ਭਾਗ  49 ਕਈ ਕੰਮਾਂ ਉੱਤੇ ਨੌਕਰੀ ਪੇਸ਼ਾ ਔਰਤਾਂ ਅਜੇ ਵੀ ਮਰਦਾਂ ਦਾ ਹਵਸ ਦਾ ਸ਼ਿਕਾਰ ਬਣਦੀਆਂ ਹਨ ਬੁੱਝੋ ਮਨ ਵਿੱਚ ਕੀ?

-ਸਤਵਿੰਦਰ ਕੌਰ ਸੱਤੀ ਕੈਨੇਡਾ (ਕੈਲਗਰੀ)- satwinder_7@hotmail.com

ਬਹੁਤ ਕੰਮਾਂ ਉੱਤੇ ਔਰਤਾਂ ਨੂੰ ਨੌਕਰੀ ਵਿੱਚ ਬਰਾਬਰ ਦੀ ਤਨਖ਼ਾਹ ਨਹੀਂ ਦਿੱਤੀ ਜਾਂਦੀ। ਕੰਮ ਮਰਦਾਂ ਤੋਂ ਵੱਧ ਵੀ ਕਰਾਇਆ ਜਾਂਦਾ ਹੈ। ਔਰਤਾਂ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜਿਵੇਂ ਔਰਤ ਮਰਦ ਦੀ ਭੁੱਖ ਮਿਟਾਉਣ ਦਾ ਸਾਧਨ ਹੋਵੇ। ਬਹੁਤੀ ਬਾਰ ਕੁੱਤਿਆਂ ਤੇ ਬੰਦਿਆਂ ਵਿੱਚ ਬਹੁਤਾ ਫ਼ਰਕ ਨਹੀਂ ਲੱਗਦਾ। ਕੁੱਤੇ ਵੀ ਇੱਕ ਮਗਰ ਕੁਤੀੜ ਲੱਗੀ ਹੁੰਦੀ ਹੈ। ਉਵੇਂ ਕਈ ਮਰਦਾਂ ਨੂੰ ਹਵਸ ਮਿਟਾਉਣ ਲਈ ਵਿਆਹੀ, ਛੱਡੀ, ਬੁੱਢੀ ਔਰਤ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਸਾਰੀਆਂ ਔਰਤਾਂ ਤੇ ਨੌਕਰੀ ਪੇਸ਼ਾ ਔਰਤਾਂ ਨੂੰ ਆਪਣੀ ਸਹਾਇਤਾ ਆਪ ਕਰਨੀ ਪੈਣੀ ਹੈ। ਔਰਤਾਂ ਨੂੰ ਦਿਮਾਗ਼ ਵਾਂਗ ਸਰੀਰਕ ਪੱਖੋਂ ਤੱਕੜੀਆਂ ਹੋਣ ਦੀ ਲੋੜ ਹੈ। ਔਰਤਾਂ ਨੂੰ ਨੌਕਰੀ ਕਰਦੇ ਸਮੇਂ ਕਿਸੇ ਦਾ ਗ਼ੁਲਾਮ ਮੰਨ ਕੇ ਕੰਮ ਨਹੀਂ ਕਰਨਾ ਚਾਹੀਦਾ। ਅਗਰ ਕਿਸੇ ਦੀ ਇਹ ਹਾਲਤ ਹੈ। ਇੱਕ ਦਮ ਬਗ਼ਾਵਤ ਕਰ ਦੇਵੋਗ਼ੁਲਾਮੀ ਹੀ ਹੋਰ ਕਮਜ਼ੋਰ ਬਣਾਂ ਦਿੰਦੀ ਹੈ। ਨੌਕਰੀ ਬੇਝਿਜਕ ਹੋ ਕੇ, ਬਗੈਰ ਕਿਸੇ ਡਰ ਤੋਂ ਕਰਨੀ ਚਾਹੀਦੀ ਹੈ। ਨਹੀਂ ਤਾਂ ਮਾਨਸਿਕ ਤਣਾਅ ਵਧਣ ਲੱਗ ਜਾਂਦਾ ਹੈ। ਮੰਨਿਆ ਕਿ ਕਿਸੇ ਦੀਆਂ ਅੱਖਾਂ, ਵਾਲ, ਬੋਲ-ਚਾਲ, ਕੰਮ ਕਰਨ ਦਾ ਤਰੀਕਾ ਕਿਸੇ ਨੂੰ ਪਸੰਦ ਹੋਵੇ। ਕਿਸੇ ਇੱਕ ਚੀਜ਼ ਦੇ ਚੰਗਾ ਲੱਗਣ ਨਾਲ ਕਿਸੇ ਨਾਲ ਸਬੰਧ ਨਹੀਂ ਬਣ ਸਕਦਾ। ਕਿਸੇ ਦੀ ਸਿਫ਼ਤ ਕਰਨ ਦਾ ਇਹ ਵੀ ਮਤਲਬ ਨਹੀਂ ਹੁੰਦਾ। ਕਿ ਅਗਲਾ ਉਸ ਨੂੰ ਘਰ ਲੈ ਜਾਵੇਗਾ। ਰੱਬ ਦੀਆਂ ਬਣਾਈਆਂ ਸੂਰਤਾਂ ਦੀ ਸਿਫ਼ਤ ਕਰਨਾ ਬਹੁਤ ਵੱਡੀ ਦਲੇਰੀ ਹੈ। ਹਰ ਬੰਦਾ ਆਪਣੀ ਹੀ ਸਿਫ਼ਤ ਕਰਦਾ ਹੈ। ਦੂਜੇ ਦੀ ਸਿਫ਼ਤ ਕਰਨੀ ਔਖੀ ਹੈ। ਸਿਫ਼ਤ ਕਰਨ ਨਾਲ ਕੁੱਝ ਘਟਣ ਨਹੀਂ ਲੱਗਾ। ਕੀ ਮਰਦ ਔਰਤ ਦਾ ਰਿਸ਼ਤਾ ਸਿਰਫ਼ ਬਿਸਤਰ ਗਰਮ ਕਰਨ ਤੱਕ ਹੈ? ਜਿਆਦਾਤਰ ਮਰਦ ਹਰ ਔਰਤ ਨੂੰ ਇੱਕੋ ਨਜ਼ਰੀਏ ਨਾਲ ਦੇਖਦੇ ਹਨ। ਦੁਨੀਆ ਉੱਤੇ ਬਹੁਤ ਸ਼ਰੀਫ਼ ਲੋਕ ਵੀ ਹਨ। ਜਿੰਨਾ ਦਾ ਚਾਲ-ਚਲਣ ਬਹੁਤ ਸਾਫ਼ ਸੁਥਰਾ ਹੈ। ਅੱਜ ਤੱਕ ਜਿੰਨੇ ਵੀ ਥਾਵਾਂ ਉੱਤੇ ਮੈਂ ਨੌਕਰੀ ਕੀਤੀ ਹੈ। ਬਹੁਤ ਵਧੀਆਂ ਚਾਲ-ਚਲਣ ਦੇ ਕੋ-ਵਰਕਰ ਤੇ ਬੋਸ ਮਿਲੇ ਹਨ। ਜਿੰਨਾ ਗੋਰਿਆਂ ਨੂੰ ਲੋਕ ਭੰਡਦੇ ਹਨ। ਮੈਂ ਅੱਜ ਤੱਕ ਉਨ੍ਹਾਂ ਨਾਲ ਹੀ ਨੌਕਰੀ ਕੀਤੀ ਹੈ। ਮੈਂ ਹੈਰਾਨ ਹੀ ਹੋ ਜਾਂਦੀ ਹਾਂ। ਇਸ ਤਰਾਂ ਦੇ ਸ਼ਰੀਫ਼ ਲੋਕ ਦੇਵਤਿਆਂ ਵਰਗੇ ਵੀ ਇਸੇ ਦੁਨੀਆ ਉੱਤੇ ਰਹਿੰਦੇ ਹਨ। ਪਰ ਕਈ ਕੰਮਾਂ ਉੱਤੇ ਨੌਕਰੀ ਪੇਸ਼ਾ ਔਰਤਾਂ ਅਜੇ ਵੀ ਮਰਦਾਂ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ। ਕਲ ਐਤਵਾਰ ਦੀ ਮੈਨੂੰ ਛੁੱਟੀ ਸੀ। ਐਮਰਜੈਂਸੀ ਕਾਲ ਆ ਗਈ। ਅਚਾਨਕ ਮੈਨੂੰ ਕੰਮ ਉੱਤੇ ਜਾਣਾ ਪਿਆ। ਨਵੀਂ ਥਾਂ ਸੀ। ਜਦੋਂ ਮੈਂ ਉੱਥੇ ਪਹੁੰਚੀ। ਆਪਣਾ ਪੰਜਾਬੀ ਬੰਦਾ ਉੱਥੇ ਪਹਿਲਾਂ ਸੀ, ਮੈਂ ਉਸ ਨੂੰ ਡਿਊਟੀ ਤੋਂ ਛੁੱਟੀ ਕਰਨੀ ਸੀ। 45 ਕੁ ਸਾਲਾਂ ਦਾ ਸੁਰਿੰਦਰ ਸਿੰਘ ਸੈਣੀ ਪੱਗ ਵਾਲਾ ਸਾਢੇ 5 ਫੁੱਟ ਦਾ ਬੰਦਾ ਸੀ। ਇੱਕ ਫੁੱਟ ਢਿੱਡ ਬਾਹਰ ਨਿਕਲਿਆ ਸੀ। ਡਰਾਈਵਰ ਕੱਟ ਚਿੱਟੀ ਦਾੜ੍ਹੀ ਨਾਲ ਵੱਡੀਆਂ ਮੁਛਾ ਰੱਖੀਆਂ ਹੋਈਆਂ ਸਨ। ਮੈਨੂੰ ਉਹ ਟਿੱਡੀ ਮੁਛਾ ਲੱਗ ਰਿਹਾ ਸੀ। ਜੋ ਲੋਕ ਮੈਨੂੰ ਚੰਗੀ ਤਰਾਂ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ। ਮੈਂ ਮੂੰਹ ਫੱਟ ਹਾਂ। ਸਹਿਤ ਪੱਖੋਂ ਤੱਕੜੀ ਹਾਂ। ਕਈ ਬਾਰ ਕੰਮ ਉੱਤੇ ਬੰਦੇ ਨੂੰ ਢਾਹ ਕੇ ਹੱਥਕੜੀ ਵੀ ਲਗਾਉਣੀ ਪੈਂਦੀ ਹੈ। ਸ਼ਾਇਦ ਇਸ ਨੂੰ ਪਤਾ ਨਾਂ ਹੋਵੇ, ਮੈਂ ਰਾਈਟਰ ਹਾਂ। ਉਸ ਨੇ ਮੈਨੂੰ ਦੱਸਿਆ, " ਉਸ ਦੀ ਪਤਨੀ ਘਰ ਨਹੀਂ ਹੈ। ਇਸ ਲਈ ਉਹ ਇੱਥੇ ਹੀ ਚਾਹ ਪੀ ਕੇ ਜਾਵੇਗਾ। " ਉਸ ਦੀ ਚਾਹ ਪੀਣੀ ਡੇਢ ਘੰਟੇ ਦੀ ਹੋ ਗਈ। 2012 ਲੇਬਰ ਡੇ ਸੋਮਵਾਰ ਦੀ ਛੁੱਟੀ ਹੋਣ ਕਰਕੇ, ਹੋਰ ਕੋਈ ਦਫ਼ਤਰ ਵਿੱਚ ਨਹੀਂ ਸੀ। ਅਜੇ 5 ਮਿੰਟ ਹੀ ਚਾਹ ਪੀਂਦੇ ਨੂੰ ਹੋਏ ਸਨ। ਇਸ ਨੇ ਮੈਨੂੰ ਕਹਾਣੀ ਸੁਣਾਈ, " ਆਪਣੀ ਔਰਤ ਇੱਕ ਗੋਰੇ ਨਾਲ ਸਿਟੀ ਟਰੇਨ ਵਿੱਚ ਗੱਲਾਂ ਕਰਦੀ ਸੀ। ਹਰ ਗੱਲ ਨਾਲ ਯਾ-ਯਾ ਕਹਿੰਦੀ ਸੀ। ਗੱਲਾਂ ਵਿੱਚ ਹੀ ਔਰਤ ਨੂੰ ਉਸ ਨੇ ਕੋਈ ਪੁੱਠੀ ਗੱਲ ਕਹਿ ਦਿੱਤੀ। ਪੰਜਾਬੀ ਔਰਤ ਨੇ ਫਿਰ ਬਗੈਰ ਸਮਝੇ ਯਾ-ਯਾ ਕਹਿ ਦਿੱਤਾਗੋਰੇ ਨੇ ਉਸ ਨੂੰ ਜੱਫ਼ੀ ਪਾ ਲਈ। ਔਰਤ ਨੇ ਰੌਲਾ ਪਾ ਦਿੱਤਾ। ਪੁਲਿਸ ਆਈ। ਗੋਰੇ ਨੂੰ ਲੈ ਗਈ। " ਉਹ ਗੱਲਾਂ ਕਰਦਾ ਮਸ਼ਕਰੀਆਂ ਹੱਸੀ ਜਾਂਦਾ ਸੀ। ਚਾਹ ਉਵੇਂ ਹੀ ਉਸ ਅੱਗੇ ਪਈ ਸੀ। ਮੈਂ ਉਸ ਵੱਲੋਂ ਧਿਆਨ ਹਟਾਉਣ ਲਈ ਬਈ ਉਸ ਨੂੰ ਲੱਗੇ, ਉਸ ਦੀਆਂ ਗੱਪਾਂ ਮੈਂ ਨਹੀਂ ਸੁਣ ਰਹੀ। ਮੈਂ ਆਪਣਾ ਪੰਜਾਬੀ ਰੇਡੀਉ ਸੁਰਸੁਗਮ ਲੱਗਾ ਲਿਆ ਤੇ ਨਾਲ ਹੀ ਲੈਪਟਾਪ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ। ਉਸ ਦੀ ਦੂਜੀ ਕਹਾਣੀ ਸ਼ੁਰੂ ਹੋ ਗਈ। ਉਸ ਨੇ ਦੱਸਿਆ, " ਬਹੁਤ ਔਰਤਾਂ ਸਫ਼ਾਈ ਦਾ ਕੰਮ ਕਰਨ ਜਾਂਦੀਆਂ ਹਨ। ਉੱਥੇ ਆਪਣੇ ਹੀ ਪੰਜਾਬੀ ਬਹੁਤ ਕੰਜਰ ਹਨ। ਉਨ੍ਹਾਂ ਨਾਲ ਸ਼ਰਾਬ ਵੀ ਪੀਂਦੇ ਹਨ। ਕਈ ਔਰਤਾਂ ਆਪਣੀ ਜੌਬ ਕਾਇਮ ਰੱਖਣ ਲਈ ਹਫ਼ਤੇ ਕੁ ਪਿੱਛੋਂ ਉਨ੍ਹਾਂ ਨਾਲ ਬਾਰੀ ਬਾਰੀ ਨਜਾਇਜ਼ ਸਬੰਧ ਕਰਕੇ, ਖ਼ੁਸ਼ ਕਰਦੀਆਂ ਰਹਿੰਦੀਆਂ ਹਨ। " ਮੈਨੂੰ ਇਸ ਦੀ ਇਹ ਗੱਲ ਬਿਲਕੁਲ ਗ਼ਲਤ ਲੱਗੀ। ਮੈਂ ਆਪ ਡਾਊਨ-ਟਾਊਨ ਏਰੀਏ ਵਿੱਚ ਸਕਿਉਰਿਟੀ ਅਫ਼ਸਰ ਦੀ ਜੌਬ ਕਰਦੀ ਹਾਂ। ਅਸੀਂ ਬਿਲਡਿੰਗ ਵਿੱਚ ਆਮ ਹੀ ਗੇੜਾ ਦੇਣ ਲਈ ਜਾਂਦੇ ਹਾਂ। ਕਿਸੇ ਵੀ ਸਕਿਉਰਿਟੀ ਅਫ਼ਸਰ ਨੇ ਬਿਲਡਿੰਗ ਵਿੱਚ ਇਸ ਤਰਾਂ ਦਾ ਅੱਜ ਤੱਕ ਕੁੱਝ ਨਹੀਂ ਦੇਖਿਆ, ਹੋ ਸਕਦਾ ਹੈ ਕਦੇ ਕੋਈ ਇੱਕਾ ਦੁੱਕਾ ਬੰਦਾ ਹੋਵੇ। ਸਾਰਿਆ ਨੂੰ ਉਗਲ ਚੁੱਕਣਾ ਸ਼ਰੀਫ਼ ਬੰਦੇ ਦਾ ਕੰਮ ਨਹੀਂ ਹੈ। ਜੈਸਾ ਬੰਦਾ ਆਪ ਹੁੰਦਾ ਹੈ। ਵੈਸਾ ਸਬ ਨੂੰ ਸਮਝਦਾ ਹੈ। ਤੀਜੀ ਕਹਾਣੀ ਦੱਸਣ ਲੱਗ ਗਿਆ, " ਦੋ ਗੂੜ੍ਹੇ ਦੋਸਤ ਸਨ। ਇੱਕ ਦੋਸਤ ਨੇ ਦੂਜੇ ਦੀ ਘਰ ਵਾਲੀ ਨਾਲ ਨਜਾਇਜ਼ ਸਬੰਧ ਬਣਾਂ ਲਏ। ਉਹੀ ਦੋਸਤ ਆਪਣੇ ਦੋਸਤ ਨੂੰ ਫ਼ੋਨ ਕਰ ਕੇ ਕਹਿਣ ਲੱਗਾ, " ਮੇਰੇ ਕੋਲ ਇੱਕ ਕੁੜੀ ਆਈ ਹੈ। ਤੂੰ ਮੇਰੇ ਘਰ ਆ ਜਾ। ਤੈਨੂੰ ਵੀ ਇੱਕ ਖ਼ੂਬਸੂਰਤ ਕੁੜੀ ਨਾਲ ਮਿਲਾਉਂਦਾ ਹਾਂ। " ਨਾਲ ਹੀ ਉਸ ਦੀ ਪਤਨੀ ਨੂੰ ਸੱਦ ਲਿਆ। ਉਹ ਕਮਰੇ ਵਿੱਚ ਬੈਠਾ ਦਿੱਤੀ। ਨਜ਼ਦੀਕੀ ਦੋਸਤ ਨੇ ਉਸੇ ਦਾ ਪਤੀ ਉਸ ਕੋਲ ਘੱਲ ਦਿੱਤਾ। ਪਤੀ-ਪਤਨੀ ਆਹਮੋ ਸਾਹਮਣੇ ਕਰ ਦਿੱਤੇ। ਬੰਦਾ ਮੂੰਹ ਲੁਕੋ ਕੇ, ਪਤਾ ਨਹੀਂ ਕਿਥੇ ਭੱਜ ਗਿਆ? ਅੱਜ ਤੱਕ ਨਹੀਂ ਲੱਭਿਆ। " ਹੁਣ ਤਾਂ ਮੈਨੂੰ ਪਤਾ ਲੱਗ ਗਿਆ। ਇਹ ਬੰਦਾ ਪਾਗਲ ਹੈ। ਉਹ ਅਗਲੀ ਕਹਾਣੀ ਸੁਣਾਉਣ ਲੱਗਾ, " ਇਹ ਜੋ ਫਲਾਣੀ-ਫਲਾਣੀ ਜਾਤ ਦੇ ਹਨ। ਜਦੋਂ ਇਹ ਪਾਰਟੀ ਕਰਦੇ ਹਨ। ਇਹ ਆਪਣੀਆਂ ਪਤਨੀਆਂ ਵਟਾ ਲੈਂਦੇ ਹਨ। ਕਹਿੰਦੇ ਹਨ, " ਅਦਲਾ ਬੱਦਲੀ ਕਰਕੇ, ਅਸੀਂ ਤਾਜ਼ਾ ਹੁੰਦੇ ਹਾਂ। " ਮੈਂ ਇੱਕ ਟਾਪੂ ਉੱਤੇ 7 ਸਾਲ ਰਿਹਾ ਹਾਂ। ਉੱਥੇ ਬੜੀ ਮੌਜ ਕੀਤੀ। ਉੱਥੇ ਦੀਆਂ ਗੋਰੀਆਂ ਆਮ ਹੀ ਬੰਦੇ ਨਾਲ ਖੁੱਲ ਜਾਂਦੀਆਂ ਹਨ। ਵਿਨੀਪੈਗ ਵਿੱਚ ਹੀ ਫਲਾਣੀ ਜਾਤ ਦੀਆਂ ਔਰਤਾਂ 10 ਡਾਲਰ ਵਿੱਚ ਹੀ ਬੰਦਾ ਖ਼ੁਸ਼ ਕਰ ਦਿੰਦੀਆਂ ਹਨ। " ਗੱਲ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਰਹੀ ਸੀ। ਇੰਨੇ ਨੂੰ ਸਫ਼ਾਈ ਕਰਨ ਵਾਲੀ ਆ ਗਈ। ਉਹ ਉਸ ਨੂੰ ਸੁਣਾਉਣ ਲਈ ਜਬ਼ਾਨ ਅੜਕ-ਅੜਕ ਕੇ ਅੰਗਰੇਜ਼ੀ ਵਿੱਚ ਜਬਲੀਆਂ ਮਾਰਨ ਲੱਗ ਗਿਆ। ਮੈਂ ਉਸ ਦਾ ਹੋਰ ਬਕਵਾਸ ਨਹੀਂ ਸੁਣਨਾ ਚਾਹੁੰਦੀ ਸੀ। ਮੈਨੂੰ ਲੱਗਾ ਇਸ ਦੀਆਂ ਦੱਸੀਆਂ ਗੱਲਾਂ ਦਾ, ਮੇਰਾ ਆਰਟੀਕਲ ਪੂਰਾ ਹੋ ਗਿਆ। ਮੈਂ ਬਾਥਰੂਮ ਜਾਣ ਦਾ ਬਹਾਨਾ ਕੀਤਾ। ਮੈਂ ਉਸ ਵੱਲ ਟੇਢੀ ਅੱਖ ਨਾਲ ਦੇਖਿਆ। ਉਹ ਉੱਚੀ-ਉੱਚੀ ਬੋਲ ਰਿਹਾ ਸੀ। ਜਿਵੇਂ ਕੋਈ ਡਰੱਗ ਖਾਦੀ ਹੋਵੇ। ਉਹ ਤਾਂ ਪੂਰਾ ਗਰਮ ਹੋਇਆ ਬੈਠਾਂ ਸੀ। ਜਿਵੇਂ ਕੋਈ ਸ਼ਿਕਾਰੀ ਹੁੰਦਾ ਹੈ। ਸ਼ਿਕਾਰ ਕਰਨ ਲਈ ਤਿਆਰ ਬੈਠਾਂ ਸੀ। ਮੈਂ ਸ਼ੁਕਰ ਕੀਤਾ। ਸਫ਼ਾਈ ਕਰਨ ਆਈ ਔਰਤ ਮੇਰੇ ਕੋਲ ਸੀ। ਪੰਜਾਬੀ ਬੰਦਾ ਸੀ। ਮੈਂ ਸਿਧਾ ਉਸ ਨੂੰ ਕਹਿਣਾ ਨਹੀਂ ਚਾਹੁੰਦੀ ਸੀ, ਤੇਰੇ ਮੂਹਰੇ ਹੱਥ ਬੰਨੇ। ਤੂੰ ਇੱਥੋਂ ਚਲਾ ਜਾਂ। ਕਿਤੇ ਤੇਰਾ ਲੇਬਰ ਡੇ ਨਾਂ ਮਨਾਇਆ ਜਾਵੇਸਵੇਰੇ ਹਰ ਅਖ਼ਬਾਰ ਤੇ ਇੰਟਰਨੈੱਟ ਉੱਤੇ ਤੇਰੀ ਫ਼ੋਟੋ ਲੱਗ ਜਾਵੇਗੀਰੇਡੀਉ ਟੈਲੀਵਿਜ਼ਨ ਵਾਲਿਆਂ ਨੂੰ ਨਵਾਂ ਟੌਪਕ ਮਿਲ ਜਾਵੇਗਾਉਸ ਸੈਣੀ ਨੇ ਦੱਸਿਆ, " ਸਾਲ ਪਹਿਲਾਂ ਇੱਕ ਥਾਂ ਉੱਤੇ ਅਸੀਂ ਕੰਮ ਕਰਦੇ ਸੀ। ਮੈਨੂੰ ਮੁੰਡੇ ਕਾਰ ਪਾਰਕਿੰਗ ਵਾਲੀ ਥਾਂ ਲੈ ਗਏ। ਉੱਥੇ ਇੱਕ ਔਰਤ ਕਿਸੇ ਮਰਦ ਨਾਲ ਕਾਰ ਵਿੱਚ ਸਬੰਧ ਕਰ ਰਹੀ ਸੀ। ਅਸੀਂ ਕਈ ਬਾਰ ਇਹ ਦੇਖਿਆ। ਪਿਛਲੇ ਹਫ਼ਤੇ ਮੈਂ ਗੋਰੀ ਨੂੰ ਕੰਮ ਤੋਂ ਛੱਡਣਾ ਸੀ। ਮੈਂ ਲਗਣਾ ਸੀ। ਜਦੋਂ ਮੈਂ ਉੱਥੇ ਗਿਆ ਉਹ ਮੈਨੂੰ ਚੁੰਬੜ ਗਈ। ਮੈਂ ਉਸ ਨੂੰ ਬੇਸਮਿੰਟ ਵਿੱਚ ਸੂਨੇ ਕਮਰੇ ਵਿਚ ਲੈ ਗਿਆ। ਤਸੱਲੀ ਕਰਾ ਦਿੱਤੀ। " ਇਹ ਸ਼ਬਦ ਮੈਨੂੰ ਬਾਥਰੂਮ ਵਿੱਚ ਸੁਣੇ। ਉਦੋਂ ਹੀ ਸਫ਼ਾਈ ਕਰਨ ਵਾਲੀ ਔਰਤ ਦੀਆ ਚੀਕਾਂ ਸੁਣੀਆਂਮੈਂ ਭੱਜ ਕੇ ਉਨ੍ਹਾਂ ਕੋਲ ਗਈ। ਉਸ ਔਰਤ ਨੇ ਦੱਸਿਆ, " ਸੁਰਿੰਦਰ ਸਿੰਘ ਸੈਣੀ ਨੇ ਉਸ ਨੂੰ ਜੱਫੀ ਪਾਈ ਹੈ। ਮੈਂ ਆਪ ਨੂੰ ਉਸ ਕੋਲੋਂ ਮਸਾਂ ਛਡਾਇਆ। " ਸੁਰਿੰਦਰ ਸਿੰਘ ਸੈਣੀ, “ ਸੌਰੀ ਕਹਿ ਕੇ ਚੱਲਦਾ ਬਣਿਆ। ਮੈਨੂੰ ਪਤਾ ਸੀ। ਇਹ ਔਰਤਾਂ ਨੂੰ ਲੋਹਾ ਸਮਝ ਕੇ, ਸੈਕਸੀ ਗੱਲਾਂ ਦੀਆਂ ਸੱਟਾਂ ਮਾਰ ਕੇ ਗਰਮ ਕਰ ਰਿਹਾ ਹੈ। ਗੰਦ ਬਕ ਕੇ ਉਤੇਜਿਤ ਕਰ ਰਿਹਾ ਸੀ। ਪਰ ਹਰ ਔਰਤ ਇਸ ਤਰਾ ਦਾ ਗੰਦ ਸੁਣ ਕੇ, ਸੈਕਸ ਕਰਨ ਲਈ ਹਰ ਇੱਕ ਨਾਲ ਨਜਾਇਜ਼ ਸੰਬੰਧਾਂ ਲਈ ਤਿਆਰ ਨਹੀਂ ਹੋ ਜਾਂਦੀਕਈ ਗੰਦੀਆਂ ਗੱਲਾਂ ਸੁਣ ਕੇ, ਥੁੱਕ ਵੀ ਦਿੰਦੇ ਹਨ। ਕਈਆਂ ਨੂੰ ਕਚਿਆਣ੍ਹ ਵੀ ਆਉਂਦੀ ਹੈ। ਐਸੇ ਬੰਦੇ ਨੂੰ ਸਰੀਫ਼ ਲੋਕ ਲੁੱਚਾ ਕਹਿੰਦੇ ਹਨ। ਲੁੱਚੇ ਬੰਦੇ ਕੋਲ ਕੋਈ ਖੜ੍ਹਦਾ ਨਹੀਂ ਹੈ। ਲੇਬਰ ਡੇ ਉੱਤੇ ਸਿੰਘ ਨੇ ਇਹ ਕਰਤੂਤ ਕੀਤੀ। ਬੰਦਾ ਬੜੀ ਕਿਸਮਤ ਵਾਲਾ ਸੀ। ਉਸ ਔਰਤ ਨੇ ਪੁਲਿਸ ਨੂੰ ਨਹੀਂ ਸੱਦਿਆ। ਉਹ ਔਰਤ ਵਰਕ ਪਰਮਿਟ ਉੱਤੇ ਆਈ ਹੋਈ ਸੀ। ਅਜੇ ਕੱਚੀ ਸੀ। ਇਸ ਤਰਾ ਦੀਆਂ ਗੱਲਾਂ ਵਿੱਚ ਲੋਕੀ ਬਦਨਾਮ ਵੱਧ ਕਰ ਦਿੰਦੇ ਹਨ। ਜੇ ਪੁਲਿਸ ਆ ਜਾਂਦੀ ਬੰਦੇ ਦਾ ਸਿਗਨਲ ਸਦਾ ਲਈ ਡਾਊਨ ਹੋ ਜਾਣਾ ਸੀ। ਕਿਉਂਕਿ ਮੈਂ ਆਪ ਗਵਾਹ ਸੀ। ਮੇਰੀ ਗਵਾਹੀ ਜ਼ਰੂਰ ਹੋਣੀ ਸੀ। ਕਿਸੇ ਨੂੰ ਬਗੈ ਪੁੱਛੇ ਛੇੜਨ ਦੀ ਸਜਾ ਸਤ ਸਾਲ ਹੈ।
 

Comments

  1. I'm Sonja McDonell, 23, Swiss Airlines Stewardess With 13 cities overseas, very tender with lots of fantasies also in my wonderful job. Oh yes, many pakistani girls & women are only their boyfriends & husbands sexual objects. This is a big shame. I'm lesbian & I want to speak with such misused 'objects' to give them advices.
    sonjamcdonell@yahoo.com

    ReplyDelete

Post a Comment

Popular Posts