ਭਾਗ 22 ਜ਼ਿੰਦਗੀ ਤੋਂ ਕੀਮਤੀ ਕੁੱਝ ਨਹੀਂ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਸਰੀਰ ਨੂੰ ਤੰਦਰੁਸਤ ਰੱਖਣ ਲਈ ਲੱਤਾਂ ਬਾਂਹਾਂ ਦੀ ਮਾਲਸ਼ ਬਹੁਤ ਜ਼ਰੂਰੀ ਹੈ। ਸਰੀਰ ਵਿੱਚ ਕੁੱਝ ਅੰਗ ਐਸੇ ਹਨ। ਬਹੁਤ ਬਿਮਾਰੀਆਂ ਠੀਕ ਹੁੰਦੀਆਂ ਹਨ। ਲੱਤਾਂ, ਬਾਂਹਾਂ, ਹਥੇਲੀਆਂ, ਉਗਲਾਂ ਤੇ ਪੋਟੇ, ਸਿਰ, ਗਰਦਨ ਦਬਾਉਣ ਨਾਲ ਘੁੱਟਣ ਨਾਲ ਸਰੀਰ ਨੂੰ ਆਰਾਮ ਆਉਂਦਾ ਹੈ। ਦਰਦਾਂ ਨੂੰ ਆਰਾਮ ਆਉਂਦਾ ਹੈ। ਘੋਟਣਾ, ਵੇਲਣਾ ਜਾਂ ਹੋਰ ਮੋਟਾ ਡੰਡਾ ਲਤਾ ਵਿਚਾਲੇ ਗੋਡਿਆਂ ਤੋਂ ਗਿੱਟਿਆਂ ਤੱਕ ਅਲੱਗ ਅਲੱਗ ਥਾਵਾਂ ਤੇ ਪੈਰਾ ਭਾਰ ਬੈਠ ਕੇ ਕੁੱਝ ਕੁ ਮਿੰਟ ਦਿਹਾੜੀ ਵਿੱਚ ਚਾਰ ਬਾਰ ਫੇਰਨਾ ਹੈ। ਜਿਸ ਨਾਲ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ  ਬਰਾਬਰ ਹੋ ਜਾਂਦੇ ਹਨ। ਲੋਕ ਸੋਚਦੇ ਹਨ। ਖੰਡ ਖਾਣ ਨਾਲ ਬਲੱਡ ਸ਼ੂਗਰ ਬਹੁਤ ਵਧਦੀ ਘਟਦੀ ਹੈ। ਐਸਾ ਹੀ ਹੈ, ਤੇ  ਜੋ ਸਿਸਟਮ ਸਰੀਰ ਅੰਦਰ ਇਸ ਬਲੱਡ ਸ਼ੂਗਰ ਨੂੰ ਇੰਨਸਲੀਨ ਕੰਟਰੋਲ ਕਰਦਾ ਹੈ। ਇਹ ਸਰੀਰ ਵਿੱਚ ਬਣਦੀ ਹੈ। ਜੇ ਨਾਂ ਬਣੇ ਤਾਂ ਬਲੱਡ ਸ਼ੂਗਰ ਕੰਟਰੋਲ ਨਹੀਂ ਹੁੰਦੀ। ਲੋਕਾਂ ਦਾ ਜੀਵਨ ਹੀ ਐਸਾ ਹੋ ਗਿਆ ਹੈ, ਸਰੀਰ ਤੇ ਖਰਕਾ ਵੱਲ ਕਿਸੇ ਦਾ ਹੀ ਧਿਆਨ ਹੈ। ਬੰਦੇ ਦਾ ਬਣਾਇਆ ਕੁੱਝ ਨਾ ਖਾਵੇ। ਉਸ ਵਿੱਚੋਂ ਭੋਜਨ ਦੇ ਤੱਤ ਮੱਚ ਜਾਂਦੇ ਹਨ। ਉੱਪਰ ਦੀ ਲੂਣ, ਖੰਡ, ਮਿਰਚਾਂ ਪਾ ਦਿੱਤੇ ਜਾਂਦੇ ਹਨ। ਜੋ ਹਰ ਬਿਮਾਰੀ ਪੈਦਾ ਕਰਦੇ ਹਨ। ਜੈਸੇ ਰੱਬ ਨੇ ਫਲ ਸਬਜ਼ੀਆਂ ਦਿੱਤੇ ਹਨ। ਵੈਸੇ ਹੀ ਖਾਵੇ। ਜੇ ਬਲੱਡ ਸ਼ੂਗਰ ਬਹੁਤ ਵੱਧ ਹੈ, ਇੰਨਸਲੀਨ ਬਨਾਵਟੀ ਗੋਲੀਆਂ ਦੁਆਰਾ ਵੀ ਲੈਣੀ ਪੈਂਦੀ ਹੈ। ਇਹ ਲੈਣ ਵਿੱਚ ਕੋਈ ਬਲੱਡ ਸ਼ੂਗਰ ਜਿੰਨਾ ਨੁਕਸਾਨ ਨਹੀਂ ਹੈ। ਜੇ ਇਸ ਦੁਆਰਾ ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ। ਸ਼ੂਗਰ ਵਧਦੀ ਘਟਦੀ ਹੈ। ਤਾਂ ਹਰ ਰੋਜ਼ ਦਵਾਈ ਖਾ ਕੇ, ਇਸ ਨੂੰ ਨਾਪ ਕੇ ਸਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਘਟਦੀ ਦਾ ਇਲਾਜ ਸੌਖਾ ਹੈ। ਮਿੱਠਾ ਤੇ ਅੰਨ ਰੱਜ ਕੇ ਖਾਵੇ। ਜੇ ਬਲੱਡ ਸ਼ੂਗਰ ਵਧਦੀ ਹੈ, ਇਸ ਦੀ ਗੋਲੀ ਰੋਟੀ ਖਾਣ ਤੋਂ ਪਹਿਲਾਂ ਖਾਣੀ ਜ਼ਰੂਰੀ ਹੈ। ਜ਼ਿਆਦਾ ਤਰ ਥੋੜ੍ਹੀ ਬਲੱਡ ਸ਼ੂਗਰ ਤਾਂ ਸ਼ਾਮ ਸਵੇਰੇ ਇੱਕ-ਦੋ Ratio-Metformin 500 mg ਠੀਕ ਹੋ ਜਾਂਦੀ ਹੈ। ਪਰ ਜੇ ਸ਼ੂਗਰ ਫਿਰ ਵੀ ਕੰਟਰੋਲ ਨਹੀਂ ਹੁੰਦੀ, ਤਾਂ DiAMICRON MR 30 ਜਾਂ 60 mg ਦੀ ਹਰ ਰੋਜ਼ ਇੱਕ ਗੋਲ਼ੀ ਦੁਪਹਿਰੇ ਖਾਣ ਨਾਲ ਵੱਧ ਬਲੱਡ ਸ਼ੂਗਰ ਬਹੁਤ ਘੱਟ ਕੇ ਬਰਾਬਰ ਹੋ ਜਾਂਦੀ ਹੈ। ਇਹ 5 ਰੁਪਏ ਦੀ ਹੈ। ਜ਼ਿੰਦਗੀ ਤੋਂ ਕੀਮਤੀ ਕੁੱਝ ਨਹੀਂ ਹੈ। ਆਪਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਲੈਬ ਵਿੱਚੋਂ ਹਰ ਊਮਰ ਵਿੱਚ ਹੀ ਬਲੱਡ ਦੀ ਚੈੱਕਅਪ ਕਰਾਉਣੀ ਬਹੁਤ ਜ਼ਰੂਰੀ ਹੈ। ਕੈਂਸਰ, ਖ਼ੂਨ ਵਿੱਚ ਚਿਕਨਾਹਟ ਦੀ ਫੈਟ, ਸ਼ੂਗਰ ਦੀ ਬਿਮਾਰੀ ਕਿਸੇ ਵੀ ਉਮਰ ਵਿੱਚ ਲੱਗ ਸਕਦੀ ਹੈ। ਖ਼ੂਨ ਵਿੱਚ ਚਿਕਨਾਹਟ ਦੀ ਫੈਟ ਵੀ ਮੀਟ ਦੇ ਦੁੱਧ ਘਿਉ ਛੱਡ ਕੇ ਠੀਕ ਕੀਤੀ ਜਾਂਦੀ ਹੈ। ਇੰਨਾ ਹੀ ਬਿਮਾਰੀਆਂ ਤੋਂ ਕੈਂਸਰ ਹੁੰਦਾ ਹੈ। ਜੇ ਬੰਦਾ ਆਪ ਹੀ ਨਾ ਰਿਹਾ, ਪੈਸੇ ਕੀ ਕਰਨੇ ਹਨ? ਬਹੁਤੇ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੂਗਰ ਹੈ। ਜਿਸ ਨਾਲ ਸਰੀਰ ਗਲ ਸਕਦਾ ਹੈ। ਬਹੁਤ ਜ਼ਿਆਦਾ ਸ਼ੂਗਰ ਨਾਲ ਜ਼ਖ਼ਮ ਰਸਣ ਲੱਗ ਜਾਂਦੇ ਹਨ। ਜ਼ਖ਼ਮ ਨੂੰ ਆਰਾਮ ਨਾ ਆਉਣ ਕਰਕੇ, ਅੰਗ ਕੱਟੇ ਜਾ ਰਹੇ ਹਨ। ਬਲੱਡ ਸ਼ੂਗਰ ਦੇ ਬਹੁਤ ਵਧਣ ਘਟਣ ਨਾਲ ਬੰਦਾ ਪਾਗਲ ਹੋ ਜਾਂਦਾ ਹੈ। ਬੰਦਾ ਅੰਨ੍ਹਾ ਹੋ ਸਕਦਾ ਹੈ। ਗੁਰਦੇ ਕੰਮ ਕਰਨੋਂ ਹੱਟ ਜਾਂਦੇ ਹਨ। ਜਿਸ ਕਰਕੇ ਪਿਸ਼ਾਬ ਬੰਦ ਹੋ ਜਾਂਦਾ ਹੈ। ਪਿਸ਼ਾਬ ਬਾਰ-ਬਾਰ ਵੀ ਆਉਂਦਾ ਹੈ। ਸਰੀਰ ਵਿਚੋਂ ਬਿਮਾਰੀਆਂ ਨਾਲ ਲੜਨ ਵਾਲੇ ਖ਼ੂਨ ਦੇ ਚਿੱਟੇ ਕਣ ਖ਼ਤਮ ਹੋ ਜਾਂਦੇ ਹਨ। ਜ਼ਖ਼ਮ ਛੇਤੀ ਠੀਕ ਨਹੀਂ ਹੁੰਦਾ। ਨਾੜੀਆਂ ਵਿੱਚ ਖ਼ੂਨ ਦਾ ਦਬਾਅ ਘੱਟ ਜਾਂਦਾ ਹੈ। ਸਰੀਰ ਵਿੱਚ ਚਿਕਨਾਹਟ ਤੇ ਸ਼ੂਗਰ ਨਾਲ ਨਾੜੀਆਂ ਬੰਦ ਹੋ ਜਾਂਦੀਆਂ ਹਨ। ਜਿਹੜੇ ਅੰਗਾਂ ਵਿੱਚ ਖ਼ੂਨ ਨਹੀਂ ਜਾਂਦਾ। ਚੱਲਣੋਂ ਹਟ ਜਾਂਦੇ ਹਨ। ਐਸੇ ਅੰਗ ਕੱਟ ਦਿੱਤੇ ਜਾਂਦੇ ਹਨ। ਸਰੀਰ ਨੂੰ ਚੱਲਦਾ ਰੱਖਣ ਲਈ ਇਸ ਤੋਂ ਪੂਰੇ ਜ਼ੋਰ ਦਾ ਕੰਮ ਲਿਆ ਜਾਵੇ। ਇੱਕ ਮਿੰਟ ਵਿੱਚ 15 ਦੰਡ ਬੈਠਕਾਂ ਨਿਕਲਦੀਆਂ ਹਨ। 30 ਪੌੜੀਆਂ ਉੱਤਰ ਚੜ੍ਹ ਹੋ ਸਕਦਾ ਹੈ। 30 ਬਾਰ ਰੱਸੀ ਟੱਪਣ ਵਾਂਗ ਕੀਤਾ ਜਾ ਸਕਦਾ ਹੈ। ਜੇ ਐਸਾ ਦਿਨ ਵਿੱਚ 3, 4 ਬਾਰ ਵੀ ਕੀਤਾ ਜਾਵੇ। 15 ਮਿੰਟ ਦੀ ਵਰਜਸ਼ ਨਾਲ ਕੋਈ ਜੋੜ ਨਹੀਂ ਦੁਖੇਗਾ। ਨਾੜਾ ਨਹੀਂ ਚੜ੍ਹਨ ਗੀਆਂ। ਨਾੜਾ ਵਿਚ ਚੀਸਾਂ ਨਹੀਂ ਪੈਣਗੀਆਂ। ਖ਼ੂਨ ਦੇ ਦਬਾ ਵਧਣ ਨਾਲ, ਸਾਹ ਤੇਜ਼ ਹੋਣ ਨਾਲ, ਨਾੜਾਂ ਦੀ ਸਫ਼ਾਈ ਵੀ ਹੁੰਦੀ ਹੈ। ਆਕਸੀਜਨ ਵੱਧ ਅੰਦਰ ਜਾਂਦੀ ਹੈ। ਸਾਹ ਤੇਜ਼ ਹੋਣ ਨਾਲ ਫੁਰਤੀ ਆਉਂਦੀ ਹੈ। ਐਸੇ ਲੋਕ ਚੁਸਤ ਰਹਿੰਦੇ ਹਨ। ਜਿੰਨਾ ਵੱਧ ਜ਼ੋਰ ਨਾਲ ਕੰਮ ਕੀਤਾ ਜਾਵੇਗਾ। ਬਿਮਾਰੀਆਂ ਤੋਂ ਬਚਾ ਹੋਇਆ ਰਹੇਗਾ। ਫੁਰਤੀ ਵਾਲੇ ਬੰਦੇ ਨੂੰ ਹਰ ਭੋਜਨ ਦੁੱਧ, ਘਿਉ, ਫਲ ਸਬਜ਼ੀਆਂ, ਰੱਜ ਕੇ ਭੋਜਨ ਖਾਂਦਾ ਪਚ ਜਾਂਦਾ ਹੈ। ਚੰਗਾ ਹੋਵੇਗਾ ਸ਼ੁਰੂ ਤੋਂ ਹੀ ਸਰੀਰ ਵੱਲ ਧਿਆਨ ਦਿੱਤਾ ਜਾਵੇ। ਜੇ ਐਸਾ ਕੁੱਝ ਹੋ ਗਿਆ। ਸਾਰੀ ਉਮਰ ਦੀ ਕਮਾਈ ਹੋਈ ਦੌਲਤ ਵੀ ਸਰੀਰ ਨੂੰ ਠੀਕ ਨਹੀਂ ਕਰ ਸਕਦੀ। ਬੰਦਾ ਪਾਗਲ ਹੋ ਜਾਂਦਾ ਹੈ। ਵਿਹਲੜ, ਆਸਲੀ ਬੰਦੇ ਦੇ ਖ਼ੂਨ ਦੀਆਂ ਨਾਲੀਆਂ ਵਿੱਚ ਅੰਦਰ ਲੋਹੇ ਨੂੰ ਜੰਗ ਲੱਗਣ ਵਾਂਗ ਚਰਬੀ, ਗਾੜ੍ਹਾ ਖ਼ੂਨ ਜੰਮਣ ਲੱਗ ਜਾਂਦਾ ਹੈ। ਅਧਰੰਗ ਵੀ ਉਨ੍ਹਾਂ ਨੂੰ ਹੁੰਦਾ ਹੈ। ਜੋ ਕੰਮਚੋਰ ਹੁੰਦੇ ਹਨ। ਸਰੀਰ ਦਾ ਸਿਸਟਮ ਕੰਮ ਨਾ ਕਰਨ ਨਾਲ ਚਮੜੀ ਤੇ ਖਾਜ ਪੈ ਜਾਂਦੀ ਹੈ। ਇਹ ਖਾਜ ਕਿਸੇ ਤੇਲ ਨਾਲ ਨਹੀਂ ਹਟਦੀ। ਸਗੋਂ ਡੂੰਘੇ ਜ਼ਖਮ ਹੋਣ ਨਾਲ ਬੰਦਾ ਬਹੁਤ ਤਕਲੀਫ਼ ਵਿੱਚ ਹੁੰਦਾ ਹੈ। ਜਦੋਂ ਇਹ ਹਾਲਤ ਹੋ ਜਾਵੇ ਸਮਝੋ ਗਿਣਤੀ ਦੇ ਦਿਨ ਰਹਿ ਗਏ ਹਨ। ਨਿਰਮਲ ਦੀ ਮਾਂ ਨੂੰ ਵੀ 30 ਸਾਲਾਂ ਦੀ ਹੋਣ ਪਿੱਛੋਂ, ਬਲੱਡ ਸ਼ੂਗਰ ਬਹੁਤ ਵਧਣ ਲੱਗ ਗਈ ਸੀ। ਉਸ ਨੇ ਕੋਈ ਦਵਾਈ ਨਹੀਂ ਖਾਦੀ। 50 ਸਾਲਾਂ ਉਮਰ ਤੱਕ ਉਸ ਦਾ ਸਰੀਰ ਗਲਨ ਲੱਗ ਗਿਆ ਸੀ। ਸਾਰਾ ਟੱਬਰ ਤਾਂ ਕੈਨੇਡਾ ਵਿੱਚ ਸੀ। ਉਸ ਦਾ ਇਲਾਜ ਕਿਨ੍ਹੇ ਕਰਾਉਣਾ ਸੀ? ਉਹ ਆਪ ਤਾਂ ਆਪ ਦਾ ਭੋਰਾ ਧਿਆਨ ਨਹੀਂ ਰੱਖਦੀ ਸੀ। ਉਹ ਪਾਗਲ ਹੋ ਗਈ ਸੀ। ਅੱਖਾਂ ਤੋਂ ਦਿਸਣੋਂ ਹੱਟ ਗਿਆ ਸੀ। ਹੱਥ ਤੇ ਪੈਰ ਦਾ ਜ਼ਖ਼ਮ ਖ਼ਰਾਬ ਹੋ ਗਿਆ ਸੀ। ਨਾੜੀਆਂ ਵਿਚੋਂ ਆਮ ਨਾਲੋਂ ਬਲੱਡ ਸਰਕਲ ਬੰਦ ਹੋ ਗਿਆ ਸੀ। ਡਾਕਟਰਾਂ ਨੇ ਇੱਕ ਹੱਥ ਤੇ ਪੈਰ ਵੀ ਕੱਟ ਦਿੱਤਾ ਸੀ। ਲੋਕ ਉਸ ਨੂੰ ਖਾਣ ਲਈ ਦਿੰਦੇ ਸਨ। ਕਦੇ ਵੱਧ ਖਾ ਜਾਂਦੀ ਸੀ। ਕਦੇ ਭੁੱਖੀ ਹੀ ਸੁੱਤੀ ਰਹਿੰਦੀ ਸੀ। ਬਲੱਡ ਸ਼ੂਗਰ ਬਹੁਤ ਵਧਣ, ਘਟਣ ਨਾਲ ਸਾਰੇ ਸਰੀਰ ਦੀ ਚਮੜੀ ਗਲ਼ ਗਈ ਸੀ। ਜਿੱਥੇ ਵੀ ਵਾਲ ਤੋੜ ਨਾਲ ਫਿਨਸੀ ਹੁੰਦੀ ਸੀ। ਖੱਡਾ ਬਣ ਜਾਂਦਾ ਸੀ। ਅੰਤ ਨੂੰ ਬਿਲਕਣਾ ਲੱਗ ਗਈ। ਲੱਤਾਂ ਬਾਂਹਾਂ ਦੀਆਂ ਹੱਡੀਆਂ ਵਿੱਚ ਚੀਸਾਂ ਪੈਣ ਲੱਗ ਗਈਆਂ। ਲੋਕਾਂ ਨੇ ਨਿਰਮਲ ਤੇ ਗੁਰਨਾਮ ਨੂੰ ਬਹੁਤ ਸੁਨੇਹੇ ਦਿੱਤੇ। ਬਈ ਤੁਹਾਡੀ ਮਾਂ ਦੋਜ਼ਖ਼ ਭਰ ਰਹੀ ਹੈ। ਉਹ ਮਰਨ ਵਾਲੀ ਹੈ। ਮਾਂ ਕੀਹਨੂੰ ਪਿਆਰੀ ਹੈ? ਪੈਸਾ, ਕੰਮ ਤੇ ਸੁਖ ਹੀ ਤਾਂ ਔਲਾਦ ਆਪਦੇ ਲਈ ਚਾਹੁੰਦੀ ਹੈ। ਮਾਪਿਆਂ ਨੂੰ ਕੋਈ ਪੁੱਤ ਹੀ ਸੰਭਾਲਦਾ ਹੈ। ਇੱਕ ਦਿਨ ਉਹ ਮਰ ਗਈ। ਪਿੰਡ ਦੇ ਲੋਕਾਂ ਨੇ ਦਾਗ਼ ਲੱਗਾ ਦਿੱਤਾ ਸੀ। ਫਿਰ ਨਿਰਮਲ ਨੂੰ ਵੀ ਜ਼ਮੀਨ ਘਰ ਦੀ ਚਿੰਤਾ ਹੋਣ ਲੱਗ ਗਈ ਸੀ। ਜੋ ਅਜੇ ਤੱਕ ਬਾਪੂ ਦੇ ਨਾਮ ਸੀ।

Comments

Popular Posts