ਭਾਗ 47
ਮੈਂ ਤੇਰਾ ਬਿਗ ਫੈਨ ਹਾਂ ਬੁੱਝੋ ਮਨ ਵਿੱਚ ਕੀ?
ਮੈਂ ਤੇਰਾ ਬਿਗ ਫੈਨ ਹਾਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜੋ ਦੁਨੀਆ ‘ਤੇ ਵਾਪਰਦਾ ਹੈ। ਲੇਖਕ ਲਿਖਦੇ ਹਨ।
ਅਖ਼ਬਾਰਾਂ,
ਵੈੱਬ ਸਾਈਡ, ਕਿਤਾਬਾਂ, ਫੇਸ
ਬੁੱਕ ਵਿੱਚ ਛਪਦੇ ਹਨ। ਉਹੀ ਗੱਲਾਂ ਟੀਵੀ, ਰੇਡੀਉ ਤੇ ਦੇਖਾਈਆਂ ਬੋਲੀਆਂ
ਜਾਂਦੀਆਂ ਹਨ। ਪਾਠਕ ਪੜ੍ਹਦੇ, ਸੁਣਦੇ, ਦੇਖਦੇ ਹਨ। ਗਾਉਣ ਵਾਲੇ ਗਾਉਂਦੇ
ਹਨ। ਫ਼ਿਲਮਾਂ ਬਣਦੀਆਂ ਹਨ। ਭਾਵੇਂ ਇਹ ਸਾਡੀਆਂ, ਤੁਹਾਡੀਆਂ
ਗੱਲਾਂ-ਬਾਤਾਂ ਹੁੰਦੀਆਂ ਹਨ। ਹਰ ਇੱਕ ਸ਼ਬਦ ਇਸੇ ਦੁਨੀਆ ਵਿਚੋਂ ਦੇਖ ਕੇ ਲਿਖਿਆ ਹੁੰਦਾ। ਜ਼ਿਆਦਾਤਰ
ਕਹਾਣੀਆਂ ਰਿਸ਼ਤੇਦਾਰਾਂ, ਦੋਸਤਾਂ, ਗੁਆਂਢੀਆਂ
ਦੀਆਂ ਹੁੰਦੀਆਂ ਹਨ। ਲੇਖਕ ਲੋਕਾਂ ਦੀਆਂ ਗੱਲਾਂ ਲਿਖਦੇ ਹਨ। ਫਿਰ ਮੁੱਕਰਦੇ ਵੀ ਹਨ। ਕਈ ਲੇਖਕ
ਲਿਖਦੇ ਹਨ। ਇਹ ਮੇਰੀ ਰਚਨਾ ਅਸਮਾਨ ਵਿੱਚੋਂ ਟਪਕੀ ਹੈ। ਜਿੰਨਾ ਦੀਆਂ ਗੱਲਾਂ ਹੁੰਦੀਆਂ ਹਨ। ਉਹੀ
ਲੇਖਕ ਦੇ ਖਿਲਾਰ ਹੁੰਦੇ ਹਨ। ਕਈਆਂ ਨੂੰ ਪੜ੍ਹ, ਸੁਣ ਕੇ ਸੁਆਦ ਬਹੁਤ
ਆਉਂਦਾ। ਜਿਵੇਂ ਪਤੀ ਦੇ ਖ਼ਿਲਾਫ਼ ਲਿਖਿਆ ਹੋਵੇ। ਪਤਨੀਆਂ ਨੂੰ ਮਜ਼ਾ ਆਉਂਦਾ ਹੈ। ਮਰਦ ਲੇਖਕ ਦੇ
ਖ਼ਿਲਾਫ਼ ਝੰਡੀ ਚੱਕ ਲੈਂਦੇ ਹਨ। ਜੇ ਪਿਆਰ ਦੀਆਂ ਗੱਲਾਂ ਹੋਣ, ਤਾਂ ਆਸ਼ਕੀ
ਕਰਨ ਵਾਲੇ ਲੋਕ ਲੇਖਕ, ਗਾਉਣ ਵਾਲਿਆਂ ਤੇ ਫ਼ਿਲਮਾਂ ਵਾਲਿਆਂ ਦੇ ਫੈਨ ਹੋ
ਜਾਂਦੇ ਹਨ। ਪਰ ਕਈ ਲੋਕ ਪਿਆਰ ਤੋਂ ਵੀ ਦੁਖੀ ਹੋਏ ਹੁੰਦੇ ਹਨ। ਉਹ ਸਿਰ ਪਿੱਟਦੇ ਹਨ। ਇੱਕ ਬੰਦੇ
ਦੀ ਸ਼ਰਾਬ ਦੀ ਦੁਕਾਨ ਹੈ। ਇਹ ਬੰਦਾ ਲੋਕਾਂ ਨੂੰ ਜ਼ਹਿਰ ਵੇਚ ਰਿਹਾ ਹੈ। ਨਸ਼ੇ ਸਮਾਜ ਦਾ ਬਹੁਤ ਵੱਡਾ
ਕਲੰਕ ਹਨ। ਇਹ ਉਸ ਨੂੰ ਨਹੀਂ ਦਿਸ ਰਿਹਾ। ਸਗੋਂ ਆਪ ਪੈੱਗ ਲਗਾ ਕੇ ਰੱਖਦਾ ਹੈ। ਜਦੋਂ ਵੀ ਰੇਡੀਉ ‘ਤੇ
ਕੋਈ ਪਿਆਰ ਬਾਰੇ ਟੋਕ ਸੌ ਹੁੰਦਾ ਹੈ। ਇਸ ਦੇ ਘੱਸੇ ਪਿੱਟੇ ਬੋਲ ਹੁੰਦੇ ਹਨ, “ ਪਿਆਰ ਕਰਨ ਵਾਲਿਆਂ ਦੇ ਖ਼ਿਲਾਫ਼ ਕੋਈ ਤਕੜਾ ਕਾਨੂੰਨ ਹੋਣਾ ਚਾਹੀਦਾ ਹੈ। ਵਿਚੋਲਿਆ ਵਾਲਾ
ਹੀ ਵਿਆਹ ਹੋਣਾ ਚਾਹੀਦਾ ਹੈ। “ ਵਿਚੋਲਾ, ਵਿਚੋਲਣ
ਭਾਵੇਂ ਆਪ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਨਾਲ ਆਸ਼ਕੀ ਕਰੀ ਜਾਣ। ਕਈ ਵਿਚੋਲਾ, ਵਿਚੋਲਣ ਬਣਨ ਵਾਲੇ ਪਹਿਲਾਂ ਆਪ ਮੌਜ ਲੁੱਟਦੇ ਹਨ। ਫਿਰ ਕਿਤੇ ਹੋਰ ਦੇ ਗਲ਼ ਵਿੱਚ ਫਾਂਸੀ
ਦਾ ਫੰਦਾ ਪਾ ਦਿੰਦੇ ਹਨ। ਅਗਲਾ ਸਾਰੀ ਉਮਰ ਲਟਕਦਾ ਰਹਿੰਦਾ ਹੈ। ਵਿਚੋਲਾ, ਵਿਚੋਲਣ ਵਾਲਾ ਵਿਆਹ ਕਰਾਉਣ ਵਾਲੇ ਵੀ ਅਕਸਰ ਪਿਆਰ ਹੀ ਕਰਦੇ ਹਨ।
ਟਾਈਮ ਪਾਸ ਕਰਨ ਨੂੰ ਕੋਈ ਨਾਂ ਕੋਈ ਕਿਸੇ ਦਾ ਫੈਨ ਬਣ
ਜਾਂਦਾ ਹੈ। ਫੈਨ ਦਾ ਮਤਲਬ ਹੁੰਦਾ ਹੈ। ਹਵਾ ਦੇਣੀ। ਕਿਸੇ ਦੀ ਪ੍ਰਸੰਸਾ ਕਰਨੀ। ਫੈਨ ਦਾ ਮਤਲਬ
ਪੱਖਾ ਹੈ। ਪੱਖਾਂ ਜਦੋਂ ਹਵਾ ਦਿੰਦਾ ਹੈ। ਮਨ ਨੂੰ ਸਕੂਨ ਦਿੰਦਾ ਹੈ। ਸਰੀਰ ਨੂੰ ਠੰਢ ਮਿਲਦੀ ਹੈ।
ਕਈਆਂ ਨੇ ਪੱਖੇ ਨਾਲ ਲਟਕ ਕੇ ਜਾਨ ਵੀ ਦਿੱਤੀ ਹੈ। ਇਸੇ ਤਰਾਂ ਹੀ ਬੰਦੇ ਦੇ ਫੈਨ ਹੁੰਦੇ ਹਨ। ਫੈਨ
ਖ਼ੂਬ ਪ੍ਰਸੰਸਾ ਕਰਦੇ ਹਨ। ਉਤਸ਼ਾਹਿਤ ਕਰਦੇ ਹਨ। ਇਹੀ ਫੈਨ ਬੰਦੇ ਦੀਆਂ ਜੜਾ ਨੂੰ ਵੀ ਪੈ ਜਾਂਦੇ ਹਨ।
ਭੇਤੀ ਜਿਉਂ ਹੋ ਜਾਂਦੇ ਹਨ। ਪਰ ਜੇ ਕਿਸੇ ਵਿੱਚ ਆਪ ਦੇ ਵਿੱਚ ਦਮ ਨਾ ਹੋਵੇ। ਉਹ ਉੱਭਰ ਕੇ ਪ੍ਰਸੰਸਕਾਂ
ਅੱਗੇ ਨਹੀਂ ਆ ਸਕਦਾ। ਆਪ ਨੂੰ ਮਿਹਨਤ ਕਰਨੀ ਪੈਂਦੀ ਹੈ। ਜੋ ਬਲਦੀਆਂ ‘ਤੇ ਗਏ ਹਨ। ਲੋਕਾਂ ਦੀਆਂ ਨਜ਼ਰਾਂ ਵਿੱਚ ਆਏ ਹਨ। ਉਨ੍ਹਾਂ ਦਾ ਅੰਤ ਵੀ ਬਹੁਤ ਤਰਸ ਵਾਲਾ
ਹੋਇਆ ਹੈ। ਵੈਸੇ ਤਾਂ ਅੰਤਿਮ ਸਮਾਂ ਹਰ ਬੰਦੇ ਦਾ ਬਹੁਤ ਬੁਰਾ ਹੁੰਦਾ ਹੈ। ਤਾਂ ਹੀ ਤਾਂ ਸਿਆਣੇ
ਕਹਿੰਦੇ ਹਨ, “ ਰੱਬਾ ਤੁਰੇ ਫਿਰਦਿਆਂ ਨੂੰ ਚੱਕ ਲਵੀ। ਕਿਸੇ ‘ਤੇ ਭਾਰ ਨਾ ਬਣਾਈ। ਕਿਸੇ ਦੇ ਹੱਥਾਂ ਵੱਲ ਨਾ ਝਕਣਾ ਹੋਵੇ।“
ਕਈ ਬਾਰ ਸਮਝ ਨਹੀਂ ਲਗਦੀ ਇਹ ਸੱਚ ਬੋਲਦੇ ਹੋ ਜਾਂ ਮਜ਼ਾਕ
ਕਰਦੇ ਹੋ। ਪਹਿਲੀ ਗੱਲ ਜਦੋਂ ਈ-ਮੇਲ , ਫ਼ੋਨ ਆਉਂਦੇ ਹਨ। ਮੈਂ ਤੇਰਾ
ਬਿਗ ਫੈਨ ਹਾਂ। ਕਈ ਐਸੇ ਫੈਨ ਵੀ ਹਨ। ਜੋ ਬਹੁਤੀ ਹਵਾ ਮਾਰਦੇ ਹਨ। ਅਲਕਤ ਆਉਣ ਲਗ ਜਾਂਦੀ ਹੈ। ਜੇ
ਪੁੱਛ ਲਵੋ, “ ਕਿਹੜੀ ਲਿਖਤ ਨੇ ਫੈਨ ਬਣਾ ਦਿੱਤਾ? “ ਯਾਦ ਨਹੀਂ ਹੁੰਦਾ। ਕਈ ਫੈਨ ਦੀਆਂ ਈ-ਮੇਲ ਭੇਜਦੇ ਹਨ। ਬਹੁਤ ਵਧੀਆ ਲਿਖਦੇ ਹੋ। ਪੁੱਛਦੀ
ਹਾਂ “ ਕੀਹਦੀ ਗੱਲ ਕਰਦੇ ਹੋ? ਕਾਹਦੇ ਤੇ ਲਿਖਿਆ ਹੋਇਆ ਪੜ੍ਹਿਆ ਹੈ?
“ “ ਡਰਾਈਵਰਾਂ ‘ਤੇ ਬਹੁਤ ਵਧੀਆ ਲਿਖਿਆ ਹੈ। “
“ ਡਰਾਈਵਰਾਂ ‘ਤੇ ਤਾਂ ਮੈਂ ਬਹੁਤ ਲਿਖਿਆ ਹੈ। ਕੀ ਲਿਖਿਆਂ
ਹੋਇਆ ਸੀ। “ “ ਇਹ ਤਾਂ ਯਾਦ ਨਹੀਂ। “ “ ਫਿਰ
ਤਾਂ ਸੱਚੀਂ ਮੇਰੇ ਫੈਨ ਹੋ। ਨਾ ਕਿ ਮੇਰੀਆਂ ਲਿਖਤਾਂ ਦੇ। “ ਕਈ ਐਸੇ ਵੀ
ਪਾਠਕ ਹਨ। ਦਸ ਆਰਟੀਕਲ ਅੱਖ ਝਪਕ ਨਾਲ ਪੜ੍ਹ ਜਾਂਦੇ ਹਨ। ਫੇਸ ਬੁੱਕ ‘ਤੇ
ਹਰ ਲਿਖਤ ਨੂੰ ਫਟਾਫਟ ਥੱਮ ਅੱਪ ਕਰੀ ਜਾਂਦੇ ਹਨ।
ਕਈ ਗਾਉਣ ਵਾਲਿਆਂ, ਫ਼ਿਲਮਾਂ
ਵਾਲਿਆਂ, ਲਿਖਣ ਵਾਲਿਆਂ ਤੇ ਵੱਡੇ-ਵੱਡੇ ਕਾਮਯਾਬ ਲੋਕਾਂ ਦੀ ਹਾਲਤ ਅਖ਼ਬਾਰਾਂ, ਵੈੱਬ ਸਾਈਡ,
ਕਿਤਾਬਾਂ, ਫੇਸ ਬੁੱਕ ਵਿੱਚ ਛਪੀ ਹੈ। ਕਾਮਯਾਬ ਲੋਕ
ਅਸਮਾਨੀ ਉਡਦੇ ਥੱਲੇ ਨੁੰ ਨਹੀਂ ਝਾਕਦੇ। ਐਸੇ ਲੋਕਾਂ ਨੂੰ ਇਹ ਯਾਦ ਨਹੀਂ ਹੁੰਦਾ। ਗਰੀਬੀ ਦੇ ਜਾਂ
ਬਿਮਾਰੀ ਕਾਰਨ ਮਾੜੇ ਦਿਨ ਵੀ ਆ ਸਕਦੇ ਹਨ। ਉਨ੍ਹਾਂ ਫੈਨ ਲੋਕਾਂ ਦੇ ਸਾਹਮਣੇ ਆਈ ਹੈ। ਆਖ਼ਰੀ ਦਮ
ਤੋੜਦਿਆਂ ਕੋਲ ਕੋਈ ਖ਼ਬਰ ਨੂੰ ਵੀ ਨਹੀਂ ਜਾਂਦਾ। ਇਲਾਜ਼ ਵਲੋਂ ਮਰਦੇ ਹਨ। ਕਈ ਭੀਖ਼ ਮੰਗਦੇ ਹਨ। ਕਈਆਂ
ਨੂੰ ਲੱਗਦਾ ਹੈ। ਲੋਕ ਕਿਸੇ ਨੂੰ ਹੀਰੋ, ਜ਼ੀਰੋ ਬਣਾ ਦਿੰਦੇ ਹਨ। ਲੋਕ ਵੀ
ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਹਨ।
ਇਸ ਲਈ ਕਦੇ ਵੀ ਹੱਥ ਤੇ
ਹੱਥ ਧਰ ਕੇ ਨਾ ਬੈਠੋ। ਲੋਕਾਂ ਨੂੰ ਕੰਮ ਪਿਆਰਾ ਹੈ। ਚੰਮ ਪਿਆਰਾ ਨਹੀਂ ਹੈ। ਐਸਾ ਹੋ ਸਕਦਾ ਹੈ।
ਬੰਦੇ ਵਿੱਚ ਸੁੰਦਰਤਾ ਹੋਵੇ। ਇਸ ਵਿਚੋਂ ਵੀ ਲੋਕ ਕੰਮ ਦੇਖਦੇ ਹਨ। ਇੱਕ ਔਰਤ ਨੂੰ ਮੈਂ ਜੂਟਿਊਬ ‘ਤੇ ਖਾਣ ਵਾਲੀਆਂ ਚੀਜ਼ਾਂ ਬਣਾਉਂਦੀ ਨੂੰ ਦੇਖਦੀ ਹੁੰਦੀ ਹਾਂ। ਉਸ ਦੀ ਸ਼ਕਲ ਵਿੱਚ ਕੋਈ
ਖਿਚ ਨਹੀਂ ਹੈ। ਹੱਸਦੀ ਹੋਈ ਉਹ ਫੁੱਲ ਵਾਂਗ ਟਹਿਕਦੀ ਹੈ। ਜਦੋਂ ਵੀ ਉਹ ਨਵੀਂ ਚੀਜ਼ ਦੀ ਮੂਵੀ ਲਗਾਉਂਦੀ
ਹੈ। ਭਾਵੇਂ ਉਸ ਦੇ ਹਰ ਬਾਰ ਬਦਲ ਕੇ ਕੱਪੜੇ ਪਾਏ ਹੁੰਦੇ ਹਨ। ਉਸ ਔਰਤ ਦੀ ਸ਼ਕਲ ਤੇ ਕੱਪੜਿਆਂ ‘ਤੇ ਬਿਲਕੁਲ ਧਿਆਨ ਨਹੀਂ ਜਾਂਦਾ। ਉਸ ਦੀ ਆਵਾਜ਼ ਤੇ ਖਾਣਾ ਬਣਾਉਣ ਦਾ ਅੰਨ ਦਾਜ ਐਸਾ
ਹੈ। ਮੈਂ ਉਸ ਦੀਆਂ ਹੋਰ ਮੂਵੀਆਂ ਦੇਖਦੀ ਹਾਂ। ਉਸ ਦੀਆਂ ਦੱਸੀਆਂ ਹੋਈਆਂ ਖਾਣ ਲਈ ਚੀਜ਼ਾਂ ਵੀ
ਬਣਾਉਂਦੀ ਹਾਂ। ਜਦੋਂ ਸਾਨੂੰ ਕਿਸੇ ਦੀਆਂ ਗੱਲਾਂ, ਰੂਲ. ਅੰਨ ਦਾਜ ਚੰਗਾ
ਲੱਗਦਾ ਹੈ। ਆਪ ਦੀ ਜ਼ਿੰਦਗੀ ਵਿੱਚ ਢਾਲਦੇ ਹਾਂ। ਉਸ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਰੱਖਣਾ
ਫੁੱਲ ਦੂਰੋਂ ਹੀ ਚੰਗੇ ਲਗਦੇ ਹਨ। ਬਹੁਤੀ ਦੇਰ ਸੁੰਦਰਤਾ ਵੀ ਨਹੀਂ ਰਹਿੰਦੀ। ਫੁੱਲਾ ਦੀ ਉਮਰ
ਥੋੜ੍ਹੀ ਹੁੰਦੀ ਹੈ। ਜਦੋਂ ਮੁਰਝਾਉਂਦੇ ਹਨ। ਪੈਰਾਂ ਵਿੱਚ ਰੁਲਦੇ ਹਨ। ਜਿੰਨਾ ਫੁੱਲਾ ਦੀ ਗੁਲਕੰਦ ਬਣਦੀ
ਹੇ। ਉਸ ਨੂੰ ਲੋਕ ਖਾ ਜਾਂਦੇ ਹਨ। ਜਰਾ ਬਚ ਕੇ, ਫੈਨ ਵੀ ਕਿਸੇ ਕਲਾਕਾਰ
ਦਾ ਇਹੀ ਹਾਲ ਕਰਦੇ ਹਨ। ਕਦੇ ਵਾਹ-ਵਾਹ ਕਰਦੇ ਹਨ। ਕਦੇ ਐਸੀ ਦੁਰਦਸ਼ਾ ਕਰਦੇ ਹਨ। ਫਲਾਪ ਵੀ ਲੋਕ ਹੀ
ਕਰਦੇ ਹਨ।
ਲੋਕਾਂ ਵੱਲੋਂ ਧਿਆਨ ਹਟਾ ਕੇ ਆਪ ਦੇ ਕੰਮ ਵਲ ਧਿਆਨ
ਦਿੱਤਾ ਜਾਵੇ। ਕਿਸੇ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਜੇ ਕੁਦਰਤੀ
ਨਜ਼ਾਰੇ ਹੀ ਦੇਖਦੇ ਰਹੇ। ਸੋਹਣੀਆਂ ਚੀਜ਼ਾਂ ਕੋਲ ਬੈਠ ਗਏ। ਰਸਤੇ ਵਿੱਚ ਹੀ ਭਟਕਦੇ ਰਹਿਣਾ ਪਵੇਗਾ।
ਰਸਤਾ ਤਹਿ ਕਰਨ ਲਈ ਅੱਖਾਂ ਨਾਲ ਬਗੈਰ ਇੱਧਰ, ਉੱਧਰ ਦੇਖਿਆ। ਸਿੱਧੇ
ਚੱਲਣਾ ਹੈ। ਕੰਨ ਵੀ ਬੰਦ ਰੱਖਣੇ ਹਨ। ਤਾਂ ਕਿ ਕਿਸੇ ਦੀ ਮਿੱਠੀ, ਕੌੜੀ
ਆਵਾਜ਼ ਵੀ ਆਤਮਾ ਤੱਕ ਨਾ ਪਹੁੰਚੇ। ਜੋ ਕੰਮ ਕਰਨੇ ਹਨ। ਤੁਸੀਂ ਕਰਨੇ ਹਨ। ਲੋਕਾਂ ਨੇ ਤੁਹਾਡੇ ਲਈ
ਕੁੱਝ ਨਹੀਂ ਕਰਨਾ। ਲੋਕ ਖੜ੍ਹ ਜਾ, ਬਹਿ ਜਾ ਹੀ ਕਹਿ ਸਕਦੇ ਹਨ। ਬੈਠਣਾ
ਜਾਂ ਖੜ੍ਹਨਾ ਹੈ, ਤੁਸੀਂ ਮਰਜ਼ੀ ਆਪ ਦੀ ਕਰਨੀ ਹੈ। ਬੈਠੇ ਬੰਦੇ ਨੂੰ ਲੋਕ
ਲਤਾੜ ਦੇ ਹਨ। ਖੜ੍ਹੇ ਬੰਦੇ ਮੁਸ਼ਕਲਾਂ ਨਾਲ ਲੜਦੇ ਹਨ। ਹਰ ਕਾਮਯਾਬ ਬੰਦਾ ਉੱਠ ਕੇ ਚੱਲਿਆ ਹੈ। ਤਾਂ
ਆਪ ਦੇ ਮਕਸਦ ਤਕ ਪਹੁੰਚਿਆ ਹੈ। ਲੋਕਾਂ ਦੀ ਬੱਲੇ-ਬੱਲੇ ਕਰ ਕੇ ਕੁੱਝ ਹਾਸਲ ਨਹੀਂ ਹੁੰਦਾ। ਜੇ
ਲੋਕਾਂ ਨੂੰ ਕੁੱਝ ਕਰ ਕੇ ਨਹੀਂ ਦਿਖਾਇਆ। ਲੋਕ ਥੱਲੇ-ਥੱਲੇ ਕਰ ਦਿੰਦੇ ਹਨ। ਲੋਕਾਂ ਵਿੱਚ ਬਣੇ
ਰਹਿਣ ਲਈ ਕੰਮ ਕਰਨਾ ਪੈਣਾ ਹੈ। ਲੋਕ ਕੰਮ ਦੇਖਦੇ ਹਨ।
ਨੂੰਹ ਦੇ ਆਉਂਦੇ ਹੀ ਕਈ ਸੱਸਾ ਵਿਹਲੀਆਂ ਹੋ ਜਾਂਦੀਆਂ
ਹਨ। ਚੁੱਲ੍ਹਾ ਵੀ ਛੱਡ ਦਿੰਦੀਆਂ ਹਨ। ਜਿਸ ਘਰ ਨੂੰ ਉਹ ਇੰਨੀ ਵਧੀਆਂ ਤਰਾ ਚਲਾਉਂਦੀਆਂ ਸਨ। ਉਸੇ
ਘਰ ਵਿੱਚ ਜੁਆਕ ਖਿਡਾਉਣ ਤੇ ਪੂਜਾ ਪਾਠ ਕਰਨ ਜੋਗੀਆਂ ਰਹਿ ਜਾਂਦੀਆਂ ਹਨ। ਨੂੰਹ ਟੇਕ ੳਵਰ ਕਰ
ਜਾਂਦੀ ਹੈ। ਫਿਰ ਐਸੀਆਂ ਸੱਸਾ ਚਾਹ ਰੋਟੀਆਂ ਨੂੰ ਤਰਸਦੀਆਂ ਹਨ। ਨਾਂ ਕੋਈ ਘਰ ਨਾਂ ਹੋਰ ਟਿਕਾਣਾ
ਬਚਦਾ ਹੈ। ਇਹ ਦੁਨੀਆ ਬਹੁਤ ਜ਼ਾਲਮ ਹੈ। ਬਣੇ ਰਹਿਣ ਨੂੰ ਆਪ ਦੇ ਪੈਰਾ ‘ਤੇ ਖੜ੍ਹ ਕੇ ਆਪੇ ਮਿਹਨਤ ਕਰਨੀ ਪਵੇਗੀ। ਹਰ ਚੱਲਦੀ ਚੀਜ਼ ਦੀ ਉਮਰ ਵਧਦੀ ਹੈ। ਜੋ ਕੈਂਚੀ
ਹਰ ਚੀਜ਼ ਕੱਟਦੀ ਹੈ। ਜੇ ਉਸ ਨੂੰ ਨਾ ਵਰਤਿਆ ਜਾਵੇ। ਉਸ ਨੂੰ ਜੰਗ ਲੱਗ ਜਾਂਦਾ ਹੈ। ਭਾਵੇਂ ਕੈਂਚੀ
‘ਤੇ ਤੇਲ ਲਗਾਈ ਜਾਵੋ। ਜੰਗ ਲਾਹੁਣ ਵਾਲੇ ਕੈਮੀਕਲ ਵਰਤੀ ਜਾਵੋ। ਪਹਿਲਾਂ
ਵਾਂਗ ਕੰਮ ਨਹੀਂ ਕਰਦੀ। ਉਸ ਨੂੰ ਕੂੜੇ ਵਿੱਚ ਸਿੱਟ ਦਿੱਤਾ ਜਾਂਦਾ ਹੈ।
ਬੰਦੇ ਦਾ ਹਾਲ ਵੀ ਇਹੀ ਹੈ। ਕਿਸੇ ਨੂੰ ਵੀ ਪ੍ਰਸੰਸਿਕ, ਫੈਨ ਲੋਕ ਕਾਮਯਾਬ ਨਹੀਂ ਬਣਾ ਸਕਦੇ। ਔਖੇ-ਸੌਖੇ ਹੋ ਕੇ ਆਪ ਨੂੰ ਮਿਹਨਤ ਕਰਨੀ ਪੈਣੀ ਹੈ।
ਮਿਹਨਤ ਕਰਨ ਲਈ ਗ਼ਲਤੀਆਂ ਵੀ ਹੁੰਦੀਆਂ ਹਨ। ਸਮਾਂ ਵੀ ਲਗਾਉਣਾ ਪੈਂਦਾ ਹੇ। ਦਿਨ ਰਾਤ ਇਕ ਕਰਕੇ
ਕੰਮ ਕਰਨਾ ਪੈਂਦਾ ਹੈ। ਜੇ ਕਿਸੇ ਅੱਗੇ ਕੰਮ ਕਰਦੇ ਹੋ। ਬੋਸ, ਮਾਲਕ,
ਨਾਲ ਵਾਲੇ ਵਰਕਰਾਂ ਨੂੰ ਪੂਰੀ ਮਿਹਨਤ ਨਾਲ ਕੰਮ ਕਰ ਕੇ ਦਿਖਾਇਆ ਜਾਵੇ। ਆਪੇ
ਹੀਰੋ ਬਣ ਜਾਵੋਗੇ। ਐਸਾ ਨਹੀਂ ਕੰਮ ਕਰਦੇ ਸਮੇਂ ਘੜੀ ਦੀਆਂ ਸੂਈਆਂ ਵੱਲ ਹੀ ਤੱਕੀ ਜਾਵੋ। ਕੰਮ
ਵਿੱਚ ਟਾਲੇ ਲਗਾਈ ਜਾਵੋ। ਛੁੱਟੀਆਂ ਕਰੀ ਜਾਵੇ। ਕੰਮ ਨਹੀਂ ਕੀਤਾ ਤਾਂ ਉਸ ਦੀ ਵਸੂਲੀ ਤਨਖ਼ਾਹ ਵੀ
ਨਹੀਂ ਮਿਲੇਗੀ। ਆਪ ਦਾ ਵੀ ਸਮਾ ਖ਼ਰਾਬ ਹੋਵੇਗਾ। ਸਗੋਂ ਵਿਸ਼ਵਾਸ ਵੀ ਚਲਾ ਜਾਵੇਗਾ। ਲੋਕ ਕੀ ਕਹਿੰਦੇ
ਹਨ? ਲੋਕਾਂ ਵੱਲ ਧਿਆਨ ਨਹੀਂ ਦੇਣਾ। ਨਾ ਹੀ ਕਿਸੇ ਦੀ ਚਾਪਲੂਸੀ ਕਰਨੀ
ਹੈ। ਇੱਜ਼ਤ ਬੱਚੇ, ਬੁੱਢੇ ਸਬ ਦੀ ਕਰਨੀ ਹੈ। ਫੋਕਸ ਕੰਮ ‘ਤੇ ਰੱਖਣਾ ਹੈ। ਆਪ ਨੂੰ ਕੰਮ ਵਿੱਚ ਬੀਜੀ ਰੱਖਣਾ ਹੈ। ਲੋਕਾਂ ਦੀਆਂ ਜਬਲੀਆਂ ਵੱਲ ਧਿਆਨ
ਨਹੀਂ ਦੇਣਾ। ਕਈ ਬੰਦੇ ਲੋਕਾਂ ਦੀ ਤਾਕ ਝਾਕ ਹੀ ਕਰਦੇ ਰਹਿੰਦੇ ਹਨ। ਨਾਂ ਆਪ ਚੱਜ ਦਾ ਕੰਮ ਕਰਦੇ
ਹਨ। ਨਾਂ ਹੀ ਕੰਮ ਕਰਨ ਦਿੰਦੇ ਹਨ।
ਲੰਘਦੇ ਕਰਦੇ ਨੂੰ ਟਊ-ਟਊ ਕਰਦੇ ਰਹਿੰਦੇ ਹਨ। ਜਿਸ ਨਾਲ
ਅਗਲੇ ਦਾ ਧਿਆਨ ਖਿੱਚਣਾ ਚਾਹੁੰਦੇ ਹਨ। ਜੇ ਐਸੇ ਬੰਦਿਆਂ ਨਾਲ ਉਲਝਣ ਲੱਗ ਗਏ। ਗੋਲ ਤੋਂ ਚੁੱਕ
ਜਾਵੋਗੇ। ਲੋਕਾਂ ਦੇ ਬੱਲੇ-ਬੱਲੇ, ਥੱਲੇ-ਥੱਲੇ ਕਰਨ ਨਾਲ ਕੁੱਝ
ਫ਼ਰਕ ਨਹੀਂ ਪੈਂਦਾ। ਜੇ ਅਸਮਾਨ ਨੂੰ ਛੂਹਣ ਦਾ ਸ਼ੌਕ ਹੈ। ਕੰਵਲ ਫੁੱਲ ਬਣਨਾ ਹੈ। ਹਰ ਤਰਾਂ ਦੇ
ਲੋਕਾਂ ‘ਤੇ ਲੋਕਾਂ ਦੇ ਬੋਲਣ ਤੋਂ ਚੁਕੰਨੇ ਹੋ ਕੇ ਚੱਲਣਾ ਹੈ। ਆਪ ਦਾ
ਟੀਚਾ ਪੂਰਾ ਕਰਨਾ ਹੈ। ਇੱਕ ਵੀ ਪਲ਼ ਆਪਣੇ-ਆਪ ਤੋਂ ਬਾਹਰ ਖ਼ਰਾਬ ਨਹੀਂ ਕਰਨਾ। ਲੋਕ ਸੇਵਾ ਵੀ
ਕਰੀਏ। ਲੋਕਾਂ ਦੀ ਗ਼ੁਲਾਮੀ ਨਾ ਕਰੀਏ। ਐਸੇ ਕੰਮਾਂ ਵਿੱਚ ਸਮਾਂ ਨਾ ਖ਼ਰਾਬ ਕਰੀਏ। ਜਿਸ ਦਾ ਸਾਨੂੰ
ਆਪ ਨੂੰ ਕੋਈ ਲਾਭ ਨਹੀਂ ਹੈ। ਜਿਵੇਂ ਕਿਸੇ ਦੇ ਪ੍ਰੋਗਰਾਮਾਂ, ਵਿਆਹਾਂ,
ਰੈਲੀਆਂ, ਮੁਜ਼ਾਰੇ ਕਰਨਾ, ਜਲੂਸ
ਕੱਢਣੇ ਐਸੇ ਭੇਡਾ ਵਾਂਗ ਸਮੂਹਾਂ ਦਾ ਤੀਜੇ ਬੰਦੇ ਨੂੰ ਕੋਈ ਫ਼ਾਇਦਾ ਨਹੀਂ ਹੈ। ਇੱਕ-ਇੱਕ ਬੰਦੇ ਨੇ
ਆਪਣਾ-ਆਪਣਾ ਫ਼ਾਇਦਾ ਦੇਣ ਵਾਲਾ ਕੰਮ ਕਰਨਾ ਹੈ। ਤਾਂ ਸਮਾਜ ਵਿੱਚ ਤਰੱਕੀ ਹੋ ਸਕਦੀ ਹੈ। ਜਿਵੇਂ
ਇੱਕ-ਇੱਕ ਬੂੰਦ ਡਿਗ ਕੇ ਵਿਸ਼ਾਲ ਸਮੁੰਦਰ ਵਿੱਚ ਬਦਲਦੀ ਹੈ।
Comments
Post a Comment