ਦਿਲ, ਚੋਰੀ ਕਰਦਾ ਜਦੋਂ  ਅੱਖਾਂ ਵਿੱਚ ਹੱਸਦਾ।
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦਿਲ ਚੰਦਰਾ, ਬੜਾ ਤੰਗ ਕਰਦਾ। ਤੇਰੀ ਹੀ ਹੁਣ, ਤਾਂ ਸਿਫ਼ਤ ਕਰਦਾ।
ਤੇਰੇ ਕੋਲੋ ਦਿਲ, ਭੋਰਾਂ ਨਾਂ ਸੰਗਦਾ। ਤੈਨੂੰ ਹੀ ਦੁਨੀਆਂ ਦੇ, ਵਿਚੋਂ ਲੱਭਦਾ।
ਤੇਰੇ ਬਿੰਨਾਂ ਨਾਂ ਹੁਣ, ਲੱਗਦਾ ਸਰਦਾ। ਤੇਰੇ ਕੋਲੋ ਨਾਂ, ਕੋਈ ਰੱਖੇ ਪਰਦਾ।
ਸੱਤੀ ਦਾ ਦਿਲ, ਚੋਰੀ ਕਰਦਾ। ਜਦੋਂ ਸਤਵਿੰਦਰ ਆਖ, ਅੱਖਾਂ ਵਿੱਚ ਹੱਸਦਾ।

ਸਮਾਂ ਕੱਢ ਕੇ, ਸਾਡੇ ਨੇੜੇ ਆ ਜਇਆ ਕਰੋ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਾਂਣ-ਜਾਂਣ ਕੇ, ਤੁਸੀਂ ਸਾਨੂੰ ਨਾਂ ਛੇੜਿਆ ਕਰੋ।
ਸਾਡੇ ਦਿਲ ਵਿੱਚ, ਦੱਬੀਆਂ ਨਾਂ ਕੱਢਿਆ ਕਰੋ।
ਸਾਡੇ ਮਨ ਦੀਆਂ, ਇਛਾਵਾਂ ਨਾਂ ਪੁੱਛਿਆ ਕਰੋ।
ਕਰਕੇ ਚਲਾਕੀਆਂ, ਸ਼ੇਅਰ ਨਾਂ ਸੁਣਿਆ ਕਰੋ।
ਸਾਡੇ ਉਤੇ, ਤੁਸੀਂ ਭੋਰਾ ਰਹਿਮ ਵੀ ਕਰਿਆ ਕਰੋ।
ਕੋਲ ਬੈਠਣ ਦਾ, ਚਾਨਸ ਵੀ ਕਦੇ ਦੇ ਦਿਆ ਕਰੋ।
ਸੱਤੀ ਸਮਾਂ ਕੱਢ ਕੇ, ਸਾਡੇ ਨੇੜੇ ਆ ਜਇਆ ਕਰੋ।
ਸਤਵਿੰਦਰ ਉਦਾਸ ਦਾ, ਜੀਅ ਲੁਆ ਜਿਆ ਕਰੋ।


ਮਖ਼ਮਲੀ ਅੰਗਾਂ ਵਾਲਾ ਜਦੋਂ ਕੋਲ ਆ ਗਿਆ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਿਸ ਉਤੇ ਮੇਰਾ ਪਿਆਰਾ ਦਿਲ ਆ ਗਿਆ। ਉਹ ਤਾਂ ਮੇਰੇ ਮਨ ਨੂੰ ਸੱਚੀ ਭਾਅ ਗਿਆ।
ਮਰ ਜਾਂਣਾਂ ਮੇਰਾ ਦਿਲ ਫੜ ਬਹਿ ਗਿਆ। ਉਹ ਮੇਰੇ ਦਿਲ ਵਿੱਚ ਬੰਦ ਹੋ ਬਹਿ ਗਿਆ।
ਦੇਖ ਸੋਹਣਾਂ ਬਦਨ ਸਾਡਾ ਦਿਲ ਆ ਗਿਆ। ਮਖ਼ਮਲੀ ਅੰਗਾਂ ਵਾਲਾ ਜਦੋਂ ਕੋਲ ਆ ਗਿਆ।
ਸੱਤੀ ਕਮਲ ਫੁੱਲ ਦਿਲ ਵਿੱਚ ਖਿੜਾ ਗਿਆ।ਸਤਵਿੰਦਰ ਨੂੰ ਉਹ ਚੇਹਰਾ ਪਸੰਦ ਆ ਗਿਆ।


ਜਿੰਨਾਂ ਨੇ ਹੀਰ, ਸੱਸੀ, ਸਾਹਿਬਾਂ ਦੇ ਆਸ਼ਕ ਜਾਂ ਹੁਸਨਾਂ ਨੂੰ ਛੇੜਨ ਵਾਲੇ ਗੁੰਡੇ ਬੱਣ ਕੇ, ਕਿੱਸੇ ਲਿਖ ਕੇ, ਘਰ-ਘਰ ਬੇਗਾਨੀ ਧੀਆਂ ਬਦਨਾਂਮ ਕਰ ਦਿੱਤੀਆਂ। ਉਸ ਦੀ, ਧੀਆਂ-ਭੈਣਾਂ ਵਾਲੇ ਵਾਹੁ-ਵਾਹੁ ਕਰਕੇ, ਪ੍ਰਸੰਸਾ ਕਰਦੇ, ਗਾਂਉਂਦੇ ਨਹੀਂ ਥੱਕਦੇ। ਰੱਬ ਕਰੇ ਐਸੇ ਲੋਕਾਂ ਦੀਆਂ ਔਰਤਾਂ ਮਾਂਵਾਂ-ਧੀਆਂ-ਭੈਣਾਂ ਦਾ ਵੀ ਕੋਈ ਕਿੱਸਾ ਲਿਖ ਦੇਵੇ।ਮੇਰੇ ਤੋਂ ਜੋ ਰੱਬ ਲਿਖਾ ਰਿਹਾ ਹੈ। ਇਹ ਉਸ ਵੱਲੋਂ ਮੇਰੇ ਲਈ ਤੋਹਫ਼ਾ ਹੈ। ਉਹੀ ਮੇਰੇ ਦਿਲਦਾਰ ਹੈ। ਜੋ ਆਪਦੀ ਸੂਰਤ ਦਿਖਾ ਕੇ ਕਰਾਮਤ ਕਰਦਾ ਹੈ।



ਤੁਹਾਡੇ ਸਬ ਤੋਂ ਬਗੈਰ ਮੈਨੂੰ ਕਿਹਨੇ ਪੁੱਛਣਾਂ ਸੀ ਜੀ? ਸਾਡਾ ਕੀ ਮੁੱਲ ਹੈ? ਇਹ ਤਾਂ ਰੱਬ ਦੀ ਦਿੱਤੀ ਕਲਮ ਦਾ ਕਮਾਲ ਹੈ ਜੀ। ਜੋ ਸਾਡਾ ਤੁਹਾਡਾ ਮਿਲਾਪ ਹੋ ਗਿਆ। ਤੁਹਾਨੂੰ ਦੇਖ ਕੇ ਮਨ ਸਾਡਾ ਖੁਸ਼ ਹੋ ਗਿਆ।ਦੋਸਤੋਂ ਤੁਹਾਡੀ ਆਦਤ ਹੋ ਗਈ ਹੈ। ਬਗੈਰ ਤੁਹਾਡੇ ਘੋਰ-ਹਨੇਰ ਹੋ ਜਾਂਦਾ ਹੈ।

Comments

Popular Posts