ਲੋਕਾਂ ਦੀ ਭਲਾਈ




ਲੋਕਾਂ ਦੀ ਭਲਾਈ ਲਈ ਸਰਕਾਰ ਮਦੱਦ ਲਈ ਪੈਸਾ ਦਿੰਦੀ ਹੈ। ਜਿਸ ਨਾਲ ਇਨਸਾਨ ਫੈਇਦਾ ਲੈ ਸਕਣ। ਸਰਕਾਰੀ ਪੈਸਾ ਜਿਥੇ ਵੀ ਆ ਜਾਂਦਾ ਹੈ। ਖੁੱਲੀ ਲੁੱਟ ਮਚਦੀ ਹੈ। ਜਿਵੇਂ ਕਿਸੇ ਜਾਨਵਰਾਂ ਨੂੰ ਖਾਣ ਦਾ ਟੁੱਕੜਾ ਮਿਲਦਾ ਹੈ। ਉਹ ਸਾਰੇ ਟੁੱਟ ਕੇ ਪੈ ਜਾਂਦੇ ਹਨ। ਇੱਕ ਦੂਜੇ ਤੋਂ ਮੂਹਰੇ ਖੋਹਣ ਨੂੰ ਫਿਰਦੇ ਹਨ। ਬਾਹਰਲੇ ਮੁਲਕਾਂ ਵਿੱਚ ਵੀ ਸਰਕਾਰ ਤੋਂ ਗਰਾਂਟਾਂ ਬੰਦੇ ਗੁਰਦੁਆਰੇ, ਸਕੂਲ, ਹੋਰ ਬਥੇਰੇ ਕਾਸੇ ਦੇ ਇਸ਼ੂ ਰੱਖ ਕੇ ਲੈਂਦੇ ਹਨ। ਪਹਿਲਾਂ ਆਪ ਮੁੱਢੀ ਰੱਜ਼ ਕੇ ਖਾਂਦੇ ਹਨ। ਫਿਰ ਕੰਮ ਚਾਲੂ ਹੀ ਕਰਦੇ ਹਨ। ਆਪੇ ਪਬਲਿਕ ਪੂਰਾ ਕਰਦੀ ਰਹੇਗੀ। ਲੋਕਾਂ ਕੋਲ ਵੀ ਬਥੇਰਾ ਪੈਸਾ ਪਿਆ ਹੈ। ਜਿਹੜਾ ਚਲਾਕ ਬੰਦਿਆਂ ਨੂੰ ਬਹਾਨੇ ਬਣਾਂ ਕੇ ਲੋਕਾਂ ਦੀਆਂ ਜੇਬਾਂ ਵਿਚੋਂ ਕੱਢਾਉਣਾਂ ਆਉਂਦਾ ਹੈ। ਲੋਕ ਜਾਣ ਬੁੱਝ ਕੇ ਜੇਬਾਂ ਕੱਟਾਉਂਦੇ ਹਨ। ਸਾਰੇ ਹੀ ਸਰਕਾਰੀ ਗਰਾਂਟ ਦੀ ਖੁੱਲੀ ਲੁੱਟ ਪੈ ਰਹੀ ਹੈ। ਜਿਉਂ ਹੀ ਪਿੰਡ ਦੇ ਸਰਪੰਚ ਨੂੰ 90 ਲੱਖ ਦੀ ਸਰਕਾਰੀ ਗਰਾਂਟ ਮਿਲੀ ਸੀ। ਉਸ ਨੇ ਨਾਲ ਹੀ 1000 ਰੂਪਾਏ ਹਰ ਘਰ ਤੋਂ ਇੱਕਠੇ ਕਰ ਲਏ। ਲੋਕ ਪਿੰਡ ਦੇ ਛੱਪੜ ਦੀ ਸਫ਼ਾਈ ਕਰਾਉਣਾਂ ਚਾਹੁੰਦੇ ਸਨ। ਸਿਆਲਾਂ ਨੂੰ ਵੀ ਮੱਛਰ ਤੇ ਹੋਰ ਜੀਵ-ਜੰਤੂ ਬਹੁਤ ਸੀ। ਕਿਉਂਕਿ ਨਾਲ ਵਾਲੇ ਪਿੰਡ ਘੜਾਣੀ ਦਾ ਛੱਪੜ ਪਿੰਡ ਦੀ ਪਚਾਇੰਤ ਨੇ ਸਾਫ਼ ਕਰਕੇ ਝੀਲ ਵਰਗਾ ਬਣਾ ਦਿੱਤਾ ਸੀ। ਇਸ ਸਰਪੰਚ ਨੇ ਵੀ ਪਿੰਡ ਦੇ ਛੱਪੜ ਦੇ ਦੁਆਲੇ ਚੌਥੇ ਕੁ ਹਿੱਸੇ ਵਿੱਚ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਡਬਲ ਇੱਟਾਂ ਦੇ ਦੱਸ ਕੁ ਗੇੜੇ ਲੁਆ ਦਿੱਤੇ। ਛੱਪੜ ਅੰਦਰ ਦੀ ਸਫ਼ਾਈ ਅਜੇ ਬਾਕੀ ਸੀ। ਰਾਤ ਨੂੰ ਖਾਉ-ਪੀਉ ਵੇਲੇ ਸ਼ਾਮ ਨੂੰ 7ਵਜੇ ਸਰਪੰਚ ਦੇ ਘਰ ਡਾਕਾ ਪੈ ਗਿਆ। ਘਰ ਭਾਵੇਂ ਸ਼ੜਕ ਉਤੇ ਸੀ। ਕਿਸੇ ਨੇ ਰੌਲਾਂ ਨਹੀਂ ਸੁਣਿਆਂ। ਕਿਉਂਕਿ ਕੇ ਪਿੰਡ ਦੇ ਤਿੰਨ ਗੁਦੁਆਰਿਆਂ ਵਿੱਚ ਸਪੀਕਰਾਂ ਰਾਹੀਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਘੱਟ ਤੋਂ ਘੱਟ ਪਾਠ ਦਾ ਕੁੱਝ ਤਾਂ ਅਸਰ ਹੋਣਾਂ ਚਾਹੀਦਾ ਹੈ। ਪਾਠ ਦੇ ਸਮੇਂ ਬੁਰੇ ਬੀਚਾਰ ਮਨ ਵਿੱਚ ਨਾਂ ਆਉਣ। ਪਰ ਸਾਡੇ ਲੋਕ ਤਾਂ ਲੈਂਦੇ ਹੀ ਧਰਮ ਦੀ ਓਟ ਹਨ। ਰੱਬ ਜਾਣੇ ਰੌਲਾਂ ਪਾਇਆ ਵੀ ਕੀ ਨਹੀਂ? ਸਰਪੰਚ ਦਾ 90 ਲੱਖ ਤੇ ਪਿੰਡ ਵਿੱਚੋਂ ਉਗਰਾਇਆ ਪੈਸਾ ਲੁੱਟਣ ਵਾਲੀਆਂ ਦੋ ਔਰਤਾਂ ਤੇ ਇੱਕ ਗੱਡੀ ਦਾ ਡਰਾਇਵਰ ਸੀ। ਲੋਕੀ ਗੱਲਾਂ ਕਰਦੇ ਸਨ," ਜੋ ਗੱਡੀ ਦਾ ਡਰਾਇਵਰ ਉਸੇ ਸਰਪੰਚ ਦਾ ਦੋਸਤ ਸੀ। " ਕੋਈ ਕਹਿ ਰਿਹਾ ਸੀ," ਔਰਤਾਂ ਉਸ ਕੋਲ ਅੱਗੇ ਵੀ ਆਉਂਦੀਆਂ ਸਨ। ਜਦੋਂ ਉਸ ਦੀ ਪਤਨੀ ਕਿਤੇ ਬਾਹਰ ਗਈ ਹੁੰਦੀ ਸੀ। " ਗੱਲ ਸਹੀਂ ਵੀ ਸੀ। ਉਸ ਦੀ ਪਤਨੀ ਘਰ ਨਹੀਂ ਸੀ। " ਲੋਕ ਗੱਲਾਂ ਕਰਦੇ ਸਨ। ਪਹਿਲਾਂ ਮੂੰਹ ਕਾਲਾ ਕਰ ਲਿਆ। ਫਿਰ ਆਪਣੀਆਂ ਲੱਗਦੀਆਂ ਨੂੰ ਰਕਮ ਸੰਭਾਲ ਦਿੱਤੀ। " ਸਰਪੰਚ ਦੀਆਂ ਬਾਂਹਵਾਂ ਨੂੰ ਚਾਰ ਕੁ ਚੀਰਿਆਂ ਵਾਂਗ ਝਿਰਾਟਾਂ ਆਈਆਂ ਸਨ। ਸਰਪੰਚ ਨੂੰ ਦਿਲ ਦਾ ਦੋਰਾ ਪੈ ਗਿਆ ਸੀ। ਉਸੇ ਦੀ ਕਾਰ ਵਿੱਚ ਦੋਰਾਹੇ ਹਸਪਤਾਲ ਲੈ ਗਏ ਸਨ। ਪੁਲੀਸ ਨੇ ਉਸ ਦਾ ਸੈਲਰ ਫੋਨ ਜ਼ਬਤ ਕਰ ਲਿਆ ਸੀ। ਉਸ ਵਿਚੋਂ ਹੀ ਪਤਾ ਲੱਗ ਸਕਦਾ ਸੀ। ਫੋਨ ਕਿਸ ਨੂੰ ਕਿਤੇ ਹਨ। ਲੋਕ ਹੀ ਗੱਲਾਂ ਕਰ ਰਹੇ ਸਨ," ਪਰ ਸਰਪੰਚ ਦੇ ਕੋਲ ਤਾਂ ਚਾਰ ਫੋਨ ਹਨ। ਪੁਲੀਸ ਵਾਲੇ ਕਿਹੜੇ-ਕਿਹੜੇ ਦਾ ਰਿਕਾਡ ਦੇਖਣਗੇ? ਸਰਪੰਚ ਇੰਨਾਂ ਦਾ ਬਾਪ ਹੈ। ਹਫ਼ਤੇ ਬਾਅਦ ਪੇਪਰ ਵਿੱਚ ਖ਼ਬਰ ਲੱਗੀ ਸੀ। ਸਰਪੰਚ ਦੀ ਸਾਰੀ ਗਰਾਂਟ ਲੁੱਟੀ ਗਈ ਹੈ। ਹਫ਼ਤੇ ਬਾਅਦ ਸਰਪੰਚ ਨੂੰ ਸੁਰਤ ਆਈ ਹੈ। ਬੰਦੇ ਫ਼ੜਨ ਵਿੱਚ ਮਦੱਦ ਦੀ ਲੋੜ ਹੈ।

ਸਰਪੰਚ ਹਸਪਤਾਲ ਤੋਂ ਸਿਧਾ ਖੇਤ ਵਾਲੀ ਮੋਟਰ ਤੇ ਆ ਗਿਆ ਸੀ। ਉਥੇ ਪਹਿਲਾਂ ਹੀ ਯਾਰਾਂ ਦੀ ਮਹਿਫਲ ਲੱਗੀ ਹੋਈ ਸੀ। ਸ਼ਰਾਬ ਨਾਲ ਕਬਾਬ ਚੱਲ ਰਹੇ ਸਨ। ਕਦੇ-ਕਦੇ ਫੋਨ ਦੀ ਘੰਟੀ æਵੱਜ ਰਹੀ ਸੀ। ਲੋਕ ਹਾਲ-ਚਾਲ ਪੁੱਛਣ ਲਈ ਫੋਨ ਕਰ ਕਰ ਰਹੇ ਸਨ। ਹਰ ਵਾਰ ਸਰਪੰਚ ਗੱਲ ਕਰਨ ਪਿਛੋਂ ਕਹਿੰਦਾ," ਸਭ ਨੇ ਸੱਚ ਮਨ ਲਿਆ। ਬਈ ਮੈਨੂੰ ਲੁੱਟ ਕੇ ਲੈ ਗਏ। ਮੈਨੂੰ ਕਿਹੜਾ ਲੁੱਟੇਗਾ? ੈਂ ਆਪ ਸਾਰੀ ਦੁਨੀਆਂ ਨੂੰ ਲੁੱਟ ਕੇ ਖਾ ਜਾਵਾਂ। ਕੀ ਹੋਇਆ ਜੇ ਲੋਕਾਂ ਵਿੱਚ ਭੋਰਾ ਬਦਨਾਮੀ ਹੋ ਗਈ। ਮੈਨੂੰ ਕਿਹੜਾ ਕੁੱਟ ਜਾਵੇਗਾ। ਦੇਖਿਆਂ ਸਰਪੰਚ ਦਾ ਦਿਮਾਗ, ਹੁਣ ਆਪਾ ਸਾਰਾ ਮਾਲ ਭੋਰ-ਭੋਰ ਕੇ ਖਾਵਾਂਗੇ। ਜਦ ਤੱਕ ਹੋਰ ਗਰਾਂਟ ਮਿਲ ਜਾਵੇਗੀ। " ਸ਼ਰਾਬੀ ਹੋਏ ਯਾਰ ਹੁੰਗਾਰਾ ਭਰਦੇ," ਬਾਈ ਸਾਡੇ ਹੁੰਦੇ ਤੇਰੀ ਹਵਾ ਵੱਲ ਕਿਹੜਾ ਝਾਕ ਜਾਵੇਗਾ। ਅਸੀਂ ਤਾਂ ਉਸ ਦੇ ਗੋਂਲੀਆਂ ਵਿੱਚ ਦੀ ਕੱਢ ਦਿਆਂਗੇ। " ਲਲਕਾਰੇ ਦੂਰ ਤੱਕ ਸੁਣ ਰਹੇ ਸਨ। ਉਥੇ ਹੀ ਕੁੱਤੇ ਵੀ ਨਾਲ ਖਾਂ ਰਹੇ ਸਨ। ਅਚਾਨਕ ਕੁੱਤੇ ਜ਼ੋਰ-ਜ਼ੋਰ ਦੀ ਭੌਕਣ ਲੱਗੇ। ਪੁਲੀਸ ਦੀਆਂ ਦੋ ਗੱਡੀਆਂ ਆ ਖੜ੍ਹੀਆਂ ਸਨ। ਪਲੀਸ ਨੂੰ ਸਾਰੇ ਮਾਲ ਲੁੱਟੇ ਸੂਹ ਮਿਲ ਗਈ ਸੀ। ਲੁੱਟ ਵਾਲੇ ਦਿਨ ਜੋ ਗੱਡੀ ਦਾ ਡਰਾਇਵਰ ਸੀ। ਉਸ ਨੇ ਗਲ਼ਤੀ ਨਾਲ ਉਸ ਫੋਨ ਉਤੇ ਫੋਨ ਕਰਕੇ ਸਾਰਾਂ ਕੁੱਝ ਮਾਲ ਲਕਾਉਣ ਬਾਰੇ ਦੱਸ ਦਿੱਤਾ ਸੀ। ਜਿਹੜਾ ਸਰਪੰਚ ਦਾ ਪੁਲੀਸ ਕੋਲ ਜੋ ਫੋਨ ਸੀ। ਉਸ ਨੇ ਫੋਨ ਵਿੱਚ ਦੁਰਹਾਂ ਦਿੱਤਾ ਸੀ। ਜੋ ਲੁੱਟ ਸਮੇਂ ਉਸ ਨਾਲ ਸਨ। ਫੋਨ ਉਪਰ ਮਾਲ ਦੇ ਵੰਡਣ ਬਾਰੇ ਸਰਪੰਚ ਨੂੰ ਕਹਿ ਰਿਹਾ ਸੀ। ਪੁਲੀਸ ਸਣੇ ਸਬੂਤ ਸਰਪੰਚ ਕੋਲ ਪਹੁੰਚ ਗਈ ਸੀ। ਸਰਪੰਚ ਫੜਿਆ ਗਿਆ ਸੀ। ਬਾਕੀ ਸਭ ਛਾਲਾਂ ਮਾਰਦੇ ਭੱਜ ਗਏ ਸਨ।



ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts