ਭਾਗ 10 ਚੋਰਾਂ, ਯਾਰਾਂ ਕਿਸੇ ਦੀ ਵੀ ਰਾਖੀ ਨਹੀਂ ਹੁੰਦੀ, ਇਹ ਦਾਅ ਮਾਰ ਕੇ ਮਾਲ ਲੁੱਟ ਹੀ ਲੈਂਦੇ ਹਨ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹੜ੍ਹਾਂ ਦਾ ਪਾਣੀ ਜਦੋਂ ਦਾ ਆਇਆ ਸੀ। ਘਰਾਂ ਦੀਆਂ ਕੀਮਤਾਂ ਤੇ ਕਿਰਾਏ ਅਸਮਾਨ ਨੂੰ ਚੜ੍ਹ ਗਏ ਸਨ। 600 ਡਾਲਰ ਨੂੰ ਇੱਕ 10 ਫੁੱਟ ਲੰਬਾ ਚੌੜਾ ਕਮਰਾ ਕਿਰਾਏ ‘ਤੇ ਚੜ੍ਹਦਾ ਸੀ। ਪੰਜਾਬ ਵਿੱਚ ਇਸ ਤੋਂ ਵੱਡਾ ਬਾਥਰੂਮ ਹੁੰਦਾ ਹੈ। ਜਿੰਨਾ ਦਾ ਪੈਸਾ ਬੈਂਕਾਂ ਵਿੱਚ ਪਿਆ ਸੀ। ਉਨ੍ਹਾਂ ਨੇ ਵੀ ਘਰ ਖ਼ਰੀਦ ਕੇ ਰਿੰਟ ‘ਤੇ ਚੜ੍ਹਾ ਦਿੱਤੇ ਸਨ। ਦੇਬੋ ਨੇ ਨਿੰਦਰ ਨੂੰ ਕਿਹਾ, “ ਪੁੱਤਰ ਮੈਂ ਤਾਂ ਸੋਫ਼ੇ ਉੱਤੇ ਹੀ ਪੈ ਲਿਆ ਕਰਨਾ। ਮੇਰਾ ਕਮਰਾ ਵੀ ਕਿਰਾਏ ‘ਤੇ ਚੜ੍ਹਾਦੇ। ਫਿਰ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਹੈ। “ “ ਮਾਂ ਤੁਹਾਡੀ ਜਿਵੇਂ ਮਰਜੀ ਹੈ। ਤੁਸੀਂ ਆਪ ਹੀ ਰੇਡੀਉ ‘ਤੇ ਬਪਲ ਦਿਉ। ਕਿਰਾਏਦਾਰ ਕੋਈ ਪੰਜਾਬੀ ਮਿਲ ਜਾਵੇ ਤਾਂ ਘਰ ਵਿੱਚ ਫਿਰਦਾ ਬਿਗਾਨਾਂ ਨਹੀਂ ਲੱਗੇਗਾ। ਆਪ ਹੀ ਦੇਬੋ ਨੇ ਪੰਜਾਬੀ ਦੇ ਰੇਡੀਉ ਉੱਤੇ ਬੋਲ ਦਿੱਤਾ ਸੀ, “ ਕਮਰਾ ਕਿਰਾਏ ਲਈ ਖ਼ਾਲੀ ਹੈ। “ ਆਪਦਾ ਫ਼ੋਨ ਨੰਬਰ ਤੇ ਐਡਰੈਸ ਦੱਸ ਦਿੱਤਾ ਸੀ। ਨਿੰਦਰ ਪੰਜਾਬੀ ਸਟੋਰਾਂ ਵਿੱਚ ਪੇਪਰ ਉੱਤੇ ਲਿਖ ਕੇ ਲਾ ਆਇਆ ਸੀ। ਸ਼ਾਮ ਤੱਕ ਰਿਫਊਜ਼ੀ, ਸਟੂਡੈਂਟ ਮਰਦ-ਔਰਤਾਂ ਬੀਹ ਆ ਚੁੱਕੇ ਸਨ। ਸਾਫ਼ ਸੁਥਰੀ ਦੇਖ ਕੇ, ਔਰਤ ਘਰ ਰੱਖ ਲਈ ਸੀ। ਸੁੱਖੀ ਦੇ ਨਾਲ ਵਾਲਾ ਕਮਰਾਂ ਉਸ ਨੂੰ ਦੇ ਦਿੱਤਾ।
ਨਿੰਦਰ ਤੇ ਸੁੱਖੀ ਦੀ ਬਹੁਤੀ ਬਣਦੀ ਨਹੀਂ ਸੀ। ਉਹ ਉਸ ਦੇ ਨੇੜੇ ਉਦੋਂ ਹੀ ਲੱਗਦਾ ਸੀ। ਜਦੋਂ ਕਾਮ ਦਾ ਭੂਤ ਸਵਾਰ ਹੁੰਦਾ ਸੀ। ਜੇ ਸੁੱਖੀ, ਨਿੰਦਰ ਨਾਲ ਮਾਂ ਸਾਹਮਣੇ ਤੂੰ-ਤੂੰ, ਮੈਂ-ਮੈਂ ਹੁੰਦੀ ਸੀ। ਜਾਂ ਸੱਸ ਦੇਬੋ ਨਾਲ ਕਿਸੇ ਗੱਲੋਂ ਉਹ ਵੱਧ ਘੱਟ ਬੋਲ ਜਾਂਦੀ ਸੀ। ਉਹ ਸੁੱਖੀ ਦੀ ਰੋਟੀ ਪੱਕੀ ਵੀ ਖਾਣੋਂ ਹੱਟ ਜਾਂਦਾ ਸੀ। ਮਾਂ ਰੋਟੀਆਂ ਪੱਕਾ ਕੇ ਦੇਣ ਲੱਗ ਜਾਂਦੀ ਸੀ। ਲੜਾਈ ਹੋਈ ਤੋਂ ਨਿੰਦਰ ਮਾਂ ਦੇ ਸਾਹਮਣੇ ਸੁੱਖੀ ਦੇ ਬੈੱਡ ਰੂਮ ਵਿੱਚ ਨਹੀਂ ਜਾਂਦਾ ਸੀ। ਨਿੱਕੇ ਨਿਆਣੇ ਵਾਂਗ ਮਾਂ ਦੇ ਬਰਾਬਰ ਵਾਲੇ ਸੋਫ਼ੇ ਉੱਤੇ ਸੌਂ ਜਾਂਦਾ ਸੀ। ਜਦੋਂ ਉਹ ਸੌਂ ਜਾਂਦੀ ਸੀ। ਰਾਤ ਨੂੰ ਚੋਰੀ ਸੁੱਖੀ ਕੋਲ ਜਾਂਦਾ ਸੀ। ਆਪਦੀ ਰਜਾਈ ਥੱਲੇ ਦੋ ਸਰਹਾਣੇ ਰੱਖ ਦਿੰਦਾ ਸੀ। ਕੋਈ ਇੰਨੀ ਵੀ ਰਾਖੀ ਨਹੀਂ ਰੱਖ ਸਕਦਾ। ਕੀ ਅਸਲੀ ਬੰਦਾ ਹੀ ਅੰਦਰ ਪਿਆ ਹੈ? ਬਿੰਦੇ-ਬਿੰਦੇ ਰਜਾਈ ਚੱਕ ਕੇ ਦੇਖੀ ਜਾਵੇ। ਸੁੱਖੀ ਨੂੰ ਵੀ ਪੂਰੀ ਵਿੜਕ ਨਹੀਂ ਸੀ। ਕਿ ਉਹ ਮਾਂ ਕੋਲ ਹੀ ਪਿਆ ਹੈ। ਜਾਂ ਕਿਸੇ ਹੋਰ ਦਾ ਬਿਸਤਰ ਗਰਮ ਕਰ ਰਿਹਾ ਹੈ। ਕਈ ਬਾਰ ਸੁੱਖੀ ਨੂੰ ਨਾਲ ਵਾਲੇ ਕਮਰੇ ਵਿੱਚੋਂ ਮਰਦ ਤੇ ਔਰਤ ਦੀ ਘੁਸਰ-ਮੁਸਰ ਦੀ ਵਿੜਕ ਆਉਂਦੀ ਸੀ। ਉਹ ਸੋਚਦੀ ਸੀ, ਸ਼ਾਇਦ ਕਿਰਾਏਦਾਰਨੀ ਫ਼ੋਨ ਉੱਤੇ ਗੱਲਾਂ ਕਰਦੀ ਹੈ। ਇੱਕ ਰਾਤ ਕਿਸੇ ਮਰਦ ਦੀਆਂ ਛਿੱਕਾਂ ਨੇ ਉਸ ਦੀ ਅੱਖ ਖ਼ੋਲ ਦਿੱਤੀ। ਉਹ ਉੱਠ ਕੇ ਬੈਠ ਗਈ। 2 ਵਜੇ ਰਾਤ ਨੂੰ ਨਿੰਦਰ ਉੱਧਰ ਕਿਰਾਏਦਾਰਨੀ ਦੇ ਰੂਮ ਵਿੱਚ ਕੀ ਕਰਦਾ ਹੈ? ਇਸ ਤਰਾਂ ਤਾਂ ਕਦੇ-ਕਦੇ ਨਿੰਦਰ ਨੂੰ ਛਿੱਕਾਂ ਲੱਗਦੀਆਂ ਹਨ। ਦਰਵਾਜ਼ਾ ਖ਼ੋਲ ਕੇ, ਉਸ ਨੂੰ ਉਡੀਕਣ ਲੱਗੀ। ਜਿਉਂ ਹੀ ਨਿੰਦਰ ਬਾਹਰ ਆਇਆ। ਉਸ ਨੇ ਆਪਦੇ ਰੂਮ ਦੀ ਲਾਈਟ ਜਗਾ ਦਿੱਤੀ। ਸੁੱਖੀ ਨੂੰ ਮੂਹਰੇ ਖੜ੍ਹੀ ਦੇਖ ਕੇ, ਉਸ ਨੂੰ ਸ਼ਰਮ ਨਹੀਂ ਆਈ। ਜੋ ਬੰਦੇ ਝੂਠ ਬੋਲਣ ਲੱਗ ਜਾਣ, ਉਹ ਹੋਰ ਬਹੁਤ ਝੂਠੀਆਂ, ਸੱਚੀਆਂ ਵਰਗੀਆਂ ਕਹਾਣੀ ਘੜ ਲੈਂਦੇ ਹਨ। ਬੰਦੇ ਦਾ ਦਿਮਾਗ਼ ਜਿੱਧਰ ਨੂੰ ਚੱਲਣ ਲੱਗ ਜਾਵੇ। ਅੱਛਾ, ਖ਼ਾਸਾ ਬਿਜ਼ਨਸ ਕਰਨ ਲੱਗ ਜਾਂਦਾ ਹੈ। ਘਾਟੇ ਵਿੱਚ ਨਹੀਂ ਰਹਿੰਦਾ। ਉਸ ਨੇ ਕਿਹਾ, “ ਮੈਂ ਇਸ ਕੋਲੋਂ ਛਿੱਕਾਂ ਦੀ ਕੋਈ ਦਵਾਈ ਲੈਣ ਆਇਆਂ ਹਾਂ। “ “ ਇੰਨਾ ਛਿੱਕਾਂ ਦੀ ਦਵਾਈ ਕਿਸੇ ਡਾਕਟਰ ਕੋਲ ਨਹੀਂ ਹੈ। ਇਹ ਜ਼ਨਾਨੀ ਜ਼ਰੂਰ ਤੈਨੂੰ ਦਵਾਈ ਦੇਵੇਗੀ। “
ਦੂਜੇ ਦਿਨ ਸੁੱਖੀ ਨੇ ਰੌਲਾ ਪਾ ਲਿਆ। ਦੇਬੋ ਆਪਦੇ ਮੁੰਡੇ ਵੱਲ ਸੀ। ਉਸ ਨੇ ਕਿਹਾ, “ ਉਸ ਕੁੜੀ ਨਾਲ ਤੂੰ ਮੇਰੇ ਮੁੰਡੇ ਨੂੰ ਮਾੜਾ ਬਣਾਂ ਰਹੀ ਹੈ। ਕੀ ਤੂੰ ਕੁੱਝ ਐਸਾ ਅੱਖੀਂ ਦੇਖਿਆ ਹੈ? “ “ਮੇਰੇ ਤੋਂ ਵੀ ਨੌਕਰੀ ਨਹੀਂ ਹੁੰਦੀ। ਮੈਨੂੰ ਵੀ ਦਵਾਈਆਂ ਚਾਹੀਦੀਆਂ ਹਨ। ਮੇਰਾ ਵੀ ਬਹੁਤ ਕੁੱਝ ਦੁਖਦਾ ਹੈ। ਮੈਂ ਘਰ ਦੀ ਅੱਧ ਦੀ ਮਾਲਕਣ ਹਾਂ। ਮੇਰਾ ਰੂਮ ਵੀ ਕਿਸੇ ਮਰਦ ਨੂੰ ਰਿੰਟ ਉੱਤੇ ਦੇ ਦਿੰਦੇ ਹਾਂ। ਮੈਂ ਵੀ ਤੀਜੇ ਸੋਫ਼ੇ ‘ਤੇ ਤੁਹਾਡੇ ਕੋਲ ਸੌਇਆ ਕਰਨਾ ਹੈ। “ ਨਿੰਦਰ ਦੇ ਡੈਡੀ ਨੂੰ ਦਮੇ ਕਰਕੇ ਖੰਘ ਆਉਂਦੀ ਸੀ। ਉਹ ਅਲੱਗ ਕਮਰੇ ਵਿੱਚ ਸੌਂਦਾ ਸੀ। ਦੇਬੋ ਦਾ ਵੀ ਦਾਅ ਲੱਗਣੋ ਹੱਟ ਗਿਆ ਸੀ। ਡੈਡੀ ਵੀ ਬਹੁਤ ਔਖਾ ਹੋ ਗਿਆ। ਉਹ ਵੀ ਆਪਦਾ ਗੱਦਾ ਤੇ ਬਿਸਤਰਾ ਲਪੇਟ ਕੇ, ਲਿਵਿੰਗ ਰੂਮ ਵਿੱਚ ਉਨ੍ਹਾਂ ਕੋਲ ਹੀ ਆ ਗਿਆ ਸੀ। ਇਹ ਹੁਣ ਸੌਣਗੇ ਜਾਂ ਇੱਕ ਦੂਜੇ ਦੀ ਰਾਖੀ ਕਰਨਗੇ। ਗੁੱਡੀ ਤੋਂ ਸੁੱਖੀ ਕਲ ਰਾਤ ਜਾਗ ਲੈਣ ਆਈ ਸੀ। ਉਸ ਨੂੰ ਜਾਗ ਲਈ ਦਹੀਂ ਰੱਖਣ ਦਾ ਯਾਦ ਭੁੱਲ ਗਿਆ ਸੀ। ਸੁੱਖੀ ਨੇ ਗ਼ਲਤੀ ਨਾਲ ਭਾਂਡਾ ਧੋ ਦਿੱਤਾ ਸੀ। ਉਸ ਨੇ ਦੱਸਿਆ, “ ਮੈਂ ਤਾਂ ਰਾਤ ਨੂੰ ਸੌਂ ਵੀ ਨਹੀਂ ਸਕਦੀ। ਉੱਠ-ਉੱਠ ਨਿੰਦਰ ਦੀ ਰਾਖੀ ਕਰਦੀ ਹਾਂ। ਅਜੀਬ ਭਾਣਾ ਵਰਤ ਗਿਆ। ਮੰਮੀ ਡੈਡੀ ਵੀ ਰਾਤ ਨੂੰ ਸਾਡੇ ਵਿਚੋਂ ਗ਼ਾਇਬ ਹੁੰਦੇ ਹਨ। “ “ਸੁੱਖੀ ਕਿਉਂ ਆਪਦਾ ਜਿਉਣਾਂ ਨਰਕ ਬਣਾਉਂਦੀ ਹੈ? ਕਾਂਵਾਂ, ਕੁੱਤਿਆਂ, ਚੋਰਾਂ, ਯਾਰਾਂ ਕਿਸੇ ਦੀ ਰਾਖੀ ਨਹੀਂ ਹੁੰਦੀ। ਇਹ ਦਾਅ ਮਾਰ ਕੇ ਮਾਲ ਲੁੱਟ ਹੀ ਲੈਂਦੇ ਹਨ। ਜਿੱਥੇ ਛੱਕ ਹੋ ਜਾਵੇ। ਉੱਥੇ ਪਿਆਰ ਨਹੀਂ ਰਹਿੰਦਾ ਹੁੰਦਾ। ਛੱਕ ਦੀ ਅੱਗ ਪਿਆਰ ਨੂੰ ਸੁਆਹ ਕਰ ਦਿੰਦੀ ਹੈ। ਤੂੰ ਕਿਹੜਾ ਦਿਨੇ ਘਰ ਹੁੰਦੀ ਹੈ? ਨੌਕਰੀ ਵੀ ਕਰਦੀ ਹੈ। ਸ਼ਾਪਿੰਗ ਵੀ ਕਰਨੀ ਹੁੰਦੀ ਹੈ। ਅਗਲਾ ਕਦੇ ਵੀ ਦਾਅ ਲਾ ਸਕਦਾ ਹੈ। ਅੱਖੀਂ ਦੇਖ ਕੇ, ਮੱਖੀ ਨਹੀਂ ਖਾਦੀ ਜਾਂਦੀ। ਅੱਖੋਂ ਪਰੇ, ਜੱਗ ਮਰੇ। ਜਿਹਦੇ ਨਾਲ ਜਿਹਦਾ ਮਨ ਰਲਦਾ ਹੈ। ਤਾੜੀ ਰਲ ਹੀ ਜਾਂਦੀ ਹੈ। ਤੇਰਾ ਪੈਹਿਰਾ ਕੀ ਕਰੇਗਾ? “
ਜੋ ਲੋਕ ਆਪ ਤਾਕ ਝਾਕ ਕਰਕੇ, ਲਵ, ਮੈਰਿਜ ਦਾ ਡਰਾਮਾਂ ਕਰਦੇ ਹਨ। ਉਵੇਂ ਹੀ ਕੁੱਤੇ ਝਾਕ ਕਰਦੇ-ਕਰਦੇ, ਹੋਰ ਨਾਤੇ ਵੀ ਲੱਭੀ ਜਾਂਦੇ ਹਨ। ਸੁੱਖੀ ਨਾਲ ਉਸ ਨੇ ਵਿਆਹ ਕੈਨੇਡਾ ਆਉਣ ਨੂੰ ਕਰਾਇਆ ਸੀ। ਸੁੱਖੀ ਉਸ ਦੀ ਗੁਆਂਢਣ ਭਾਬੀ ਦੀ ਭੈਣ ਸੀ। ਕੈਨੇਡਾ ਤੋਂ ਜਾ ਕੇ, ਇਹ ਚਾਰ ਕੁ ਬਾਰ ਭੈਣ ਨੂੰ ਮਿਲਣ ਗਈ ਸੀ। ਉੱਥੇ ਨਿੰਦਰ ਵੀ ਸਾਂਝੀ ਕੰਧ ਉੱਤੇ ਚੜ੍ਹ ਕੇ ਬੈਠ ਜਾਂਦਾ ਸੀ। ਇੱਕ ਬਾਰ ਸੁੱਖੀ ਆਈ ਤਾਂ ਉਸ ਦੀ ਭੈਣ ਘਰ ਨਹੀਂ ਸੀ। ਨਿੰਦਰ ਬਾਜ਼ੀ ਮਾਰ ਗਿਆ ਸੀ।

Comments

Popular Posts