ਭਾਗ 10 ਸਰੀਰ ਨੂੰ ਤਾਜਾਂ, ਤੰਦਰੁਸਤ, ਚੱਲਦਾ ਰੱਖਣ ਲਈ, ਵਧੀਆਂ ਤਾਜ਼ੀ ਖ਼ੁਰਾਕ ਖਾਣ ਦੀ ਲੋੜ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਨਿਰਮਲ ਲੋਕਾਂ ਦੇ ਭਾਂਡੇ ਚੱਟਦਾ ਫਿਰਦਾ ਸੀ। ਉਹ ਕੋਈ ਨੌਕਰੀ ਨਹੀਂ ਕਰਦਾ ਸੀ। ਉਸ ਦੇ ਦੋ ਬੱਚੇ ਮੁੰਡਾ, ਕੁੜੀ ਸਨ। ਨਿਰਮਲ ਦੀ ਪਤਨੀ ਜੱਗੀ ਹੀ ਬੱਚਿਆਂ ਨੂੰ ਸੰਭਾਲਦੀ ਸੀ। ਉਹ ਦੋ ਨੌਕਰੀਆਂ ਕਰ ਕਰਦੀ ਸੀ। ਬੱਚਿਆਂ ਦੇ ਖ਼ਰਚੇ ਤੋਰਦੀ ਸੀ। ਨਿਰਮਲ ਦੇ ਭਰਾ ਦਾ ਪਰਿਵਾਰ ਵੀ ਨਾਲ ਹੀ ਰਹਿੰਦਾ ਸੀ। ਉਸ ਦੇ ਮੁੰਡਾ, ਕੁੜੀ ਸਨ। ਉਸ ਦੀ ਪਤਨੀ ਤਾਰੋ ਨੂੰ ਅਧਰੰਗ ਹੋ ਗਿਆ ਸੀ। ਉਸ ਦੇ ਹਿੱਸੇ ਦਾ ਕੰਮ ਵੀ ਜੱਗੀ ਨੂੰ ਕਰਨਾ ਪੈਂਦਾ ਸੀ। ਉਸ ਨੂੰ ਸੰਭਾਲਣਾ ਪੈਂਦਾ ਸੀ। ਸਗੋਂ ਉਸ ਦੇ ਖਾਣ-ਪੀਣ ਦਾ ਵੀ ਖ਼ਿਆਲ ਰੱਖਣਾ ਪੈਂਦਾ ਸੀ। ਨਰਸ ਇਸ ਨੂੰ ਨਹਾ ਕੇ, ਸਾਫ਼ ਕੱਪੜੇ ਪੁਆ ਜਾਂਦੀ ਸੀ। ਤਾਰੋ ਦੇ ਸੌਣ ਲਈ ਉਸ ਨੂੰ ਕੰਪਿਊਟਰ ਵਾਲਾ ਕਮਰਾ ਦਿੱਤਾ ਹੋਇਆ ਸੀ। ਉਸ ਦੀਆਂ ਲੱਤਾਂ ਤੋਂ ਬਿਲਕੁਲ ਚੱਲ ਨਹੀਂ ਹੁੰਦਾ ਸੀ। ਬਾਕੀ ਸਾਰੇ ਕਮਰੇ ਉੱਪਰਲੀ ਮੰਜ਼ਲ ਉੱਤੇ ਜਾਂ ਬੇਸਮਿੰਟ ਵਿੱਚ ਸਨ। ਤਾਰੋਂ ਪੌੜੀਆਂ ਚੜ੍ਹ-ਉੱਤਰ ਨਹੀਂ ਸਕਦੀ ਸੀ। ਔਖੀ ਹੋ ਕੇ ਆਪ ਹੀ ਵੀਲ ਚੇਅਰ ਉੱਤੇ ਬੈਠਦੀ ਸੀ। ਕਿਉਂਕਿ ਉਸ ਦੇ ਡਾਕਟਰ ਦਾ ਕਹਿਣਾ ਸੀ, “ ਇੰਨੀ ਕੁ ਹਿੰਮਤ ਵੀਲ ਚੇਅਰ ਉੱਤੇ ਬੈਠਣ-ਊਠਣਾ ਦੀ ਕਰਨੀ ਜ਼ਰੂਰੀ ਹੈ। ਬਾਥਰੂਮ ਵੀ ਆਪ ਜਾਣਾ ਚਾਹੀਦਾ ਹੈ। “ ਤਾਰੋਂ ਦੇ ਬਿਮਾਰ ਹੋਣ ਪਿੱਛੋਂ ਹੀ ਨਹਾਉਣ ਲਈ ਬਾਥਰੂਮ ਉਸ ਦੇ ਕਮਰੇ ਨਾਲ ਬਣਾਇਆ ਸੀ। ਬਾਥਰੂਮ ਇਸ ਤਰਾਂ ਦਾ ਸੀ। ਉਸ ਨੂੰ ਇਕੱਲੇ ਜਾਣ ਵਿੱਚ ਵੀ ਮੁਸ਼ਕਲ ਨਹੀਂ ਆਉਂਦੀ ਸੀ। ਜੱਗੀ ਦੀ ਮਿਹਰਬਾਨੀ ਕਰਕੇ ਹੀ ਇਹ ਘਰ ਵਿੱਚ ਸੀ। ਜੇ ਨੌਜਵਾਨ ਬੱਚਿਆਂ ਤੇ ਪਤੀ ਦੇ ਬੱਸ ਪੈ ਜਾਂਦੀ। ਸ਼ਾਇਦ ਤਾਰੋਂ ਨੂੰ ਕਿਸੇ ਬਿਮਾਰਾਂ ਦੇ ਸੈਂਟਰ ਵਿੱਚ ਸਦਾ ਲਈ ਛੱਡ ਦਿੰਦੇ। ਸਰੀਰ ਦੇ ਗਲੇ, ਸੁੱਕੇ ਅੰਗ ਨੂੰ ਕੱਟ ਕੇ ਕੂੜੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਉਵੇਂ ਦੁਨੀਆ ਦੇ ਰਿਸ਼ਤੇ ਹਨ। ਜਿਸ ਅੰਗ, ਰਿਸ਼ਤੇ ਦੀ ਲੋੜ ਨਹੀਂ ਹੈ, ਉਸ ਨੂੰ ਸੰਭਾਲਣ ਦੀ ਲੋੜ ਨਹੀਂ ਹੈ। ਲੋਕ ਬਹੁਤ ਸਿਆਣੇ ਹੋ ਗਏ ਹਨ। ਦੂਜੇ ਦੀ ਹੈਡਕ ਨਹੀਂ ਲੈਂਦੇ। ਇੰਨੇ ਵੱਡੇ ਘਰ ਦੇ ਖ਼ਰਚੇ ਇੱਕ ਜਾਣੇ ਦੀ ਕਮਾਈ ਨਾਲ ਕਿਥੇ ਚੱਲਦੇ ਹਨ? ਨਿਰਮਲ ਨੇ ਨੌਕਰੀ ਕਰਕੇ, ਕਮਾਈ ਕਿਥੋਂ ਕਰਨੀ ਹੈ? ਉਸ ਦਾ ਫੇਰਾ-ਤੋਰਾ ਨਹੀਂ ਮੁੱਕਦਾ ਸੀ। ਕੈਲਗਰੀ ਆਪਸ ਆ ਕੇ, ਆਪਦੇ ਘਰ ਹੀ ਮਹਿਮਾਨਾਂ ਵਾਂਗ ਰਹਿੰਦਾ ਸੀ। ਵਿਹਲੀਆਂ ਖਾਂ-ਪੀ ਕੇ, ਫਿਰ ਕਿਸੇ ਹੋਰ ਰਾਹ ਤੁਰ ਜਾਂਦਾ ਸੀ। ਉਸ ਨੂੰ ਲੋਕਾਂ ਦੀਆਂ ਲਿਖੀਆਂ ਕਵਿਤਾਵਾਂ ਪੜ੍ਹਕੇ ਸੁਣਾਉਣ ਦਾ ਸ਼ੌਕ ਸੀ। ਇੰਨੇ ਚਿਰ ਤੋਂ ਲੋਕਾਂ ਦੇ ਲਿਖੇ ਸੋਹਲੇ, ਲਿਖਾਰੀ ਸਭਾ ਵਿੱਚ ਸਟੇਜਾਂ ਤੋਂ ਸੁਣਾਉਂਦਾ ਸੀ। ਆਪ ਨੂੰ ਅੱਜ ਤੱਕ ਕੋਈ ਅੱਖਰ ਲਿਖਣਾ ਨਹੀਂ ਆਇਆ ਸੀ। ਜੈਸੇ ਲੋਕ ਅੱਗੇ ਬੈਠੇ ਹੁੰਦੇ, ਵੈਸਾ ਹੀ ਸੁਣਾਉਂਦਾ ਸੀ। ਨਿਰਮਲ ਔਰਤਾਂ ਨੂੰ ਉਨ੍ਹਾਂ ਦੀ ਪ੍ਰਸੰਸਾ ਵਾਲੇ ਟੱਪੇ ਲੱਭ ਕੇ, ਸੁਣਾਉਂਦਾ ਸੀ। ਔਰਤਾਂ ਨੂੰ ਖ਼ੁਸ਼ ਕਰਕੇ, ਆਪਦੇ ਮਗਰ ਲਾ ਲੈਂਦਾ ਸੀ। ਤਾਂਹੀਂ ਘਰ-ਘਰ ਨਿਉਂਦੇ ਖਾਂਦਾ ਫਿਰਦਾ ਸੀ। ਉਸ ਨੂੰ ਆਪਣੇ ਘਰ ਦੇ ਅੱਗੇ-ਪਿੱਛੇ ਦਾ ਕੋਈ ਫ਼ਿਕਰ ਨਹੀਂ ਸੀ। ਹੋਰਾਂ ਔਰਤਾਂ ਦੇ ਲੱਕ, ਨੱਕ, ਮੱਥੇ, ਪਰਾਂਦੇ ਦੀ ਪ੍ਰਸੰਸਾ ਕਰਦਾ ਥੱਕਦਾ ਨਹੀਂ ਸੀ। ਜਿਸ ਘਰ ਦੇ ਪਤੀ-ਪਤਨੀ ਸਾਥ ਨਾਂ ਦਿੰਦੇ ਹੋਣ। ਦੋਨਾਂ ਦੀ ਜ਼ੁੰਮੇਵਾਰੀ ਚੱਕਣੀ ਇੱਕ ਲਈ ਬਹੁਤ ਔਖੀ ਹੈ। ਨਿਰਮਲ ਦੀ ਪਤਨੀ ਜੱਗੀ ਦਾ ਆਪਦਾ ਪੇਕਿਆਂ ਦਾ ਪਰਿਵਾਰ ਵੀ ਬਹੁਤ ਵੱਡਾ ਸੀ। ਸਾਰੇ ਕੈਨੇਡਾ, ਅਮਰੀਕਾ ਤੇ ਕੁੱਝ ਅਜੇ ਇੰਡੀਆ ਵਿੱਚ ਹੀ ਸਨ। ਉਸ ਨੂੰ ਵੀ ਉਨ੍ਹਾਂ ਕੋਲ ਜਾਣਾ ਪੈਂਦਾ ਸੀ। ਜੱਗੀ ਨੂੰ ਉੱਥੇ ਕਿਸੇ ਦੇ ਵਿਆਹ ਜਾਂ ਉਝ ਕਿਸੇ ਕੰਮ ਜਾਣਾ ਪੈਂਦਾ ਸੀ। ਜੋ ਲੋਕ ਸੇਵਾ ਉੱਤੇ ਹੋ ਜਾਣ ਉਹ ਆਪਣੇ ਸਰੀਰ ਦਾ ਖ਼ਿਆਲ ਨਹੀਂ ਰੱਖਦੇ। ਲੋਕਾਂ ਵਿੱਚ ਆਪਣਾ ਨੱਕ ਉੱਚਾ ਰੱਖਣਾ ਹੁੰਦਾ ਹੈ। ਹੋਰਾਂ ਵਾਂਗ ਜੱਗੀ ਨੂੰ ਵੀ ਇਹੀ ਲੱਗਦਾ ਸੀ। ਭੈਣ, ਭਾਈਆਂ ਤੇ ਰਿਸ਼ਤੇਦਾਰਾਂ ਦੇ ਕਾਰਜ ਮੇਰੇ ਬਗੈਰ ਸਿਰੇ ਨਹੀਂ ਚੜ੍ਹਨੇ। ਐਸੇ ਕੰਮਾਂ ਲਈ ਉਹ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੀ ਸੀ। ਆਪਦੇ ਖਾਣ-ਪੀਣ, ਪਹਿਨਣ ਦੇ ਬਜਟ ਵਿੱਚੋਂ ਪੈਸੇ ਬਚਾਉਂਦੀ ਸੀ। ਇਸ ਲਈ ਖਾਣਾ-ਪੀਣਾ, ਪਹਿਨਣਾ ਕੋਈ ਬਹੁਤਾ ਚੰਗਾ ਨਹੀਂ ਸੀ। ਜੇ ਚੰਗਾ ਖਾਣਾ ਦੁੱਧ, ਘਿਉ, ਫਲ, ਸਬਜ਼ੀਆਂ ਢਿੱਡ ਭਰਕੇ ਰੋਟੀ ਨਾਂ ਖਾਂਦੀ ਜਾਵੇ। ਬੰਦੇ ਦਾ ਖ਼ੂਨ, ਅੰਦਰਾਂ, ਮਾਸ ਸੁੱਕ ਜਾਂਦੇ ਹਨ। ਇਸ ਸਰੀਰ ਨੂੰ ਤਾਜਾਂ, ਤੰਦਰੁਸਤ, ਚੱਲਦਾ ਰੱਖਣ ਲਈ, ਵਧੀਆਂ ਤਾਜ਼ੀ ਖ਼ੁਰਾਕ ਖਾਣ ਦੀ ਲੋੜ ਹੈ। ਕਮਾਈ ਕਰਨ ਲਈ ਚੰਗੇ ਤੰਦਰੁਸਤ ਸਰੀਰ ਦੀ ਲੋੜ ਹੈ। ਜੱਗੀ ਦਾ ਭੁੱਖੇ ਰਹਿ ਕੇ, ਅੰਦਰ ਸੁੱਕਿਆ ਪਿਆ ਸੀ। ਬੱਚੇ ਵੀ ਬਹੁਤੇ ਤੰਦਰੁਸਤ ਨਹੀਂ ਸਨ। ਜਨਮ ਸਮੇਂ ਤੋਂ ਹੀ ਦੋਨੇਂ ਬੱਚਿਆਂ ਦੀ ਨਿਗ੍ਹਾ ਕਮਜ਼ੋਰ ਸੀ। ਇਹ ਇੱਕੋ ਪਰਿਵਾਰ ਹੈ। ਅਕਲਾਂ ਸ਼ਕਲਾਂ ਤੋਂ ਪਤਾ ਲੱਗਦਾ ਸੀ। ਆਪਦੇ ਬੱਚਿਆਂ ਦੀਆਂ ਪਾਟੀਆਂ ਜੁਰਾਬਾਂ ਨੂੰ ਵੀ ਟੰਕੇ ਲਾ ਕੇ ਪਵਾਉਂਦੀ ਸੀ। ਪਰ ਭੈਣ, ਭਾਈਆਂ ਤੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਜੋੜੇ-ਜਾਮੇ ਦੇਣ ਵਿੱਚ ਪਿੱਛੇ ਨਹੀਂ ਹਟਦੀ ਸੀ। ਲੋਕ ਆਪਦੀਆਂ ਲੋੜਾਂ, ਆਪ ਪੂਰੀਆਂ ਕਰ ਸਕਦੇ ਹਨ। ਪਰ ਲੋਕਾਂ ਕਰਕੇ, ਸਰੀਰ ਖ਼ਰਾਬ ਹੋ ਜਾਵੇ। ਕੋਈ ਵੀ ਠੀਕ ਨਹੀਂ ਕਰ ਸਕਦਾ। ਲੋਕਾਂ ਦਾ ਫ਼ਿਕਰ ਛੱਡ ਕੇ, ਆਪਦੀ ਸਹਿਤ ਤੇ ਆਪਦੇ ਪਰਿਵਾਰ ਦਾ ਖ਼ਿਆਲ ਰੱਖਿਆ ਜਾਵੇ। ਇਹੀ ਬਹੁਤ ਵੱਡੀ ਘਾਲਣਾਂ ਹੈ। ਜਾਨ ਹੈ ਤਾਂ ਜਹਾਨ ਹੈ।
- Get link
- X
- Other Apps
Comments
Post a Comment