ਭਾਗ 44 ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਕੈਲੋ ਦੀ ਸੱਸ ਉਸ ਨੂੰ ਪਸੰਦ ਨਹੀਂ ਕਰਦੀ ਸੀ। ਹਰ ਗੱਲ ਵਿੱਚ ਕੈਲੋ ਨੂੰ ਟੋਕਦੀ ਰਹਿੰਦੀ ਸੀ। ਕੈਲੋ ਦੀ ਸਹੁਰੇ ਘਰ ਵਿੱਚ ਬਹੁਤੀ ਇੱਜ਼ਤ ਨਹੀਂ ਦਿੱਤੀ ਜਾਂਦੀ ਸੀ। ਕੈਲੋ ਨੂੰ ਕੰਮ ਵਾਲੀ ਬਣਾ ਰੱਖਿਆ ਸੀ। ਉਹ ਘਰ ਵਿੱਚ ਰਸੋਈ ਤੇ ਸਫ਼ਾਈਆਂ ਦਾ ਕੰਮ ਤੇ ਨੌਕਰੀ ਵੀ ਕਰਦੀ ਸੀ। ਸੱਸ ਉਸ ਨੂੰ ਰੋਜ਼ ਤਾਹਨੇ ਦਿੰਦੇ ਸੀ। ਉਸ ਨੇ ਕੈਲੋ ਨੂੰ ਕਿਹਾ, “ ਬਹੂ ਤੈਨੂੰ ਵਿਆਹੀ ਨੂੰ ਸਾਲ ਪੂਰਾ ਹੋ ਗਿਆ। ਕੋਈ ਖ਼ੁਸ਼ ਖ਼ਬਰੀ ਨਹੀਂ ਆਈ। ਹੁਣ ਤਾਂ ਰਿਸ਼ਤੇਦਾਰ ਵੀ ਵਿੜਕਾਂ ਲੈਂਦੇ ਹਨ। ਜੇ ਕੋਈ ਹੋਰ ਨੁਕਸ ਹੈ ਤਾਂ ਮੈਨੂੰ ਦੱਸ ਦੇ। ਮੈਂ ਕੋਈ ਹੋਰ ਪ੍ਰਬੰਧ ਕਰਾਂ। ਕੈਲੋ ਨੇ ਕਿਹਾ, “ ਮੰਮੀ ਜੀ ਮੈਂ ਤੁਹਾਨੂੰ ਦੱਸਣਾ ਹੀ ਸੀ। ਲੱਗਦਾ ਮੈਨੂੰ ਬੱਚਾ ਹੋਣ ਵਾਲਾ ਹੈ। ਮੈਂ ਸੋਚਦੀ ਸੀ, ਪਹਿਲਾਂ ਡਾਕਟਰ ਤੋਂ ਚੈਕ-ਅੱਪ ਕਰਾ ਆਵਾਂ। ਛੱਕ ਨਿਕਲ ਜਾਵੇਗਾ। ਫਿਰ ਹੀ ਤੁਹਾਨੂੰ ਦੱਸਾਂਗੀ। “ “ ਕੀ ਜ਼ਾਮਨਾਂ ਆ ਗਿਆ। ਹਰ ਗੱਲ ਡਾਕਟਰ ਤੋਂ ਪੁੱਛ ਕੇ ਕਰਦੀਆਂ ਹਨ। ਮਾੜਾ ਜਿਹਾ ਹੀ ਜਰਾ-ਠੱਰਾ ਹੁੰਦਾ ਹੈ। ਡਾਕਟਰ ਦੀ ਕਲੀਨਿਕ ਤੇ ਜਾ ਵੜਦੀਆਂ ਹਨ। ਇੱਕ ਸਾਡਾ ਜ਼ਮਾਨਾ ਸੀ। ਬੱਚੇ ਵੀ ਹੋਏ ਹਨ। ਕਦੇ ਡਾਕਟਰ ਦੀ ਸਲਾਹ ਨਹੀਂ ਪੁੱਛੀ। ਨਾਂ ਹੀ ਡਾਕਟਰ ਕੋਲ ਜਾਣ ਦੀ ਸੋਝੀ ਹੁੰਦੀ ਸੀ। ਜਦੋਂ ਤੈਨੂੰ ਪੁੱਛੋ ਕੈਲੋ ਕੰਮ ਤੋਂ ਲੇਟ ਕਿਉਂ ਆਈ ਹੈ? ਤੇਰਾ ਇੱਕੋ ਜੁਆਬ ਹੁੰਦਾ ਹੈ, “ ਡਾਕਟਰ ਦੇ ਗਈ ਸੀ। ਜੇ ਸਿਰ ਢਿੱਡ ਦੁਖਦਾ ਹੈ ਤਾਂ ਭੋਜਨ ਘਰ ਦਾ ਪੱਕਿਆ ਖਾਵੋ। ਰੋਜ ਤਾਂ ਪੀਜਾ ਖਾਦਾ ਜਾਂਦਾ ਹੈ। ਕੀ ਡਾਕਟਰ ਟੀਕਾ ਲਾ ਕੇ ਠੀਕ ਕਰ ਦੇਵੇਗਾ? ਜੇ ਕੋਈ ਚੱਜ ਦਾ ਕੰਮ ਕਰਨਾ ਹੈ, ਤਾਂ ਡਾਕਟਰ ਤੋਂ ਚੈੱਕ ਕਰਾ ਲੈ ਪਤਾ ਲੱਗ ਜਾਵੇਗਾ. ਕੀ ਮੁੰਡਾ ਹੀ ਹੋਵੇਗਾ? ਉਦਾ ਤਾਂ ਮੈਂ ਵੀ ਢਿੱਡ ਦੇਖ ਕੇ ਦੱਸ ਦਿੰਦੀ ਹਾਂ। ਮੈਨੂੰ ਤਾਂ ਲੱਗਦਾ ਹੈ ਤੇਰਾ ਤੀਖਾ ਢਿੱਡ ਹੈ, ਮੁੰਡਾ ਹੀ ਹੋਵੇਗਾ। “ “ ਮੰਮੀ ਜੀ ਦੋ ਮਿੰਟ ਪਹਿਲਾਂ ਤਾਂ ਤੁਹਾਨੂੰ ਇਹ ਨਹੀਂ ਪਤਾ ਸੀ। ਕਿ ਮੈਨੂੰ ਬੱਚਾ ਹੋਣ ਵਾਲਾ ਹੈ। ਹੁਣ ਤੁਸੀਂ ਆਪਦੀਆਂ ਅੱਖਾਂ ਨਾਲ ਮੇਰੇ ਪੇਟ ਦੀ ਸਕੈਨਿੰਗ ਕਰਕੇ ਮੁੰਡਾ ਵੀ ਦੇਖ ਲਿਆ। “ “ ਹੁਣ ਕੋਈ ਕੰਮ ਵੀ ਕਰ ਲੈ। ਮੇਰੇ ਮੂਹਰੇ ਢਾਕਾ ਤੇ ਹੱਥ ਧਰ ਕੇ ਖੜ੍ਹ ਗਈ। ਭਾਂਡਿਆਂ ਦੀ ਸਿੰਖ ਭਰੀ ਪਈ ਹੈ। ਨਾਲੇ ਮੈਨੂੰ ਚਾਹ ਦੀ ਘੁੱਟ ਕਰਕੇ ਪਿਲਾ ਦੇ। ਕੈਲੋ ਦੇ ਸਹੁਰੇ ਮਿਹਰੂ ਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਉਸ ਨੇ ਕਿਹਾ, “ ਮੈਨੂੰ ਤਾਂ ਪਤਾ ਹੈ, ਪ੍ਰੇਮ ਦੇ ਪੁੱਤਰ ਪੈਂਦਾ ਹੋਵੇਗਾ। ਬਹੂ ਦੇ ਬੱਚਾ ਹੋਣ ਵਾਲਾ ਹੈ। ਪ੍ਰੇਮ ਦੀ ਮਾਂ ਹੁਣ ਤੂੰ ਘਰ ਦਾ ਕੰਮ ਕਰ ਲਿਆ ਕਰ। ਬੱਚਾ ਹੋਣ ਪਿੱਛੋਂ ਸਾਰੀ ਉਮਰ ਕੈਲੋ ਨੇ ਹੀ ਕੰਮ ਕਰਨਾ ਹੈ। “ “ ਪ੍ਰੇਮ ਦੇ ਡੈਡੀ ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ। ਸਾਰੇ ਕੰਮ ਤਾਂ ਇਸੇ ਨੂੰ ਕਰਨੇ ਪੈਣੇ ਹਨ। ਆਟਾ ਮੇਰੇ ਤੋਂ ਨਹੀਂ ਗੁੱਝਦਾ। ਗੁੱਟ ਦੁਖਦੇ ਹਨ। ਜੇ ਭਾਂਡੇ ਮਾਂਜਦੀ ਹਾਂ। ਲਸਣ, ਪਿਆਜ਼ ਛਿੱਲਦੀ ਹਾਂ। ਮੇਰੇ ਹੱਥਾਂ ਤੇ ਜ਼ਖ਼ਮ ਹੋ ਜਾਂਦੇ ਹਨ। “ “ ਕੋਈ ਨਹੀਂ ਤੇਰੇ ਹੱਥਾਂ ਵਿੱਚ ਕੀੜੇ ਪੈਂਦੇ। ਬਹੂ ਆਉਣ ਤੋਂ ਪਹਿਲਾ ਤਾਂ ਕਦੇ ਕੋਈ ਬਿਮਾਰੀ ਤੇਰੇ ਨੇੜੇ ਨਹੀਂ ਲੱਗੀ ਸੀ। ਆਪੇ ਹੁਣੇ ਕੈਲੋ ਨੂੰ ਤੂੰ ਆਪ ਹੀ ਦੱਸ ਰਹੀ ਸੀ, “ ਤੂੰ ਕਦੇ ਡਾਕਟਰ ਦੇ ਨਹੀਂ ਗਈ ਸੀ। ਹੁਣ ਤੇਰੇ ਗੋਡੇ, ਗਿੱਟੇ ਸਬ ਕੁੱਝ ਦੁਖਦਾ ਹੈ। “ “ ਇੰਨੀ ਹੀ ਨੂੰਹ ਨਾਲ ਹਮਦਰਦੀ ਹੈ। ਪ੍ਰੇਮ ਦੇ ਡੈਡੀ ਭਾਂਡੇ ਤੂੰ ਆਪ ਮਾਂਜ ਲਿਆ ਕਰ। ਮੈਨੂੰ ਕੀ ਹੈ? ਭਾਵੇਂ ਦਾਲ ਸਬਜ਼ੀ ਧਰ ਕੇ ਰੋਟੀਆਂ ਵੀ ਪੱਕਾ ਕੇ ਸਾਨੂੰ ਖੁਆ ਦਿਆਂ ਕਰ। “ “ ਤੂੰ ਬੈਠ ਕੇ ਆਪਣੇ ਹੱਥ ਪੈਰ ਦੇਖ-ਦੇਖ ਕੇ ਜਿਉਂਈ ਚੱਲ। ਮੈਂ ਆਪੇ ਘਰ ਦਾ ਕੰਮ ਕਰੂਗਾ। ਅੱਗੇ ਵੀ ਕੈਲੋ ਦੇ ਆਉਣ ਤੋਂ ਪਹਿਲਾ ਦਾਲ, ਸਬਜ਼ੀ ਨੂੰ ਮੈਂ ਹੀ ਤੜਕਾ ਲਗਾਉਂਦਾ ਸੀ। ਹੁਣ ਤਾਂ ਮੇਰੇ ਪੋਤਾ ਹੋਣ ਵਾਲਾ ਹੈ। ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ। ਕੈਲੋ ਪੁੱਤ ਤੈਨੂੰ ਬੱਚਾ ਹੋਣ ਵਾਲਾ ਹੈ। ਤੂੰ ਵੀ ਚੰਗੀ ਖ਼ਰਾਕ ਦੁੱਧ-ਘਿਉ ਖਾਇਆ, ਪੀਆ ਕਰ। ਮੰਮੀ-ਡੈਡੀ ਦੀ ਬਹਿਸ ਸੁਣ ਕੇ, ਪ੍ਰੇਮ ਦੀ ਅੱਖ ਖੁੱਲ ਗਈ ਸੀ। ਦੁਪਹਿਰ ਦਾ ਇੱਕ ਵੱਜ ਗਿਆ ਸੀ। ਫਿਰ ਵੀ ਪ੍ਰੇਮ ਔਖਾ ਸੀ। ਉਸ ਨੂੰ ਜਗਾ ਦਿੱਤਾ ਸੀ। ਉਸ ਨੇ ਕਿਹਾ, “ ਮੰਮੀ-ਡੈਡੀ ਤੁਸੀਂ ਕਿਉਂ ਰੌਲਾ ਪਾਇਆ ਹੈ? ਮੇਰੀ ਕੱਚੀ ਨੀਂਦ ਖੁੱਲ ਗਈ। ਹੁਣ ਸਾਰੀ ਦਿਹਾੜੀ ਤੋੜ ਲੱਗੇਗੀ। ਹੁਣੇ ਸ਼ਰਾਬ ਦਾ ਪੈੱਗ ਪੀਣਾ ਪੈਣਾ ਹੈ। ਜੇ ਤੁਹਾਨੂੰ ਮੁੰਡਾ ਚਾਹੀਦਾ ਹੈ। ਮੇਰੇ ਮੁੰਡਾ ਹੀ ਹੋਵੇਗਾ। ਮੰਮੀ-ਡੈਡੀ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਸਾਰਾ ਕੰਮ ਆਪੇ ਕੈਲੋ ਕਰੇਗੀ। ਸਹੁਰਾ-ਸੱਸ, ਪ੍ਰੇਮ ਇਹੀ ਚਾਹੁੰਦੇ ਸਨ। ਕੈਲੋ ਦੇ ਮੁੰਡਾ ਹੀ ਹੋਵੇ। ਸ਼ਰਾਬ ਦਾ ਪੈੱਗ ਪੀ ਕੇ, ਪ੍ਰੇਮ ਘਰ ਤੋਂ ਬਾਹਰ ਸਿਗਰਟ ਪੀਣ ਚਲਾ ਗਿਆ ਸੀ। ਸਾਰਾ ਟੱਬਰ ਮਰਾਸੀਆਂ ਵਾਂਗ ਇੱਕ ਦੂਜੇ ਨੂੰ ਭੰਡਦੇ ਸਨ। ਹਰ ਰੋਜ਼ ਘਰ ਵਿੱਚ ਇਦਾ ਹੀ ਝੱਜੂ ਪੈਂਦਾ ਸੀ। ਤੂੰ-ਤੂੰ, ਮੈਂ-ਮੈਂ ਪਿੱਛੋਂ ਸਾਰਾ ਕੰਮ ਕੈਲੋ ਨੂੰ ਹੀ ਕਰਨਾ ਪੈਂਦਾ ਸੀ। ਬੱਚਾ ਹੋਣ ਵਾਲਾ ਸੀ। ਫਿਰ ਵੀ ਕੈਲੋ ਸਾਰੇ ਟੱਬਰ ਨੂੰ ਖਾਣਾ ਬਣਾ ਕੇ ਖੁਆਦੀ ਸੀ। ਕੈਲੋ ਨੇ ਬੇਟੇ ਨੂੰ ਹਸਪਤਾਲ ਵਿੱਚ ਜਨਮ ਦਿੱਤਾ। ਬੇਟਾ ਹੋਣ ਕਰਕੇ, ਘਰ ਵਿੱਚ ਰੋਜ਼ ਹੀ ਆਏ ਰਿਸ਼ਤੇਦਾਰਾਂ ਨੂੰ ਸ਼ਰਾਬ ਪਿਆਈ ਜਾਂਦੀ ਸੀ। ਕੈਲੋ ਮੁੰਡੇ ਨੂੰ ਲੈ ਕੇ ਘਰ ਆ ਗਈ ਸੀ। ਉਦੋਂ ਹੀ ਪ੍ਰੇਮ ਨੇ ਮੁੰਡੇ ਦੇ ਮੂੰਹ ਨੂੰ ਉਂਗਲੀ ਨਾਲ ਸ਼ਰਾਬ ਲਾਈ ਸੀ। ਉਸ ਦਾ ਨਾਮ ਰਿੱਕੀ ਰੱਖਿਆ। ਫਿਰ ਤਾਂ ਜਦੋਂ ਵੀ ਪ੍ਰੇਮ ਜਾਂ ਮਿਹਰੂ ਸ਼ਰਾਬ ਪੀਂਦੇ ਸਨ। ਰਿੱਕੀ ਨੂੰ ਪੈੱਗ ਵਿੱਚ ਉਂਗਲੀ ਡੁਬਕੋ ਕੇ ਚਟਾਉਂਦੇ ਸਨ। ਇੱਕ ਦਿਨ ਐਸਾ ਵੀ ਆ ਗਿਆ। ਰਿੱਕੀ ਆਪ ਸ਼ਰਾਬ ਦਾ ਪੈੱਗ ਪਾ ਕੇ, ਦਾਦੇ ਤੇ ਪਿਉ ਦੀ ਗਲਾਸੀ ਨਾਲ ਟਕਰਾਉਣ ਲੱਗ ਗਿਆ ਸੀ। ਜਦੋਂ ਉਸ ਨੂੰ ਸ਼ਰਾਬ ਨਾ ਮਿਲਦੀ। ਦਾਦੇ ਤੇ ਪਿਉ ਨੂੰ ਗਾਲ਼ਾਂ ਕੱਢਦਾ ਸੀ। ਰਿੱਕੀ ਨੇ ਦਸਵੀਂ ਦੀ ਪੜ੍ਹਾਈ ਵੀ ਵਿੱਚੇ ਛੱਡ ਦਿੱਤੀ। ਕੋਈ ਨੌਕਰੀ ਨਹੀਂ ਕਰਦਾ ਸੀ। ਪੂਰਾ ਦਿਨ ਦਾਦੇ ਤੇ ਪਿਉ ਵਾਂਗ ਸ਼ਰਾਬੀ ਹੋ ਕੇ ਪਿਆ ਰਹਿੰਦਾ ਸੀ। ਘਰ ਵਿੱਚ ਤਿੰਨ ਸ਼ਰਾਬੀ ਸਨ। ਹਰ ਸਮੇਂ ਘਰ ਵਿਚੋਂ ਸ਼ਰਾਬ ਦੀ ਬਦਬੂ ਆਉਂਦੀ ਰਹਿੰਦੀ ਸੀ। ਸ਼ਾਇਦ ਇਸ ਦੁੱਖੋਂ ਹੀ ਕੈਲੋ ਦੀ ਸੱਸ ਨੂੰ ਕੈਂਸਰ ਹੋ ਗਿਆ ਸੀ। ਘਰ ਵਿੱਚ ਹਰ ਸਮੇਂ ਨਸ਼ੇ ਵਿੱਚ ਇੱਧਰ-ਉੱਧਰ ਡਿੱਗੇ ਪਏ ਬੰਦੇ ਦੇਖ ਕੇ, ਸ਼ਰਾਬੀਆਂ ਨਾਲ ਕਲੇਸ਼ ਕਰਕੇ ਕੈਂਸਰ ਹੀ ਹੋਣਾ ਹੈ। ਇੱਕ ਦਿਨ ਉਹ ਮਰ ਗਈ ਸੀ। ਦਾਦੇ, ਪੋਤੇ ਤੇ ਪਿਉ ਦੇ ਲੜਨ ਨੂੰ ਹੁਣ ਕੈਲੋ ਹੀ ਰਹਿ ਗਈ ਸੀ। ਹੁਣ ਇਹ ਤਿੰਨੇ ਲੜਨ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ, ਕੈਲੋ ਦੇ ਦੁਆਲੇ ਹੋਏ ਰਹਿੰਦੇ ਸਨ। ਜਾਂ ਤਿੰਨੇ ਆਪਸ ਵਿੱਚ ਲੜਦੇ ਰਹਿੰਦੇ ਸਨ। ਕੈਲੋ ਨੂੰ ਇਸ ਲੜਾਈ ਵਿਚੋਂ ਨਿਕਲਣ ਦਾ ਹੱਲ ਨਹੀਂ ਲੱਭ ਰਿਹਾ ਸੀ। ਫਿਰ ਇੱਕ 

Comments

Popular Posts