ਕਲਦੀਪ ਮਾਣਕ ਗੀਤਾਂ ਦਾ ਵਣਜਾੲਾ
ਦੁਨੀਆਂ ਚੜ੍ਹਦੇ ਸੂਰਜ ਨੂੰ ਖੜ੍ਹ ਕੇ ਦੇਖਦੀ ਹਾਂ। ਚਾਨਣ ਵਿੱਚ ਮੇਹਨਤ ਲਈ ਹਮਲਾ ਮਾਰਦੀ ਹੈ। ਦੁਨੀਆਂ ਡੁਬਦੇ ਸੂਰਜ ਵੱਲ ਪਿੱਠ ਕਰ ਲੈਂਦੀ ਹੈ। ਰਾਤ ਸਮਝ ਕੇ ਅੱਖਾਂ ਮੀਚ ਲੈਂਦੀ ਹੈ। ਜਿਹੜੇ ਲੋਕ ਰਾਤਾਂ ਦੇ ਹਨੇਰੇ ਵਿੱਚ ਵੀ ਹੱਥ-ਪੈਰ ਮਾਰਦੇ ਹਨ। ਕਾਮਜ਼ਾਬ ਬਹੁਤ ਛੇਤੀ ਹੁੰਦੇ ਹਨ। ਤਾਂਹੀਂ ਕਹਿੰਦੇ ਹਨ," ਦਿਨ ਦੁਗਣੀਆਂ ਰਾਤ ਚੌਗਣੀਆਂ ਕਮਾਈਆਂ ਕਰੋ। ਉਹ ਰਾਤੋ-ਰਾਤ ਬੁਲੰਦੀਆਂ ਉਤੇ ਪਹੁੰਚ ਜਾਂਦੇ ਹਨ। ਕਲਦੀਪ ਮਾਣਕ ਉਤੇ ਵੀ ਅੱਜ ਕੱਲ ਬਿਮਾਰੀਆਂ ਦੀ ਰਾਤ ਹੀ ਛਾਈ ਹੋਈ ਹੈ। ਦੇਖੋ ਅਸੀਂ ਕਿੰਨੇ ਕੁ ਉਸ ਦੀ ਮਦੱਦ ਲਈ ਬੋੜਦੇ ਹਾਂ। ਕਲਦੀਪ ਮਾਣਕ ਨੂੰ ਬਿਮਾਰੀ ਤੋਂ ਬਚਾਉਣ ਲਈ ਚੰਗਾ ਇਲਾਜ਼ ਕਰਾਕੇ, ਫਿਰ ਤੋਂ ਸਗੀਤ ਦੀ ਦੁਨੀਆਂ ਵਿੱਚ ਖੜ੍ਹਾਂ ਕਰ ਦਈਏ। ਉਹ ਹੋਰ ਪੰਜਾਬੀ ਬੋਲੀ ਦੀ ਸੇਵਾ ਕਰੇ। ਰੱਬ ਉਸ ਨੂੰ ਤੰਦਰੁਸਤੀ ਦੇਵੇ। ਮਾਣਕ ਜੀ ਨੇ ਪੰਜਾਬੀ ਬੋਲੀ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬੀ ਬੋਲੀ ਦੇ ਖੂਬ ਗੀਤ ਗਾਏ ਹਨ। ਪੰਜਾਬੀ ਬੋਲੀ ਦੇ ਖੂਬ ਹੋਕੇ ਲਗਾਏ ਹਨ। ਕਲਦੀਪ ਮਾਣਕ ਗੀਤਾਂ ਦਾ ਵਣਜਾਰਾ ਹੈ। ਉਸ ਦੇ ਬੋਲ ਘਰ-ਘਰ ਗਰਜਦੇ ਹਨ। ਰੱਬ ਨੇ ਮਾਣਕ ਨੂੰ ਬਹੁਤ ਖੂਬਸੂਰਤ ਪਿਆਰੀ ਸੁਰਾਂ ਵਰਗੀ ਅਵਾਜ਼ ਦਿੱਤੀ ਹੈ। ਜਿਸ ਨਾਲ ਮਾਣਕ ਜੀ ਨੇ ਥਰੀਕੇ ਵਾਲੇ ਦੇਵ ਜੀ ਦਆਸ ਕਰਦੇ ਹਾਂ ਯੁਧਵੀਰ ਨੂੰ ਮਾਣਕ ਦੇ ਪੁੱਤਰ ਨੂੰ ਵੀ ਰੱਬ ਸਗੀਤ ਵਿੱਚ ਹੋਰ ਸਫ਼ਲਤਾਂ ਦੇਵੇ। ਮੈਂ ਮਾਣਕ ਦਾ ਪਹਿਲਾ ਗੀਤ " ਗੋਰੀ ਧੋਣ ਦੁਆਲੇ ਕਾਲੀ ਗਾਨੀ ਜੱਟੀ ਦੇ " ਸੁਣਿਆ ਸੀ। ਗਾਣੇ ਦੀ ਸ਼ਬਦਾਬਲੀ ਤੇ ਮਾਣਕ ਦੇ ਟੱਲੀ ਵਰਗੇ ਬੋਲ ਮਨ ਨੂੰ ਟੁੰਬ ਗਏ। ਇਸ ਦੀਆਂ ਕਲੀਆਂ ਗਾਈਆਂ ਵੀ ਕਮਾਲ ਦੀਆਂ ਹਨ। ਥਰੀਕੇ ਵਾਲੇ ਦੇਵ ਜੀ ਦੇ ਬਹੁਤ ਗੀਤ ੇ ਲਿਖੇ ਸਾਰੀ ਦੁਨੀਆਂ ਵਿੱਚ ਉਜਾਗਰ ਕਰ ਦਿੱਤੇ ਹਨ। ਮਾਣਕ ਜੀ ਨੇ ਹੀ ਗਾਏ ਹਨ। ਲਾਲਤੋਂ, ਥਰੀਕੇ ਤੇ ਮੇਰਾ ਪਿੰਡ ਭਨੋਹੜ ਸਾਰੇ ਗੁਆਂਢੀਂ ਹੀ ਹਾਂ। " ਜੀ ਟੀ ਰੋਡ ਤੇ ਦੁਹਾਈਂਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ " ਇਹ ਗਾਣਾਂ ਮੈਨੂੰ ਆਪ ਨੂੰ ਬਹੁਤ ਵਧੀਆਂ ਲੱਗਿਆ ਹੈ। ਸ਼ਇਦ ਅਸੀਂ ਵੀ ਟਰੱਕਾਂ ਵਾਲੇ ਹੋਣ ਕਾਰਨ ਇਸ ਨੂੰ ਘਰਦੇ ਵੀ ਬਹੁਤ ਸੁਣਦੇ ਹਨ। ਇਹ ਗਾਣੇ ਨੇ ਵੀ ਕਮਾਲ ਕਰ ਦਿਖਾਈ। " ਮਾਂ ਹੁੰਦੀ ਹੈ, ਮਾਂ ਦੁਨੀਆਂ ਵਾਲਿਉ " ਗੀਤ ਨੇ ਪੁੱਤਾਂ-ਧੀਆਂ ਦੇ ਅੰਦਰ, ਮਾਂ ਦੇ ਸੁੱਤੇ ਹੋਏ ਪਿਆਰ ਨੂੰ ਹਲੂਣਾਂ ਦਿੱਤਾ। ਮਾਂ ਦੇ ਵਾਂਗ ਹੀ ਲੋੜ ਤੋਂ ਬਾਅਦ ਸਭ ਨੂੰ ਭੁੱਲ ਜਾਂਦੇ ਹਾਂ। ਜੋ ਮਾਂ ਨੂੰ ਸਾਰੀ ਉਮਰ ਸੰਭਾਲਣ ਲਈ ਤਿਆਰ ਹਨ। ਉਹ ਕਿੰਨੇ ਕੁ ਹਨ? ਮਾਂ ਲਈ ਜਾਂ ਕਿਸੇ ਦੂਜੇ ਲਈ ਵੀ ਅਸੀਂ ਕੀ ਕਰ ਸਕਦੇ ਹਾਂ? ਜਾਂ ਸਾਡੀਆਂ ਲੋੜਾ ਪੂਰੀਆਂ ਕਰਨ ਦਾ ਮਾਪਿਆਂ ਦਾ ਹੀ ਫ਼ਰਜ ਬਣਦਾ ਹੈ। ਪੁੱਤਰ-ਧੀਆਂ ਆਪਣੇ ਪੁੱਤਾਂ-ਧੀਆਂ ਦੇ ਸੰਭਾਂਲਣ ਦੇ ਚਾਅ ਵਿੱਚ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਹਨ। ਬੰਦਾ ਸੱਚੀ ਮਾਸ ਨੂੰ ਹੀ ਪਿਆਰ ਕਰਦਾ ਹੈ। ਮਾਂ ਦੇ ਮਾਸ ਦਾ ਮੋਹ ਉਦੋਂ ਤੱਕ ਹੈ। ਜਦੋਂ ਤੱਕ ਉਸ ਦਾ ਆਪਣਾਂ ਜੀਵਨ ਸਾਥੀ ਨਹੀਂ ਮਿਲਦਾ। ਜਦੋਂ ਆਪਣੇ ਬੱਚੇ ਹੋ ਜਾਂਦੇ ਹਨ। ਮਾਪੇ ਯਾਦ ਘੱਟ ਲੋਕਾਂ ਨੂੰ ਰਹਿੰਦੇ ਹਨ। ਤਾਜ਼ਾ ਮਾਸ ਵਧੀਆਂ ਲੱਗਦਾ ਹੈ। ਬੁੱਢੇ ਮਾਪਿਆਂ ਨੂੰ ਕੌਣ ਸੰਭਾਲੇ? ਬਹੁਤਿਆਂ ਕੋਲ ਤਾਂ ਅੰਤ ਵੇਲੇ ਆਪਣੀ ਬਿਮਾਰੀ ਜਾਂ ਜ਼ਹਿਮਤ ਲਈ ਕੋਈ ਪੈਸਾ ਘਰ ਨਹੀਂ ਬੱਚਦਾ। ਸਭ ਆਪਣੇ ਬੱਚਿਆਂ ਪਿਆਰਿਆਂ ਨੂੰ ਵੰਡ ਦਿੰਦੇ ਹਨ। ਸਿਆਣਪ ਇਸੇ ਵਿੱਚ ਹੈ। ਥਾਂ-ਥਾਂ ਰੁਲਣ ਨਾਲੋਂ ਆਪਣਾਂ ਸਾਰਾ ਮਾਲ ਜਿਉਂਦੇ ਜੀਅ ਨਾਂ ਹੀ ਵੰਡਿਆ ਜਾਵੇ। ਘਰ ਜਇਦਾਦ ਹੈ ਤਾਂ ਲੋੜ ਬੰਦ ਆ ਕੇ ਨਾਲ ਰਹਿ ਸਕਦਾ ਹੈ। ਪਰ ਘਰ ਜਇਦਾਦ ਮੋਹ ਵਿੱਚ ਵਹਿਕੇ ਕਿਸੇ ਹੋਰ ਦੇ ਨਾਂਮ ਕਰ ਦੇਣਾਂ ਬਹੁਤ ਵੱਡੀ ਮੂਰਖਤਾ ਹੈ। ਪੈਸੇ ਬਗੈਰ ਕੋਈ ਕਿਸੇ ਨੂੰ ਇੱਕ ਡੰਗ ਰੋਟੀ ਨਹੀਂ ਦਿੰਦਾ। ਬੁੱਢਾਪੇ ਵਿੱਚ ਸਾਭ-ਸੰਭਾਲ ਹੋਰ ਵੀ ਔਖੀ ਹੈ। ਪੈਸਾ ਹੋਵੇਗਾ ਤਾਂ ਬੰਦਾ ਨੌਕਰ ਵੀ ਰੱਖ ਕੇ ਜੂਨ ਭੋਗ ਲਵੇਗਾ। ਜੇ ਪੈਸਾ ਨਹੀਂ ਹੈ। ਤਾਂ ਆਪਣੇ ਬੱਚੇ ਵੀ ਪਾਸਾ ਵੱਟ ਜਾਂਦੇ ਹਨ। ਬੁੱਢੇ ਮਾਪਿਆਂ ਤੋਂ ਹੋਰ ਕੰਮ ਤੇ ਕਮਾਈ ਦੀ ਆਸ ਵੀ ਨਹੀਂ ਹੁੰਦੀ। ਬਗੈਰ ਕੰਮ ਤੋਂ ਤੇ ਬਗੈਰ ਦੁੱਧ ਦੇਣ ਤੋਂ ਤਾਂ ਕੋਈ ਪੱਛੂ ਵੀ ਨਹੀਂ ਰੱਖਦਾ। ਅਸੀਂ ਕਿੰਨੇ ਮਤਲਬੀ ਹੋ ਗਏ ਹਾਂ। ਇੱਟਾਂ ਦੀ ਇਮਾਰਤ, ਮੰਦਰ ਬਣਾਉਣ ਲਈ ਉਗਰਾਹੀਆਂ ਕਰਦੇ ਹਾਂ। ਬੰਦਾ ਮਰ ਰਿਹਾ ਹੋਵੇ। ਉਸ ਦੀ ਜਾਨ ਬਚਾਉਣ ਲਈ ਪਾਸਾ ਵੱਟ ਲੈਂਦੇ ਹਾਂ। ਘਰ, ਜਇਦਾਦ, ਮੰਦਰਾਂ ਨਾਲ ਪਿਆਰ ਹੈ। ਬੰਦੇ ਨਾਲ ਜੇ ਕੋਈ ਕੰਮ ਨਹੀਂ ਹੈ। ਉਸ ਦੀ ਕੋਈ ਲੋੜ ਨਹੀਂ ਹੈ।
ਕਲਦੀਪ ਮਾਣਕ ਵੀ ਅੱਜ ਕੱਲ ਬਿਮਾਰੀ ਨਾਲ ਲੜ ਰਿਹਾ ਹੈ। ਮਾਣਕ ਜੀ ਨੇ ਪੰਜਾਬੀਆਂ ਤੇ ਪੰਜਾਬੀ ਬੋਲੀ ਦੀ ਸੇਵਾ ਦੀ ਸਾਰੀ ਉਮਰ ਸੇਵਾ ਕੀਤੀ ਹੈ। ਹੋਰ ਕੋਈ ਕੰਮ ਨਹੀਂ ਕੀਤਾ। ਗਾਣੇ ਸੁਣ ਕੇ ਜੋ ਤੁਸੀਂ ਸਭ ਨੇ ਉਸ ਦਾ ਹੋਂਸਲਾ ਵਧਾਂਈ ਕਰਨ ਲਈ ਮੁਆਜ਼ਾ ਦਿੱਤਾ ਹੈ। ਕਿੰਨੀ ਕੁ ਵਾਰ ਦਿੱਤਾ ਹੈ? ਕਿੰਨਾਂ-ਕਿੰਨਾਂ ਕੁ ਦਿੱਤਾ ਹੈ? ਵੈਸੇ ਤਾਂ ਲਿਖਣ ਗਾਉਣ ਵਾਲਿਆਂ ਨੂੰ ਘੱਟ ਹੀ ਮੇਹਨਤ ਮਿਲਦੀ ਹੈ। ਅੱਜ-ਕੱਲ ਗਾਉਣ ਵਾਲਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਕਮਾਈ ਹੋ ਜਾਂਦੀ ਹੈ। ਸਾਲ ਦਾ ਇੱਕ ਗੇੜਾ ਲਾ ਵੀ ਲਿਆ। ਕੀ ਕਮਾਇਆ ਹੋਵੇਗਾ? ਉਸ ਪੈਸੇ ਨੂੰ ਕਿੰਨੇ ਲੰਮੇ ਸਮੇਂ ਲਈ ਵਰਤਿਆ ਜਾਵੇਗਾ? ਪਿੰਡਾਂ ਵਿੱਚ ਤਾਂ ਹਰ ਕੋਈ ਖਾੜਾਂ ਨਹੀਂ ਲਗਾਉਂਦਾ। ਬਹੁਤੇ ਚੰਗੇ ਘਰ ਹੀ ਮਾਣਕ ਹੁਣਾਂ ਨੂੰ ਵਿਆਹਾਂ ਵਿੱਚ ਬੁਲਾਉਂਦੇ ਹਨ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts