ਅੱਖ ਮਿਲਾ ਕੇ ਗੱਲ ਕਰੀਏ

ਗੱਲ ਕਰਦੇ ਸਮੇਂ ਸਾਵਧਾਂਨ ਹੋਣਾ ਜ਼ਰੂਰੀ ਹੈ। ਅੱਗੇ ਵਾਲੇ ਬੰਦੇ ਨੂੰ ਲੱਗੇ ਇਸ ਦਾ ਧਿਆਨ ਮੇਰੇ ਵਿੱਚ ਹੀ ਹੈ। ਮੇਰੀ ਗੱਲ ਸੁਣ ਰਿਹਾ ਹੈ। ਕਦੇ ਵੀ ਕਿਸੇ ਦੇ ਅਹਮਣੇ-ਸਹਮਣੇ ਬਰਾਬਰ ਨਹੀ ਖੜ੍ਹਨਾਂ ਚਾਹੀਦਾ। ਥੋੜਾ ਹੱਟ ਕੇ, ਇਕ ਪਾਸੇ ਨੂੰ ਖੜ੍ਹਨਾਂ ਚਾਹੀਦਾ ਹੈ। ਪੂਰਾ ਧਿਆਨ ਅੱਗਲੇ ਵਿੱਚ ਨਾਲ-ਨਾਲ ਆਲੇ ਦੁਆਲੇ ਵੀ ਹੋਣਾਂ ਚਾਹੀਦਾ ਹੈ। ਅੱਗੇ-ਪਿਛੇ, ਆਸੇ-ਪਾਸੇ ਕੌਣ ਹੈ? ਹੋ ਕੀ ਰਿਹਾ ਹੈ? ਜਰੂਰੀ ਨਹੀਂ ਜੋਂ ਤੁਹਾਡੇ ਨਾਲ ਦੋਸਤੀ ਦੀ ਗੱਲ ਕਰ ਰਿਹਾ ਹੈ। ਉਹ ਸੱਚੀ ਦਾ ਦੋਸਤ ਹੋਵੇ। ਬਹੁਤੀ ਵਾਰ, ਸੀਨੇ ਉਤੇ ਬਾਰ ਨੇੜੇ ਦੇ, ਆਪਣੇ ਹੀ ਕਰਦੇ ਹਨ। ਸਾਨੂੰ ਉਨਾਂ ਨੇੜੇ ਦੇ, ਆਪਣਿਆਂ ਉਤੇ ਸ਼ੱਕ ਨਹੀਂ ਹੁੰਦਾ। ਨੇੜੇ ਦੇ, ਆਪਣੇ ਹੀ ਭੇਤੀ ਹੁੰਦੇ ਹਨ। ਸਭ ਤੋਂ ਵੱਧ ਮਾਰ ਕਰਦੇ ਹਨ। ਕਿਸੇ ਨੂੰ ਦਿਲ ਦੇ ਭੇਤ ਨਾਂ ਹੀ ਦੱਸੀਏ। ਭੇਤੀ ਹੀ ਮਾਰ ਕਰਦੇ ਹਨ। ਹਰ ਬੰਦੇ ਤੋਂ ਸਾਵਧਾਨ ਰਹੀਏ। ਮੱਤਲਬ ਦੀ ਗੱਲ ਕਰੀਏ।
ਕਿਸੇ ਪੁਲੀਸ ਵਾਲੇ ਨੂੰ ਦੇਖ ਲੈਣਾਂ, ਜਦੋਂ ਵੀ ਕਿਸੇ ਨਾਲ ਗੱਲ ਕਰਦੇ ਹਨ। ਧਿਆਨ ਅਗਲੇ ਵਿੱਚ ਹੁੰਦਾ ਹੈ। ਪਰ ਸਰੀਰ ਦਾ ਪੂਰਾ ਹਿਸਾ 45/ ਦੇ ਕੌਨ ਵਾਂਗ ਟੇਡਾ ਹੁੰਦਾ ਹੈ। ਟੇਡੇ ਖੜ੍ਹੇ ਬੰਦੇ ਤੇ ਵਾਰ ਕਰਨ ਲੱਗਿਆਂ ਮੁਸ਼ਕਲ ਹੁੰਦੀ ਹੈ। ਸਿੱਧੇ ਖੜ੍ਹੇ ਬੰਦੇ ਉਤੇ ਅੱਖ, ਨੱਕ, ਮੂੰਹ, ਛਾਤੀ ਉਤੇ ਹਮਲਾ ਹੋ ਸਕਦਾ ਹੈ। ਅੱਖ ਮਿਲਾ ਕੇ ਗੱਲ ਕਰੀਏ, ਗੱਲ ਕਰਦੇ ਫਾਂਸਲਾਂ ਜ਼ਰੂਰ ਰੱਖੀਏ। ਜਿਹੜੇ ਬੰਦੇ ਅੱਖ ਝੁੱਕਾ ਕੇ ਗੱਲ ਕਰਦੇ ਹਨ। ਇਉਂ ਲੱਗਦਾ ਹੁੰਦਾ ਹੈ। ਜਿਵੇਂ ਸਹੀਂ ਗੱਲ ਕਰਨ ਤੋਂ ਟੱਲ਼ਦੇ ਹੋਣ। ਪਰ ਇੰਨੀ ਵੀ ਅੱਖ ਨਾਂ ਮਿਲ ਜਾਵੇ, ਜਿਸ ਲਾਈਂ ਗੱਲ਼ੀ, ਉਸੇ ਨਾਲ ਉਠ ਚੱਲੀ। ਅੱਖ ਮਿਲਾਉਣ ਦਾ ਮੱਤਲਬ ਹੈ। ਅਗਲੇ ਨੂੰ ਲੱਗੇ ਬੰਦਾ ਖਿਆਲ ਨਾਲ ਗੱਲ ਸੁਣ ਰਿਹਾ ਹੈ। ਅਸੀਂ ਉਸ ਵੱਲ ਨਹੀਂ ਦੇਖਦੇ, ਜੋ ਸਾਨੂੰ ਪਸੰਧ ਨਾਂ ਹੋਵੇ। ਪਰ ਸ਼ਕਲ ਤੋਂ ਦੇਖ ਕੇ, ਕਿਸੇ ਹੋਰ ਤੋਂ ਦੂਜੇ ਬੰਦੇ ਬਾਰੇ ਸੁਣ ਕੇ, ਕਦੇ ਵੀ ਅੰਨਦਾਜ਼ਾ ਨਾ ਲਗਾਈਏ। ਕਿ ਇਹ ਬੰਦਾ ਤਾਂ ਐਸਾ ਹੀ ਹੈ। ਇਸ ਤੋਂ ਕੀ ਕੁੱਝ ਹੋਣਾਂ ਹੈ? ਇਸ ਤੋਂ ਕੀ ਲਾਭ ਮਿਲਣਾਂ ਹੈ। ਯਾਦ ਕਰਕੇ ਦੇਖੀਏ, ਕਿੰਨੇ ਸਾਡੇ ਐਸੇ ਸੋਚੇ ਹੋਏ ਨਤੀਜ਼ੇ ਗੱਲਤ ਸਾਬਤ ਹੋਏ ਹਨ। ਕਿਸੇ ਨੂੰ ਅਸੀਂ ਬਹੁਤ ਮਾੜਾ ਸਮਝ ਬੈਠਦੇ ਹਾਂ। ਸ਼ਕਲ ਤੋਂ ਅਕਲ ਤੋਂ ਲੱਲੂ ਹੀ ਸਮਝਦੇ ਹਾਂ। ਉਹੀ ਸਾਡੇ ਲਈ ਵਰਦਾਨ ਸਾਬਤ ਹੁੰਦਾ ਹੈ। ਉਹੀ ਸਾਨੂੰ ਬਹੁਤ ਸਾਰੇ ਲਾਭ ਦੇ ਜਾਂਦਾ ਹੈ। ਫਿਰ ਮਨ ਨੂੰ ਦੁਰਕਾਰਦੇ ਹਾਂ। ਐਵੇ ਕਿਸੇ ਬਾਰੇ ਗਲ਼ਤ ਭੁਲੇਖਾ ਨਹੀਂ ਪਾਲੀਦਾ।
ਰੱਬ ਮੁਆਫ਼ ਕਰੇ ਮੈਨੂੰ ਲਿਖਣਾ ਪੈ ਰਿਹਾ ਹੈ। ਗੁਰਦੁਆਰੇ ਸਾਹਿਬ ਰਹਿਰਾਸ ਦੀ ਸਮਾਪਤੀ ਪਿਛੋਂ, ਇੱਕ ਅੰਟੀ ਮੇਰੇ ਕੋਲ ਆ ਕੇ ਬੈਠ ਗਈ। ਪਹਿਲਾਂ ਤਾਂ ਮੈਨੂੰ ਝੱਟਕਾ ਜਿਹਾ ਲੱਗਾ। ਬਈ ਇਹ ਇੰਨਾਂ ਨੇੜੇ ਹੋ ਕੇ ਮੇਰੇ ਨਾਲ ਲੱਗ ਕੇ ਬੈਠ ਗਈ ਹੈ। ਮੇਰੀ ਛੋਟੀ ਭੈਣ ਮੇਰੇ ਕੋਲ ਹੀ ਬੈਠੀ ਸੀ। ਉਸ ਨੇ ਦੱਸਿਆ," ਅੰਟੀ ਉਸ ਦੇ ਸੋਹੁਰੇ ਪਿੰਡੋਂ ਹੈ। ਤੈਨੂੰ ਮਿਲਣਾਂ ਚਾਹੁੰਦੀ ਹੈ। ਇਹ ਤੈਨੂੰ ਜਾਣਦੀ ਹੈ। " 10 ਮਿੰਟ ਅੰਟੀ ਸਾਡੇ ਨਾਲ ਗੱਲ਼ਾਂ ਕਰਦੀ ਰਹੀ। ਮੈ ਹੈਰਾਨ ਹੋ ਗਈ ਉਸ ਦੀਆਂ ਗੱਲ਼ਾਂ ਸੁਣਕੇ, ਮੈਨੂੰ ਲੱਗਾ। ਮੈਂ ਉਸ ਨੂੰ ਬਹੁਤ ਦੇਰ ਤੋਂ ਜਾਣਦੀ ਹਾਂ। ਮੈਂ ਉਸ ਕੋਲ ਹੀ ਬੈਠੀ ਰਹਾਂ। ਉਸ ਨੂੰ ਹੋਰ ਸੁਣਾਂ। " ਇੰਨੀਆਂ ਪਿਆਰੀਆਂ ਮਿੱਠੀਆਂ ਗੱਲ਼ਾਂ ਕਰਨ ਵਾਲੀ ਨੂੰ ਉਸ ਦੀ ਨੂੰਹੁ ਨੇ ਘਰੋਂ ਕੱਢਿਆ ਹੋਇਆ ਸੀ। ਕਿਸੇ ਹੋਰ ਨਾਲ ਘਰ ਕੰਮਰਾ ਸਾਂਝਾਂ ਕਰ ਰਹੀ ਸੀ। ਕਈ ਵਾਰ ਕਿਸੇ ਬੰਦੇ ਉਤੇ ਬਹੁਤ ਆਸਾਂ, ਭਰੋਸਾ, ਉਮੀਦਾ ਲਾ ਕੇ ਬੈਠ ਜਾਂਦੇ ਹਾਂ। ਜਦੋਂ ਆਸਾਂ, ਭਰੋਸਾ, ਉਮੀਦਾ ਦੀ ਤੰਦ ਟੁੱਟਦੀ ਹੈ। ਸਭ ਆਸਾਂ, ਭਰੋਸਾ, ਉਮੀਦਾ ਮਾਲਾ ਦੇ ਮੋਤੀਆਂ ਵਾਂਗ ਕਿਰਕੇ ਮਿੱਟੀ ਵਿੱਚ ਮਿਲ ਜਾਂਦੇ ਹਨ। ਕਿਸੇ ਉਤੇ ਆਸਾਂ, ਭਰੋਸਾ, ਉਮੀਦਾ ਨਾਂ ਹੀ ਲਾ ਕੇ ਬੈਠੀਏ। ਜਰੂਰੀ ਨਹੀਂ ਹੈ ਕਿ ਜਿਸ ਨੂੰ ਅਸੀਂ ਪਸੰਧ ਕਰਦੇ ਹੋ। ਉਹ ਵੀ ਪਸੰਧ ਕਰਦਾ ਹੋਵੇ। ਤੁਹਾਡੀ ਮੇਰੀ ਗੱਲ ਮੰਨਣ ਲਈ ਤਿਆਰ ਹੋਵੇ। ਮਰਦ ਔਰਤ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਜੁਵਾਨੀ ਵਿੱਚ ਤਾਂ ਠੀਕ-ਠਾਕ ਕੰਮ ਚੱਲੀ ਜਾਂਦਾ ਹੈ। ਇੱਕ ਦੂਜੇ ਦੇ ਸਰੀਰ ਦੀ ਲੋੜ ਹੁੰਦੀ ਹੈ। ਉਮਰ ਹੋਣ ਦੇ ਨਾਲ ਇਹ ਪਿਆਰ ਦਾ ਭੂਤ ਵੀ ਉਤਰ ਜਾਂਦਾ ਹੈ। ਫ਼ਾਂਸਲੇ ਵੱਧਣ ਲੱਗ ਜਾਂਦੇ ਹਨ। ਇੰਨੇ ਫ਼ਾਂਸਲੇ ਵੱਧ ਜਾਂਦੇ ਹਨ। ਕਿ ਇੱਕ ਦੂਜੇ ਨੂੰ ਦੇਖ-ਦੇਖ ਕੇ ਜਿਉਣ ਵਾਲੇ ਹੀ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਕਨੇਡਾ ਵਿੱਚ 10 ਘਰਾਂ ਵਿਚੋਂ 2 ਘਰ ਭਾਵੇਂ ਸੁੱਖੀ ਵਸਦੇ ਹਨ। 8 ਘਰਾਂ ਵਿੱਚ ਭੂਚਾਲ ਆਇਆ ਹੋਇਆ ਹੈ। ਪਤੀ-ਪਤਨੀ 10, 20 ਸਾਲਾਂ ਬਾਅਦ ਹੋਰ ਸਾਥੀ ਲੱਭ ਕੇ ਪਹਿਲੇ ਤੋਂ ਕਿਨਾਰਾ ਕਰ ਲੈਂਦੇ ਹਨ। ਮਾਂ ਬੱਚਿਆਂ ਨੂੰ ਪਾਲਦੀ ਹੈ। ਵੱਡੇ ਹੋ ਕੇ, ਆਪਣੇ ਬੱਚੇ ਹੀ ਅੱਲਗ-ਅੱਲਗ ਰਸਤਿਆਂ ਉਤੇ ਤੁਰ ਪੈਦੇ ਹਨ। ਜਿੰਨੇ ਜੀਅ ਉਨੇ ਹੀ ਰਸਤੇ ਬਣ ਜਾਂਦੇ ਹਨ। ਬੰਦੇ ਦੀ ਆਪਣੀ ਸੋਚ ਦੇ ਸਭ ਕੁੱਝ ਉਲਟ ਹੋ ਜਾਂਦਾ ਹੈ। ਪਰਵਾਰਾ ਤੇ ਆਪਣਿਆਂ ਵਿੱਚ ਫ਼ਾਂਸਲੇ ਹੋਰ ਵੱਧ ਰਹੇ ਹਨ। ਸੱਚ ਹੀ ਕਿਸੇ ਨਾਲ ਅੱਖ ਮਿਲਾਉਣ ਯੋਗੇ ਕਿਥੇ ਰਹਿ ਜਾਂਦੇ ਹਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts