ਭਾਗ 46 ਨਸ਼ੇ ਕਰਨਾ ਬਿਮਾਰੀ ਹੈ ਬੁੱਝੋ ਮਨ ਵਿੱਚ ਕੀ?
ਨਸ਼ੇ ਕਰਨਾ ਬਿਮਾਰੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅਖ਼ਬਾਰਾਂ, ਰੇਡੀਉ,
ਟੀਵੀ ‘ਤੇ ਕਾਤਲਾਂ ਦੀਆਂ ਵੀ ਖ਼ਬਰਾਂ ਲਗਦੀਆਂ ਹਨ। ਫਲਾਣੇ ਕਾਤਲ ਨੂੰ ਫੜ ਲਿਆ।
ਫਲਾਣੇ ਨੂੰ ਇੰਨੀ ਸਜਾ ਹੋਈ। ਫਲਾਣਾ ਭੱਜ ਗਿਆ। ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ। ਪੁਲਿਸ ਕਦੇ
ਕਾਤਲ ਨੂੰ ਖੁੱਲ੍ਹਾ ਨਹੀਂ ਛੱਡਦੀ। ਡਰੱਗ ਵੇਚਣ ਵਾਲੇ ਵੀ ਲੋਕਾਂ ਦੇ ਕਾਤਲ ਹਨ। ਪੁਲਿਸ ਵਾਲੇ ਵੀ
ਨਵੇਂ ਤੇ ਪੈਸੇ ਵੱਲੋਂ ਕਮਜ਼ੋਰ ਬੰਦਿਆ ਦੇ ਉੱਤੇ ਛਾਪੇ ਮਾਰਦੇ ਹਨ। ਤਕੜੇ ਬਲੈਕੀਏ ਦੀਆਂ ਜੜਾ ਨੂੰ
ਹੱਥ ਨਹੀਂ ਪਾਉਂਦੀ। ਜਦੋਂ ਜੜ ਪੱਟੀ ਜਾਂਦੀ ਹੈ। ਹੋਰਾਂ ਨਾਲ ਬਹੁਤ ਦੂਰ ਤੱਕ ਧਰਤੀ ਪੱਟੀ ਜਾਂਦੀ
ਹੈ। ਅਖ਼ਬਾਰਾਂ, ਰੇਡੀਉ, ਟੀਵੀ ਤੇ ਨਿੱਤ
ਖ਼ਬਰਾਂ ਲਗਦੀਆਂ ਹਨ। ਨਸ਼ੇ ਵਿੱਚ ਪੁੱਤਰ ਨੇ ਮਾਂ-ਪਿਉ ਮਾਰ ਦਿੱਤਾ। ਉੱਥੇ ਬੰਦੇ ਨਸ਼ਾ ਖਾ ਕੇ ਮਰ
ਗਏ। ਨਸ਼ਾ ਖਾ ਕੇ ਬੰਦਾ ਗੱਡੀ ਥੱਲੇ ਆ ਗਿਆ। ਕਈ ਘਰਾਂ ਵਿੱਚ ਐਸੀਆਂ ਔਰਤਾਂ ਹਨ। ਜਿੰਨਾ ਦਾ ਪਿਉ,
ਭਰਾ, ਸਹੁਰਾ, ਦੁਵਰ, ਜੇਠ, ਪਤੀ, ਪੁੱਤਰ ਹਰ ਦੇ ਸਬ ਮਰਦ ਨਸ਼ੇੜੀ ਹਨ। ਐਸੀਆਂ ਔਰਤਾਂ ਨੇ ਕਦੇ ਆਤਮ
ਹੱਤਿਆ ਨਹੀਂ ਕੀਤੀ। ਇਹ ਮਰਦਾ ਨੂੰ ਹੀ ਸ਼ੌਕ ਜਾਗਿਆ ਹੈ। ਇੰਨਾ ਦਾ ਜਿਉਣ ਦਾ ਕੋਈ ਹਜ਼ ਨਹੀਂ ਹੈ।
ਨਸ਼ੇੜੀਆਂ ਤੋਂ ਚੰਗਾ ਹੈ। ਔਰਤਾਂ ਆਪ ਨੌਕਰੀਆਂ ਕਰ ਲੈਣ। ਇਹ ਨਸ਼ੇ ਖਾਣ ਵਾਲੇ ਲੋਕ ਖ਼ਬਰਾਂ ਨਹੀਂ ਪੜ੍ਹਦੇ। ਅਖ਼ਬਾਰ
ਪੜ੍ਹਨ ਦਾ ਸਮਾਂ ਹੀ ਨਹੀਂ ਲੱਗਦਾ ਹੋਣਾ। ਰੇਡੀਉ, ਟੀਵੀ ਸੁਣਨ,
ਦੇਖਣ ਦੇ ਸਮੇਂ ਹੀ ਤਾਂ ਖਾ ਪੀ ਕੇ ਲਿਟਦੇ ਹੁੰਦੇ ਹਨ। ਐਸੇ ਲੋਕਾਂ ਨੂੰ ਆਪਣੀ
ਸੋਝੀ ਨਹੀਂ ਹੈ। ਅਖ਼ਬਾਰਾਂ, ਰੇਡੀਉ, ਟੀਵੀ ਦਾ
ਤਾਂ ਚੇਤਾ ਹੀ ਨਹੀਂ ਹੋਣਾ। ਅਖ਼ਬਾਰਾਂ, ਰੇਡੀਉ, ਟੀਵੀ ਨਾਲ ਬੰਦਾ ਸੁਚੇਤ ਹੋ ਜਾਂਦਾ ਹੈ। ਸੋਝੀ ਆਉਂਦੀ ਹੈ। ਅਖ਼ਬਾਰਾਂ, ਰੇਡੀਉ, ਟੀਵੀ ਗਿਆਨ ਮਿਲਦਾ। ਬੰਦਾ ਅਕਲ ਬੰਧ ਬਣਦਾ ਹੈ। ਫੇਸ
ਬੁੱਕ ‘ਤੇ ਇੱਕ ਫ਼ੋਟੋ ਲੱਗੀ ਹੋਈ ਸੀ। ਇੱਕ ਪਿੰਡ ਵਿੱਚ ਨਸ਼ੇੜੀਆਂ ਦੇ ਤਿੰਨ
ਸਿਵੇ ਇਕੋ ਸਮੇਂ ਮੱਚ ਰਹੇ ਸਨ।
ਯੂਰੀਆਂ ਰਿਉ, ਕਣਕ ਦੀ ਦਵਾਈ,
ਘਾਹ, ਹਰੇ ਪੱਤੇ, ਮੀਟ ਬੰਦੇ,
ਜਾਨਵਰ, ਬੰਦਾ ਦਾ ਮੀਟ ਬੰਦਾ ਸਬ ਕੁੱਝ ਛੱਕ ਜਾਂਦਾ ਹੈ। ਯੂਰੀਆ ਰਿਉ ਨੂੰ ਚਟ ਕੇ
ਦੇਖਣਾ ਕਿੰਨਾ ਕੋੜਾ ਹੈ? ਯੂਰੀਆ ਡੰਗਰਾਂ ਦੇ ਚਾਰੇ ‘ ਛਿੜਕਿਆ ਜਾਂਦਾ ਹੈ। ਪੱਸ਼ੂ ਖਾ ਕੇ ਦੁੱਧ
ਦਿੰਦੇ ਹਨ। ਸਾਰਾ ਕੁੱਝ ਦੁੱਧ ਤੋਂ ਬਣਿਆ ਤੇ ਮੀਟ ਵੀ ਖਾਦੇ ਹਾਂ। ਫ਼ਸਲਾਂ ਦੀ ਕੀੜੇ ਮਾਰ ਦਵਾਈ
ਜ਼ਹਿਰ ਹੈ। ਯੂਰੀਆ, ਕੀੜੇ ਮਾਰ ਦਵਾਈ ਛਿੜਕ ਕੇ ਉਦੋਂ ਹੀ ਕਿਸਾਨ ਅਨਾਜ,
ਫਲ ਲੋਕਾਂ ਨੂੰ ਕੱਟ ਕੇ ਵੇਚਣ ਲੱਗ ਜਾਂਦੇ ਹਨ। ਆਪੇ ਜਾਣੇ ਅਨਜਾਣੇ ਵਿੱਚ ਖਾਂਦੇ
ਹੋਣੇ ਹਨ। ਤਾਂਹੀਂ ਤਾਂ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਲਗਦੀਆਂ ਹਨ। ਮੂੰਹ, ਜੀਭ ‘ਤੇ ਛਾਲੇ ਨਿਕਲ ਆਉਂਦੇ ਹਨ। ਕੈਂਸਰ ਹੋ ਜਾਂਦਾ ਹੈ।
ਗੁਰਦੇ, ਫੇਫੜੇ, ਲੀਵਰ ਖ਼ਰਾਬ ਹੋ ਜਾਂਦੇ ਹਨ।
ਚੰਮੜੀ ਖ਼ਰਾਬ ਹੋ ਜਾਂਦੀ ਹੈ। ਬਾਕੀ ਕਸਰ ਨਸ਼ੇ ਪੂਰੀ ਕਰੀ ਜਾਂਦੇ ਹਨ।
ਕੋਈ ਵੀ
ਚੀਜ਼ ਬੰਦਾ ਮਰਜ਼ੀ ਨਾਲ ਖਾਂਦਾ ਹੈ। ਬੱਚੇ ਦੇ ਮੂੰਹ ਵਿੱਚ ਮਿਰਚ ਲਾ ਕੇ ਦੇਖਣੀ। ਉਹ ਵੀ ਥੁਕ
ਦਿੰਦਾ ਹੈ। ਜਦੋਂ ਬੱਚਾ ਵੱਡਾ ਹੋ ਕੇ ਵੀ ਮਾਂ ਦਾ ਦੁੱਧ ਚੁੰਗਣੋਂ ਨਹੀਂ ਛੱਡਦਾ। ਤਾਂ ਮਾਂ ਛਾਤੀ
ਦੀ ਨਿਪਲ ਨੂੰ ਮਿਰਚ, ਲੂਣ ਲਾ ਲੈਂਦੀ ਹੈ। ਬੱਚਾ ਮੁੜ ਕੇ
ਮਾਂ ਦਾ ਦੁੱਧ ਚੁੰਘਣ ਦੀ ਜਿੰਦ ਨਹੀਂ ਕਰਦਾ। ਜੇ ਮਾਂ ਬੱਚੇ ਨੂੰ ਕੋਲ ਬੁਲਾ ਕੇ ਦੁੱਧ ਚੁੰਘਣ ਨੂੰ
ਕਹੇ। ਬੱਚਾ ਹੱਸਦਾ ਹੋਇਆ ਸਿਰ ਮਾਰ ਦਿੰਦਾ ਹੈ। ਜੋ ਵੀ ਮਰਦ, ਔਰਤ
ਨੌਜਵਾਨ, ਟੀਨਏਜ਼ ਨਸ਼ੇ ਕਰਦੇ ਹਨ। ਉਨ੍ਹਾਂ ਨੂੰ ਨਸ਼ੇ ਖਾਣ ਦੀ ਭਲ ਉੱਠਦੀ
ਹੈ। ਉਹ ਆਪ ਨੂੰ ਕਾਬੂ ਨਹੀਂ ਕਰ ਸਕਦੇ। ਉਸੇ ਤਰਾਂ ਮਹਿਸੂਸ ਹੁੰਦਾ ਹੈ। ਜਿਵੇਂ ਰੋਟੀ ਦੀ ਭੁੱਖ
ਲਗਦੀ ਹੈ। ਚਾਹ ਪੀਣ ਵਾਲੇ ਨੂੰ ਚਾਹ ਪੀਣ ਦਾ ਸਮਾਂ ਪਤਾ ਲੱਗ ਜਾਂਦਾ ਹੈ। ਕੁੱਝ ਵੀ ਖਾਣ ਲੱਗ
ਜਾਵੋ। ਆਦਤ ਬਣ ਜਾਂਦੀ ਹੈ। ਜੋ ਨਸ਼ਾ ਕਰਦਾ ਹੈ। ਉਸ ਦੇ ਢਿੱਡ, ਦਿਮਾਗ਼
ਵਿੱਚ ਡਜੀਜ਼, ਕੀੜੇ ਹੁੰਦੇ ਹਨ। ਜੋ ਮਾਂ-ਪਿਉ ਦੇ ਜੀਨਜ਼ ਵਿਚੋਂ ਵੀ
ਮਿਲਦੇ ਹਨ। ਸਬ ਦੇ ਵਿੱਚ ਹੁੰਦੇ ਹਨ। ਡਜੀਜ਼, ਕੀੜੇ ਵੈਸੇ ਸੁੱਤੇ
ਰਹਿੰਦੇ ਹਨ। ਇਹ ਉਹੀ ਖਾਦੇ ਹਨ। ਜੋ ਬੰਦਾ ਖਾਂਦਾ ਹੈ। ਜੇ ਕਿਤੇ ਬੰਦਾ ਨਸ਼ਾ ਕਰ ਲਵੇ। ਡਜੀਜ਼,
ਕੀੜੇ ਹੋਰ ਨਸ਼ਾ ਕਰਨ ਲਈ ਬੰਦੇ ਭੁਸ ਵਾਲੀ ਆਦਤ ਪੂਰੀ ਕਰਨ ਲਈ ਉਕਸਾਉਂਦੇ ਹਨ।
ਡਜੀਜ਼, ਕੀੜੇ ਹੀ ਨਸ਼ੇ ਖਾਣ ਵਾਲੇ ਨੂੰ ਪਾਗਲ, ਬੇਹੋਸ਼ੀ ਦੀ ਹਾਲਤ ਵਿੱਚ ਕਰਦੇ ਹਨ। ਕੈਮੀਕਲ ਨਾਲ ਮਿਲ ਕੇ ਬੰਦੇ ਵਿੱਚ ਭੜਥੂ ਮਚਾ ਦਿੰਦੇ
ਹਨ। ਬੰਦੇ ਦਾ ਦਿਮਾਗ ਕੰਮ ਕਰਨੋਂ ਸੋਚਣੋਂ ਹੱਟ ਜਾਂਦਾ ਹੈ। ਨਸ਼ੇੜੀ ਦਾ ਕੋਈ ਰਿਸ਼ਤੇਦਾਰ ਧੀ,
ਪੁੱਤਰ, ਭਰਾ, ਪਿਉ, ਪਤੀ, ਪਤਨੀ ਨਹੀਂ ਹੈ। ਉਸ
ਨੂੰ ਨਸ਼ੇ ਤੋਂ ਰੋਕਣ ਵਾਲੇ ਸਬ ਦੁਸ਼ਮਣ ਹਨ।
ਹੁਣ ਤੁਸੀਂ ਦੇਖਣਾ ਹੈ। ਧੀ, ਪੁੱਤਰ, ਭਰਾ, ਪਿਉ, ਪਤੀ, ਪਤਨੀ ਜੋ ਵੀ ਨਸ਼ੇ ਹੈ। ਕੀ ਉਸ ਨੂੰ ਪਾਗਲ, ਬੇਹੋਸ਼ੀ
ਵਿੱਚ ਹੀ ਰਹਿਣ ਦੇਣਾ ਹੈ? ਜਾ ਕੀ ਉਸ ਦੀ ਮਦਦ ਕਰ ਕੇ ਡਜੀਜ਼, ਕੀੜਿਆਂ ਤੋਂ ਬਚਾਉਣਾ ਹੈ। ਬਚਾਉਣ ਲਈ ਆਪਦੇ ਪਿਆਰੇ ਨੂੰ ਪਿਆਰ ਨਾਲ ਸਮਝਾਉਣਾ ਪਵੇਗਾ। ਉਨ੍ਹਾ
ਨੂੰ ਹੋਰ ਨਸ਼ੇ ਖਾਣ ਵਾਲੇ ਲੋਕਾਂ ਦੀ ਹਾਲਤ ਦਿਖਾਉਣੀ ਪਵੇਗੀ। ਲੜਨਾ ਵੀ ਪੈ ਸਕਦਾ ਹੈ। ਪਰ ਨਸ਼ੇ
ਖਾਣ ਵਾਲੇ ਨੂੰ ਛੱਡਣਾ ਨਹੀਂ ਹੈ। ਨਾਂ ਹੀ ਉਸ ਤੋ ਦੂਰ ਹੋਣਾ ਹੈ। ਨਸ਼ੇ ਕਰਨਾ ਬਿਮਾਰੀ ਹੈ। ਬਿਮਾਰ
ਬੰਦੇ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਜੇ ਨਰਸਾਂ ਨੂੰ ਦਸ ਦੇਵੋ। ਬੰਦੇ ਨੂੰ ਦੌਰੇ ਪੈਂਦੇ ਹਨ।
ਉਹ ਮਰੀਜ਼ ਦਾ ਬੈੱਡ ਆਪਦੀ ਕੁਰਸੀ ਕੋਲ ਡਹਾ ਲੈਂਦੀਆਂ ਹਨ। ਨਸ਼ੇ ਵਿੱਚ ਬੰਦਾ ਡਿਗ ਕੇ ਮਰ ਸਕਦਾ
ਹੈ। ਉਲਟੀ ਆਉਣ, ਹੱਥੂ ਨਾਲ ਸਾਹ ਬੰਦ ਹੋ ਸਕਦਾ ਹੈ। ਨਸ਼ੇ ਖਾਣ ਵਾਲੇ ਖਾਣਾ ਨਹੀਂ ਖਾਂਦੇ। ਐਸੇ
ਭੁੱਖੇ ਲੋਕਾਂ ਨੂੰ ਰੋਟੀ ਖਵਾਉਣਾ ਪੁੰਨ ਦਾ ਕੰਮ ਹੈ। ਨਸ਼ੇ ਖਾਣ ਵਾਲਿਆਂ ਨੂੰ ਭੁੱਖੇ ਨਹੀਂ ਮਰਨ
ਦੇਣਾ। ਜੇ ਐਸੇ ਨਸ਼ੇੜੀ ਬੰਦੇ ਮਰ ਜਾਂਦੇ ਹਨ। ਅਖ਼ਬਾਰਾਂ, ਟੀਵੀ,
ਰੇਡੀਉ ‘ਤੇ ਖ਼ਬਰ ਲਗਦੀ ਹੈ। ਕਿਸਾਨ ਕਣਕ ਦੀ ਦਵਾਈ ਪੀ
ਕੇ ਮਰ ਗਿਆ। ਕਿਸਾਨ ਸਿਰ ਕਰਜ਼ਾ ਬਹੁਤ ਸੀ। ਇਹ ਕੋਈ ਹੀ ਦੱਸਦਾ ਹੈ। ਬੰਦਾ ਸ਼ਰਾਬ ਜਾ ਨਸ਼ੇ ਨਾਲ ਰੱਜ
ਕੇ ਜਾਂ ਤੋਟ ਨਾਲ ਮਰ ਗਿਆ। ਬਹੁਤ ਜ਼ਿਆਦਾ ਨਸ਼ਾ ਕਰਨ ਵਾਲੇ ਬੰਦੇ ਨੂੰ ਜੇ ਨਸ਼ਾ ਸਮੇਂ ਸਿਰ ਨਾ
ਮਿਲੇ। ਖ਼ੂਨ ਦਾ ਦੌਰਾ ਘੱਟ ਜਾਂਦਾ ਹੈ। ਸ਼ੂਗਰ ਵੀ ਬਹੁਤ ਘੱਟ ਜਾਂਦੀ ਹੈ। ਦੇਖਿਆਂ ਹੋਣਾ ਹੈ।
ਨਸ਼ੇੜੀ ਬਹੁਤ ਜ਼ਿਆਦਾ ਕੋਕ, ਜੂਸ ਠੰਢਾ ਪੀਂਦੇ ਹਨ। ਇਸ ਲਈ ਐਸੀ ਹਾਲਤ
ਵਿੱਚ ਬੰਦੇ ਨੂੰ ਮਿੱਠਾ ਪਾਣੀ, ਜੂਸ ਬਹੁਤ ਮਾਤਰਾ ਵਿੱਚ ਦੇਣਾ ਚਾਹੀਦਾ
ਹੈ। ਇੱਥੇ ਬੰਦੇ ਦਾ ਮਤਲਬ ਔਰਤ, ਮਰਦ ਦੋਨੇਂ ਹੀ ਹਨ। ਬੰਦੇ ਨੂੰ
ਕਮਜ਼ੋਰੀ ਨਾਲ ਆਕਸੀਜਨ ਘਟਣ ਨਾਲ ਸੀਜਰ ਮਿਰਗੀ ਪੈਣ ਲੱਗ ਜਾਂਦੀ ਹੈ। ਜੇ ਦੰਦਲ ਨਾ ਖੁੱਲ੍ਹੇ ਸਾਹ
ਬੰਦ ਹੋ ਜਾਂਦਾ ਹੈ। ਬੰਦੇ ਨੂੰ ਖੜ੍ਹੇ, ਬੈਠੇ, ਪਏ ਨੂੰ ਵੀ ਦੌਰਾ ਪੈ ਸਕਦਾ ਹੈ। ਕਿਤੇ ਵੀ ਸੱਟ ਲੱਗ ਸਕਦੀ ਹੈ। ਸਿਰ ਵਿੱਚ ਵੱਜੀ ਤਾਂ
ਬੰਦਾ ਮਰ ਸਕਦਾ ਹੈ। ਹੈਂਡੀਕੈਪਡ ਹੋ ਸਕਦਾ ਹੈ। ਬਹੁਤੇ ਬੰਦਿਆਂ ਨੂੰ ਨਸ਼ਾ ਨਾ ਮਿਲਣ ‘ਤੇ ਤੋੜ ਲੱਗਦੀ ਹੈ। ਸਿਰ ਦੁਖਦਾ ਹੈ। ਫਿਰ ਦੌਰਾ ਪੈਂਦਾ ਹੈ। ਤੋੜ ਲੱਗਣ ਨਾਲ ਘਬਰਾਹਟ
ਹੁੰਦੀ ਹੈ। ਕਈ ਨਹਾਉਣ ਲੱਗ ਜਾਂਦੇ ਹਨ। ਜੇ ਬਾਥਰੂਮ ਦਾ ਦਰਵਾਜ਼ਾ, ਖਿੜਕੀ
ਬੰਦ ਹਨ। ਨਸ਼ਾ ਨਾ ਮਿਲਣ ਵਾਲਾ ਨਸ਼ੇੜੀ ਜੇ ਗਰਮ ਪਾਣੀ ਨਾਲ ਨਹਾ ਰਿਹਾ ਹੈ। ਸ਼ਾਵਰ ਦਾ ਫੁਹਾਰਾ ਪੈਣ
ਨਾਲ ਭਾਫ਼ ਨਾਲ ਆਕਸੀਜਨ ਘੱਟ ਜਾਂਦੀ ਹੈ। ਬੰਦੇ ਦਾ ਸਾਹ ਬੰਦ ਹੋ ਜਾਂਦਾ ਹੈ। ਦੌਰਾ ਪੈ ਜਾਂਦਾ
ਹੈ। ਜਦੋਂ ਦੰਦਲ ਮਿੰਟ-ਦੋ ਕੁ ਮਿੰਟ ਪਿੱਛੋਂ ਖੁੱਲ੍ਹਦੀ ਹੈ ਤਾਂ ਕਈ ਬਾਰ ਉਹ ਬੰਦਾ ਘਬਰਾਹਟ ਵਿੱਚ
ਹੁੰਦਾ ਹੈ। ਆਲ਼ੇ ਦੁਆਲੇ ਸੰਗਲ਼ ਤੋੜਾਏ ਪਸ਼ੂ ਵਾਗ ਭੱਜਦਾ ਹੈ। ਜੋ ਵੀ ਚੀਜ਼ ਮੂਹਰੇ ਹੁੰਦੀ ਹੈ।
ਤੋੜੀ ਜਾਂਦਾ ਹੈ। ਐਸੇ ਬੰਦੇ ਤੋਂ ਬਚਾ ਵੀ ਕਰਨਾ। ਨਸ਼ੇੜੀ ਨੂੰ ਨਸ਼ਾ ਪਿਆਰਾ ਹੈ। ਤੁਸੀ ਨਹੀਂ।
ਰਾਜ ਨੇ ਜਦੋਂ ਸ਼ਰਾਬ ਛੱਡੀ ਸੀ। ਇੱਕ ਦਿਨ ਤਾਂ ਉਲਟੀਆਂ ਹੀ
ਲੱਗੀਆਂ ਰਹੀਆਂ ਸਨ। ਅਚਾਨਕ ਉਹ ਸ਼ਾਵਰ ਲੈਣ ਲੱਗ ਗਿਆ। ਕੈਨੇਡਾ ਵਿੱਚ ਗਰਮ ਪਾਣੀ ਦੀ ਕਮੀ ਨਹੀਂ
ਹੈ। ਨਹਾਉਂਦੇ ਨੂੰ 5 ਮਿੰਟ ਹੋਏ ਹੀ ਸਨ। ਉਸ ਦੇ ਟੱਬ ਵਿੱਚ ਡਿੱਗਣ ਦਾ ਇੰਜ ਖੜਕਾ ਹੋਇਆ, ਜਿਵੇਂ ਬੰਬ ਫਟਿਆ ਹੋਵੇ। 6 ਫੁੱਟ ਦਾ ਜਵਾਨ ਮੁੰਡਾ ਡਿੱਗਾ ਸੀ। ਖੜਕਾ ਤਾਂ ਹੋਣਾ ਹੀ
ਸੀ। ਉਸ ਨੇ ਅੰਦਰੋਂ ਲੌਕ ਲਗਾਇਆ ਹੋਇਆ ਸੀ। ਘਰਦਿਆਂ ਨੂੰ ਕਾਹਲੀ ਵਿੱਚ ਪਤਾ ਨਾ ਲੱਗੇ ਕੀ ਕਰਨਾ
ਹੈ? 911 ਨੂੰ ਫ਼ੋਨ ਕਰ ਦਿੱਤਾ ਸੀ। ਘਬਰਾਹਟ ਵਿੱਚ ਪਤਾ ਨਹੀਂ ਲੱਗ ਰਿਹਾ
ਸੀ। ਲੌਕ ਕਿਵੇਂ ਖੋਲਿਆਂ ਜਾਵੇ। ਬਾਥਰੂਮ ਦੇ ਲੌਕ ਐਸੇ ਹੁੰਦੇ ਹਨ। ਚਾਬੀ ਦੀ ਲੋੜ ਨਹੀਂ ਹੁੰਦੀ।
ਸਿਰ ਦੀ ਸੂਈ ਜਾਂ ਕਿਸੇ ਲੋਹੇ ਦੀ ਸਖ਼ਤ ਤਾਰ. ਹੈਂਗਰ ਨਾਲ ਖੋਲਿਆਂ ਜਾ ਸਕਦਾ ਹੈ। ਮਾਂ ਦੇ ਵੀ ਵਾਲ
ਕੱਟੇ ਹੋਏ ਸਨ। ਸਿਰ ‘ਤੇ ਸੂਈ ਨਹੀਂ ਸੀ। ਕੱਪੜੇ ਟੰਗਣ ਵਾਲੇ ਹੈਂਗਰ ਦੀ
ਤਾਰ ਨਾਲ ਲੌਕ ਖੋਲਿਆਂ ਗਿਆ। 25 ਸਾਲਾਂ ਦਾ ਰਾਜ ਟੱਬ ਵਿੱਚ ਡਿੱਗਾ ਪਿਆ ਸੀ। ਉੱਪਰੋਂ ਦੀ ਸ਼ਾਵਰ
ਚੱਲੀ ਜਾਂਦਾ ਸੀ। ਟੱਬ ਦਾ ਪਾਣੀ ਬੰਦ ਨਹੀਂ ਕੀਤਾ ਹੋਇਆ ਸੀ। ਟੱਬ ਦੀ ਮੋਰੀ ਵਿਚੋਂ ਦੀ ਬਾਹਰ
ਨਿਕਲੀ ਜਾਂਦਾ ਸੀ। ਜੇ ਘਰ ਕੋਈ ਨਾ ਹੁੰਦਾ। ਇਹ ਮੁੰਡਾ ਜ਼ਰੂਰ ਮਰ ਜਾਂਦਾ। ਮਾਂ ਨੇ ਸ਼ਾਵਰ ਦਾ ਪਾਣੀ
ਬੰਦ ਕੀਤਾ। ਮੁੰਡੇ ਦੇ ਦਾਦੇ, ਮਾਂ ਤੇ ਭੈਣ ਨੇ ਟੱਬ ਵਿਚੋਂ ਬਾਹਰ
ਕੱਢਿਆ। ਉਸ ਦੇ ਨੰਗੇ ਲੱਕ ਉਤੇ ਤੌਲੀਆਂ ਸਿੱਟਿਆ। ਜਿਆਦਾਤਰ ਲੋਕ ਨੰਗੇ ਨਹਾਉਂਦੇ ਹਨ। ਇਸੇ ਲਈ ਅੰਮ੍ਰਿਤਧਾਰੀ
ਸਿੱਖਾ ਵਿੱਚ ਕਛਹਿਰਾ ਨਹਾਉਣ ਪਿਛੌਂ ਉਤਾਰਿਆ ਜਾਂਦਾ ਹੈ। ਬਾਥਰੂਮ ਟੱਬ ਵਿੱਚ ਬਹੁਤ ਲੋਕ ਡਿਗਦੇ
ਹਨ। ਸੱਟਾ ਖਾਦੇ ਤੇ ਮਰਦੇ ਵੀ ਹਨ। ਅੱਗੇ ਨੂੰ ਕਿਵੇਂ ਨਹਾਉਣ ਦਾ ਇਰਾਦਾ ਹੈ?
ਦੰਦਲ ਅਜੇ ਵੀ ਪਈ ਹੋਈ ਸੀ। ਮਾਂ ਨੇ ਆਪ ਦੇ ਹੱਥ ਦਾ
ਅੰਗੂਠਾ ਰਾਜ ਦੇ ਮੂੰਹ ਵਿੱਚ ਦੰਦਾ ਥੱਲੇ ਦੇਣ ਦੀ ਕੋਸ਼ਿਸ਼ ਕੀਤੀ। ਉਹ ਦੰਦਲ ਭੰਨਣੀ ਚਾਹੁੰਦੀ ਸੀ।
ਰਾਜ ਦੇ ਦੰਦ ਬੰਦ ਸਨ। ਥੋੜੇ ਜਿਹੇ ਦੰਦ ਖੁੱਲ੍ਹਿਆ ਥੱਲੇ ਅੰਗੂਠਾ ਆ ਗਿਆ। ਦੰਦਾ ਦੀ ਦਾਬ ਆਉਣ
ਨਾਲ ਅੰਗੂਠੇ ‘ਤੇ ਦੰਦੀ ਵੱਡੀ ਗਈ। ਮਾਂ ਦਾ ਹੱਥ ਲਹੂ ਨਾਲ ਭਰ
ਗਿਆ। ਫਿਰ ਉਹ ਚਮਚਾ ਲੈ ਕੇ ਆਈ। ਇੰਨੇ ਨੂੰ ਰਾਜ ਨੂੰ ਸੁਰਤ ਆ ਗਈ। ਐਂਬੂਲੈਂਸ ਵੀ ਆ ਗਈ ਸੀ। ਰਾਜ
ਦਾ ਮੂੰਹ ਵਿੰਗਾ ਹੋ ਗਿਆ ਸੀ। ਜੀਭ ‘ਤੇ ਦੰਦੀ ਵੱਡੀ ਜਾਣ ਕਰ ਕੇ,
ਖ਼ੂਨ ਨਿਕਲ ਰਿਹਾ ਸੀ। ਐਂਬੂਲੈਂਸ ਦੇ ਕਰਮਚਾਰੀਆਂ ਨੇ ਦੱਸਿਆ, “ ਸੀਜ਼ਰ, ਦੰਦਲ ਪਏ ਤੋਂ ਮਰੀਜ਼ ਦੇ ਮੂੰਹ ਵਿੱਚ ਜੇ ਹੱਥ,
ਉਗਲ ਪਾ ਲਵੋਂ। ਦੂਜੇ ਬੰਦੇ ਦੇ ਹੱਥ, ਉਗਲ ‘ਤੇ ਦੰਦੀ ਵੱਡੀ ਜਾ ਸਕਦੀ ਹੈ। ਚਮਚਾ ਮੂੰਹ ਵਿੱਚ ਪਾਉਣ ਨਾਲ ਦੰਦ ਟੁੱਟ ਸਕਦੇ ਹਨ।
ਸੀਜ਼ਰ, ਦੰਦਲ ਆਪੇ ਖੁੱਲ ਦੇ ਹੁੰਦੇ ਹਨ। ਜੇ ਇਸ ਤਰਾਂ ਜ਼ਿਆਦਾ ਬਾਰ
ਹੁੰਦਾ ਹੈ। ਸੀਜ਼ਰ, ਦੰਦਲ ਦੀ ਦਵਾਈ ਜ਼ਰੂਰ ਖਾਣੀ ਚਾਹੀਦੀ ਹੈ। ਮੌਤ ਹੋ
ਸਕਦੀ ਹੈ। “
ਅਖ਼ਬਾਰਾਂ, ਰੇਡੀਉ,
ਟੀਵੀ ਦਸਦੇ ਹਨ ਕਿ ਲੋਕਾਂ ਚਿੱਟੇ ਤੋਂ ਬਹੁਤ ਦੁਖੀ ਹਨ। ਕਦੇ ਨਰਮੇ ਨੂੰ ਚਿੱਟੀ
ਮੱਖੀ ਪੈ ਗਈ। ਲੋਕਾਂ ਨੂੰ ਚਿੱਟੇ ਰੰਗ ਨੇ ਪੱਟ ਕੇ ਧਰਤਾ। ਇਹ ਲੋਕ ਚਿੱਟੇ ਦੇ ਪਿੱਛੇ ਬੜਾ ਲਗਦੇ
ਹਨ। ਭਾਵੇਂ ਚਿੱਟੀਆਂ ਕੁੜੀਆਂ ਹੀ ਹੋਣ। ਚਿੱਟੇ ਰੰਗ ਨੇ ਇੰਨਾ ਨੂੰ ਖ਼ੂਬ ਠਗਿਆ ਹੈ। ਅੱਗੇ ਗੋਰੇ
ਚਿੱਟੇ ਦੇਸ਼ ਨੂੰ ਲੁੱਟ ਕੇ ਲੈ ਗਏ। ਜੇ ਘਰ ਦੇ ਮਰਦ ਚਿੱਟੇ ਦਾ ਨਸ਼ਾ ਕਰਦੇ ਹਨ। ਘਰ ਵਿੱਚ ਖੁੱਲ੍ਹਾ
ਹੀ ਪਿਆ ਹੋਣਾ ਹੈ। ਅੰਗੂਰਾ ਦੀ ਖੰਡ ਦੇ ਭੁਲੇਖੇ ਨਾਲ ਬੱਚੇ ਤੇ ਔਰਤਾਂ ਵੀ ਖਾ ਸਕਦੇ ਹਨ। ਸਬ ਨੇ
ਸੁਣਿਆ ਹੈ। ਜੇ ਇਹ ਚਿੱਟਾ ਮੂੰਹ ਨੂੰ ਲੱਗ ਜਾਏ। ਛੁੱਟਦਾ ਨਹੀਂ ਹੈ। ਬੱਚਿਆਂ ਤੇ ਔਰਤਾਂ ਦਾ ਕੀ
ਕਸੂਰ ਹੈ? ਕਸੂਰ ਵਾਰ ਵੇਚਣ ਖ਼ਰੀਦਣ ਵਾਲੇ ਨਹੀਂ ਹਨ। ਸਬ ਨੋਟਾਂ ਦੀ
ਮਿਹਰਬਾਨੀ ਹੈ। ਬੰਦੇ ਕੋਲ ਨਾ ਵਾਧੂ ਪੈਸਾ ਹੋਵੇ, ਨਾ ਬੰਦਾ ਫ਼ਾਲਤੂ
ਚੀਜ਼ਾਂ ‘ਤੇ ਪੈਸਾ ਖ਼ਰਚੇ। ਨਸ਼ੇੜੀਆਂ ਨੂੰ ਸੋਚਣਾ ਪੈਣਾ ਹੈ। ਨਸ਼ੇ ਖਾਣ
ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਉਨ੍ਹਾਂ ਵਰਗਿਆਂ ਦੇ ਮਰਨ ਪਿਛੋਂ ਬੁੱਢੇ ਮਾਪੇ ਬੱਚੇ ਤੇ ਔਰਤਾਂ
ਕਿਵੇਂ ਰੁਲਦੇ ਹਨ? ਇੱਕ ਗੱਲ ਪੱਕੀ ਹੈ। ਨਸ਼ੇ ਖਾਣ ਵਾਲਿਆਂ ਨੇ ਜੇ ਉਮਰ
ਭਰ ਜਿਊਣਾ ਹੈ। ਮੰਨਣਾ ਪੈਣਾ ਹੈ। ਨਸ਼ੇ ਕਰਨਾ ਬਿਮਾਰੀ ਹੈ। ਡਾਕਟਰ ਦੀ ਸਲਾਹ ਨਾਲ ਘੱਟ ਨਸ਼ੇ
ਵਾਲੀਆਂ ਗੋਲੀਆਂ ਖਾਣੀਆਂ ਹਨ। ਫਿਰ ਉਨ੍ਹਾਂ ਗੋਲੀਆਂ ਨੂੰ ਵੀ ਹੋਲੀ-ਹੋਲੀ ਛੱਡਣਾ ਹੈ। ਐਸੇ ਕਰਦੇ
ਹੋਏ ਜੇ ਕਿਤੇ ਨਸ਼ਾ ਕਰ ਵੀ ਲਿਆ ਕੋਈ ਵੱਡੀ ਗੱਲ ਨਹੀਂ। ਫਿਰ ਡਾਕਟਰੀ ਸਹਾਇਤਾ ਲੈਣੀ ਹੈ। ਬਾਰ-ਬਾਰ
ਕੋਸ਼ਿਸ਼ ਕਰਦੇ ਰਹਿਣਾ ਹੈ। ਹੋਰ ਵੀ ਘਰ ਦੀਆਂ ਔਰਤਾਂ, ਮਾਪਿਆਂ ਨੇ ਹਾਰ
ਨਹੀਂ ਮੰਨਣੀ। ਨਸ਼ਿਆਂ ਨਾਲ ਲੜਨਾ ਹੈ। ਜੇ ਪਬਲਿਕ ਨਸ਼ੇ ਨਹੀਂ ਖ਼ਰੀਦੇ ਗੀ। ਕੋਈ ਧੱਕੇ ਨਾਲ ਨਾਂ ਹੀ ਮੁਫ਼ਤ
ਵਿੱਚ ਨਸ਼ੇ ਦੇ ਸਕਦਾ ਹੈ। ਨਾ ਵੇਚ ਸਕਦਾ ਹੈ। ਮੁਫ਼ਤ ਵਿੱਚ ਤਾਂ ਕਈ ਜ਼ਹਿਰ ਵੀ ਲੈ ਲੈਂਦੇ ਹਨ।
ਜ਼ਹਿਰ ਜਾਨ ਲੈਂਦੀ ਹੈ। ਕੀ ਇਹ ਸਚਾਈ ਪਤਾ ਹੈ? ਸਭ ਕੁੱਝ ਜਾਣ ਬੁੱਝ ਕੇ
ਕਰਦੇ ਹੋ। ਜਿਊਣਾ ਹੈ ਜਾਂ ਮਰਨਾ ਸਬ ਦੀ ਆਪ ਦੀ ਮਰਜ਼ੀ ਹੈ। ਜਦੋਂ ਪਾਰਟੀਆਂ, ਖੇਤਾਂ, ਸੜਕਾਂ ‘ਤੇ ਨਸ਼ੇ ਖਾ ਕੇ
ਲੋਕ ਲੜਦੇ ਤੇ ਡਿਗਦੇ ਫਿਰਦੇ ਹਨ। ਦੇਖਣ ਵਾਲੇ ਤਮਾਸ਼ਾ ਦੇਖਦੇ ਹਨ। ਨਸ਼ੇ ਖਾਣ ਵਾਲੇ ਆਪ ਦੀ ਹੈਸੀਅਤ
ਦਿਖਾਉਂਦੇ ਹਨ। ਜੋ ਵੀ ਜ਼ਿੰਦਗੀ ਵਿੱਚ ਡਰਾਮਾ ਕਰਦੇ ਹੋ। ਮਨ ਦੀ ਮਰਜ਼ੀ ਨਾਲ ਕਰਦੇ ਹੋ। ਕਿਸੇ ਦੂਜੇ
ਦੀ ਸਲਾਹ ਨਹੀਂ ਲੈਂਦੇ।
ਮਨ ਬਹੁਤ ਪਿਆਰਾ
ਹੈ। ਮਨ ਸਾਨੂੰ ਸਬ ਤੋਂ ਨੇੜੇ ਹੈ। ਮਨ ਸਾਡੀ ਸੁਣਦਾ ਹੈ। ਜਿਵੇਂ ਅਸੀਂ ਚਾਹੁੰਦੇ ਹਾਂ। ਉਵੇਂ
ਕਰਦਾ ਹੈ। ਦੂਜੇ ਕਿਸੇ ਬੰਦੇ ਨਾਲ ਗੱਲ ਕਰਨ ਲੱਗੇ, ਅਸੀਂ ਕਿੰਨੀ
ਬਾਰ ਸੋਚਦੇ ਹਾਂ? ਮਨ ਦੇ ਨਾਲ ਗੱਲ ਕਰਨ ਲੱਗੇ, ਬਹੁਤ ਸੋਚਣ ਦੀ
ਲੋੜ ਨਹੀਂ ਹੈ। ਇਹ ਚੰਗੀ ਮਾੜੀ ਗੱਲ ਵਿੱਚ ਝੱਟ ਸਹਿਮਤ ਹੋ ਜਾਂਦਾ ਹੈ। ਮਨ ਹੀ ਸਾਨੂੰ ਮੰਦਰ ਵਿੱਚ
ਲੈ ਕੇ ਜਾਂਦਾ ਹੈ। ਮਨ ਹੀ ਕਿਸੇ ਨੂੰ ਦਾਨ ਦੇਣ ਨੂੰ ਕਹਿੰਦਾ ਹੈ। ਮਨ ਹੀ ਕਿਸੇ ਨੂੰ ਪਿਆਰ ਕਰਦਾ
ਹੈ। ਮਨ ਹੀ ਕਿਸੇ ਨਾਲ ਨਫ਼ਰਤ ਸ਼ੁਰੂ ਕਰ ਦਿੰਦਾ ਹੈ। ਮਨ ਹੀ ਚੋਰੀ ਕਰਾਉਂਦਾ ਹੈ। ਕਿਸੇ ਚੀਜ਼
ਨੂੰ ਦੇਖਣ ਵਿੱਚ ਮਨ ਦੀ ਮਰਜ਼ੀ ਪਹਿਲਾਂ ਹੁੰਦੀ ਹੈ। ਮਨ ਦਾ ਧਿਆਨ ਪਹਿਲਾਂ ਜਾਂਦਾ ਹੈ। ਫਿਰ ਹੱਥ
ਜਾਂਦੇ ਹਨ। ਮਨ ਮਚਲਾ ਵੀ ਬਹੁਤ ਹੈ। ਮਨ ਹੰਭਲਾ ਵੀ ਮਾਰਦਾ ਹੈ। ਮਨ ਉਤਸ਼ਾਹਿਤ ਕਰਦਾ ਹੈ। ਮਨ ਕੰਮ
ਚੋਰ ਵੀ ਹੈ। ਮਨ ਮਿਹਨਤ ਵੱਲ ਪ੍ਰੇਰਦਾ ਹੈ। ਮਨ ਸੋਹਣਾ ਵੀ ਕੰਮ ਕਰਦਾ ਹੈ। ਮਨ ਹੀ ਨੀਚ ਹਰਕਤ
ਕਰਦਾ ਹੈ। ਮਨ ਬੰਦੇ ਨੂੰ ਉੱਚਾ ਉਠਾਉਂਦਾ ਹੈ। ਮਨ ਹੀ ਬੇਈਮਾਨੀ ਕਰਾਉਂਦਾ ਹੈ। ਮਨ ਹੀ ਚੰਗੇ ਪਾਸੇ
ਪ੍ਰੇਰਦਾ ਹੈ। ਮਨ ਮੂਰਖ ਵੀ ਬਣਾਂ ਦਿੰਦਾ ਹੈ। ਮਨ ਰੱਬੀ ਗੁਣ ਵੀ ਇਕੱਠੇ ਕਰ ਲੈਂਦਾ ਹੈ। ਚੰਗਾ ਹੈ, ਰੱਬ ਕਿਸੇ ਦਾ
ਬੁਰਾ ਨਾਂ ਕਰਾਏ। ਮਨ ਚੰਗੇ ਪਾਸੇ ਲੱਗ ਕੇ ਸਬ ਦਾ ਭਲਾ ਸੋਚੇ। ਮਨ ਨੂੰ ਆਪ ਦੇ ਕਾਬੂ ਵਿੱਚ
ਰੱਖੀਏ। ਮਨ ਦੇ ਗ਼ੁਲਾਮ ਨਾਂ ਹੋ ਜਾਈਏ। ਮਨ ਨੂੰ ਤਕੜੇ ਹੱਥੀਂ ਲੈਣਾ ਪੈਂਦਾ ਹੈ। ਮਨ ਰੱਬ ਦਾ ਦੂਜਾ
ਰੂਪ ਹੈ। ਮਨ ਵਿੱਚ ਰੱਬ ਦੀ ਨੂਰੀ ਜੋਤ ਜੱਗ ਰਹੀ ਹੈ। ਇਸੇ ਜੋਤ ਦੀ ਲੋ ਸਾਡੇ ਵਿੱਚ ਸ਼ਕਤੀ ਭਰਦੀ
ਹੈ। ਮਨ ਐਡਾ ਬਲਵਾਨ ਹੈ। ਇਸ ਤੋਂ ਕੋਈ ਵੀ ਕੰਮ ਲੈ ਸਕਦੇ ਹਾਂ। ਮਨ ਅੰਦਰ ਬਹੁਤ ਖ਼ਜ਼ਾਨੇ ਭਰੇ ਪਏ
ਹਨ। ਹਰ ਚੀਜ਼ ਦੀ ਖੋਜ ਮਨ ਨੇ ਕੀਤੀ ਹੈ। ਮਨ ਸ਼ਬਦਾਂ ਦੇ ਜੋੜ ਨੂੰ ਕਿਸੇ ਪਾਸੇ ਵੀ ਕਰ ਸਕਦਾ ਹੈ।
ਮਨ ਹੀ ਦੁਨੀਆ ਨੂੰ ਹਿਲਾ ਸਕਦਾ ਹੈ। ਮੈਨੂੰ ਮੇਰਾ ਮਨ ਰੱਬ ਲੱਗਦਾ, ਮੈਂ ਕੀ ਲੈਣਾ
ਕਿਸੇ ਹੋਰ ਤੋਂ ਕੋਈ ਰੱਬ ਨੂੰ ਮੰਨਦਾ ਜਾਂ ਨਹੀਂ।
ਰੱਬ ਨੂੰ ਲੋਕ
ਡਰਦੇ ਮੰਨਦੇ ਹਨ। ਬਈ ਕਿਤੇ ਕੰਮ ਨਾਂ ਵਿਗੜ ਜਾਵੇ। ਉਸ ਤੋਂ ਹੋਰ-ਹੋਰ ਚੀਜ਼ਾਂ ਮੰਗਣੀਆਂ ਹੁੰਦੀਆਂ
ਹਨ। ਇਸ ਤੋਂ ਤਾਂ ਰੋਜ਼ ਲੈਣਾ ਹੀ ਲੈਣਾ ਹੈ। ਸਿਆਣਾਂ ਬੰਦਾ ਗੁਆਂਢੀ ਨਾਲ ਵੀ ਨਹੀਂ ਵਿਗਾੜਦਾ।
ਕਦੇ ਲੋੜ ਪੈ ਜਾਂਦੀ ਹੈ। ਇਹ ਤਾਂ ਬੰਦਾ ਹੈ। ਵੱਡੇ-ਵੱਡੇ ਦੇਸ਼ ਵੀ ਇੱਕ ਦੂਜੇ ਨਾਲ ਬਣਾਂ ਕੇ
ਰੱਖਦੇ ਹਨ। ਕੀ ਪਤਾ ਕਿਹੜੀ ਚੀਜ਼ ਦੀ ਲੋੜ ਪੈ ਜਾਵੇ? ਜੇ ਕਿਸੇ ਤੱਕ
ਲੋੜ ਨਹੀਂ ਹੈ। ਪਰ ਬੰਦੇ ਦਾ ਸ਼ੈਤਾਨ ਮਨ ਸੋਚਦਾ ਹੈ, ਉਸ ਤੋਂ ਕੀ
ਲੈਣਾ ਹੈ? ਉਸ ਨੂੰ ਮਨ ਵਿਚੋਂ ਡਲੀਟ ਕਰ ਕੇ ਕੱਢ ਦਿੱਤਾ ਜਾਂਦਾ ਹੈ।
ਕੀ ਜ਼ਮੀਰ ਇੰਨੀ ਮਰ ਗਈ ਹੈ?
ਉਸੇ ਬੰਦੇ, ਚੀਜ਼, ਨਸ਼ੇ ਨੂੰ
ਲੋੜ ਸਮੇਂ ਪਿਆਰ ਕਰਦੇ ਹਾਂ। ਉਸੇ ਨੂੰ ਕੰਮ ਨਿਕਲ ਜਾਣ ਤੇ ਭੁੱਲ ਜਾਂਦੇ ਹਾਂ। ਦਿਲਾਂ ਵਾਲਿਆਂ ਦੀ
ਦੁਨੀਆ ਬੜੀ ਅਜੀਬ ਹੈ। ਇਹ ਦੁਨੀਆ ਕਿਸੇ ਦੀ ਨਹੀਂ ਬਣਦੀ। ਹਰ ਬੰਦੇ ਨੂੰ ਆਪੋ ਧੁਪੀ ਪਈ ਹੈ। ਬੰਦੇ
ਕੋਲ ਦੂਜੇ ਲਈ ਸਮਾਂ ਹੀ ਨਹੀਂ ਹੈ। ਬੰਦੇ ਨੂੰ ਲੱਗਦਾ ਹੁੰਦਾ ਹੈ। ਲੋਕ ਮੈਨੂੰ ਦੇਖ ਰਹੇ ਹਨ।
ਬੰਦੇ ਨੇ ਕਿਤੇ ਪਾਰਟੀ, ਵਿਆਹ ਦੇ ਪ੍ਰੋਗਰਾਮ ਉੱਤੇ ਜਾਣਾ ਹੋਵੇ। ਬੰਦਾ ਆਪਣੇ-ਆਪ
ਨੂੰ ਬਹੁਤ ਸ਼ਿੰਗਾਰਦਾ ਹੈ। ਬਹੁਤ ਸੋਹਣੀ ਤਰਾਂ ਤਿਆਰ ਹੁੰਦਾ ਹੈ। ਜਾਂਚਣ ਚਾਹੁੰਦਾ ਹੈ। ਬਈ ਮੈਂ
ਸਬ ਤੋਂ ਸੋਹਣਾ ਵਧੀਆ ਦਿਸਾਂ। ਹਰ ਕੋਈ ਇਸ ਤਰਾਂ ਹੀ ਤਿਆਰ ਹੋ ਕੇ ਆਉਂਦਾ ਹੈ। ਪਾਰਟੀ, ਵਿਆਹ ਦੇ ਪ੍ਰੋਗਰਾਮ
ਉੱਤੇ ਜਾ ਕੇ, ਲੋਕਾਂ ਨੂੰ ਕਿੰਨੇ ਕੁ ਧਿਆਨ ਨਾਲ ਦੇਖਿਆ ਜਾਂਦਾ ਹੈ? ਬੰਦਾ ਆਪਣਾ-ਆਪ
ਹੀ ਦੇਖੀ ਜਾਂਦਾ ਹੈ। ਮੱਲੋ-ਮੱਲੀ ਦੂਜੇ ਦੀ ਇਸ ਲਈ ਪ੍ਰਸੰਸਾ ਕਰਦੇ ਹਨ। ਸੋਚਦੇ ਹਨ, ਤਾਂ ਹੀ ਕੋਈ
ਮੇਰੇ ਵੱਲ ਦੇਖੇਗਾ। ਮੇਰੇ ਕੱਪੜਿਆਂ ਤੇ ਮੇਰੀ ਪ੍ਰਸੰਸਾ ਹੋਵੇਗੀ। ਆਪ ਦੀ ਪ੍ਰਸੰਸਾ ਕਰਾ ਕੇ ਮਨ
ਬਹੁਤ ਖ਼ੁਸ਼ ਹੁੰਦਾ। ਪਰ ਕਈਆਂ ਦਾ ਮਨ ਤਾਂ ਖ਼ੁਸ਼ ਹੁੰਦਾ, ਜਦੋਂ ਕਿਸੇ ਦੀ
ਇੱਜ਼ਤ ਉਤਾਰ ਦੇਵੇ। ਕੀ ਇਸ ਤਰਾ ਕਰਨ ਨਾਲ ਮਨ ਨੂੰ ਸਕੂਨ ਮਿਲ ਜਾਂਦਾ ਹੈ? ਜਾਂ ਕੀ ਮਨ
ਹੋਰ ਭਟਕਣ ਲੱਗ ਜਾਂਦਾ ਹੈ? ਮਨ ਇਸ ਤਰਾਂ ਸ਼ਾਂਤ ਨਹੀਂ ਹੋ ਸਕਦਾ। ਸਮੁੰਦਰ ਵਿੱਚ
ਜਦੋਂ ਛੱਲਾਂ ਉੱਠਦੀਆਂ ਹਨ। ਧਰਤੀ ਉੱਤੇ ਹਿੱਲ ਜੁੱਲ ਹਨੇਰੀ ਆਉਂਦੀ ਹੈ। ਜਵਾਰ-ਭਾਟਾ ਭੱਟ ਦੇ ਹਨ।
ਨੁਕਸਾਨ ਕਰ ਕੇ ਜਾਂਦੇ ਹਨ। ਉਵੇਂ ਹੀ ਮਨ ਹੈ। ਜਦੋਂ ਮਨ ਵਿੱਚ ਭੂਚਾਲ ਆਉਂਦਾ ਹੈ। ਆਪ ਦਾ ਪਹਿਲਾਂ
ਨੁਕਸਾਨ ਕਰਦਾ ਹੈ। ਫਿਰ ਦੁਨੀਆ ਲਈ ਖ਼ਤਰਾ ਬਣ ਜਾਂਦਾ ਹੈ। ਨਸ਼ੇੜੀ, ਪਾਗਲ ਬੰਦੇ ਨੂੰ ਕਾਬੂ ਕਰਨਾ
ਬਹੁਤ ਔਖਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਦੂਜਿਆਂ ਨਾਲ ਛੇੜ-ਛੇੜ, ਚਲਾਕੀਆਂ ਬੰਦ
ਕਰਨੀਆਂ ਪੈਂਦੀਆਂ ਹਨ। ਮਨ ਤਾਂਹੀਂ ਟਿਕਾ ਵਿੱਚ ਰਹਿ ਕੇ, ਤਾਂ ਸ਼ਾਂਤ
ਹੁੰਦਾ ਹੈ। ਮਨ ਸ਼ਾਂਤ ਹੋਵੇ ਤਾਂ ਬਹੁਤ ਕੀਮਤੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਬੰਦੇ ਨੂੰ
ਬੁਲੰਦੀਆਂ ਉੱਤੇ ਲੈ ਜਾਂਦਾ ਹੈ।
Comments
Post a Comment