ਧੰਨ ਧੰਨ ਨੋਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com
ਸ੍ਰੀ ਗੁਰੂ ਤੇਗਬਹਾਦਰ ਜੀ ਨੇ ਪਿਆਰੇ ਜਗਤ ਦੇ।
ਮੱਖਣ ਸ਼ਾਹ ਲਬਾਣੇ ਗੁਰੂ ਜੀ ਨੂੰ ਪਿਆਰ ਕਰਦੇ।
ਮੱਖਣ ਸ਼ਾਹ ਜਹਾਜ਼ ਸਣੇ ਨੇ ਸਮੁੰਦਰ ਵਿਚ ਫਸਗੇ।
ਗੁਰੂ ਤੇਗਬ ਹਾਦਰ ਜੀ ਨੂੰ ਬੈਠੇ ਯਾਦ ਕਰਦੇ।
ਫੁਰਨੇ ਨਾਲ ਪਿਆਰਿਆਂ ਦੇ ਕੰਮ ਰੱਬ ਜੀ ਕਰਦੇ।
ਗੁਰੂ ਜੀ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।
ਬੇੜਾ ਹੋਇਆ ਪਾਰ ਗੁਰੂ ਨੂੰ ਸ਼ਾਹ ਜੀ ਭਾਲਦੇ।
ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਲੇ।
ਮੱਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।
ਗੁਰੂ, ਗੁਰੂ ਪਿਆਰੇ ਅੱਗੇ ਆਪ ਨੂੰ ਪ੍ਰਗਟ ਕਰਦੇ।
ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।
ਲ਼ਾਵੇਂ ਸਾਡੇ ਜੇਨਊ ਹਿੰਦੂ ਧਰਮ ਖਤਰੇ ਤੋਂ ਬਚਾਦੇ।
ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਗੇ।
ਗੁਰੂ ਤੇਗਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਗੇ।
ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।
ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।
ਮਨੁਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।
ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।
Comments
Post a Comment