ਭਾਗ 30 ਆਪਣੇ ਜਵਾਨ ਹੋ ਰਹੇ ਬੱਚਿਆਂ ਤੋਂ ਕੀ ਤੁਸੀਂ ਵੀ ਛੁਪਾਉਂਦੇ ਹੋ? ਬੁੱਝੋ ਮਨ ਵਿੱਚ ਕੀ?

ਆਪਣੇ ਜਵਾਨ ਹੋ ਰਹੇ ਬੱਚਿਆਂ ਤੋਂ ਕੀ ਤੁਸੀਂ ਵੀ ਛੁਪਾਉਂਦੇ ਹੋ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਿਸ ਤੋਂ ਜ਼ਿੰਦਗੀ ਚੱਲਦੀ ਹੈ। ਦੁਨੀਆ ਫੈਲਦੀ ਹੈ। ਉਸ ਲਈ ਵਧੀਆਂ ਸਿੱਖਿਆ ਦੀ ਲੋੜ ਹੁੰਦੀ ਹੈ। ਉਸ ਬਾਰੇ ਨਾਂ ਤਾਂ ਮਾਪੇ, ਨਾਂ ਦੀ ਕੋਈ ਸਕੂਲਾਂ, ਕਾਲਜਾਂ ਵਿੱਚ ਟੀਚਰ ਅਕਲ ਦਿੰਦੇ ਹਨ। ਸਕੂਲਾਂ, ਕਾਲਜਾਂ ਵਿੱਚ ਤਾਂ ਵੈਸੇ ਵੀ ਕੋਈ ਜੀਵਨ ਵਿੱਚ ਕਰਨ ਵਾਲਾ ਕੰਮ ਨਹੀਂ ਲਿਖਿਆ ਜਾਂਦਾ। ਪੰਜਾਬੀ, ਹਿੰਦੀ, ਅੰਗਰੇਜ਼ੀ ਵਿੱਚ ਕਹਾਣੀਆਂ, ਕਿੱਸੇ ਹੀ ਪੜ੍ਹਾਏ ਜਾਂਦੇ ਹਨ। ਜਿੰਨਾ ਦਾ ਜੀਵਨ ਘਰ ਚਲਾਉਣ ਵਿੱਚ ਬਿਲਕੁਲ ਕੋਈ ਅਰਥ ਨਹੀਂ ਹੈ। ਹੀਰ, ਰਾਂਝੇ, ਮੀਰਾ ਦੇ ਕਿੱਸੇ ਪੜ੍ਹ ਕੇ ਨੌਜਵਾਨ ਚੜ੍ਹਦੀ ਉਮਰੇ ਹੀ ਆਸ਼ਕੀ ਵੱਲ ਚੜ੍ਹਾਈ ਕਰ ਲੈਂਦੇ ਹਨ। ਸਕੂਲਾਂ, ਕਾਲਜਾਂ ਵਿੱਚ ਤੇ ਮਾਪਿਆਂ ਵੱਲੋਂ ਜਿਸ ਬਾਰੇ ਕੋਈ ਸਲਾਹ ਵੀ ਨਹੀਂ ਦਿੰਦਾ। ਕੋਈ ਟਰੇਨਿੰਗ ਨਹੀਂ ਦਿੰਦਾ। ਉਸੇ ਦੀ ਹੀ ਪੈਦਾਵਾਰ ਸਬ ਤੋਂ ਵੱਧ ਹੈ। ਇੰਨੀ ਵੱਧ ਹੈ ਕਿ ਦੁਨੀਆ ਭਰ ਵਿੱਚੋਂ ਦੂਜੇ ਨੰਬਰ ਤੇ ਭਾਰਤੀ ਲੋਕ ਹਨ। ਜੋ ਚੀਜ਼ ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਹੀ ਵੱਧ ਮਹਿੰਗੀ ਵਿਕਦੀ ਹੈ। ਪਾਬੰਦੀ ਲਗਾਉਣ ਵਾਲੇ ਸਬ ਤੋਂ ਵੱਧ ਵਰਤੋਂ ਕਰਦੇ ਹਨ। ਮਾਪੇ ਆਪ ਦੇ ਬੱਚਿਆਂ ਨੂੰ ਐਸੀ ਕਿਸੇ ਗੱਲ ਦੀ ਭਿਣਕ ਨਹੀਂ ਪੈਣ ਦਿੰਦੇ। ਕੋਈ ਵੀ ਐਸੀ ਗੱਲ ਬੱਚਿਆਂ ਮੂਹਰੇ ਨਹੀਂ ਕਰਦੇ। ਪਰ ਆਪ ਬੱਚਿਆਂ ਜਾਗਦਿਆਂ ਤੋਂ ਹੀ ਉਨ੍ਹਾਂ ਮੂਹਰੇ ਹੀ ਆਪ ਦੇ ਕਮਰੇ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਨ। ਐਸਾ ਸਮਾਂ ਆ ਗਿਆ ਹੈ। ਨੌਜਵਾਨ ਮੁੰਡੇ, ਕੁੜੀਆਂ, ਬਹੂਆਂ, ਜਮਾਈ ਵਾਲੇ ਮਾਂ-ਬਾਪ ਆ ਤਾਂ ਇਕ ਕਮਰੇ ਵਿੱਚ ਇਕੱਠੇ ਸੌਂਦੇ ਹਨ। ਨੌਜਵਾਨ ਮੁੰਡੇ, ਕੁੜੀਆਂ ਨੂੰ ਕਿਸੇ ਨੌਜਵਾਨ ਮੁੰਡੇ, ਕੁੜੀ ਨੂੰ ਮਿਲਣ ਤੋਂ ਸਖ਼ਤੀ ਨਾਲ ਰੋਕਦੇ ਹਨ। ਕਈ ਤਾਂ ਆਪਦੀਆਂ ਕੁੜੀਆਂ ਬੇਗਾਨੇ ਪੁੱਤਾਂ ਨੂੰ ਮਾਰ ਦਿੰਦੇ ਹਨ।

ਹਰ ਕੋਈ ਆਪਣਿਆਂ ਤੋਂ ਛੁਪਾਉਂਦਾ ਹੈ। ਆਪਣੇ ਨੌਜਵਾਨ ਹੋ ਰਹੇ ਬੱਚਿਆਂ ਤੋਂ ਕੀ ਤੁਸੀਂ ਵੀ ਛੁਪਾਉਂਦੇ ਹੋ? ਮਾਪੇ ਤਾਂ ਇਸ ਤਰ੍ਹਾਂ ਐਸੀਆਂ ਗੱਲਾਂ ਛੁਪਾਉਂਦੇ ਹਨ। ਜਿਵੇਂ ਬੱਚਿਆਂ ਤੋਂ ਚੌਕਲੇਟ ਛੁਪਾਉਂਦੇ ਹਾਂ। ਜੇ ਬੱਚਾ ਕੋਈ ਆਪ ਦੇ ਆਲੇ-ਦੁਆਲੇ ਵਾਪਰੀ ਐਸੀ-ਵੈਸੀ ਘਟਨਾ ਬਾਰੇ ਦੱਸਦਾ ਹੈ। ਉਸ ਨੂੰ ਘੂਰ ਦਿੱਤਾ ਜਾਂਦਾ ਹੈ। ਕਈ ਵੱਡਿਆਂ ਵੱਲੋਂ ਬੱਚਿਆਂ ਨੂੰ ਇਹ ਕਹਿ ਕੇ ਵੀ ਪਰੇ ਭਜਾ ਦਿੱਤਾ ਜਾਂਦਾ ਹੈ, “ ਅਸੀਂ ਜੋ ਗੱਲ ਕਰਨੀ ਹੈ। ਇਹ ਗੱਲ ਤੇਰੇ ਸੁਣਨ ਵਾਲੀ ਨਹੀਂ ਹੈ। ਤੂੰ ਜਾ ਕੇ ਖੇਡ, “ ਅੱਜ ਐਸੀਆਂ ਕੁੱਝ ਗੱਲਾਂ ਲਿਖਣੀਆਂ ਹਨ। ਇਹ ਉਨ੍ਹਾਂ ਲੋਕਾਂ ਦੀਆਂ ਹਨ। ਜੋ ਬੱਚਿਆਂ ਨੂੰ ਬੱਚੇ ਅੰਨ੍ਹੇ, ਬੋਲੇ ਸਮਝ ਕੇ, ਉਹ ਸਬ ਬੱਚਿਆਂ ਮੂਹਰੇ ਕਰਦੇ ਹਨ। ਜਿੰਨਾ ਬਾਰੇ ਬੱਚਿਆਂ ਨੂੰ ਕੋਈ ਸੋਝੀ ਨਹੀਂ ਹੁੰਦੀ। ਕਈ ਬਾਰ ਨੌਜਵਾਨ ਬੱਚਿਆਂ ਦੀ ਸੈਕਸ ਵੱਲ ਸੁਰਤ ਨਹੀਂ ਹੁੰਦੀ। ਉਨ੍ਹਾਂ ਨੂੰ ਵੈਸੇ ਹੀ ਸੈਕਸ ਵਲ਼ੋਂ ਵਰਜਿਤ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ, “ ਤੁਸੀਂ ਕਿਸੇ ਮੁੰਡੇ ਕੁੜੀ ਵੱਲ ਨਹੀਂ ਦੇਖਣਾ। ਤੇਰੀ ਅਜੇ ਉਮਰ ਨਹੀਂ ਹੋਈ। ਜੇ ਕੋਈ ਛੇੜਦਾ ਹੈ। ਸਾਨੂੰ ਦੱਸਣਾ। ਐਸੇ ਮਾਪੇ, ਰਿਸ਼ਤੇਦਾਰ ਬੱਚਿਆਂ ਸਾਹਮਣੇ ਕੀ-ਕੀ ਰੰਗ ਲਗਾਉਂਦੇ ਹਨ? ਵੈਸੇ ਹੀ ਨੌਜਵਾਨ ਮੁੰਡੇ, ਕੁੜੀਆਂ, ਮੰਮੀ-ਡੈਡੀ ਨੂੰ ਬਹੁਤਾ ਪਸੰਦ ਨਹੀਂ ਕਰਦੇ। ਸਗੋਂ ਦੋਸਤਾਂ ਤੇ ਲੋਕਾਂ ਵਿੱਚ ਵੱਧ ਦਿਲ ਚਸਲੀ ਕਰਦੇ ਹਨ। ਲੋਕਾਂ ਦੀ ਗੱਲ ਝੱਟ ਮਨ ਜਾਂਦੇ ਹਨ। ਇਸ ਕੁੜੀ ਦੇ ਮਨ ਵਿੱਚ ਆਪ ਦੇ ਡੈਡੀ ਦੇ ਖ਼ਿਲਾਫ਼ ਬਹੁਤ ਨਫ਼ਰਤ ਸੀ। ਉਸ ਨੇ ਦੱਸਿਆ, “ ਅਸੀਂ ਘਰ ਪੰਜ ਭੈਣ ਭਰਾ ਸਨ। ਮੇਰਾ ਡੈਡੀ ਬਹੁਤ ਗ਼ੁੱਸੇ ਵਾਲਾ ਬੰਦਾ ਸੀ। ਸਾਰੇ ਮੰਮੀ ਸਣੇ ਉਸ ਤੋਂ ਡਰਦੇ ਲੁੱਕ ਜਾਂਦੇ ਸੀ। ਉਹ ਬਾਹਰਲੀ ਬੈਠਕ ਵਿੱਚ ਰਾਤ ਨੂੰ ਸੌਂਦਾ ਸੀ। 9 ਵੱਜਦੇ ਨੂੰ ਉਹ ਕਿਸੇ ਬੱਚੇ ਨੂੰ ਕਹਿੰਦਾ ਸੀ, “ ਆਪ ਦੀ ਮੰਮੀ ਨੂੰ ਭੇਜ ਦੇਵੋ। ਮੰਮੀ ਸਾਡੇ ਕੋਲੋਂ ਅੱਖ ਬਚਾ ਕੇ ਉਸ ਕੋਲ ਚਲੀ ਜਾਂਦੀ ਸੀ। ਕਈ ਬਾਰ ਮੇਰਾ 5 ਸਾਲਾਂ ਦਾ ਭਰਾ ਵੀ ਮੰਮੀ ਨੂੰ ਸੱਦਣ ਆਉਂਦਾ ਸੀ। ਉਹ ਡੈਡੀ ਨਾਲ ਸੌਂਦਾ ਸੀ। ਮੰਮੀ ਨਾਲ ਹੀ ਕਮਰੇ ਵਿੱਚ ਚਲਾ ਜਾਂਦਾ ਸੀ। ਮੰਮੀ ਅੱਧੇ ਕੁ ਘੰਟੇ ਪਿੱਛੋਂ ਹੋਲੀ ਜਿਹੀ ਸਾਡੇ ਟੀਵੀ ਦੇਖਦਿਆਂ ਕੋਲ ਆ ਕੇ ਬੈਠ ਜਾਂਦੀ ਸੀ। ਇੱਕ ਬਾਰ ਡੈਡੀ ਨੇ ਮੰਮੀ ਨੂੰ ਕਈ ਸੁਨੇਹੇ 5 ਸਾਲਾਂ ਭਰਾ ਕੋਲ ਭੇਜੇ। ਮੰਮੀ ਦਾ ਫੇਵਰਟ ਟੀਵੀ ਸੌ ਆ ਰਿਹਾ ਸੀ। ਘਰ ਗੈੱਸਟ ਵੀ ਆਏ ਹੋਏ ਸਨ। ਜਦੋਂ ਮੰਮੀ ਨਾ ਗਈ। ਡੈਡੀ ਨੇ ਸਾਡਾ ਟੀਵੀ ਬੰਦ ਕਰਨ ਲਈ ਮੇਨ ਸਵਿੱਚ ਬੰਦ ਕਰ ਦਿੱਤੀ। ਮੰਮੀ ਨੂੰ ਗ਼ੁੱਸਾ ਆ ਗਿਆ। ਉਹ ਸੌਂ ਗਈ। ਡੈਡੀ ਨੇ ਆ ਕੇ ਮੰਮੀ ਨੂੰ ਗੁੱਤੋਂ ਫੜ ਲਿਆ। ਚਾਰ ਚਪੇੜਾਂ ਮਾਰੀਆਂ। ਘੜੀਸਦਾ ਹੋਇਆ ਬਾਹਰ ਵਾਲੇ ਕਮਰੇ ਵਿੱਚ ਲੈ ਗਿਆ।

ਇੱਕ ਕੁੜੀ ਨੇ ਮਜ਼ਾਕ ਵਿੱਚ ਆਪ ਦੇ ਮੰਮੀ-ਡੈਡੀ ਦੀ ਗੱਲ ਦੱਸੀ, “ ਮੈਂ 6 ਕੁ ਸਾਲਾਂ ਦੀ ਸੀ। ਮੇਰਾ ਡੈਡੀ ਮੈਨੂੰ ਬਹੁਤੀ ਬਾਰ ਕਹਿ ਦਿੰਦਾ ਸੀ, ‘ ਤੂੰ ਬਾਹਰ ਖੇਡ ਆ। ਉਹ ਘਰ ਤੋਂ ਦੂਰ ਬਾਹਰ ਨੌਕਰੀ ਕਰਦੇ ਸਨ। ਘਰ ਆਉਂਦੇ ਹੀ ਇਸ ਤਰਾਂ ਡੈਡੀ ਮੈਨੂੰ ਬਹੁਤ ਬਾਰ ਕਹਿੰਦੇ ਸਨ। ਇੱਕ ਦਿਨ ਅਜੇ ਸਵੇਰ ਹੀ ਸੀ। ਕੋਈ ਖੇਡਣ ਵਾਲਾ ਨਹੀਂ ਲੱਭਾ। ਮੈਂ ਘਰ ਵਾਪਸ ਮੁੜ ਆਈ। ਸ਼ਹਿਰ ਵਾਲੇ ਘਰ ਨਾ ਵਿਹੜਾ ਸੀ। ਇੱਕੋ ਛੋਟਾ ਕਮਰਾ ਸੀ। ਦਰਵਾਜ਼ਾ ਖੁੱਲ੍ਹਾ ਸੀ। ਮੰਮੀ-ਡੈਡੀ ਬੈੱਡ ਉੱਤੇ ਕੁੱਝ ਕਰ ਰਹੇ ਸਨ। ਮੈਨੂੰ ਸਮਝ ਲੱਗ ਗਈ। ਡੈਡੀ ਮੰਮੀ ਇੱਕ ਦੂਜੇ ਨੂੰ ਚਿੰਬੜੇ ਲਗਦੇ ਸੀ। ਇਕੱਠੇ ਪਏ ਸਨ। ਉੱਪਰ ਕੰਬਲ ਲਿਆ ਹੋਇਆ ਸੀ। ਮੈਂ ਜੁੱਤੀਆਂ ਕੋਲ ਦਰਾਂ ਮੂਹਰੇ ਹੀ ਬੈਠ ਗਈ। ਡੈਡੀ ਦੀਆਂ ਜੁੱਤੀਆਂ ਥੁੱਕ ਲਾ ਕੇ ਆਪ ਦੀ ਫਰਾਕ ਨਾਲ ਸਾਫ਼ ਕਰਨ ਲੱਗ ਗਈ। ਨਾਲੇ ਬੋਲ ਰਹੀ ਸੀ, “ ਡੈਡੀ ਮੈਂ ਤੇਰੀਆਂ ਜੁੱਤੀ ਚਮਕਾ ਦਿੱਤੀਆਂ ਹਨ। ਮੇਰਾ ਮਤਲਬ ਸੀ। ਮੰਮੀ-ਡੈਡੀ ਇਹ ਨਾ ਸਮਝਣ, ਜੋ ਉਹ ਕਰਦੇ ਹਨ। ਮੇਰੀ ਸਮਝ ਵਿੱਚ ਆ ਗਿਆ ਹੈ। ਥੋੜੇ ਸਮੇਂ ਪਿੱਛੋਂ ਟੇਢੀ ਅੱਖ ਨਾਲ ਉਨ੍ਹਾਂ ਵੱਲ ਦੇਖ ਲੈਂਦੀ ਸੀ। ਕਿ ਉਹ ਜੁਦਾ ਹੋ ਗਏ ਹਨ ਜਾਂ ਨਹੀਂ। ਮੈਂ ਇੰਨੀ ਨਿੱਕੀ ਸੀ। ਫਿਰ ਵੀ ਮੈਨੂੰ ਸ਼ਰਮ ਆ ਰਹੀ ਸੀ। ਬਈ ਉਨ੍ਹਾਂ ਵੱਲ ਸਿਧਾ ਨਹੀਂ ਦੇਖਣਾ। ਨਾ ਹੀ ਕੋਲ ਜਾਣਾ ਹੈ। ਮੰਮੀ-ਡੈਡੀ 28 ਸਾਲਾਂ ਦੇ ਭੋਰਾ ਸ਼ਰਮ ਨਹੀਂ ਕਰ ਰਹੇ ਸਨ।

ਗੋਰਿਆਂ ਦੇ ਕੋਈ ਗੈੱਸਟ ਆਵੇ। ਉਹ ਆਪਣੇ ਆਪ ਹੋਟਲ ਵਿੱਚ ਰਹਿੰਦੇ ਹਨ। ਕਿਸੇ ਦੋਸਤ ਰਿਸ਼ਤੇਦਾਰ ਤੇ ਬੋਝ ਨਹੀਂ ਬਣਦੇ। ਸਗੋਂ ਆਪ ਦੇ ਖਾਣ ਦਾ ਵੀ ਪ੍ਰਬੰਧ ਕਰਦੇ ਹਨ। ਪੰਜਾਬੀਆਂ ਦੇ ਕੋਈ ਘਰ ਆ ਜਾਵੇ। ਅਜੇ ਵੀ ਕਈ ਘਰਾਂ ਵਿੱਚ ਪੁਰੌਣਾ ਕਹਿੰਦੇ ਹਨ। ਉਸ ਦੀ ਖ਼ੂਬ ਸੇਵਾ ਕਰਦੇ ਹਨ। ਗੁਆਂਢਣ ਨੇ ਗੱਲ ਦੱਸੀ, “ ਇੱਕ ਬਾਰ ਸਾਡੇ ਘਰ ਗੈੱਸਟ ਆ ਗਏ। ਮੇਰੀ ਸਹੇਲੀ ਤੇ ਉਸ ਦਾ ਪਤੀ ਸੀ। ਅਸੀਂ ਉਨ੍ਹਾਂ ਨੂੰ ਰਸੋਈ ਦੇ ਉੱਪਰ ਵਾਲਾ ਕਮਰਾ ਦੇ ਦਿੱਤਾ। ਅਸੀਂ ਅਜੇ ਕਿਚਨ ਕੋਲ ਲਿਵਿੰਗ ਰੂਮ ਵਿੱਚ ਨੌਜਵਾਨ ਬੱਚਿਆਂ ਨਾਲ ਟੀਵੀ ਦੇਖ ਰਹੇ ਸੀ। ਉਹ 7 ਵਜੇ ਹੀ ਸੌਣ ਚਲੇ ਗਏ। ਉਹ ਤਾਂ ਹੌਲੀਡੇ ਕਰਨ ਆਏ ਸਨ। ਫਨ-ਸ਼ਨ ਕਰਨ ਦੇ ਮੂਡ ਵਿੱਚ ਸਨ। ਲੱਕੜੀ ਦਾ ਘਰ ਹੋਣ ਕਰ ਕੇ ਉਨ੍ਹਾਂ ਨੇ ਅੱਧਾ ਘੰਟਾ ਛੱਤ, ਬੈੱਡ ਦੇ ਜੜਾਕੇ ਐਸੇ ਪਾਏ। ਸ਼ਰਮ ਦੇ ਮਾਰੇ ਅਸੀਂ ਇੱਕ ਦੂਜੇ ਨਾਲ ਅੱਖਾਂ ਨਾ ਮਿਲਾਈਏ। ਸਗੋਂ ਟੀਵੀ ਊਚਾ ਕਰ ਦਿੱਤਾ। ਨਾਲ ਨਾਲ ਮੂਵੀ ਵਿਚਲੇ ਫ਼ਿਲਮਾਂ ਵਾਲਿਆਂ ਦੀਆਂ ਗੱਲਾਂ ਕਰਨ ਲੱਗ ਗਏ। ਜਿਵੇਂ ਲੱਕੜੀ ਤੇ ਬੈੱਡ ਵੱਜਦਾ ਸਾਨੂੰ ਸੁਣਦਾ ਹੀ ਨਾ ਹੋਵੇ। ਉਹ ਡਿਸਟਰਬ ਨਾ ਹੋਣ, ਅਸੀਂ ਵੀ ਜਲਦੀ ਨਾਲ ਸੌ ਗਏ।

ਮੈਨੂੰ ਕਿਸੇ ਦੀ ਈ-ਮੇਲ ਆਈ ਸੀ। ਉਸ ਦਾ ਕਹਿਣਾ ਸੀ, “ ਤੁਸੀਂ ਕੁੱਝ ਐਸਾ ਲੋਕਾਂ ਬਾਰੇ ਵੀ ਲਿਖਿਆ ਕਰੋ। ਜੋ ਸੈਕਸ ਪਿੱਛੋਂ ਕੰਡਮ ਸਿੱਟ ਦਿੰਦੇ ਹਨ। ਬੱਚੇ ਬਲੂਨ ਬਣਾ ਕੇ ਹਵਾ, ਪਾਣੀ ਭਰ ਕੇ ਖੇਡਦੇ ਹਨ। ਉਸ ਉਮਰ ਵਿੱਚ ਵੀ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਕੀ ਹੈ? ਸਾਡੇ ਗੁਆਂਢੀਆਂ ਦੀ ਕੰਧ 50 ਫੁੱਟ ਲੰਬੀ 8 ਫੁੱਟ ਊਚੀ ਗਾਰੇ ਇੱਟਾਂ ਦੀ ਬਣੀ ਹੋਈ ਸੀ। ਸਾਡੀ ਪਤੰਗ ਉਨ੍ਹਾਂ ਦੇ ਘਰ ਡਿਗ ਜਾਂਦੀ ਸੀ। ਇੰਨਾਂ ਦੇ ਨਵੀਂ ਵਿਆਹੀ ਜੋੜੀ ਸੀ। ਉਸ ਕੰਧ ਦੀਆਂ ਖੂੰਡਾ ਵਿੱਚ ਸਾਰੇ ਪਾਸੇ ਨਿਰੋਧ ਟੰਗੇ ਹੁੰਦੇ ਹਨ। ਨਿਰੋਧ ਚਾਹੇ ਸਰਕਾਰ ਦਿੰਦੀ ਸੀ। ਪਰ ਉਸ ਮੁੰਡੇ ਦੀ ਮਾਂ ਤੇ ਦੋ ਕੁਆਰੀਆਂ ਭੈਣਾਂ ਵੀ ਉਸੇ ਘਰ ਵਿੱਚ ਰਹਿੰਦੀਆਂ ਸਨ। ਉਸ ਜੋੜੇ ਨੂੰ ਕੋਈ ਸ਼ਰਮ ਨਹੀਂ ਸੀ। ਘਰ ਗੈੱਸਟ ਵੀ ਆਏ ਰਹਿੰਦੇ ਸਨ। ਜੇ ਸਾਨੂੰ ਦਿਸਦਾ ਸੀ। ਤਾਂ ਉਨ੍ਹਾਂ ਨੂੰ ਵੀ ਦਿਸਦਾ ਹੋਣਾ ਹੈ। ਲੋਕ ਆਪ ਜੋ ਮਰਜ਼ੀ ਕਰੀ ਜਾਣ। ਸ਼ਰਮ ਤਾਂ ਦੂਜੇ ਦੀਆਂ ਕਰਤੂਤਾਂ ਦੇਖ ਕੇ ਆਉਂਦੀ ਹੈ। “

ਐਸੇ ਮਾਪੇ, ਰਿਸ਼ਤੇਦਾਰ ਜਦੋਂ ਨੌਜਵਾਨ ਮੁੰਡੇ-ਕੁੜੀਆਂ ਨੂੰ ਵਿਆਹ ਕਰਾਉਣ ਲਈ ਕਹਿੰਦੇ ਹਨ। ਉਨ੍ਹਾਂ ਮੁੰਡੇ-ਕੁੜੀਆਂ ਦੇ ਮਨ ਵਿੱਚ ਡਰ, ਸ਼ਰਮ ਹੁੰਦੀ ਹੈ। ਕਿ ਵਿਆਹ ਨੂੰ ਜੁਆਬ ਨਹੀਂ ਦੇਣਾ। ਵਿਆਹ ਕਰਾਉਣਾ ਹੀ ਪੈਣਾ ਹੈ। ਜੋ ਮੰਮੀ ਡੈਡੀ ਕਰਦੇ ਹਨ। ਕਰਨਾ ਪੈਣਾ ਹੈ। ਬੱਚੇ ਜੰਮਣੇ ਹਨ। ਇਸ ਬਾਰੇ ਕੁੱਝ ਨਹੀਂ ਬੋਲਣਾ। ਨਾ ਹੀ ਕਿਸੇ ਤੋਂ ਕੁੱਝ ਪੁੱਛਣਾ ਹੈ। ਮਾੜੀ-ਮੋਟੀ ਕਿਸੇ ਤੋਂ ਜਾਣਕਾਰੀ ਮਿਲੀ ਹੁੰਦੀ ਹੈ। ਉਹ ਕੁੱਝ-ਕੁੱਝ ਤਾਂ ਜਾਣਦੇ ਹੁੰਦੇ ਹਨ। ਇਸੇ ਲਈ ਸਬ ਊਚ-ਨੀਚ ਜ਼ਰ ਜਾਂਦੇ ਹਨ। ਐਸੀ ਗੱਲ ਜੇ ਬਰਦਾਸ਼ਤ ਕਰਨ ਵਾਲੀ ਨਹੀਂ ਹੁੰਦੀ। ਉਸ ਨੂੰ ਵੀ ਸਹਿੰਦੇ ਰਹਿੰਦੇ ਹਨ। ਕੋਈ ਵੀ ਨੌਜਵਾਨ ਮੁੰਡੇ-ਕੁੜੀਆਂ ਨੂੰ ਐਸਾ ਇਲਮ ਨਹੀਂ ਦਿੰਦਾ। ਵਿਆਹ ਦੇ ਦੂਜੇ ਮਹੀਨੇ ਪੁੱਛਣ ਲੱਗ ਜਾਂਦੇ ਹਨ, “ ਕੀ ਕੁੱਝ ਹੈ? ਕੀ ਕੋਈ ਚੰਗੀ ਖ਼ਬਰ ਹੈ? ਕਿਤੇ ਕੋਈ ਨੁਕਸ ਤਾਂ ਨਹੀਂ ਹੈ? “ ਨੌਜਵਾਨ ਮੁੰਡੇ-ਕੁੜੀਆਂ ਤੋਂ ਗੱਲਾਂ ਲੁੱਕਾਉਣ ਵਾਲੇ ਮਾਂ-ਬਾਪ ਵਿਆਹ ਪਿਛੋਂ ਸਭ ਪਰਦੇ ਚੱਕ ਦਿੰਦੇ ਹਨ।

Comments

Popular Posts