ਆਪਣੇ ਦਿਲ ਦੀ ਗੱਲ ਸੁਣੋਂ


-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਦਿਲ ਸਾਡਾ ਸਭ ਤੋਂ ਨੇੜੇ ਹੈ। ਸਾਨੂੰ ਵੱਡੇ ਖ਼ਤਰਿਆਂ ਤੋਂ ਬੱਚਾਉਂਦਾ ਵੀ ਹੈ। ਸਭ ਤੋਂ ਵਧੀਆ ਦਿਲ ਦੋਸਤ ਵੀ ਹੈ। ਦਿਲ ਜਾਣਦਾ ਹੁੰਦਾ ਹੈ। ਕੀ ਗਲ਼ਤ ਹੈ? ਕੀ ਠੀਕ ਹੈ? ਕੋਈ ਵੀ ਆਪਣੇ ਲਈ ਨੁਕਸਾਨ ਨਹੀਂ ਉਠਾਉਂਦਾ। ਆਪਣੇ-ਆਪ ਨੂੰ ਪਿਆਰ ਕਰਨਾਂ ਸਿੱਖੀਏ। ਨਿੱਕਾ ਬੱਚਾ ਵੀ ਆਪਣੀ ਖੇਡ ਕਿਸੇ ਨੂੰ ਨਹੀਂ ਦਿੰਦਾ। ਬਹੁਤੇ ਪੜ੍ਹੇ-ਲਿਖੇ ਲੋਕ ਵੀ ਦੂਜੇ ਬੰਦੇ ਲਈ ਆਪਣੀ ਜਾਨ ਨੂੰ ਕਿਉਂ ਮਾਰ ਮੁੱਕਾ ਦਿੰਦੇ ਹਨ। ਜਾਂ ਦੂਜੇ ਹੱਥੋਂ ਮਰ ਜਾਂਦੇ ਹਨ। ਕੋਠੇ ਉਤੋਂ ਛਾਲ ਮਾਰਨ ਨਾਲ ਸਭ ਨੂੰ ਪਤਾ ਹੈ। ਲੱਤ ਬਾਂਹ ਟੱਟੇਗੀ। ਜਾਨ ਵੀ ਜਾ ਸਕਦੀ ਹੈ। ਅੱਗ ਵਿੱਚ ਕੁੱਦਣ ਤੋਂ ਪਹਿਲਾਂ ਸੋਚ ਲਿਆ ਜਾਵੇ। ਜਲ ਕੇ ਸੁਆਹ ਹੋਣਾਂ ਹੈ ਜਾਂ ਹੋਰ ਜੀਣਾਂ ਹੈ। ਕਿਸੇ ਦੂਜੇ ਨੂੰ ਤੁਹਾਡੇ ਜੀਣ ਮਰਨ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਣ ਲੱਗਾ। ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਕਿੰਨਾਂ ਕੁ ਚਿਰ ਤੁਹਾਨੂੰ ਯਾਦ ਕਰਕੇ ਰੋਂਦੇ ਰਹਿਣਗੇ। ਆਪਾ-ਆਪ ਮਰ ਗਿਆ ਨੂੰ ਕਿਹੜਾ ਪਲ-ਪਲ ਯਾਦ ਕਰਕੇ ਰੋਂਦੇ ਰਹਿੰਦੇ ਹਾਂ? ਕਿਹੜਾ ਇਸ ਤਰਾਂ ਕਰਕੇ ਆਪਣੀ ਜਿੰਦਗੀ ਦੂਬਰ ਕਰਦਾ ਹੈ? ਬਹੁਤੇ ਲੋਕ ਜ਼ਹਿਰ ਖਾ ਕੇ ਮਰ ਵੀ ਗਏ ਹਨ। ਕਿਸੇ ਦਾ ਕੀ ਲੈ ਗਏ ਹਨ? ਆਪਣੀ ਜਾਨ ਗੁਆ ਕੇ ਚਲੇ ਗਏ। ਕਈ ਮਰ ਜਾਂਦੇ ਹਨ। ਬਈ ਮੈਂ ਫਲਾਣੇ ਨਾਲ ਹੀ ਵਿਆਹ ਕਰਾਉਣਾਂ ਹੈ। ਕਿਉਂਕਿ ਮਾਂਪੇ ਨਹੀ ਮੰਨਦੇ। ਜ਼ਹਿਰ ਕਾਂ ਕੇ, ਅੱਗ ਲਾ ਕੇ ਮਰ ਜਾਂਦੇ ਹਨ। ਜਿਸ ਸਾਥੀ ਕਰਕੇ ਮਰਦੇ ਹਨ। ਉਹ ਸ਼ਮਸਾਂਨ ਘਾਟ ਵੀ ਨਹੀਂ ਪਹੁੰਚਦਾ। æਕਿਸੇ ਹੋਰ ਦੀ ਬੁੱਕਲ ਵਿੱਚ ਬੈਠਾ ਹੁੰਦਾ ਹੈ। ਤੁਸੀਂ ਆਪ ਹੋਰ ਜਿਉ ਕੇ ਦੁਨੀਆਂ ਦਾ ਅੰਨਦ ਲੈ ਸਕਦੇ ਹੋ। ਅਸੀਂ ਆਮ ਹੀ ਆਪ ਮੂਹਾਰੇ ਕਹਿੰਦੇ ਹਾਂ," ਨਾਂ ਜੀ ਮੈਂ ਇਹ ਬਿਲਕੁਲ ਨਹੀਂ ਕਰ ਸਕਦਾ। ਮੇਰਾ ਦਿਲ ਨਹੀਂ ਮੰਨਦਾ। " ਕਦੇ ਕਹਿੰਦੇ ਹਾਂ," ਮੇਰਾ ਦਿਲ ਬੜਾ ਖੁਸ਼ ਹੈ। ਮੈਂ ਇਹ ਕਰਨਾ ਹੀ ਹੈ। ਦਿਲ ਨੂੰ ਇਹ ਬੜਾ ਚੰਗਾ ਲੱਗਦਾ ਹੈ। " ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਵੀ ਦੂਜੇ ਦੇ ਔਖੇ ਕੰਮ ਕਰ ਦਿੰਦੇ ਹਾਂ। ਕਿਸੇ ਦੀ ਜਾਨ ਬਚਾ ਦਿੰਦੇ ਹਾਂ। ਕਦੇ ਵੀ ਕਿਸੇ ਦੂਜੇ ਦੇ ਮਗਰ ਨਹੀਂ ਲੱਗਣਾਂ ਚਾਹੀਦਾ। ਸਲਾਹ ਸਭ ਦੀ ਲਵੋਂ। ਕਿਸੇ ਤੋਂ ਨਵੀਂ ਯੁਗਤ ਪੁੱਛਣੀ ਬਹੁਤ ਵਧੀਆ ਗੱਲ ਹੈ। ਕਈ ਵਾਰ ਅਸੀਂ ਹੋਰਾਂ ਦੇ ਸਹਾਰੇ ਹੀ ਚੋਟੀ ਉਤੇ ਪਹੁੰਚ ਜਾਂਦੇ ਹਾਂ। ਕੋਈ ਕਿਸੇ ਦੀ ਮੱਦਦ ਨਹੀ ਕਰਦਾ। ਉਹ ਰੱਬ ਹੀ ਅਚਾਨਕ ਕਿਸੇ ਕੋਲੋਂ ਥੱਮੀ ਲੁਆ ਦਿੰਦਾ ਹੈ। ਅੱਜ ਕੱਲ ਤਾਂ ਹਰ ਕੋਈ ਦੂਜੇ ਨੂੰ ਭੂੰਝੇ ਹੀ ਡੇਗਣਾਂ ਚਹੁੰਦਾ ਹੈ। ਪਤਾ ਨਹੀਂ ਕਿਹੜਾ ਤੁਹਾਨੂੰ ਕਹਿੜੇ ਰਾਹ ਪਾ ਦੇਵੇ। ਬਥੇਰੇ ਲੋਕ ਚੰਗੀ ਸਲਾਹ ਵੀ ਦਿੰਦੇ ਹਨ। ਉਹ ਕੁੱਝ ਹੀ ਪਲਾ ਵਿੱਚ ਆਪਣੀ ਜਿੰਦਗੀ ਦੇ ਚੰਗੇ ਤਜ਼ਰਬੇ ਦੱਸ ਜਾਂਦੇ ਹਨ। ਬਹੁਤੇ ਲੋਕ ਐਸੇ ਵੀ ਹਨ। ਸੋਚਦੇ ਹਨ। ਸਾਡੇ ਤੋਂ ਬਗੈਰ ਕਿਸੇ ਦੂਜੇ ਨੂੰ ਇਸ ਦਾ ਫੈਇਦਾ ਨਹੀਂ ਹੋਣਾ ਚਾਹੀਦਾ। ਇਸ ਲਈ ਉਲਟਾ ਕਰਕੇ ਗਲ਼ਤ ਸਮਝਉਂਦੇ ਹਨ। ਕਿਉਂਕਿ ਉਹ ਚਹੁੰਦੇ ਨਹੀਂ ਹਨ। ਖੁਸ਼ੀਆਂ ਦੀਆਂ ਕਲਕਾਰੀਆਂ ਹੋਰਾਂ ਦੇ ਘਰਾਂ ਵਿਚੋਂ ਵੀ ਆਉਣ। ਕਈ ਐਸੇ ਹੀ ਲੋਕ ਹੁੰਦੇ ਹਨ। ਕਿਸੇ ਦੇ ਕੋਈ ਜੰਮ ਪਵੇ, ਖੁਸ਼ੀਆਂ ਆਉਣ, ਕਦੇ ਬਾਈ ਬੰਦ ਨਹੀਂ ਬਣਦੇ। ਅਗਰ ਕਿਸੇ ਦੇ ਕੋਈ ਮਰ ਜਾਵੇ, ਦੁੱਖ ਵੰਡਾਉਣ ਨੂੰ ਸਭ ਤੋਂ ਮੂਹਰੇ ਹੁੰਦੇ ਹਨ। ਦੁੱਖ ਤਾਂ ਪਤਾ ਨਹੀ ਕਿਵੇ ਵੰਡਦੇ ਹਨ। ਪਰ ਅਸਲ ਵਿੱਚ ਦੇਖਦੇ ਹਨ। ਇਸ ਘੜੀ ਵਿੱਚ ਤੁਸੀਂ ਹੋਰ ਕਿੰਨੇ ਕੁ ਦੁੱਖੀ ਹੋ? ਐਸੇ ਮੌਕੇ ਉਤੇ ਸੰਭਲ ਗਏ ਹੋ ਜਾਂ ਕੀ ਡੋਲ ਗਏ ਹੋ? ਜੋਂ ਵੀ ਕਿਸੇ ਕੋਲੋ ਸੁਣਿਆ ਹੈ। ਇੱਕ ਵਾਰੀ ਤਾ ਜਰੂਰ ਉਸ ਉਤੇ ਗੌਰ ਕਰੀਏ। ਦਿਲ ਤੋਂ ਪੁੱਛੀਏ। ਇਸ ਨਾਲ ਕੀ ਤਬਦੀਲੀ ਆਵੇਗੀ? ਦਿਲ ਦੀ ਗੱਲ ਸੁਣੋਂ। ਕਦੇ ਵੀ ਕਿਸੇ ਦੂਜੇ ਨੂੰ ਦੇਖ ਕੇ ਪਾਣੀ ਵਿੱਚ ਛਾਲ ਨਾਂ ਮਾਰੋਂ, ਹੋ ਸਕਦਾ ਹੈ। ਉਹ ਚੰਗਾ ਤੈਰਾਕ ਹੋਵੇ। ਕਈਆਂ ਨੂੰ ਤਰਨਾ ਨਹੀਂ ਆਉਂਦਾ। ਕਿਸੇ ਵੀ ਕੰਮ ਨੂੰ ਛੂਹਣ ਤੋਂ ਪਹਿਲਾ ਇੱਕ ਸੈਂਕਡ ਲਈ ਮਨ ਦੀ ਸਲਾਹ ਲੈ ਲਵੋਂ। ਕੀ ਇਹ ਕੰਮ ਤੁਸੀਂ ਇਹ ਕਰ ਵੀ ਸਕਦੇ ਹੋ? ਕੀ ਕਰਨ ਲਈ ਯੋਗ ਸਮਾਂ ਲਗਾ ਸਕਦੇ ਹੋ? ਕੀ ਕਦੇ ਪਹਿਲਾਂ ਵੀ ਇਹ ਕਦੇ ਕੀਤਾ ਹੈ। ਕੀ ਤਜ਼ਰਬਾ ਤੇ ਉਸ ਨੂੰ ਕਰਨ ਦੀ ਸ਼ਕਤੀ ਤੇ ਧਿਆਨ ਹੈ? ਕੀ ਸਾਡੇ ਦਿਲ ਨੂੰ ਭੌਉਂਦਾ ਹੈ?
ਜਿੰਦਗੀ ਦੇ ਅਹਿਮ ਫੈਸਲੇ ਲੈਣ ਸਮੇਂ ਵੀ ਦਿਲ ਨੂੰ ਹੀ ਪੁੱਛਿਆ ਜਾਵੇ। ਅਗਰ ਜਿੰਦਗੀ ਦੇ ਜੀਵਨ ਸਾਥੀ ਦਾ ਫੈਸਲਾਂ ਲੈਣਾ ਹੈ। ਤਾਂ ਕਿਸੇ ਵਿਚੋਲੇ ਜਾਂ ਹੋਰ ਦੀਆਂ ਸੁਣੀਆਂ ਸਣਾਈਆ ਗੱਲਾਂ ਉਤੇ ਵਿਸ਼ਵਾਸ਼ ਨਹੀ ਕਰਨਾਂ ਚਾਹੀਦਾ। ਬਹੁਤੀ ਵਾਰੀ ਤਾਂ ਸਾਲਾਂ ਬੰਧੀ ਕਿਸੇ ਨਾਲ ਆਪ ਵਰਤ ਕੇ ਵੀ ਭੇਤ ਨਹੀ ਪਾ ਸਕਦੇ। ਜੀਵਨ ਸਾਥੀ ਬਣਾਉਣ ਤੋਂ ਪਹਿਲਾਂ ਕੁੱਝ ਮਿਲਣੀਆਂ ਕਰਕੇ ਦਿਲ ਦੇ ਸਾਰੇ ਭਲੇਖੇ ਦੂਰ ਕਰ ਲੈਣੇ ਚਾਹੀਦੇ ਹਨ। ਜੀਵਨ ਸਾਥੀ ਦਾ ਭੂਤ ਇੱਕ ਵਾਰ ਚਿਬੜ ਗਿਆ। ਮੁੜ ਕੇ ਕੋਈ ਮੰਤਰ ਇਸ ਤੋਂ ਬਚਾ ਨਹੀ ਸਕਦਾ। ਇਸ ਲਈ ਛੇਤੀ ਨਹੀਂ ਕਰਨੀ ਚਾਹੀਦੀ। ਨਾਂ ਹੀ ਕਿਸੇ ਹੋਰ ਰਿਸ਼ਤੇ ਦੇ ਦਬਾ ਥੱਲੇ ਆ ਕੇ, ਕੋਈ ਫੈਸਲਾਂ ਲੈਣਾਂ ਚਾਹੀਦਾ ਹੈ। ਮਨ ਪਸੰਦ ਦੇ ਨਾਲ ਵਿਆਹ ਕਰਾਉਣ ਦੀ ਹਾਮੀ ਭਰਨੀ ਚਾਹੀਦੀ ਹੈ।
ਮਨਜੀਤ ਨੇ ਆਪਣੀ ਮਾਂ ਦੇ ਪਸੰਦ ਦੇ ਮੁੰਡੇ ਨਾਲ ਵਿਆਹ ਕਰਾ ਲਿਆ। ਥੋੜਾ ਚਿਰ ਤਾਂ ਠੀਕ ਠਾਕ ਚੋਚਲੇ ਕਰਦੇ ਰਹੇ। ਮਨਜੀਤ ਨੂੰ ਵੀ ਲੱਗਦਾ ਸੀ। ਉਹ ਮੈਨੂੰ ਹੀ ਪਿਆਰ ਕਰਦਾ ਹੈ। ਮਾਂ ਘਰ ਵਿੱਚ ਹੀ ਕੰਮ ਕਰਦੀ ਸੀ। ਜਮਾਈ ਦੀ ਚੰਗੀ ਸੇਵਾ ਕਰਦੀ ਸੀ। ਇੱਕ ਦਿਨ ਮਾਂ ਤੋਂ ਅੱਲਗ ਹੋਣਾ ਹੀ ਸੀ। ਮਨਜੀਤ ਤੇ ਉਸ ਦਾ ਪਤੀ ਦੋਂਨੇ ਹੀ ਘਰ ਦਾ ਕੰਮ ਕਰਕੇ ਰਾਜ਼ੀ ਨਹੀਂ ਸਨ। ਖਾਣਾਂ ਕੋਈ ਵੀ ਨਹੀਂ ਬਣਾ ਕੇ ਰਾਜ਼ੀ, ਇੱਕ ਦੂਜੇ ਨੂੰ ਪਸੰਧ ਵੀ ਨਹੀਂ ਕਰਦੇ ਸਨ। ਹਰ ਰੋਜ਼ ਗੱਲ-ਗੱਲ ਉਤੇ ਬਹਿਸ ਕਰਦੇ ਸਨ। ਮਨਜੀਤ ਉਸ ਨੂੰ ਕਹਿ ਰਹੀ ਸੀ," ਤੂੰ ਤਾ ਮੈਨੂੰ ਉਕਾ ਪਸੰਧ ਨਹੀਂ ਸੀ। ਉਹ ਤਾਂ ਮਾਂ ਨੂੰ ਨਾਂਅ ਨਹੀ ਕਿਹਾ ਗਿਆ। " ਉਸ ਦਾ ਪਤੀ ਕਹਿ ਰਿਹਾ ਸੀ," ਮੈਂ ਵਿਆਹ ਤਾਂ ਕਰਾਇਆ। ਮੇਰੇ ਮਾਂ-ਬਾਪ ਨੂੰ ਵਾਰਸ ਚਾਹੀਦਾ ਸੀ। ਮੈਂ ਤਾਂ ਅਜ਼ਾਦ ਪੰਛੀ ਸੀ। ਚਾਰ ਦਿਵਾਰੀ ਵਿੱਚ ਬੰਦ ਹੋਣ ਵਾਲਾਂ ਨਹੀਂ ਸੀ। ਮੈਂ ਮਾਂ-ਬਾਪ ਦੇ ਮੂੰਹ ਨੂੰ ਤੈਨੂੰ ਰੱਖੀ ਬੈਠਾ ਹਾਂ। " ਨਿਤ ਨਵੇਂ ਟੌਪਕ ਉਤੇ ਬਹਿਸ ਹੁੰਦੀ ਸੀ। ਅਜੇ ਵੀ ਦੋਂਨੇ ਇੱਕ ਸਾਥ ਰਹਿ ਰਹੇ ਸਨ। ਗੱ
ਲ ਹੈ ਵੀ ਹੈਰਾਨੀ ਦੀ, ਪਸੰਧ ਮਾਂ-ਬਾਪ ਦੀ ਬੱਚਿਆ ਉਤੇ ਕਿਉਂ ਥੋਪ ਦਿੱਤੀ ਜਾਂਦੀ ਹੈ? ਉਸ ਪਿਛੋਂ ਦੋਂਨਾਂ ਵਿਚੋ ਕੋਈ ਮਰ ਵੀ ਜਾਵੇ, ਮਾਂ-ਬਾਪ ਤੇ ਕਿਸੇ ਹੋਰ ਦਾ ਕੀ ਜਾਵੇਗਾ। ਬਿੰਦ-ਝੱਟ ੋ ਲੈਣਗੇ। ਫਿਰ ਕੁੱਝ ਸਮੇਂ ਪਿਛੋਂ ਸਭ ਕੁੱਝ ਆਮ ਹੋ ਜਾਵੇਗਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts