ਭਾਗ 29 ਕੋਈ ਨਹੀਂ ਸਹਾਰਦਾ ਜੇ ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਧੋਖਾ ਉੱਥੇ ਹੁੰਦਾ ਹੈ। ਜਿੱਥੇ ਵਿਸ਼ਵਾਸ ਹੈ। ਵਿਸ਼ਵਾਸ
ਖ਼ਾਸ ਬੰਦੇ ਤੇ ਕੀਤਾ ਜਾਂਦਾ ਹੈ। ਜਦੋਂ ਲੋੜ ਹੁੰਦੀ ਹੈ। ਬੰਦਾ ਕਿਸੇ ਪਰਾਏ ‘ਤੇ ਵੀ ਜ਼ਕੀਨ ਕਰ ਲੈਂਦਾ ਹੈ। ਹਰ ਛੋਟਾ-ਵੱਡਾ ਕੰਮ ਵਿਸ਼ਵਾਸ ਨਾਲ ਜੁੜਿਆ ਹੈ। ਹਰ ਰਿਸ਼ਤਾ
ਵਿਸ਼ਵਾਸ ‘ਤੇ ਖੜ੍ਹਾ ਹੈ। ਹਰ ਗੱਲ ਦਾ ਸਬੂਤ ਮੰਗਦੇ ਹਾਂ। ਬਗੈਰ
ਦੇਖੇ ਕਿਸੇ ਗੱਲ ਉੱਤੇ ਜ਼ਕੀਨ ਨਹੀਂ ਕਰਦੇ। ਹਰ ਚੀਜ਼ ਅੱਖਾਂ ਨਾਲ ਦੇਖਣੀ ਚਾਹੁੰਦੇ ਹਾਂ। ਚੀਜ਼ ਠੋਕ
ਵਜਾ ਕੇ ਲੈਂਦੇ ਹਾਂ। ਇੱਕ ਗੱਲ ਮੰਨਣੀ ਪਵੇਗੀ। ਜਿੰਨਾ ਰਿਸ਼ਤਿਆਂ ਨਾਲ ਅਸੀਂ ਸਾਰੀ ਉਮਰ ਕੱਢ
ਦਿੰਦੇ ਹਾਂ। ਬਚਪਨ, ਜਵਾਨੀ, ਬੁਢਾਪੇ ਤੱਕ ਵਿਸ਼ਵਾਸ ਉੱਤੇ ਨਿਕਲ ਜਾਂਦੇ ਹਨ।
ਦਾਦਾ-ਦਾਦੀ, ਨਾਨਾ-ਨਾਨੀ, ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਦਾ ਹਰ ਰਿਸ਼ਤਾ ਜ਼ਕੀਨ ਉੱਤੇ ਹੀ ਹੁੰਦਾ ਹੈ।
ਹੋਰਾਂ ਤੋਂ ਸੁਣਤੋ-ਸੁਣਤੀ ਮਨ ਨੂੰ ਪਤਾ ਹੁੰਦਾ ਹੈ। ਰਿਸ਼ਤਿਆਂ ‘ਤੇ ਛੱਕ ਵੀ ਨਹੀਂ ਹੁੰਦਾ। ਜਦੋਂ ਕਿਸੇ ਰਿਸ਼ਤੇ ਵਿੱਚ ਛੱਕ ਪੈਦਾ ਹੋ ਜਾਵੇ। ਫਿਰ ਇਹ ਵਿਸ਼ਵਾਸ
ਰੇਤ ਵਾਂਗ ਢਹਿ ਜਾਂਦਾ ਹੈ। ਕੈਲੋ ਦਾ ਪ੍ਰੇਮ ਨਾਲ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ
ਦਾ ਸੀ। ਕੈਲੋ ਨੂੰ ਇੰਨਾ ਮਾਣ ਹੀ ਬਹੁਤ ਸੀ। ਪ੍ਰੇਮ ਉਸ ਦਾ ਪਤੀ ਸੀ। ਉਸ ਨਾਲ ਬੰਨਿਆਂ ਗਿਆ ਸੀ।
ਭਾਵੇਂ ਅਜੇ ਤੱਕ ਸਿਰਫ਼ ਕਾਰ ਵਿੱਚ ਬੈਠਣ ਦੀ ਹੀ ਸਾਂਝ ਪਈ ਸੀ। ਕਾਰ ਵਿੱਚ ਝੂਠੇ ਇਕੱਠੇ ਜ਼ਰੂਰ
ਲੈਂਦੇ ਸਨ। ਜੀਵਨ ਇਕੱਠੇ ਚਲਾਉਣ ਦੀ ਅਜੇ ਤੱਕ ਗੱਲ ਨਹੀਂ ਹੋਈ ਸੀ। ਅਜੇ ਹਫ਼ਤਾ ਵਿਆਹ ਨੂੰ ਹੋਇਆ
ਸੀ। ਕੈਲੋ ਦੀ ਸੱਸ ਕੈਲੋ ਦਾ ਪੇਟ ਪਰਖਣ ਲੱਗ ਗਈ ਸੀ। ਉਸ ਨੇ ਇੱਕ ਦਿਨ ਕਿਹਾ, “ ਮੈਂ ਆਪਦੇ ਪ੍ਰੇਮ ਦਾ ਵਿਆਹ ਪੋਤਾ ਲੈਣ ਲਈ ਕੀਤਾ ਹੈ। ਅਗਲੇ ਸਾਲ ਲੋਹੜੀ ਵੰਡਣੀ ਹੈ। ਕੈਲੋ
ਨੇ ਸ਼ਰਮਾ ਕੇ ਨੀਵੀਂ ਪਾ ਲਈ। ਉਸ ਦੀ ਨਣਦ ਨੇ ਕਿਹਾ, “ ਸ਼ਰਮਾਉਣ ਦੀ ਲੋੜ ਨਹੀਂ ਹੈ। ਪਰਹੇਜ਼ ਨਹੀਂ ਕਰਨਾ। ਬੱਸ
ਤੇਰਾ ਧਿਆਨ ਇਹੀ ਹੋਣਾ ਚਾਹੀਦਾ ਹੈ। ਛੇਤੀ ਤੋਂ ਛੇਤੀ ਬੱਚਾ ਹੋ ਜਾਵੇ। ਔਰਤ ਦਾ ਕਿਸੇ ਵੀ ਮਰਦ ਦੇ
ਘਰ ਵੱਸਣ ਦਾ ਇਹੀ ਤਰੀਕਾ ਹੈ। “ “ ਬਹੂ ਮੇਰੀ ਕੁੜੀ ਨੇ ਗੱਲ ਸਹੀਂ ਕਹੀ ਹੈ। ਇਹੋ
ਜਿਹੀਆਂ ਚੀਜ਼ਾਂ ਜਦੇ ਜਾਂ ਕਦੇ ਹੁੰਦੀਆਂ ਹਨ। ਕਈ ਜੋ ਚਲਾਕੀਆਂ ਕਰਦੀਆਂ ਹਨ। ਬੱਚੇ ਤੋਂ ਪਰਹੇਜ਼ ਕਰਦੀਆਂ
ਹਨ। ਉਹ ਸਾਰੀ ਉਮਰ ਬੱਚੇ ਜੰਮਣ ਨੂੰ ਤਰਸਦੀਆਂ ਹਨ। ਕੋਈ ਹੁਸ਼ਿਆਰੀ ਨਹੀਂ ਕਰਨੀ। ਇਹ ਰੱਬ ਦੀਆਂ
ਮੁਰਾਦਾਂ ਹਨ। “ ਕੈਲੋ ਢਿੱਡ ਵਿੱਚ ਹੱਸ ਰਹੀ ਸੀ। ਉਸ ਦਾ ਦਿਲ ਕਰਦਾ
ਸੀ। ਇੰਨਾ ਨੂੰ ਦੱਸ ਦੇਵੇ। ਅਸਲ ਵਿੱਚ ਤੁਹਾਡੇ ਮੁੰਡੇ ਦੀ ਕਰਤੂਤ ਕੀ ਹੈ? ਇਕੱਲੀ ਔਰਤ ਬੱਚਾ ਪੈਦਾ ਨਹੀਂ ਕਰ ਸਕਦੀ। ਨਾਂ ਹੀ ਮਰਦ ਆਪ ਬੱਚੇ ਨੂੰ ਜਨਮ ਦੇ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ॥ ਕੈਲੋ ਨੂੰ ਪਤਾ
ਸੀ। ਉਸ ਦੀ ਗੱਲ ਦਾ ਜ਼ਕੀਨ ਕਿਸੇ ਨੇ ਨਹੀਂ ਕਰਨਾ। ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ, ਕੋਈ ਨਹੀਂ ਸਹਾਰਦਾ। ਔਰਤ ਉੱਤੇ ਸ਼ੱਕ ਕੀਤਾ ਜਾਂਦਾ ਹੈ। ਐਸੇ ਲੋਕਾਂ ਲਈ ਬੱਚਾ ਹੋਣਾ ਚਾਹੀਦਾ
ਹੈ। ਬੱਚਾ ਹੋਣ ਬਗੈਰ ਇੱਜ਼ਤ ਨਹੀਂ ਬਚਦੀ। ਬੀਜ ਚਾਹੇ ਕੈਸਾ ਹੀ ਕੋਈ ਵੀ ਪਾ ਜਾਵੇ। ਧਰਤੀ ਬੰਜਰ
ਨਹੀਂ ਰਹਿਣੀ ਚਾਹੀਦੀ। ਜੈਸਾ ਵੀ ਬੀਜ ਹਰਾ ਹੋ ਜਾਵੇ। ਮਤਲਬ ਫ਼ਲ ਲੈਣ ਦਾ ਹੁੰਦਾ ਹੈ। ਕੈਲੋ ਨੂੰ
ਯਾਦ ਆਇਆ। ਉਨ੍ਹਾਂ ਦੇ ਗੁਆਂਢ ਇੱਕ ਬਹੂ ਦੇ ਵਿਆਹ ਹੋਏ ਨੂੰ 15 ਸਾਲ ਹੋ ਗਏ ਸਨ। ਔਰਤਾਂ ਉਸ ਨੂੰ ਆਪੋ-ਆਪਣੇ ਨੁਕਤੇ
ਅਜ਼ਮਾਏ ਹੋਏ ਦੱਸਦੀਆਂ ਰਹੀਆਂ ਸਨ। ਇੱਕ ਔਰਤ ਨੇ ਕਿਹਾ, “ ਆਪਦੇ ਸਰੀਰ ਦੀ ਚਰਬੀ ਘੱਟ ਕਰ। 10 ਕਿੱਲੋ ਦਾ ਤੇਰਾ ਢਿੱਡ ਹੈ। ਬੱਚਾ ਕਿਥੇ ਠਹਿਰੇਗਾ? “ ਇੱਕ ਸਿਆਣੀ ਔਰਤ ਨੇ ਕਿਹਾ, “ ਖ਼ਾਇਆ, ਪੀਆ ਘੱਟ ਕਰ। ਹਰੇਕ 10 ਮਿੰਟ ਪਿੱਛੋਂ ਬਾਥਰੂਮ ਚਲੀ ਜਾਂਦੀ ਹੈ। ਜਿਸ ਅੰਦਰ ਪਾਣੀ ਦਾ ਨਲ ਲੱਗਾ ਹੈ। ਬਿੰਦੇ-ਬਿੰਦੇ
ਬਾਥਰੂਮ ਤੁਰੀ ਰਹਿੰਦੀ ਹੈ। ਆਪਦੇ ਮਰਦ ਕੋਲ ਟਿਕ ਕੇ ਨਹੀਂ ਸੌਂਦੀ ਹੋਣੀ। ਇਸ ਤਰਾਂ ਤਾਂ ਬੱਚਾ
ਠਹਿਰਨਾ ਔਖਾ ਹੈ। “ ਕੈਲੋ ਦੀ ਮੰਮੀ ਨੇ ਕਿਹਾ, “ ਤੂੰ ਆਪ ਇੰਨਾ ਰਾਸ਼ਨ ਖਾਂਦੀ ਰਹਿੰਦੀ ਹੈ। ਆਪ ਪਹਿਲਵਾਨ ਵਰਗੀ ਪਈ ਹੈ। ਤੇਰਾ ਘਰਵਾਲਾ
ਡਿੱਕ-ਡਿੱਕ ਹਿੱਲਦਾ ਹੈ। ਬਾਈ ਨੂੰ ਵੀ ਚੱਜ ਦੀ ਖ਼ੁਰਾਕ ਦੇ ਦਿਆ ਕਰ। ਕਦੇ ਚਮਚਾ ਘਿਉ ਦਾ ਖੁਆ
ਦਿਆਂ ਕਰ। ਮੁਰਗ਼ੀਆਂ ਦੇ ਕੱਚੇ ਅੰਡੇ ਖਾਣ ਨਾਲ ਮਰਦਾਨਗੀ ਆਉਂਦੀ ਹੈ। “ ਗੁਆਂਢਣ ਮਾਸਟਨੀ ਨੇ ਦੱਸਿਆ, “ ਮੈਂ ਜਲੰਧਰ ਪੜ੍ਹਾਉਣ ਜਾਂਦੀ ਹਾਂ। ਸੁਣਿਆ ਹੈ, ਉਥੇ ਇਕ ਡਾਕਟਰ ਗਰਭ ਵਿੱਚ ਮਰਦ ਦੇ ਸ਼ਕਰਾਣੂ ਰੱਖਦਾ ਹੈ। ਬਹੁਤ ਸਫ਼ਲ ਜ਼ਮਾਇਆਂ ਹੋਇਆ ਡਾਕਟਰ ਹੈ। ਉਹ ਡਾਕਟਰ ਦਾ ਇੰਨਾਂ ਤਜਰਬਾ ਹੈ, ਕਿ 60 ਸਾਲਾਂ ਬਾਂਝ ਔਰਤਾਂ ਦੇ 2, 3, 4, 5, 6 ਬੱਚੇ ਇਕੋ ਬਾਰ ਹੋਏ ਹਨ। “ ਉਹ ਔਰਤ ਹਾਂ-ਹੂੰ ਕਰ ਛੱਡਦੀ ਸੀ। ਫਿਰ ਉਸ ਦੇ ਤਿੰਨ
ਬੱਚੇ ਇੱਕੋ ਬਾਰ ਹੋਏ। ਉਹ ਬੱਚੇ ਮਾਂ-ਪਿਉ ਕਿਸੇ ਵਰਗੇ ਵੀ ਨਹੀਂ ਸਨ। ਦੇਸੀ ਮੁਰਗ਼ੀਆਂ ਦੀ ਤਰਾਂ
ਰੰਗ ਬਰੰਗੇ ਨਮੂਨੇ ਸਨ।
Comments
Post a Comment