ਬਦਲਦੇ ਰਿਸ਼ਤੇ ਭਾਗ 56 ਕੀ ਮੁਆਫ਼ੀ ਮੰਗਣ ਜਾਂ ਮੁਆਫ਼ੀ ਦੇਣ ਨਾਂ ਦੇਣ
ਨਾਲ ਗ਼ਲਤੀ ਕੀਤੀ ਸੁਧਰ ਸਕਦੀ ਹੈ?
ਬਦਲਦੇ ਰਿਸ਼ਤੇ
ਕੀ ਮੁਆਫ਼ੀ ਮੰਗਣ ਜਾਂ ਮੁਆਫ਼ੀ ਦੇਣ ਨਾਂ ਦੇਣ ਨਾਲ ਗ਼ਲਤੀ
ਕੀਤੀ ਸੁਧਰ ਸਕਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਮੁਆਫ਼ੀ ਅੱਖਰ ਹਨ।
ਕੋਈ ਮਲ੍ਹਮ-ਪੱਟੀ ਨਹੀਂ ਹੈ। ਜੇ ਕਿਸੇ ਦੇ ਥੱਪੜ ਮਾਰ ਕੇ,
ਮੁਆਫੀ ਮੰਗੀ ਜਾਵੇ। ਥੱਪੜ ਮਾਰਿਆ ਵਾਪਸ ਨਹੀਂ ਹੁੰਦਾ।
ਬਰਾਬਰ
ਕਰਨ ਲਈ ਥੱਪੜ ਵੀ ਮਾਰਿਆ ਜਾਵੇ। ਫਿਰ
ਵੀ ਕੁੱਝ ਹਾਸਲ ਨਹੀਂ ਹੁੰਦਾ। ਦਰਦ ਤੇ ਇੱਜ਼ਤ ਗਈ ਘੱਟਦੇ ਨਹੀਂ ਹਨ।
ਆਖਰੀ ਸਾਹਾਂ ਤੱਕ ਹਰ ਮੌਕੇ ‘ਤੇ ਘਟਨਾ ਦੀ ਯਾਦ ਆਉਂਦੀ ਹੈ।
ਗੈਰੀ
ਸਵੇਰੇ ਸੁੱਤਾ ਹੀ ਪਿਆ ਸੀ। ਉਸ ਦੀ ਜਾਗ ਖੁੱਲ ਗਈ।
ਪਿੰਡ ਦੇ ਪਹੇ ਉੱਤੇ ਊਚੀ-ਊਚੀ ਰੋਲਾ ਪੈ ਰਿਹਾ ਸੀ। ਕੋਈ
ਮੰਤਰੀ ਨੂੰ ਮੁਰਦਾ ਬਾਦ ਕਹਿ ਰਿਹਾ ਸੀ। ਕੋਈ
ਆਪ ਦੇ ਮਰ ਚੁੱਕੇ ਆਗੂ ਨੂੰ ਜ਼ਿੰਦਾਬਾਦ ਕਹਿ ਰਿਹਾ ਸੀ।
ਇਹ ਰੱਬ ਦੀ ਰਜਾ ਵਿੱਚ ਰਹਿਣ ਵਾਲੇ, ਜਿਉਂਦੇ ਨੂੰ ਮਾਰਨ ਤੇ ਮਰੇ
ਨੂੰ ਜਿਉਂਦਾ ਕਰਨ ਦੀ ਨਾਂ-ਕਾਮ ਕੋਸ਼ਿਸ਼ ਕਰ ਕੇ, ਆਪ ਦਾ ਸਮਾਂ ਖ਼ਰਾਬ ਕਰ
ਰਹੇ ਸਨ। ਆਪ ਦੀ ਹੀ ਤਰਸ ਜੋਗ ਹਾਲਤ, ਹੋਰਾਂ ਲੋਕਾਂ ਮੂਹਰੇ ਜਾਹਰ ਕਰ ਰਹੇ ਸਨ।
ਬਹੁਤੇ ਨੌਜਵਾਨ ਤੇ ਬੁਜਰੁਗ ਵੀ ਸਨ।
ਔਰਤਾਂ ਵੀ ਆਗੂ ਬੱਣੀਆਂ ਹੋਈਆਂ ਸਨ। ਪਤਾ
ਨਹੀਂ ਕੀਹਦੇ ਉੱਤੇ ਡਾਂਗਾਂ, ਕਿਰਪਾਨਾਂ, ਬਰਸ਼ੇ ਬਰਾਂਉਣ ਚੱਲੇ ਸਨ? ਸਾਰੇ ਆਪ ਰੱਬ ਬਣੇ ਫਿਰਦੇ ਸਨ।
ਰੱਬ
ਦੀਆਂ ਬਣਾਈਆਂ ਮੂਰਤਾ ਨੂੰ ਮਾਰਨ ਸਾੜਨ ਲਈ ਤੱਤਪਰ ਸਨ।
ਮੰਤਰੀ
ਵੀ ਇੰਨਾ ਲੋਕਾਂ ਨੇ, ਆਪ ਹੀ ਕਈ ਬਾਰ ਚੁਣਿਆਂ ਸੀ।
ਪੰਜਾਬ ਪੁਲੀਸ ਵਾਲੇ ਮੋਨੇ ਤੇ ਪਗਾਂ ਵਾਲੇ ਵੀ ਆਪ ਦੇ ਹੀ ਮੁੰਡੇ ਹਨ।
ਆਪ ਹੀ ਆਪਣਿਆਂ ਨਾਲ ਭਿੜਨ ਚੱਲੇ ਸਨ। ਜੋ
ਦੁਨੀਆ ਭਰ ਦੇ ਲੋਕ ਇੰਨਾ ਲੋਕਾਂ ਦੀ ਜ਼ਬਾਨ ਨਹੀਂ ਸਮਝਦੇ।
ਸਿਰਫ਼ ਇੰਨਾ ਨੂੰ ਐਸਾ ਕਰਦਿਆਂ ਡਾਂਗਾਂ, ਕਿਰਪਾਨਾਂ
ਚੱਕੀਆਂ ਫੇਸ ਬੁੱਕ, ਅਖ਼ਬਾਰਾਂ, ਟੀਵੀ ਉੱਤੇ
ਦੇਖ ਰਹੇ ਹਨ। ਸੰਸਾਰ ਭਰ ਦੇ ਲੋਕ ਕੀ ਸੋਚਦੇ
ਹੋਣਗੇ?
ਆਮ ਦੇਖਣ ਵਾਲੇ ਨੂੰ ਗੁੰਡਾ ਗਰਦੀ ਹੁੰਦੀ ਦਿਸ ਰਹੀ ਹੈ।
ਕੀ ਸਿਆਣਪ ਇਸ ਵਿੱਚ ਹੈ? ਨੰਗੀਆਂ ਕਿਰਪਾਨਾਂ. ਬੰਦੂਕਾਂ ਲੋਡ
ਕਰ ਕੇ ਪਬਲਿਕ ਵਿਚ ਜਲੂਸ ਕੱਢੇ ਜਾਣ। ਇਹ
ਹਥਿਆਰ ਆਪ ਦੇ ਤੇ ਨਾਲ ਵਾਲੇ ਦੋਸਤ ਉੱਤੇ ਵੀ ਬਾਰ ਕਰ ਸਕਦੇ ਹਨ।
ਹਥਿਆਰ ਦੁਸ਼ਮਣ ਦੋਸਤ ਨਹੀਂ ਦੇਖਦੇ।
ਕੋਈ ਲੜਾਈ ਡਾਂਗਾਂ, ਕਿਰਪਾਨਾਂ
ਨਾਲ ਨਹੀਂ ਮੁੱਕਦੀ। ਗੱਲਬਾਤ ਅੱਖਰ ਨੂੰ ਬੋਲਣ, ਲਿਖਣ
ਨਾਲ ਸਮਝੌਤੇ ਹੁੰਦੇ ਹਨ। ਟੀਵੀ, ਰੇਡੀਉ, ਅਖ਼ਬਾਰਾਂ ਵਿੱਚ ਪ੍ਰਚਾਰਕ, ਡੇਰਿਆਂ
ਵਾਲੇ ਆਪੋ-ਆਪਣੇ ਬਿਆਨ ਕਰ ਰਹੇ ਸਨ। ਇਹ
ਮੰਤਰੀ,
ਡੇਰਿਆਂ ਗੁਰਦੁਆਰਿਆਂ ਵਾਲੇ ਪਹਿਲਾਂ ਸੰਗਤ, ਲੋਕਾਂ
ਨੂੰ ਲੁੱਟ ਕੇ ਖਾ ਗਏ। ਹੁਣ
ਲੋਕਾਂ ਨੂੰ ਭੜਾ-ਭੜਾ ਮਾਰਨਗੇ। ਜਿਵੇਂ
ਇੱਕ ਗੁੰਡਾ ਆਪ ਦੀ ਗਲ਼ੀ ਵਿੱਚ ਦੂਜੇ ਨੂੰ ਨਹੀਂ ਵੱਸਣ ਦਿੰਦਾ।
ਉਵੇਂ ਹੀ ਇਹ ਵੀ ਹਨ। ਇੱਕ ਡੇਰੇ ਵਾਲੇ ਨੇ ਇੰਨਾ
ਬਾਕੀਆਂ ਨਾਲੋਂ ਅਲੱਗ ਤਰਾਂ ਦਾ ਡੇਰਾ ਬਣਾਇਆਂ ਹੈ। ਉਸ
ਨੇ ਸ਼ਰਬਤ ਬਣਾਂ ਕੇ, ਜੋ ਵੀ ਨਾਮ ਦਿੱਤਾ।
ਉਹ ਕੋਈ ਇਤਰਾਜ਼ ਜੋਗ ਨਹੀਂ ਹੈ। ਹਰ
ਬੰਦੇ ਨੂੰ ਆਪਣੇ ਢੰਗ ਨਾਲ ਜਿਉਣ ਦੀ ਆਜ਼ਦੀ ਹੈ। ਰੀਸ
ਕਰਨ ਵਿੱਚ ਕੋਈ ਬੇਗਾੜ ਨਹੀਂ ਹੈ। ਧਰਮ
ਦੇ ਨਾਮ ‘ਤੇ ਲੋਕਾਂ ਨੂੰ ਭਟਕਾ ਕੇ ਖਿਲਵਾੜ ਕਰਨ ਵਾਲਾਂ ਸ਼ੈਤਾਨ ਹੁੰਦਾ ਹੈ।
ਹੁਣ ਜੋ ਵੀ ਪੰਜਾਬ ਵਿੱਚ ਗ਼ਲਤ ਹੁੰਦਾ ਹੈ। ਕੌਮ
ਦੇ ਖ਼ਿਲਾਫ਼ ਕੁੱਝ ਹੁੰਦਾ ਹੈ। ਜੇ
ਕੋਈ ਸ਼ਰਾਰਤ ਵੀ ਕਰਦਾ ਹੈ। ਉਸ
ਇਕੱਲੇ ਦਾ ਨਾਮ ਲੱਗਦਾ ਹੈ। ਭਾਵੇਂ ਕੋਈ ਹੋਰ ਹੀ ਸ਼ਰਾਰਤ ਕਰੇ।
ਕੀ ਮੁਆਫ਼ੀ ਮੰਗਣ ਜਾਂ ਮੁਆਫ਼ੀ ਦੇਣ ਨਾਂ ਦੇਣ ਨਾਲ ਗ਼ਲਤੀ
ਕੀਤੀ ਸੁਧਰ ਸਕਦੀ ਹੈ? ਮੁਆਫ਼ੀ ਅੱਖਰ ਹਨ।
ਕੋਈ ਮਲ੍ਹਮ-ਪੱਟੀ ਨਹੀਂ ਹੈ। ਗੈਰੀ ਸੋਚ ਰਿਹਾ ਸੀ।
ਜੋ ਮੈਨੂੰ ਚਾਚੇ ਨੇ ਤੱਤੀਆਂ ਗੱਲਾਂ ਕਹੀਆਂ ਹਨ। ਉਸ
ਚਾਚੇ ਦੇ ਰੋਜ਼ ਮੇਰੇ ਨਾਲ ਹੱਸਣ, ਮੈਨੂੰ ਮੱਖਣ ਲਗਾਉਣ ਨਾਲ ਮੈਨੂੰ
ਕਹੇ ਹਨ। ਕੀ ਕੌੜੇ ਬੋਲ ਮਨ ਵਿਚੋਂ ਨਹੀਂ
ਨਿਕਲ ਸਕਦੇ ਹਨ? ਜਾ ਕੀ ਰੜਕਦੇ ਰਹਿਣਗੇ? ਰੜਕ
ਨੂੰ ਮਿਟਾਉਣ ਲਈ ਇੱਕ ਦੂਜੇ ਨਾਲ ਪਿਆਰ ਦਾ ਮਿਲ-ਵਰਤਣ ਜ਼ਰੂਰੀ ਹੈ।
ਡਾਂਗਾਂ,
ਕਿਰਪਾਨਾਂ ਕੱਢਣ ਨਾਲ ਤਾਂ ਸਿਰ ਪਾਟਣਗੇ।
ਗੈਰੀ ਬੁੜ-ਬੁੜ ਕਰਦਾ ਬਾਰ ਭੇੜ ਕੇ ਰੱਬ-ਰੱਬ ਕਰਨ ਲੱਗ ਗਿਆ।
ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੇ
ਗੁਟਕਿਆਂ ਦਾ ਆਪ ਵੀ ਪੂਰਾ ਸਤਿਕਾਰ ਕਰਦੇ ਹੋ? ਮੈਂ ਕਿਸੇ ਦੇ
ਘਰ ਗਈ ਸੀ। ਉਨ੍ਹਾਂ ਨੇ ਸੁਖਮਣੀ ਸਾਹਿਬ ਦਾ
ਪਾਠ ਕਰਾਇਆ ਸੀ। ਸੁਖਮਣੀ ਸਾਹਿਬ ਦੇ ਸਾਰੇ
ਗੁਰਬਾਣੀ ਦੇ ਗੁਟਕੇ ਬਗੈਰ ਰੁਮਾਲਿਆਂ ਤੋਂ ਸਨ।
ਕਈਆਂ ਦੇ ਅਗਲੇ, ਪਿਛਲੇ ਵਰਕੇ ਨਹੀਂ ਸਨ।
20 ਕੁ ਗੁਰਬਾਣੀ ਦੇ ਗੁਟਕੇ ਕੂੜੇ ਦੇ ਡੇਰ ਵਾਂਗ ਵੱਡੀ ਪ੍ਰਾਂਤ ਵਿੱਚ ਪਏ ਸਨ।
ਜੇ
ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੀ ਬੇਅਦਵੀ ਕਰਦੇ, ਉਸ ਦੇ ਖਿਲਾਫ਼ ਬੋਲਦੇ, ਲਿਖਦੇ ਨੂੰ ਪੰਜ ਕਕਾਰਾਂ ਵਾਲੇ ਨੇ
ਅੱਖੀਂ ਦੇਖ ਕੇ ਛੱਡ ਦਿੱਤਾ ਹੈ। ਧਰਮੀਆਂ
ਮੁਤਬਿਕ ਉਹ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਨਹੀਂ ਹੈ।
ਕੌਮ ਵਿੱਚ ਦੋ-ਮੂੰਹੀਂਆਂ ਸੱਪ ਹਨ। ਉਸ
ਦੀਆਂ ਅਖਵਾਵਾਂ ਉੱਤੇ ਭਰੋਸਾ ਕਰਨ ਦੀ ਥਾਂ ਕੌਮ ਨੂੰ ਚੁਕੰਨੇ ਹੋਣਾ ਚਾਹੀਦਾ ਹੈ।
ਕੀ ਕੌਮ ਉੱਤੇ ਭੀੜ ਪਈ ਤੋਂ ਸਰਪੰਚਾਂ, ਆਗੂਆਂ ਦਾ ਅਸਤੀਫ਼ਾ ਦੇਣਾ, ਅਕਲ ਮੰਦੀ ਹੈ? ਐਸੇ ਮੌਕੇ ਤੇ ਸਮਝਦਾਰੀ ਦੀ ਗੱਲ ਕਰਨੀ ਚਾਹੀਦੇ ਹੈ।
ਪਹਿਲਾਂ ਵਿਗੜਿਆ ਮਾਮਲਾ ਸੁਲਝਾ ਨਹੀਂ ਸਕਦੇ।
ਅਖ਼ਬਾਰਾਂ ਵਿੱਚ ਨਾਮ ਕਢਾਉਣ ਨੂੰ ਧੜਾਧੜ ਅਸਤੀਫ਼ਾ ਦੇ ਰਹੇ ਹਨ।
ਇਹ ਵੀ ਸਰਪੰਚ, ਪੰਚ ਕੌਮ ਦੇ ਵੱਡੇ ਸੇਵਾਦਾਰ ਧੜੇ ਬਣਾਂ ਕੇ,
ਨਸ਼ੇ ਵੰਡ ਕੇ ਬਣੇ ਹਨ।
ਥੋੜੇ ਦਿਨਾਂ ਨੂੰ ਬਿਆਨ ਦੇਣਗੇ, " ਪਿੰਡ ਦੇ ਲੋਕ ਸਰਪੰਚੀ,
ਪੰਚੀ ਛੱਡਣ ਨਹੀਂ ਦਿੰਦੇ।
ਲੋਕਾਂ ਨੇ ਸੇਵਾ ਦਿੱਤੀ ਹੈ। ਕਰਨੀ ਪੈਣੀ ਹੈ।
" ਮੰਤਰੀ, ਸਰਪੰਚ, ਪੰਚ ਇੱਕੋ ਥਾਲ਼ੀ
ਦੇ ਚੱਟੇ-ਬਟੇ ਹਨ।
ਆਮ ਲਾਈਲੱਗ ਬੰਦੇ ਡਾਂਗਾਂ, ਕਿਰਪਾਨਾਂ, ਬਰਸ਼ੇ ਚੱਕੀ ਫਿਰਦੇ ਹਨ।
ਕੀ ਇਹ ਡਾਂਗਾਂ, ਕਿਰਪਾਨਾਂ, ਬਰਸ਼ੇ,
ਹੈਂਡਗਰੇਡਾ, ਅੱਥਰੂ ਗੈੱਸ, ਪੇਪਰ ਸਪਰੇਅ
ਅੱਗੇ ਚੱਲਣਗੇ? ਇਹ ਆਗੂ ਕੌਮ ਨੂੰ ਭਬਕਾ ਕੇ, ਗੱਦੀ
ਗੇੜ ਪਾਈ ਫਿਰਦੇ ਹਨ। ਕਿਉਂਕਿ ਲੋਕ ਆਪੋ-ਆਪਣੀ ਦੀ ਅਕਲ
ਨਹੀਂ ਵਰਤਦੇ। ਲਾਈਲੱਗ ਬਣ ਕੇ. ਨਾਮ ਚਮਕਾਉਣ
ਵਾਲੇ ਆਗੂਆਂ ਦੇ ਮਗਰ ਅੱਖਾਂ ਮੀਚ ਕੇ ਤੁਰ ਪੈਂਦੇ ਹਨ।ਆਪ
ਦੀ ਤਾਕਤ ਦਿਖਾਉਣ ਦੀ ਥਾਂ, ਬਹੁਤੇ ਸਿੱਖਾਂ ਵਿੱਚ ਇੱਕ ਘਾਟ ਹੈ।
ਜਿੱਥੇ ਇਹ ਚਾਰ ਜਾਣੇ ਇਕੱਠੇ ਹੋ ਜਾਣ। ਆਪ
ਦਾ ਜਲੂਸ ਪੂਰੀ ਦੁਨੀਆ ਵਿੱਚ ਕੱਢ ਦਿੰਦੇ ਹਨ। ਆਪ
ਦੇ ਬੰਦੇ ਮਰਵਾ ਕੇ ਬੈਠ ਜਾਂਦੇ ਹਨ। ਜੇ
ਕਿਤੇ ਵੀ ਪਬਲਿਕ ਭੜਕ ਗਈ ਹੈ। ਸਰਕਾਰ ਨੂੰ ਪੁਰਜ਼ੋਰ ਬੇਨਤੀ ਹੈ।
ਝੱਟ-ਪੱਟ ਕਰਫ਼ਿਊ ਲੱਗਾ ਦੇਵੇ। ਤਾਂ ਕਿ ਮਾਹੌਲ ਖ਼ਰਾਬ ਹੋਣ, ਖ਼ੂਨ ਡੁੱਲ੍ਹਣ ਤੇ ਬੰਦੇ ਮਰਨ ਤੋਂ ਬਚ ਜਾਣ।
ਅਫ਼ਵਾਹਾਂ ਉੱਤੇ ਅੱਖਾਂ-ਮੀਚ ਕੇ, ਅਣਦੇਖਿਆ ਸੱਚ ਬਣਾਂ ਲੈਣਾ, ਬੰਦੇ ਦਾ ਲਾਈ ਲੱਗ ਹੋਣਾ ਬਹੁਤ
ਵੱਡੀ ਮੂਰਖਤਾ ਹੈ। ਤੁਹਾਨੂੰ ਕੋਈ ਵੀ ਬੁੱਧੂ ਬਣਾਂ
ਕੇ,
ਸਿਰ ਭਿੜਵਾ-ਭਿੜਵਾ ਮਰਵਾ ਸਕਦਾ ਹੈ।
ਸੱਪ
ਨਿਕਲ ਗਿਆ,
ਲਕੀਰ ਪਿੱਟਣ ਨਾਲ ਸੱਪ ਨਹੀਂ ਮਰਦਾ ਹੁੰਦਾ।
ਕੋਈ ਅਪਰਾਧ ਅੱਖੀਂ ਦੇਖ ਕੇ ਛੱਡ ਦੇਣਾ ਕਾਇਰਤਾ ਹੈ। ਦੁਸ਼ਮਣ
ਨੂੰ ਮੌਕੇ ਉੱਤੇ ਸੋਧਾਂ ਲੱਗਾ ਦੇਵੋ। ਨਾਂ
ਕਿ ਉਸ ਨੂੰ ਵਾਕਾਂ ਕਰ ਕੇ ਭੱਜਣ ਦਿਓ। ਜੇ
ਕਿਸੇ ਨੂੰ ਦੋਸ਼ੀ ਦਾ ਪਤਾ ਹੈ। ਉਸ ਨੂੰ ਅੱਖੀਂ ਦੇਖਿਆ ਹੈ।
ਉਸ ਨੇ ਸਾਰੀ ਕੌਮ ਨੂੰ ਭਟਕਾਉਣ ਦੀ ਜਗਾ, ਉਸ ਨੂੰ ਸਬਕ
ਕਿਉਂ ਨਹੀਂ ਸਿਖਾਇਆ?
ਸਵਾ ਲੱਖ ਨਾਲ ਲੜਨ ਵਾਲਿਆਂ ਦੀ ਕੌਮ ਨੂੰ ਲਿਖ ਰਹੀਂ
ਹਾਂ। ਸਾਂਗੀਆਂ ਵਾਂਗ ਜਲੂਸ ਕੱਢ ਕੇ, ਆਪ ਦੇ ਪੁੱਤ ਮਰਾ ਕੇ, ਪੈਰਾਂ ਤੇ ਕੁਹਾੜਾ ਮਾਰ ਰਹੇ ਹੋ।
ਜਿਸ
ਕੌਮ ਦੇ ਗੁਰੂਆਂ ਨੇ ਔਰੰਗਜ਼ੇਬ, ਵਜੀਦੇ, ਜਹਾਂਗੀਰ
ਦੇ ਛੱਕੇ ਛਡਾ ਦਿੱਤੇ ਸਨ।
ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਾਡਲੀਆਂ ਫ਼ੌਜਾਂ ਨੂੰ ਕਦੋਂ ਤੋਂ ਪੁਲੀਸ ਤੇ ਮੰਤਰੀਆਂ ਦੀ ਮਦਦ
ਦੀ ਲੋੜ ਪੈ ਗਈ? ਜੇ ਤੁਸੀਂ ਮੌਕੇ ਤੇ ਚੋਰ, ਦੁਸ਼ਮਣ ਨਹੀਂ ਫੜ ਸਕਦੇ। ਗਲ਼
ਵਿੱਚ ਹਥਿਆਰ ਕਾਹਦੇ ਲਈ ਹੈ? ਜੇ ਆਪ ਦੀ ਜਾਨ ਤੇ ਮਾਲ ਦੀ ਰਾਖੀ
ਨਹੀਂ ਕਰ ਸਕਦੇ। ਮੰਤਰੀ ਜਾਂ ਪੁਲੀਸ ਵਾਲੇ ਤੁਹਾਡੇ
ਨੌਕਰ ਨਹੀਂ ਹਨ।
Comments
Post a Comment