ਭਾਗ 45 ਆਸ਼ਰਮ ਵਿੱਚ ਬੁੱਢੇ ਅਨਾਥ ਮੈਂ ਸ਼ਹਿਨਸ਼ੀਲ ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਆਸ਼ਰਮ ਵਿੱਚ ਬੁੱਢੇ ਅਨਾਥ ਬੱਚੇ ਪਾਲਣ, ਬੱਚੇ ਬੁੱਢਿਆਂ ਦਾ ਆਸਰਾ ਬੱਣਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਅਸੀ ਪਤੀ-ਪਤਨੀ, ਮਾਂ-ਬਾਪ, ਭੈਣ-ਭਰਾ, ਸੱਸ-ਸੌਹੁਰੇ, ਬੱਚਿਆਂ ਤੇ ਦੂਜੇ ਬਾਰੇ ਸੋਚਦੇ ਹਾਂ। ਆਪਦੇ ਬਾਰੇ ਕਦੇ ਸੋਚਿਆ ਨਹੀਂ ਹੈ। ਕਈ ਬਾਰ ਤਾਂ ਆਪਦਾ ਰੋਟੀ ਖਾਂਣ ਦਾ ਸਮਾਂ ਨਹੀਂ ਲੱਗਦਾ। ਤੁਰੇ ਫਿਰਦੇ ਬਚਦੀ ਰੋਟੀ ਰੁੱਖੀ-ਮਿਸੀ ਖਾਂਦੇ ਹਾਂ। ਬੱਚਿਆਂ, ਭੈਣ-ਭਰਾ ਨੂੰ ਸੁੱਖ ਦਿੰਦੇ ਹਾਂ। ਘਰ ਬਣਾਂ ਕੇ, ਸਾਰੇ ਪੈਸੇ ਵੀ ਉਨਾਂ ਦੇ ਨਾਂਮ ਕਰਦੇ ਹਾਂ। ਆਪਦੇ ਲਈ ਕੁੱਝ ਨਹੀਂ ਰੱਖਦੇ। ਐਸੇ ਆਪਣੇ ਪਿਆਰੇ ਹੀ ਇੱਕ ਦਿਨ ਸ਼ੜਕ ਤੇ ਬੈਠਾ ਦਿੰਦੇ ਹਨ। ਗੁਰਦੁਆਰੇ ਛੱਡ ਆਉਂਦੇ ਹਨ। ਗੁਰਦੁਆਰੇ ਵਾਲੇ ਵੀ ਰਾਤ ਨੂੰ ਕੱਢ ਦਿੰਦੇ ਹਨ। ਉਨਾਂ ਨੇ ਵੀ ਆਪਦੀ ਪ੍ਰਾਪਟੀ ਨੂੰ ਜਿੰਦੇ ਲਗਾਉਣੇ ਹੁੰਦੇ ਹਨ। ਐਸੇ ਮੋਕੇ ਲਈ ਆਪਦੇ ਦੁਆਲੇ ਆਸ਼ਰਮ ਤਿਆਰ ਕਰੋ। ਆਸ਼ਰਮ ਵਿੱਚ ਬਿਡ, ਬਿਸਤਰਾ, ਭੋਜਨ, ਕੱਪੜੇ, ਦਵਾਈ ਸਬ ਕਾਸੇ ਦਾ ਪ੍ਰਬੰਧ ਹੋਵੇ। ਆਸ਼ਰਮ ਵਿੱਚ ਬੁੱਢੇ ਅਨਾਥ ਬੱਚੇ ਪਾਲਣ, ਬੱਚੇ ਬੁੱਢਿਆਂ ਦਾ ਆਸਰਾ ਬੱਣਨ। ਹਰ ਉਮਰ ਵਿੱਚ ਬੰਦਾ ਚਮਤਕਾਰ ਕਰ ਸਕਦਾ ਹੈ। ਮਨ ਅੰਦਰ ਬਹੁਤ ਸ਼ਕਤੀਆਂ ਦਬੀਆਂ ਹੋਈਆਂ ਹਨ। ਮਨ ਕਦੇ ਬੁੱਢਾ ਨਹੀਂ ਹੁੰਦਾ। ਮਨ ਹਰ ਸਮੇਂ ਜੁਵਾਨ, ਚੰਚਲ, ਹੁਸ਼ਿਆਰ, ਉਤਸ਼ਾਹਤ ਰਹਿੰਦਾ ਹੈ। ਹਰ ਆਸ਼ਰਮ ਬਣਾਂਉਣ ਦੀ ਜੁੰਮੇਬਾਰੀ, ਜੁੰਮੇਬਾਰ ਬੰਦੇ ਕਮੇਟੀਆਂ ਬੱਣਾਂ ਕੇ ਲੈਣ। ਜਿਥੇ-ਜਿਥੇ ਨਸ਼ੇ ਦੇ ਠੈਕੇ ਖੁੱਲੇ ਹੋਏ ਹਨ। ਉਥੇ ਬੁੱਢਾਪਾ ਕੱਟਣ ਦੇ ਆਸ਼ਰਮ ਬਣਾਂਏ ਜਾਂਣ। ਲੋਕ ਨਸ਼ਿਆਂ ਵਿੱਚ ਪੈਸਾ ਖ਼ਰਾਬ ਕਰਦੇ ਹਨ। ਜੁਵਾਨੀਆਂ ਗਾ਼ਲ ਰਹੇ ਹਨ। ਆਪਦੇ ਮਾਂਪਿਆਂ ਦਾ ਬੁੱਢਾਪਾ ਰੋਲ ਰਹੇ ਹਨ। ਇੰਨਾਂ ਨਸ਼ੇ ਖਾਂਣ ਵਾਲਿਆਂ ਦਾ ਬੁੱਢਾਪਾ ਕੈਸਾ ਹੋਵੇਗਾ? ਆਸ਼ਰਮ ਬਣਾਂਉਣ ਲਈ ਸਾਰਿਆਂ ਨੂੰ ਦਾਨ ਕਰਨ ਦੀ ਲੋੜ ਹੈ। ਹਰ ਪਿੰਡ, ਸ਼ਹਿਰ ਦੇ ਕੋਨੇ ਤੇ ਆਸ਼ਰਮ ਬਣਾਂਏ ਜਾਂਣ। ਇਹ ਸਾਡਾ ਭਵਿੱਖ ਹੈ। ਸਾਡੀ ਲੋੜ ਹੈ। ਅਸੀਂ ਹਰ ਸਮੇਂ ਉਤਲੀ ਹਵਾ ਵਿੱਚ ਉਡਾਰੀਆਂ ਮਾਰਦੇ ਰਹਿੰਦੇ ਹਾਂ। ਪੈਰ ਜ਼ਮੀਨ ਤੇ ਹੀ ਰਹਿੱਣੇ ਚਾਹੀਦੇ ਹਨ। ਬੁਰੇ ਸਮੇਂ ਲਈ ਤਿਆਰ ਰਹਿੱਣਾਂ ਚਾਹੀਦਾ ਹੈ। ਕਿਸੇ ਵੀ ਬੰਦੇ ਦਾ, ਕਿਸੇ ਵੀ ਉਮਰ ਵਿੱਚ ਘਰ ਛੁੱਟ ਸਕਦਾ ਹੈ। ਖਾਂਣਾਂ, ਪਹਿੱਨਣਾਂ ਮੁੱਕ ਸਕਦਾ ਹੈ। ਸਬ ਕੁੱਝ ਤਬਾਅ ਹੋ ਸਕਦਾ ਹੈ। ਪਤੀ-ਪਤਨੀ, ਨੌਜੁਵਾਨ ਬੱਚੇ, ਬਾਪ, ਭਰਾ ਕੋਈ ਵੀ ਘਰੋਂ ਧੱਕੇ ਮਾਰ ਕੇ ਕੱਢ ਸਕਦਾ ਹੈ। ਦੂਜੇ ਨੂੰ ਭਿਖਾਰੀ ਬੱਣਾਂ ਸਕਦਾ ਹੈ। ਕੀ ਐਸੇ ਸਮੇਂ ਲਈ ਕੋਈ ਪ੍ਰਬੰਧ ਕੀਤਾ ਹੈ? ਕੀ ਕੋਈ ਪੈਸਾ ਹੱਥ ਥੱਲੇ ਰੱਖਿਆ ਹੋਇਆ ਹੈ? ਕੀ ਆਪ ਕੋਈ ਕਮਾਂਈ ਕੀਤੀ ਹੀ ਨਹੀਂ ਹੈ? ਕਿਤੇ ਐਸਾ ਤਾਂ ਨਹੀਂ ਹੈ। ਤੁਹਾਡੇ ਖ਼ਜ਼ਾਨੇ ਦੀ ਚਾਬੀ ਪਤੀ-ਪਤਨੀ, ਬੱਚਿਆਂ ਦੇ ਹੱਥ ਵਿੱਚ ਹੈ। ਕਿਸੇ ਦੇ ਆਸਰੇ ਦਿਨ ਕਟੀ ਹੋ ਰਹੀ ਹੈ। ਰੱਬ ਦੀਆਂ ਦਿੱਤੀਆਂ ਖਾਂਣ ਵਾਲੇ ਹੋ। ਆਪਦੇ ਹੱਥ ਵਿੱਚ ਕੁੱਝ ਨਹੀਂ ਹੈ। ਆਪ ਬਹੁਤ ਵੱਡੇ ਦਾਨੀ ਬੱਣ ਕੇ ਬੈਠ ਗਏ। ਸਬ ਕੁੱਝ ਲੋਕਾਂ ਨੂੰ ਲੁੱਟਾ ਦਿੱਤਾ। ਸੁੱਖਨੈਬ ਸਿੱਧੂ ਨੇ ਇੱਕ ਬੁੱਢੀ ਔਰਤ ਦੀ ਇੰਟਰਵਿਊ ਲਈ ਸੀ। ਜੋ ਫੇਸਬੁੱਕ ਤੇ ਲੱਗੀ ਹੋਈ ਸੀ। ਉਸ ਦਾ ਇੱਕ ਪੁੱਤ ਪੈਸਾ ਨਾਂ ਹੋਣ ਕਾਰਨ, ਜ਼ਹਿਰ ਖਾ ਕੇ ਮਰ ਗਿਆ ਸੀ। ਦੂਜਾ ਨਲਾਇਕ ਮੁੰਡਾ, ਬਚਦੀ ਸਾਰੀ ਜ਼ਮੀਨ ਵੇਚ ਕੇ, ਸ਼ਹਿਰ ਚਲਾ ਗਿਆ ਸੀ। ਉਸ ਨੂੰ ਆਪਦੀ ਮਾਂ ਦੀ ਕੋਈ ਪ੍ਰਵਾਹ ਨਹੀਂ ਰਹੀ। ਮਾਂ ਲੋਕਾਂ ਦੇ ਘਰਾਂ ਵਿਚੋਂ ਕੰਮ ਕਰਕੇ ਰੋਟੀ ਖਾਂਦੀ ਹੈ। ਸੌਣ ਨੂੰ ਛੱਤ, ਖਾਂਣ ਨੂੰ ਭੋਜਨ ਨਹੀਂ ਹੈ। ਸਿਰਫ਼ ਕਿਸੇ ਨੂੰ ਆਪਦੀ ਕਮਾਂਈ ਦੇਣ ਦਾ ਨਤੀਜਾ ਹੈ। ਉਸ ਨੂੰ ਸੁੱਖਨੈਬ ਸਿੱਧੂ ਨੇ ਪੁੱਛਿਆ, " ਜੇ ਸਰਕਾਰ ਤੈਨੂੰ ਦੋ ਲੱਖ ਦੇਵੇਗੀ। ਤੂੰ ਉਸ ਪੈਸੇ ਦਾ ਕੀ ਕਰੇਂਗੀ?" " ਮੈਂ ਲੋਕਾਂ ਦੇ ਪੈਸੇ ਦੇਣੇ ਹਨ। ਕੁੱਝ ਪੈਸੇ ਗੁਰਦੁਆਰੇ ਨੂੰ ਦਾਨ ਦੇਵਾਗੀ। ਐਸੇ ਬੁੱਢਿਆਂ ਨੇ, ਪੈਸੇ ਤਾਂ ਫਿਰ ਬੱਚਿਆਂ, ਗੁਰਦੁਆਰਿਆਂ ਨੂੰ ਹੀ ਦੇਣੇ ਹਨ।" ਅਜੇ ਵੀ ਉਸ ਨੇ ਇਹ ਨਹੀਂ ਸੋਚਿਆ। ਮੈਂ ਆਪਦੇ ਲਈ ਸਿਰ ਲੁੱਕਾਂਉਣ ਨੂੰ ਛੱਤ ਬੱਣਾਂਵਾਂਗੀ। ਕੁੱਝ ਤਾਂ ਚੱਜਦਾ ਖੱਟ ਲਵੋ। ਆਪਦੇ ਬੁੱਢਾਪੇ ਲਈ ਆਸ਼ਰਮ ਤਿਆਰ ਕਰੋ। ਇਹ ਹਰ ਬੰਦੇ ਦਾ ਸ਼ੌਕ ਹੋਣਾਂ ਚਾਹੀਦਾ ਹੈ।

ਆਪਦੀ ਜਾਇਦਾਦ ਬੱਚਿਆਂ ਨੂੰ ਜਰੂਰ ਵੰਡੋ। ਇੰਨਾਂ ਵੀ ਕਿਸੇ ਤੇ ਦਿਆਲ ਨਾਂ ਹੋਵੋ। ਆਪ ਭਿਖਾਰੀ ਬੱਣ ਜਾਵੋ। ਕਨੇਡਾ ਵਰਗੇ ਦੇਸ਼ ਵਿੱਚ ਲੋਕ ਟੈਕਸ ਦਿੰਦੇ ਹਨ। ਉਸ ਟੈਕਸ ਤੇ ਦਾਨੀ ਸੱਜਣਾਂ ਦੀ ਮਦੱਦ ਨਾਲ ਆਸ਼ਰਮ-ਸੈਲਟਰ ਬੱਣਾਏ ਜਾਂਦੇ ਹਨ। ਮਸੀਬਤ ਵਿੱਚ ਹਰ ਉਮਰ ਦੇ ਲੋਕਾਂ ਨੂੰ ਆਸ਼ਰਮ-ਸੈਲਟਰ ਵਿੱਚ ਰਹਿੱਣ ਲਈ ਥਾਂ, ਬਿਡ, ਭੋਜਨ, ਕੱਪੜੇ ਦਿੱਤੇ ਜਾਂਦੇ ਹਨ। ਭਾਰਤ ਦੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਥਾਂ-ਥਾਂ ਹਰ ਪਿੰਡ ਵਿੱਚ ਕਾਲਜ਼ਾਂ ਦੀ ਤਰਾਂ ਆਸ਼ਰਮ ਖੋਲੇ ਜਾਂਣੇ ਜਰੂਰੀ ਹਨ। ਸਰਕਾਰੀ ਹਸਪਤਾਲ 24 ਘੰਟੇ ਸੱਤੇ ਦਿਨ ਲਈ ਖੋਲੇ ਜਾਂਣ। ਆਸ਼ਰਮ ਆਪਦੇ ਨਿਜ਼ੀ ਘਰ ਦੇ ਦੁਆਲੇ ਹੀ ਹੋਣਾਂ ਚਾਹੀਦਾ ਹੈ। ਤਾਂ ਕੇ ਬੇਘਰ ਕਰਨ ਵਾਲਿਆਂ ਨੂੰ ਭੋਰਾ ਸ਼ਰਮ ਆ ਸਕੇ। ਹਰ ਪਿੰਡ, ਸ਼ਹਿਰ ਵਿੱਚ ਸ਼ਾਮਲਾਟ ਜਾਂ ਦਾਨ ਕੀਤੀ ਜ਼ਮੀਨ ਤੇ ਆਸ਼ਰਮ ਬੱਣਾਂਉਣ ਦੀ ਲੋੜ ਹੈ। ਸ਼ਰਾਬ ਦੇ ਠੇਕੇ ਬੰਦ ਕਰਾਏ ਜਾਂਣ। ਪਿੰਡਾ ਦਾ ਬਹੁਤ ਬੁਰਾ ਹਾਲ ਹੈ। ਕਈ ਬੱਚਿਆਂ, ਨੌਜੁਵਾਨ ਕੁੜੀਆਂ, ਬੁਜਰੁਗਾ ਲਈ ਆਸ਼ਰਮ ਖੋਲਣ ਦੀ ਲੋੜ ਹੈ। ਉਹੀ ਪੈਸਾ ਬੁੱਢਾਪੇ ਨੂੰ ਕੱਟਣ ਲਈ ਆਸ਼ਰਮ-ਉਤੇ ਲਾਇਆ ਜਾਵੇ। ਇਹ ਬਹੁਤ ਭਲੇ ਦਾ ਕੰਮ ਹੋਵੇਗਾ। ਕਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਬਾਹਰ ਬੈਠੇ ਲੋਕ, ਆਪੋਂ-ਆਪਣੇ ਪਿੰਡਾਂ, ਸ਼ਹਿਰਾਂ ਵਿੱਚ ਪੈਸਾ ਭੇਜਣ। ਪਿੰਡਾਂ, ਸ਼ਹਿਰਾਂ ਦੇ ਲੋਕ ਇਮਾਨਦਾਰੀ ਨਾਲ ਆਪਦੇ ਬੁੱਢਾਪੇ ਲਈ ਰਹਾਇਸ਼ ਦਾ ਪ੍ਰਬੰਧ ਕਰਨ। ਜਿਵੇਂ ਬੱਚਿਆਂ ਲਈ ਜਾਇਦਾਦ ਘਰ ਬੱਣਾਂਏ ਜਾਂਦੇ ਹਨ। ਉਵੇਂ ਹੀ ਆਪਦੇ ਆਉਣ ਵਾਲੇ ਮਾੜੇ ਦਿਨਾਂ ਲਈ ਕੁੱਝ ਐਸਾ ਉਸਾਰਿਆ ਜਾਵੇ। ਕੋਈ ਬਿਪਤਾ ਪੈਣ ਤੇ ਉਸ ਥਾਂ ਤੇ ਨਿਧੜਕ ਜਾਵੇ। ਇੱਕ ਆਪਣਾਂ ਘਰ, ਸਾਝਾਂ ਘਰ, ਆਪਣੇ ਤੇ ਪਬਲਿਕ ਲਈ ਬੱਣਾਂਇਆ ਜਾਵੇ। ਇਹ ਐਸੀ ਜਗਾ ਬੱਣਾਈ ਜਾਵੇ। ਜਿਸ ਨੂੰ ਉਸਾਰਨ ਲਈ ਹਰ ਬੰਦਾ ਮੁਫ਼ਤ ਵਿੱਚ ਮਜ਼ਦੂਰੀ ਕਰੇ। ਜਿੰਨਾਂ ਵੀ ਵੱਧ ਤੋਂ ਵੱਧ ਦਾਨ ਕਰ ਸਕਦੇ ਹੋ। ਆਪਦਾ ਸਮਾਂ ਪੈਸਾ ਯੋਗਦਾਨ ਦੇਵੋ। ਐਸੇ ਆਸ਼ਰਮ ਹੋਣ। ਜਿਥੇ ਬੱਚਿਆਂ, ਨੌਜੁਵਾਨ ਕੁੜੀਆਂ, ਬੁਜਰੁਗਾ ਨੂੰ ਸਹਾਰਾ ਮਿਲ ਸਕੇ। ਜਤੀਮ ਬੱਚਿਆਂ ਦਾ ਪਾਲਣ-ਪੋਸ਼ਣ, ਪੜ੍ਹਾਈ ਕਰਾਈ ਜਾਵੇ। ਜਿਥੇ ਘਰੋਂ ਕੱਢੇ ਬੁੱਢਿਆਂ ਨੂੰ ਆਖਰੀ ਦਿਨਾਂ ਵਿੱਚ ਛੱਤ, ਸੌਣ, ਪਹਿਨਣ ਤੇ ਖਾਂਣ ਨੂੰ ਮਿਲ ਸਕੇ। ਜਿੰਨਾਂ ਨੌਜੁਵਾਨ ਔਰਤਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ। ਉਨਾਂ ਨੂੰ ਵੀ ਟਿੱਕਾਂਣਾਂ ਮਿਲ ਜਾਵੇ। ਇਹ ਸਾਰੇ ਪਰਿਵਾਰ ਦੀ ਤਰਾਂ ਇਕੋ ਬਿ਼ਲਡਿੰਗ ਵਿੱਚ ਰਹਿੱਣ। ਇੱਕ ਦੂਜੇ ਦਾ ਸਹਾਰਾ ਬੱਣਨ। ਆਪਣੇ ਬੱਚਿਆਂ ਤਾਂ ਪਾਲ ਦਿੱਤੇ। ਬੁੱਢਾਪੇ ਵਿੱਚ ਵੀ ਵਿਹਲੇ ਨਹੀਂ ਬੈਠਣਾਂ ਚਾਹੀਦਾ। ਜੋ ਬੇਸਹਾਰਾ ਹਨ। ਇੱਕ ਦੂਜੇ ਨੂੰ ਸਹਾਰਾ ਦੇ ਕੇ ਢਾਸਣਾਂ ਬੱਣਨ।

ਜਰਾ ਬੱਚ ਕੇ, ਦੇਵੀ ਦਾ ਹਾਲ ਕਿਸੇ ਹੋਰ ਦਾ ਨਾਂ ਹੋ ਜਾਵੇ। ਦੁਨੀਆਂ ਬਹੁਤ ਸ਼ੈਤਾਨ, ਮੱਤਲਬੀ ਹੈ। ਪੱਸ਼ੂ ਮੱਝ-ਗਾਂ ਨੂੰ ਸਾਰੀ ਉਮਰ ਚੌਂਦੇ ਹਨ। ਜੇ ਦੁੱਧ ਦੇਣੋਂ ਬੰਦ ਹੋ ਜਾਂਦੀ ਹੈ। ਵੱਡਣ ਵਾਲਿਆਂ ਨੂੰ ਵੇਚ ਕੇ, ਪੈਸੇ ਵੱਟ ਲੈਂਦੇ ਹਨ। ਕਈ ਤਾਂ ਜੀਅ ਲਹਿੱਣ ਤੇ ਆਪਦੀ ਜ਼ਨਾਨੀ ਅੱਗੇ ਵੇਚ ਦਿੰਦੇ ਹਨ। ਦੇਵੀ ਨੂੰ ਧੱਕੇ ਮਾਰ ਕੇ, ਸੱਸ, ਸੌਹੁਰੇ, ਗੈਰੀ ਤੇ ਬੱਚਿਆਂ ਨੇ ਘਰੋਂ ਕੱਢ ਦਿੱਤਾ ਸੀ। ਦੇਵੀ ਵਿੱਚ ਬਹੁਤ ਸਾਰੇ ਕਸੂਰ ਸਨ। ਨੌਕਰੀ ਤਾਂ ਕਰਦੀ ਹੀ ਨਹੀਂ ਸੀ। ਕੰਮ ਤੇ ਲੱਗਦੀ ਸੀ। ਉਥੇ ਲੜ ਪੈਂਦੀ ਸੀ। ਇੱਕ ਬਾਰ ਤਾਂ ਦੇਵੀ ਨੇ, ਕੰਮ ਤੇ ਬਹੁਤ ਬੂਰੀ ਤਰਾਂ ਅੱਖ ਉਤੇ ਸੱਟ ਮਰਵਾ ਲਈ ਸੀ। ਉਸ ਦਾ ਭਾਂਵੇਂ ਲੱਖ ਡਾਲਰ ਮਿਲ ਗਿਆ ਸੀ। ਉਸ ਦੇ ਪਤੀ ਨੇ ਸਾਰਾ ਪੈਸਾ ਆਪਦੇ ਕਬਜ਼ੇ ਵਿੱਚ ਕਰ ਲਿਆ ਸੀ। ਹਰ ਸਾਲ ਇੰਡੀਆਂ ਗੁਲਸ਼ਨੇ ਉਡਾਂਉਣ ਜਾਂਣ ਲੱਗ ਗਿਆ। ਦੇਵੀ ਘਰ ਦੇ ਕੰਮ ਵੱਲੋਂ ਵੀ ਜੁਆਬ ਦੇ ਗਈ ਸੀ। ਬੱਚੇ ਤੇ ਟੱਬਰ ਚਾਹੇ ਭੁੱਖੇ ਬੈਠੇ ਰਹਿੱਣ। ਉਸ ਦੇ ਦਿਮਾਗ ਵਿੱਚ ਅੱਕਲ ਹੀ ਨਹੀਂ। ਬਈ ਬੱਚਿਆਂ ਦੇ ਬਹਾਨੇ ਨਾਲ ਵੱਧੀਆਂ ਭੋਜਨ ਬੱਣਾਂਵੇ। ਆਪ ਵੀ ਸੁਆਦ ਨਾਲ ਰੱਜ ਕੇ ਖਾਵੇ। ਜੋ ਔਰਤਾਂ ਕੰਮ ਨਹੀਂ ਕਰਦੀਆਂ। ਉਹ ਵੀ ਕਿਵੇਂ ਨਾਂ ਕਿਵੇਂ ਪੈਸੇ ਜੋੜ ਲੈਂਦੀਆਂ ਹਨ। ਕੋਈ ਰਿਸ਼ਤੇਦਾਰ ਬੱਚਿਆਂ ਨੂੰ ਪੈਸੇ ਦੇ ਜਾਂਦਾ ਹੈ। ਬੱਚਿਆਂ ਨੂੰ 18 ਸਾਲਾਂ ਤੱਕ ਗੌਰਮਿੰਟ ਦੇ ਜੋ ਪੈਸੇ ਆਉਂਦੇ ਹਨ। ਉਹ ਮਾਂ ਦੇ ਨਾਂਮ ਤੇ ਆਉਦੇ ਹਨ। ਬਚਾਏ ਪੈਸਿਆਂ ਨੂੰ ਔਰਤਾਂ ਚੰਗਾ, ਮਾੜਾ ਮੌਕਾ ਆਉਣ ਤੇ ਕੱਢਦੀਆਂ ਹਨ। ਦੇਵੀ ਦਾ ਪੱਲਾ ਖ਼ਾਲੀ ਸੀ। ਘਰੋਂ ਕੱਢਣ ਪਿਛੋਂ ਦੇਵੀ ਨੂੰ ਇਕ ਸਾਲ ਸਰਕਾਰੀ ਭੱਤਾ 1000 ਡਾਲਰ ਮਿਲਿਆ। ਉਸ ਪਿਛੋਂ 700 ਡਾਲਰ ਹੋਰ ਵੀ ਮਿਲਣ ਲੱਗ ਗਏ। ਦੇਵੀ ਕੋਲ ਹਰ ਮਹਿਨੇ ਪੈਸਾ ਆਂਉਂਦਾ ਦੇਖ਼ ਕੇ, ਪਤੀ ਉਸ ਕੋਲ ਆਉਣ ਲੱਗ ਗਿਆ। ਇੱਕ ਹੋਰ ਵੀ ਡਰ ਸੀ। ਜੈਸਾ ਗੈਰੀ ਵਰਗਾ ਬੰਦਾ ਪਤੀ ਆਪ ਬਾਹਰ ਕਰਦਾ ਹੈ। ਵੈਸਾ ਹੀ ਪਤਨੀ ਬਾਰੇ ਗੰਦਾ ਦਿਮਾਗ ਰੱਖਦਾ ਹੈ। ਬਈ ਕਿਤੇ ਕੋਈ ਹੋਰ ਮਰਦ ਹੱਥ ਨਾਂ ਫੇਰ ਜਾਵੇ। ਦੇਵੀ ਸ਼ੜਕ ਤੇ ਤੁਰੀ ਜਾਂਦੀ ਹੁੰਦੀ ਹੈ। ਗੈਰੀ ਪਿਛੇ-ਪਿਛੇ ਕਾਰ ਤੇ ਉਸ ਦੀ ਰਾਖੀ ਕਰਦਾ ਫਿਰਦਾ ਹੁੰਦਾ ਹੈ। ਬਈ ਕਿਤੇ ਹੋਰ ਮਰਦ ਦੇਵੀ ਨੂੰ ਕਾਰ ਵਿੱਚ ਬੈਠਾ ਕੇ ਨਾਂ ਲੈ ਜਾਵੇ। ਉਸ ਗੈਰੀ ਨੂੰ ਕਹਿੰਦਾ, " ਕਮਲੀਏ ਤੂੰ ਪੈਸੇ ਖਰਾਬ ਕਰ ਲਵੇਗੀ। ਗੁਆ ਲਵੇਗੀ। ਜਾਂ ਤੈਥੋਂ ਕੋਈ ਲੈ ਜਾਵੇਗਾ। ਤੂੰ ਸਾਰੇ ਪੈਸੇ ਮੈਨੂੰ ਫੜਾ ਦਿਆ ਕਰ। ਮੈਂ ਤੈਨੂੰ ਇਕੱਲੀ ਨੂੰ ਘਰ ਖ੍ਰੀਦ ਕੇ ਲੈ ਦੇਵਾਂਗਾ। ਤੇਰੇ ਨਾਂਮ ਤੇ ਘਰ ਨਹੀਂ ਖ੍ਰੀਦ ਸਕਦੇ। ਤੂੰ ਗੌਰਮਿੰਟ ਤੋਂ ਪੈਸੇ ਲੈਂਦੀ ਹੈ। " ਇਸ ਨੂੰ ਕੋਈ ਪੁੱਛੇ, ਗੌਰਮਿੰਟ ਤੋਂ ਪੈਸੇ ਲੈਣ ਵਾਲੇ ਵੀ ਆਪਦੇ ਹੀ ਘਰਾਂ ਵਿੱਚ ਰਹਿੰਦੇ ਹਨ। ਦੇਵੀ ਨੇ ਕਿਹਾ, " ਅੱਛਾਂ, ਕੀ ਸੱਚੀਂ ਮੇਰੇ ਨਾਂਮ ਤੇ ਘਰ ਖ੍ਰੀਦ ਸਕਦੇ ਹੋ? ਕੀ ਮੈਨੂੰ ਤੁਸੀਂ ਘਰ ਖ੍ਰੀਦ ਕੇ ਦੇ ਸਕਦੇ ਹੋ? ਫਿਰ ਤਾਂ ਪੈਸੇ ਆਪਦੇ ਕੋਲ ਹੀ ਰੱਖੋ। ਸਗੋਂ ਅੱਜ ਤੌਂ ਇਹ ਪੈਸੇ ਖ਼ਰਚਣੇ ਨਹੀਂ ਹਨ। ਦਾਲ-ਰੋਟੀ ਵੀ ਮੈਂ ਗੁਰਦੁਆਰੇ ਖਾਂ ਲਿਆਂ ਕਰੂਗੀ। ਮੁਫ਼ਤ ਵਿੱਚ ਕਿਸੇ ਦੇ ਘਰ ਵੀ ਰਹਿ ਲਵਾਂਗੀ। " " ਲੱਖ ਕੁ ਡਾਲਰ ਤਾਂ ਜੁੜਨਾਂ ਚਾਹੀਦਾ ਹੈ। ਤਾਂ ਚੰਗਾ ਘਰ ਮਿਲੇਗਾ। " ਪਤੀ ਕੌਫ਼ੀ ਵੀ ਟਿਮਹੌਟਨ ਤੇ ਪੀਂਦਾ ਸੀ। ਪੀਜ਼ਾਂ ਬਰਗਰ ਦੋਂਨੇਂ ਵੇਲੇ ਖਾਂਦਾ ਸੀ। ਦੇਵੀ ਚਾਹ, ਰੋਟੀ ਗੁਰਦੁਆਰੇ ਖਾਂਣ ਲੱਗ ਗਈ। ਪਾਉਣ ਨੂੰ ਕੱਪੜੇ ਲੋਕਾਂ ਤੋਂ ਮੰਗਦੀ ਹੈ। ਇੰਨੀ ਕੁੱਤੇ ਖਾਂਣੀ ਹੋਣ ਪਿਛੌਂ ਵੀ ਦੇਵੀ ਨੂੰ ਇੰਨੀ ਅਕੱਲ ਨਹੀਂ ਆਈ। ਆਪਦੇ ਬੈਠਣ ਨੂੰ ਥਾਂ ਬੱਣਾਂ ਲਵੇ। ਚੱਜ ਨਾਲ ਜਿੰਦਗੀ ਜੀਵੇ। ਜੇ ਆਪਦੇ ਕੋਲ ਘਰ, ਭੋਜਨ, ਪਾਉਣ ਨੂੰ ਕੱਪੜੇ, ਬਿਸਤਰਾ ਨਹੀਂ ਹੈ। ਉਹ ਵੀ ਜ਼ਨਾਨੀ ਕੋਲ, ਫਿੱਟੇ ਮੂੰਹ ਦੇਵੀ ਤੇ ਉਸ ਦੇ ਪਤੀ ਦੇ ਜਿਉਣ ਦੇ ਹੈ। ਕਿਤੇ ਦੇਵੀ ਵਾਲ ਹਾਲ ਕਿਸੇ ਹੋਰ ਦਾ ਨਾਂ ਹੋ ਜਾਵੇ। ਉਸ ਲਈ ਲੋਕਾਂ ਦਾ ਸਾਂਝਾਂ ਘਰ ਆਸ਼ਰਮ ਬਣਾਂਵੋ।

ਕਿੰਨੇ ਕੁ ਦੇਵੀ ਤੇ ਦੇਵੀ ਦੇ ਪਤੀ ਵਰਗੇ ਹਨ? ਜਿੰਨਾਂ ਦੇ ਘਰ ਆਪਦੇ ਨਾਂਮ ਨਹੀਂ ਹਨ। ਜੇ 40 ਸਾਲ ਤੱਕ ਘਰ ਨਹੀਂ ਬੱਣਾਂ ਸਕੇ। ਐਸੀ ਜਿੰਦਗੀ ਦੁਰਕਾਰ ਹੈ। ਚਿੱੜੀ ਵਰਗੇ ਹੋਰ ਪੰਛੀ ਵੀ ਆਂਡੇ, ਬੱਚੇ ਦੇਣ ਤੋਂ ਪਹਿਲਾਂ ਆਲਣਾਂ ਬੱਣਾਂ ਲੈਂਦੇ ਹਨ। ਹਰ ਮੌਸਮ ਵਿੱਚ ਨਵਾਂ ਘੌਸਲਾ ਬੱਣਾਂਉਣਾਂ ਪੈਂਦਾ ਹੈ। ਬੁਰਾ ਬਖ਼ਤ ਕਿਸੇ ਤੇ ਵੀ ਆ ਸਕਦਾ ਹੈ। ਗੁਰਦੁਆਰੇ ਬਹੁਤ ਬੱਣ ਗਏ ਹਨ। ਹਰ ਗੁਰਦੁਆਰੇ ਵਿੱਚ ਰਾਤ ਨੂੰ ਰਹਿੱਣ ਨਹੀਂ ਦਿੱਤਾ ਜਾਂਦਾ। ਪਤੀ-ਪਤਨੀ ਸਨ। ਉਹ ਟਰਾਂਟੋ ਤੋਂ ਆਏ ਸਨ। ਪਤੀ ਦਾ ਲੱਕ ਟੁੱਟਾ ਹੋਇਆ ਸੀ। ਕਿਸੇ ਨੇ ਉਨਾਂ ਨੂੰ ਦੱਸ ਦਿੱਤਾ ਸੀ। ਕੈਲਗਰੀ ਬੰਦਾ ਹੱਡੀਆਂ ਚਾੜਦਾ ਹੈ। ਵੈਸੇ ਤਾਂ ਐਸੇ ਹੱਡੀਆਂ ਚਾੜਨ ਵਾਲੇ ਬੰਦੇ ਟਰਾਂਟੋ ਤੇ ਹਰ ਥਾਂ ਹੁੰਦੇ ਹਨ। ਕਈ ਬਾਰ ਛੇਤੀ ਵਿੱਚ ਸਮਝ ਕੰਮ ਨਹੀਂ ਕਰਦੀ। ਹੱਡੀਆਂ ਚਾੜਨ ਵਾਲੇ ਬੰਦੇ ਦਾ ਘਰ ਪਤਾ ਨਹੀਂ ਸੀ। ਉਹ ਗੁਰਦੁਆਰੇ ਦੀ ਸੀਨੀਅਰਜ਼ ਲਈ ਬੱਣਾਂਈ ਹੋਈ, ਬਿਲਡਿੰਗ ਵਿੱਚ ਸਵੇਰੇ ਦਸ ਤੋਂ ਪੰਜ ਵਜੇ ਤੱਕ ਰਹਿੰਦਾ ਸੀ। ਪਤੀ-ਪਤਨੀ ਰਾਤ ਨੂੰ ਕੈਲਗਰੀ ਦੇ ਦਸ਼ਮੇਸ਼ ਕਲਚਰ ਗੁਰਦੁਆਰੇ ਵਿੱਚ ਆ ਗਏ। ਬਰਫ਼ ਬਹੁਤ ਪਈ ਹੋਣ ਕਰਕੇ, -30°C ਸੀ। ਰਾਤ ਨੂੰ ਨੌ ਵਜੇ ਭੋਗ ਪੈ ਗਿਆ ਸੀ। ਪਤੀ-ਪਤਨੀ ਨੇ ਪ੍ਰਬੰਧਿਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਿਹਾ, " ਅਸੀਂ ਰਾਤ ਕੱਟਣੀ ਹੈ। ਸਾਨੂੰ ਸੌਉਣ ਲਈ ਜਗਾ ਦੇ ਦਿਉ। " " ਪ੍ਰਧਾਂਨ ਨੇ ਕਿਹਾ, " ਤੇਰਾ ਪਤੀ ਗੁਰਦੁਆਰੇ ਵਿੱਚ ਰਹਿ ਸਕਦਾ ਹੈ। ਪਰ ਤੈਨੂੰ ਨਹੀਂ ਰੱਖ ਸਕਦੇ। ਤੂੰ ਕੋਈ ਹੋਰ ਇਤਜਾਂਮ ਕਰ ਲੈ। " : ਹੋਰ ਜੀ ਅਸੀਂ ਕਿਥੇ ਜਾਂਵਾਂਗੇ? ਮੇਰੇ ਪਤੀ ਨੇ ਤਿੰਨ ਮਹੀਨੇ ਤੋਂ ਨੌਕਰੀ ਨਹੀਂ ਕੀਤੀ। ਇਸ ਦੀ ਸਭਾਂਲ ਕਰਨ ਕਰਕੇ, ਮੇਰੀ ਵੀ ਨੌਕਰੀ ਛੁੱਟ ਗਈ ਹੈ। ਕੋਈ ਵਾਧੂ ਪੈਸਾ ਵੀ ਨਹੀਂ ਹੈ। ਹੋਟਲ ਵਿੱਵ ਰਹਿੱਣ ਲਈ। " ਇੱਕ ਹੋਰ ਗੁਰਸਿੱਖ ਖੁੱਲੀ ਦਾੜ੍ਹੀ, ਵੱਡੇ ਚਿੱਟੇ ਚੋਲੇ ਵਾਲਾ ਆ ਗਿਆ। ਉਸ ਨੇ ਕਿਹਾ, " ਕੁੜੇ ਤੂੰ ਹੱਦ ਕਰੀ ਜਾਂਨੀ ਹੈ। ਸਵੇਰੇ ਉਠ ਕੇ ਸਾਡਾ ਮੂੰਹ ਸਿਰ ਕਾਲਾਂ ਕਰੇਗੀ। ਮੈਨੂੰ ਚਿੱਟੇ ਕੱਪੜੇ ਵਾਲਿਆਂ ਨੇ ਹੱਥ ਪਾ ਲਿਆ। " ਪਤੀ-ਪਤਨੀ ਰੋਣ ਲੱਗ ਗਏ ਸਨ। ਇੰਨਾਂ ਨੂੰ ਕੋਈ ਪੁੱਛੇ, " ਔਰਤ ਰਾਤ ਕਿਥੇ ਕੱਟੇ? ਗੁਰਦੁਆਰਿਆਂ ਵਿੱਚ ਢਾਢੀ ਹਿਸਟਰੀ ਸੁਣਾਂਉਂਦੇ ਰਹਿੰਦੇ ਹਨ। 400 ਸਾਲ ਪਹਿਲਾਂ ਮੁਸਮਾਨਾਂ ਦੀਆਂ ਔਰਤਾਂ ਦੀ ਸਿੱਖ ਇੱਜ਼ਤ ਬਚਾਉਂਦੇ ਰਹੇ ਹਨ। ਕੀ ਉਹ ਸਿੱਖ ਅੱਹ ਮਰ ਗਏ ਹਨ? ਅੱਜ ਇਕ ਸਿੱਖ ਔਰਤ ਰਾਤ ਕੱਟਣ ਲਈ ਸਿੱਖਾਂ ਅੱਗੇ ਲੇਲੜੀਆਂ ਕੱਢਦੀ ਸੀ। ਪ੍ਰਬਧਿਕ ਉਸ ਔਰਤ ਨੂੰ ਝਈਆਂ ਲੈ-ਲੈ ਕੇ, ਟੁੱਟ-ਟੁੱਟ ਕੇ, ਪੈ ਰਹੇ ਸਨ। ਇਹ ਸਾਰਾ ਡਰਾਮਾਂ 100 ਬੰਦੇ ਹੋਰ ਵੀ ਦੇਖ਼ ਰਹੇ ਸਨ। ਜੋ ਹਰ ਰੋਜ਼ ਗੋਲਕ ਵਿੱਚ ਪੰਜ ਦਸ ਡਾਲਰ ਪਾਉਂਦੇ ਹਨ। ਕਿਸੇ ਨੇ ਪ੍ਰਧਾਂਨ ਨੂੰ ਕੁੱਝ ਨਹੀਂ ਕਿਹਾ। ਕਿਸੇ ਨੇ ਉਨਾਂ ਨੂੰ ਆਪਦੇ ਘਰ ਜਾਂਣ ਲਈ ਨਹੀਂ ਕਿਹਾ। ਸਾਰਾ ਤਮਾਂਸ਼ਾ ਮੈਂ ਅੱਖਾ ਨਾਲ ਦੇਖਿਆ। ਮੈਂ ਉਨਾਂ ਨੂੰ ਆਪਦੇ ਘਰ ਲੈ ਆਈ। ਉਨਾਂ ਨੂੰ ਸਵੇਰੇ ਹੱਡੀਆਂ ਵਾਲੇ ਕੋਲ ਲੈ ਕੇ ਗਈ। ਫਿਰ ਏਅਰਪੋਰਟ ਤੇ ਛੱਡ ਦਿੱਤਾ। ਜੇ ਗੁਰਦੁਆਰੇ ਦੀ ਜਗਾ ਆਸ਼ਰਮ ਹੁੰਦਾ। ਕੋਈ ਝਮੇਲਾ ਨਹੀਂ ਪੈਣਾਂ ਸੀ। ਇੰਨਾਂ ਵਰਗੇ ਆਸ਼ਰਮ ਵਿੱਚ ਹੋਰ ਲੋਕ ਬਥੇਰੇ ਹੋਣੇ ਸੀ। ਚਾਹੇ ਦਸ ਰਾਤਾਂ ਕੱਟ ਜਾਂਦੇ। ਦਾਨੀ ਸੱਜਣ ਬਹੁਤ ਹਨ। ਲੋਕਾਂ ਨੂੰ ਗੁਰਦੁਆਰਿਆਂ ਵੱਲੋਂ ਹਟਾ ਕੇ ਬੁਜਰਗਾ, ਬੱਚਿਆਂ ਲਈ ਆਂਸਰਮ ਖੋਲਣ ਦੀ ਲੋੜ ਹੈ। ਐਸਾ ਕੋਈ ਉਧਮ ਕੀਤਾ ਜਾਵੇ। ਸ਼ਰਾਬ ਦੇ ਠੇਕਿਆਂ ਦੀ ਥਾਂ ਬੇਸਹਾਰਾ ਬੱਚਿਆਂ, ਬੁਜਰਗਾ ਲਈ ਆਸ਼ਰਮ ਖੋਲੇ ਜਾਂਣ। ਜੋ ਬੱਚੇ ਮਾਂਵਾਂ ਜੰਮ ਸਿੱਟ ਦਿੰਦੀਆਂ ਹਨ। ਉਹ ਬੱਚੇ ਆਸ਼ਰਮ ਵਿੱਚ ਪਲ਼ ਸਕਦੇ ਹਨ। ਬੁਜਰਗਾ ਹੀ ਉਨਾਂ ਦਾ ਆਸ਼ਰਮ ਵਿੱਚ ਆਸਰਾ ਬੱਣ ਸਕਦੇ ਹਨ।

ਗੁਰਦੁਆਰਿਆਂ ਦਾ ਹਾਲ ਤੁਸੀਂ ਦੇਖ਼ ਰਹੇ ਹੋ। ਗੁਰਦੁਆਰਿਆਂ ਮੂਹਰੇ ਗੂੰਡੇ ਡਾਗਾਂ ਲਈ ਖੜ੍ਹੇ ਹੁੰਦੇ ਹਨ। ਇਹ ਕਿਸੇ ਦੇ ਵੀ ਹੱਡ, ਹੱਥ-ਪੈਰ ਤੋੜ ਸਕਦੇ ਹਨ। ਗੁਰਦੁਆਰਿਆਂ ਦੇ ਗੂੰਡਿਆਂ ਗੇਟ ਕੀਪਰ ਨੂੰ ਜੇ ਪ੍ਰਬੰਧਿਕ ਕਹਿ ਦੇਣ, " ਇਸ ਬੰਦੇ ਤੋਂ ਕੋਈ ਖ਼ਤਰਾ ਹੈ। ਦੂਜੀ ਪਾਰਟੀ ਦਾ ਬੰਦਾ ਹੈ। ਇਸ ਨੇ ਸਿਰਫ਼ ਲੰਗਰ ਹੀ ਖਾਂਣਾਂ ਹੈ। ਗੋਲਕ ਵਿੱਚ ਪੈਸੇ ਨਹੀਂ ਪਾਉਣੇ। " ਉਹ ਉਥੇ ਕਿਸੇ ਗਰੀਬ ਨੂੰ ਅੰਦਰ ਨਹੀਂ ਵੜਨ ਦਿੰਦੇ। ਰਾਤ ਤਾਂ ਕੀ ਕੱਟਣ ਦੇਣੀ ਹੈ? ਗੁਰਦੁਆਰਿਆਂ ਵਿੱਚ ਲੜਾਂਈਆਂ ਹੁੰਦੀਆਂ। ਗੋਲੀਆਂ ਕਿਰਪਾਨਾਂ ਚੱਲਦੀਆ ਹਨ। ਖੂਨ ਹੁੰਦੇ ਹਨ। ਪ੍ਰਬੰਧਿਕ ਆਪਣੀਆਂ ਹੀ ਜੇਬਾਂ ਭਰਦੇ ਹਨ।



 

Comments

Popular Posts