ਕੀ ਅਸੀਂ ਆਪਣੇ ਮਰ ਗਏ ਦੀਆਂ ਬਰਸੀਆਂ ਮਰਨ ਦਿਨ ਮਨਾਉਂਦੇ ਹਾਂ?
-
ਸਤਵਿੰਦਰ ਕੌਰ ਸੱਤੀ ( ਕੈਲਗਰੀ)ਕੀ ਅਸੀਂ ਆਪਣੇ ਮਰ ਗਏ ਪਿਆਰਿਆਂ ਦੀਆਂ ਬਰਸੀਆਂ ਮਰਨ ਦਿਨ ਮਨਾਉਂਦੇ ਹਾਂ? ਕੀ ਸਾਲ ਬਾਅਦ ਹੀ ਮਰੇ ਹੋਏ ਆਪਣੇ ਦੀ ਯਾਦ ਆਉਂਦੀ ਹੈ? ਕੀ ਉਹ ਮਰਨ ਪਿਛੋਂ ਵੀ ਉਨੇ ਹੀ ਪਿਆਰੇ ਹੁੰਦੇ ਹਨ? ਕੀ ਬਾਕੀ ਦੇ ਦਿਨ ਪੂਰਾ ਸਾਲ ਮਰਿਆਂ ਪਿਆਰਿਆਂ ਦਾ ਚੇਤਾ ਹੀ ਨਹੀਂ ਰਹਿੰਦਾ? ਕੀ ਮਰਨ ਪਿਛੋਂ ਆਪਣੇ ਹੀ ਸਕੇ ਪਿਆਰੇ ਭੂਤ ਬੱਣ ਜਾਂਦੇ ਹਨ? ਜਾਂ ਸਾਲ ਬਾਅਦ ਹੋਰ ਲੋਕਾਂ ਨੂੰ ਦਿਖਾਵਾ ਕਰਨਾ ਹੁੰਦਾ ਹੈ ਪਹਿਲੀ ਬਰਸੀ ਤਾਂ ਬਹੁਤ ਮੰਨਾਉਂਦੇ ਹਨ ਕਈ ਮਰਨ ਵਾਲਾ ਪਹਿਲਾ ਦਿਨ ਹੀ ਮਸਾ ਕੱਢਦੇ ਹਨ ਜਿਉਂਦਾ ਤਾਂ ਰੋਟੀ ਖਾਣ ਵੱਲੋ ਭੁੱਖਾ ਮਰ ਗਿਆ ਕਈ ਤਾਂ ਆਪਣੇ ਜਣਨ ਵਾਲਿਆ ਮਾਂਪਿਆ ਨੂੰ ਦਰ-ਦਰ ਦੀਆਂ ਠੋਕਰਾਂ ਖੁਲਾਉਂਦੇ ਹਨ ਉਹ ਦੁਵਾਈ ਰੋਟੀ ਨੂੰ ਤਰਸ ਜਾਂਦੇ ਹਨ ਬਿਮਾਰ ਨੂੰ ਕੋਈ ਸਭਾਂਲਦਾ ਨਹੀਂ ਹੈ ਪੁਰਾਣੇ ਫਰਨੀਚਰ ਵਾਂਗ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ ਮਰਨ ਪਿਛੋਂ ਕਿਉਂ ਲੱਡੂ ਜਲੇਬੀਆਂ ਵੰਡੀਆਂ ਜਾਂਦੀਆਂ ਹਨ? ਬਚੀ ਬੈਂਕ ਦੀ ਪੂੰਜੀ ਤੇ ਜਾਇਦਾਦ ਸੰਭਾਲਣੀ ਹੁੰਦੀ ਹੈ ਤਾਂ ਹੀ ਲੋਕਾਂ ਦਾ ਮੂੰਹ ਮਿੱਠਾ ਕਰਾਕੇ ਬੰਦ ਕਰ ਦਿੱਤਾ ਜਾਂਦਾ ਹੈ ਕਈਆਂ ਨੂੰ ਮਰਨ ਦੀ ਖੁੱਸ਼ੀ ਵਿੱਚ ਭਾਂਡੇ, ਬਿਸਤਰੇ, ਕੱਪੜੇ ਵੰਡੇ ਜਾਂਦੇ ਹਨ ਲੱਖਾਂ ਦੀ ਜਾਇਦਾਦ ਹੱੜਪਣੀ ਕਿਹੜਾ ਸੌਖੀ ਹੈ ਬਾਬਾ ਵੀ ਇਹੀ ਕਹਿੰਦਾ ਹੈ ਜੇ ਕੁੱਝ ਹਾਂਸਲ ਹੁੰਦਾ ਹੈ ਵੰਡ ਕੇ ਖਾਂਦਾ ਜਾਵੇ ਹੱਜਮ ਛੇਤੀ ਹੋ ਜਾਂਦਾ ਹੈ ਭਾਰ ਜਿਉਂ ਵੰਡਿਆ ਜਾਂਦਾ ਹੈ ਨਹੀਂ ਤਾਂ ਲੋਕ ਹੀ ਗੁਆਹ ਬੱਣ ਕੇ ਕੰਮ ਵਿਗਾੜ ਦਿੰਦੇ ਹਨ ਜੇ ਤਾਂ ਬਹੁਤਾ ਨਜ਼ਦੀਕੀ ਹੈ ਤਾਂ ਦੁੱਖ ਬਹੁਤ ਹੁੰਦਾ ਹੈ ਰੋਣਾ ਕਲਾਉਣਾ ਬਹੁਤ ਹੁੰਦਾ ਹੈ ਜਦੋਂ ਦੂਰ ਦਾ ਮਰਦਾ ਹੈ ਰੋਣ ਦਾ ਡਰਾਮਾ ਕਰਨਾ ਵੀ ਔਖਾ ਹੋ ਜਾਦਾ ਹੈ ਇਹ ਲੋਕ ਬੜੇ ਸਿਆਣੇ ਹਨ ਰੋਣ ਨਾਲ ਮਰਨ ਵਾਲਾ ਜਿਉਂਦਾ ਨਹੀਂ ਹੋਣ ਲੱਗਾ ਨਾ ਹੀ ਉਸ ਨੂੰ ਕੁੱਝ ਸੁਣਦਾ ਹੈ ਕੌਣ ਕਿਨ੍ਹਾਂ ਰੋਂਦਾ ਹੈ ਜੇ ਲੋਕਾਂ ਨੂੰ ਦਿਖਾਉਣ ਨੂੰ ਰੋਂਦੇ ਹਾਂ ਲੋਕ ਕਿਹੜਾ ਵਿਰਾਉਣ ਲੱਗੇ ਹਨ ਲੋਕ ਵੀ ਤਾਂ ਇਹੀ ਦੇਖਣ ਆਉਂਦੇ ਹਨ ਹੁਣ ਕਿਥੇ ਕੁ ਖੜੇ ਹਾਂ ਘਰ ਦੇ ਕੀ ਹਲਾਤ ਹਨ? ਬਹੁਤੇ ਪਹਿਲਾਂ ਹੀ ਪਾਣੀ ਦੇ ਛਿਟੇ ਮਾਰ ਕੇ ਥੁਕ ਲਾ ਕੇ ਆਉਂਦੇ ਹਨ ਆਪਣਿਆਂ ਦੀ ਮਰਨ ਦਿਨ ਦੀ ਬਰਸੀ ਭਾਵੇਂ ਨਾਂ ਹੀ ਮੰਨਾਈਏ ਆਲੇ ਦੁਆਲੇ ਜੇ ਕੋਈ ਛੜਾਂ ਸਾਧ ਮਰ ਗਿਆ ਹੈ ਉਸ ਦੀ ਭਾਂਵੇ ਸ਼ਕਲ ਸਾਡੇ ਦਾਦੇ ਨੇ ਹੀ ਦੇਖੀ ਨਾਂ ਹੋਵੇ ਮੜੀ ਤੇ ਬੱਤੀ ਜਰੂਰ ਲੱਗਣੀ ਚਾਹੀਦੀ ਹੈ ਦੇਸੀ ਘਿਉ ਜਿਉਂਦੇ ਨੂੰ ਚਾਰਿਆ ਹੈ ਮਰੇ ਨੂੰ ਵੀ ਹੋਮ ਦੇਣਾ ਪੈਣਾ ਹੈ ਬਰਸੀ ਤਾਂ ਲੋਕਾਂ ਨੂੰ ਹੀ ਮਨਾਉਣੀ ਪੈਣੀ ਹੈ ਨਾਂ ਤਾਂ ਸਾਧ ਦੇ ਕੋਈ ਪਤਨੀ, ਬਾਲ-ਬੱਚਾ ਸੀ ਲੋਕ ਸੇਵਾ ਕਰਾਉਂਦਾ ਮਰ ਗਿਆ ਜਦੋਂ ਜਿਉਂਦੇ ਤੋਂ ਬੇਗਾਨੀਆਂ ਬੀਬੀਆਂ ਨੇ ਸੇਵਾ ਕੀਤੀ ਹੈ ਉਹੀ ਤਾਂ ਹੁਣ ਰੋਂਣਗੀਆਂ ਕੌਣ ਕਹਿੰਦਾ ਹੈ? ਸਾਂਝੇ ਬਾਬੇ ਨੂੰ ਕੋਈ ਪਿਟਦਾ ਨਹੀ 50 ਸਾਲ ਸਾਧ ਬਾਬੇ ਮਰੇ ਨੂੰ ਹੋ ਚੁਕੇ ਹੁੰਦੇ ਹਨ ਬੀਬੀਆਂ, ਬਿੰਦੀਆਂ ਸੁਰਖੀਆਂ ਸੰਧੂਰਾਂ ਵਾਲੀਆਂ ਅਜੇ ਤੱਕ ਪ੍ਰਬੰਧਕ ਗ੍ਰੰਥੀ, ਪ੍ਰਧਾਂਨ ਵੀ ਸਿਆਪਾ ਕਰੀ ਜਾਂਦੇ ਹਨ ਜਿਉਂਦੇ ਪਹਿਲਾਂ ਸਾਧ ਲੋਕਾਂ ਨੂੰ ਲੁੱਟ ਕੇ ਖਾਂਦੇ ਰਹੇ ਹਨ ਹੁਣ ਇਹ ਉਸ ਮਰੇ ਹੋਇਆ ਲਈ ਹੁੰਝੂ ਬਹਾ ਕੇ, ਮਾਇਆ ਇੱਕਠੀ ਕਰ ਰਹੇ ਹਨ ਇਹ ਜਾਣਦੇ ਹਨ ਅਜੇ ਜਿਉਂਦੇ ਜੀਅ ਤੇ ਲੋਕੀ ਤਰਸ ਨਹੀਂ ਕਰਦੇ ਚਾਹੇ ਭੁੱਖਾ ਮਰ ਜਾਵੇ ਬੰਦੇ ਤੋਂ ਨਹੀਂ ਭੂਤ ਤੋਂ ਡਰਦੇ ਹਨ ਮਰੇ ਦੇ ਮੂੰਹ ਨੂੰ ਦੇਸੀ ਘਿਉ, ਚੰਦਨ ਦਹੀਂ ਲਗਾਉਂਦੇ ਹਨ ਮਰੇ ਬੰਦੇ ਤੇ ਜਿਆਦਾ ਹੀ ਤਰਸ ਆਉਂਦਾ ਹੈ ਅੱਜ ਦੇ ਜਮਾਨੇ ਵਿਚ ਤਾਂ ਆਪਣਿਆਂ ਨੂੰ ਰੋਣ ਦਾ ਸਮਾਂ ਨਹੀ ਹੈ ਆਪਣੇ ਪਰਵਾਰ ਦੇ ਮਾਂ-ਪਿਉ ਦੇ ਮਰੇ ਦਾ ਭਾਂਵੇਂ ਦਿਹਾੜਾਂ ਚੇਤੇ ਨਾਂ ਰਹੇ ਪਰ ਸਾਧ ਦਾ ਮਰਨ-ਜਨਮ ਦਿਨ ਚੇਤੇ ਰਹਿੰਦਾ ਹੈ ਇਸ ਦਿਨ ਜੱਗ ਵੀ ਕਰਾਉਣਾ ਹੁੰਦਾ ਹੈ ਬਾਹਰਲੇ ਮੁਲਕਾਂ ਵਿੱਚ ਬੜਾਂ ਰਿਵਾਜ਼ ਹੈ ਸਾਧ ਦੇ ਮਰਨ-ਜਨਮ ਦਿਨ ਨੂੰ ਬਫ਼ੇ-ਭਾਂਤ-ਭਾਂਤ ਦੇ ਭੋਜਨ ਵੀ ਬੜੇ ਸੁਆਦ ਹੁੰਦੇ ਹਨ ਸਸਤੇ ਵੀ, ਇੱਕ ਡਾਲਰ ਮੱਥਾਂ ਟੇਕ ਕੇ, ਜਿਨ੍ਹਾਂ ਮਰਜ਼ੀ ਭੋਜਨ ਖਾਵੋ ਮਰੇ ਸਾਧ ਦੇ ਕੰਲਡਰ ਫੋਟੋ ਨੂੰ ਮੱਥਾਂ ਟੇਕੋ ਪ੍ਰਬੰਧਕ ਗ੍ਰੰਥੀ, ਪ੍ਰਧਾਂਨ ਮਰੇ ਸਾਧਾਂ ਨੂੰ ਰੋਂਦੇ ਹਨ ਕਈ ਤਾਂ ਮਰਿਆਂ ਸਾਧਾਂ ਨੂੰ ਬ੍ਰਹਿਮ ਗਿਆਨੀ ਕਹਿੰਦੇ ਹਨ ਉਧਰ ਚਾਹੇ ਧਰਮਰਾਜ, ਸਾਧ ਨੂੰ ਗੋਲਕਾਂ ਪੂਜਾ ਖਾਣ ਦੇ ਦੋਸ਼ ਵਿੱਚ, ਹੋਰ ਜੂਨਾਂ ਵਿਚ ਭੁਆ ਰਿਹਾ ਹੋਵੇ ਦੁਨੀਆਂ ਦੇ ਧਰਮਰਾਜ ਲੋਕਾਂ ਨੂੰ ਮੂਰਖ ਬਣਾ ਕੇ ਨਾਲੇ ਗੋਲਕ ਭਰਾਵਾਉਂਦੇ ਹਨ ਨਾਲੇ ਲੰਗਰ ਚੱਲਵਾਉਂਦੇ ਹਨ ਬਹੁਤੇ ਮਰਿਆਂ ਸਾਧਾਂ ਦੀਆਂ ਬਰਸੀਆਂ ਨੂੰ ਗੁਰੂ ਗ੍ਰੰਥਿ ਸਾਹਿਬ ਦੀ ਹਜੂਰੀ ਵਿੱਚ ਮਨਾਉਂਦੇ ਹਨ ਮਹਾਰਾਜ ਤਾਂ ਇਹ ਕਹਿ ਰਹੇ ਹਨ
ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ਮੜੀ ਮਸਾਣੀ ਮੂੜੇ ਜੋਗੁ ਨਾਹਿ ਗੁਣ ਨਾਨਕੁ ਬੋਲੈ ਭਲੀ ਬਾਣਿ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ੧੦ {ਪੰਨਾ 1189}
ਜੋਗੁ ਬਾਹਰਿ ਮੜੀ ਮਸਾਣੀ ਜੋਗੁ ਤਾੜੀ ਲਾਈਐ ਜੋਗੁ ਦੇਸਿ ਦਿਸੰਤਰਿ ਭਵਿਐ ਜੋਗੁ ਤੀਰਥਿ ਨਾਈਐ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ {ਪੰਨਾ 730}
ਰਹੈ ਬੇਬਾਣੀ ਮੜੀ ਮਸਾਣੀ ਅੰਧੁ ਜਾਣੈ ਫਿਰਿ ਪਛੁਤਾਣੀ ਸਤਿਗੁਰੁ ਭੇਟੇ ਸੋ ਸੁਖੁ ਪਾਏ ਹਰਿ ਕਾ ਨਾਮੁ ਮੰਨਿ ਵਸਾਏ ਨਾਨਕ ਨਦਰਿ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ {ਪੰਨਾ 467}
ਬਾਈ ਗੁਰਦਾਸ ਜੀ ਨੇ ੩੨ ਵਾਰ ਵਿੱਚ ਤਾਂ ਇਸ ਤਰਾਂ ਕਿਹਾ ਹੈ
ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੇ ਮਿਲੇ ਵਡੀ ਆਰਜਾ ਬਿਸੀਅਰੁ ਵਿਹੁ ਲੂਹੇ ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ ਕੰਦ ਮੂਲ ਚਿਤੁ ਲਾਈਐ ਅਈਅੜ ਵਣੁ ਧੂਹੇ ਵਿਣੁ ਗੁਰ ਮੁਕਤਿ ਹੋਵਈ ਜਿਉ ਘਰੁ ਵਿਣੁ ਬੂਹੇ ੧੩
ਸਾਡੀ ਬਾਣੀ ਕਹਿ ਰਹੀ ਹੈ ਮੜੀ-ਮਸਾਣ ਨਹੀਂ ਪੂਜਣੇ ਗੁਰਦੁਆਰਿਆ ਦੇ ਪ੍ਰਬੰਧਕ ਗ੍ਰੰਥੀ, ਪ੍ਰਧਾਂਨ ਕਹਿ ਰਹੇ ਹਨ ਫਲਾਣੇ ਸਾਧ ਦੀ ਬਰਸੀ ਹੈ ਬੜੇ ਕਰਨੀ ਵਾਲੇ ਸਾਧ ਸਨ ਬੜੀ ਕਮਾਈ ਸੀ ਆਪ ਪ੍ਰਬੰਧਕ ਗ੍ਰੰਥੀ, ਪ੍ਰਧਾਂਨ, ਸਾਧ ਕਮਾਈ ਤਾਂ ਕਦੇ ਕਰਦੇ ਨਹੀਂ ਦੇਖੇ ਵਿਹਲੇ ਟਹਿਲਦੇ ਰਹਿੰਦੇ ਹਨ ਲੋਕਾਂ ਦੇ ਕਰਾਏ ਲੰਗਰ ਵਿਚੋਂ ਖਾਂਦੇ ਹਨ ਲੰਗਰ ਵਿੱਚ ਵੀ ਕਦੇ ਝਾੜੂ-ਪੋਚਾ, ਦਾਲ-ਪ੍ਰਸ਼ਾਦੇ, ਭਾਂਡਿਆਂ ਦੀ ਸੇਵਾ ਕਰਦੇ ਨਹੀਂ ਦੇਖਿਆ ਕੋਈ ਢੰਗ ਦੀ ਨੌਕਰੀ ਵੀ ਨਹੀਂ ਕਰਦੇ ਕਮਾਈ ਕਿਹੜੀ ਕਰਦੇ ਹਨ? ਜੇ ਬਾਣੀ ਪੜ੍ਹਨ ਨੂੰ ਕਮਾਈ ਕਹਿੰਦੇ ਹਨ ਪ੍ਰਬੰਧਕ ਗ੍ਰੰਥੀ, ਪ੍ਰਧਾਂਨ, ਸਾਧਾਂ ਤੋਂ ਵੱਧ ਆਮ ਬੰਦਾ ਰੱਬ ਤੋਂ ਡਰਦਾ ਹੈ ਉਸ ਨੂੰ ਯਾਂਦ ਕਰਦਾ ਹੈ ਉਸ ਦੀ ਬਾਣੀ ਪੜ੍ਹਦਾ ਹੈ ਇਹ ਤਾਂ ਮਾਹਾਰਾਜ ਵਿਚੋਂ ਕਦੇ ਕੋਈ ਸ਼ਬਦ ਵੀ ਮੂੰਹੋਂ ਨਹੀਂ ਉਚਾਰਦੇ ਆਪਣੀਆਂ ਬਣਾਈਆਂ ਧਾਰਨਾਂ ਗੀਤਕਾਰਾਂ, ਬੁੜੀਆਂ ਵਾਂਗ ਗਾਉਂਦੇ ਹਨ ਜੰਨਤਾਂ ਨੂੰ ਭੱਟਕਾਉਂਦੇ ਹਨ ਆਪਸ ਵਿੱਚ ਧਰਮਾਂ ਪਿਛੇ ਲੱੜਾਉਂਦੇ, ਮਰਾਉਂਦੇ ਹਨ ਜੇ ਇਸ ਨੂੰ ਕਮਾਈ ਕਹਿੰਦੇ ਹਨ ਤਾਂ ਸਾਨੂੰ ਵੀ ਇਹ ਸੌਖੀ ਕਮਾਈ ਕਰਨੀ ਚਾਹੀਦੀ ਹੈ ਇਸ ਵਿੱਚ ਨਾਂ ਤਾਂ ਜੁੰਮੇਵਾਰੀ ਨਾਲ ਤੀਵੀਂ ਤੇ ਬੱਚੇ ਪਾਲਣ ਦੀ ਲੋੜ ਨਹੀਂ ਹੈ ਸਗੋਂ ਬੀਬੀਆਂ ਆਪ ਇਨ੍ਹਾਂ ਲਈ ਆਪਣੇ ਖ਼ਸਮਾਂ ਦੀ ਕਮਾਈ ਕੀਤੀ, ਆਪ ਇਨ੍ਹਾਂ ਤੋਂ ਲਟਾਉਂਦੀਆ ਹਨ ਇਹ ਹੱਟੇ-ਕੱਟੇ ਸਾਨ੍ਹਾਂ ਵਾਂਗ ਬੱੜਕਾਂ ਮਾਰ-ਮਾਰ ਕੇ ਦਿਵਾਨ ਵਿੱਚ ਗੂੰਜਾਂ ਪਾ ਦਿੰਦੇ ਹਨ 12 ਘੰਟੇ ਕੰਮ ਕਰਕੇ ਆਏ ਬੰਦੇ ਦਾ, ਆਪਣੀ ਇੱਕ ਜਨਾਨੀ ਅੱਗੇ ਬੋਲ ਨਹੀਂ ਨਿੱਕਲਦਾ ਰੋਟੀ ਖਾ ਕੇ, ਮਸਾ ਨਹਾਤਾ ਜਾਂਦਾ ਹੈ 7 ਪੁੱਤ 17 ਪੋਤੇ ਅਜੇ ਬਾਬਾ ਘਾਹ ਖੋਤੇ ਕਬੀਲਦਾਰ ਵਿਚਾਰਾਂ ਕਮਾਈਆਂ ਕਰਦਾ ਕੁਬਾ ਹੋ ਜਾਂਦਾ ਹੈ ਉਸ ਦੀ ਜਾਨ ਘਰਦੇ ਮਰਨ ਤੱਕ ਨਹੀਂ ਛੱਡਦੇ ਮਰਜੇ ਮੁੜ ਕੇ ਨਾਮ ਨਹੀਂ ਲੈਂਦੇ ਉਸ ਦਾ ਨਾਮ ਲੈਣ ਨਾਲ ਘਰ ਵਿੱਚ ਭੂਤ ਜਾਣ ਦਾ ਖ਼ਤਰਾ ਹੈ ਮਸਾ ਤਾਂ ਘਰ ਦਾ ਬੁੱਢਾ ਘਰੋਂ ਕੱਢਿਆ ਹੁੰਦਾ ਹੈ ਮੁੜ ਕੇ ਕਿਹੜਾ ਵਰਸੀ ਮਨਾਉਂਦਾ ਹੈ ਇਹ ਵਿਹਲੇ ਬਾਬੇ ਬੀਬੀਆਂ ਵਿੱਚ ਬੈਠ ਕੇ ਜਮਾਈਆਂ ਵਾਂਗ ਸੇਵਾ ਕਰਾਉਂਦੇ ਹਨ ਕਿੱਡੀ ਵੱਡੀ ਕਮਾਈ ਕਰਦੇ ਹਨ ਪਿੰਡੇ ਦੇਸੀ ਘਿਉ ਲਾ ਕੇ ਚੱਮਕਾਉਂਦੇ ਹਨ ਬੀਬੀਆਂ ਵਿਚਾਲੇ ਨਿਖਰ ਕੇ ਆਸਨ ਲਾਉਂਦੇ ਹਨ ਪਹਿਲਾਂ ਜਿਉਂਦੇ, ਫਿਰ ਮਰ ਕੇ ਖੂਬ ਪੂਰੀਆਂ, ਖੀਰ, ਸੇਵੀਆਂ, ਕੜਾਹ ਦੁੱਧ ਛੱਕਦੇ ਹਨ ਦੱਬ ਕੇ ਖਾਂਣਾਂ ਤੇ ਢਿੱਡ ਚਾਟੀ ਵਾਂਗ ਫੈਲਾਉਣਾਂ ਹੀ ਬਾਬਿਆਂ ਦੀ ਦਸਾਂ ਨੌਹਾਂ ਦੀ ਕਮਾਈ ਹੈ ਇਨ੍ਹਾਂ ਮੱਸਟੱਟਿਆ, ਵਿਹਲੜਾਂ, ਛੱੜਿਆਂ, ਬਲਤਕਾਰੀਆਂ ਦੀ ਯਾਂਦ ਵਿੱਚ ਮੇਲੇ ਲਾਉਂਦੇ ਹਨ ਜੱਗ ਕਰਦੇ ਹਨ ਕਿਉਂਕਿ ਇਹ ਸਾਧ ਜਿਉਂ ਹੋਏ ਜੰਨਤਾਂ ਦੀ ਕਮਾਈ ਤੇ ਮਾਲ ਤੇ ਐਸ਼ ਕਰਦੇ ਮਰ ਗਏ ਇੰਨ੍ਹਾਂ ਨੂੰ ਤਾਂਹੀਂ ਜੰਨਤਾਂ ਰੋਂਦੀ ਹੈ
ਧਰਮ ਦਾ ਅਰਥ ਕੀ ਹੈ?
ਆਨੰਦ ਦੀ ਪ੍ਰਾਪਤੀ!
ਆਨੰਦ ਕਿਵੇਂ ਹੋਵੇ?
ਬਹਿਸ ਬਾਜੀ ਵਿਚ ਹਿਸਾ ਲੈ ਕੇ
ਜਾਂ
ਕਲਬਾਂ ਵਿਚ ਜਾ ਕੇ
ਜਾਂ
ਸਰਾਬਾਂ ਪੀ ਕੇ
ਜਾਂ
ਕੁੜੀਆਂ ਨਾਲ ਸਮਾਂ ਬਿਤਾ ਕੇ
ਜਾਂ
ਬਜਾਰਾਂ ਵਿਚ ਸ਼ੈਰਾਂ ਕਰ ਕੇ
ਜਾਂ
ਅਖਬਾਰਾਂ ਪੜ੍ਹ ਕੇ
ਜਾਂ
ਧਾਰਮਿਕ ਅਸਥਾਨਾਂ ਤੇ ਜਾ ਕੇ
ਜਾਂ
ਇਕਾਂਤ ਵਿਚ ਬੈਠ ਕੇ ਉਸ ਦੀ ਯਾਦ ਵਿਚ.............................
á
dunIaF ivwc afpxI shIN pihcfn bwxfeIey

Comments

Popular Posts