ਉਸ ਤੇ ਵਿਸ਼ਵਾਸ਼ ਜਰੂਰ ਕੀਤਾ ਜਾਵੇ। ਉਹ ਜਿਵੇ ਵੀ ਕਰਦਾ ਹੈ। ਠੀਕ ਹੀ ਕਰਦਾ ਹੈ। ਅੱਗੇ ਨੂੰ ਵੀ ਸਫਲਤਾਂ ਹੀ ਦੇਵੇਗਾ। ਜਦੋਂ ਵੀ ਕੋਈ ਕੰਮ ਸ਼ੁਰੂ ਕਰੀਏ। ਕਦੇ ਵੀ ਹੋਸਲਾ ਨਹੀਂ ਛੱਡਣਾ ਚਾਹੀਦਾ। ਮੌਤ ਨੂੰ ਭੁੱਲਾਉਣਾਂ ਵੀ ਨਹੀਂ ਚਹੀਦਾ। ਮੌਤ ਚੇਤੇ ਰਹੇ ਤਾਂ ਅਸੀਂ ਗਲਤ ਕੰਮ ਨਹੀਂ ਕਰਦੇ। ਮਰਨ ਲਈ ਹਰ ਸਮੇ ਤਿਆਰ ਰਹਿੰਦੇ ਹਾਂ। ਤਾਂਹੀਂ ਸਹੀਂ ਕੰਮ ਨੂੰ, ਮੌਤ ਦਾ ਖੌਫ਼ ਪਰੇ, ਰੱਖ ਕੇ ਕਰ ਸਕਦੇ ਹਾਂ। ਮੌਤ ਨੂੰ ਕਿਤੇ ਇੰਨ੍ਹਾਂ ਵੀ ਨਾਂ ਭਲਾ ਦੇਈਏ ਕਿ ਹੋਰ ਨਾਂ ਕਿਤੇ ਆਪਣੀ ਮੌਤ ਦਾ ਡਰ ਛੱਡ ਕੇ, ਹੋਰਾਂ ਜੀਵਾਂ ਦਾ ਜੀਣਾਂ ਹਰਾਮ ਕਰ ਦੇਈਏ।

ਸਾਰੇ ਪਾਸੇ ਮੌਤ ਹੀ ਮੌਤ ਦੀ ਦਹਿਸ਼ਤ ਫੈਲਾਂ ਦੇਈਏ। ਲੋਕ, ਬੰਦੇ ਨੂੰ ਹੀ ਮੌਤ ਸੱਮਝਣ ਲੱਗ ਜਾਣ। ਦੁਨੀਆਂ ਤੇ ਕਈ ਬੰਦੇ ਹੀ ਬੰਦੇ ਨੂੰ ਮਾਰ ਰਹੇ ਹਨ। ਸੋਚਦੇ ਹਨ। ਉਹ ਹੀ ਦੁਨੀਆਂ ਨੂੰ ਚਲਾ ਰਹੇ ਹਨ। ਮੌਤ ਦੀ ਦਹਿਸ਼ਤ ਹੀ ਐਸੀ ਹੈ ਕਿ ਮਾਂਵਾਂ ਵੀ ਪੁੱਤ ਛੱਡ ਕੇ ਜਾਨ ਬੱਚਾਉਣ ਲਈ ਭੱਜ ਜਾਂਦੀਆਂ ਹਨ। ਜਦੋਂ ਬੰਦੇ, ਬੰਦੇ ਦੀ ਹੀ ਮੌਤ ਤੇ ਖੂਨ ਦੀ ਹੋਲੀ ਖੇਡਦੇ ਹਨ। ਸਭ ਨੂੰ ਆਪੋਂ ਆਪਣੀ ਜਾਨ ਬੱਚਾਉਣ ਦੀ ਪਈ ਹੁੰਦੀ ਹੈ। ਜਾਨ ਹੈ ਹੀ ਪਿਆਰੀ ਹੈ। 1947 ਤੋਂ ਹੀ, ਜੋਂ ਆਮ ਬੰਦੇ ਨਾਲ ਅੱਜ ਤੱਕ ਹੋ ਰਿਹਾ ਹੈ। ਇਹ ਸਾਰਾਂ ਕੁੱਝ ਧਰਮਿਕ ਲੀਡਰਾਂ ਤੇ ਰਾਜਨੀਤਿਕ ਲੀਡਰਾਂ ਦੀ ਮਿਲੀ ਜੁਲੀ ਸ਼ਾਜਸ਼ ਹੈ। ਸ਼ੁਰੂ ਤੋਂ ਹੀ ਤਾਕਤਵਾਰ ਨੇ ਮਾੜੇ ਉਤੇ ਜੁਰਮ ਕੀਤੇ ਹਨ। ਹਰ ਬੰਦੇ ਨੂੰ ਜਾਗਣਾਂ ਪੈਣਾਂ ਹੈ। ਨਿਰਬਲ ਹੋ ਕੇ ਨਹੀਂ ਸਰਨਾ। ਆਪਣੇ ਆਪ ਨੂੰ ਤਾਕਤਵਾਰ ਹੀ ਸੱਮਝਣ ਲੱਗ ਜਈਏ। ਤਾਕਤ ਆਉਣ ਲੱਗ ਜਾਵੇਗੀ। ਆਪਣੇ ਆਤਮ ਰੱਖਿਆ ਦਾ ਪ੍ਰਬੰਦ ਕਰਕੇ ਰੱਖਣਾ ਚਾਹੀਦਾ ਹੈ। ਪੰਜਾਬ ਵਿੱਚ ਤੇ ਬਾਹਰ ਵੀ ਆਪਣੇ ਘਰਾਂ ਵਿੱਚ ਜਿਸ ਕੋਲ ਅਸਲਾ ਹੁੰਦਾ ਹੈ। ਬਦਮਾਸ਼ ਵੀ ਉਸ ਤੋਂ ਕੰਨੀ ਕੱਤਰਾਉਂਦੇ ਹਨ। ਪਤਾ ਹੁੰਦਾ ਹੈ। ਬਰਾਬਰ ਲੰਮਾ ਪਾ ਦੇਵੇਗਾ। ਕਨੂੰਨ ਵੀ ਆਤਮ ਰੱਖਿਆ ਦਾ ਪ੍ਰਬੰਦ ਕਰਨ ਦੀ ਹਾਮੀ ਭਰਦਾ ਹੈ। ਕੋਈ ਵੀ ਕਿਸੇ ਦੇ ਘਰ ਜਾ ਕੇ ਵਾਰ ਕਰੇ, ਉਸ ਨੂੰ ਸਜ਼ਾਂ ਮਿਲਦੀ ਹੈ। ਅਗਰ ਆਪਣੇ ਘਰ ਵਿੱਚ ਆਏ ਕਿਸੇ ਵਾਰ ਕਰਨ ਵਾਲੇ ਦੇ, ਘਰ ਦੇ ਮਾਲਕ ਤੋਂ ਸੱਟ ਵੱਜ ਜਾਵੇ, ਮੌਤ ਹੋ ਜਾਵੇ। ਆਤਮ ਰੱਖਿਆ ਮੰਨਿਆ ਜਾਂਦਾ ਹੈ। ਸਰੀਫ਼ ਬੰਦੇ ਦਾ ਤਾਂ ਬਦਮਾਸ਼ ਜੀਣਾਂ ਹੀ ਮੁਸ਼ਕਲ ਕਰ ਦਿੰਦੇ ਹਨ। ਉਨ੍ਹਾਂ ਨਾਲ ਉਵੇਂ ਜੁਆਬ ਦੇਣਾ ਪੈਣਾ ਹੈ। ਖੱਤਰਿਆਂ ਨਾਲ ਵੀ ਜੀਣਾ ਸਿੱਖੀਏ। ਇਹੀ ਜਿੰਦਗੀ ਹੈ। ਮੌਤ ਆਉਣੀ ਹੈ। ਮਰਨ ਤੋਂ ਨਾਂ ਡਰੀਏ।

ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ 176}


ਸਤਵਿੰਦਰ ਕੌਰ ਸੱਤੀ

Comments

Popular Posts