ਭਾਗ 47 ਪੁਲੀਸ, ਲੋਕਾਂ ਮੂਹਰੇ ਗੂੰਡੇ, ਡਰਪੋਕ ਨਹੀਂ, ਬੰਦੇ ਬੱਣਨ ਦੀ ਲੋੜ ਹੈ

ਕੀ ਕਿਸੇ ਵੀ ਦੇਸ਼ ਦੀ ਪੁਲੀਸ ਕਨੂੰਨ ਕੀ ਲੋਕ ਸ਼ਹਿਨਸ਼ੀਲ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

-ਸਤਵਿੰਦਰ ਕੌਰ ਸੱਤੀ ( ਕੈਲਗਰੀ )-ਕਨੇਡਾ

ਮਰਦਾਂ-ਔਰਤਾਂ ਨੂੰ ਚੱਜ ਨਾਲ ਜਿਉਣ ਦਾ ਹੱਕ ਹੈ। ਪੁਲੀਸ, ਲੋਕਾਂ ਮੂਹਰੇ ਗੂੰਡੇ, ਡਰਪੋਕ ਨਹੀਂ, ਬੰਦੇ ਬੱਣਨ ਦੀ ਲੋੜ ਹੈ। ਬੱਚੇ, ਬੂਧੂ ਹੀ ਨਾਂ ਬਣੇ ਰਹੀਏ। ਡਰ-ਡਰ ਕੇ, ਸੱਪ, ਡੱਡੂਆਂ, ਚੂਹਿਆਂ ਵਾਂਗ ਖੂਡਾ ਵਿੱਚ ਹੀ ਨਾਂ ਵੜੇ ਰਹੀਏ। ਆਪਦੇ ਹੱਕ ਲੈਣੈ ਸਿੱਖੀਏ। ਅਜ਼ਾਦੀ ਨਾਲ ਜਿਉਣਾਂ ਸਿਖੀਏ। ਇਹ ਸਬ ਲੋਕਾਂ ਦੀ ਮਰਜ਼ੀ ਹੈ। ਕੈਸੀ ਜਿੰਦਗੀ ਜਿਉਣੀ ਹੈ। ਗੱਲ਼ਤ ਕੰਮ ਕਰਨਾਂ ਤੇ ਕਰਨ ਦੇਣਾਂ ਨਹੀਂ ਚਾਹੀਦੀ। ਹਵਾ ਵਿੱਚ ਦੋਂਨੇ ਹੱਥ ਉਲਾਰ ਕੇ ਕਹਿੱਣਾਂ , " ਮੈਂ ਅਜ਼ਾਦ ਹਾਂ। ਮੈੰ ਗਲਾਮ ਨਹੀਂ ਹਾਂ। ਤਸ਼ਦੱਦ ਸਹਿਣਾਂ ਕਰਨਾਂ ਨਹੀਂ ਹੈ। ਝੂਠ ਬੋਲਣਾਂ, ਸੁਣਨਾਂ ਨਹੀਂ ਹੈ। ਮਾੜਾ ਦੇਖ਼ਣਾਂ, ਸੁਣਨਾਂ, ਸੋਚਣਾਂ ਨਹੀਂ ਹੈ। ਕਿਸੇ ਤੋਂ ਡਰਨਾਂ, ਡਰਾਉਣਾਂ ਨਹੀਂ ਹੈ। ਕਿਸੇ ਨੂੰ ਬਲੈਕਮੇਲ ਕਰਨਾਂ, ਨਾਂ ਬਲੈਕਮੇਲ ਹੋਣਾਂ ਹੈ। ਵੱਡੇ ਛੋਟੇ ਦਾ ਲਿਹਾਜ਼ ਕਰਨਾਂ ਹੈ। ਸਮਾਜ ਨੂੰ ਇੱਜ਼ਤ ਦੇ ਕੇ, ਤਾਂ ਇੱਜ਼ਤ ਵਾਪਸ ਮਿਲਣੀ ਹੈ। ਮਾਰ, ਕੁੱਟ, ਝਗੜੇ ਤੋਂ ਪਾਸਾ ਵੱਟਣਾਂ ਹੈ। ਖੁਸ਼, ਸ਼ਹਿਨਸ਼ੀਲ, ਇਮਾਨਦਾਰ, ਸ਼ਾਂਤ ਰਹਿੱਣਾਂ ਹੈ। ਜੇ ਕੋਈ ਜਿੰਦਗੀ ਵਿੱਚ ਦਖ਼ਲ ਅੰਨਦਾਜ਼ੀ ਕਰਦਾ ਹੈ। ਉਸ ਨੂੰ ਛੱਡਣਾਂ ਨਹੀਂ ਹੈ। "

ਕੀ ਪੁਲੀਸ ਵਾਲੇ ਭੂਤ, ਜਿਨ, ਜਮਦੂਤ ਹਨ? ਕੀ ਪੁਲੀਸ ਵਾਲੇ ਬੰਦੇ ਨਹੀਂ ਹਨ? ਪੁਲੀਸ ਵਾਲਿਆਂ ਤੋਂ ਲੋਕ ਕਿਉਂ ਡਰਦੇ ਹਨ? ਕੀ ਕੋਈ ਗੁਨਾਂਹ ਕੀਤਾ ਹੈ? ਜੇ ਗੁਨਾਹ ਵੀ ਕੀਤਾ ਹੈ। ਪੁਲੀਸ ਵਾਲਾ ਹੱਥ ਨਹੀਂ ਲਾ ਸਕਦਾ। ਚਾਰਜ ਕਰ ਸਕਦਾ ਹੈ। ਕਈ ਬਾਰ ਚਾਰਜ਼ ਵੀ ਗੱਲ਼ਤ ਸਾਬਤ ਹੋ ਜਾਂਦੇ ਹਨ। 90% ਲੋਕ ਬਰੀ ਹੋ ਜਾਂਦੇ ਹਨ। ਜੋ ਵਕੀਲ ਹੈਅਰ ਨਹੀਂ ਕਰਦੇ। ਉਹ 10% ਫਸਦੇ ਹਨ। ਕਨੇਡਾ ਵਿੱਚ ਪੁਲੀਸ ਵਾਲੇ ਟ੍ਰੈਫਕ ਟਿਕਟ ਦਿੰਦੇ ਹਨ। ਜੱਜ ਕੋਲ ਹਾਜ਼ਰ ਹੋ ਜਾਵੋ। ਉਹ ਅੱਧੀ ਕਰ ਦਿੰਦੇ ਹਨ। ਟ੍ਰੈਫਕ ਟਿਕਟ ਦੇਣ ਵਾਲਾ ਪੁਲੀਸ ਮੈਂਨ ਜਾਂ ਅੱਧੀ ਕਰਨ ਵਾਲਾ ਜੱਜ, ਤੀਜਾ ਟ੍ਰੈਫਕ ਟਿਕਟ ਲੈਣ ਵਾਲਾ, ਤਿੰਨਾਂ ਵਿੱਚੋਂ ਕਿਹੜਾ ਸਹੀ ਹੈ? ਜੇ ਟ੍ਰੈਫਕ ਟਿਕਟ ਅੱਧੀ ਵੀ ਨਹੀਂ ਦੇਣੀ। ਤਰੀਕ ਪੁਆ ਲਵੋ। ਆਂਮ ਪੁਲੀਸ ਵਾਲੇ ਹਾਜ਼ਰ ਨਹੀਂ ਹੁੰਦੇ ਹਨ। ਕੇਸ ਕੈਨਸਲ ਹੋ ਜਾਂਦਾ ਹੈ। ਕਨੇਡਾ ਦੀ ਪੁਲੀਸ ਨੂੰ ਛੁੱਟੀ ਲੈ ਕੇ, ਬਗੈਰ ਤਨਖ਼ਾਹ ਤੋਂ ਆਉਣਾਂ ਪੈਂਦਾ ਹੈ। ਕੌਣ ਦਿਹਾੜੀ ਮਾਰਦਾ ਹੈ? ਕਿਸੇ ਵੀ ਦੇਸ਼ ਦੇ ਬੰਦੇ ਨੂੰ ਪੁਲੀਸ ਦੀ ਵਰਦੀ ਵਿੱਚ ਦੇਖ਼ ਕੇ ਲੋਕ ਡਰ ਜਾਂਦੇ ਹਨ। ਪੁਲੀਸ ਵਾਲੇ ਨੂੰ ਦੇਖ਼ ਕੇ, ਲੋਕਾਂ ਦਾ ਮੂਤ ਨਿੱਕਲਦਾ ਹੈ। ਲੋਕ ਪਾਸਾ ਵੱਟ ਲੈਂਦੇ ਹਨ। ਕੀ ਕਿਸੇ ਵੀ ਦੇਸ਼ ਦੀ ਪੁਲੀਸ ਵਾਲੇ ਕਨੂੰਨ ਨੂੰ ਹੱਥਾਂ ਵਿੱਚ ਲੈ ਕੇ, ਬੰਦਿਆਂ ਨੂੰ ਗੋਲ਼ੀਆਂ ਮਾਰ ਕੇ, ਥਾਏ ਮਾਰ ਸਕਦੇ ਹਨ? ਭਾਵ ਬੰਦੇ ਅਦਾਲਤ ਵਿੱਚ ਕੇਸ ਵੀ ਨਾਂ ਚਲਾਇਆ ਗਿਆ ਹੋਵੇ। ਕਸੂਰਵਾਰ ਠਹਿਰਾਉਣ ਤੋਂ ਪਹਿਲਾਂ, ਕੀ ਪੁਲੀਸ ਵਾਲੇ ਪਬਲਿਕ ਦੇ ਮੂਹਰੇ, ਕਿਸੇ ਵੀ ਬੰਦੇ ਨੂੰ ਮਾਰ-ਕੁੱਟ ਸਕਦੇ ਹਨ? ਕੀ ਪੁਲੀਸ ਵਾਲੇ ਕਿਸੇ ਦੇ ਘਰ ਵਿੱਚੋਂ ਧੰਨ, ਦੌਲਤ, ਔਰਤਾਂ ਦੀ ਇੱਜ਼ਤ ਲੁੱਟ ਸਕਦੇ ਹਨ? ਕੀ ਪੁਲੀਸ ਵਾਲੇ ਗੈਰ ਮਰਦ-ਔਰਤਾਂ ਨੂੰ ਨੰਗਾ ਕਰਕੇ, ਪਰਾਈਵੇਟ ਪਾਰਟ ਨਾਲ ਗੇਮ ਖੇਡ ਸਕਦੇ ਹਨ? ਕੀ ਪੁਲੀਸ ਵਾਲਿਆਂ ਨੂੰ ਲੋਕਾਂ ਦਾ ਨੁਕਸਾਨ ਕਰਨਾਂ ਚਾਹੀਦਾ ਹੈ? ਜੇ ਪੁਲੀਸ ਵਾਲੇ ਕਨੂੰਨ ਦੇ ਰਾਖੇ, ਆਪ ਕਨੂੰਨ ਤੋੜਦੇ ਹਨ। ਕੱਤਲ, ਲੁੱਟਾਂ, ਕੁੱਟ-ਮਾਰ ਕਰਦੇ ਹਨ। ਔਰਤਾਂ ਦੀ ਇੱਜ਼ਤ ਲੁੱਟਦੇ ਹਨ। ਜੰਨਤਾ ਤੋਂ ਕੀ ਉਮੀਦ ਰੱਖੀ ਜਾਵੇਗੀ? ਜੰਨਤਾਂ ਨੂੰ ਕਨੂੰਨ ਜਿਉਣਾਂ ਸਿੱਖਾਉਂਦਾ ਹੈ। ਕੁੱਝ ਗੱਲ਼ਤ ਕਰਨ ਤੋਂ ਰੋਕਦਾ ਹੈ। ਸਾਰੇ ਪੁਲੀਸ ਵਾਲੇ ਕਨੂੰਨ ਤੋੜਦੇ ਹਨ। ਪੁਲੀਸ ਵਾਲਿਆਂ ਨੇ ਦੱਲੇ ਬੱਣਕੇ, ਕਨੂੰਨ ਨੂੰ ਰੰਡੀ ਬੱਣਾਂ ਦਿੱਤਾ ਹੈ। ਕਿਸੇ ਖ਼ਾਸ ਦੇਸ਼, ਸੂਬੇ ਦੇ ਹੀ ਪੁਲੀਸ ਵਾਲੇ ਐਸੇ ਨਹੀਂ ਹਨ। ਸਬ ਪਾਸੇ ਇਹੀ ਕੁੱਝ ਦਿਸਦਾ ਹੈ। ਕਨੇਡਾ, ਅਮਰੀਕਾ ਹੋਰ ਦੇਸ਼ਾਂ ਵਰਗੇ ਵਿੱਚ ਵੀ ਪੁਲੀਸ ਵਾਲੇ ਬੰਦੇ ਹੀ ਹਨ। ਹੰਕਾਂਰ ਦੇ ਕਾਰਨ, ਇਹ ਬੰਦੇ ਦੀ ਐਸੀ ਕੀ ਤੈਸੀ ਕਰਦੇ ਹਨ। ਪੁਲੀਸ ਵਾਲਿਆਂ ਨੂੰ ਭੋਰਾ ਉਂਗ਼ਲੀ ਲਾ ਕੇ ਦੇਖ਼ਣੀ, ਇਹ ਚਿਥੜੇ ਉਡਾ ਦੇਣਗੇ। ਬੋਟੀਆਂ ਚਬਾ ਜਾਂਣਗੇ।

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਭਾਰਤ, ਹੋਰ ਸਬ ਦੇਸ਼ਾਂ ਵਿੱਚ ਜੋ ਪੁਲੀਸ ਵਾਲੇ ਕਰ ਰਹੇ ਹਨ। ਜੰਨਤਾ ਨੇ ਵੀ ਇਹੀ ਕੁੱਝ ਕਰਨਾਂ ਹੈ। ਕਨੂੰਨ ਦਾ ਡਰ ਹੁੰਦਾ ਹੈ। ਜਦੋਂ ਕਨੂੰਨ ਦੇ ਰਾ਼ਖੇ ਜੰਨਤਾਂ ਦੀਆਂ ਧੱਜੀਆਂ ਉਡਾਉਣ ਲੱਗ ਜਾਂਣ। ਲੋਕ ਬਦਲੇ ਵਿੱਚ ਕੀ ਜੁਆਬ ਦੇਣਗੇ? ਦੋ ਰਸਤੇ ਹਨ। ਕਨੂੰਨ ਪੁਲੀਸ ਵਾਲਿਆਂ ਅੱਗੇ ਸਲੰਡਰ ਕਰ ਦੇਣ। ਪੁਲੀਸ ਵਾਲੇ ਚੁਹੁਣ ਫਾਂਸੀ, ਗੋਲੀ, ਡਾਂਗਾਂ ਜੋ ਮਰਜ਼ੀ ਮਾਰ ਲੈਣ। ਚਾਹੇ ਘਰਬਾਰ, ਔਰਤਾਂ ਲੁੱਟ ਲੈਣ। ਦੂਜਾ ਰਸਤਾ ਹੈ। ਦਾਅ ਲੱਗਦੇ ਹੀ ਪੁਲੀਸ ਵਾਲੇ ਤੋਂ ਬਦਲਾ ਲੈਣ। ਨੈਲੇ ਪੇ ਦੈਲਾ। ਜਿਸ ਦਾ ਪਿਉ, ਭਰਾ, ਪਤੀ, ਪਤਨੀ, ਬੱਚਾ ਮਾਰਿਆ ਹੈ। ਕੀ ਤੁਹਾਡੇ ਚੂੜੀਆਂ ਪਾਈਆਂ ਹਨ? ਉਸ ਨੂੰ ਵੀ ਜੈਸੇ ਕਾ ਤੈਸਾ ਜੁਆਬ ਦਿੱਤਾ ਜਾਵੇ। ਜਿਸ ਦਿਨ ਇੰਨਾਂ ਦੀਆਂ ਧੱਜੀਆਂ ਉਡੀਆਂ। ਜੰਨਤਾ ਦਾ ਜਾਨ-ਮਾਲ ਇੱਜ਼ਤ ਬਚ ਜਾਵੇਗੀ। ਪੁਲੀਸ ਵਾਲਿਆਂ ਦੀਆਂ ਕਰਤੂਤਾਂ ਜੰਨਤਾ ਨੂੰ ਦੱਸੀਆ ਜਾਂਣ। ਪੁਲੀਸ ਵਾਲਿਆਂ ਦੇ ਕਾਰਨਾਂਮਿਆਂ ਦੇ ਸਬੂਤ ਫੋਟੋ, ਮੂਵੀਆਂ ਬੱਣਾਂਈਆਂ ਜਾਂਣ। ਮੀਡੀਏ ਨੂੰ ਦੱਸ ਕੇ, ਪੂਰਾ ਜਲੂਸ ਕੱਢਿਆ ਜਾਵੇ। ਉਸ ਦੀ ਰਿਪੋਰਟ ਕੀਤੀ ਜਾਵੇ। ਬਹੁਤੀ ਬਾਰ ਕਨੇਡਾ ਵਿੱਚ ਜੇ ਪੁਲੀਸ ਵਾਲੇ ਦੀ, ਪੁਲੀਸ ਵਾਲੇ ਕੋਲ ਰਿਪੋਰਟ ਲਿਖਾਉਣੀ ਹੋਵੇ, ਨਹੀਂ ਲਿਖਦੇ। ਜੇ ਲਿਖ ਵੀ ਲੈਣ, ਐਕਸ਼ਨ ਨਹੀਂ ਕਰਦੇ। ਲੋਕਾਂ ਨੂੰ ਧੱਕੇ ਮਾਰ ਕੇ ਪੁਲੀਸ ਸਟੇਸ਼ਨ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਲੋਕਾਂ ਤੇ ਵਾਧੂ ਦੇ ਚਾਰਜ ਲਗਾਏ ਜਾਂਦੇ ਹਨ। ਜੋ ਅਦਾਲਤ ਵਿੱਚ ਜਾ ਕੇ ਰਫ਼ਾ, ਦਫ਼ਾ ਹੋ ਜਾਂਦੇ ਹਨ। ਫੋਨ ਕਰਨ ਤੇ ਪੁਲੀਸ ਵਾਲੇ ਆ ਜਾਂਦੇ ਹਨ। ਬਹੁਤੀ ਬਾਰ ਕੋਈ ਰਿਪੋਰਟ ਨਹੀਂ ਲਿਖਦੇ। ਰਿਪੋਰਟ ਲਿਖੀ ਹੋਈ ਦੀ ਰਫ਼ਾਦਫ਼ਾ ਕਰ ਦਿੰਦੇ ਹਨ। ਵੱਡੇ ਪੱਧਰ ਤੇ ਡਰਗ ਡੀਲਰਾਂ ਨਾਲ ਪੁਲੀਸ ਵਾਲੇ ਰਲੇ ਹੋਏ ਹਨ। ਪੁਲੀਸ ਵਾਲਿਆਂ ਤੇ ਕਨੇਡਾ ਵਿੱਚ ਰੇਪ ਤੇ ਛੇੜ-ਛਾੜ ਦੇ ਚਾਰਜ ਲੱਗੇ ਹਨ। ਇਹ ਵੀ ਕਾਫ਼ੀ ਸ਼ਾਪ ਵਿੱਚ ਬੈਠੇ, ਫਰੀ ਦੀ ਕਾਫ਼ੀ ਪੀਂਦੇ ਰਹਿੰਦੇ ਹਨ। ਭਾਰਤ ਵਰਗੇ ਦੇਸ਼ ਦੇ ਤਾਂ ਕੀ ਕਹਿੱਣੇ ਹਨ? ਪੁਲੀਸ ਦੀ ਵਰਦੀ ਪਾ ਕੇ, ਘਰ ਵਾਲਿਆਂ ਦੀ ਵੀ ਧੌੜੀ ਲਾਹ ਦਿੰਦੇ ਹਨ। ਕੁੱਝ ਸਮਝ ਨਹੀਂ ਲੱਗਦੀ। ਕੌਣ ਚੋਰ, ਪੁਲੀਸ, ਅੱਤਵਾਦੀ, ਘੁਸਪੇਠੀਆਂ ਹੈ। ਜਦੋਂ ਵੀ ਮੁੱਠ ਭੇੜ ਹੁੰਦੀ ਹੈ। ਪੁਲੀਸ ਵਾਲੇ ਆਪਸੀ ਖੂੰਦਕਾਂ ਕਾਰਨ ਇੱਕ ਦੂਜੇ ਨੂੰ ਮਾਰ ਕੇ, ਅੱਤਵਾਦੀ, ਘੁਸਪੇਠੀਆਂ ਕਹਿ ਦਿੰਦੇ ਹਨ। ਜੋ ਅੱਜ ਕੱਲ ਨਵਾ ਸਿਲਸਿਲਾ ਸ਼ੁਰੂ ਹੋਇਆ ਹੈ। ਇਹੀ ਪੁਲੀਸ ਵਾਲਿਆਂ ਦੀ ਚਾਲ ਹੈ। ਜਿਸ ਨੂੰ ਪੁਲੀਸ ਦਾ ਅੰਦਰਲਾ ਭੇਤ ਪਤਾ ਹੈ। ਗੱਲ ਬਾਹਰ ਨਾਂ ਨਿੱਕਲ ਜਾਵੇ। ਪੁਲੀਸ ਵਾਲੇ ਭੇਤੀ ਰਿਪੋਟਰ ਦੇ ਗੋਲ਼ੀਆਂ ਮਾਰ ਕੇ, ਅੱਤਵਾਦੀ, ਘੁਸਪੇਠੀਆਂ ਦਾ ਮੁੱਕਬਾਲ ਬੱਣਾਂ ਦਿੰਦੇ ਹਨ। ਪੁਲੀਸ ਵਾਲੇ ਕੋਲ ਪਾਵਰ ਹੈ। ਪੁਲੀਸ ਵਾਲੇ ਬੰਦਾ ਮਾਰ, ਕੁੱਟ, ਲੁੱਟ ਸਕਦੇ ਹਨ। ਮੁਫ਼ਤ ਵਿੱਚ ਕਿਸੇ ਕੋਲੋ ਵੀ ਖਾ ਸਕਦੇ ਹਨ। ਇਹ ਪਬਲਿਕ ਮੂਹਰੇ ਐਸਾ ਕਰਦੇ ਹਨ। ਜੇਲ ਥਾਣੇ ਵਿੱਚ ਕੀ ਕਰਦੇ ਹੋਣੇ ਹਨ? ਇਸ ਦਾ ਹੱਲ ਕੀ ਹੈ?

ਇਹ ਹਰ ਦੇਸ਼ ਦੀ ਪੁਲੀਸ ਕਰ ਰਹੀ ਹੈ। ਕਨੇਡਾ, ਅਮਰੀਕਾ, ਭਾਰਤ ਵਰਗੇ ਦੇਸ਼ਾਂ ਵਿੱਚ ਕੋਈ ਹੀ ਇਮਾਨਦਾਰ ਪੁਲੀਸ ਵਾਲਾ ਮਿਲੇਗਾ। ਪੁਲੀਸ ਵਾਲੇ ਡਿਊਟੀ ਨਹੀਂ ਕਰਦੇ। ਲੋਕਾਂ ਤੇ ਤਾਨਾਂਸ਼ਾਹੀ ਕਰਦੇ ਹਨ। ਬਹੁਤੇ ਤਾਂ ਆ ਕੇ ਬੰਦੇ ਨੂੰ ਊਚੀ ਬੋਲ ਕੇ ਧਕਾਉਂਦੇ ਹਨ। ਝੂਠ ਦਾ ਸੱਚ ਮਨਵਾਂਉਂਦੇ ਹਨ। ਧੱਮਕਾ, ਕੁੱਟ ਕੇ ਕੇਸ ਮੰਨਵਾਉਂਦੇ ਹਨ। ਹੁਣ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਪੁਲੀਸ ਵਿੱਚ ਹਨ। ਜਿੰਨਾਂ ਨੇ ਇੰਡੀਆਂ ਵਾਲਾ ਕੰਮ ਹੀ ਫੜਿਆ ਹੋਇਆ ਹੈ। ਉਵੇ ਹੀ ਬਿਪਤਾ ਵਿੱਚ ਫਸੇ ਬੰਦੇ ਨੂੰ ਧੱਮਕਾ ਕੇ ਕੇਸ ਮੰਨਵਾਉਂਦੇ ਹਨ। ਕਨੇਡਾ ਵਿੱਚ ਵੀ ਐਮਰਜੈਸੀ ਕਾਲ ਜਾਂਣ ਤੇ ਪੁਲੀਸ ਵਾਲੇ ਘਰ ਅੰਦਰ ਆਉਂਦੇ ਹਨ। ਚੋਰਾਂ ਵਾਂਗ ਅੱਗਲੇ ਦੇ ਘਰ ਅੰਦਰ ਝਾਕਦੇ ਹਨ। ਕੋਨਾਂ-ਕੋਨਾਂ ਛਾਣ ਦਿੰਦੇ ਹਨ। ਪੁਲੀਸ ਵਾਲੇ ਬਗੈਰ ਵਰਾਂਟਾਂ ਤੋਂ ਘਰ ਦੀ ਤਲਾਸ਼ੀ ਨਹੀਂ ਲੈ ਸਕਦੇ। ਕਈ ਪੁਲੀਸ ਵਾਲੇ ਲੋਕਾਂ ਨਾਲ ਮਜ਼ਾਕ, ਛੇੜ-ਛਾੜ ਵੀ ਕਰਦੇ ਹਨ।




 

Comments

Popular Posts