ਅਰਾਮ ਬਹੁਤ ਜਰੂਰੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਸਰੀਰ ਜਿੰਨਾਂ ਵੀ ਤੱਕੜਾ ਹੋਵੇ। ਥੱਕ ਜਾਂਦਾ ਹੈ। ਥੱਕਿਆ ਹੋਇਆ ਬੰਦਾ ਸ਼ਹਿਣ ਸੀਲਤਾ ਗੁਆ ਲੈਂਦਾ ਹੈ। ਗਲ਼ਤੀਆਂ ਕਰਦਾ ਹੈ। ਕੰਮ ਪੂਰਾ ਵੀ ਨਹੀਂ ਕਰਦਾ। ਥਕਾਵਟ ਨੀਂਦ ਨਾਲ ਲਹਿੰਦੀ ਹੈ। ਲੰਮਾ ਸਮਾਂ ਕੰਮ ਕਰਨ ਵਾਲਿਆਂ ਨੂੰ ਤਾਂਹੀਂ ਕੁੱਝ ਸਮੇਂ ਪਿਛੋਂ 2-2 ਘੰਟੇ ਪਿਛੋ ਖਾਣ-ਪੀਣ ਦੀ ਛੁੱਟੀ ਕੀਤੀ ਜਾਂਦੀ ਹੈ ਬਹੁਤ ਥੱਕਣ ਪਿਛੋਂ ਦਿਨ ਨੂੰ ਵੀ ਘੰਟਾ ਅੱਧਾ ਘੰਟਾ ਸੌਂ ਲਿਆ ਜਾਵੇ ਤਾਂ ਸਰੀਰ ਫਿਰ ਤੋਂ ਤਾਜ਼ਾਤਰ ਹੋ ਜਾਂਦਾ ਹੈ। ਸੁਣਿਆ ਹੈ ਨੀਂਦ ਸੂਲੀ ਉਤੇ ਆ ਜਾਂਦੀ ਹੈ। ਮੇਰੀ ਰਾਤ ਦੀ ਡਿਊਟੀ ਸੀ। ਪੂਰਾ ਦਿਨ ਸੌਂ ਨਹੀਂ ਹੋਇਆ ਸੀ। ਮੈਂ ਹੈਰਾਨ ਸੀ। ਕੁਰਸੀ ਉਤੇ ਬੈਠੀ ਨੂੰ ਤਾਂ ਨੀਂਦ ਆ ਹੀ ਰਹੀ ਸੀ। ਫਿਰ ਮੈਂ ਉਠ ਕੇ ਪੈਰਾਂ ਉਤੇ ਖੜੀ ਹੋ ਗਈ। ਨੀਂਦ ਦਾ ਜ਼ੋਰ ਇਸ ਤਰਾਂ ਚੜ੍ਹਿਆ ਹੋਇਆ ਸੀ। ਜਿਵੇ ਬੇਹੋਸ਼ੀ ਹੋ ਰਹੀ ਹੁੰਦੀ ਹੈ। ਕੋਈ ਨਸ਼ਾ ਖਾਦਾ ਹੁੰਦਾ ਹੈ। ਠੰਡੇ ਪਾਣੀ ਨਾਲ ਮੂੰਹ ਧੋਣ ਨਾਲ, ਕੌਫ਼ੀ ਤੇ ਚਾਹ ਪੀਣ ਨਾਲ ਵੀ ਨੀਂਦ ਟੱਲ ਨਹੀਂ ਰਹੀ ਸੀ। ਬਾਹਰ ਹਵਾ ਵਿੱਚ ਘੁੰਮਣ ਨਾਲ ਵੀ ਨੀਂਦ ਆਪਣਾਂ ਜ਼ੋਰ ਫੜ ਰਹੀ ਸੀ। ਰਾਤ ਦੇ 2 ਵਜੇ ਤੋਂ 5 ਵਜੇ ਤੱਕ ਅੱਧ ਸੁੱਤੀ ਹੋਈ ਡਿਊਟੀ ਦਿੰਦੀ ਰਹੀ। ਅਜੇ ਤਾਂ ਰੱਬ ਦਾ ਸ਼ੁਕਰ ਹੈ। ਕੰਮ ਕੋਈ ਨਹੀਂ ਹੁੰਦਾ। ਜੇ ਕਿਤੇ ਐਸੀ ਹਾਲਤ ਵਿੱਚ ਕੋਈ ਗੱਡੀ ਕਾਰ ਬਸ ਚਲਾਉਂਦਾ ਹੋਵੇ। ਜਾਂ ਕਿਸੇ ਤੇਜ਼ ਮਸ਼ੀਨ ਉਤੇ ਕੰਮ ਕਰਦਾ ਹੋਵੇ। ਕਿੰਨੇ ਲੋਕਾਂ ਲਈ ਖ਼ਤਰਾਂ ਖੜ੍ਹਾ ਕਰ ਸਕਦਾ ਹੈ। ਅਰਾਮ ਬਹੁਤ ਜਰੂਰੀ ਹੈ। ਸਰੀਰ ਨੂੰ ਪੂਰੇ ਅਰਾਮ ਦੀ ਲੋੜ ਹੁੰਦੀ ਹੈ। ਕਈ ਕਹਿੰਦੇ ਹਨ," ਘੱਟ ਸੌਂਣਾਂ ਚਾਹੀਦਾ ਹੈ। " ਦੋਂਨੇ ਤਜਰਬੇ ਆਪ ਕਰਕੇ ਦੇਖ ਲੈਣਾਂ। ਫਿਰ ਆਪੇ ਨਿਰਨਾਂ ਕਰ ਲੈਣਾਂ। ਜਾਗਦੇ ਰਹਿੱਣ ਨੂੰ ਬਾਣੀ ਵੀ ਕਹਿੰਦੀ ਹੈ। ਬਾਣੀ ਦਾ ਜਾਗਦੇ ਰਹਿੱਣ ਦਾ ਭਾਵ ਹੈ। ਗਿਆਨ ਅਕਲਾਂ ਦੀ ਗੱਲ ਕੀਤੀ ਹੈ। ਮਨ ਨੂੰ ਸਿਧੇ ਪਾਸੇ ਲੱਗਣ ਨੂੰ ਜਾਗਣਾਂ ਕਿਹਾ ਹੈ। ਬਈ ਪੂਰੇ ਹੋਸ਼ ਹਵਾਸ ਵਿੱਚ ਜਿੰਦਗੀ ਨੂੰ ਜੀਆ ਜਾਵੇ। ਹਰ ਕੰਮ ਵੱਲ ਧਿਆਨ ਦਿੱਤਾ ਜਾਵੇ।
ਬਹੁਤੇ ਐਕਸੀਂਡੈਂਟ ਰਾਤ ਨੂੰ ਹੀ ਹੁੰਦੇ ਹਨ। ਇੱਕ ਤਾਂ ਰਾਤ ਨੂੰ ਹਨੇਰਾ ਹੁੰਦਾ ਹੈ। ਸ਼ਹਿਰਾਂ ਨੂੰ ਛੱਡ ਕੇ ਲੰਮੇ ਸਫ਼ਰ ਹਾਈਵੇ ਉਤੇ ਚਾਨਣ ਨਹੀਂ ਹੁੰਦਾ। ਕਈ ਗੱਡੀਆਂ ਦੀਆਂ ਲਾਈਟਾ ਵੀ ਨਹੀਂ ਜੱਗਦੀਆਂ ਹੁੰਦੀਆਂ। ਕਈਆਂ ਦੀਆਂ ਲਾਈਟਾਂ ਇਨੀਆਂ ਤੇਜ਼ ਜ਼ਿਆਦਾ ਹੁੰਦੀਆ ਹਨ। ਮੂਹਰੇ ਵਾਲਾਂ ਡਰਾਇਵਰ ਅੰਨਾਂ ਹੋ ਜਾਂਦਾ ਹੈ। ਲਈਟਾਂ ਵੱਜ ਕੇ ਅੱਖਾਂ ਚੂਧਾਂਇਆਂ ਜਾਂਦੀਆਂ ਹਨ। ਬਹੁਤਇਆਂ ਡਰਾਇਵਰਾਂ ਨੂੰ ਰਾਤ ਦੇ ਹਨੇਰੇ ਵਿੱਚ ਦਿਸਣੋਂ ਘੱਟ ਜਾਂਦਾ ਹੈ। ਤਕਰੀਬਨ ਹਰ ਬੰਦੇ ਨੂੰ ਰਾਤ ਨੂੰ ਨਹੀਂ ਦਿਸਦਾ। ਜਿੰਨਾਂ ਦਿਨ ਨੂੰ ਸਾਫ਼ ਦਿਸਦਾ ਹੈ। ਤਾਂਹੀ ਸ਼ੜਕਾਂ ਰਾਤ ਨੂੰ ਸੁੰਨੀਆਂ ਹੁੰਦੀਆਂ ਹਨ। ਹੋਰ ਕੰਮ ਵੀ ਦਿਨ ਨੂੰ ਹੀ ਕੀਤੇ ਜਾਂਦੇ ਹਨ। ਟਰਾਂਟੋਂ ਵਿੱਚ ਇੱਕ ਡਾਇਵਰ ਨੂੰ ਨੀਂਦ ਦਾ ਝੋਕਾ ਆਉਣ ਨਾਲ 36 ਗੱਡੀਆਂ ਦੇ ਐਕਸੀਂਡੈਂਟ ਹੋਏ ਸਨ। ਹਰ ਗੱਡੀ ਵਿੱਚ ਦੋ-ਚਾਰ ਬੰਦੇ ਬੈਠੇ ਸਨ। ਮੱਦਦ ਕਰਨ ਵਾਲਿਆਂ ਪੁਲੀਸ, ਐਬੂਲੈਂਸ ਵਾਲਿਆਂ, ਅੱਗ ਬੁਝਾਉਣ ਵਾਲਿਆ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ। ਕਿਧਰੋਂ ਮੱਦਦ ਕਰਨੀ ਸ਼ੁਰੂ ਕਰੀਏ। ਸਭ ਕੁੱਝ ਇੱਕ ਦੂਜੇ ਨਾਲ ਉਲਝਿਆ ਪਿਆ ਸੀ। ਬੇਕਸੂਰ ਲੋਕਾਂ ਦੀਆ ਜਾਨਾਂ ਚਲੀਆਂ ਗਈਆਂ, ਬਹੁਤ ਜਖ਼ਮੀ ਹੋ ਗਏ। ਛੋਟੀਆਂ ਕਾਰਾਂ ਦੇ ਐਕਸੀਂਡੈਂਟ ਵਿਚੋਂ ਤਾਂ ਬੰਦਾ ਬੱਚ ਸਕਦਾ ਹੈ। ਜਦੋਂ ਵੱਡੇ ਟਰੱਕਾਂ ਦੇ ਐਕਸੀਂਡੈਂਟ ਹੁੰਦੇ ਹਨ। ਗੱਡੀ ਤੇ ਬੰਦਾ ਬੱਚ ਹੀ ਨਹੀਂ ਸਕਦੇ। ਕੋਸ਼ਸ਼ ਕੀਤੀ ਜਾਵੇ। ਇੰਨਾਂ ਤੋਂ ਦੂਰ ਹੀ ਰਿਹਾ ਜਾਵੇ। ਇਹੀ ਟਰੱਕਾਂ ਦੇ ਡਰਾਇਵਰ ਹੀ ਦੱਸਦੇ ਹਨ, " 4 ਘੰਟੇ ਸੌਂ ਕੇ ਟਰੱਕ ਅੱਗੇ ਤੋਰ ਲਈਦਾ ਹੈ। ਸੌਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਮਾਲ ਉਤਾਰਦੇ ਹਨ। ਲੱਦਦੇ ਹਨ। ਉਦੋਂ ਹੀ ਸੌਣ ਦੀ ਝੂਟੀ ਲਗਾ ਲਈਦੀ ਹੈ। " ਬਹੁਤੇ ਇਹ ਡਰਾਇਵਰ ਇੱਕ ਬੰਦੇ ਨੂੰ ਡਰਾਇਵਰ ਦਿਖਾਵੇ ਲਈ ਰੱਖਦੇ ਹਨ। ਉਸ ਨੂੰ ਟਰੱਕ ਚਲਾਉਣਾ ਆਉਂਦਾ ਨਹੀਂ ਹੁੰਦਾ। ਕੋਈ ਪੁੱਛ-ਗਿੱਛ ਨਾਂ ਹੋ ਜਾਵੇ ਤਾਂ ਦੂਜਾ ਬੰਦਾ ਰੱਖਦੇ ਹਨ। ਕਈ ਟਰੱਕ ਦਾ ਕਲਾਸ 1 ਦਾ ਲਾਈਸੈਂਸ ਦੁਆਕੇ, ਆਪਣੀ ਔਰਤਾਂ ਨੂੰਨਾਲ ਰੱਖਦੇ ਹਨ। ਜਿੰਨਾਂ ਤੋਂ ਕਾਰ ਵੀ ਚੱਜ਼ ਨਾਲ ਨਹੀਂ ਚੱਲਦੀ। ਫਿਰ ਆਪ ਇਹ ਜ਼ਿਆਦਾ ਘੰਟੇ ਦੋ ਡਰਾਇਵਰਾਂ ਦਾ ਕੰਮ ਕਰਦੇ ਹਨ। ਕਈ ਵਾਰ ਅਣਜਾਣ ਨਵੇਂ ਡਰਾਇਵਰਾਂ ਨੂੰ ਟਰੱਕ ਫੜਾ ਦਿੰਦੇ ਹਨ। ਜਿੰਨਾਂ ਨੂੰ ਰਸਤੇ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਹੁੰਦੀ। ਕਈ ਨਵੇਂ ਡਰਾਇਵਰ ਜਿੰਨਾਂ ਦਾ ਪਹਿਲਾ ਦੂਜਾ ਗੇੜਾ ਹੀ ਸੀ। ਵੈਨਕੂਵਰ ਦੀਆਂ ਪਹਾੜੀ ਖੱਡਾ ਵਿੱਚ ਟਰੱਕ ਸਿੱਟ ਕੇ ਮਰੇ ਹਨ। ਤੇ ਹੋਰਾਂ ਨੂੰ ਵੀ ਨਾਲ ਲੈ ਕੇ ਮਰ ਗਏ ਹਨ। ਇੱਕ ਕੈਲਗਰੀ ਦਾ ਅਸ਼ੋਕ ਨਾਂ ਦਾ ਬੰਦਾ ਟੈਕਸੀ ਚਲਾਉਂਦਾ ਹੁੰਦਾ ਸੀ। ਉਸ ਨੂੰ ਇੱਕ ਪੰਜਾਬੀ ਨੇ ਮੱਤ ਦਿੱਤੀ," ਟੈਕਸੀ ਤੇ ਜਿੰਨੇ ਮਹੀਨੇ ਵਿੱਚ ਕਮਾਉਂਦਾ ਹੈ। ਟਰੱਕ ਹਫ਼ਤੇ ਵਿੱਚ ਦਿੰਦਾ ਹੈ। ਮੇਰੇ ਨਾਲ ਟਰੱਕ ਉਤੇ ਚੱਲ, ਲਾਈਸੈਂਸ ਕਲਾਸ 1 ਦਾ ਆਪਣੇ ਪੰਜਾਬੀ ਭਾਈ ਬਗੈਰ ਟਰਾਈ ਤੋਂ ਦੇ ਦਿੰਦੇ ਹਨ। ਮਾੜਾ-ਮੋਟਾ ਟੈਸਟ ਲੈਣ ਦਾ ਦਿਖਵਾਂ ਕਰਕੇ, ਦੇ ਦਿੰਦੇ ਹਨ। ਬਾਕੀ ਸਭ ਮੇਰੀ ਜੁੰਮੇਵਾਰੀ ਹੈ। ਤੈਨੂੰ ਟਰੱਕ ਸਿੱਖਾਉਣ ਦੀ, ਇੱਕ ਵਾਰ ਮੇਰੇ ਨਾਲ ਚੱਲ 15 ਦਿਨਾਂ ਵਿੱਚ ਪੱਕਾ ਡਰਾਇਵਰ ਬਣਾ ਦੇਵਾਗਾ। " ਗੱਲ ਪੱਕੀ ਹੈ। ਲੋਕਾਂ ਦੀ ਜਾਨ ਦੇ ਵੱਡੇ ਦੁਸ਼ਮਣ ਲਾਈਸੈਂਸ ਕਲਾਸ 1 ਦੇਣ ਵਾਲੇ ਜੋ ਥਾਂ-ਥਾਂ ਦੁਕਾਨਾਂ ਖੋਲੀ ਬੈਠੇ ਹਨ। ਦਿਨੇ ਲੋਕਾਂ ਨੂੰ ਲਾਈਸੈਂਸ ਕਲਾਸ 1 ਦੇ ਦਿੰਦੇ ਹਨ। ਉਦੋਂ ਹੀ ਉਨਾਂ ਤੋਂ ਸ਼ਰਾਬ-ਮੀਟ ਦੀ ਪਰਾਟੀ ਲੈਦੇ ਹਨ।
ਡਾਲਰਾਂ ਨੂੰ ਦੇਖ ਕੇ ਬੰਦੇ ਦਾ ਦਿਮਾਗ ਫਿਰ ਜਾਂਦਾ ਹੈ। ਉਹ ਅਸ਼ੋਕ ਉਸ ਦੀਆਂ ਗੱਲਾਂ ਵਿੱਚ ਆ ਗਿਆ। ਘਰ ਵਾਲਿਆਂ ਦੇ ਮਨਾਂ ਕਰਨ ਦੇ ਵੀ ਕੈਲਗਰੀ ਤੋਂ ਟਰਾਂਟੋਂ ਦਾ ਟਰੱਕ ਦਾ ਗੇੜਾ ਲੈ ਕੇ ਚਲਾ ਗਿਆ। ਮੁੜਦੇ ਹੋਏ ਨੇ ਟਰੱਕ ਆਪ ਫੜ ਲਿਆ। ਟੈਕਸੀ ਚਲਾਉਣ ਦਾ ਚੰਗਾ ਖਾਸਾ ਤਜ਼ਰਬਾ ਸੀ। ਵੀਨੀਪੈਗ ਦੇ ਇੱਕ ਮੁੜ ਉਤੇ ਟਰੱਕ ਮੂਦਾ ਮਾਰ ਦਿੱਤਾ। ਇੱਕ ਤਾਂ ਰਾਤ ਦਾ ਵੇਲਾ ਸੀ। ਦੂਜਾ ਉਸ ਨੇ ਐਡਾ ਲੰਮਾ ਸਫ਼ਰ ਕਦੇ ਨਹੀਂ ਕੀਤਾ ਸੀ। ਬੇਅਰਾਮੀ ਹੋ ਗਈ ਸੀ। 36 ਘੰਟੇ ਇੱਕ ਪਾਸੇ ਨੂੰ ਲੱਗਦੇ ਹਨ। 15 ਦਿਨਾਂ ਬਆਦ ਉਸ ਦੀ ਲਾਸ਼ ਕੈਲਗਰੀ ਮੁੜ ਕੇ ਆ ਗਈ ਸੀ। ਬੁੱਢੇ ਮਾਂ-ਬਾਪ ਬੈਠੇ ਪੁੱਤ ਦੀ ਲਾਸ਼ ਦੇਖ ਰਹੇ ਸਨ। ਕੱਲਾ ਪੱਤਰ ਮਰ ਗਿਆ ਸੀ। ਬਹੂ ਦੇ ਮਾਪਿਆਂ ਨੇ ਆਪਣੀ ਕੁੜੀ ਉਥੇ ਸਹੁਰੇ ਘਰ ਵਿੱਚ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਜਿਹੜੀ ਪਤਨੀ ਲਈ ਹੋਰ ਜ਼ਿਆਦਾ ਕਮਾਉਣ ਲਈ ਗਿਆ ਸੀ। ਉਹ 13 ਵੇਂ ਤੋਂ ਬਾਅਦ ਹੀ ਗੋਰੇ ਬੰਦੇ ਨਾਲ ਚਲੀ ਗਈ ਸੀ। ਦੋ ਸਾਲਾਂ ਦੀ ਆਪਣੀ ਧੀ ਵੀ ਛੱਡ ਗਈ। ਅਸ਼ੋਕ ਦੀ ਵੱਡੀ ਭੈਣ ਮੇਰੇ ਨਾਲ ਕੰਮ ਕਰਦੀ ਸੀ। ਉਹ ਦੋ ਭੈਣਾ ਹਨ। ਦੋਂਨਾਂ ਦੇ ਹੀ ਕੋਈ ਬੱਚਾ ਨਹੀਂ ਹੈ। ਉਸ ਦੁਆਰਾ ਪਤਾ ਲੱਗਾ। ਦੋਂਨੇ ਭੈਣਾਂ ਹੀ ਦਿਨੇ ਕੰਮ ਕਰਦੀਆਂ ਹਨ। ਦੋਂਨਾਂ ਦੇ ਪਤੀ ਰਾਤ ਨੂੰ ਕੰਮ ਕਰਦੇ ਹਨ। ਸਵੇਰ ਸ਼ਾਮ ਕੁੱਝ ਘੰਟਿਆਂ ਲਈ ਹੀ ਪਤੀ-ਪਤਨੀ ਦਾ ਮਿਲਣ ਹੁੰਦਾ ਹੈ। ਉਸ ਵਿੱਚ ਬਹੁਤੀ ਵਾਰ ਤਾਂ ਘਰ ਦੀਆਂ ਸਮਸਿਆਂਵਾਂ, ਕਿਸੇ ਦੇ ਪ੍ਰੋਗ੍ਰਾਂਮ ਉਤੇ ਜਾਣ ਦੀਆਂ ਹੀ ਗੱਲਾਂ-ਬਾਤਾਂ ਹੁੰਦੀਆਂ ਹਨ। ਇੱਕ ਦੂਜੇ ਦਾ ਤਾਂ ਖਿਆਲ ਘੱਟ ਹੀ ਆਉਂਦਾ ਹੈ। ਇਹੀ ਖਿਆਲ ਰਹਿੰਦਾ ਹੈ। ਰੋਟੀ ਖਾ ਕੇ ਸਮੇਂ ਸਿਰ ਕੰਮ ਉਤੇ ਪਹੁੰਚਿਆ ਜਾਵੇ। ਕਿਤੇ ਤਨਖ਼ਾਹ ਵਿਚੋਂ ਇੱਕ ਪੈਸਾ ਘੱਟ ਨਾਂ ਜਾਵੇ। ਮੈਂ ਉਸ ਨੂੰ ਪੁੱਛਿਆ," ਤੁਸੀਂ ਕਦੇ ਸੋਚਿਆ ਨਹੀਂ, ਤੁਹਾਡੇ ਬੱਚਾ ਨਾਂ ਹੋਣ ਦਾ ਕੀ ਕਾਰਨ ਹੈ? ਜਾਂ ਤੁਸੀਂ ਦੋਂਨੇ ਭੈਣਾਂ ਬੱਚਾ ਨਹੀਂ ਚਾਹੁੰਦੀਆਂ।" ਉਸ ਦਾ ਜੁਆਬ ਸੀ," ਕਭੀ ਸੋਚਿਆ ਹੀ ਨਹੀਂ ਹੈ। ਭਗਵਾਨ ਨੇ ਬੱਚਾ ਦੇਣਾਂ ਹੋਤਾ, ਕਬ ਕਾ ਦੇ ਦੇਤਾ। ਅਭ ਕੋਈ ਉਮੀਦ ਨਹੀਂ ਹੈ। ਭਾਈ ਕੀ ਬੇਟੀ ਮੇਰੀ ਹੀ ਹੈ। " ਮੈਂ ਉਸ ਨੂੰ ਯਾਦ ਕਰਾਉਣ ਦੀ ਕੋਸ਼ਸ ਕੀਤੀ। " ਉਹ ਬੇਟੀ ਭਾਬੀ ਕੀ ਵੀ ਹੈ। ਕਨੇਡਾ ਕੇ ਕਨੂੰਨ ਮੁਤਾਬਕ ਮਾਂ ਹੀ ਬੱਚੇ ਕੀ ਜੁੰਮੇਵਾਰ ਹੈ। ਕਿਆ ਪਤਾ ਕਭ ਆਪਣੀ ਬੇਟੀ ਵਾਪਸ ਲੇਨੇ ਕੇ ਲੀਏ ਅਦਾਲਤ ਮੇ ਦਾਬਾ ਕਰ ਦੇ। ਭਾਈ ਜੀਵਤ ਰਹਿਤਾ ਤੋਂ ਬੱਚੀ ਪਰ ਆਪ ਕਾ ਵੀ ਪੂਰਾ ਹੱਕ ਥਾਂ। " ਉਸ ਦਾ ਚੇਹਰਾ ਉਦਾਸ ਹੋ ਗਿਆ। ਭਰਾ ਮਰਨ ਕਰਕੇ ਉਹ ਇੱਕ ਮਹੀਨਾ ਕੰਮ ਉਤੇ ਨਹੀਂ ਗਈ ਸੀ। ਰੋਟੀ-ਪਾਣੀ, ਖਾਣ-ਪੀਣ ਦੀ ਵੀ ਸੁੱਧ ਨਹੀਂ ਸੀ। ਸਿਆਣੇ ਕਹਿੰਦੇ ਹਨ। ਬਸੂਰਿਆਂ ਵਾਂਗ ਖਾਣ ਨਾਲ ਵੀ ਬੱਚਾ ਨਹੀਂ ਠਹਿਰਦਾ। ਚਰਬੀ ਫਿਰਕੇ, ਉਤੋਂ ਦੀ ਹੋ ਜਾਂਦੀ ਹੈ। ਸੁਣ ਕੇ ਹੈਰਾਨੀ ਹੋਈ ਜਦੋਂ ਉਸ ਨੇ ਦੋ ਮਹੀਨੇ ਬਾਅਦ ਮੈਨੂੰ ਦੱਸਿਆ, " ਸਤਵਿੰਦਰ ਮੇਰੇ ਕੋ ਡਾਕਟਰ ਨੇ ਬਤਾਇਆ ਹੈ। ਮੇਰੇ ਕੋ ਡਾਕਟਰ ਨੇ ਬੈਡਰਿਸਟ ਕਰਨੇ ਕੋ ਬੋਲਾ ਹੈ। ਮੈਂ ਮਾਂ ਬਨਨੇ ਵਾਲੀ ਹੂੰ, ਅਭ ਮੇਰੇ ਕੋ ਆਪ ਅੱਛਾ-ਅੱਛਾ ਖਾਨੇ ਕੋ ਬਨਾ ਕਰ ਦੇ ਕੇ ਜਾਏ।" ਮੈਂ ਉਸ ਕੋਲ ਬਗੈਰ ਨਾਗਾ ਮਹੀਨਾ ਜਾਂਦੀ ਰਹੀ। ਫਿਰ ਇਕ ਦਿਨ ਉਹ ਖਾਣ ਦਾ ਸਮਾਨ ਆਪ ਹੀ ਲੈ ਕੇ ਆਈ। ਕੋਈ ਭਾਰੀ ਚੀਜ਼ ਚੱਕੀ ਗਈ। ਜਾਂ ਮੂੰਦੀ ਸਿੱਧੀ ਹੁੰਦੀ ਰਹੀ ਹੋਣੀ ਹੈ। 40 ਸਾਲਾਂ ਦੀ ਉਮਰ ਵਿੱਚ ਬੱਚਾ ਠਹਿਰਿਆ ਸੀ। ਅਚਾਨਕ ਉਹ ਫਿਰ ਬਿਮਾਰ ਹੋ ਗਈ। ਮਾਂ ਬਣਨ ਤੋਂ ਸੱਖਣੀ ਹੋ ਗਈ। ਜਿੰਦਗੀ ਦੇ ਹਰ ਰਾਹ ਹਰ ਕੰਮ ਵਿੱਚ ਬੰਦੇ-ਔਰਤ ਨੂੰ ਅਰਾਮ ਨਾਲ ਟਿੱਕ ਕੇ ਬੈਠਣ, ਪੈਣ ਲਈ ਸਮਾਂ ਕੱਢਣ ਦੀ ਲੋੜ ਹੈ। ਦੁੱਧ ਨੂੰ ਜੰਮਣ ਲਈ ਟਿਕਾ ਕੇ ਰੱਖਿਆ ਜਾਂਦਾ ਹੈ। ਤਾਂ ਜਾ ਕੇ ਤਰਲ ਤੋਂ ਠੋਸ ਬੱਣਦਾ ਹੈ। ਫਿਰ ਤੋਂ ਮਜ਼ਬੂਤ ਹੋਣ ਲਈ ਅਰਾਮ ਦੀ ਬਹੁਤ ਲੋੜ ਹੈ।

Comments

Popular Posts