ਭਾਗ 50 ਮੇਰਾ ਆਪਦਾ ਘਰ ਕਿਹੜਾ ਹੈ? ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com ਮਹੀਨੇ ਸਾਲ ਨਿਕਲਦੇ ਗਏ। ਹੈਪੀ ਨੇ ਮੰਮੀ ਨੂੰ ਕਿਹਾ, " ਮੰਮੀ ਕੈਲਗਰੀ ਵਿੱਚ ਘਰ ਸਸਤੇ ਹਨ। ਇਸ ਤੋਂ ਵੱਡਾ ਘਰ ਬਣ ਜਾਵੇਗਾ। ਨੌਕਰੀਆਂ ਆਸਾਨੀ ਨਾਲ ਮਿਲ ਜਾਣਗੀਆਂ। “ ਹੈਪੀ ਨੂੰ ਕਿਹਾ, " ਬੇਟਾ ਤੂੰ ਆਪ ਇੱਕ ਧੀ ਦਾ ਡੈਡੀ ਬਣ ਗਿਆ। ਆਪ ਵੀ ਡੈਡੀ ਨਾਲ ਗੱਲ ਕਰ ਲਿਆ ਕਰ। ਅਸੀਂ ਇਹ ਘਰ ਨਹੀਂ ਵੇਚਣਾ। ਕਿੰਨੇ ਸਾਲ ਘਰ ਦੀਆ ਕਿਸ਼ਤਾਂ ਮੋੜਦੇ ਹੋ ਗਏ ਹਨ? ਕਦੇ ਚੱਜਦਾ ਖਾ-ਹੰਢਾ ਕੇ ਨਹੀਂ ਦੇਖਿਆ। ਮਸਾਂ ਸੁਖ ਦਾ ਸਾਹ ਆਇਆ ਹੈ। ਟਰਾਂਟੋ ਵਿੱਚ ਤੈਨੂੰ ਕੀ ਤਕਲੀਫ਼ ਹੈ? ਨਵੀਂ ਥਾਂ ਪੈਰ ਜਮਾਉਣੇ, ਸੋਖੇ ਨਹੀਂ ਹਨ। ਪੈਸਾ ਪੈਸਾ ਜੋੜ ਕੇ, ਮੂੰਹ ਬੰਨ੍ਹ ਕੇ ਘਰ ਬਣਾਇਆ। ਮੈ ਚਾਰ ਘਰ ਬੰਨ੍ਹ ਚੁੱਕੀ ਹਾਂ। ਪਹਿਲਾਂ ਮਾਂ ਬਾਪ ਦਾ ਘਰ ਆਪਦਾ ਲੱਗਦਾ ਸੀ। ਫਿਰ ਸਹੁਰੀ ਆ ਕੇ ਉਹ ਘਰ ਸੰਭਾਲਦੀ ਰਹੀ। ਤੇਰਾ ਡੈਡੀ ਬੰਬੇ ਲੈ ਗਿਆ। ਉੱਥੇ ਟਰੱਕ ਚੱਲਦੇ ਸਨ। ਫਿਰ ਉਹ ਕਿਰਾਏ ਦਾ ਘਰ ਵੀ ਆਪਦਾ ਲੱਗਦਾ ਸੀ। ਇਸ ਘਰ ਨੂੰ ਮਸਾਂ ਬਣਾਇਆਂ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਘਰ ਪੱਟਣਾ ਪੈਂਦਾ ਹੈ। ਪਿਆਰ ਤੇ ਚਾਅ ਨਾਲ ਬਣਾਈਆਂ ਚੀਜ਼ਾਂ ਅੱਧੋਂ, ਡੂਡ ਹੁੰਦੀਆਂ ਹਨ। ਜਿਹੜੀਆਂ ਚੀਜਾਂ ਚੱਕ ਨਹਿਂ ਹੁੰਦੀਆਂ। ਉਹ ਪੁਰਾਣੇ ਘਰ ਹੀ ਛੱਡਣੀਆਂ ਪੈਂਦੀਆਂ ਹਨ। ਹੁਣ ਤੂੰ ਆਪਦਾ ਘਰ ਆਪਦੇ ਨਾਮ ਲੈਣ ਨੂੰ ਫਿਰਦਾ ਹੈ। ਮੇਰਾ ਆਪਦਾ ਘਰ ਕਿਹੜਾ ਹੈ? '' ਹੈਪੀ ਦੇ ਡੈਡੀ ਬਲਦੇਵ ਸਿੰਘ ਨੇ ਬਾਹਰੋਂ ਆਉਂਦੇ ਕਿਹਾ, " ਭਾਗਵਾਨੇ ਇਸ ਉਮਰੇ ਹੋਰ ਕੀਹਦਾ ਘਰ ਵਸਾਉਣਾ ਹੈ? ਹੁਣ ਅੱਗੇ ਦੀ ਤਿਆਰੀ ਕਰ। ਰਾਮ ਰਾਮ ਕਰਿਆ ਕਰ। “ ਮਨਦੀਪ ਨੇ ਕਿਹਾ, “ ਇਹ ਘਰ ਵੇਚ ਕੇ, ਹੈਪੀ ਕੈਲਗਰੀ ਮੂਵ ਹੋਣ ਨੂੰ ਕਹਿੰਦਾ ਹੈ। ਨੌਜਵਾਨ ਬੱਚਿਆਂ ਦੀ ਗੱਲ ਮੰਨਣੀ ਵੀ ਪੈਂਦੀ ਹੈ। ਦੋਨੇਂ ਪਾਸਿਉਂ ਰੱਸਾ ਖਿੱਚਣ ਨਾਲ ਟੁੱਟ ਜਾਂਦਾ ਹੈ। ਉਵੇਂ ਰਿਸ਼ਤੇ ਬਹੁਤ ਨਾਜ਼ਕ ਹੁੰਦੇ ਹਨ। “ ਬਲਦੇਵ ਸਿੰਘ ਨੇ ਕਿਹਾ, “ ਸਾਰੀ ਜ਼ਿੰਦਗੀ ਬੰਦੇ ਦੀ ਦੌੜ ਲੱਗੀ ਰਹਿੰਦੀ ਹੈ। ਸਮਾਂ ਹੀ ਕੱਢਣਾ ਹੈ, ਜਿੱਥੇ ਮਰਜ਼ੀ ਰਹੀਏ। ਮੈ 16 ਸਾਲ ਦਾ ਸੀ। ਐਸਾ ਘਰੋ ਭੱਜਿਆ ਹੁਣ ਤੱਕ ਦਮ ਨਹੀਂ ਲਿਆ। ਮੈਂ ਟਿੱਕ ਕੇ ਨਹੀਂ ਬੈਠਿਆ। ਮਾਂ ਨੇ, ਮੈਨੂੰ ਦਸਵੀਂ ਦੀ ਫ਼ੀਸ ਦਿੱਤੀ ਸੀ। ਮੈਂ ਸੋਚਿਆ, ਮੁੜ ਕੇ ਮੌਕਾ ਹੱਥ ਨਹੀਂ ਆਉਣਾ। ਮੈਂ ਫ਼ੀਸ ਦੇ ਪੈਸਿਆਂ ਦੀ ਟਿਕਟ ਕੱਟਾ ਕੇ, ਕਲਕੱਤੇ ਭੈਣ ਕੋਲੇ ਪਹੁੰਚ ਗਿਆ। ਖੇਤੀ ਮੇਰੇ ਤੋ ਨਹੀਂ ਹੁੰਦੀ ਸੀ। “ ਹੈਪੀ ਨੇ ਕਿਹਾ, “ ਡੈਡੀ ਮੈਨੂੰ ਤਾਂ ਨਵਾਂ ਟਰੈਕਟ ਕਢਾ ਕੇ ਦੇਣ ਲਈ ਤਿਆਰ ਸੀ। ਫਿਰ ਮੈਨੂੰ ਕਿਉਂ ਖੇਤੀ ਕਰਨ ਨੂੰ ਕਹਿੰਦੇ ਸੀ? “ “ ਮੈ ਸੋਚਦਾ ਸੀ ਮੁੰਡਾ ਸ਼ਕਲ ਤੋਂ ਲਾਲ ਲੱਗਦਾ ਹੈ। ਕਿਤੇ ਜ਼ਿਮੀਦਾਰੀ ਖ਼ਾਨ ਦਾਨ ਵਿੱਚੋਂ ਨਾਂ ਚਲੀ ਜਾਵੇ। ਮੈ ਤਾਂ ਇੱਕ ਦਿਨ ਖੇਤ ਵਿੱਚ ਸੱਪ ਦੇਖ ਲਿਆ। ਮੈਂ ਸੁਣਿਆ ਉਹ ਫਰਾਟੇ ਮਾਰੇ ਜਿਵੇਂ ਠੱਠਾ ਬੜ੍ਹਕਾਂ ਮਾਰਦਾ ਹੈ। ਮੈ ਉਸ ਪਾਸੇ ਗਿਆ। ਸੱਪ ਵੱਡੇ ਟੋਕਰੇ ਜਿੰਨੀ ਜਗ੍ਹਾ ਵਿੱਚ ਗੁੰਝਲ ਮਾਰੀ ਬੈਠਾਂ ਸੀ। ਸੱਪ ਦੀ ਸਿਰੀ ਖੜ੍ਹੀ ਸੀ। ਮੈਨੂੰ ਲੱਗਾ ਜਿਵੇਂ ਕੋਈ ਤਪੱਸਵੀ ਚੌਕੜੀ ਮਾਰੀ ਭਗਤੀ ਕਰਦਾ ਹੋਵੇ। ਮੈ ਰੋਲਾ ਵੀ ਨਹੀਂ ਪਾਇਆ। ਸੱਪ ਸਿੱਧੇ ਵਾਣੀ ਭੱਜਦਾ ਹੋਵੇ ਘੋੜੇ ਤੋ ਤੇਜ਼ ਭੱਜਦਾ ਹੈ। ਆਡੇ ਲੋਟ ਵੱਟਾਂ ‘ਤੇ, ਸੜਕ ‘ਤੇ ਇਹ ਇੰਨਾ ਭੱਜ ਨਹੀਂ ਸਕਦਾ। ਜੇ ਸੱਪ ਬੰਦੇ ਦੇ ਮਗਰ ਪੈ ਜਾਵੇ। ਛੱਡਦਾ ਨਹੀਂ ਹੈ। ਪਹਿਲਾਂ ਕੁੱਝ ਨਹੀਂ ਕਹਿੰਦਾ। ਸੱਪ ਦੇਖ ਕੇ, ਦਾਖੇ ਪਿੰਡ ਤੋ ਤਿੰਨ ਮੀਲ ਭੱਜ ਕੇ ਪਿੰਡ ਆ ਗਿਆ। ਉਸ ਦਿਨ ਤੋ ਮੈ ਖੇਤ ਨਹੀਂ ਗਿਆ। ਬਾਪੂ ਸੱਪਾਂ ਨੂੰ ਮਾਰ ਦਿੰਦਾ ਸੀ। ਵਰਮੀ ਸਾਡੇ ਹੀ ਖੇਤ ਵਿੱਚ ਸੀ। ਬੂੜੀਆ ਗੁੱਗਾ ਪੂਜਣ ਦਸਵੀਂ ਵਾਲੇ ਦਿਨ ਸੇਵੀਆਂ-ਖੀਰ-ਕੜਾਹ ਲੈ ਕੇ ਆਉਂਦੀਆਂ। ਬਾਪੂ ਉਨ੍ਹਾਂ ਨੂੰ ਵਰਜਿਤ ਵੀ ਕਰਦਾ ਸੀ। ਟਿੱਚਰਾਂ ਵੀ ਕਰਦਾ। ਬਾਪੂ ਨੂੰ ਵੀ ਸੇਵੀਆਂ-ਖੀਰ-ਕੜਾਹ ਖੁਆ ਜਾਂਦੀਆਂ ਸਨ। ਮੈਂ ਖ਼ਲਾਸੀ ਤੋ ਟਰੱਕਾਂ ਦਾ ਮਾਲਕ ਬਣ ਗਾਇਆ। ਟਰੱਕ ਚਲਾਉਂਦੇ ਨੇ, ਮੈਂ 35 ਸਾਲ ਦਰਖਤਾਂ ਦੇ ਪੱਤੇ ਗਿਣੇ ਨੇ। ਲਾਡਲੇ ਨੂੰ ਸਮਝਾ, ਜਿੱਥੇ ਵੀ ਰਹੂਗਾ, ਮਿਹਨਤ ਕਰਨੀ ਪੈਣੀ ਆ। ਮੇਰੇ ਵੱਲੋਂ ਜਿੱਥੇ ਚਾਹੇ ਲੈ ਚੱਲੇ। "

Comments

Popular Posts