ਭਾਗ 57 ਬਦਲਦੇ ਰਿਸ਼ਤੇ

ਮੈਟਰੀਮੋਨੀਅਲ ਵਿਬ ਉਤੇ ਮੁਫ਼ਤ ਵਿੱਚ ਕੁੜੀਆਂ ਦੀਆਂ ਮੂਰਤਾਂ ਹੀ ਦੇਖ਼ਣ ਨੂੰ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੈਰੀ ਨੂੰ ਕਈਆਂ ਬਜ਼ੁਰਗਾਂ ਨੇ ਰਾਏ ਦਿੱਤੀ ਸੀ, " ਗੈਰੀ ਤੂੰ ਵਿਆਹ ਕਰਾ ਲੈ। ਤੈਨੂੰ ਤਾਂ 18 ਸਾਲਾਂ ਦੀ ਕੁੜੀ ਮਿਲ ਸਕਦੀ ਹੈ। " “ ਮੈਂ ਵਿਆਹ ਨਹੀਂ ਕਰਾਉਣਾ। ਮੈਂ ਇੱਕ ਗੋਰੀ ਨਾਲ ਕੋਰਟ ਮੈਰਿਜ ਤੇ ਦੂਜੀ ਪੰਜਾਬੀ ਔਰਤ ਨਾਲ ਅਨੰਦ ਕਾਰਜ ਕਰਾਇਆ ਸੀ। ਜ਼ਿੰਦਗੀ ਵਿੱਚ ਅਨੰਦ ਤਾਂ ਕਦੇ ਆਇਆ ਨਹੀਂ ਸੀ। ਰੋਜ਼ ਨਵਾਂ ਸਿਆਪਾ ਘਰ ਵਿੱਚ ਰਹਿੰਦਾ ਸੀ। " ਇੱਕ ਹੋਰ ਬੁੱਢੇ ਨੇ ਖਚਰੀ ਹਾਸੀ ਨਾਲ ਕਿਹਾ, " ਆਪ ਦੀ ਜ਼ਮੀਨ ਹੋਵੇ। ਉਸ ਉੱਤੇ ਚਾਹੇ ਮਾੜਾ, ਚੰਗਾ ਬੀਜ ਵੀ ਉੱਗ ਜਾਵੇ। ਘਰ ਜ਼ਨਾਨੀ ਰੱਖਣ ਦਾ ਕੋਈ ਮੇਹਣਾਂ ਨਹੀਂ ਹੈ। " ਮੇਰੇ ਨਾਲ ਕਿਹਨੇ ਵਿਆਹ ਕਰਾਂਉਣਾਂ ਹੈ? ਸ਼ੀਨੋ ਰੋਟੀ ਪਕਾ ਦਿੰਦੀ ਹੈ। ਡੰਗ ਪਾਰ ਹੋਈ ਜਾਂਦਾ ਹੈ। ਮੇਰੇ ਤਾਂ ਉਹ ਨਹਾਂਉਂਦੇ ਦੇ ਢੂਹੀਂ ਨੂੰ ਸਾਬਣ ਵੀ ਲਗਾ ਦਿੰਦੀ ਹੈ। ਆਹਾ ਤੇਲ ਲਾ ਕੇ, ਮਾਲਸ਼ ਐਸੀ ਕਰਦੀ ਹੈ। ਸੁਆਦ ਆ ਜਾਂਦਾ ਹੈ। "

ਮੁੰਡਿਆਂ ਦੀ ਢਾਣੀ ਰੋਜ਼ ਗੈਰੀ ਕੋਲ ਆ ਕੇ ਬੈਠਦੀ ਸੀ। ਬੀਰੀ ਚਾਰ ਕੁ ਸਾਲ ਪਹਿਲਾਂ ਕਾਲਜ ਵਿਚੋਂ ਹੱਟ ਗਿਆ ਸੀ। ਉਸ ਤੋਂ 5 ਸਾਲਾਂ ਵਿੱਚ ਗਿਆਰ੍ਹਵੀਂ ਪਾਸ ਨਹੀਂ ਹੋਈ। ਕੁੜੀਆਂ ਨੂੰ ਕਾਲਜ ਮੂਹਰੇ ਉਡੀਕਦਾ ਧੂੜ ਫੱਕਦਾ, ਘਰ ਬੈਠ ਗਿਆ ਸੀ। ਉਸ ਨੇ ਗੈਰੀ ਨੂੰ ਕੰਪਿਊਟਰ ਉਤੇ ਮੈਟਰੀਮੋਨੀਅਲ ਦੀ ਵੈੱਬ ਸਾਈਡ ਦਿਖਾਈ। ਉਸ ਨੇ ਕਿਹਾ," ਮੈਟਰੀਮੋਨੀਅਲ ਵੈੱਬ ਉੱਤੇ ਮੁਫ਼ਤ ਵਿੱਚ ਕੁੜੀਆਂ ਦੀਆਂ ਮੂਰਤਾਂ ਹੀ ਦੇਖਣ ਨੂੰ ਹਨ। ਇਹੋ ਜਿਹੀਆਂ ਕਈਆਂ ਭਾਰਤੀ ਸ਼ਾਦੀ ਕਰਾਉਣ ਵਾਲਿਆਂ ਏਜੰਟਾਂ ਨੇ, ਮੈਟਰੀਮੋਨੀਅਲ ਦੀ ਵੈੱਬ ਸਾਈਡ ਬਣਾਈਆਂ ਹਨ। ਕੈਨੇਡਾ ਵਾਲਿਆਂ ਨੇ ਵੀ ਮੈਟਰੀਮੋਨੀਅਲ ਦੀ ਵੈੱਬ ਸਾਈਡ ਬਣਾਈਆਂ ਹਨ। ਬਾਕੀਆਂ ਮੈਟਰੀਮੋਨੀਅਲ ਦੀ ਵੈੱਬ ਸਾਈਡ ਤੇ ਮੁਫ਼ਤ ਵਿੱਚ ਫ਼ੋਟੋਆਂ ਦੇਖ ਸਕਦੇ ਹਾਂ। ਕੈਨੇਡਾ ਵਾਲਿਆਂ ਦੀ ਸਾਈਡ ਉੱਤੇ ਪਹਿਲਾਂ ਫ਼ੀਸ ਪੂਰੀ ਦੇਣੀ ਪੈਂਦੀ ਹੈ। ਫਿਰ ਮੂਰਤਾਂ ਦੇਖਦੇ ਹਨ। " ਬੀਰੀ ਦੇ ਦੋਸਤ ਜੱਗੇ ਨੇ ਹਾਮੀ ਭਰੀ, " ਗੈਰੀ ਯਾਰ ਝੂਠ ਨਹੀਂ ਹੈ। ਸੱਚੀ-ਮੁੱਚੀ ਕੁੜੀਆਂ ਦੀਆਂ ਫ਼ੋਟੋਆਂ ਹਨ। ਮੈਂ ਤਾਂ ਰੋਜ਼ ਨਵੀਂ ਕੁੜੀ ਨਾਲ ਚੈਟਿੰਗ ਕਰਦਾਂ ਹਾਂ। ਪਰ ਪਹਿਲਾਂ ਪੈਸੇ ਭਰਨੇ ਪੈਣਗੇ। ਫਿਰ ਚਾਹੇ ਜਿਹੜੀ ਕੁੜੀ ਨਾਲ ਚਾਹੇ ਨਾਤਾ ਫਿਟ ਕਰ ਲਈ। ਕਈ ਤਾਂ 14, 15 ਸਾਲਾਂ ਦੀਆਂ ਕੁੜੀਆਂ ਨਾਮ ਰਜਿਸਟਰ ਕਰੀ ਫਿਰਦੀਆਂ ਹਨ। ਮੁੰਡਿਆਂ ਨਾਲ ਗੱਲਾ ਕਰਕੇ ਮਨ ਪਰਚਾ ਲੈਂਦੀਆਂ ਹਨ। " " ਜੱਗੇ ਪੈਸਿਆਂ ਦੀ ਕੀ ਗੱਲ ਹੈ? ਮੈਂ ਤਾਂ ਕੈਨੇਡਾ ਦਾ ਮਾਸਟਰ ਕਾਰਡ ਹੀ ਚਲਾਉਣਾ ਹੈ। " ਬੀਰੀ ਨੇ ਕਿਹਾ, " ਜੇ ਇਹ ਗੱਲ ਹੈ। ਨਾਮ ਰਜਿਸਟਰ ਕਰ ਕੇ 200 ਡਾਲਰ ਭਰ ਦਿੰਦੇ ਹਾਂ। " " ਬੀਰੀ ਮੈਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ। ਸਿੱਖਣਾ ਪੈਣਾ ਹੈ। ਕੈਨੇਡਾ ਵਿੱਚ ਸ਼ਿਫ਼ਟਾਂ ਹੀ ਲਗਾਉਂਦਾ ਰਹਿ ਗਿਆ। ਬਾਹਰ ਦੀ ਦੁਨੀਆਂ ਨਹਿਂ  ਦੇਖੀ।"

" ਮੈ ਤੇ ਬੀਰੀ ਤੈਨੂੰ ਦੋ ਦਿਨਾਂ ਵਿੱਚ ਕੰਪਿਊਟਰ ਦੇ ਬਟਨ ਦੱਬਣੇ ਸਿਖਾ ਦੇਵਾਂਗੇ। ਮੂਰਤਾਂ ਉੱਤੇ ਹੀ ਕਲਿੱਕ ਮਾਰਨਾ ਹੈ। ਦੇਖਦਾ ਜਾਵੀਂ ਕਿੰਨਾ ਸੁਆਦ ਆਉਂਦਾ ਹੈ? ਗੈਰੀ ਤੇਰੀ ਅਸਲੀ ਫ਼ੋਟੋ ਨਹੀਂ ਲਗਾਉਂਦੇ। ਫੇਸ ਬੁੱਕ ਤੋਂ ਕਿਸੇ ਹੋਰ ਮਸਲਜ਼ ਵਾਲੇ ਹੈਂਡਸਮ ਮੁੰਡੇ ਦੀ ਫ਼ੋਟੋ ਲੱਭ ਕੇ ਲੱਗਾ ਦਿੰਦੇ ਹਾਂ। ਤੇਰੀ ਬੁੱਢੇ ਦੀ ਸ਼ਕਲ ਦੇਖ ਕੇ ਕੁੜੀਆਂ ਨੇ, ਉਝ ਹੀ ਡਰ ਜਾਣਾ ਹੈ। ਤੇਰੀ ਉਮਰ ਵੀ 50 ਸਾਲ ਨਹੀਂ, 25 ਸਾਲ ਲਿਖਣੀ ਪੈਣੀ ਹੈ। ਐਸੀ ਵੀ 30 ਸਾਲਾਂ ਦੇ ਹੋ ਗਏ। ਅਸੀਂ ਦੋਨਾਂ ਨੇ, ਮੈਟਰੀਮੋਨੀਅਲ ਦੀ ਵੈੱਬ ਸਾਈਡ ਪ੍ਰੋਫੈਇਲ ਉੱਤੇ ਉਮਰ 22 ਸਾਲ ਲਿਖੀ ਹੈ। ਬੀਰੀ ਮੈਂ ਧਰਮਿੰਦਰ ਤੇ ਜਤਿੰਦਰ ਦੀ ਜਵਾਨੀ ਦੀ ਫ਼ੋਟੋ ਲਾਈ ਹੈ। ਉਨ੍ਹਾਂ ਦੀ ਹੁਣ ਕਿਸੇ ਨੂੰ ਪਹਿਚਾਣ ਨਹੀਂ ਹੈ। ਹੁਣ ਉਹ ਵੀ ਆਪ-ਆਪਦੀ ਫ਼ੋਟੋ ਨਹੀਂ ਪਛਾਣ ਸਕਦੇ। " " ਫਿਰ ਤਾਂ ਰਾਜ ਕਪੂਰ ਦੀ ਫ਼ੋਟੋ ਲੱਗਾ ਦੇ। ਉਹ ਮੇਰੇ ਵਰਗਾ ਹੀ ਚਿੱਟਾ ਸੀ। ਨਾਲੇ ਕੈਨੇਡੀਅਨ ਹੈਂਡਸਮ ਬੁਆਏ ਅਨਮੈਰਿਡ ਲਿਖ ਦੇਣਾ। " " ਗੈਰੀ ਜੱਗੇ ਨੂੰ ਦੱਸਦੇ ਕਿੰਨੀ ਉਮਰ, ਕਿੰਨੇ ਕੱਦ ਦੀ ਜੱਟੀ, ਖੱਤਰੀ ਜਾਂ ਮੁਸਲਿਮ ਕੁੜੀ ਦੇਖਣੀ ਹੈ? " " ਯਾਰ 18 ਤੋਂ 60 ਸਾਲ ਕੁੱਝ ਵੀ ਲਿਖ ਦਿਉ। ਮੋਟੀ, ਕਾਲੀ, ਨਾਟੀ, ਲੰਬੀ ਦਾ ਵੀ ਕੋਈ ਫ਼ਰਕ ਨਹੀਂ ਹੈ। ਤੀਵੀਂ ਚਾਹੀਦੀ ਹੈ। ਹੁਣ ਤਾਂ ਮੇਰਾ ਵੀ ਹਨੀਮੂਨ ਮਨਾਉਣ ਨੂੰ ਜੀਅ ਕਰ ਆਇਆ। " ਗੈਰੀ ਬੀਰੀ ਤੇ ਜੱਗੇ ਦੇ ਮੋਡਿਆਂ ਤੇ ਹੱਥ ਮਾਰ ਕੇ ਜ਼ੋਰ ਦੀ ਹੱਸਿਆ।

ਜੱਗੇ ਨੇ ਕਿਹਾ, " ਬੀਰੀ ਇਹ 20 ਸਾਲਾਂ ਦੀ ਕੁੜੀ ਚੈਟਿੰਗ ਕਰਨ ਨੂੰ ਆ ਗਈ। ਇਸ ਦੀ ਪੂਰੀ ਪ੍ਰੋਫੈਇਲ ਦੇਖੀਏ। ਮਾਂ-ਪਿਉ ਦੀ ਹਿਸਟਰੀ ਲਿਖੀ ਪਈ ਹੈ। ਇਸ ਨੇ ਆਪ ਦੀ ਫ਼ੋਟੋ ਨਹੀਂ ਲਾਈ। ਫ਼ੋਟੋ ਲਗਾਉਣ ਨੂੰ ਕਹਿ ਦੇ। " ਗੈਰੀ ਇਹ ਕੁੜੀ ਤੇਰੀ ਜ਼ਮੀਨ ਪੁੱਛਦੀ ਹੈ। " " ਜੱਗੇ 10 ਕਿੱਲੇ ਲਿਖ ਦੇ। " " ਗੈਰੀ ਇਹ ਤਾਂ ਚੈਟਿੰਗ ਛੱਡ ਗਈ। ਹੋਰ ਕੋਈ ਦੇਖ਼ਦੇ ਹਾਂ। " ਬੀਰੀ ਨੇ ਕਿਹਾ, " 3000 ਤੋਂ ਉੱਪਰ ਪ੍ਰੋਫੈਇਲ ਦਿਸ ਰਹੀਆਂ ਹਨ। ਫ਼ੋਟੋ ਕਿਸੇ ਨੇ ਵੀ ਨਹੀਂ ਲਾਈ। ਜਿੰਨਾ 10 ਕੁ ਕੁੜੀਆਂ ਨੇ ਫ਼ੋਟੋ ਲਾਈ ਹੈ। ਉਹ ਮਾਂ ਤੋਂ ਵੀ ਬੁੱਢੀਆਂ ਲੱਗਦੀਆਂ ਹਨ। ਰੀਕਿਉਸਟ ਕਈਆਂ ਕੁੜੀਆਂ ਨੂੰ ਭੇਜ ਦਿੱਤੀ। ਇਹ ਰਮਨ ਚੈਟਿੰਗ ਕਰਨ ਆ ਗਈ। ਗੈਰੀ ਇਸ ਨੇ ਬਲੈਕ ਐਂਡ ਵਾਈਟ ਫ਼ੋਟੋ ਲਾਈ ਹੈ। ਸ਼ਕਲ ਚੱਜ ਨਾਲ ਦਿਸ ਨਹੀਂ ਰਹੀ। " ਜੱਗੇ ਨੇ ਕਿਹਾ, " ਬੀਰ ਤੂੰ ਫ਼ੋਟੋ ਤੋਂ ਕੀ ਲੈਣਾ? ਦੇਖ ਤਾਂ ਜੇ ਕੋਈ ਗੱਲ ਕਰਦੀ ਹੈ। ਇਹ ਅੰਗਰੇਜ਼ੀ ਦੇ ਅੱਖਰ ਵੀ ਕਈ ਸਮਝ ਤੋਂ ਬਾਹਰ ਹਨ। ਕੁੜੀਆਂ ਨੂੰ ਅੰਗਰੇਜ਼ੀ ਵੀ ਬਹੁਤ ਆਉਂਦੀ ਹੈ। ਅੰਗਰੇਜ਼ੀ ਵਿੱਚ ਐਮ.ਏ, ਡਾਕਟਰੀ ਕਰੀ ਫਿਰਦੀਆਂ ਹਨ। ਮੈਥੋਂ ਤਾਂ ਇੰਨਾ ਦੇ ਨਾਮ ਤੇ ਸ਼ਹਿਰ, ਦੇਸ਼ ਵੀ ਅੰਗਰੇਜ਼ੀ ਵਿੱਚ ਪੜ੍ਹ ਨਹੀਂ ਹੁੰਦੇ। ਹਰ ਪ੍ਰੋਫੈਇਲ ਉੱਤੇ ਤਿੰਨ ਪ੍ਰਸ਼ਨ ਪੁੱਛੇ ਗਏ ਹਨ। ਤਿੰਨਾਂ ਵਿੱਚੋਂ ਇੱਕ ਤੇ ਕਲਿੱਕ ਕਰਨਾ ਪੈਣਾ ਹੈ। ਜੈਸ ਦਾ ਮਤਲਬ ਹਾਂ ਹੋ ਗਈ, ਮੇਵੀ ਦਾ ਮਤਲਬ, ਸ਼ਾਇਦ ਪਸੰਦ ਆ ਜਾਵੇ , ਨੋ ਦਾ ਮਤਲਬ ਪਸੰਦ ਨਹੀਂ ਹੈ। ਇਸ ਨੂੰ ਮੇਵੀ ਸ਼ਾਇਦ ਪਸੰਦ ਆ ਜਾਵੇ ਕਰਦੇ ਹਾਂ। " " ਗੈਰੀ ਨੇ ਕਿਹਾ, " ਇਸ ਨੇ ਵੀ ਅਜੇ ਕੋਈ ਜੁਆਬ ਨਹੀਂ ਦਿੱਤਾ। ਕਲ ਤੱਕ ਕੁੱਝ ਦੱਸ ਦੇਵੇਗੀ। ਅਗਲੀ ਨੂੰ ਜੈਸ ਹਾਂ ਹੋ ਗਈ, ਟਿਕ ਕਰ ਦੇ। ਨਾਲੇ ਦੇਖ, ਜਿੰਨਾ ਨੂੰ ਫ਼ੋਟੋ ਲਗਾਉਣ ਨੂੰ ਕਿਹਾ ਸੀ। ਕੀ ਕਿਸੇ ਨੇ ਫ਼ੋਟੋ ਲਗਾਈ ਹੈ? " " ਸਵੇਰ ਦੇ ਕੁੱਤੇ ਝਾਕ ਵਿੱਚ ਬੈਠੇ ਹਾਂ। ਜੱਗੇ, ਗੈਰੀ ਰਾਤ ਦਾ ਇੱਕ ਵੱਜ ਗਿਆ। ਇੰਨਾ ਸਾਰੀਆਂ ਨੂੰ ਮੈਂ ਜੈਸ ਕਰ ਦਿੱਤਾ ਹੈ। ਸਾਰੀਆਂ ਹੀ ਡਾਕਟਰ. ਨਰਸ, ਟੀਚਰ ਹਨ। ਦੇਖਦੇ ਹਾਂ ਕਿਹੜੀ ਫਸਦੀ ਹੈ? ਹੁਣ ਤੇਰੇ ਘਰੇ ਹੀ ਸੌ ਜਾਂਦੇ ਹਾਂ। ਸਵੇਰੇ ਉੱਠਣ ਸਾਰ ਹੋਰ ਦੇਵੀਆਂ ਦੇ ਦਰਸ਼ਨ ਕਰਾਂਗੇ। "

ਜੱਗੇ ਤੇ ਬੀਰੀ ਦਾ ਰੋਜ਼ ਦਾ ਇਹੀ ਕੰਮ ਸੀ। ਸਵੇਰ ਸ਼ਾਮ ਟੱਕਰਾਂ ਮਾਰ ਕੇ ਜੀਅ ਲਾਈ ਰੱਖਦੇ ਸਨ। ਗੈਰੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਉਸ ਦਾ ਜੀਅ ਕਰੇ ਕੰਪਿਊਟਰ ਚਲਾ ਕੇ, ਕਿਸੇ ਕੁੜੀ ਨਾਲ ਗੱਲ ਕਰੇ। ਸੋਚਾਂ ਵਿੱਚ ਅਚਾਨਕ ਉਸ ਦੀ ਅੱਖ ਲੱਗ ਗਈ। ਸਵੇਰੇ ਜੱਗੇ ਤੇ ਬੀਰੀ ਦੀਆਂ ਗੱਲਾਂ ਨੇ, ਗੈਰੀ ਦੀ ਅੱਖ ਖ਼ੋਲ ਦਿੱਤੀ। ਉਹ ਦੋਨੇਂ ਕੰਪਿਊਟਰ ਦੁਆਲੇ ਹੋਏ ਸਨ। ਜੱਗੇ ਨੇ ਕਿਹਾ, " ਬੀਰੀ ਚਾਰ ਹੋਰ ਕੁੜੀਆਂ ਨੇ, ਫ਼ੋਟੋਆਂ ਲਾ ਦਿੱਤੀਆਂ ਹਨ। ਇੱਕ ਹੀ ਫ਼ੋਟੋ ਦਿਸਦੀ ਹੈ। ਤਿੰਨਾਂ ਨੇ ਪਾਸਵਰਡ ਲਗਾਏ ਹੋਏ ਹਨ। ਇਹ ਬੜਾ ਜੱਬ ਹੈ। ਕਈ ਤਾਂ ਇੰਝ ਹੀ ਗੱਧੀ-ਗੇੜ ਪਾਈ ਰੱਖਦੀਆਂ ਹਨ। " ਜੱਗੇ ਦੋ ਨੇ ਗੈਰੀ ਨੂੰ ਬਲੌਕ ਕਰ ਦਿੱਤਾ ਹੈ। ਚਾਰਾਂ ਨੇ ਪੱਕਾ ਠੋਕ ਕੇ ਜੁਆਬ ਦੇ ਦਿੱਤਾ ਹੈ। " ਗੈਰੀ ਨੇ ਕਿਹਾ, " ਇੰਨਾਂ ਨੂੰ ਛੱਡੋ ਯਾਰ, ਕੋਈ ਹੋਰ ਲੱਭੋ। ਜੋ ਗੱਲਬਾਤ ਕਰੇ। ਸੁਆਦ ਕਿਰ-ਕਰਾ ਹੋ ਰਿਹਾ ਹੈ। " ਜੱਗੇ ਨੇ ਕਿਹਾ, " ਬੀਰੀ ਇੱਕ ਰੀਕਿਉਸਟ ਆਈ ਹੋਈ ਹੈ। ਕੁੜੀ ਨੇ ਫ਼ੋਟੋ ਨਹੀਂ ਲਗਾਈ। ਇਸ ਨੂੰ ਹਾਂ ਕਰ ਕੇ ਦੇਖਦੇ ਹਾਂ। ਜੇ ਇਹ ਅੱਗੇ ਗੱਲ ਵਧਾਉਂਦੀ ਹੈ। " " ਜੱਗੇ ਇਹ ਤਾਂ ਕੁੜੀਆਂ ਦੀ ਲਾਈਨ ਲੱਗ ਗਈ। ਸਾਰੀਆਂ ਗੈਰੀ ਦੀ ਫ਼ੋਟੋ ਨੂੰ ਲਾਈਕ ਕਰਦੀਆਂ ਹਨ। ਸਾਰੀਆਂ ਨੂੰ ਹਾਂ ਕਰ ਦਿੰਦੇ ਹਾਂ। " ਅਗਲੇ ਦਿਨ ਉਹੀ ਕੁੜੀਆਂ ਦੀਆਂ ਪ੍ਰੋਫੈਇਲਾਂ ਦਿਸਣੋਂ ਹੱਟ ਜਾਂਦੀਆਂ ਸਨ। ਚਾਰ ਦਿਨਾਂ ਪਿੱਛੋਂ ਫਿਰ ਉਹੀ ਕੁੜੀਆਂ ਦਿਖਾਈ ਦੇਣ ਲੱਗ ਜਾਂਦੀਆਂ ਸਨ।

ਤਿੰਨੇ ਜਾਣੇ, ਚਾਰ ਮਹੀਨੇ ਇਹੀ ਕੁੱਝ ਕਰਦੇ ਰਹੇ। ਕਿਸੇ ਇੱਕ ਵੀ ਕੁੜੀ ਨੇ, ਚੱਜ ਨਾਲ ਗੱਲ ਨਹੀਂ ਕੀਤੀ। ਕਈਆਂ ਨੇ ਗੈਰੀ ਦੀ ਪ੍ਰੋਫੈਇਲ ਰੱਦ ਕਰਕੇ, ਬਲੌਕ ਕਰ ਦਿੱਤਾ। ਬੀਰੀ ਤੇ ਜੱਗੇ ਦੀਆਂ 5 ਸਾਲਾਂ ਤੋਂ ਐਡੀਆਂ ਚੱਲ ਰਹੀਆਂ ਸੀ। ਇਹ ਕੁੜੀਆਂ ਦੀਆਂ ਪ੍ਰੋਫੈਇਲ ਕੀ ਪਤਾ ਕਦੋਂ ਦੀਆਂ ਲੱਗੀਆਂ ਹਨ? ਕੀ ਪਤਾ ਅਸਲੀ ਜਾਂ ਜਾਹਲੀ ਹਨ? ਕੀ ਪਤਾ ਕੌਣ ਇੰਨਾ ਨੂੰ ਚਲਾ ਰਿਹਾ ਹੈ? 50% ਤੋਂ ਵੀ ਵੱਧ ਮੈਟਰੀਮੋਨੀਅਲ ਦੀ ਵੈੱਬ ਸਾਈਡ 420 ਹੇਰਾ-ਫੇਰੀ ਕਰ ਕੇ ਪੈਸੇ ਬਣਾਂ ਰਹੀਆਂ ਹਨ। ਇਹ ਆਪ ਹੀ ਕੁੜੀਆਂ, ਮੁੰਡੇ ਬਣ ਕੇ ਬਿਜ਼ਨਸ ਚਲਾ ਰਹੇ ਹਨ। ਵੈੱਬ ਚਲਾ ਕੇ, ਪਬਲਿਕ ਨੂੰ ਲੁੱਟ ਰਹੇ ਹਨ। ਸਰਕਾਰਾਂ ਸਬ ਕੁੱਝ ਜਾਣਦੀਆਂ ਹਨ। ਪਿੱਛੇ ਜਿਹੇ ਕੈਨੇਡਾ, ਅਮਰੀਕਾ ਵਿੱਚ ਨਜਾਇਜ਼ ਸਰੀਰਕ ਸਬੰਧਾਂ ਦੀ ਇੱਕ ਵੈੱਬ ਦੀ ਸਾਰੀ ਪ੍ਰਾਈਵੇਸੀ, ਲੋਕਾਂ ਵਿੱਚ ਜ਼ਾਹਿਰ ਹੋ ਗਈ ਹੈ। ਜਿਸ ਵਿੱਚ ਵੱਡੇ-ਵੱਡੇ ਲੋਕ ਸ਼ਾਮਲ ਸਨ।

ਕੁੱਝ ਹੀ ਦਿਨਾਂ ਪਿੱਛੋਂ ਗੈਰੀ ਨੇ ਬੀਰੀ ਨੂੰ ਕਿਹਾ, " ਕੈਨੇਡਾ ਵਾਲਿਆਂ ਦੀ ਮੈਟਰੀਮੋਨੀਅਲ ਦੀ ਵੈੱਬ ਸਾਈਡ ਤੇ ਨਾਮ ਰਜਿਸਟਰ ਕਰੀਏ। 150 ਡਾਲਰ ਹੀ ਹੈ। ਇਹ ਤਾਂ ਵਿਆਹ ਕਰਾਉਣ ਦੀ ਵੈੱਬ ਟਰਾਂਟੋ ਤੋਂ ਚਲਾ ਰਹੇ ਹਨ। ਨਾਲੇ ਦੇਖੀਏ, ਕਿਤੇ ਸੁੱਖੀ ਆਪ ਦੀ ਫ਼ੋਟੋ ਲਾਈ ਨਾਂ ਬੈਠੀ? " ਜੱਗੇ ਨੇ ਕਿਹਾ, " ਕਿਥੋਂ ਵੀ ਚਲਾਉਂਦੇ ਹੋਣ? ਆਪਾਂ ਤਾਂ ਕੁੜੀਆਂ ਦੇਖਣੀਆਂ ਹਨ। " ਰਜਿਸਟਰ ਕਰਦਿਆਂ ਨੇ ਅਜੇ ਫ਼ੋਨ ਨੰਬਰ ਭਰਿਆ ਹੀ ਸੀ। ਜਦੇ ਫ਼ੋਨ ਦੀ ਘੰਟੀ ਵੱਜ ਗਈ।

 

ਗੈਰੀ ਨੇ ਫ਼ੋਨ ਚੱਕਿਆਂ, " ਹੈਲੋ ਜੀ ਕੌਣ ਬੋਲਦਾ ਹੈ? " ਔਰਤ ਬੋਲ ਰਹੀ ਸੀ, " ਮੈਂ ਰੂਬੀ, ਮੈਟਰੀਮੋਨੀਅਲ ਦੀ ਵੈੱਬ ਸਾਈਡ ਦੇ ਟਰਾਂਟੋ ਔਫੀਸ ਵਿੱਚੋਂ ਬੋਲਦੀ ਹਾਂ। ਤੁਸੀਂ ਸਾਡੀ ਵੈੱਬ ਉੱਤੇ ਨਾਮ ਰਜਿਸਟਰ ਕੀਤਾ ਹੈ। ਕੀ ਤੁਸੀਂ ਰਿਸ਼ਤਾ ਲੱਭਦੇ ਹੋ? " " ਹਾਂ ਜੀ ਮੈਂ ਆਪ ਦੇ ਲਈ ਕੁੜੀ ਲੱਭ ਰਿਹਾ ਹਾਂ। ਵਿਆਹ ਕਰਾਉਣਾ ਹੈ। " ਤੁਸੀਂ 150 ਡਾਲਰ ਵਿੱਚ 80 ਕੁੜੀਆਂ ਨੂੰ ਮਿਲ ਸਕਦੇ ਹੋ। ਤੁਹਾਡੀ ਮਿਲਣੀ, ਅਸੀਂ ਆਪ ਕਰਾਵਾਂਗੇ। ਹੁਣ ਤੁਸੀਂ ਕੁੜੀ ਲੱਭਣ ਲਈ ਉਮਰ, ਕੱਦ, ਜਾਤ ਭਰ ਦਿਉ। ਸਾਡੀ ਵੈੱਬ ਉੱਤੇ ਦੇਖੋ, ਲਾਲ ਸੂਟ ਵਾਲੀ ਕੁੜੀ ਦੂਜੇ ਨੰਬਰ ਉੱਤੇ ਦਿਸ ਰਹੀ ਹੈ। ਤੁਹਾਡੇ ਲੁਧਿਆਣੇ ਤੋਂ ਹੀ ਹੈ। ਵਿਆਹ ਜਿੱਥੇ ਕਹੋ। ਉੱਥੇ ਕਰਨਗੇ। ਜਿੰਨਾ ਮਰਜ਼ੀ ਖਰਚਾ ਕਰਾ ਲਿਉ। 3, 4, 5, 7, 8, 9, 10, 12, 14 ਨੰਬਰ ਵਾਲੀਆਂ ਇਹ ਜੱਟਾਂ ਦੀਆਂ ਹੀ ਕੁੜੀਆਂ ਹਨ। ਕੀ ਇਹ ਕੁੜੀਆਂ ਪਸੰਦ ਹਨ? " " ਹਾਂ ਜੀ ਇੰਨਾ ਨਾਲ ਗੱਲ ਕਰਾਵੋ। " " ਇੰਨਾ ਨੂੰ ਮੈਂ ਰੀਕਿਉਸਟ ਭੇਜ ਦਿੱਤੀ ਹੈ। ਅੱਜ 80 ਵਿਚੋਂ 10 ਕੁੜੀਆਂ ਤੁਹਾਨੂੰ ਦਿਖਾ ਦਿੱਤੀਆਂ ਹਨ। ਮੈਂ ਉਨ੍ਹਾਂ ਨਾਲ ਗੱਲ ਕਰ ਕੇ, ਤੁਹਾਨੂੰ ਮਿਲਾ ਦੇਵਾਂਗੀ। ਹੁਣ ਬਾਕੀਆਂ ਦੀਆਂ ਫ਼ੋਟੋਆਂ ਕਲ ਨੂੰ ਦਿਖਾਵਾਂਗੀ। "

ਤਿੰਨਾਂ ਵਿੱਚੋਂ ਚਾਹ ਪਾਣੀ ਕਿਸੇ ਨੇ ਨਹੀਂ ਪੀਤਾ ਸੀ। ਬੀਰੀ ਤੇ ਜੱਗਾ ਹੈਰਾਨ ਹੋਏ ਬੈਠੇ ਸਨ। ਬੀਰੀ ਨੇ ਕਿਹਾ, " ਗੈਰੀ ਇਹ ਤਾਂ ਸੁਆਦ ਆ ਗਿਆ। ਦੂਜਿਆਂ ਨੇ ਤਾਂ ਚੱਜ ਨਾਲ ਇੱਕ ਕੁੜੀ ਵੀ ਨਹੀਂ ਦਿਖਾਈ। ਇਸ ਨੇ ਤਾਂ ਕਮਾਲ ਕਰ ਦਿੱਤੀ। 10 ਮਿੰਟ ਵਿੱਚ 10 ਕੁੜੀਆਂ ਦੇ ਦਰਸ਼ਨ ਕਰਾ ਦਿੱਤੇ। " ਜੱਗੇ ਨੇ ਕਿਹਾ, " ਬਈ ਗੈਰੀ ਇੱਥੇ ਤੇਰੀ ਗੱਲ ਬਣ ਗਈ ਸਮਝ। ਲੱਗਦੇ ਹੱਥ ਸਾਡਾ ਵੀ ਕਰਾ ਦੇ। ਅਸੀਂ ਤਾਂ ਪੰਜ ਸਾਲਾਂ ਦੇ ਵਿਆਹ ਦੇ ਲਾਰਿਆਂ ਵਾਲੀਆਂ ਵਿਬਾਂ ਉੱਤੇ ਹੀ ਮੱਥਾ ਮਾਰਦੇ ਰਹੇ। " " ਯਾਰ ਤੁਸੀਂ ਦੋਨੇਂ ਠੀਕ ਕਹਿੰਦੇ ਹੋ। ਮੈਨੂੰ ਵੀ ਸਰੂਰ ਜਿਹਾ ਆ ਗਿਆ। ਉਸ ਤਾਂ ਫ਼ੋਨ ਉੱਤੇ ਗੱਲ ਕਰਨ ਵਾਲੀ ਜ਼ਨਾਨੀ ਨਾਲ ਗੱਲਾਂ ਕਰ ਕੇ ਸੁਆਦ ਆ ਗਿਆ। ਮੈਨੂੰ ਤਾਂ ਉਹੀ ਪਸੰਦ ਹੈ। ਕਲ ਨੂੰ ਉਸੇ ਨਾਲ ਗੱਲ ਪੱਕੀ ਕਰ ਲੈਂਦੇ ਹਾਂ। ਆਪਾਂ ਇਕੱਠੇ ਹੀ ਬਰਾਤ ਲੈ ਕੇ ਚੱਲਾਂਗੇ। ਆ ਲੈ ਪੈਸੇ ਖ਼ੁਸ਼ੀ ਵਿੱਚ ਮੱਛੀ ਤੇ ਦੋ ਬੋਤਲਾਂ ਫੜ ਲਿਆ। " ਦੁਪਹਿਰੇ ਹੀ ਤਿੰਨੇ ਜਾਣੇ ਪੀਣ ਲੱਗ ਗਏ। ਚਾਰ ਕੁ ਘੰਟਿਆਂ ਪਿੱਛੋਂ ਗੈਰੀ ਦੇ ਫ਼ੋਨ ਦੀ ਘੰਟੀ ਫਿਰ ਵੱਜੀ। ਗੈਰੀ ਨੇ ਪਹਿਲੀ ਬਾਰ ਫ਼ੋਨ ਨਹੀਂ ਚੱਕਿਆਂ। ਦੂਜੀ ਬਾਰ ਫਿਰ ਫ਼ੋਨ ਆ ਗਿਆ। ਉਸ ਨੇ ਦੇਖਿਆ ਨੰਬਰ ਟਰਾਂਟੋ ਦਾ ਹੈ। ਝੱਟ ਚੱਕ ਲਿਆ। ਦੂਜੇ ਪਾਸੇ ਤੋਂ ਫਿਰ ਕੁੜੀ ਬੋਲ ਰਹੀ ਸੀ, " ਮੈਂ ਆਸ਼ਾ ਹਾਂ। ਮੇਰੇ ਕੋਲ ਤੁਹਾਨੂੰ ਦਿਖਾਉਣ ਲਈ 10 ਕੁੜੀਆਂ ਹਨ। ਕੀ ਤੁਸੀਂ ਦੇਖਣੀਆਂ ਹਨ? " ਗੈਰੀ ਨੇ ਬੀਰੀ ਤੇ ਜੱਗੇ ਨੂੰ ਕੰਪਿਊਟਰ ਦੇ ਨੇੜੇ ਆਉਣ ਨੂੰ ਇਸ਼ਾਰਾ ਕੀਤਾ। " ਹਾਂ ਜੀ ਆਸ਼ਾ ਜੀ, ਕੁੜੀਆਂ ਦੇਖਣ ਨੂੰ ਤਾਂ 150 ਡਾਲਰ ਭਰੇ ਹਨ। " " ਗੈਰੀ ਜੀ ਸਾਡੀ ਮੈਟਰੀਮੋਨੀਅਲ ਦੀ ਵੈੱਬ ਸਾਈਡ ਦੇਖੋ। ਇਹ ਬਿਲਕੁਲ ਨਵੀਆਂ ਕੁੜੀਆਂ ਦੀਆਂ ਫ਼ੋਟੋ ਆਈਆਂ ਹਨ। ਬੱਸ ਤੁਸੀਂ 10 ਕੁੜੀਆਂ ਜੋ ਮਰਜ਼ੀ ਪਸੰਦ ਕਰ ਕੇ, ਮੈਨੂੰ ਦੱਸ ਦੇਵੋ। ਮੈਂ ਉਨ੍ਹਾਂ ਨਾਲ ਗੱਲ ਕਰ ਕੇ, ਤੁਹਾਨੂੰ ਮਿਲਾ ਦੇਵਾਂਗੀ। " ਗੈਰੀ ਨੇ ਬੀਰੀ, ਜੱਗੇ ਦੀ ਮਰਜ਼ੀ ਸ਼ਾਮਲ ਕਰ ਕੇ, ਪਸੰਦ ਦੀਆਂ ਕੁੜੀਆਂ ਦਸ ਦਿੱਤੀਆਂ।

 

ਤਿੰਨੇ ਜਾਣੇ ਨਸ਼ੇ ਦੀ ਲੋਰ ਵਿੱਚ ਵਿਆਹ ਦੀਆਂ ਤਰੀਕਾਂ ਰੱਖਣ ਲੱਗ ਗਏ। ਹਰ ਰੋਜ਼ ਮੈਟਰੀਮੋਨੀਅਲ ਦੀ ਵੈੱਬ ਸਾਈਡ ਤੇ ਕੁੜੀਆਂ ਦੀਆਂ ਫ਼ੋਟੋ ਦੇਖ-ਦੇਖ ਖ਼ੁਸ਼ ਹੋ ਲੈਂਦੇ ਸੀ। ਕਈ ਦਿਨ ਲੰਘ ਗਏ। ਫਿਰ ਉਨ੍ਹਾਂ ਨੂੰ ਚੇਤਾ ਆਇਆ। ਆਪਾਂ ਨੂੰ ਤਾਂ ਆਸ਼ਾ ਤੇ ਰੂਬੀ ਨੇ ਕੁੜੀਆਂ ਦਿਖ਼ੋਣੀਆਂ ਸੀ। ਗੈਰੀ ਨੇ ਮੈਟਰੀਮੋਨੀਅਲ ਆਫ਼ਿਸ ਵਿੱਚ ਫ਼ੋਨ ਕੀਤਾ। ਰੂਬੀ ਨੇ ਫ਼ੋਨ ਤੇ ਹੋਲੋ ਕਹੀ। ਗੈਰੀ ਨੇ ਕਿਹਾ, " ਤੁਸੀਂ ਮੁੜ ਕੇ ਫ਼ੋਨ ਨਹੀਂ ਕੀਤਾ। " " ਜੋ ਕੁੜੀਆਂ ਤੁਸੀਂ ਪਸੰਦ ਕੀਤੀਆਂ ਸੀ। ਮੈਨੂੰ ਕੁੜੀਆਂ ਦਾ ਕੋਈ ਜੁਆਬ ਨਹੀਂ ਆਇਆ। 4 ਕੁੜੀਆਂ ਸਾਡੀ ਵੈੱਬ ਸਾਈਡ ਛੱਡ ਗਈਆਂ ਹਨ। ਤਿੰਨ ਨੇ ਰਿਵਿਊ ਕਰਨ ਦੀ ਫ਼ੀਸ ਹੀ ਨਹੀਂ ਭਰੀ। ਬਾਕੀਆਂ ਦੇ ਤੁਸੀਂ ਪੜ੍ਹਾਈ, ਉਮਰ ਸ਼ਕਲ ਪੱਖੋਂ ਪਸੰਦ ਨਹੀਂ ਹੋ। ਸਾਡੇ ਕੋਲ ਇੰਨੀਆਂ ਹੀ ਕੁੜੀਆਂ ਸਨ। ਜਦੋਂ ਕੋਈ ਹੋਰ ਕੁੜੀ ਵੈੱਬ ਉੱਤੇ ਆਈ। ਤੁਹਾਨੂੰ ਵੀ ਦਿਸ ਜਾਵੇਗੀ। ਫਿਰ ਮੈਨੂੰ ਫ਼ੋਨ ਕਰ ਲੈਣਾ। ਕਿਤੇ ਉਸ ਨਾਲ ਸਿੱਧੀ ਗੱਲ ਕਰਨ ਦੀ ਕੋਸ਼ਿਸ਼ ਨਾਂ ਕਰਨਾ। ਇਸ ਤਰਾਂ ਕੁੜੀਆਂ ਖਿਝ ਜਾਂਦੀਆਂ ਹਨ। " " ਮੇਰੀ ਆਸ਼ਾ ਨਾਲ ਗੱਲ ਕਰਾਊ। " " ਆਸ਼ਾ ਛੁੱਟੀਆਂ ਤੇ ਗਈ ਹੈ। " " ਇਹ ਤਾਂ ਕੋਈ ਗੱਲ ਨਾਂ ਹੋਈ। ਤੁਸੀਂ ਚੱਜ ਦਾ ਠੋਸ ਕੰਮ ਨਹੀਂ ਕਰਦੇ। ਲੋਕਾਂ ਨੂੰ ਠਗਦੇ ਹੋ। ਤੁਸੀਂ ਧੋਖੇ ਨਾਲ ਮੈਥੋਂ ਪੈਸੇ ਲੈ ਲਏ। ਮੈ ਤੁਹਾਡੇ ਉੱਤੇ ਹੇਰਾ-ਫੇਰੀ ਦਾ ਕੇਸ ਕਰ ਦਿਆਂਗਾ। ਮੇਰਾ 150 ਡਾਲਰ ਮੋੜ ਦਿਉ। ਕੀ ਹੋਰ ਲੋਕਾਂ ਨੂੰ ਵੀ ਐਸੇ ਹੀ ਲੁੱਟਦੇ ਹੋ?" " ਸਾਡੀ ਪੌਲਸੀ ਪੜ੍ਹ ਲਵੋ। ਫ਼ੀਸ ਵਾਪਸ ਨਹੀਂ ਹੁੰਦੀ। ਤੁਸੀਂ ਜੋ ਵੀ ਰੌਲਾ ਪਾਉਣਾ ਹੈ। ਪਾ ਲਵੋ। ਸਾਡਾ ਕੰਮ ਇਦਾ ਹੀ ਚੱਲਦਾ ਰਹਿਣਾ ਹੈ। ਲੋਕ ਆਪੇ ਸਾਡੀ ਫ਼ੀਸ ਭਰਦੇ ਹਨ। ਬਹੁਤੇ ਲੋਕ ਵਿਆਹ ਕਰਾਉਣ ਨੂੰ ਨਹੀਂ, ਸਿਰਫ਼ ਫ਼ੋਟੋਆਂ ਦੇਖ ਕੇ ਟਾਈਮ ਪਾਸ ਕਰਨ ਨੂੰ ਸਾਡੀ ਵੈੱਬ ਨੂੰ ਸਾਈਨ ਕਰਦੇ ਹਨ। ਤੁਸੀਂ ਕਿਸੇ ਕੁੜੀ ਦੇ ਪਸੰਦ ਨਹੀਂ ਹੋ। ਮੈਂ ਕੀ ਕਰਾਂ?"

 

ਬੀਰੀ ਤੇ ਜੱਗਾ ਸੁਣ ਰਹੇ ਸਨ। ਬੀਰੀ ਨੇ ਕਿਹਾ, " ਗੈਰੀ ਜੇ ਸੱਚੀਂ ਵਿਆਹ ਕਰਾਉਣਾ ਹੈ। ਕੁੜੀ ਤਾਂ ਸਾਡੇ ਕਾਲਜ ਵਿਚੋਂ ਹੀ ਲੱਭ ਲੈਂਦੇ ਹਾਂ।" ਜਗੇ ਨੇ ਕਿਹਾ, " ਬੀਰੀ ਠੀਕ ਕਹਿੰਦਾ ਹੈ। ਅੱਜ ਲੁਧਿਆਣੇ ਨੂੰ ਚੱਲਦੇ ਹਾਂ। " " ਤੁਸੀਂ ਦੋਨਾਂ ਨੇ ਖਾਣ ਨੂੰ ਮੈਨੂੰ ਲੱਭਿਆ ਹੈ। ਅੱਜ ਫਿਰ ਤੁਸੀਂ ਮੇਰੀ ਜੇਬ ਖ਼ਾਲੀ ਕਰਾਵੋਗੇ।"



 

 

 

 

 

 

 

 

 

 
 
 
 
 
 



 

 

 

 

 

 

 

 

 

Comments

Popular Posts