ਦੂਜੇ ਬੰਦੇ ਨੂੰ ਆਪ ਤੋਂ ਮੂਰਖ ਹੀ ਸਮਝਦੇ ਹਾਂ


ਕਿਤੇ ਵੀ ਧਿਆਨ ਮਾਰ ਕੇ ਦੇਖ ਲਈਏ। ਘਰ ਤੋਂ ਹੀ ਸ਼ੁਰੂ ਕਰਦੇ ਹਾਂ। ਬੱਚਿਆਂ ਨੂੰ ਤਾਂ ਅਸੀਂ ਬੱਚੇ ਹੀ ਸਮਝਦੇ ਹਾਂ। ਜਿੰਨੇ ਵੀ ਵੱਡੇ ਹੋ ਜਾਣ। ਚਾਹੇ ਉਨਾਂ ਦੇ ਵੀ ਬੱਚੇ ਹੋ ਜਾਣ। ਫਿਰ ਵੀ ਅਣਜਾਣ ਹੀ ਸਮਝਦੇ ਹਾਂ। ਲੱਗਦਾ ਹੈ। ਅਸੀਂ ਹੀ ਸਭ ਕੁੱਝ ਕਰਨ ਦੇ ਯੋਗ ਹਾਂ। ਕਿਸੇ ਗੱਲ ਵਿੱਚ ਬੱਚਿਆਂ ਦੀ ਸਲਾਹ ਨਹੀਂ ਲੈਂਦੇ। ਜੇ ਬੱਚੇ ਕਿਸੇ ਗੱਲ ਦੇ ਵਿੱਚ ਬੋਲਦੇ ਵੀ ਹਨ। ਉਨਾਂ ਨੂੰ ਘੂਰ ਦਿੱਤਾ ਜਾਂਦਾ ਹੈ। ਚੁੱਪ ਰਹਿੱਣ ਲਈ ਕਿਹਾ ਜਾਂਦਾ ਹੈ। ਬੱਚੇ ਵੀ ਮਾਂਪਿਆਂ ਨੂੰ ਇਹ ਸਮਝਦੇ ਹਨ। ਬਈ ਇਹ ਕੁੱਝ ਨਹੀਂ ਜਾਣਦੇ। ਬੱਚੇ ਬਹੁਤ ਚਲਾਕੀਆਂ ਕਰਦੇ ਹਨ। ਉਹ ਕੀ ਜਾਨਣ ਬਈ ਸਾਡੇ ਮਾਪੇ ਵੀ ਇਸ ਜਿੰਦਗੀ ਵਿੱਚੋਂ ਲੰਘ ਚੁੱਕੇ ਹਨ। ਇਹੀ ਸਭ ਕੁੱਝ ਮਾਪੇ ਬਚਪਨ ਜੁਵਾਨੀ ਵਿੱਚ ਕਰ ਚੁੱਕੇ ਹਨ। ਘਰ ਵਿੱਚ ਜਦੋਂ ਬਹੂ ਵਿਆਹੀ ਆਉਂਦੀ ਹੈ। ਤਾਂ ਉਸ ਨੂੰ ਬੇਗਾਨੀ ਹੀ ਸਮਝਿਆ ਜਾਂਦਾ ਹੈ। ਕੋਈ ਗੱਲ ਘਰ ਦੀ ਵਹੁਟੀ ਨੂੰ ਪੱਤਾ ਨਹੀਂ ਲੱਗਣ ਦਿੱਤੀ ਜਾਂਦੀ। ਉਸ ਤੋਂ ਬਗੈਰ ਹੀ ਘਰ ਦੇ ਫੈਸਲੇ ਲਏ ਜਾਂਦੇ ਹਨ। ਉਹਲੇ ਰੱਖੇ ਜਾਂਦੇ ਹਨ। ਕਈ ਵਾਰ ਤਾਂ ਘਰ ਦੇ ਕੰਮਾਂ ਦੇ ਜੋਗ ਹੀ ਨਹੀ ਸਮਝਿਆ ਜਾਂਦਾ। ਜਦ ਤੱਕ ਬਹੂ ਸੋਹੁਰੇ ਘਰ ਪੈਰ ਜਮਾਉਂਦੀ ਹੈ। ਫਿਰ ਉਹ ਰੜਕਾਂ ਕੱਢਣ ਲੱਗ ਜਾਂਦੀ ਹੈ। ਫਿਰ ਤਾਂ ਕਈ ਵਾਰ ਕਈ ਘਰਾਂ ਦੀਆਂ ਨੀਹਾਂ ਹੀ ਹਿਲ ਜਾਂਦੀਆਂ ਹਨ।

ਦੂਜੇ ਬੰਦੇ ਨੂੰ ਆਪ ਤੋਂ ਮੂਰਖ ਹੀ ਸਮਝਦੇ ਹਾਂ। ਕੰਮਾਂ ਉਤੇ ਹੀ ਦੇਖ ਲਵੋਂ। ਹਰ ਕੋਈ ਆਪ ਘੱਟ ਕੰਮ ਕਰਨਾਂ ਚਾਹੁੰਦਾ ਹੈ। ਦੂਜੇ ਤੋਂ ਵੱਧ ਕੰਮ ਦੀ ਆਸ ਕੀਤੀ ਜਾਂਦੀ ਹੈ। ਜੇ ਕੋਈ ਕੰਮ ਉਤੇ ਨਵਾਂ ਬੰਦਾ ਆਉਂਦਾ ਹੈ। ਪੁਰਾਣੇ ਵਰਕਰਾਂ ਦੁਆਰਾ, ਉਸ ਦਾ ਉਦੋਂ ਤੱਕ ਮੌਜੂ ਬਣਾਇਆ ਜਾਂਦਾ ਹੈ। ਜਦ ਤੱਕ ਉਹ ਬੂਧੂ ਬਣਇਆਂ ਰਹਿੱਣਾਂ ਚਹੁੰਦਾ ਹੈ। ਜਦੋਂ ਤੱਕ ਆਪਣੀ ਡਿਊਟੀ ਬਾਰੇ ਚੱਜ ਨਾਲ ਜਾਣਕਾਰੀ ਨਹੀਂ ਲੈਂਦਾ। ਆਲੇ-ਦੁਆਲੇ ਹੋਰ ਕਾਂਮੇਇਆਂ ਤੋਂ ਪਤਾ ਕਰਕੇ ਹੀ, ਪਤਾ ਚਲਦਾ ਹੈ। ਉਸ ਨੇ ਕੀ ਕਰਨਾਂ ਹੈ? ਕਈ ਵਾਰ ਪੁਰਾਣੇ ਵਰਕਰ ਮੱਤ ਦਿੰਦੇ ਹਨ, " ਅਸੀਂ ਤਾਂ ਇਸ ਕੰਮ ਉਤੇ ਫਸੇ ਹੀ ਸੀ। ਤੂੰ ਕਿਥੋਂ ਫਸ ਗਿਆ? ਤੂੰ ਤਾਂ ਪੜ੍ਹਇਆ ਲਿਖਿਆ ਹੈ। ਕੋਈ ਚੱਜ ਦਾ ਕੰਮ ਲੱਭਣਾਂ ਸੀ। " ਇੰਨਾਂ ਨੂੰ ਕੋਈ ਪੁੱਛੇ, " ਅਗਰ ਤੁਹਾਨੂੰ ਇਹ ਕੰਮ ਕਰਨ ਵਿੱਚ ਦਿੱਕਤ ਨਹੀਂ ਹੈ। ਤੁਸੀਂ ਆਪ ਜਿਹੜਾ ਕੰਮ ਕਰਦੇ ਹੋ। ਉਹ ਮਾੜਾ ਕਿਵੇ ਹੋ ਸਕਦਾ ਹੈ? ਫਿਰ ਦੂਜੇ ਬੰਦੇ ਲਈ ਪ੍ਰੇਸ਼ਾਨ ਹੋਣ ਦੀ ਕਿਹੜੀ ਲੋੜ ਹੈ? ਦੂਜਿਆਂ ਦੇ ਰੁਜ਼ਗਾਰ ਉਤੇ ਲੱਤ ਕਿਉਂ ਮਾਰਦੇ ਹੋ? " ਨਾਲੇ ਤਾਂ ਮਾਲਕ ਤੋਂ ਨੁਕਤਾ-ਚੀਨੀ ਸੁਣੀ ਜਾਣਗੇ। ਦੂਜੇ ਬੰਦੇ ਨੂੰ ਕਹਿੱਣਗੇ," ਜੇ ਕਦੇ ਮੈਨੂੰ ਬੋਸ ਨੇ ਊਚ-ਨੀਚ ਕਹੀ, ਮੈਂ ਉਦੋਂ ਹੀ ਚਾਬੀਆਂ, ਉਸ ਅੱਗੇ ਬਗਾਹ ਮਾਰਨੀਆਂ ਹਨ। " ਪਰ ਕਿਸੇ ਨੇ ਐਸਾ ਕੁੱਝ ਨਹੀਂ ਕਰਨਾਂ ਹੁੰਦਾ। ਨਵੇਂ ਆਏ ਬੰਦੇ ਨੂੰ ਭਜਾਉਣ ਦਾ ਤਰੀਕਾ ਹੁੰਦਾ ਹੈ।

ਕਈ ਬੰਦੇ ਦੂਜੇ ਨਾਲ ਗੱਲ ਕਰਦੇ ਸਮੇਂ ਭੋਰਾ ਇੱਜ਼ਤ ਨਹੀਂ ਕਰਦੇ। ਆਪਣੇ ਆਪ ਨੁੰ ਹੀ ਵਧੀਆਂ ਚੰਗਾ ਭਲਾਮਣਸ ਤੇ ਪੜਇਆਂ ਲਿਖਿਆ ਸਮਝਦੇ ਹਨ। ਦੂਜੇ ਬੰਦੇ ਨੂੰ ਨੀਚਾ ਦਿਖਾਉਣ ਦੀ ਪੂਰੀ ਕੋਸ਼ਸ਼ ਕੀਤੀ ਜਾਂਦੀ ਹੈ। ਦੂਜੇ ਬੰਦੇ ਨੂੰ ਫ਼ਰਕ ਤਾਂ ਕੋਈ ਪੈਂਦਾ ਨਹੀਂ। ਉਹ ਅੱਗੇ ਵਾਲੇ ਦੀ ਜਾਤ ਜਰੂਰ ਪਛਾਣ ਲੈਂਦਾ ਹੈ। ਕਿ ਬੰਦਾ ਕਿਥੋਂ ਤੱਕ ਗਿਰ ਸਕਦਾ ਹੈ। ਲਿਆਕਤ ਵਾਲੇ ਬੰਦੇ ਨਾਲ ਜਦੋਂ ਵਾਹ ਪੈਂਦਾ ਹੈ। ਮਨ ਹੈਰਾਨ ਰਹਿ ਜਾਂਦਾ ਹੈ। ਬਈ ਐਸੇ ਬੰਦੇ ਵੀ ਦੁਨੀਆਂ ਵਿੱਚ ਹਨ। ਜਿਹੜੇ ਖਿੜੇ ਮੱਥੇ ਮਿਲਦੇ ਹਨ। ਹਰ ਵੇਲੇ ਮਦੱਦ ਕਰਨ ਲਈ ਤਿਆਰ ਰਹਿੰਦੇ। ਉਨਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਹਰ ਬੰਦੇ, ਬੱਚੇ ਔਰਤ ਵਿੱਚ ਮਾੜੇ ਅਗੁਣਾਂ ਨਾਲ ਚੰਗੇ ਗੁਣਾਂ ਵਿਚੋਂ ਕੋਈ ਤਾਂ ਜਰੂਰ ਹੁੰਦਾ ਹੈ। ਬੰਦੇ, ਬੱਚੇ ਔਰਤ ਦੇ ਮਾੜੇ ਅਗੁਣਾਂ ਨੂੰ ਪਰੇ ਰੱਖ ਕੇ, ਚੰਗੇ ਗੁਣਾਂ ਦੀ ਪ੍ਰਸੰਸਾ ਕਰੀਏ। ਇੱਕ ਗੁਣ ਦੀ ਹੀ ਪ੍ਰਸੰਸਾ ਕਰਨ ਨਾਲ ਆਪੇ ਹੀ ਬੰਦੇ, ਬੱਚੇ ਔਰਤਾਂ ਹੋਰ ਚੰਗੇ ਗੁਣ ਸਾਬਤ ਕਰਨ ਲੱਗ ਜਾਂਦੇ ਹਨ। ਆਪਾਂ-ਆਪ ਮੂਹਰੇ ਵਾਲੇ ਦੀ ਪ੍ਰਸੰਸਾ ਕਰੀਏ। ਸ਼ਬਾਸ਼ੇ ਦੇਈਏ। ਉਸ ਲਈ ਕੁੱਝ ਕਰੀਏ। ਅੱਗਲਾ ਆਪੇ ਹੀ ਉਵੇਂ ਕਰਨ ਲੱਗ ਜਾਂਦਾ ਹੈ। ਪਿਆਰ ਸਤਿਕਾਰ ਕਰਨ ਨਾਲ ਸ਼ਾਂਤੀ ਬਣੀ ਰਹਿੰਦੀ ਹੈ। ਸ਼ੀਸੇ ਵਿੱਚ ਜੈਸਾ ਮੂੰਹ ਬਣਾਂਕੇ ਦੇਖਾਗੇ। ਉਹੀ ਦਿਸੇਗਾ। ਦੁਨੀਆਂ ਲੋਕ ਸਾਡਾ ਸ਼ੀਸ਼ਾ ਹੈ। ਜਿਵੇਂ ਅਸੀਂ ਕਰਾਂਗੇ। ਉਹੀਂ ਜੁਆਬ ਵਿੱਚ ਮਿਲੇਗਾ। ਭਾਵੇਂ ਕੋਈ ਮਾੜਾਂ ਕਰ ਵੀ ਜਾਂਦਾਂ ਹੈ। ਉਸ ਨਾਲ ਵੀ ਵਧੀਆਂ ਸਲੀਕੇ ਨਾਲ ਹੀ ਵਰਤਾਉ ਕੀਤਾ ਜਾਵੇ। ਅਗਰ ਕੋਈ ਜੁੱਤੀ ਵਗਾਂ ਕੇ ਮਾਰਦਾ ਹੈ। ਗਾਲ਼ ਕੱਢਦਾ ਹੈ। ਲੋਕ ਕਈ ਲੱਖ਼ਣ ਲਾ ਲੈਂਦੇ ਹਨ। ਉਸ ਤੋਂ ਪਰੇ ਹੱਟ ਜਾਂਦੇ ਹਨ। ਇਸ ਦੇ ਦਿਮਾਗ ਵਿੱਚ ਫ਼ਰਕ ਹੈ। ਅਗਰ ਜੁਆਬ ਵਿੱਚ ਉਵੇਂ ਕੀਤਾ ਜਾਵੇ। ਫਿਰ ਤਾਂ ਦੋਂਨਾਂ ਪਾਸਿਆਂ ਵਿੱਚ ਕੋਈ ਫ਼ਰਕ ਨਹੀਂ ਲੱਗਦਾ। ਸੋਨੇ ਵਾਂਗ ਆਪਣੇ ਆਪ ਨੂੰ ਸੁੱਧ ਕਰਕੇ, ਨਿਖ਼ਾਰਨ ਤੇ ਚੱਮਕਣਾਂ ਬਣਾਉਣ ਦੀ ਕੋਸ਼ਸ਼ ਕਰੀਏ। ਹਰ ਬੰਦਾ ਦੇਖ ਕੇ ਖੁਸ਼ ਹੋ ਜਾਵੇ।



Comments

Popular Posts