ਭਾਗ 40 ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਮਾਈ ਕਰਕੇ, ਰੋਟੀ ਖਾਣੀ ਬਹੁਤ ਔਖੀ ਹੈ। ਇਕੱਠ ਵਿੱਚ ਪੈਸੇ ਜੁੜ ਗਏ ਸਨ। ਗਾਮੇ ਤੇ ਤਾਰੋ ਕੋਲ, ਲੱਖਾਂ ਨੋਟ ਬੈਂਕ ਵਿੱਚ ਪਏ ਸਨ। ਖ਼ਰਚਣੇ ਕਿਸੇ ਨੂੰ ਹੀ ਆਉਂਦੇ ਹਨ। ਇੰਨਾ ਨੂੰ ਹੋਰ ਪੈਸੇ ਇਕੱਠੇ ਕਰਨ ਦੀ ਤਮਾ ਲੱਗ ਗਈ ਸੀ। ਇੰਨਾ ਨੂੰ ਵੀ ਕੈਨੇਡਾ ਦੀਆਂ ਸਹੂਲਤਾਂ ਦੀ ਵਿੜਕ ਲੱਗ ਗਈ ਸੀ। ਜਾਣ ਗਏ ਸਨ, ਬਈ ਕੈਨੇਡਾ ਉੱਤਰਦੇ ਹੀ ਕੈਨੇਡਾ ਗੌਰਮਿੰਟ ਕੋਲ ਜਾ ਕੇ, ਰੌਣ ਪਿੱਟਣ ਲੱਗ ਜਾਵੋ। ਉਹ ਆਪੇ ਖਾਣ, ਪਹਿਨਣ, ਰਹਿਣ ਨੂੰ ਦਿੰਦੇ ਹਨ। ਉਹ ਕੈਨੇਡਾ ਦੀ ਤਿਆਰੀ ਕਰੀ ਬੈਠੇ ਸਨ। ਇਹ ਸੋਨੂੰ ਨੂੰ ਕਈ ਬਾਰ ਫ਼ੋਨ ਕਰ ਚੁੱਕੇ ਸਨ। ਤਾਰੋ ਨੇ ਪਿਛਲੀ ਬਾਰ ਹੀ ਕਿਹਾ ਸੀ, “ ਸੋਨੂੰ ਸਾਡਾ ਤੇਰੇ ਬਗੈਰ ਮਨ ਨਹੀਂ ਲੱਗਦਾ। ਬਹੂ ਨਾਲ ਘਰ ਰੌਣਕ ਲੱਗੀ ਹੋਈ ਸੀ। ਮਨੀਲਾ ਦਾ ਮਾਹੌਲ ਵੀ ਖ਼ਰਾਬ ਹੈ। ਇੱਥੇ ਪੰਜਾਬੀਆਂ ਨੂੰ ਮਾਰੀ ਜਾਂਦੇ ਹਨ। ਪਤਾ ਨਹੀਂ ਮਾਰਨ ਵਾਲੇ ਕੌਣ ਹਨ? ਇੱਥੇ ਬਹੁਤ ਡਰ ਲੱਗਦਾ ਹੈ। “ “ ਖ਼ਤਰਾ ਹਰ ਥਾਂ ਹੈ। ਮੰਮੀ ਤੁਸੀਂ ਇੱਥੇ ਆ ਕੇ ਕੀ ਕਰੋਗੇ? ਕੈਨੇਡਾ ਦੀਆਂ 8 ਘੰਟਿਆਂ ਦੀਆਂ ਸ਼ਿਫ਼ਟਾਂ ਤੁਹਾਡੇ ਕੋਲੋਂ ਨਹੀਂ ਲੱਗਣੀਆਂ। ਤੁਹਾਡਾ ਕੰਮ ਫੇਰੀ ਪਾਉਣ ਦਾ ਕੀਤਾ ਹੋਇਆ ਹੈ। ਘੰਟੇ ਵਿੱਚ 10 ਬੰਦਿਆਂ ਕੋਲ ਬਹਿ ਕੇ ਗੱਲਾਂ ਮਾਰਦੇ ਸੀ। ਚਾਹ-ਪਾਣੀ ਪੀਂਦੇ ਸੀ। “ “ ਮੈਂ ਸੁਣਿਆ ਹੈ, ਕੈਨੇਡਾ ਗੌਰਮਿੰਟ ਬੈਠਿਆਂ ਨੂੰ ਖੁਆਉਂਦੀ ਹੈ। “ ਗਾਮੇ ਨੇ ਫ਼ੋਨ ਫੜ ਲਿਆ ਸੀ। ਉਸ ਨੇ ਕਿਹਾ, “ ਤੂੰ ਸਾਨੂੰ ਇੱਕ ਬਾਰ ਕੈਨੇਡਾ ਵਾੜਦੇ। ਬਾਕੀ ਜੁਗਾੜ ਆਪੇ ਹੋ ਜਾਵੇਗਾ। ਅਸੀਂ ਵੀ ਜਿਉਂਦੇ ਜੀਅ ਕੈਨੇਡਾ ਦੇਖ ਲਈਏ। ਆਪਣਾ ਸਾਰਾ ਪਰਿਵਾਰ ਇੱਕ ਥਾਂ ਇਕੱਠਾ ਹੋ ਜਾਵੇਗਾ। “ ਡੈਡੀ ਮੈਂ ਪੰਗਿਆਂ ਵਿੱਚ ਨਹੀਂ ਪੈਂਦਾ। ਇਹ ਕੰਮ ਮੇਰੇ ਬੱਸ ਦਾ ਨਹੀਂ ਹੈ। ਇਸੇ ਲਈ ਮੈਂ ਮੁੰਡਾ ਤੁਹਾਡੇ ਕੋਲ ਛੱਡਿਆ ਹੈ। ਤੁਸੀਂ ਕਦੇ ਤਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। “ “ ਤੈਨੂੰ ਸਾਡੀ ਗੱਲ ਸੁਣਨੀ ਪੈਣੀ ਹੈ। ਸਾਨੂੰ ਕੈਨੇਡਾ ਸੱਦਣਾ ਪੈਣਾ ਹੈ। ਸਾਡੇ ਕੋਲ ਬਹੁਤ ਪੈਸਾ ਹੈ। ਉਹੀ ਪੈਸਾ ਕੈਨੇਡਾ ਮਗਾ ਕੇ ਖਾਈ ਜਾਵਾਂਗੇ। ਤੇਰੇ ਉੱਤੇ ਭਾਰ ਨਹੀਂ ਬਣਦੇ। ਗੈੱਸ ਸਟੇਸ਼ਨ-ਪੈਟਰੋਲ ਪੰਪ ਖ਼ੋਲ ਲਵਾਂਗੇ। ਮਨੀਲਾ, ਕੈਨੇਡਾ ਦੋਨੇਂ ਦੇਸ਼ਾਂ ਦੀ ਰਾਹਦਾਰੀ ਰੱਖਾਂਗੇ। “ “ ਸੁਪਨੇ ਦੇਖਣੇ ਛੱਡ ਦੇਵੋ। ਮੇਰੀ ਜ਼ਿੰਦਗੀ ਦਾ ਵੀ ਕੁੱਝ ਨਹੀਂ ਪਤਾ। “ ਉਸ ਨੇ ਫ਼ੋਨ ਕੱਟ ਦਿੱਤਾ ਸੀ। ਕਈ ਦਿਨ ਲੰਘ ਗਏ ਸਨ। ਸੋਨੂੰ ਦਾ ਫ਼ੋਨ ਨਹੀਂ ਆਇਆ ਸੀ।
ਬਲਦੇਵ ਤੇ ਨੇਕ ਪਿੰਡੋਂ ਮੁੜ ਆਏ ਸਨ। ਉਹ ਮਿਲਣ ਆਏ ਹੋਏ ਸਨ। ਰਾਤ ਦੀ ਰੋਟੀ ਲੇਟ ਖਾਦੀ ਸੀ। ਅਜੇ ਬੈਠੇ ਗੱਲਾਂ ਹੀ ਕਰ ਰਹੇ ਸਨ। ਰਾਤ ਅੱਧੀ ਤੋਂ ਵੱਧ ਹੋ ਗਈ ਸੀ। ਫ਼ੋਨ ਦੀ ਘੰਟੀ ਵੱਜੀ। ਤਾਰੋ ਨੂੰ ਲੱਗਾ, ਸੋਨੂੰ ਹੀ ਐਡੀ ਰਾਤ ਨੂੰ ਫ਼ੋਨ ਕਰਦਾ ਹੈ। ਉਹੀ ਵੇਲਾ-ਕਵੇਲਾ ਨਹੀਂ ਦੇਖਦਾ। ਬੰਤੇ ਦੇ ਫ਼ੋਨ ਤੋਂ ਪਹਿਲਾਂ ਪੁਲਿਸ ਦਾ ਫ਼ੋਨ ਆਇਆ ਸੀ। ਫ਼ੋਨ ਗਾਮੇ ਨੇ ਚੱਕਿਆਂ ਸੀ। ਪੁਲਿਸ ਵਾਲੇ ਨੇ ਕਿਹਾ, “ ਮੁਆਫ਼ ਕਰਨਾ ਬਹੁਤ ਮਾੜੀ ਖ਼ਬਰ ਹੈ। ਸੋਨੂੰ ਜਿਉਂਦਾ ਨਹੀਂ ਰਿਹਾ। ਗੈਂਗ ਦੀ ਮੁੱਠ-ਭੇੜ ਵਿੱਚ ਮਾਰਿਆ ਗਿਆ ਹੈ। “ ਗਾਮਾ ਕੁਰਸੀ ਉੱਤੇ ਬੈਠ ਗਿਆ। ਉਸ ਨੇ ਕਿਹਾ, “ ਐਸਾ ਕਿਵੇਂ ਹੋ ਸਕਦਾ ਹੈ?ਹਫ਼ਤਾ ਪਹਿਲਾਂ ਮੇਰੇ ਨਾਲ ਉਸ ਨੇ ਗੱਲਾਂ ਕੀਤੀਆਂ ਹਨ। ਚੰਗਾ ਭਲਾ ਸੀ। ਤੁਸੀਂ ਗ਼ਲਤ ਖ਼ਬਰ ਦੇ ਰਹੇ ਹੋ। ਮੇਰਾ ਪੁੱਤਰ ਮਰ ਨਹੀਂ ਸਕਦਾ। “ ਉਹ ਫ਼ੋਨ ਸੁਣ ਕੇ, ਰੋਣ ਲੱਗ ਗਿਆ। ਨੇਕ ਨੇ ਫ਼ੋਨ ਫੜ ਲਿਆ ਸੀ। ਪੁਲੀਸ ਵਾਲੇ ਨੇ ਕਿਹਾ, “ ਉਸ ਦੀ ਪਤਨੀ ਦੇ ਵੀ ਗੋਲ਼ੀਆਂ ਲੱਗੀਆਂ ਸਨ। ਦੋਨੇਂ ਮਰ ਗਏ ਹਨ। 10 ਦਿਨਾਂ ਲਈ ਲਾਸ਼ਾਂ ਨੂੰ ਰੱਖਾਂਗੇ। ਜੇ ਕਿਸੇ ਨੇ ਸਸਕਾਰ ਉੱਤੇ ਆਉਣਾ ਹੋਇਆ ਆ ਸਕਦਾ ਹੈ। ਫੈਮਲੀ ਨੂੰ ਐਮਰਜੈਂਸੀ ਵੀਜ਼ਾ ਮਿਲ ਸਕਦਾ ਹੈ। “ ਨੇਕ ਨੇ ਫ਼ੋਨ ਰੱਖ ਦਿੱਤਾ ਸੀ। ਤਾਰੋ ਬੈਠ ਕੇ, ਰੋਣ ਲੱਗ ਗਈ। ਉਹ ਕਹਿ ਰਹੀ ਸੀ, “ ਇਹ ਝੂਠ ਹੈ। ਮੇਰਾ ਪੁੱਤਰ ਨਹੀਂ ਮਰ ਸਕਦਾ। ਉਹ ਮੇਰੇ ਤੋਂ ਪਹਿਲਾਂ ਨਹੀਂ ਮਰ ਸਕਦਾ। “ ਸੱਚ ਨੂੰ ਕੋਈ ਝੂਠ ਵੀ ਨਹੀਂ ਬਣਾ ਸਕਦਾ। ਲੋਕ ਹੌਸਲਾ ਦੇਣ ਵਾਲੇ ਆਉਣ ਲੱਗ ਗਏ ਸਨ। ਕਿਸੇ ਨੇ ਕਿਹਾ, “ ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਜਿਸ ਦੀ ਉਮਰ ਘੱਟ ਗਈ, ਕੋਈ ਵਧਾ ਨਹੀਂ ਸਕਦਾ। ਇਸ ਨਿੱਕੇ ਮੁੰਡੇ ਦੀ ਵਧੀ ਸੀ। ਇਸ ਨੂੰ ਤੁਹਾਡੇ ਕੋਲ ਛੱਡ ਗਏ ਹਨ। ਸਬਰ ਕਰਕੇ ਰੱਬ ਦਾ ਭਾਣਾ ਮੰਨੋ। “ ਤਾਰੋ ਨੇ ਕਿਹਾ, “ ਉਹ ਮਰਿਆ ਨਹੀਂ ਹੈ। ਮੈ ਹੁਣੇ ਅਟੈਚੀ ਵਿੱਚ ਕੱਪੜੇ ਪਾ ਰਹੀਂ ਹਾਂ। ਵੀਜ਼ਾ ਮਿਲਦੇ ਹੀ, ਉਸ ਨੂੰ ਮਿਲਣ ਜਾ ਰਹੀਂ ਹਾਂ। ਕੋਈ ਵੀ ਰੋਵੋ ਨਾਂ। ਇਹ ਤਾਂ ਕਿਸੇ ਨੇ ਮਜ਼ਾਕ ਕੀਤਾ ਹੈ। ਤੁਸੀਂ ਭੁੰਜੇ ਕਿਉਂ ਬੈਠੇ ਹੋ? “ ਬੰਤੇ ਦਾ ਫ਼ੋਨ ਵੀ ਆ ਗਿਆ ਸੀ। ਉਸ ਨੇ ਦੱਸਿਆ, “ ਸੋਨੂੰ ਦੇ ਮਾੜੇ ਚਾਲੇ ਹੋ ਗਏ ਸਨ। ਕਿਸੇ ਨੇ ਉਸ ਦੇ ਗੋਲ਼ੀ ਮਾਰ ਦਿੱਤੀ ਹੈ। “ ਗਾਮੇਂ ਨੇ ਕਿਹਾ, “ ਸਬ ਝੂਠ ਬੋਲਦੇ ਹਨ। ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। “ “ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਤੁਸੀਂ ਛੇਤੀ ਤੋਂ ਛੇਤੀ ਵੀਜ਼ਾ ਲੈ ਕੇ, ਕੈਨੇਡਾ ਪਹੁੰਚ ਜਾਵੋ। ਜੋ ਕੁੱਝ ਹੋਣਾ ਸੀ। ਹੋ ਗਿਆ ਹੈ। ਪਾਣੀ ਸਿਰ ਦੇ ਉੱਤੋਂ ਲੰਘ ਚੁੱਕਾ ਹੈ। “ ਬਲਦੇਵ ਤੇ ਨੇਕ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ। ਗਾਮੇ ਨੇ ਫ਼ੋਨ ਰੱਖ ਕੇ, ਘਰ ਦੀਆਂ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦਿੱਤੀ। ਉਸ ਨੂੰ ਮਸਾਂ ਕਾਬੂ ਕੀਤਾ। ਉਹ ਕਦੇ ਰੋਣ ਲੱਗ ਜਾਂਦਾ ਸੀ। ਕਦੇ ਸੋਨੂੰ ਦੇ ਜਨਮ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦਾ ਸੀ। ਬਲਦੇਵ ਨੇ ਬੰਨਸੂ ਨੂੰ ਫ਼ੋਨ ਕਰਕੇ ਕਿਹਾ, “ ਸੋਨੂੰ ਦੀ ਡੈੱਥ ਹੋ ਗਈ ਹੈ। ਇੰਨਾ ਦੇ ਘਰ ਪਹੁੰਚ ਜਾ। “ ” ਬਲਦੇਵ ਕੀ ਇਹ ਖ਼ਬਰ ਸੱਚੀ ਹੈ? ਇਹ ਕਿਵੇਂ ਹੋ ਗਿਆ? “ “ ਯਾਰ ਸਿਆਣੇ ਕਹਿੰਦੇ ਹਨ, “ ਮੌਤ ਬੰਦੇ ਨੂੰ ਮਰਨ ਦੀ ਥਾਂ ਤੇ ਖਿੱਚ ਕੇ ਲੈ ਜਾਂਦੀ ਹੈ। ਬੱਚੇ ਵੀ ਮਾਪਿਆ ਵਰਗੇ ਬਣਦੇ ਹਨ। ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਚੋਰੀ ਦੇ ਪੁੱਤ ਗਬਰੂ ਨਹੀਂ ਹੁੰਦੇ। “ ਤੇਰੀ ਮਦਦ ਦੀ ਲੋੜ ਹੈ। ਭੱਜ ਨੱਠ ਕੇ ਕਾਗ਼ਜ਼ ਬਣਾ ਕੇ, ਇੰਨਾ ਨੂੰ ਕੈਨੇਡਾ ਭੇਜ ਦੇਈਏ। ਜੇ ਵੇਲਾ ਲੰਘ ਗਿਆ। ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੈ। “ ਬੰਨਸੂ ਸ਼ੈਲਰ ਫ਼ੋਨ ਉੱਤੇ ਗੱਲਾਂ ਕਰਦਾ, ਗਾਮੇ ਦੇ ਘਰ ਵੀ ਪਹੁੰਚ ਗਿਆ ਸੀ। ਘਰ ਦੀ ਹਾਲਤ ਵਿਗੜੀ ਪਈ ਸੀ। ਤਾਰੋ ਲੋਕਾਂ ਨੂੰ ਰੌਣ ਤੋਂ ਚੁੱਪ ਕਰਨ ਨੂੰ ਕਹਿ ਕੇ, ਆਪ ਹੋਰ ਊਚੀ ਰੋਣ ਲੱਗ ਗਈ ਸੀ। ਛੇ ਦਿਨਾਂ ਵਿੱਚ ਰੋ ਪਿੱਟ ਕੇ, ਬੁਰਾ ਹਾਲ ਹੋ ਗਿਆ। ਕੈਨੇਡਾ ਦਾ ਵੀਜ਼ਾ ਹੱਥੋਂ-ਹੱਥ ਮਿਲ ਗਿਆ ਸੀ। ਕਈ ਗਾਮੇਂ ਦੇ ਕੰਨ ਵਿੱਚ ਕਹੀ ਜਾਂਦੇ ਸੀ, “ ਮੁੰਡਾ ਮਰਿਆ, ਤਾਂ ਤੁਹਾਡੀ ਲਾਟਰੀ ਨਿਕਲ ਆਈ ਹੈ। ਹੁਣ ਕੈਨੇਡਾ ਵਿੱਚ ਹੀ ਪੈਰ ਜਮਾਂ ਲਿਉ। ਵਿਕੀ ਤੇ ਸੋਨੂੰ ਦੇ ਇੰਨਸੌਰਸਾ ਤੋਂ ਬਥੇਰੇ ਪੈਸੇ ਮਿਲ ਜਾਣੇ ਹਨ। “ ਨਿੱਕੇ ਮੁੰਡੇ ਸਣੇ, ਤਾਰੋ, ਗਾਮਾ, ਬੰਨਸੂ ਕੈਨੇਡਾ ਪਹੁੰਚ ਗਏ ਸਨ।
ਕਮਾਈ ਕਰਕੇ, ਰੋਟੀ ਖਾਣੀ ਬਹੁਤ ਔਖੀ ਹੈ। ਇਕੱਠ ਵਿੱਚ ਪੈਸੇ ਜੁੜ ਗਏ ਸਨ। ਗਾਮੇ ਤੇ ਤਾਰੋ ਕੋਲ, ਲੱਖਾਂ ਨੋਟ ਬੈਂਕ ਵਿੱਚ ਪਏ ਸਨ। ਖ਼ਰਚਣੇ ਕਿਸੇ ਨੂੰ ਹੀ ਆਉਂਦੇ ਹਨ। ਇੰਨਾ ਨੂੰ ਹੋਰ ਪੈਸੇ ਇਕੱਠੇ ਕਰਨ ਦੀ ਤਮਾ ਲੱਗ ਗਈ ਸੀ। ਇੰਨਾ ਨੂੰ ਵੀ ਕੈਨੇਡਾ ਦੀਆਂ ਸਹੂਲਤਾਂ ਦੀ ਵਿੜਕ ਲੱਗ ਗਈ ਸੀ। ਜਾਣ ਗਏ ਸਨ, ਬਈ ਕੈਨੇਡਾ ਉੱਤਰਦੇ ਹੀ ਕੈਨੇਡਾ ਗੌਰਮਿੰਟ ਕੋਲ ਜਾ ਕੇ, ਰੌਣ ਪਿੱਟਣ ਲੱਗ ਜਾਵੋ। ਉਹ ਆਪੇ ਖਾਣ, ਪਹਿਨਣ, ਰਹਿਣ ਨੂੰ ਦਿੰਦੇ ਹਨ। ਉਹ ਕੈਨੇਡਾ ਦੀ ਤਿਆਰੀ ਕਰੀ ਬੈਠੇ ਸਨ। ਇਹ ਸੋਨੂੰ ਨੂੰ ਕਈ ਬਾਰ ਫ਼ੋਨ ਕਰ ਚੁੱਕੇ ਸਨ। ਤਾਰੋ ਨੇ ਪਿਛਲੀ ਬਾਰ ਹੀ ਕਿਹਾ ਸੀ, “ ਸੋਨੂੰ ਸਾਡਾ ਤੇਰੇ ਬਗੈਰ ਮਨ ਨਹੀਂ ਲੱਗਦਾ। ਬਹੂ ਨਾਲ ਘਰ ਰੌਣਕ ਲੱਗੀ ਹੋਈ ਸੀ। ਮਨੀਲਾ ਦਾ ਮਾਹੌਲ ਵੀ ਖ਼ਰਾਬ ਹੈ। ਇੱਥੇ ਪੰਜਾਬੀਆਂ ਨੂੰ ਮਾਰੀ ਜਾਂਦੇ ਹਨ। ਪਤਾ ਨਹੀਂ ਮਾਰਨ ਵਾਲੇ ਕੌਣ ਹਨ? ਇੱਥੇ ਬਹੁਤ ਡਰ ਲੱਗਦਾ ਹੈ। “ “ ਖ਼ਤਰਾ ਹਰ ਥਾਂ ਹੈ। ਮੰਮੀ ਤੁਸੀਂ ਇੱਥੇ ਆ ਕੇ ਕੀ ਕਰੋਗੇ? ਕੈਨੇਡਾ ਦੀਆਂ 8 ਘੰਟਿਆਂ ਦੀਆਂ ਸ਼ਿਫ਼ਟਾਂ ਤੁਹਾਡੇ ਕੋਲੋਂ ਨਹੀਂ ਲੱਗਣੀਆਂ। ਤੁਹਾਡਾ ਕੰਮ ਫੇਰੀ ਪਾਉਣ ਦਾ ਕੀਤਾ ਹੋਇਆ ਹੈ। ਘੰਟੇ ਵਿੱਚ 10 ਬੰਦਿਆਂ ਕੋਲ ਬਹਿ ਕੇ ਗੱਲਾਂ ਮਾਰਦੇ ਸੀ। ਚਾਹ-ਪਾਣੀ ਪੀਂਦੇ ਸੀ। “ “ ਮੈਂ ਸੁਣਿਆ ਹੈ, ਕੈਨੇਡਾ ਗੌਰਮਿੰਟ ਬੈਠਿਆਂ ਨੂੰ ਖੁਆਉਂਦੀ ਹੈ। “ ਗਾਮੇ ਨੇ ਫ਼ੋਨ ਫੜ ਲਿਆ ਸੀ। ਉਸ ਨੇ ਕਿਹਾ, “ ਤੂੰ ਸਾਨੂੰ ਇੱਕ ਬਾਰ ਕੈਨੇਡਾ ਵਾੜਦੇ। ਬਾਕੀ ਜੁਗਾੜ ਆਪੇ ਹੋ ਜਾਵੇਗਾ। ਅਸੀਂ ਵੀ ਜਿਉਂਦੇ ਜੀਅ ਕੈਨੇਡਾ ਦੇਖ ਲਈਏ। ਆਪਣਾ ਸਾਰਾ ਪਰਿਵਾਰ ਇੱਕ ਥਾਂ ਇਕੱਠਾ ਹੋ ਜਾਵੇਗਾ। “ ਡੈਡੀ ਮੈਂ ਪੰਗਿਆਂ ਵਿੱਚ ਨਹੀਂ ਪੈਂਦਾ। ਇਹ ਕੰਮ ਮੇਰੇ ਬੱਸ ਦਾ ਨਹੀਂ ਹੈ। ਇਸੇ ਲਈ ਮੈਂ ਮੁੰਡਾ ਤੁਹਾਡੇ ਕੋਲ ਛੱਡਿਆ ਹੈ। ਤੁਸੀਂ ਕਦੇ ਤਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। “ “ ਤੈਨੂੰ ਸਾਡੀ ਗੱਲ ਸੁਣਨੀ ਪੈਣੀ ਹੈ। ਸਾਨੂੰ ਕੈਨੇਡਾ ਸੱਦਣਾ ਪੈਣਾ ਹੈ। ਸਾਡੇ ਕੋਲ ਬਹੁਤ ਪੈਸਾ ਹੈ। ਉਹੀ ਪੈਸਾ ਕੈਨੇਡਾ ਮਗਾ ਕੇ ਖਾਈ ਜਾਵਾਂਗੇ। ਤੇਰੇ ਉੱਤੇ ਭਾਰ ਨਹੀਂ ਬਣਦੇ। ਗੈੱਸ ਸਟੇਸ਼ਨ-ਪੈਟਰੋਲ ਪੰਪ ਖ਼ੋਲ ਲਵਾਂਗੇ। ਮਨੀਲਾ, ਕੈਨੇਡਾ ਦੋਨੇਂ ਦੇਸ਼ਾਂ ਦੀ ਰਾਹਦਾਰੀ ਰੱਖਾਂਗੇ। “ “ ਸੁਪਨੇ ਦੇਖਣੇ ਛੱਡ ਦੇਵੋ। ਮੇਰੀ ਜ਼ਿੰਦਗੀ ਦਾ ਵੀ ਕੁੱਝ ਨਹੀਂ ਪਤਾ। “ ਉਸ ਨੇ ਫ਼ੋਨ ਕੱਟ ਦਿੱਤਾ ਸੀ। ਕਈ ਦਿਨ ਲੰਘ ਗਏ ਸਨ। ਸੋਨੂੰ ਦਾ ਫ਼ੋਨ ਨਹੀਂ ਆਇਆ ਸੀ।
ਬਲਦੇਵ ਤੇ ਨੇਕ ਪਿੰਡੋਂ ਮੁੜ ਆਏ ਸਨ। ਉਹ ਮਿਲਣ ਆਏ ਹੋਏ ਸਨ। ਰਾਤ ਦੀ ਰੋਟੀ ਲੇਟ ਖਾਦੀ ਸੀ। ਅਜੇ ਬੈਠੇ ਗੱਲਾਂ ਹੀ ਕਰ ਰਹੇ ਸਨ। ਰਾਤ ਅੱਧੀ ਤੋਂ ਵੱਧ ਹੋ ਗਈ ਸੀ। ਫ਼ੋਨ ਦੀ ਘੰਟੀ ਵੱਜੀ। ਤਾਰੋ ਨੂੰ ਲੱਗਾ, ਸੋਨੂੰ ਹੀ ਐਡੀ ਰਾਤ ਨੂੰ ਫ਼ੋਨ ਕਰਦਾ ਹੈ। ਉਹੀ ਵੇਲਾ-ਕਵੇਲਾ ਨਹੀਂ ਦੇਖਦਾ। ਬੰਤੇ ਦੇ ਫ਼ੋਨ ਤੋਂ ਪਹਿਲਾਂ ਪੁਲਿਸ ਦਾ ਫ਼ੋਨ ਆਇਆ ਸੀ। ਫ਼ੋਨ ਗਾਮੇ ਨੇ ਚੱਕਿਆਂ ਸੀ। ਪੁਲਿਸ ਵਾਲੇ ਨੇ ਕਿਹਾ, “ ਮੁਆਫ਼ ਕਰਨਾ ਬਹੁਤ ਮਾੜੀ ਖ਼ਬਰ ਹੈ। ਸੋਨੂੰ ਜਿਉਂਦਾ ਨਹੀਂ ਰਿਹਾ। ਗੈਂਗ ਦੀ ਮੁੱਠ-ਭੇੜ ਵਿੱਚ ਮਾਰਿਆ ਗਿਆ ਹੈ। “ ਗਾਮਾ ਕੁਰਸੀ ਉੱਤੇ ਬੈਠ ਗਿਆ। ਉਸ ਨੇ ਕਿਹਾ, “ ਐਸਾ ਕਿਵੇਂ ਹੋ ਸਕਦਾ ਹੈ?ਹਫ਼ਤਾ ਪਹਿਲਾਂ ਮੇਰੇ ਨਾਲ ਉਸ ਨੇ ਗੱਲਾਂ ਕੀਤੀਆਂ ਹਨ। ਚੰਗਾ ਭਲਾ ਸੀ। ਤੁਸੀਂ ਗ਼ਲਤ ਖ਼ਬਰ ਦੇ ਰਹੇ ਹੋ। ਮੇਰਾ ਪੁੱਤਰ ਮਰ ਨਹੀਂ ਸਕਦਾ। “ ਉਹ ਫ਼ੋਨ ਸੁਣ ਕੇ, ਰੋਣ ਲੱਗ ਗਿਆ। ਨੇਕ ਨੇ ਫ਼ੋਨ ਫੜ ਲਿਆ ਸੀ। ਪੁਲੀਸ ਵਾਲੇ ਨੇ ਕਿਹਾ, “ ਉਸ ਦੀ ਪਤਨੀ ਦੇ ਵੀ ਗੋਲ਼ੀਆਂ ਲੱਗੀਆਂ ਸਨ। ਦੋਨੇਂ ਮਰ ਗਏ ਹਨ। 10 ਦਿਨਾਂ ਲਈ ਲਾਸ਼ਾਂ ਨੂੰ ਰੱਖਾਂਗੇ। ਜੇ ਕਿਸੇ ਨੇ ਸਸਕਾਰ ਉੱਤੇ ਆਉਣਾ ਹੋਇਆ ਆ ਸਕਦਾ ਹੈ। ਫੈਮਲੀ ਨੂੰ ਐਮਰਜੈਂਸੀ ਵੀਜ਼ਾ ਮਿਲ ਸਕਦਾ ਹੈ। “ ਨੇਕ ਨੇ ਫ਼ੋਨ ਰੱਖ ਦਿੱਤਾ ਸੀ। ਤਾਰੋ ਬੈਠ ਕੇ, ਰੋਣ ਲੱਗ ਗਈ। ਉਹ ਕਹਿ ਰਹੀ ਸੀ, “ ਇਹ ਝੂਠ ਹੈ। ਮੇਰਾ ਪੁੱਤਰ ਨਹੀਂ ਮਰ ਸਕਦਾ। ਉਹ ਮੇਰੇ ਤੋਂ ਪਹਿਲਾਂ ਨਹੀਂ ਮਰ ਸਕਦਾ। “ ਸੱਚ ਨੂੰ ਕੋਈ ਝੂਠ ਵੀ ਨਹੀਂ ਬਣਾ ਸਕਦਾ। ਲੋਕ ਹੌਸਲਾ ਦੇਣ ਵਾਲੇ ਆਉਣ ਲੱਗ ਗਏ ਸਨ। ਕਿਸੇ ਨੇ ਕਿਹਾ, “ ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਜਿਸ ਦੀ ਉਮਰ ਘੱਟ ਗਈ, ਕੋਈ ਵਧਾ ਨਹੀਂ ਸਕਦਾ। ਇਸ ਨਿੱਕੇ ਮੁੰਡੇ ਦੀ ਵਧੀ ਸੀ। ਇਸ ਨੂੰ ਤੁਹਾਡੇ ਕੋਲ ਛੱਡ ਗਏ ਹਨ। ਸਬਰ ਕਰਕੇ ਰੱਬ ਦਾ ਭਾਣਾ ਮੰਨੋ। “ ਤਾਰੋ ਨੇ ਕਿਹਾ, “ ਉਹ ਮਰਿਆ ਨਹੀਂ ਹੈ। ਮੈ ਹੁਣੇ ਅਟੈਚੀ ਵਿੱਚ ਕੱਪੜੇ ਪਾ ਰਹੀਂ ਹਾਂ। ਵੀਜ਼ਾ ਮਿਲਦੇ ਹੀ, ਉਸ ਨੂੰ ਮਿਲਣ ਜਾ ਰਹੀਂ ਹਾਂ। ਕੋਈ ਵੀ ਰੋਵੋ ਨਾਂ। ਇਹ ਤਾਂ ਕਿਸੇ ਨੇ ਮਜ਼ਾਕ ਕੀਤਾ ਹੈ। ਤੁਸੀਂ ਭੁੰਜੇ ਕਿਉਂ ਬੈਠੇ ਹੋ? “ ਬੰਤੇ ਦਾ ਫ਼ੋਨ ਵੀ ਆ ਗਿਆ ਸੀ। ਉਸ ਨੇ ਦੱਸਿਆ, “ ਸੋਨੂੰ ਦੇ ਮਾੜੇ ਚਾਲੇ ਹੋ ਗਏ ਸਨ। ਕਿਸੇ ਨੇ ਉਸ ਦੇ ਗੋਲ਼ੀ ਮਾਰ ਦਿੱਤੀ ਹੈ। “ ਗਾਮੇਂ ਨੇ ਕਿਹਾ, “ ਸਬ ਝੂਠ ਬੋਲਦੇ ਹਨ। ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। “ “ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਤੁਸੀਂ ਛੇਤੀ ਤੋਂ ਛੇਤੀ ਵੀਜ਼ਾ ਲੈ ਕੇ, ਕੈਨੇਡਾ ਪਹੁੰਚ ਜਾਵੋ। ਜੋ ਕੁੱਝ ਹੋਣਾ ਸੀ। ਹੋ ਗਿਆ ਹੈ। ਪਾਣੀ ਸਿਰ ਦੇ ਉੱਤੋਂ ਲੰਘ ਚੁੱਕਾ ਹੈ। “ ਬਲਦੇਵ ਤੇ ਨੇਕ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ। ਗਾਮੇ ਨੇ ਫ਼ੋਨ ਰੱਖ ਕੇ, ਘਰ ਦੀਆਂ ਚੀਜ਼ਾਂ ਤੋੜਨੀਆਂ ਸ਼ੁਰੂ ਕਰ ਦਿੱਤੀ। ਉਸ ਨੂੰ ਮਸਾਂ ਕਾਬੂ ਕੀਤਾ। ਉਹ ਕਦੇ ਰੋਣ ਲੱਗ ਜਾਂਦਾ ਸੀ। ਕਦੇ ਸੋਨੂੰ ਦੇ ਜਨਮ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦਾ ਸੀ। ਬਲਦੇਵ ਨੇ ਬੰਨਸੂ ਨੂੰ ਫ਼ੋਨ ਕਰਕੇ ਕਿਹਾ, “ ਸੋਨੂੰ ਦੀ ਡੈੱਥ ਹੋ ਗਈ ਹੈ। ਇੰਨਾ ਦੇ ਘਰ ਪਹੁੰਚ ਜਾ। “ ” ਬਲਦੇਵ ਕੀ ਇਹ ਖ਼ਬਰ ਸੱਚੀ ਹੈ? ਇਹ ਕਿਵੇਂ ਹੋ ਗਿਆ? “ “ ਯਾਰ ਸਿਆਣੇ ਕਹਿੰਦੇ ਹਨ, “ ਮੌਤ ਬੰਦੇ ਨੂੰ ਮਰਨ ਦੀ ਥਾਂ ਤੇ ਖਿੱਚ ਕੇ ਲੈ ਜਾਂਦੀ ਹੈ। ਬੱਚੇ ਵੀ ਮਾਪਿਆ ਵਰਗੇ ਬਣਦੇ ਹਨ। ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ। “ ਤੇਰੀ ਮਦਦ ਦੀ ਲੋੜ ਹੈ। ਭੱਜ ਨੱਠ ਕੇ ਕਾਗ਼ਜ਼ ਬਣਾ ਕੇ, ਇੰਨਾ ਨੂੰ ਕੈਨੇਡਾ ਭੇਜ ਦੇਈਏ। ਜੇ ਵੇਲਾ ਲੰਘ ਗਿਆ। ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੈ। “ ਬੰਨਸੂ ਸ਼ੈਲਰ ਫ਼ੋਨ ਉੱਤੇ ਗੱਲਾਂ ਕਰਦਾ, ਗਾਮੇ ਦੇ ਘਰ ਵੀ ਪਹੁੰਚ ਗਿਆ ਸੀ। ਘਰ ਦੀ ਹਾਲਤ ਵਿਗੜੀ ਪਈ ਸੀ। ਤਾਰੋ ਲੋਕਾਂ ਨੂੰ ਰੌਣ ਤੋਂ ਚੁੱਪ ਕਰਨ ਨੂੰ ਕਹਿ ਕੇ, ਆਪ ਹੋਰ ਊਚੀ ਰੋਣ ਲੱਗ ਗਈ ਸੀ। ਛੇ ਦਿਨਾਂ ਵਿੱਚ ਰੋ ਪਿੱਟ ਕੇ, ਬੁਰਾ ਹਾਲ ਹੋ ਗਿਆ। ਕੈਨੇਡਾ ਦਾ ਵੀਜ਼ਾ ਹੱਥੋਂ-ਹੱਥ ਮਿਲ ਗਿਆ ਸੀ। ਕਈ ਗਾਮੇਂ ਦੇ ਕੰਨ ਵਿੱਚ ਕਹੀ ਜਾਂਦੇ ਸੀ, “ ਮੁੰਡਾ ਮਰਿਆ, ਤਾਂ ਤੁਹਾਡੀ ਲਾਟਰੀ ਨਿਕਲ ਆਈ ਹੈ। ਹੁਣ ਕੈਨੇਡਾ ਵਿੱਚ ਹੀ ਪੈਰ ਜਮਾਂ ਲਿਉ। ਵਿਕੀ ਤੇ ਸੋਨੂੰ ਦੇ ਇੰਨਸੌਰਸਾ ਤੋਂ ਬਥੇਰੇ ਪੈਸੇ ਮਿਲ ਜਾਣੇ ਹਨ। “ ਨਿੱਕੇ ਮੁੰਡੇ ਸਣੇ, ਤਾਰੋ, ਗਾਮਾ, ਬੰਨਸੂ ਕੈਨੇਡਾ ਪਹੁੰਚ ਗਏ ਸਨ।
Comments
Post a Comment