ਰੱਬ ਵਰਗੇ ਸੋਹਣੇ ਦੀ ਮੂਰਤ ਦੇਖੀ।
-ਸਤਵਿੰਦਰ ਕੌਰ ਸੱਤੀ
(ਕੈਲਗਰੀ) -ਕੈਨੇਡਾ
satwinder_7@hotmail.com
ਮੈਂ ਬਹੁਤ ਸੀ
ਸੋਹਣੀ ਸੂਰਤ ਦੇਖੀ।
ਜਾਣੀ ਰੱਬਾ ਸੀ
ਤੇਰੀ ਮੂਰਤ ਦੇਖੀ।
ਤੇਰੇ ਤੋਂ ਵੀ ਸੀ
ਖ਼ੂਬ ਸੂਰਤ ਦੇਖੀ।
ਦੁਨੀਆ ਦੀ ਸੋਹਣੀ
ਮੂਰਤ ਦੇਖੀ।
ਜਦੋਂ ਮੈ ਸੀ ਉਹ ਦੀ
ਸੂਰਤ ਦੇਖੀ।
ਸਵਰਗਾ ਦੀ ਸੀ ਮੈਂ
ਮੂਰਤ ਦੇਖੀ।
ਸੱਤੀ ਨੇ ਐਸੀ ਰੱਬਾ
ਸੂਰਤ ਦੇਖੀ।
ਰੱਬਾ ਤੇਰੇ ਤੋਂ
ਸੋਹਣੀ ਮੂਰਤ ਦੇਖੀ।
ਭੋਲੀ-ਭਾਲੀ ਉਹ ਹੀ
ਸੂਰਤ ਦੇਖੀ।
ਉਹ ਦੇ ਚੋਂ ਇਮਾਨ
ਦੀ ਮੂਰਤ ਦੇਖੀ।
ਸਤਵਿੰਦਰ ਨੇ ਉਸ ਚ
ਜ਼ਰੂਰਤ ਦੇਖੀ।
ਆਪ ਦੀ ਜ਼ਿੰਦਗੀ ਦੀ
ਸੀ ਮੂਰਤ ਦੇਖੀ।
ਸੋਹਣੀਆਂ ਮੂਰਤਾਂ
ਚੋ 1 ਸੂਰਤ ਦੇਖੀ।
ਰੱਬ ਵਰਗੇ ਸੋਹਣੇ
ਦੀ ਮੂਰਤ ਦੇਖੀ।
Comments
Post a Comment