Satwinder Kaur 23-9-2010
ਇਸ ਦੁਨੀਆਂ ਨੂੰ ਆਪੋ ਆਪਣੀ ਪਈ ਹੈ
-sqivMdr kOr swqI ( kYlgrIਸਾਰੇ ਹੀ ਲਿਖਾਰੀ ਸੰਪਾਦਕ ਬਹੁਤ ਮੇਹਨਤ ਕਰਦੇ ਹਨ ਕਈ ਵਾਰ ਸੰਪਾਦਕ ਕੋਲ ਲੇਖ ਪੇਪਰ ਤੇ ਲਾਉਣ ਦਾ ਥਾਂ ਨਹੀਂ ਹੁੰਦੀ ਜਾਂ ਉਸੇ ਦਿਨ ਸਮਾਂ ਵੀ ਨਹੀਂ ਹੁੰਦਾ ਜਿਸ ਦਿਨ ਲੇਖਕ ਲੇਖ ਭੇਜਦੇ ਹਨ ਕਈ ਵਾਰ ਵਕਤ ਦੀ ਘਾਟ ਕਾਰਨ -ਮੇਲ ਹੀ ਖੋਲਣ ਤੇ ਲੇਖ ਦੇਖਣ ਦਾ ਸਮਾਂ ਨਹੀਂ ਲੱਗਦਾ ਦੂਜੀ ਤੀਜੀ ਵਾਰ ਭੇਜ ਦਿਆ ਕਰੀਏ ਜੇ ਲਿਖ ਕੇ ਟੇਬਲ ਤੇ ਹੀ ਰੱਖਣਾ ਹੈ ਉਹ ਤਾਂ ਵਰਕੇ ਕਾਲੇ ਕਰਨ ਦੀ ਗੱਲ ਹੈ ਲਿਖਿਆ ਕੁੱਝ ਵੀ ਜਾਵੇ ਉਸ ਦਾ ਅਰਥ ਜਰੂਰ ਹੁੰਦਾ ਹੈ ਐਂਵੇਂ ਤਾਂ ਨਹੀਂ ਲਿਖਿਆ ਜਾਂਦਾ ਸਾਡੇ ਮੂਹਰੇ ਹੋਈ ਚੰਗ੍ਹੀ ਮਾੜੀ ਘੱਟਨਾ ਹੁੰਦੀ ਹੈ ਜਿਸ ਨੂੰ ਸਾਡਾ ਮਨ ਸਵੀਕਾਰ ਕਰਦਾ ਹੈ ਜਾਂ ਉਸ ਦਾ ਵਿਰੋਧ ਕਰਦਾ ਹੈ ਲੇਖਕ ਸੱਹਮਣੇ ਤਾਂ ਬਹੁਤ ਮਸਲੇ ਹਨ ਬਦੇਸ਼ਾ ਦੀਆਂ ਆਪਣਿਆ ਪਰਾਇਆ ਦੀਆਂ ਮੁਸਕਲਾਂ ਬਹੁਤ ਹਨ ਅਪਣੇ ਵੀ ਪਰਾਇਆਂ ਵਾਲਾਂ ਸਲੂਕ ਕਰਦੇ ਹਨ ਦੂਜਿਆ ਦਾ ਭਲਾ ਕੋਈ ਹੀ ਕਰਦਾ ਹੈ ਇਸ ਦੁਨੀਆਂ ਨੂੰ ਆਪੋ ਆਪਣੀ ਪਈ ਹੈ ਆਪਣੀਆ ਹੀ ਮੁਸ਼ਕਲਾਂ ਬਹੁਤ ਹਨ ਕਿਸੇ ਨੂੰ ਦੂਜੇ ਤੱਕ ਜਰੂਰਤ ਹੈ, ਤਾਂ ਉਸ ਵੱਲ ਖਿਆਲ ਜਾਂਦਾ ਹੈ ਬਗੈਰ ਮੱਤਲਬ ਤੋਂ ਕੋਈ ਹਾਲ ਵੀ ਨਹੀਂ ਪੁੱਛਦਾ ਆਪੋ ਆਪਣੇ ਜੀਵਨ ਵਿੱਚ ਹੀ ਭੱਜ ਦੋੜ ਬਹੁਤ ਹੈ ਕਿਸੇ ਦੂਜੇ ਵੱਲ ਖਿਆਲ ਹੀ ਨਹੀਂ ਜਾਂਦਾ ਪਰ ਸਾਨੂੰ ਲੱਗਦਾ ਹੁੰਦਾ ਹੈ ਆਲੇ ਦੁਆਲੇ ਦੇ ਲੋਕ ਸ਼ਇਦ ਸਾਨੂੰ ਹੀ ਦੇਖਦੇ ਹਨ ਲਿਖਾਰੀ ਜਰੂਰ ਲੋਕਾ ਦਾ ਧਿਆਨ ਰੱਖਦੇ ਹਨ ਗੱਲ ਘੁੰਮਾ ਫਿਰਾ ਕੇ ਜੱਗ ਜਾਹਰ ਕਰ ਦਿੰਦੇ ਹਨ ਇਨ੍ਹਾਂ ਨੂੰ ਗੱਲ ਪਤਾ ਲੱਗਣੀ ਚਾਹੀਦਾ ਹੈ ਦੂਜੇ ਹੀ ਪਲ ਪਰਦੇ ਫਾਸ਼ ਕਰ ਦਿੰਦੇ ਹਨ
ਮੈਂ ਤਾਂ ਸੁਣਿਆ ਹੈ ਸ਼ੈਅਰ ਲੋਕ ਠੋਕਰਾਂ ਹੀ ਬੜੀਆਂ ਖਾਂਦੇ ਹਨ ਹਰ ਬੰਦੇ ਤੇ ਜਕੀਨ ਕਰ ਲੈਂਦੇ ਹਨ ਜਦੋਂ ਪਤਾ ਲੱਗਦਾ ਹੈ ਅਗਲਾ ਮੱਤਲਬ ਕੱਢ ਗਿਆ ਤੇ ਖਿਸਕ ਵੀ ਗਿਆ ਫਿਰ ਕਦੇ ਉਸ ਦੀ ਪ੍ਰਸੰਸਾ ਕਰਦੇ ਹਨ ਕਦੇ ਉਸ ਨੂੰ ਕੋਸੀ ਜਾਂਦੇ ਹਨ ਕਦੇ ਉਸ ਦਾ ਰਸਤਾ ਉਡੀਕਦੇ ਹਨ ਹਰ ਵਿਸ਼ੇ ਨੂੰ ਬਹੁਤ ਬਰੀਕੀ ਨਾਲ ਦੇਖਦੇ ਹਨ ਉਸ ਦਾ ਪਿਛਾਂ ਕਰਦੇ ਹਨ ਇਕ ਦੋਸਤ ਲਿਖਾਰੀ ਦੀਆਂ ਲਿਖਤਾਂ ਮੈਨੂੰ ਬੜੀਆਂ ਚੰਗ੍ਹੀਆਂ ਲੱਗੀਆ ਮੈਂ ਪ੍ਰਸੰਸਾá ਕੀਤੀ ਤਾਂ ਉਸ ਦਾ ਕਹਿੱਣਾ ਸੀ," ਤੁਸੀ ਉਹੀ ਸੱਤੀ ਅਸਲੀ ਵਾਲੇ ਨਹੀ ਹੋ ਸਕਦੇ ਮੇਰੀ ਪ੍ਰਸੰਸਾ ਕਰਕੇ ਆਪੇ ਦੋਸਤੀ ਕਬੂਲ ਕਰਦੇ ਹੋ" ਉਸ ਸ਼ੈਅਰ ਨੂੰ ਮੈਂ ਲਿਖਤੀ ਸਨੇਹਾ ਦਿੱਤਾ," ਤੁਸੀਂ ਤਾਂ ਬੜੇ ਸੱਮਝਦਾਰ ਹੋ ਪਹਿਲਾਂ ਹੀ ਬੜੇ ਸਚੇਤ ਹੋ ਲਿਖਾਰੀ ਲੋਕ ਪਹਿਲਾਂ ਸੋਚਦੇ ਨਹੀਂ ਬਾਅਦ ਵਿੱਚ ਨਾਵਲ ਲਿਖ ਦਿੰਦੇ ਹਨ ਲਿਖਣਾ ਜਰੂਰ ਚਾਹੀਦਾ ਹੈ ਕੁੱਝ ਵੀ ਆਲੇ ਦੁਆਲੇ ਵਾਪਰ ਰਿਹਾ ਹੈ ਕਲਮ ਬੰਦ ਹੋਣਾ ਜਰੂਰੀ ਹੈ ਲਿਖਿਆਂ ਹੋਇਆ ਤਾਂਹੀਂ ਅਸਲੀ ਮਕਸਦ ਤੱਕ ਪਹੁੰਚਦਾ ਹੈ ਜਦੋਂ ਛੱਪ ਕੇ ਦੁਵਾਰਾ ਲੋਕਾ ਦੇ ਹੱਥਾਂ ਵਿਚ ਆ ਜਾਵੇ ਤਾਂਹੀਂ ਲੋਕ ਗਲ਼ਤ ਠੀਕ ਦਾ ਨਿਰਨਾ ਕਰ ਸਕਦੇ ਹਨ ਲੇਖਕ ਸੰਪਾਦਕ ਤਾਂ ਰਿਪੋਟਰ ਹਨ ਫੈਸਲਾਂ ਜੰਨਤਾਂ ਨੇ ਕਰਨਾ ਹੁੰਦਾ ਹੈ ਇਕ ਪਾਸੇ ਕਲਮ ਹੈ, ਦੂਜੇ ਪਾਸੇ ਬਰੂਦ ਹੈ ਸ਼ਾਂਤੀ ਪਸੰਦ ਲੋਕ ਕਲਮ ਦਾ ਰਸਤਾ ਚੁਣਦੇ ਹਨ ਹਰ ਵਿਸ਼ੇ ਤੇá ਲਿਖਦੇ ਹਨ ਦਹਿਸ਼ਤ ਪਸੰਦ ਲੋਕ ਗੰਨ ਬਰੂਦ ਨਾਲ ਤਬਾਹੀ ਕਰਦੇ ਹਨ ਇਸ ਤਰ੍ਹਾਂ ਆਪਣੇ ਵਿਚਾਰ ਸੱਹਮਣੇ ਲਿਉਂਦੇ ਹਨ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਦੇ ਹਨ ਜੇ ਕੁੱਝ ਗਲ਼ਤ ਹੋ ਰਿਹਾ ਹੈ ਜੰਨਤਾਂ ਨੇ ਹੀ ਅਵਾਜ਼ ਉਠਾਣੀ ਹੁੰਦੀ ਹੈ ਹੱਸਦਾ ਬੰਦਾ ਪਿਆਰਾ ਲੱਗਦਾ ਹੈ ਗੁੱਸੇ ਵਿੱਚ ਉਹੀ ਬੰਦਾ ਖਤਰਨਾਕ ਤੇ ਕਰੋਧੀ ਲੱਗਦਾ ਹੈ ਉਸ ਤੋਂ ਭੈਅ ਆਉਂਦਾ ਹੈ ਹਰ ਕੋਈ ਪਰੇ ਹੱਟਦਾ ਜਾਂਦਾ ਹੈ ਹਰ ਰੋਜ਼ ਲੋਕ ਮਰਦੇ ਹਨ ਕਿਤੇ ਬੰਬ ਦੇ ਫੱਟਣ ਨਾਲ ਮਰਦੇ ਹਨ ਗੰਨ ਬੰਬ ਦੇ ਜ਼ੋਰ ਨਾਲ ਦੁਨੀਆਂ ਨੂੰ ਖ਼ਤਮ ਕਰਨ ਵਾਲੇ, ਫਿਰ ਵੀ ਦੁਨੀਆਂ ਨਹੀਂ ਖ਼ਤਮ ਕਰ ਸਕੇ ਸਗੋਂ ਆਪ ਮਾਨਸਕ ਸਤੁਲਨ ਗੁਆ ਕੇ ਮਰੇ ਹਨ ਜਾਂ ਫਿਰ ਆਪ ਵੀ ਉਵੇਂ ਹੀ ਮਰੇ ਹਨ ਦੁਨੀਆ ਵਿਚ ਕਿਤੇ ਨਾ ਕਿਤੇ ਲੋਕ ਆਪਸ ਵਿਚ ਭਿੜਦੇ ਹਨ ਸ੍ਰੀਨਗਰ, ਕਸ਼ਮੀਰ ਵਿਚ ਲੋਕ ਲੜਨ ਲਈ ਸ਼ੜਕਾਂ ਤੇ ਆ ਗਏ ਹਨ ਆਪਣਾ ਤਮਾਸ਼ਾ ਆਪ ਬੱਣਾ ਰਹੇ ਹਨ ਦੁਨੀਆਂ ਵਿੱਚ ਕਿਤੇ ਵੀ ਦਹਿਸ਼ਤ ਕਰਨ ਨਾਲ ਹਲਾਤ ਹੋਰ ਖ਼ਰਾਬ ਹੁੰਦੇ ਹਨ ਨਿਰਨਾ ਕਰਨਾ ਔਖਾ ਹੈ ਸ਼ਾਂਤੀ ਭੰਗ ਕਰਨ ਦਾ ਕੌਣ ਜੁੰਮੇਵਾਰ ਹੈ? ਇਸ ਨਾਲ ਆਪਣਾ ਹੀ ਨੁਕਸਾਨ ਕਰਨ ਵਾਲੀ ਗੱਲ ਹੈ ਇਕ ਪਾਸੇ ਨਿਹਤੇ ਲੋਕ ਹਨ ਦੂਜੇ ਪਾਸੇ ਹੱਥਿਆਰ ਬੰਦ ਹਨ ਇਸ ਨਾਲ ਤਾਂ ਕੋਈ ਮੁੱਕਾਬਲਾ ਹੈ ਹੀ ਨਹੀਂ ਹੈ ਇੱਟਾਂ ਰੋੜਿਆਂ ਦਾ ਬਦੂੰਕ ਦੀ ਗੋਲ਼ੀ ਨਾਲ ਕੀ ਮੁੱਕਾਬਲਾ ਹੈ ਜਦੋਂ ਦੋ ਬੰਦੇ ਇੱਕੋਂ ਸਮੇਂ ਬੋਲਦੇ ਵੀ ਹੋਣ, ਕਿਸੇ ਦੇ ਵੀ ਇੱਕ ਦੂਜੇ ਦੀ ਗੱਲ ਪੱਲੇ ਨਹੀਂ ਪੈਂਦੀ ਇੱਕ ਬੰਦੇ ਨੂੰ ਚੁੱਪ ਕਰਨਾ ਹੀ ਪਵੇਗਾ ਚੁੱਪ ਕਰਕੇ ਵੀ ਦੂਜਿਆਂ ਨੂੰ ਜਿੱਤਿਆ ਜਾਂਦਾ ਹੈ ਗੱਲ ਨੂੰ ਸੱਮਝਿਆ ਜਾ ਸਕਦਾ ਹੈ
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ {ਪੰਨਾ 149}
ਬਲਦੀ ਅੱਗ ਵਿੱਚ ਕੁੱਦਣ ਨਾਲ ਆਪਣਾ ਆਪ ਮੱਚ ਸਕਦਾ ਹੈ ਅਸੀਂ ਕਦੋਂ ਸੱਮਝਾਂਗੇ ਜਾਤੀ ਮਸਲਿਆ ਵਿਚ ਆਮ ਜੰਨਤਾ ਹੀ ਕਿਉਂ ਮਰਦੀ ਹੈ ਜਾਤਾ, ਧਰਮਾ, ਸਥਾਂਨਾਂ ਵਿੱਚ ਕੀ ਰੱਖਿਆ ਹੈ ਆਮ ਬੰਦੇ ਨੇ ਇਸ ਹੁਲੜ ਬਾਜੀ ਤੋਂ ਕੀ ਮਿਲਣ ਲੱਗਾ ਹੈ ਅੱਗ ਵਿ ਤਾਂ ਜੀਵਨ ਨਹੀਂ ਗੁਜਾਰਿਆ ਜਾ ਸਕਦਾ ਖ਼ਤਰੇ ਤੋਂ ਦੂਰ ਰਹਿੱਣਾ ਹੀ ਠੀਕ ਹੈ ਜਦੋਂ ਕਿਸੇ ਦਾ ਕੋਈ ਮਰਦਾ ਹੈ ਉਸੇ ਦੁੱਖ ਨੂੰ ਹੁੰਦਾ ਹੈ ਉਸੇ ਨੂੰ ਮਸੀਬਤਾ ਘੇਰਦੀਆਂ ਹਨ ਲੋਕਾਂ ਨੂੰ ਕੀ ਹੈ ਦੁਨੀਆਂ ਤੇ ਕੌਣ ਮਰਗਿਆ, ਕੌਣ ਜਿਉਂਦਾ ਬਾਕੀ ਹੈ? ਆਪਣੀ ਸੁਰੱਖਿਆ ਆਪ ਕਰੀਏ ਕਿਸੇ ਦੂਜੇ ਲਈ ਨਾਂ ਮੂਹਰੇ ਹੋ ਮਰੀਏ

Comments

Popular Posts