ਭਾਗ 11 ਲਾਲਚੀ ਬੰਦੇ ਤੋਂ ਬਚੋ ਜ਼ਿੰਦਗੀ
ਐਸੀ ਵੀ ਹੈ
-ਸਤਵਿੰਦਰ
ਕੌਰ ਸੱਤੀ (ਕੈਲਗਰੀ)- ਕੈਨੇਡਾ
ਲਾਲਚ
ਬਾਰੇ ਸਾਰੇ ਜਾਣਦੇ ਹਨ। ਲਾਲਚੀ ਉੱਤੇ ਜਮਾਂ ਵੀ ਜ਼ਕੀਨ ਨਾਂ ਕਰੋ। ਲਾਲਚੀ ਬੰਦਾ ਵਿਕ ਸਕਦਾ ਹੈ। ਦੂਜੇ
ਨੂੰ ਵੀ ਵੇਚ ਸਕਦਾ ਹੈ। ਉਸ ਨੂੰ ਦੌਲਤ, ਸ਼ੌਰਤ,
ਹੁਸਨ ਹਾਸਲ ਕਰਨ ਦਾ ਅਸਲੀ
ਟੀਚਾ ਹੁੰਦਾ ਹੈ। ਇਸੇ ਦਾ ਹੀ ਮਾਣ ਕਰਦਾ ਹੈ। ਇਸ ਲਈ ਇਹ ਕਿਸੇ ਦੀ ਇੱਜ਼ਤ ਉਤਾਰ ਸਕਦਾ ਹੈ। ਲੁੱਟ ਸਕਦਾ
ਹੈ। ਕਿਸੇ ਨੂੰ ਜਾਨੋਂ ਮਾਰ ਵੀ ਸਕਦਾ ਹੈ। ਕੋਈ ਵੀ ਹੇਰਾ ਫੇਰੀ ਕਰ ਸਕਦਾ ਹੈ। ਰੱਬ ਚੇਤੇ ਨਹੀਂ ਰਹਿੰਦਾ।
ਹਰ ਕੂੜ ਤੋਲਦਾ ਹੈ। ਹਰ ਹੇਰ ਫੇਰ ਕਰਦਾ ਹੈ। ਉਸ ਨੂੰ ਪੈਸੇ, ਚੀਜ਼
ਤੱਕ ਮਤਲਬ ਹੁੰਦਾ ਹੈ। ਥੋੜ੍ਹਾ ਹੋਰ ਇਕੱਠਾ ਕਰਦਾ ਕਰਦਾ ਰੱਜਦਾ ਨਹੀਂ। ਜੇ ਰੱਬ ਹੱਥ ਆ ਜਾਵੇ,
ਉਸ ਨੂੰ ਵੀ ਵੇਚ ਸਕਦਾ ਹੈ।
ਲਾਲਚੀ ਬੰਦੇ ਉਸ ਨੂੰ ਹੀ ਵੇਚਦੇ ਹਨ। ਜੋ ਸਬ ਤੋਂ ਵੱਧ ਨਜੀਦੀਕ ਹੋਵੇ। ਲਾਲਚ ਵਿੱਚ ਆ ਕੇ ਤੁਹਾਡੇ
ਸਾਰੇ ਭੇਤ ਦੂਜਿਆਂ ਨੂੰ ਦੱਸ ਸਕਦਾ ਹੈ। ਹੋ ਸਕਦਾ ਹੈ, ਆਪਣਾ ਫ਼ਾਇਦਾ ਲੈਣ ਲਈ ਝੂਠ ਵੀ ਬੋਲ ਦੇਵੇ। ਐਸੀ
ਥਾਂ ਫਸਾ ਦੇਵੇਗਾ ਮੁੜ ਕੇ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭੇਗਾ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ
ਹਨ।
ਲੋਭੀ
ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ
ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥ ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥ ਸਤਸੰਗਤਿ
ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥ ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥
{ਪੰਨਾ 1417}
ਲੋਭ
ਬਹੁਤ ਤਰਾਂ ਦੇ ਹੁੰਦੇ ਹਨ। ਕਿਸੇ ਨੂੰ ਪੈਸੇ ਦਾ ਲਾਲਚ ਹੁੰਦਾ ਹੈ। ਕਈ ਨਾਲ ਸੁੰਦਰ ਔਰਤਾਂ ਵੀ ਵੱਧ
ਤੋਂ ਵੱਧ ਹੁੰਢਾਂਉਂਦੇ ਹਨ। ਕਈ ਆਪ ਨੂੰ ਗਹਿਣਿਆਂ ਨਾਲ ਸਜਾਉਂਦੇ ਹਨ। ਕਈਆਂ ਨੂੰ ਰਾਜਨੀਤੀ ਦਾ ਸ਼ੌਕ
ਹੁੰਦਾ ਹੈ। ਕਈ ਆਪ ਨੂੰ ਧਾਰਮਿਕ ਹੋ ਕੇ ਦਿਖਾਉਂਦੇ ਹਨ। ਧਰਮੀ ਬੰਦੇ ਵੀ ਇਸ ਲਾਲਚ ਦੀ ਲਪੇਟ ਵਿੱਚ
ਆ ਜਾਂਦੇ ਹਨ। ਰੱਬ ਦੇ ਘਰ ਤਾਂ ਬਹੁਤ ਕੀਮਤੀ ਚੀਜ਼ਾਂ ਹਨ। ਧਰਮੀ ਬੰਦੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ
ਕਰਨ ਲਈ ਲੋਕਾਂ
ਦੀ ਨਜ਼ਰ ਵਿੱਚ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਹੋਰਾਂ ਨੂੰ ਪੈਰਾਂ ਵਿੱਚ ਰੋਲਣ ਦੀ ਕੋਸ਼ਿਸ਼ ਕਰਦੇ
ਹਨ। ਇਸ ਨਾਲ ਪਹਿਲਾਂ ਆਪ ਉਹ ਉਸ ਦੀਆਂ ਨਜ਼ਰਾਂ ਵਿੱਚ ਗਿਰ ਜਾਂਦੇ ਹਨ। ਆਪਾ ਸਭ ਆਪਣੇ ਬਾਰੇ ਪੂਰੀ ਤਰਾਂ
ਜਾਣਦੇ ਹਾਂ। ਦੂਜੇ ਹਰ ਬੰਦੇ ਬਾਰੇ ਵੀ ਸਭ ਪਤਾ ਹੁੰਦਾ ਹੈ। ਕਿੰਨੀ ਕੁ ਕਰਨੀ ਦਾ ਮਾਲਕ ਹੈ। ਪਰ ਜੇ
ਲਾਲਚੀ ਬੰਦੇ ਬਾਰੇ ਜਾਣਦੇ ਹੋ। ਉਸ ਤੋਂ ਪਰੇ ਦੂਰ ਹੱਟ ਜਾਵੋ। ਪਤਾ ਨਹੀਂ ਕਿਹੜੀ ਚਾਲ ਨਾਲ ਰਗੜਾ ਲਾ
ਜਾਵੇ। ਇਹ ਕਿਸੇ ਦੇ ਮਿੱਤ ਨਹੀਂ ਹੁੰਦੇ। ਹਰ ਕੀਮਤੀ ਸਮਾਨ ਤੇ ਲੋਕਾਂ ਦੀ ਸਰੋਤ ਕਮਾਉਣ ਲਈ ਕੋਈ ਵੀ
ਪੁੱਠਾ ਸਿੱਧਾਂ ਕੰਮ ਕਰਨ ਵਿੱਚ ਲਾਲਚੀ ਢਿੱਲ ਨਹੀਂ ਕਰੇਗਾ। ਲਾਲਚੀ ਨੂੰ ਹੋਰ-ਹੋਰ ਕੰਮ ਦਾ ਲਾਲਚ ਵਧੀ
ਜਾਂਦਾ ਹੈ। ਬਹੁਤ ਲੋਕ ਧੰਨ ਇਕੱਠਾ ਕਰਦੇ ਰਹਿੰਦੇ ਹਨ। ਖ਼ਰਚਾ ਘੱਟ ਕਰਦੇ ਹਨ। ਇਕੱਠਾ ਵੱਧ ਕਰਦੇ ਹਨ।
ਬੰਦੇ ਦੇ ਮਰਨ ਵੇਲੇ ਨਾਲ ਕੁੱਝ ਸਾਥ ਨਹੀਂ ਜਾਂਦਾ। ਉਨ੍ਹਾਂ ਹੀ ਕਮਾਵੋ, ਜ਼ਿੰਦਗੀ ਸੌਖੀ ਤਰਾਂ ਲੰਘ ਜਾਵੇ। ਉਹ ਕੰਮ ਕਰੀਏ,
ਜੋ ਦੂਜਿਆਂ ਨੂੰ ਵੀ ਨੁਕਸਾਨ
ਨਾਂ ਪਹੁੰਚਾਵੇ। ਔਰੰਗਜ਼ੇਬ ਨੂੰ ਲੋਕ ਲਾਲਚੀ ਕਹਿੰਦੇ ਹਨ। ਉਸ ਨੇ ਆਪਣੇ ਸਭ ਮਾਰ ਦਿੱਤੇ ਸਨ। ਕੀ ਅੱਜ
ਦੇ ਲੋਕ ਵੀ ਐਸੇ ਤਾਂ ਨਹੀਂ ਹਨ? ਪੁੱਤਰ
ਆਪਣੇ ਹੀ ਬਾਪ ਦੀ ਜਿਉਂਦੇ ਜੀਅ ਜਾਇਦਾਦ ਆਪਣੇ ਨਾਮ ਕਰਾ ਲੈਂਦਾ ਹੈ। ਕਈਆਂ ਵੱਲੋਂ ਮਾਪਿਆਂ ਨੂੰ ਮਾਰ
ਵੀ ਦਿੱਤਾ ਜਾਂਦਾ ਹੈ। ਜ਼ਮੀਨ ਕਿਸੇ ਦੇ ਵੀ ਨਾਮ ਹੋਵੇ। ਰੋਟੀ ਤਾਂ ਖਾਣ ਨੂੰ ਮਿਲ ਹੀ ਜਾਣੀ ਹੈ। ਪਰ
ਬੰਦਾ ਸੋਚਦਾ ਹੈ। ਮੇਰਾ ਹੀ ਸਭ ਕੁਛ ਹੋ ਜਾਵੇ। ਮੈਂ ਹੀ ਦੁਨੀਆ ਉੱਤੇ ਸਭ ਤੋਂ ਉੱਚਾ ਹੋਵਾਂ। ਸਾਰੀ
ਪਾਵਰ ਮੇਰੇ ਹੱਥ ਵਿੱਚ ਆ ਜਾਵੇ। ਸਭ ਨੂੰ ਭੁੱਖਾ ਮਾਰ ਦੇਵਾਂ। ਭਰਾ-ਭਰਾ ਨੂੰ ਸੁੱਖੀ ਦੇਖ ਕੇ ਰਾਜ਼ੀ
ਨਹੀਂ ਹੈ। ਗੁਆਂਢੀ ਦੀ ਘਰ ਦੀ ਛੱਤ ਉਸ ਦੇ ਘਰ ਤੋਂ ਉੱਚੀ ਨਾਂ ਹੋਵੇ। ਅਗਰ ਕੁਛ ਦੂਜੇ ਕੋਲ ਵੱਧ ਦਿਸ
ਜਾਵੇ। ਅੱਗ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ।
ਅਮਨ
ਨੂੰ ਨਾਨਕਿਆਂ ਦੀ ਬਹੁਤ ਜ਼ਮੀਨ ਮਿਲ ਗਈ ਸੀ। ਉਹ ਨਾਨਕੇ ਢੇਰੀ ਤੇ ਬੈਠਾ ਸੀ। ਉਸ ਦੀ ਮੰਮੀ ਇਕੱਲੀ ਔਲਾਦ
ਸੀ। ਹੋਰ ਕੋਈ ਉਸ ਦੇ ਭੈਣ ਭਰਾ ਨਹੀਂ ਸੀ। 100 ਕਿੱਲਾ ਇਕੱਲੀ ਨੂੰ ਹੀ ਆਉਂਦਾ ਸੀ। ਮਾਂ ਦੇ ਮਰਨ ਪਿੱਛੋਂ ਸਾਰੀ ਜ਼ਮੀਨ ਉਸ ਦੇ
ਪੁੱਤਰ ਅਮਨ ਦੀ ਹੋ ਗਈ ਸੀ। ਕੰਮ ਨੂੰ ਉਸ ਨੇ ਕਦੇ ਹੱਥ ਨਹੀਂ ਲਾਇਆ ਸੀ। ਇਕੱਲਾ ਪੁੱਤਰ ਹੋਣ ਦੇ ਕਰਕੇ
ਬਹੁਤ ਲਾਡਲਾ ਸੀ। ਸਗੋਂ ਉਸ ਦੇ ਆਪਣੇ ਕੰਮਾਂ ਲਈ ਚਾਹ-ਪਾਣੀ ਪਿਲਾਉਣ ਲਈ ਨੌਕਰ ਸਨ। ਮਾਂ ਨੇ ਮਰਨ ਪਿੱਛੋਂ
ਹੀ ਉਸ ਨੇ ਵਿਆਹ ਕਰਾਉਣ ਬਾਰੇ ਸੋਚਿਆ। ਉਹ ਕੋਈ ਐਸੀ ਸਾਮੀ ਲੱਭ ਰਿਹਾ ਸੀ। ਜੋ ਮਾਂ ਵਾਂਗ ਪੇਕਿਆਂ
ਤੋਂ ਜ਼ਮੀਨ ਲੈ ਕੇ ਆਵੇ। ਵਿਚੋਲੇ ਬਣਨ ਵਾਲਿਆਂ ਨੂੰ ਉਸ ਨੇ ਮਨ ਦੀ ਇੱਛਾ ਦਸ ਦਿੱਤੀ ਸੀ। ਉਸ ਦੇ ਨਾਨਕਿਆਂ
ਨੂੰ ਤਾਂ ਮੁਰੱਬੇ ਬੰਦੀ ਵੇਲੇ ਜ਼ਮੀਨ ਮਿਲੀ ਸੀ। ਅੱਜ ਕਲ ਕਿਸੇ ਕੋਲ ਹੀ ਐਨੀ ਜ਼ਮੀਨ ਹੋਵੇਗੀ। ਪਰ ਉਸ
ਨੂੰ 50 ਕਿੱਲਿਆਂ ਵਾਲੀ ਕੁੜੀ ਦਾ
ਰਿਸ਼ਤਾ ਆਇਆ ਸੀ। ਅਮਨ ਦਾ ਜਦੋਂ ਵਿਆਹ ਹੋਇਆ ਸੀ। ਉਹ ਦਾਜ ਵਿੱਚ ਹੀ ਜ਼ਮੀਨ ਦੀ ਰਿਜ਼ਸਟੀ ਆਪਣੇ ਨਾਂਮ
ਲੈ ਕੇ ਆਈ ਸੀ। ਅਮਨ ਦਾ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। 150 ਕਿਲਿਆਂ ਦੀ ਜਾਇਦਾਦ ਬਣ ਗਈ। ਸੀ। ਉਹ ਕਿਸੇ ਦੀ
ਇੱਜ਼ਤ ਨਹੀਂ ਕਰਦਾ ਸੀ। ਗ਼ਰੀਬ ਲੋਕਾਂ ਦੀ ਪੈਲੀ ਵੀ ਆਪਣੇ ਨਾਮ ਕਰ ਰਿਹਾ ਸੀ। ਉਨ੍ਹਾਂ ਨੂੰ ਥੋੜ੍ਹੀ
ਲੋੜੀਂਦੀ ਰਾਸ਼ੀ ਦੇ ਕੇ ਆਪ ਮਾਲਕ ਬਣੀ ਜਾਂਦਾ ਸੀ। ਪਤਨੀ ਨਾਲ ਵੀ ਲੜਦਾ ਰਹਿੰਦਾ ਸੀ। ਅੱਕੀ ਹੋਈ ਉਸ
ਦੀ ਪਤਨੀ ਉਸ ਨੂੰ ਛੱਡ ਗਈ। ਕਾਨੂੰਨ ਨੇ ਅਮਨ ਦੀ ਜੱਦੀ ਜਾਇਦਾਦ ਦਾ ਅੱਧਾ ਹਿੱਸਾ ਉਸ ਦੀ ਵਹੁਟੀ ਨੂੰ
ਵੰਡ ਦਿੱਤਾ ਸੀ। ਅਮਨ ਨੇ ਉਸ ਦਿਨ ਹੀ ਮੰਜਾ ਫੜ ਲਿਆ ਸੀ। ਜ਼ਮੀਨ ਦਾ ਗ਼ਮ ਖਾ ਗਿਆ। ਕੁੱਝ ਹੀ ਦਿਨਾਂ
ਵਿੱਚ ਉਹ ਮਰ ਗਿਆ।
Comments
Post a Comment