ਭਾਗ 13-14-15 ਬਦਲਦੇ ਰਿਸ਼ਤੇ

ਭਾਗ 13 ਬਦਲਦੇ ਰਿਸ਼ਤੇ


ਔਰਤ ਨੂੰ ਕਈ ਮਰਦ ਮਾਸ ਦੀ ਬੋਟੀ ਵਾਂਗ ਚੱਬ ਜਾਂਣਾਂ ਚਹੁੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਸੁੱਖੀ ਹਰ ਰੋਜ਼ ਕੰਮ ਉਤੇ ਸਬ ਦਾ ਹਾਲ-ਚਾਲ ਪੁੱਛਦੀ ਹੁੰਦੀ ਸੀ। ਅੱਜ ਉਹ ਮੂੰਹ ਛੁੱਪਾ ਰਹੀ ਸੀ। ਉਸ ਨੂੰ ਲੌਬੀ ਵਿੱਚ ਹੀ ਕੋ-ਵਰਕਰ ਰੌਬੀ ਮਿਲ ਗਿਆ। ਸੁੱਖੀ ਉਸ ਕੋਲੋ ਅੱਖ ਬਚਾ ਕੇ ਲ਼ੰਘਣ ਲੱਗੀ ਸੀ। ਉਸ ਨੇ ਪੁੱਛਿਆ, " ਹੇ ਸੁੱਖੀ ਅੱਜ ਕੀ ਗੱਲ ਹੈ? ਬੋਲਦੀ ਨਹੀਂ ਹੈ। ਵੱਟਸ ਰੌਗ?" " ਰੌਬੀ, ਮੈਂ ਕਾਡ ਪੰਚ ਕਰਨ ਨੂੰ ਲੇਟ ਹੋ ਰਹੀਂ ਹਾਂ। ਮੈਂ ਤੈਨੂੰ ਦੇਖਿਆ ਹੀ ਨਹੀਂ ਸੀ " " ਅਜੇ ਤਾਂ ਤੇਰਾ ਕੰਮ ਤੇ ਲੱਗਣ ਦਾ ਅੱਧਾ ਘੰਟਾ ਹੈ। ਅੱਜ ਪਹਿਲਾਂ ਕਿਵੇਂ ਆ ਗਈ? " ਸੁੱਖੀ ਨੇ ਉਸ ਵੱਲ ਦੇਖ਼ਿਆ। " ਓ ਮਾਈ ਗੌਡ, ਸੁੱਖੀ ਤੇਰੇ ਚੇਹਰੇ ਉਤੇ ਬਲੀਡਿੰਗ ਹੋ ਰਹੀ ਹੈ। " " ਕੋਈ ਗੱਲ ਨਹੀਂ, ਮੈਂ ਡਿੱਗ ਪਈ ਸੀ। ਮੈਂ ਠੀਕ ਹਾਂ। " " ਸੁੱਖੀ ਇਹ ਡਿੱਗਣ ਦੀ ਸੱਟ ਨਹੀਂ ਹੈ। ਮੇਰੀ ਮੰਮੀ ਦੇ ਵੀ ਐਸੀਆਂ ਹੀ ਸੱਟਾਂ ਲੱਗੀਆਂ ਹੁੰਦੀਆਂ ਸਨ। ਉਹ ਵੀ ਇਸੇ ਤਰਾਂ ਕਹਿੰਦੀ ਹੁੰਦੀ ਸੀ। ਪਰ ਉਸ ਦੇ ਸੱਟਾ ਉਦੋਂ ਹੀ ਲੱਗਦੀਆਂ ਸਨ। ਜਦੋਂ ਮੇਰਾ ਡੈਡੀ ਘਰ ਹੁੰਦਾ ਸੀ। ਡੈਡੀ ਤੋਂ ਮੈਨੂੰ ਵੀ ਬਹੁਤ ਡਰ ਲੱਗਦਾ ਸੀ। ਮੈਂ ਆਪਦੇ ਰੂਮ ਵਿੱਚ ਰਹਿੰਦਾ ਸੀ। ਰੂਮ ਦਾ ਅੰਦਰੋਂ ਲੌਕ ਲਾਈ ਰੱਖਦਾ ਸੀ। ਮੈਨੂੰ ਮੁੱਕਾ-ਧੱਫ਼ਾ ਹੁੰਦਾ, ਘਰ ਦੀਆਂ ਚੀਜ਼ਾਂ ਟੁੱਟਦੀਆਂ ਸੁਣਦੀਆਂ ਸਨ। ਦੂਜੇ ਦਿਨ ਉਹ ਮੇਰੇ ਨਾਲ, ਇਸ ਤਰਾਂ ਗੱਲਾਂ ਕਰਦੀ। ਜਿਵੇਂ ਕੁੱਝ ਹੋਇਆ ਹੀ ਨਾਂ ਹੋਵੇ। ਹਰ ਸਵੇਰੇ ਹੱਸ ਕੇ ਮਿਲਦੀ ਸੀ। ਮੈਂ ਵੀ ਉਸ ਲਈ ਕੁੱਝ ਨਹੀਂ ਕਰ ਸਕਿਆ। ਇੱਕ ਰਾਤ ਡੈਡੀ ਨੇ, ਮੇਰੀ ਮਾਂ ਨੂੰ ਗਲ਼ਾ ਘੁੱਟ ਕੇ ਮਾਰ ਦਿੱਤਾ। ਮੇਰੇ ਡੈਡੀ ਨੂੰ ਜੇਲ ਹੋ ਗਈ। ਹੁਣ ਮੈਂ 19 ਸਾਲਾਂ ਦਾ ਹਾਂ। ਉਦੋਂ 14 ਸਾਲਾਂ ਦਾ ਸੀ। ਮੈਨੂੰ ਮੇਰੀ ਨਾਨੀ ਨੇ ਪਾਲ਼ਿਆ ਹੈ। ਕੀ ਮੈਂ ਤੇਰੀ ਕੋਈ ਮਦੱਦ ਕਰ ਸਕਦਾਂ ਹਾਂ? " " ਸ਼ੁਕਰੀਆਂ ਰੌਬੀ, ਇੰਨੀ ਛੋਟੀ ਉਮਰ ਵਿੱਚ ਤੂੰ ਕਿਸੇ ਦੂਜੇ ਦਾ ਦੁੱਖ ਸਮਝਦਾਂ ਹੈਂ। ਜਿਵੇਂ ਵੀ ਮੈਂ ਹਾਂ। ਠੀਕ ਹਾਂ। ਇਹ ਮੇਰੇ ਨਾਲ ਜੋ ਵੀ ਹੋ ਰਿਹਾ ਹੈ। ਇਸੇ ਵਿੱਚ ਮੇਰਾ ਭਲਾ ਹੈ। ਮੇਰੇ ਮੰਮੀ-ਡੈਡੀ, ਭੈਣਾਂ, ਭਰਾ ਇੰਡੀਆਂ ਤੋਂ ਆ ਜਾਂਣ। ਉਨਾਂ ਦੀ ਜਿੰਦਗੀ ਸੁਧਰ ਜਾਵੇਗੀ। ਮੇਰੀ ਜਿੰਦਗੀ ਦਾ ਇਹੀ ਟੀਚਾ ਹੈ। ਮਾੜੀਆਂ ਜਿਹੀਆਂ ਸੱਟਾਂ ਨਾਲ ਮੇਰਾ ਕੀ ਵਿਗੜ ਜਾਵੇਗਾ? "

ਸੁੱਖੀ ਕਾਡ ਪੰਚ ਕਰਨ ਲੱਗੀ ਸੀ। ਉਸ ਨੇ ਦੇਖ਼ਿਆ, ਉਸ ਦੀ ਸੁਪਰਵਾਈਜ਼ਰ ਮੈਡੀ, ਦੋ ਹੈਂਡ-ਬੈਗ ਕੁਰਸੀ ਥੱਲੇ ਰੱਖੀ ਬੈਠੀ ਸੀ। ਉਹ ਨੀਵੀਂ ਪਾਈ ਪੇਪਰ ਵਰਕ ਕਰ ਰਹੀ ਸੀ। ਉਸ ਨੇ ਸੁੱਖੀ ਨੂੰ ਕਿਹਾ, " ਸੁੱਖੀ ਮੇਰੇ ਪਤੀ ਨੇ, ਮੈਨੂੰ ਧੱਕੇ ਮਾਰ ਕੇ, ਘਰੋਂ ਬਾਹਰ ਕੱਢ ਦਿੱਤਾ ਹੈ। " " ਇੰਝ ਤੈਨੂੰ ਕਿਵੇਂ ਘਰੋਂ ਬਾਹਰ ਕੱਢ ਦਿੱਤਾ? ਐਸਾ ਕੀ ਹੋ ਗਿਆ ਸੀ? " " ਰਾਤ ਫਿਰ ਸਾਡੇ ਵਿੱਚ ਜਮ ਕੇ ਲੜਾਈ ਹੋਈ। ਮੇਰੇ ਪਤੀ ਦੀ ਮੰਮੀ ਘਰ ਹੀ ਹੁੰਦੀ ਹੈ। ਕਦੇ ਰਸੋਈ ਵਿੱਚ ਨਹੀਂ ਜਾਂਦੀ। ਮੰਮੀ-ਡੈਡੀ 55 ਕੁ ਸਾਲਾਂ ਦੇ ਹਨ। ਸੇਹਿਤਾਂ ਵੀ ਠੀਕ ਹਨ। ਜੌਬ ਵੀ ਨਹੀਂ ਕਰਦੇ। ਮੇਰੇ ਨੱਣਦ ਤੇ ਨੱਣਦੋਈਆਂ ਸਾਡੇ ਨਾਲ ਰਹਿੰਦੇ ਹਨ। ਉਹ ਵੀ ਮਹਿਮਾਨਾਂ ਵਾਂਗ ਘਰ ਵਿੱਚ ਰਹਿੰਦੇ ਹਨ। ਮੇਰੇ ਘਰ ਗਈ ਤੋਂ ਤਾਂ ਚਾਹ-ਪਾਣੀ ਕੁੱਝ ਵੀ ਆਪੇ ਨਹੀਂ ਪੀਂਦੇ। ਜਿਵੇਂ ਸਾਰਾ ਟੱਬਰ ਹੋਟਲ ਵਿੱਚ ਰਹਿੰਦਾ ਹੋਵੇ। ਮੈਂ ਉਨਾਂ ਦੀ ਹੋਸਟਸ ਹੋਵਾਂ। ਹਰ ਚੀਜ਼ ਮੇਰੇ ਹੱਥੋਂ ਮੰਗ ਕੇ ਖਾਂਦੇ ਹਨ। ਕੱਪੜੇ ਵੀ ਮੈਂ ਹੀ ਧੋ ਕੇ, ਪ੍ਰਿਸ ਕਰਕੇ ਦਿੰਦੀ ਹਾਂ। ਮੇਰੇ ਪਤੀ ਦੇ ਬਰਾਬਰ ਬੈਠ ਕੇ ਮੂਵੀਆਂ ਦੇਖ਼ਦੇ ਹਨ। ਘਰ ਦੇ ਕੰਮ ਨਬੇੜਨ ਨੂੰ ਮੈਂ ਨੌਕਰਾਂ ਵਾਂਗ ਭੱਜੀ ਫਿਰਦੀ ਹਾਂ। ਮੇਰਾ ਵੀ ਅਰਾਮ ਕਰਨ ਨੂੰ ਦਿਲ ਕਰਦਾ ਹੈ। ਮੈਂ ਕੱਲ ਰਾਤ ਬਾਹਰੋਂ ਹੀ ਬਰਗਰ ਖਾ ਲਿਆ ਸੀ। ਘਰ ਜਾ ਕੇ ਰੋਟੀ ਨਹੀਂ ਬੱਣਾਈ। ਖਾਲੀ ਪਤੀਲੇ ਦੇਖ਼ ਕੇ, ਭੁੱਖੇ ਚੂਹਿਆਂ ਵਾਂਗ ਸਾਰੇ ਭੱਟਕ ਉਠੇ। ਮੈਂ ਘਰ ਵਾਲੀ ਜੌਬ ਉਤੇ ਲੱਤ ਮਾਰੀ ਜਾਂ ਮੈਨੂੰ ਕੰਮ ਤੋਂ ਕੱਢ ਦਿੱਤਾ ਹੈ। ਕੁੱਝ ਵੀ ਸਮਝ ਲੈ। " " ਤੂੰ ਘਰੋਂ ਬਾਹਰ ਕਿਉਂ ਨਿੱਕਲੀ। ਘਰ ਪਤੀ-ਪਤਨੀ ਦਾ ਅੱਧਾ-ਅੱਧਾ ਹੁੰਦਾ ਹੈ। " " ਸਾਡਾ ਘਰ ਮੰਮੀ-ਡੈਡੀ ਦੇ ਨਾਂਮ ਹੈ। ਉਸ ਦੇ ਕੋਲ ਦੋ ਪੈਸੇ ਨਹੀਂ ਹਨ। ਮੇਰਾ ਪਤੀ ਬਹੁਤ ਚਲਾਕ ਹੈ। ਉਹ ਮੇਰੇ ਤੋਂ ਪਹਿਲਾਂ ਵੀ ਦੋ ਪਤਨੀਆਂ ਛੱਡ ਚੁੱਕਾ ਹੈ। ਮੇਰੀ ਹੀ ਗੱਲਤੀ ਹੈ। ਜਾਂਣ-ਬੁੱਝ ਕੇ ਮੈਂ ਐਸੇ ਬੰਦੇ ਨਾਲ ਸ਼ਾਦੀ ਕੀਤੀ। ਕਨੇਡਾ ਆਉਣ ਦਾ ਜਨੂੰਨ ਦਿਮਾਗ ਨੂੰ ਚੜ੍ਹਿਆ ਹੋਇਆ ਸੀ। ਅੱਜ ਤੋਂ ਮੈਂ ਸੁੱਖੀ ਤੇਰੇ ਘਰ ਜਾ ਕੇ ਰਹਿੱਣਾਂ ਹੈ। ਤੇਰਾ ਪਤੀ ਬਹੁਤ ਚੰਗਾ ਹੈ। "

ਸੁੱਖੀ ਉਸ ਦੇ ਆਖਰੀ ਬੋਲ ਸੁਣ ਕੇ, ਘਬਰਾ ਗਈ। ਉਸ ਨੇ ਕਿਹਾ, " ਮੈਂ ਤੈਨੂੰ ਘਰ ਨਹੀਂ ਲਿਜਾ ਸਕਦੀ। ਮੇਰਾ ਪਤੀ ਤਾਂ ਸਟਰੀਟ ਗਰਲ ਨਹੀਂ ਛੱਡਦਾ। ਤੂੰ ਤਾਂ ਆਪੇ ਘਰ ਜਾਂਣ ਨੂੰ ਤਿਆਰ ਹੈ। ਬੜਾ ਵੱਡਾ ਖ਼ਤਰਾ ਖੜ੍ਹਾ ਹੋ ਜਾਵੇਗਾ। ਹੁਣ ਤੂੰ ਮੈਨੂੰ ਘਰੋਂ ਕੱਢਾਈਗੀ। ਤੈਨੂੰ ਕਿਵੇਂ ਪਤਾ ਮੇਰਾ ਪਤੀ ਬਹੁਤ ਚੰਗਾ ਹੈ? " " " ਸੁੱਖੀ ਮੇਰੇ ਵੱਲ ਫੇਸ ਕਰਕੇ ਗੱਲ ਕਰ। ਕੀ ਬਕਵਾਸ ਕਰਦੀ ਹੈ? ਉਹ ਤਾਂ ਤੈਨੂੰ ਬਹੁਤ ਪਿਆਰ ਕਰਦਾ ਹੈ। ਕਦੇ ਮਾਰਦਾ ਨਹੀਂ ਹੈ। ਤੂੰ ਤਾਂ ਸੌਹੁਰਿਆਂ ਦੀ ਵੱਡਿਆਈ ਕਰਦੀ ਰਹਿੰਦੀ ਹੈਂ। " ਮੈਡੀ ਨੇ ਸੁੱਖੀ ਨੂੰ ਮੋਡੇ ਤੋਂ ਫੜ ਕੇ, ਆਂਪਦੇ ਵੱਲ ਮੂੰਹ ਕਰ ਲਿਆ। ਮੈਡੀ ਦੀ ਚੀਕ ਨਿੱਕਲ ਗਈ। ਮੈਡੀ ਨੇ ਪੁੱਛਿਆਂ, " ਸੁੱਖੀ ਤੇਰੀ ਇਹ ਹਾਲਤ ਕਿਵੇਂ ਹੋ ਗਈ? " " ਰਾਤ ਮੇਰੇ ਉਤੇ ਵੀ ਤੇਰੇ ਵਾਲੀ ਮਸੀਬਤ ਆਈ ਸੀ। ਇਹੀ ਕੁੱਤ-ਖਾਂਨਾਂ ਮੇਰੇ ਨਾਲ ਰੋਜ਼ ਹੁੰਦਾ ਹੈ। ਮੇਰੀ ਜਾਨ ਬਹੁਤ ਕਸੂਤੀ ਫਸੀ ਹੈ। ਤੂੰ ਤਾਂ ਅਜ਼ਾਦ ਹੋ ਗਈ। ਇੰਝ ਕਰ ਸਿੱਧੀ ਵੋਮਿਨ-ਸ਼ੈਲਟਰ ਪਹੁੰਚ ਜਾ। ਖਾਂਣ-ਪੀਣ, ਰਹਿੱਣ ਲਈ ਹਰ ਚੀਜ਼ ਮਿਲੇਗੀ। " ਰੌਬੀ ਵੀ ਗੱਲਾਂ ਸੁਣ ਰਿਹਾ ਸੀ। ਉਸ ਨੇ ਕਿਹਾ, " ਤੁਸੀ ਦੋਂਨੇਂ ਮੈਨੂੰ ਮੇਰੀ ਮਾਂ ਹੋ। ਉਹੀ ਪੀੜਾਂ-ਦਰਦਾਂ ਵਿੱਚੋਂ ਲੰਘ ਰਹੀਆਂ ਹੋ। ਮੇਰਾ ਘਰ ਤੁਹਾਡਾ ਘਰ ਹੈ। ਮੈਡੀ ਮੇਰੇ ਘਰ ਰਹਿ ਸਕਦੀ ਹੈ। ਮੇਰੇ ਘਰ ਜਾਂਣ ਦਾ ਸਮਾਂ ਹੋ ਗਿਆ ਸੀ। ਹੈਂਡ-ਬੈਗ ਮੈਂ ਘਰ ਲੈ ਜਾਂਦਾ ਹਾਂ। ਇਹ ਘਰ ਦੀ ਚਾਬੀ ਹੈ। ਜਦੋਂ ਚਾਹੋਂ ਘਰ ਆ ਜਾ ਸਕਦੀਆਂ ਹੋ। " ਔਰਤ ਨੂੰ ਮਰਦ ਬਰਬਾਦ ਕਰਦਾ ਹੈ ਜਾਂ ਆਪ ਬਰਬਾਦ ਹੁੰਦੀ ਹੈ। ਔਰਤ ਨੂੰ ਮਰਦ ਮਾਸ ਦੀ ਬੋਟੀ ਵਾਂਗ ਚੱਬ ਜਾਂਣਾਂ ਚਹੁੰਦੇ ਹਨ। ਘੁਸਨ ਵੱਟਾ ਹਨ, ਕਈ ਔਰਤ ਤੇ ਮਿੱਟੀ ਵਿੱਚ ਭੋਰਾ ਫ਼ਰਕ ਨਹੀਂ ਹੈ। ਔਰਤ ਤੇ ਮਿੱਟੀ ਨੂੰ ਜਿੰਨਾਂ ਮਰਜ਼ੀ ਕੁੱਟ ਲਵੋ। ਜੇ ਔਰਤਾਂ ਮਰਦ ਉਤੇ ਹੱਥ ਨਹੀਂ ਉਠਾਉਂਦੀਆਂ। ਤਾਂ ਹਿੰਦੂਆਂ ਦੀਆਂ ਹੱਥਾਂ ਵਿੱਚ ਹੱਥਿਹਾਰ ਫੜਨ ਵਾਲੀਆਂ ਮੂਰਤੀਆਂ, ਝਾਂਸੀਂ ਦੀ ਰਾਣੀ, ਮਾਈ ਭਾਗੋ ਕੌਣ ਸਨ? ਔਰਤ ਨੂੰ ਆਪਦੀ ਰਾਖੀ ਲਈ, ਮਾਰ ਕੁੱਟ ਤੋਂ ਬਚਣ ਲਈ ਪੈਰਾਂ ਉਤੇ ਆਪ ਖੜ੍ਹੀ ਹੋਣਾਂ ਪੈਣਾਂ ਹੈ।

ਕਿਮ ਦੇ ਨਾਲ ਪੰਜਾਬੀ ਕੁੜੀ ਨੀਲਮ ਪੜ੍ਹਦੀ ਸੀ। ਇਹ ਸਹੇਲੀਆਂ ਵੀ ਸਨ। ਇਕੋ ਬਸ ਵਿੱਚ ਸਕੂਲ ਜਾਂਦੀਆਂ ਸਨ। ਦੋਂਨੇ ਹਾਈ ਸਕੂਲ ਵਿੱਚ ਪੜ੍ਹਦੀਆਂ ਸਨ। ਕਿਮ ਸਕੂਲ ਤੋਂ ਘਰ ਆ ਜਾਂਦੀ ਸੀ। ਨੀਲਮ ਪੜ੍ਹਨ ਪਿਛੋਂ ਪਾਰਟ ਟਾਇਮ ਨੋਕਰੀ ਕਰਦੀ ਸੀ। ਜਦੋ ਘਰ ਵਾਪਸ ਆਉਂਦੀ ਸੀ। ਹਨੇਰਾ ਹੋ ਜਾਂਦਾ ਸੀ। ਉਹ ਫਰਾਈਡੇ ਨਾਈਟ ਬਸ ਵਿੱਚੋ ਉਤਰ ਕੇ, ਘਰ ਨੂੰ ਤੁਰੀ ਜਾ ਰਹੀ ਸੀ। ਬਰਫ਼ ਪਈ ਹੋਈ ਸੀ। ਠੰਡ ਕਰਕੇ ਰਸਤਾ ਸੂੰਨਾਂ ਸੀ। ਰਸਤੇ ਵਿੱਚ ਦੋ ਮਨ-ਚਲੇ ਮੁੰਡੇ ਖੜ੍ਹੇ ਸਨ। ਉਨਾਂ ਨੇ ਦੇਖ਼ਿਆਂ ਕੁੜੀ ਇਕੱਲੀ ਜਾ ਰਹੀ ਹੈ। ਉਨਾਂ ਨੇ ਆਪਦੀ ਗੱਡੀ ਨੀਲਮ ਮਗਰ ਲਾ ਲਈ। ਡਰਾਈਵਰ ਨੇ ਨੀਲਮ ਦੇ ਬਰਾਬਰ ਕਾਰ ਲਾ ਕੇ ਕਿਹਾ, " ਮੇਰੀ ਕਾਰ ਵਿੱਚ ਬੈਠ ਜਾ। ਕੀ ਠੰਡ ਲੱਗ ਰਹੀ ਹੈ? ਕਾਰ ਵਿੱਚ ਹੀਟ ਬਹੁਤ ਹੈ। " ਨੀਲਮ ਨੇ ਕਿਹਾ, " ਮੈਨੂੰ ਰਾਈਡ ਨਹੀਂ ਚਾਹੀਦੀ। ਮੇਰਾ ਘਰ ਨੇੜੇ ਹੀ ਹੈ। " " ਨੇੜੇ ਹੈ ਤਾਂ ਫਿਰ ਕੀ ਹੈ? ਤੈਨੂੰ ਲੌਗ ਡਰਾਈਵ ਤੇ ਲੈ ਚਲਦਾ ਹਾਂ। " " ਸ਼ੈਟ-ਅੱਪ " ਉਹ ਹੋਰ ਤੇਜ ਹੋ ਗਈ। ਡਰਾਈਵਰ ਦੇ ਨਾਲ ਇੱਕ ਹੋਰ ਮੁੰਡਾ ਬੈਠਾ ਸੀ। ਉਸ ਨੇ ਕਿਹਾ, " ਇਹ ਏਸ਼ੀਅਨ ਸੋਹਣੀਆਂ ਬੜੀਆਂ ਹਨ। ਨਖ਼ਰੇ ਬਹੁਤ ਕਰਦੀਆਂ ਹਨ। ਅੱਜ ਇਸੇ ਨੂੰ ਹੀ ਦੇਖ਼ਦੇ ਹਾਂ। ਕਿੰਨਾਂ ਕੁ ਤੜਫ਼ਦੀ ਹੈ? " " ਮੈਂ ਗੱਡੀ ਇਸ ਦੇ ਮੂਹਰੇ ਜਾ ਕੇ ਰੋਕਦਾਂ ਹਾਂ। ਤੂੰ ਸਲਾਈਡ ਵਾਲੀ ਪਿਛਲੀ ਡੋਰ ਖੋਲਦੇ। ਦੋਨਾਂ ਨੇ ਕੁੜੀ ਨੂੰ ਜੱਫ਼਼ਾ ਮਾਰਨਾਂ ਹੈ। ਦਬੋਚ ਕੇ ਵੈਨ ਵਿੱਚ ਵਾੜ ਲੈਣੀ ਹੈ। " " ਫਿਰ ਤੂੰ ਗੱਡੀ ਚਲਾਈ। ਮੈਂ ਆਪੇ ਉਸ ਨੂੰ ਸੰਭਾਂਲ ਲਵਾਂਗਾ। ਮੇਰੇ ਕੋਲੋ ਜ਼ਨਾਨੀ ਵੈਸੇ ਵੀ ਨਹੀ ਹਿਲਦੀ। " ਡਰਾਈਵਰ ਨੇ ਨੀਲਮ ਦੇ ਨੱਕ ਨੂੰ ਪੇਪਰ ਵਿੱਚੋਂ ਦੁਵਾਈ ਸੰਘਾ ਦਿੱਤੀ। ਉਸ ਨੂੰ ਬੇਹੋਸ ਕਰ ਲਿਆ। ਉਹ ਸੁਰਤ ਖੋ ਬੈਠੀ ਸੀ। ਦੋਂਨਾਂ ਨੇ ਨੀਲਮ ਨੂੰ ਖਿੱਚ ਕੇ, ਆਪਦੀ ਵੱਡੀ ਕਾਰ ਅੰਦਰ ਸਿੱਟ ਲਿਆ। ਕਾਰ ਸੂੰਨੀ ਥਾਂ ਉਤੇ ਪਾਰਕ ਕਰ ਲਈ। ਆਪ ਦੋਂਨਾਂ ਨੇ, ਪੂਰੀ ਰਾਤ ਰੱਜ ਕੇ ਸ਼ਰਾਬ ਪੀਤੀ। ਨੀਲਮ ਨੂੰ ਜਲੀਲ ਕੀਤਾ ਗਿਆ ਸੀ। ਉਨਾਂ ਨੇ ਨੀਲਮ ਦੇ ਕੱਪੜੇ ਪਾੜ ਦਿੱਤੇ ਸਨ। ਉਸ ਨਾਲ ਦੋਂਨਾਂ ਨੇ ਸਰੀਰ ਸਬੰਧ ਕੀਤਾ ਸੀ।

ਨੀਲਮ ਘਰ ਨਹੀਂ ਪਹੁੰਚੀ ਸੀ। ਉਸ ਦੀ ਮੰਮੀ ਨੇ ਕਿਮ ਨੂੰ ਫੋਨ ਕੀਤਾ। ਉਸ ਨੇ ਪੁੱਛਿਆ, " ਕਿਮ ਕੀ ਨੀਲਮ ਤੇਰੇ ਕੋਲ ਆਈ ਹੋਈ ਹੈ? " " ਉਹ ਕੰਮ ਤੇ ਚਲੀ ਗਈ ਸੀ। ਨੀਲਮ ਮੇਰੇ ਕੋਲ ਨਹੀਂ ਹੈ। " " ਕੀ ਤੈਨੂੰ ਪਤਾ ਹੈ? ਨੀਲਮ ਹੋਰ ਕਿਥੇ ਜਾ ਸਕਦੀ ਹੈ? " " ਉਸ ਦੀ ਹੋਰ ਕੋਈ ਖ਼ਾਸ ਦੋਸਤ ਨਹੀਂ ਹੈ। ਹੁਣ ਤਾਂ ਦਿਨ ਚੜ੍ਹਨ ਵਾਲਾ ਹੈ। ਤੁਸੀ ਪੁਲੀਸ ਨੂੰ ਰਿਪੋਰਟ ਕਰ ਦਿਉ। " ਨੀਲਮ ਦੇ ਡੈਡੀ ਨੇ ਕਿਹਾ, " ਇਸ ਤਰਾਂ ਬਦਨਾਂਮੀ ਬਹੁਤ ਹੋ ਜਾਵੇਗੀ। ਅਜੇ ਹੋਰ ਉਡੀਕ ਲੈਂਦੇ ਹਾਂ। " " ਜੇ ਤੁਸੀਂ ਮੈਨੂੰ ਪੁਲੀਸ ਕੋਲ ਰਿਪੋਰਟ ਲਿਖਣ ਨੂੰ ਲੈ ਕੇ ਜਾਂਣਾਂ ਹੈ। ਮੇਰੀ ਸਟਿਪ ਮਦਰ ਹਿਲਪ ਕਰ ਦੇਵੇਗੀ। ਉਹ ਮੈਨੂੰ ਡਰਾਈਵ ਕਰਕੇ, ਤੁਹਾਡੇ ਕੋਲ ਲੈ ਆਵੇਗੀ। ਪੁਲੀਸ ਨੂੰ ਘਰ ਵੀ ਫੋਨ ਕਰਕੇ ਸੱਦ ਸਕਦੇ ਹਾਂ। ਨੀਲਮ ਬਾਰੇ ਘਰੋਂ ਹੀ ਰਿਪੋਰਟ ਕਰ ਸਕਦੇ ਹਾਂ। ਹੋਰ ਉਡੀਕਣ ਦੀ ਜਰੂਰਤ ਨਹੀਂ ਲੱਗਦੀ। ਹੁਣ ਬਹੁਤ ਦੇਰ ਹੋ ਗਈ ਹੈ। "

ਮੁੰਡੇ ਦਿਨ ਚੜੇ ਨਸ਼ੇ ਦੀ ਬੇਹੋਸ਼ੀ ਕਰਕੇ, ਕਾਰ ਵਿੱਚ ਸੌ ਗਏ। ਨੀਲਮ ਨੂੰ ਠੰਡ ਲੱਗੀ। ਉਸ ਨੂੰ ਹੋਸ਼ ਆ ਗਈ। ਅਜੇ ਉਸ ਦੇ ਮੰਮੀ ਡੈਡੀ ਕਿਮ ਨਾਲ ਗੱਲਾਂ ਕਰਦੇ ਹੀ ਸੀ। ਨੀਲਮ ਆ ਗਈ। ਉਸ ਦੇ ਵਾਲ ਖਿੰਡੇ ਹੋਏ ਸਨ। ਕੱਪੜੇ ਪਾਟੇ ਹੋਏ ਸਨ। ਕਮਲਿਆਂ ਵਾਂਗ ਇਧਰ ਉਧਰ ਝਾਕ ਰਹੀ ਸੀ। ਕਿਮ ਤੇ ਸੁੱਖੀ ਵੀ ਉਥੇ ਪਹੁੰਚ ਗਈਆਂ ਸਨ। ਕਿਮ ਨੇ ਪੁਲੀਸ ਤੇ ਐਂਬੂਲੈਂਸ ਨੂੰ ਫੋਨ ਕੀਤਾ। 10 ਮਿੰਟ ਵਿੱਚ ਪੁਲੀਸ ਤੇ ਐਂਬੂਲੈਂਸ ਵਾਲੇ ਪਹੁੰਚ ਗਏ ਸਨ। ਨੀਲਮ ਬੜ-ਵੜਾ ਰਹੀ ਸੀ। ਵੈਨ ਦਾ ਰੰਗ ਦੱਸ ਰਹੀ ਸੀ। ਉਹ ਬੋਲ ਰਹੀ ਸੀ, " ਬੈਕ-ਐਲੀ ਵਿੱਚ , ਘਰਾਂ ਦੇ ਪਿੱਛੇ ਕੱਚੀ ਸ਼ੜਕ ਕੋਲ ਨੀਲੀ ਕਾਰ ਪਾਰਕ ਕੀਤੀ ਖੜ੍ਹੀ ਹੈ। ਉਹ ਮੁੰਡੇ ਰਾਤ ਦੇ ਮੇਰੇ ਮਗਰ ਲੱਗੇ ਹੋਏ ਸਨ। ਮੇਰਾ ਪਿਛਾ ਕਰ ਰਹੇ ਸਨ। ਪਤਾ ਨਹੀਂ, ਮੈਂ ਨੀਲੀ ਵੈਨ ਵਿੱਚ ਕਿਵੇਂ ਚੱਲੀ ਗਈ? ਹੁਣ ਮਸਾ ਭੱਜ ਕੇ ਆਂਈ ਹਾਂ। ਮੇਰੇ ਸਾਰੇ ਸਰੀਰ ਵਿੱਚ ਪੀੜ ਹੋ ਰਹੀ ਹੈ। ਮੈਂ ਪਾਣੀ ਪੀਣਾਂ ਹੈ। " ਉਹ ਫਿਰ ਬੇਹੋਸ਼ ਹੋ ਗਈ ਸੀ। ਐਂਬੂਲੈਂਸ ਵਾਲੇ ਉਸ ਦੇ ਦੁਆਲੇ ਹੋ ਗਏ। ਨੀਲਮ ਦੀਆਂ ਲੱਤਾਂ ਉਤੇ ਖੂਨ ਦੀਆਂ ਧਰਾਲਾ ਪਈਆਂ ਹੋਈਆਂ ਸਨ। ਕਿਸੇ ਦੇ ਸਮਝਣ ਵਿੱਚ ਦੇਰ ਨਹੀਂ ਲੱਗੀ। ਉਸ ਦਾ ਬਲਾਤਕਾਰ ਹੋਇਆ ਸੀ। ਨੀਲਮ ਨੂੰ ਹੋਸਪੀਟਲ ਲੈ ਗਏ ਸਨ। ਪੁਲੀਸ ਔਫ਼ੀਸਰ ਹੋਰ ਆ ਗਏ ਸਨ। ਸਾਰੇ ਨੀਲੀ ਵੈਨ ਲੱਭ ਰਹੇ ਸਨ। ਇਹ ਗੱਡੀ ਅਜੇ ਵੀ ਬੈਕ-ਐਲੀ ਵਿੱਚ ਖੜ੍ਹੀ ਸੀ। ਪੁਲੀਸ ਔਫ਼ੀਸਰਾਂ ਨੇ ਮੁੰਡਿਆਂ ਨੂੰ ਉਦੋਂ ਹੀ ਗਿਰਫ਼ਤਾਰ ਕਰ ਲਿਆ ਸੀ। ਦੋਂਨਾਂ ਨੂੰ ਜੇਲ ਅੰਦਰ ਕਰ ਦਿੱਤਾ ਸੀ। ਨੀਲਮ ਨੂੰ ਦੋ ਹਫ਼ਤੇ ਹੋਸਪੀਟਲ ਵਿੱਚ ਰੱਖਣਾਂ ਪਿਆ। ਸਰੀਰ ਅੰਦਰ ਜਖ਼ਮ ਬਹੁਤ ਸਨ। ਨੀਲਮ ਅਜੇ ਨਾਂ-ਬਾਲਗ ਸੀ। ਬਲਾਤਕਾਰੀ ਆਦਮ-ਖੋਰ ਦਰਿੰਦੇ, ਨਾਂ-ਬਾਲਗ ਬੱਚੀਆ ਦੀ ਵੀ ਲਿਹਾਜ਼ ਨਹੀਂ ਕਰਦੇ। ਐਸੇ ਮਰਦਾਂ ਨੂੰ ਕਿਸੇ ਵੀ ਉਮਰ ਦੀ ਮਿਲ ਜਾਵੇ। ਛੱਡਦੇ ਨਹੀਂ ਹਨ। ਆਪਦੀ ਮਾਂ ਦਾ ਵੀ ਲਿਹਾਜ਼ ਨਹੀਂ ਕਰਦੇ ਹੋਣੇ। ਇਹ ਜੋ ਦੋਂਨੇ ਮੁੰਡੇ ਸਨ। ਉਸ ਨਸਲ ਵਿਚੋਂ ਹਨ। ਜੋ ਗੌਰਮਿੰਟ ਤੋਂ ਨਹੀਂ ਡਰਦੇ। ਕਨੂੰਨ ਨੂੰ ਨਹੀਂ ਮੰਨਦੇ। ਪੁਲੀਸ ਵੀ ਇੰਨਾਂ ਨੂੰ ਕੁੱਝ ਨਹੀਂ ਕਰ ਸਕਦੀ। ਸਗੋਂ ਗੌਰਮਿੰਟ ਵਿਹਲਿਆਂ ਨੂੰ ਖਾਂਣ, ਰਹਿੱਣ ਤੇ ਨਸ਼ੇ ਖਾਂਣ-ਪੀਣ ਨੂੰ ਸ਼ਰਬ ਲਈ ਡਾਲਰ ਦਿੰਦੀ ਹੈ।

ਅਖ਼ਬਾਰ ਵਿੱਚ ਨੀਲਮ ਦੀ ਖ਼ਬਰ ਲੱਗੀ ਸੀ। ਅਖ਼ਬਾਰ ਵਿੱਚ ਭਾਵੇਂ ਨੀਲਮ ਦਾ ਨਾਂਮ ਨਹੀਂ ਲਿਖਿਆ ਗਿਆ ਸੀ। ਸਕੂਲ ਦਾ ਨਾਂਮ ਜਰੂਰ ਛੱਪਿਆ ਹੋਇਆ ਸੀ। ਸਕੂਲ ਦਾ ਨਾਂਮ ਖ਼ਬਰਾਂ ਵਿੱਚ ਆਉਣ ਨਾਲ ਸਕੂਲ ਦੀ ਬਦਨਾਂਮੀ ਹੋ ਰਹੀ ਸੀ। ਖ਼ਬਰ ਸਕੂਲ ਦੇ ਨਾਂਮ ਤੋਂ ਬਗੈਰ ਵੀ ਛਾਪੀ ਜਾ ਸਕਦੀ ਸੀ। ਨੀਲਮ ਦਾ ਕੋਈ ਕਸੂਰ ਨਹੀਂ ਸੀ। ਕਸੂਰ ਕਿਸੇ ਦਾ ਵੀ ਹੋਵੇ। ਲੋਕ ਦੋਂਨੇਂ ਪਾਸੇ ਗੱਲਾਂ ਲਗਾਉਂਦੇ ਹਨ। ਦੋਂਨੇਂ ਧਿਰਾਂ ਦੀ ਬਦਨਾਂਮੀ ਹੁੰਦੀ ਹੈ। ਐਸੇ ਸਮੇਂ ਕੋਲ ਖੜ੍ਹਨ ਵਾਲਾ ਵੀ ਬਦਨਾਂਮ ਹੁੰਦਾ ਹੈ।

ਗੈਰੀ ਨੇ ਅਖਬਾਰ ਵਿੱਚ ਖ਼ਬਰ ਲੱਗੀ ਪੜ੍ਹੀ ਸੀ। ਉਸ ਨੇ ਕਿਮ ਨੂੰ ਪੁੱਛਿਆਂ, " ਮੈਂ ਅਖਬਾਰ ਵਿੱਚ ਤੇਰੇ ਸਕੂਲ ਦੀ ਖ਼ਬਰ ਦੇਖ਼ੀ ਹੈ। ਉਹ ਕੁੜੀ ਕੌਣ ਹੈ? " " ਡੈਡੀ ਤੁਸੀ ਕਿਸੇ ਦੇ ਪਰਸਨਲ ਮਾਮਲੇ ਤੋਂ ਕੀ ਲੈਣਾ ਹੈ? ਜੇ ਤੁਹਾਨੂੰ ਕੁੜੀ ਦਾ ਨਾਂਮ ਪਤਾ ਵੀ ਲੱਗ ਗਿਆ। ਤੁਸੀਂ ਕੀ ਕਰ ਸਕਦੇ ਹੋ? " ਸੁੱਖੀ ਰਸੋਈ ਵਿਚੋਂ ਫੈਮਲੀ ਰੂਮ ਵਿੱਚ ਆ ਕੇ, ਸੋਫ਼ੇ ਉਤੇ ਬੈਠ ਗਈ ਸੀ। ਉਸ ਨੇ ਕਿਹਾ, " ਮੈਂ ਦੱਸਦੀ ਹਾਂ। ਕਿਮ ਤੇਰੇ ਡੇਡੀ ਨੇ ਕੀ ਲੈਣਾ ਹੈ? ਇਹ ਵੀ ਉਸ ਕੁੜੀ ਨੂੰ ਲੱਭਣਾਂ ਚਹੁੰਦਾ ਹੈ। ਜਿਵੇਂ ਕਿਤੇ ਸੇਲ ਲੱਗੀ ਹੁੰਦੀ ਹੈ। ਲੋਕ ਉਧਰ ਨੂੰ ਤੁਰ ਪੈਂਦੇ ਹਨ। ਇਹੋ ਜਿਹੇ ਚੌਰੇ, ਲਾਲਚਾਰ ਕੁੜੀਆਂ ਦਾ ਫੈਇਦਾ ਉਠਾਉਂਦੇ ਹਨ। " " ਜੁਬਾਨ ਨੂੰ ਸੰਭਾਂਲ ਕੇ ਗੱਲ ਕਰ। ਕੀ ਮੈਂ ਇੰਨਾਂ ਗਿਰ ਗਿਆ ਹਾਂ? ਐਸੀ ਹਾਲਤ ਵਾਲੀ ਕੁੜੀ ਵੱਲ ਗੰਦੀ ਨਜ਼ਰ ਪਾਂਵਾਂਗਾ? " " ਡੈਡੀ ਸਟਿਪ ਮਦਰ ਦੀ ਲੋੜ ਕੀ ਸੀ? ਜੇ ਤੁਸੀਂ ਐਸੀਆਂ ਹਰਕੱਤਾਂ ਕਰਨੀਆਂ ਸੀ। ਕੁੱਝ ਦਿਨ ਪਹਿਲਾਂ ਇਹ ਤੁਹਾਡੇ ਨਾਲ ਮੋਟਲ ਵਾਲੀ ਕੁੜੀ ਪਿਛੇ ਲੜਦੀ ਸੀ। ਵੱਟਸ ਅੱਪ? " " ਤੈਨੂੰ ਨਹੀਂ ਪਤਾ, ਇਹ ਔਰਤ ਐਸੀਆਂ ਗੱਲਾਂ ਬੱਣਾਂ ਕੇ ਲੜਦੀ ਹੈ। ਮੇਰੀ ਭਲ-ਮਾਣਸੀ ਦਾ ਫੈਇਦਾ ਉਠਾਉਂਦੀ ਹੈ। ਇਸ ਨੂੰ ਘਰ ਲਿਆ ਕੇ, ਮੈਂ ਤਾਂ ਖੁਦ ਪੱਛਤਾ ਰਿਹਾਂ ਹਾਂ। ਜੀਅ ਕਰਦਾ ਹੈ, ਤਲਾਕ ਦੇ ਦਿਆਂ। " " ਮੈਨੂੰ ਤਲਾਕ ਦੇ ਕੇ, ਹੋਰ ਲਿਉਣੀ ਹੋਣੀ ਹੈ। ਇਸ ਉਤੇ ਜੁਵਾਨੀ ਆਉਂਦੀ ਹੈ। ਹੁਣ ਸਕੂਲ ਦੀਆਂ ਕੁੜੀਆਂ ਦੇ ਨਾਂਮ ਪਤੇ ਪੁੱਛਦਾ ਹੈਂ। ਜਾ ਕੇ ਸਕੂਲ ਮੂਹਰੇ ਖੜ੍ਹ ਜਾਇਆ ਕਰ। ਹੁਣ ਸਕੂਲ ਦੀਆਂ ਕੁੜੀਆਂ ਨੂੰ ਰਾਈਡ ਦੇਣ ਲੱਗ ਜਾ। ਵਧੀਆਂ ਬਿਜ਼ਨਸ ਚੱਲੇਗਾ। ਕਿਰਾਇਆ ਨਾਂ ਵੀ ਮਿਲਿਆ, ਚਿੱਤ ਤਾਂ ਖੁਸ਼ ਹੋ ਜਾਵੇਗਾ। " " ਕੀ ਤੈਨੂੰ ਮੈਂ ਇਹੋਂ ਜਿਹਾਂ ਲੱਗਦਾਂ ਹਾਂ? " " ਤੂੰ ਇਦੂ ਵੀ ਗਿਰ ਗਿਆਂ ਹੈ। ਤੈਨੂੰ ਦੇਖ਼ਣ ਨੂੰ ਜੀ ਨਹੀਂ ਕਰਦਾ। ਮੈਨੂੰ ਤੇਰੇ ਕੋਲ ਮੁਸ਼ਕ ਆਉਦਾ ਹੈ। "

ਗੈਰੀ ਨੇ ਸੁੱਖੀ ਦੇ ਪੂਠੇ ਹੱਥ ਦੀ ਚਪੇੜ ਮਾਰੀ। ਉਹ ਲਿੰਪ ਉਤੇ ਜਾ ਡਿੱਗੀ। ਸਣੇ ਲਿੰਪ ਕੱਚ ਦਾ ਟੇਬਲ ਟੁੱਟ ਗਿਆ। ਸੁੱਖੀ ਦੇ ਮੱਥੇ ਉਤੇ ਸੱਟ ਵੱਜੀ। ਗੈਰੀ ਨੇ ਕਿਹਾ, " ਜੋ ਮੂੰਹ ਆਉਂਦਾ ਹੈ। ਬੋਲੀ ਹੀ ਜਾਂਦੀ ਹੈਂ। ਹੁਣ ਟਿੱਕ ਕੇ ਬੈਠ ਜਾਵੇਂਗੀ। ਜੇ ਹੁਣ ਬੋਲੀ ਬੱਤੀ ਦੰਦ ਬਾਹਰ ਕਰ ਦੇਵਾਂਗਾ। ਜੁਬਾਨ ਕੱਢ ਕੇ, ਹੱਥ ਉਤੇ ਧਰ ਦੇਵਾਂਗਾ। ਕੁੜੀ ਮੂਹਰੇ ਬਕਵਾਸ ਕਰਨੋਂ ਨਹੀਂ ਹੱਟਦੀ। " " ਉਹ ਤਾਂ ਕਿਸੇ ਦੀਆਂ ਕੁੜੀਆਂ ਨਹੀਂ ਹਨ। ਜਿੰਨਾਂ ਮਗਰ ਤੂੰ ਇਸ ਉਮਰ ਵਿੱਚ ਤੁਰਿਆਂ ਫਿਰਦਾਂ ਹੈ। ਮੇਰਾ ਇਹੀ ਜੀਅ ਕਰਦਾ ਹੈ। ਤੈਨੂੰ ਛੱਡ ਦੇਵਾਂ। ਪਤਾ ਨਹੀਂ ਰੱਬ ਕਦੋਂ ਮੇਰੇ ਹੱਡ ਛੁੱਡਾ ਆਵੇਗਾ। " " ਡੈਡੀ ਬੱਸ ਵੀ ਕਰੋ। ਕੀ ਹੁਣ ਤੁਸੀਂ ਇੱਕ ਦੂਜੇ ਦਾ ਖੂਨ ਕੱਢਣਾਂ ਹੈ? ਬਿਗ ਡਰਾਮਾਂ ਹੋ ਰਿਹਾ ਹੈ। " ਸੁੱਖੀ ਨੇ ਮੱਥੇ ਨੂੰ ਹੱਥ ਲਾ ਕੇ ਦੇਖਿਆਂ। ਖੂਨ ਨਹੀਂ ਨਿੱਕਲਿਆ ਸੀ। ਸੁੱਖੀ ਦਾ ਮੱਥਾ ਦੁੱਖਣ ਲੱਗ ਗਿਆ ਸੀ। ਉਸ ਨੇ ਚੂੰਨੀ ਨਾਲ ਮੱਥਾ ਬੰਨ ਲਿਆ ਸੀ। ਅਲੱਗ ਕੰਮਰੇ ਵਿੱਚ ਲੌਕ ਲਾ ਕੇ ਪੈ ਗਈ ਸੀ। ਗੈਰੀ ਨੇ ਰੋਟੀ ਵਾਲੇ ਭਾਂਡੇ ਸਿੱਟ ਕੇ ਭੰਨ ਦਿੱਤੇ ਸੀ। ਕੱਚ ਦੇ ਹੋਣ ਕਰਕੇ ਟੁੱਕੜੇ-ਟੁੱਕੜੇ ਹੋ ਗਏ ਸਨ। ਕੰਮ ਹਿਸਾਬ ਵਿੱਚ ਨਹੀਂ ਆ ਰਿਹਾ ਸੀ। ਜੇ ਉਸ ਦਾ ਬਾਹ ਚੱਲਦਾ, ਸੁੱਖੀ ਦੇ ਵੀ ਟੁੱਕੜੇ-ਟੁੱਕੜੇ ਕਰ ਦਿੰਦਾ।



 

Comments

Popular Posts