ਯਾਰੋ ਸਾਡੀ ਖੋਲ ਸਿਫ਼ਤ ਸੁਣਾਉਂਦੇਉ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਤੁਸੀਂ ਆਪਣੀ ਸੁਣਾਂਉ, ਸਾਡੇ ਫੱਕਰਾਂ ਦਾ ਕੀ ਹਾਲ ਪੁੱਛਦੇਉ।
ਹਾਲ ਹੀ ਪੁੱਛ-ਪੁੱਛ ਕੇ, ਸਾਨੂੰ ਲੱਗਦਾ ਬਿਮਾਰ ਸਮਝਦੇਉ।
ਆ ਕੇ ਮੈਸਜ਼ ਉਤੇ ਜਦੋਂ ,ਹੋਲੀ ਦੇਨੇਂ ਸਾਡੇ ਤੇ ਝਾਤ ਪਾਉਂਦੇਉ।
ਸਾਡੀ ਤਾਂ ਜਾਨੂੰ ਸੱਚੀ ਹੀ, ਤੁਸੀਂ ਜਾਂਨ ਸਤਵਿੰਦਰ ਕੱਢ ਲੈਂਦੇਉ।
ਹੁਣ ਕਿਹੜਾ ਆ ਗਿਆ, ਸਾਨੂੰ ਮੈਸਜ਼ ਚੈਕ ਕਰਨ ਲਗਾਉਨੇਉ?
ਦਿਖਾ ਕੇ ਸੋਹਣਾਂ ਮੁੱਖ, ਸੱਤੀ ਦੀਆਂ ਸਭ ਖਾਨਉ ਗਅੋਵਾਉਂਦੇਉ।
ਸਾਡੀ ਤਾਂ ਕਦੇ ਸੁਣਦੇ ਨਹੀਂ, ਸਭ ਹੀ ਆਪਣੀ ਹੀ ਸੁਣੋਂਉਂਦੇਉ।

ਜਦੋਂ ਕਦੇ ਬਗੈਰ ਪੁੱਛੇ ਹੀ, ਯਾਰੋ ਸਾਡੀ ਖੋਲ ਸਿਫ਼ਤ ਸੁਣਾਉਂਦੇਉ।


ਇੱਕ ਪਲ ਵੀ ਸਾਨੂੰ ਸਾਉਣ ਨਾਂ ਦਿੰਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਾਡੇ ਵੱਲ ਇਦਾ ਕਾਹਤੋਂ ਦੇਖੀ ਜਾਂਦੇ ਹੋ। ਪਿਆਰ ਨਾਲ ਦੇਖ ਜਾਂਨ ਕੱਢ ਲੈਂਦੇ ਹੋ।
ਕਦੇ ਹਨੀ-ਮਿੱਠੀ ਕਹਿ ਮੱਖਣ ਲਾਉਂਦੇ ਹੋ। ਸੱਦ ਸਾਨੂੰ ਆਪਦੇ ਕੋਲ ਬੈਠਾਉਂਦੇ ਹੋ।
ਤੁਸੀ ਕੋਲ ਬੈਠਾ ਉਠਣ ਨਾਂ ਦਿੰਦੇ ਹੋ। ਇਹ ਕਿਹੜਾ ਸਾਨੂੰ ਚੁੰਬਰ ਲਗਾਉਂਦੇ ਹੋ।
ਐਸਾ ਸਾਡੇ ਉਤੇ ਜਾਦੂ ਚਲਾਉਂਦੇ ਹੋ। ਕੀਲ ਕੇ ਦਿਲ ਦੀ ਪਟਾਰੀ ਚ ਪਾਉਂਦੇ ਹੋ।
ਸੱਤੀ ਨੂੰ ਯਾਰ ਵੇ ਬੜਾ ਸਤਾਉਦੇ ਹੋ। ਇੱਕ ਪਲ ਵੀ ਸਾਨੂੰ ਸਾਉਣ ਨਾਂ ਦਿੰਦੇ ਹੋ।
ਸਤਵਿੰਦਰ ਉਦੋਂ ਬੇਹੋਸ ਹੋ ਜਾਂਦੇ ਹੋ। ਜਦੋਂ ਅੱਖਾਂ ਦੇ ਨਾਲ ਹੀ ਨਸ਼ਾ ਚੜ੍ਹਾਉਦੇ ਹੋ।




ਸਾਨੂੰ ਆਈ ਲਾਈਕ ਯੂ, ਸੁਣਾਇਆ ਯਾਰ ਨੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਸਾਨੂੰ ਲਿਖਣ ਲਾਇਆ, ਸਾਡੇ ਯਾਰ ਨੇ। ਸਾਨੂੰ ਤਾਂ ਸ਼ੈਅਰ, ਬੱਣਾਇਆ ਸਾਡੇ ਯਾਰ ਨੇ।
ਸਾਨੂੰ ਸੀਨੇ ਨਾਲ ਲਇਆ, ਸਾਡੇ ਯਾਰ ਨੇ। ਸਾਨੂੰ ਪਿਆਰ ਬਹੁਤ, ਜਤਾਇਆ ਯਾਰ ਨੇ। 
ਸਾਨੂੰ ਬੜਾ ਸਤਾਇਆ ਜੀ, ਸਾਡੇ ਯਾਰ ਨੇ। ਸਾਨੂੰ ਪੱਲਕਾਂ ਤੇ, ਬੈਠਾਇਆ ਸਾਡੇ ਯਾਰ ਨੇ।
ਸਾਨੂੰ ਧੱਕੇ ਨਾਲ ਆਪਣਾਂ, ਬੱਣਾਇਆ ਯਾਰ ਨੇ। ਸਾਨੂੰ ਸੱਤੀ ਕਹਿ, ਬੁਲਾਇਆ ਯਾਰ ਨੇ।
ਸਾਨੂੰ ਮਜ਼ਬੂਰ ਬੱਣਾਇਆ, ਸਾਡੇ ਯਾਰ ਨੇ। ਸਾਨੂੰ ਸਿਫ਼ਤ, ਲਿਖਣ ਲਾਇਆ ਸਾਡੇ ਯਾਰ ਨੇ।
ਸਾਨੂੰ ਸਤਵਿੰਦਰ ਸਹਮਣੇ, ਬੈਠਾਇਆ ਯਾਰ ਨੇ। ਸਾਨੂੰ ਬੜਾ, ਭਰਮਾਇਆ ਸਾਡੇ ਯਾਰ ਨੇ।
ਸਾਨੂੰ ਆਪਣੇ ਮਗਰ, ਲਾਇਆ ਸਾਡੇ ਯਾ ਨੇ। ਸਾਨੂੰ ਆਈ ਲਾਈਕ ਯੂ, ਸੁਣਾਇਆ ਯਾਰ ਨੇ।



ਯਾਰ ਮੇਰੇ ਮੂਹਰੇ ਜਦ ਆ ਜਾਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਿਆਰ ਕਰੂਬਲ ਵਰਗਾ ਨਾਜ਼ਕ ਹੈ। ਮਿੱਠੇ ਬੋਲਾਂ ਨਾਲ ਫੈਲਰ ਜਾਦਾ ਹੈ।
ਤੱਤੇ ਬੋਲਾਂ ਨਾਲ ਕੁਮਲਾ ਜਾਦਾ ਹੈ। ਪੋਲਣ ਨਾਲ ਤਾਂ ਬਹਿਲ ਜਾਂਦਾ ਹੈ।
ਪਿਆਰਿਆ ਦੇ ਉਤੇ ਮਰ ਜਾਂਦਾ ਹੈ। ਸੋਹਣੇ ਦੇਖ ਬਹੁਤ ਮੱਸਤ ਜਾਂਦਾ ਹੈ।
ਹੱਥ ਫੇਰਨ ਨਾਲ ਮੱਚਲ ਜਾਂਦਾ ਹੈ। ਦਿਲਦਾਰ ਦੇ ਗਲ਼ੇ ਲੱਗ ਜਾਂਦਾ ਹੈ।
ਖੂਬ ਦੇ ਕੇ ਪਿਆਰ ਮਾਰ ਜਾਂਦਾ ਹੈ। ਯਾਰ ਮਹਿਬੂਬ ਉਤੇ ਛਾ ਜਾਂਦਾ ਹੈ।
ਸੱਤੀ ਬਿਊਟੀਫਲ ਕਹਿ ਜਾਂਦਾ ਹੈ। ਪਿਆਰਾ ਮਨ ਖੂਬ ਮਸਤ ਹੋ ਜਾਂਦਾ ਹੈ।
ਸਤਵਿੰਦਰ ਪਿਆਰ ਹੋ ਜਾਂਦਾ ਹੈ। ਸੋਹਣਾ ਯਾਰ ਮੇਰੇ ਮੂਹਰੇ ਆ ਜਾਂਦਾ ਹੈ।

Comments

Popular Posts