ਭਾਗ 2 ਬਹੁਤਿਆਂ
ਮਾਪਿਆਂ ਨੂੰ ਬੱਚਿਆਂ ਦਾ ਕੋਈ ਸੁੱਖ ਨਹੀਂ ਹੈ ਜਿੰਦਗੀ ਜਿੰਦਾ ਦਿਲ ਹੈ
-ਸਤਵਿੰਦਰ ਕੌਰ ਸੱਤੀ
(ਕੈਲਗਰੀ)-ਕੈਨੇਡਾ satwinder_7@hotmail.com
ਉਸ ਨੂੰ ਸਾਰੇ
ਸਰਦਾਰਨੀ ਕਹਿੰਦੇ ਸਨ। ਲੰਬੀ, ਉੱਚੀ, ਸਰੀਰ ਦੀ ਭਾਰੀ ਧੜੱਲੇਦਾਰ ਔਰਤ ਸੀ। ਉਸ ਦਾ ਪਤੀ ਉੱਚੇ
ਅਹੁਦੇ ਤੇ ਕੰਮ ਕਰਦਾ ਸੀ। ਜਦੋਂ ਵੀ ਘਰੋਂ ਇੱਧਰ ਉੱਧਰ ਜਾਂਦਾ ਤਾਂ ਗੱਡੀ ਵਿਚ ਹੀ ਜਾਂਦਾ ਸੀ ।
ਦੋਨੇਂ ਹੀ ਬਹੁਤ ਫਬਦੇ, ਸਾਫ਼ ਸੁਥਰੇ ਬਹੁਤ
ਹੀ ਸਲੀਕੇ ਨਾਲ ਰਹਿੰਦੇ ਸਨ। ਬੜੇ ਚੰਗੇ ਸੁਭਾ ਦੇ ਸਨ। ਸਰਦਾਰਨੀ ਤੇ ਉਸ ਦਾ ਸਰਦਾਰ ਸਾਦੇ
ਪਹਿਰਾਵੇ ਵਿੱਚ ਵੀ ਮਨ ਨੂੰ ਮੋਹਦੇ ਸਨ। ਸਰਦਾਰਨੀ ਸਲਵਾਰ ਕਮੀਜ਼ ਹਰ ਰੋਜ਼ ਬਦਲ ਕੇ ਪਾਉਂਦੀ ਸੀ।
ਸਰਦਾਰ ਵੀ ਹਰ ਰੋਜ਼ ਪੱਗ ਤੇ ਪੈਂਟ ਸ਼ਰਟ ਬਦਲ ਕੇ ਪਾਉਂਦਾ। ਕਦੇ ਵੀ ਦੋਨਾਂ ਕੋਲੋਂ ਸਰੀਰ ਦੀ ਮੁੜਕੇ
ਗਰਮੀ ਦੀ ਵਾਸ਼ਨਾ ਨਹੀਂ ਸੀ ਆਉਂਦੀ। ਸਗੋਂ ਦੋਨਾਂ ਕੋਲੋਂ ਸਾਫ਼ ਸੁਥਰੇ ਹੋਣ ਨਾਲ ਪਿਆਰ ਦੀ ਮਹਿਕ
ਆਉਂਦੀ ਸੀ। ਸਰਦਾਰਨੀ ਦੇ ਬੇਟਾ ਬੇਟੀ ਸਨ। ਬੱਚਿਆਂ ਨੂੰ ਵੀ ਸਰਦਾਰ ਹੀ ਸਕੂਲ ਕਾਲਜ ਛੱਡਣ ਜਾਂਦਾ।
ਮਾਪਿਆਂ ਨੂੰ ਬੱਚੇ ਪਿਆਰੇ ਹੁੰਦੇ ਨੇ। ਤਾਂ ਹੀ ਸਾਰੇ ਮਾਪੇ ਬੱਚਿਆਂ ਨੂੰ ਹਰ ਖੁੱਸੀ ਦਿੰਦੇ ਨੇ।
ਬੱਚਿਆਂ ਦੀ ਜ਼ਿੰਦਗੀ ਹਰ ਤਰ੍ਹਾਂ ਬਿਹਤਰ ਬਣਾਉਂਦੇ ਨੇ। ਬੇਟਾ ਬੇਟੀ ਦੀ ਪੜ੍ਹਾਈ ਪਿੱਛੋਂ ਦੋਨਾਂ
ਦਾ ਵਿਆਹ ਕਰ ਦਿੱਤਾ। ਸਭ ਮਾਪਿਆ ਦੀ ਇਹੀ ਆਸ ਹੁੰਦੀ ਹੈ। ਬੱਚੇ ਵਿਆਹੇ ਜਾਣ ਤਾਂ ਉਹ ਜ਼ੁੰਮੇਵਾਰੀ
ਤੋਂ ਮੁਕਤ ਹੋ ਜਾਣ। ਘਰ ਵਸਾਉਣਾ ਉਸ ਨੂੰ ਚਲਾਉਣਾ ਹਰ ਇਨਸਾਨ ਲਈ ਜ਼ਰੂਰੀ ਵੀ ਹੁੰਦਾ ਹੈ। ਰੱਬ
ਜਾਣੇ ਜਿਹੜੇ ਵਿਆਹ ਨਹੀਂ
ਕਰਾਉਂਦੇ। ਕਿਵੇਂ ਜ਼ਿੰਦਗੀ ਗੁਜ਼ਾਰਦੇ ਹਨ? ਜਾਨਵਰ ਵੀ ਸਾਥ ਭਾਲਦੇ ਹਨ। ਝੁੰਡਾਂ ਵਿਚ ਰਹਿੰਦੇ ਹਨ। ਬੱਚੇ ਪੈਂਦਾ ਕਰਦੇ ਹਨ। ਜੋ ਲੋਕ
ਇਕੱਲੇ ਰਹਿੰਦੇ ਹਨ। ਉਨ੍ਹਾਂ ਦੇ ਮੂੰਹ ਉੱਤੇ ਉਦਾਸੀ ਛਾਈ ਰਹਿੰਦੀ ਹੈ। ਮੂੰਹ ਉੱਤੇ ਕੋਈ ਚਮਕ
ਮੁਸਕਰਾਹਟ ਨਹੀਂ ਹੁੰਦੀ। ਬਹੁਤੇ ਇਕੱਲੇ ਰਹਿ ਕੇ ਪਾਗਲ ਵੀ ਹੋ ਜਾਂਦੇ ਹਨ। ਤਾਂਹੀਂ ਸਾਨੂੰ ਜੀਵਨ
ਸਾਥੀ, ਬੱਚਿਆਂ, ਗੁਆਂਢ ਤੇ ਸਮਾਜ ਦੀ ਲੋੜ ਪੈਂਦੀ ਹੈ। ਪਰ ਕਈਆਂ ਲੋਕਾਂ
ਦੇ ਬੱਚੇ ਜਵਾਨ ਹੁੰਦੇ ਹੀ ਮਾਪਿਆਂ ਨੂੰ ਮਾਪੇ ਨਹੀਂ ਸਮਝਦੇ। ਬਹੁਤਿਆਂ ਮਾਪਿਆਂ ਨੂੰ ਬੱਚਿਆਂ ਦਾ
ਕੋਈ ਸੁੱਖ ਨਹੀਂ ਹੈ। ਸਰਦਾਰਨੀ ਦਾ ਬੇਟਾ ਨਸ਼ੇ ਖਾਣ ਲੱਗ ਗਿਆ ਸੀ। ਕੋਈ ਕੰਮ ਕਰਦਾ ਨਹੀਂ ਸੀ। ਹਰ
ਰੋਜ਼ ਘਰੋਂ ਪੈਸੇ ਮੰਗ ਕੇ ਲੈ ਜਾਂਦਾ ਸੀ। ਨਸ਼ੇ ਖਾ ਕੇ ਲਿਟਿਆ ਰਹਿੰਦਾ ਸੀ। ਪਤਨੀ ਦੇ ਲਗਾਤਾਰ
ਤਿੰਨ ਬੱਚੇ ਹੋ ਗਏ ਸਨ। ਪਤਨੀ ਤੇ ਬੱਚਿਆਂ ਦਾ ਸਾਰਾ ਖ਼ਰਚਾ ਸਰਦਾਰਨੀ ਤੇ ਉਸ ਦੇ ਪਤੀ ਸਿਰੋਂ ਚੱਲ
ਰਿਹਾ ਸੀ। ਬੇਟੀ ਵਿਆਹੀ ਸੀ। ਉਸ ਦਾ ਪਤੀ ਵੀ ਨਸ਼ੇ ਕਰਦਾ ਸੀ। ਬੇਟੀ ਦਾ ਪਤੀ ਕੋਈ ਕੰਮ ਨਹੀਂ
ਕਰਦਾ ਸੀ। ਉਹ ਵੀ ਸਰਦਾਰਨੀ ਤੋਂ ਹੀ ਪੈਸੇ ਮੰਗ ਮੰਗ ਕੇ ਲੈ ਕੇ ਜਾਂਦੀ ਸੀ। ਸਰਦਾਰਨੀ ਨੂੰ
ਬੱਚਿਆਂ ਦਾ ਕੋਈ ਸੁੱਖ ਨਹੀਂ ਸੀ। ਬੱਚਿਆਂ ਵੱਲੋਂ ਸਰਦਾਰਨੀ ਪ੍ਰੇਸ਼ਾਨ ਸੀ। ਇੱਕ ਦਿਨ ਉਸ ਨੂੰ
ਅਧਰੰਗ ਦਾ ਦੌਰਾ ਪੈ ਗਿਆ। ਨਾਂ ਹੀ ਉਸ ਨੂੰ ਕੋਈ ਸੁੱਧ ਬੁੱਧ ਸੀ। ਨਾਂ ਹੀ ਆਪਣਾ ਕੋਈ ਅੰਗ ਆਪ
ਹਿਲਾ ਸਕਦੀ ਸੀ। ਹਸਪਤਾਲ ਵਿੱਚ ਲਾਸ਼ ਦੀ ਤਰ੍ਹਾਂ ਪਈ ਸੀ। ਉਸ ਦਾ ਪਤੀ ਬਹੁਤ ਪ੍ਰੇਸ਼ਾਨ ਸੀ। ਇੱਕ
ਬੱਚਿਆਂ ਦਾ ਦੁੱਖ ਸੀ। ਪਤਨੀ ਦੀ ਬਿਮਾਰੀ ਦਾ ਹੋਰ ਵੀ ਦੁੱਖ ਸੀ। ਔਰਤ ਤਾਂ ਦੁੱਖ ਸੁੱਖ ਕੱਟ
ਲੈਂਦੀ ਹੈ। ਮਰਦ ਲਈ ਬਹੁਤ ਔਖਾ ਹੋ ਜਾਂਦਾ ਹੈ। ਮਰਦ ਵਿਚ ਸਹਿਣਸ਼ੀਲਤਾ ਔਰਤ ਦੇ ਮੁਕਾਬਲੇ ਘੱਟ
ਹੁੰਦੀ ਹੈ। ਮਰਦ ਮਰ ਜਾਵੇ ਔਰਤ ਆਪਣੇ ਬੱਚਿਆਂ ਤੇ ਘਰ ਨੂੰ ਬਚਾ ਲੈਂਦੀ ਹੈ। ਪਰ ਜੇ ਔਰਤ ਨੂੰ
ਕੁੱਝ ਹੋ ਜਾਵੇ, ਤਾਂ ਮਰਦ ਹੋਰ ਸਾਥੀ
ਦੀ ਭਾਲ ਕਰਨ ਲੱਗ ਜਾਂਦਾ ਹੈ। ਉਸ ਨੂੰ ਘਰ ਲੈ ਆਉਂਦਾ ਹੈ। ਸਰਦਾਰਨੀ ਤਾਂ ਦੋਨੇਂ ਬੱਚਿਆਂ ਨੂੰ
ਪੈਸੇ ਦੇਈਂ ਜਾਂਦੀ ਸੀ। ਜਦੋਂ ਧੀ ਪੁੱਤਰ ਨੇ ਡੈਡੀ ਤੋਂ ਖ਼ਰਚਾ ਮੰਗਿਆ। ਥੋੜ੍ਹਾ ਸਮਾਂ ਤਾਂ ਉਹ
ਖਰਚਾ ਦਿੰਦਾ ਰਿਹਾ। ਅੰਤ ਨੂੰ ਅੱਕ ਗਿਆ। ਉਸ ਨੇ ਧੀ ਪੁੱਤਰ ਨੂੰ ਪੈਸੇ ਦੇਣ ਤੋਂ ਜੁਆਬ ਦੇ
ਦਿੱਤਾ। ਪੁੱਤਰ ਤੇ ਜਮਾਈ ਨਸ਼ੇ ਖਾਈ ਪੀਈ ਬੈਠੈ ਸਨ। ਪੁੱਤਰ ਨੇ ਫਿਰ ਆਪਣੇ ਡੈਡੀ ਨੂੰ ਕਿਹਾ,”
ਡੈਡੀ ਮਾਂ ਨੇ ਕਦੇ ਪੈਸੇ ਨੂੰ
ਜੁਆਬ ਨਹੀਂ ਦਿੱਤਾ ਸੀ। ਅਖੀਰ ਨੂੰ ਇਹ ਸਾਰਾ ਪੈਸਾ ਮੇਰਾ ਹੈ।” ” ਬੇਟਾ ਤੂੰ ਹੁਣ ਬੱਚਾ ਨਹੀਂ ਰਿਹਾ। ਆਪਣੀ ਕਮਾਈ ਆਪ ਕਰ।
ਆਪਣੀ ਪਤਨੀ ਤੇ ਬੱਚਿਆਂ ਦੇ ਜੋਗਾ ਕੰਮ ਕਰਿਆ ਕਰ। ਸਾਰੀ ਦਿਹਾੜੀ ਮੰਜੇ ਨਾ ਤੋੜਿਆ ਕਰ। ਮੇਰੇ ਤੇ
ਹੋਰ ਆਸ ਨਾ ਕਰ।” ਧੀ ਨੇ ਕਿਹਾ,”
ਡੈਡੀ ਅਜੇ ਤਾਂ ਤੁਹਾਡਾ ਹੀ
ਕਮਾਇਆ ਹੋਇਆ ਬਹੁਤ ਹੈ। ਮੈਨੂੰ ਮੇਰਾ ਹਿੱਸਾ ਦੇ ਦਿਉ। ਮੇਰੇ ਪਤੀ ਨੇ ਨਵਾਂ ਘਰ ਬਣਾਉਣਾ ਹੈ।
ਸਗੋਂ ਤੁਸੀਂ ਆਪਣਾ ਵੀ ਨਵਾਂ ਘਰ ਬਣਾ ਲਵੋ।” ਡੈਡੀ ਨੇ ਕਿਹਾ,” ਮੇਰੇ ਗੁਜ਼ਾਰੇ ਲਈ
ਮੇਰੇ ਕੋਲ ਘਰ ਹੈ। ਤੇਰਾ ਘਰ ਬਣਾਉਣ ਦੀ ਜ਼ੁੰਮੇਵਾਰੀ ਤੇਰੇ ਪਤੀ ਦੀ ਹੈ। ਤੈਨੂੰ ਵੀ ਜੋ ਦੇਣਾ ਸੀ।
ਉਹ ਦੇ ਚੁੱਕੇ ਹਾਂ। ਤੇਰੀ ਮੰਮੀ ਦੀ ਬਿਮਾਰੀ ਉੱਤੇ ਪੈਸੇ ਲੱਗਦੇ ਹਨ। ਤੁਸੀਂ ਹੁਣ ਆਪਣੇ ਖ਼ਰਚੇ
ਆਪ ਚੱਕੋਂ।” ਬੇਟੇ ਨੇ ਆਪਣੇ
ਡੈਡੀ ਦੀ ਜੇਬ ਨੂੰ ਹੱਥ ਪਾ ਲਿਆ ਜਿੰਨੇ ਪੈਸੇ ਸਨ। ਸਾਰੇ ਕੱਢ ਕੇ ਲੈ ਗਿਆ। ਸਰਦਾਰ ਆਪ ਹੈਰਾਨ
ਜਿਹਾ ਹੋਇਆ ਖੜ੍ਹਾ ਸੀ। ਅਗਲੇ ਦਿਨ ਫਿਰ ਘਰ ਵਿਚ ਉਹੀ ਤੂੰ-ਤੂੰ, ਮੈਂ ਮੈਂ ਹੋ ਰਹੀ ਸੀ। ਜਮਾਈ ਨੇ ਤਾਂ ਆਪਣੇ ਸਹੁਰੇ ਦੀ
ਦਾੜ੍ਹੀ ਦੇ ਨਾਲ ਗਰਦਨ ਫੜ੍ਹ ਲਈ, ਬੇਟੇ ਨੇ ਆਪਣੇ
ਡੈਡੀ ਉੱਤੇ ਕਿਰਪਾਨ ਦਾ ਵਾਰ ਕਰ ਕੇ ਉਸ ਦੀ ਜਾਨ ਲੈ ਲਈ। ਸਾਰੇ ਆਲੇ-ਦੁਆਲੇ ਹਾਹਾਕਾਰ ਮੱਚ ਗਈ।
ਪੁਲੀਸ ਨੇ ਜਮਾਈ ਤੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ। ਸਰਦਾਰਨੀ ਅਧਰੰਗ ਨਾਲ ਜੱਦੋ ਜਹਿਦ ਕਰ ਰਹੀ
ਸੀ। ਉਸ ਨੂੰ ਸਬ ਕੁੱਝ ਸੁਣ ਦਿਸ ਰਿਹਾ ਸੀ। ਪਰ ਬੋਲ ਨਹੀਂ ਸਕਦੀ ਸੀ। ਸਬ ਉਸੇ ਦੀ ਕੰਮਜੋਰੀ ਕਰਕੇ
ਹੋਇਆ ਸੀ। ਕੁੱਤਿਆਂ ਨੂੰ ਜਦੋਂ ਬੋਟੀ ਨਾ ਮਿਲੇ। ਉਹ ਬੋਟੀ ਪਾਉਣ ਵਾਲੇ ਮਾਲਕ ਨੁੰ ਹੀ ਪਾੜ ਕੇ ਖਾ
ਜਾਂਦੇ ਹਨ।
Comments
Post a Comment