ਜਿੰਦਗੀ ਜਿਉਣ ਦਾ ਸੁਆਦ ਆ ਜਾਵੇਗਾ 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ 
ਜੇ ਬੰਦਾ ਕੰਮ ਕਰੂਗਾ, ਰੱਜ ਕੇ ਖਾਵੇਗਾ। ਵਿਹਲਾ ਰਵੇਗਾ, ਭੁੱਖਾ ਮਰ ਜਾਵੇਗਾ। 
ਉਹ ਲੋਕਾਂ ਦੇ ਹੱਥਾਂ ਵੱਲ ਝਾਕੇਗਾ। ਲੋਕਾਂ ਦੇ ਕੋਲੋ ਮੰਗ ਤੰਗ ਕੇ ਨਿੱਤ ਖਾਵੇਗਾ।
ਮੰਨਿਆ ਕੇ, ਮੰਗ ਕੇ ਸਰ ਜਾਵੇਗਾ। ਪੂਰੀ ਜਿੰਦਗੀ ਲੋਕਾਂ ਨੂੰ ਰੋਣੇ ਧੋਣੇ ਸੁਣਾਂਵੇਗਾ।
ਨਿੱਤ ਸੌ, ਪੰਜਾਹ ਦਾ ਸੁਆਲ ਪਾਵੇਗਾ। ਅੱਗਲੇ ਦਿਨ ਝੋਲੀ ਅੱਡ ਖੜ੍ਹ ਜਾਵੇਗਾ।
ਸੱਤੀ ਕਰੇਂ ਕਮਾਈ ਰੰਗ ਲੱਗ ਜਾਵੇਗਾ। ਜਿੰਦਗੀ ਜਿਉਣ ਦਾ ਸੁਆਦ ਆ ਜਾਵੇਗਾ।
ਸਤਵਿੰਦਰ ਕੰਮ ਕਰਨੇ ਦਾ ਬਲ ਆਵੇਗਾ। ਹੱਕ ਦਾ ਖਾਂਣਾਂ ਅੰਮ੍ਰਿਤ ਬੱਣ ਜਾਵੇਗਾ।



ਮੇਰੇ ਕ੍ਰਿਸ਼ਨ ਤਾਂ ਪ੍ਰੇਮ ਦਿਵਾਨੇ ਹਨ।
ਭਗਵਾਨ ਕਹਿਕੇ ਜਾਂਣੇ ਜਾਂਦੇ ਹਨ।
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਲੋਕ ਪਿਆਰ ਦੀ ਪੂਜਾ ਕਰਦੇ ਹਨ। 
ਪਿਆਰ ਵਾਲੇ ਦਿਲਾਂ ਵਸਦੇ ਹਨ।
ਪਿਆਰ ਕਰਕੇ ਘਰ ਵੱਸਦੇ ਹਨ।
ਪਿਆਰ ਨਾਲ ਜੱਗ ਚੱਲਦੇ ਹਨ।
ਲੋਕ ਝਗੜੇ ਲਇਕ ਨਾਂ ਕਰਦੇ ਹਨ।
ਨਫ਼ਰਤ ਵਾਲੇ ਤੋਂ ਦੂਰ ਭੱਜਦੇ ਹਨ।
ਮੇਰੇ ਕ੍ਰਿਸ਼ਨ ਤਾਂ ਪ੍ਰੇਮ ਦਿਵਾਨੇ ਹਨ।
ਭਗਵਾਨ ਕਹਿਕੇ ਜਾਂਣੇ ਜਾਂਦੇ ਹਨ।
ਸੱਤੀ ਵੀ ਪਿਆਰ ਉਤੇ ਮਰਦੇ ਹਨ।
ਸਤਵਿੰਦਰ ਯਾਰ ਸੋਹਣੇ ਲੱਭਦੇ ਹਨ।


ਤੇਰੀਆਂ ਮੈਂ ਜ਼ਰ ਲੈਂਦੀ, ਕਦੇ ਪਿਆਰ ਦੀ ਬਾਤ ਨਾਂ ਬੋਲੀ।
ਹੋਰ ਗੱਲਾਂ ਕਹਿ ਲੈਂਦਾ, ਤੂੰ ਘੁੰਡੀ ਨਾਂ ਦਿਲ ਦੀ ਕਦੇ ਖੋਲੀ।
ਤੇਰੀਆਂ ਤੱਤੀਆਂ ਸੁਣ ਕੇ, ਮੈਂ ਜਬਾਨ ਨਾਂ ਕਦੇ ਵੀ ਖੋਲੀ।
ਮੈਂ ਇਕੱਲੀ ਤੱਕੜੀ, ਥੋਡੀ ਬੱਣੀ ਰਹੇ ਸਾਰੇ ਟੱਬਰ ਟੋਲੀ।
ਘਰਬਾਰ ਸੰਭਾਲਦੀ ਨੇ, ਮੈਂ ਆਪਣੀ ਜਿੰਦ ਕੰਮਾਂ ਚ ਰੋਲੀ।
ਵੇ ਤੇਰੇ ਲੱਗੀ ਮਗਰ ਫਿਰੇ, ਤੂੰ ਸੱਤੀ ਪੈਰ ਦੇ ਵਿੱਚ ਹੈ ਰੋਲੀ।
ਇੱਕ ਤੇਰੇ ਭੋਲੇ ਮੁੱਖੜੇ ਨੇ, ਸਤਵਿੰਦਰ ਸੱਚੀ ਮੁੱਚੀ ਮੋਲੀ।
ਜੋ ਕਿਤੇ ਅਹਿਸਾਨ ਤੂੰ ਹੈ ਨੇ, ਮੈਂ ਉਨਾਂ ਨੇ ਵੀ ਹਾਂ ਮੋਲੀ।


ਦੁਨੀਆਂ ਘਰਾਂ ਦੇ ਵਿੱਚ ਬੈਠਤੀ 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ 
ਬੱਲੇ ਹੋਏ ਨੀਲੀ ਛੱਤ ਵਾਲਿਆ, ਤੂੰ ਤਾਂ ਧੰਨ-ਧੰਨ ਸਿੱਟੀ ਚ ਕਰਾਤੀ। 
ਤੇਰੀ ਕੁਦਰਤ ਨੇ ਕਰਾਮਾਤ ਦਿਖਾਤੀ। ਮਦਰ ਨੇਚਰ ਰੁਤ ਬਦਲਾਤੀ।
ਬਰਫ਼ ਬੜੀ ਖੁੱਲੀ ਬਰਸਾਤੀ, ਤੂੰ ਧਰਤੀ ਉਤੇ ਚਿੱਟੀ ਚਾਦਰ ਵਿਛਾਤੀ।
ਸਨੋਉ ਢੇਰਾਂ ਦੇ ਢੇਰ ਤੂੰ ਪਾਤੀ, ਰੱਬਾ ਦੁਨੀਆਂ ਤੂੰ ਤਾਂ ਸੋਚਾਂ ਵਿੱਚ ਪਾਤੀ।
ਸ਼ੜਕਾਂ ਤੇ ਤਿਲਕਣ ਬੱਣਾਂਤੀ। ਨਾਲੇ ਟ੍ਰੈਫਿਰਕ ਸ਼ੜਕਾਂ ਉਤੇ ਸਲੋ ਕਰਤੀ।
ਮਾੜੀ ਚੰਗੀ ਗੱਡੀ ਸਟੱਕ ਕਰਾਤੀ। ਤੂੰ ਦੁਨੀਆਂ ਸਨੋਉ ਦੇ ਵਿੱਚ ਫਸਾਤੀ।
ਦੁਨੀਆਂ ਘਰਾਂ ਦੇ ਵਿੱਚ ਬੈਠਤੀ। ਰੱਬਾ ਰੱਜਾਈ ਵੀ ਠੰਡੀ-ਠੰਡੀ ਲੱਗਦੀ।
ਠੰਡ ਐਨੀ ਜਿਆਦਾ ਬਹੁਤੀ ਪਾਤੀ। ਸੱਤੀ ਕੈਲਗਰੀ ਫਰੀਜ਼ਰ ਵਿੱਚ ਲਾਤੀ।
ਤੱਤੀ ਹੀਟ ਨੇ ਦੁਨੀਆਂ ਬਚਾਤੀ। ਸਮਝੋ ਇਹ ਰੱਬ ਨੇ ਮੇਹਰਬਾਨੀ ਕਰਾਤੀ।
ਸਤਵਿੰਦਰ ਕਨੇਡਾ ਲਿਆ ਬੈਠਾਤੀ। ਪ੍ਰਭੂ ਨੇ ਡਾਲਰਾਂ ਦੀ ਝੜੀ ਉਤੋਂ ਲਾਤੀ।
ਬਿੱਲ ਪੇ ਕਰਨ ਦੀ ਪ੍ਰਵਾਹ ਨੀ ਕਰੀਦੀ। ਯਾਰੋ ਦੱਬ ਕੇ ਕਮਾਂਈ ਹੈ ਕਰੀਦੀ।

Comments

Popular Posts