ਭਾਗ 38 ਸਮੁੰਦਰੀ ਪਾਣੀ ਵਿਚੋਂ ਮੈਂ ਸ਼ਹਿਨਸ਼ੀਲ ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਸਮੁੰਦਰੀ ਪਾਣੀ ਵਿਚੋਂ ਲੂਣ ਅਲੱਗ ਕਰਕੇ, ਵੱਧ ਤੋਂ ਵੱਧ ਪੀਣ ਦੇ ਜੋਗ ਬੱਣਾਂਇਆ ਜਾਵੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਪਾਣੀ ਨੂੰ ਵੱਧ ਤੋਂ ਵੱਧ ਵਰਤੋ। ਧਰਤੀ ਦੇ ਮੁਕਾਬਲੇ ਪਾਣੀ ਬਹੁਤ ਜ਼ਿਆਦਾ ਹੈ। ਸਮੁੰਦਰੀ ਪਾਣੀ ਵਿਚੋਂ ਲੂਣ ਅਲੱਗ ਕਰਕੇ, ਵੱਧ ਤੋਂ ਵੱਧ ਪੀਣ ਦੇ ਜੋਗ ਬੱਣਾਂਇਆ ਜਾਵੇ। ਦਰਿਆਵਾਂ, ਨਹਿਰਾਂ ਦੁਆਰਾ ਫ਼ਸਲਾਂ ਲਈ ਤੇ ਪੀਣ ਲਈ ਵਰਤਿਆ ਜਾਵੇ। ਕਨੇਡਾ ਵਾਲੇ ਪਹਾੜਾਂ ਤੋਂ ਆਇਆ ਦਰਿਆ ਦਾ ਮੀਂਹ ਦਾ ਸਾਫ਼ ਕੀਤਾ ਪਾਣੀ ਪੀਂਦੇ ਹਨ। ਪਾਣੀ ਦੀ ਮਾਤਰਾ ਧਰਤੀ ਤੋਂ ਬਹੁਤ ਗੁਣਾਂ ਜ਼ਿਆਦਾ ਹੈ। ਇੰਨਾਂ ਵੱਧ ਪਾਣੀ ਹੁੰਦੇ ਹੋਏ ਵੀ ਦੁਨੀਆਂ ਵਾਲੇ ਰੌਲਾ ਪਾ ਰਹੇ ਹਨ। ਪਾਣੀ ਘੱਟ ਰਿਹਾ ਹੈ। ਪਾਣੀ ਦੀ ਮਾਤਰਾ ਘੱਟ ਨਹੀਂ ਰਹੀ। ਸਗੋਂ ਹੋਰ ਵੱਧ ਰਹੀ ਹੈ। ਸਮੁੰਦਰਾਂ ਦੇ ਪਾਣੀ ਦਾ ਤਲ ਊਚਾ ਉਠ ਰਿਹਾ ਹੈ। ਜੋ ਖ਼ਤਰੇ ਦੀਆਂ ਘੰਟੀਆਂ ਵਜਾ ਰਿਹਾ ਹੈ। ਲੋੜ ਜੋਗਾ ਪਾਣੀ ਲੋਕਾਂ ਤੇ ਬਨਸਪਤੀ ਦਾ ਜੀਵਨਦਾਨ ਹੈ। ਪਾਣੀ ਵੱਧ ਜਾਵੇ ਪਾਣੀ ਦੀ ਬਹੁਤ ਵੱਡੀ ਮਾਰ ਵੀ ਹੈ। ਅਣਗਿੱਣਤ ਲੋਕ ਪਾਣੀ ਦੀ ਵਰਤੋਂ ਕਰ ਰਹੇ ਹਨ। ਪੀਣ ਲਈ ਪਾਣੀ ਸੁੱਧ ਹੀ ਵਰਤਿਆ ਜਾਂਦਾ ਹੈ। ਕਈ ਲੋਕ ਮਜ਼ਬੂਰੀ ਵਿੱਚ ਝੀਲਾਂ ਨਹਿਰਾਂ ਦਾ ਪਾਣੀ ਬਗੈਰ ਸਾਫ਼ ਕੀਤੇ ਪੀਂਦੇ ਹਨ। ਸਮੁੰਦਰ ਦਾ ਪਾਣੀ ਬਹੁਤ ਭਾਰੀ ਹੈ। ਸਮੁੰਦਰ ਦਾ ਪਾਣੀ ਨਮਕੀਨ ਹੁੰਦਾ ਹੈ। ਸਮੁੰਦਰ ਦਾ ਪਾਣੀ ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਕਲੋਰਾਈਨ ਤੇ ਹੋਰ ਖਣਜ਼ ਪਦਾਰਥਾਂ ਨਾਲ ਭਰਭੂਰ ਹੈ। ਸਮੁੰਦਰ ਦੇ ਪਾਣੀ ਵਿੱਚ 3,5% ਲੂਣ ਹੈ। ਬੰਦੇ ਦੇ ਸਰੀਰ ਵਿੱਚ 0.9% ਲੂਣ ਹੈ। ਕਿਡਨੀ, ਤੇ ਬਲੱਡ ਇਸ ਨੂੰ ਹਜ਼ਮ ਨਹੀਂ ਕਰ ਸਕਦੇ। ਪਰ ਪਾਣੀ ਨੂੰ ਪੀਣ ਦੇ ਯੋਗ ਬੱਣਾਂਉਣ ਲਈ ਉਪਰਲੇ ਕੁੱਝ ਖਾਸ ਨਹੀਂ ਹਨ। ਇਸ ਲਈ ਸਮੁੰਦਰ ਦੇ ਦੁਆਲੇ ਦੇ ਸ਼ਹਿਰਾਂ ਵਿੱਚ ਸਮੁੰਦਰ ਦੇ ਪਾਣੀ ਵਿਚੋਂ ਲੂਣ ਅਲੱਗ ਕੀਤਾ ਜਾਂਦਾ ਹੈ। ਸਮੁੰਦਰ ਦਾ ਪਾਣੀ ਅੱਧਾ ਸਾਫ਼ ਕੀਤਾ, ਅੱਧ ਹਿਸਾ ਪੀਣ ਵਾਲੇ ਪਾਣੀ ਵਿੱਚ ਮਿਲਿਆ ਜਾਂਦਾ ਹੈ। ਦੋਂਨੇਂ ਪਾਣੀ ਅੱਧੋ-ਅੱਧ ਮਿਲਾ ਕੇ ਪੀਣ ਦੇ ਕਾਬਲ ਕੀਤੇ ਜਾਂਦੇ ਹਨ। ਸਮੁੰਦਰ ਦੇ ਪਾਣੀ ਵਿੱਚ ਗੁਣ ਬਹੁਤ ਹਨ। ਇਸ ਨਾਲ ਸਰੀਰ ਤੇ ਚੰਮੜੀ ਦੇ ਬਹੁਤ ਸਾਰੇ ਰੋਗ ਖ਼ਤਮ ਹੋ ਜਾਂਦੇ ਹਨ। ਜੀਵਨ ਲਈ ਪਾਣੀ ਵਰਦਾਨ ਹੈ। ਲੋੜ ਲਈ ਪਾਣੀ ਨੂੰ ਖੂਬ ਵਰਤੋ। ਪਾਣੀ ਵਰਤਣ ਸਮੇਂ ਸਰਫ਼ਾ ਨਾਂ ਕਰੋ। ਪਾਣੀ ਮੁਕਣ ਵਾਲੀ ਦਾਤ ਨਹੀਂ ਹੈ। 70% ਪਾਣੀ ਹੈ। ਅਸੀਂ ਪਾਣੀ ਦੇ ਵਿਚਕਾਰ ਹਾਂ। ਧਰਤੀ ਦੇ ਚਾਰੇ ਪਾਸੇ ਪਾਣੀ ਹੈ। ਧਰਤੀਆਂ ਜਰੂਰ ਅਲੱਗ-ਅਲੱਗ ਹਨ। ਜਿਸ ਵੀ ਧਰਤੀ ਤੇ ਚਲੇ ਜਾਈਏ। ਸਬ ਪਾਸੇ ਪਾਣੀ ਹੀ ਪਾਣੀ ਹੈ। ਦੁਨੀਆਂ ਦੇ ਓਸ਼ਨਾਂ ਦਾ ਅੰਤ ਨਹੀ ਹੈ। ਕੋਈ ਵੀ ਪਾਣੀ ਦੀ ਸਤਾ ਤੱਕ ਨਹੀਂ ਪਹੁੰਚਿਆ। ਸਮੁੰਦਰਾਂ ਦਾ ਪਾਣੀ ਬਹੁਤ ਡੂੰਗਾ ਤੇ ਵਿਸ਼ਾਲ ਹੈ। ਬੰਦਿਆਂ ਦੀ ਸਮਝ ਤੋਂ ਬਹੁਤ ਦੂਰ ਦੀ ਗੱਲ ਹੈ। ਇਕ ਸਿਰੇ ਤੋਂ ਦੂਜੇ ਸਿਰੇ ਦਾ ਪਤਾ ਨਹੀਂ ਲੱਗਦਾ। ਅਣਗਿੱਣਤ ਸਮੁੰਦਰੀ ਜਹਾਜ਼ ਵੱਡੇ ਛਿੱਪ, ਕਿਸ਼ਤੀਆਂ ਸਮੁੰਦਰਾਂ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਬਹੁਤ ਹਵਾਈ ਜ਼ਹਾਜ ਸਮੁੰਦਰਾਂ ਦੇ ਪਾਣੀ ਵਿੱਚ ਡੂਬੇ ਪਏ ਹਨ। ਜਿੰਨਾਂ ਤੱਕ ਬੰਦਿਆਂ ਦਾ ਪਹੁੰਚਣਾਂ ਬਹੁਤ ਮੁਸ਼ਕਲ ਹੈ। ਇਹ ਤਕਨੀਕੀ ਖ਼ਰਾਬੀ ਕਾਰਨ, ਅੱਗ ਲੱਗਣ ਕਾਰਨ, ਪਾਇਲਟ ਦੀ ਅਣਗਹਿਲੀ, ਸਰੀਰਕ ਬਿਮਾਰੀ ਕਾਰਨ ਘੱਟਨਾਂਵਾਂ ਦੇ ਕਾਰਨ ਹੋ ਸਕਦੇ ਹਨ। ਜੋ ਅਜੇ ਤੱਕ ਨਹੀਂ ਲੱਭੇ। ਸਮੁੰਦਰਾ ਪਾਣੀ ਵਿੱਚ ਦੁਨੀਆਂ ਦੇ ਸਾਰੇ ਖਣਜ਼ ਪਦਾਰਥ ਧਾਂਤਾਂ ਹਨ। ਪਾਣੀ ਨੇ ਘੂਗ ਵੱਸਦੇ ਸ਼ਹਿਰ ਆਪਦੇ ਵਿੱਚ ਖਪਾਏ ਹਨ। ਵਹਿੰਦੇ ਪਾਣੀ ਨੇ ਵਸਦੀ ਦੁਨੀਆਂ ਬੇਅੰਤ ਬਾਰ ਉਜਾੜੀ ਹੈ। ਪਾਣੀ ਲੋਕਾਂ ਦੇ ਵਰਤਣ ਵਾਲੀਆਂ ਚੀਜ਼ਾਂ ਵੀ ਨਾਲ ਹੀ ਲੈ ਜਾਂਦਾ ਹੈ। ਪਾਣੀ ਧਰਤੀ ਨੂੰ ਆਏ ਦਿਨ ਖੋਰੀ ਜਾਂਦਾ ਹੈ। ਪਾਣੀ ਦੇ ਕੰਢਿਆਂ ਤੋਂ ਧਰਤੀ ਘੱਟਦੀ ਜਾਂਦੀ ਹੈ। ਪਾਣੀ ਮਿੱਟੀ ਨੂੰ ਆਪਦੇ ਨਾਲ ਰੋੜ ਕੇ ਲੈ ਜਾਂਦਾ ਹੈ। ਧਰਤੀ ਨੂੰ ਹੋਰ ਕਿਤੇ ਜਾ ਕੇ ਵਿਛਾ ਦਿੰਦਾ ਹੈ। ਇਸੇ ਲਈ ਧਰਤੀਆਂ ਖਰ ਰਹੀਆਂ ਹਨ। ਨਵੀਆਂ ਲੱਭ ਰਹੀਆਂ ਹਨ। ਇਸੇ ਤਰਾ ਧਰਤੀਆਂ ਪਾਣੀ ਦੇ ਤਲ ਥੱਲੇ ਆ ਰਹੀਆਂ ਹਨ। ਪਾਣੀ ਧਰਤੀ ਤੇ ਚੜ੍ਹੀ ਜਾ ਰਿਹਾ ਹੈ। ਪਹਾੜਾ ਦਾ ਗਲੇਸ਼ੀਅਰ ਪਿਘਲ ਰਿਹਾ ਹੈ। ਪਾਣੀ ਦਾ ਤਲ ਉਪਰ ਜਾ ਰਿਹਾ ਹੈ। ਕੀ ਕਦੇ ਸੋਚਿਆ ਹੈ? ਦੁਨੀਆਂ ਭਰ ਵਿੱਚ ਪਾਣੀ ਬਹੁਤ ਹੈ। ਇਸ ਪਾਣੀ ਨੂੰ ਵੱਧ ਤੋਂ ਵੱਧ ਸਾਫ਼ ਕਰਕੇ, ਪੀਣ, ਵਰਤਣ ਦੇ ਯੋਗ ਬਣਾਂਇਆ ਜਾਵੇ। ਪਾਣੀ ਦੀ ਵਰਤੋਂ ਪੀਣ, ਫ਼ਸਲਾਂ ਲਈ ਹੋਰ ਜਰੂਰਤਾਂ ਲਈ ਵੱਧ ਤੋਂ ਵੱਧ ਕੀਤੀ ਜਾਵੇ। ਪਾਣੀ ਮੁੱਕਣ ਵਾਲਾ ਨਹੀਂ ਹੈ। ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ।

ਦੁਨੀਆਂ ਪਾਣੀ ਦੇ ਨੇੜੇ ਵੱਸਦੀ ਹੈ। ਪਾਣੀ ਤੋਂ ਬਗੈਰ ਜੀਵਨ ਮੁਸ਼ਕਲ ਹੈ। ਜਿਥੋਂ ਦੀ ਪਹਿਲਾਂ ਦਰਿਆ ਲੰਘਦਾ ਸੀ। ਕਈ ਸ਼ਹਿਰ ਐਸੀ ਜਗਾ ਵਸਾਏ ਗਏ ਹਨ। ਕਨੇਡਾ ਵਿੱਚ ਵੀ ਡਾਊਨਟਾਊਨ ਰੀਵਰ ਤੇ ਵਸਾਏ ਗਏ ਹਨ। ਜਦੋਂ ਵੀ ਥੋੜਾ ਜਿਹਾ ਮੀਂਹ ਜ਼ਿਆਦਾ ਪੈ ਜਾਵੇ। ਸਬ ਪਾਸੇ ਪਾਣੀ-ਪਾਣੀ ਹੋ ਜਾਂਦਾ ਹੈ। ਡੈਨਮਾਰਕ, ਜਰਮਨ, ਵੈਨਕੁਵਰ, ਟਰਾਂਟੋ, ਕੈਲੇਫੋਰਨੀਆਂ, ਬੰਗਲਾ ਦੇਸ਼ ਹੋਰ ਅਨੇਕਾਂ ਸ਼ਹਿਰ ਸਮੁੰਦਰ ਦੇ ਬਰਾਬਰ ਹਨ। ਜੋ ਹੁਣ ਖ਼ਤਰੇ ਵਿੱਚ ਆਉਣ ਵਾਲੇ ਦਿਸ ਰਹੇ ਹਨ। ਕਈ ਤਾਂ ਹੁਣ ਵੀ ਜਾਂਣ ਬੁੱਝ ਕੇ, ਬਿਲਕੁਲ ਦਰਿਆ ਉਪਰ ਬਿਲਡਿੰਗਾ ਉਸਾਰੀਆਂ ਜਾ ਰਹੀਆਂ ਹਨ। ਦੁਨੀਆਂ ਭਰ ਦੇ ਵੱਡੇ ਸ਼ਹਿਰ ਸਮੁੰਦਰ ਦੇ ਪਾਣੀ ਤੇ ਵਸਾਏ ਹੋਏ ਹਨ। ਇੰਨਾਂ ਸ਼ਹਿਰਾਂ ਵਿੱਚ ਹਰ ਬਾਰ ਪਾਣੀ ਚੜ੍ਹਨ ਨਾਲ ਫਲੱਡ ਆਇਆ ਰਹਿੰਦਾ ਹੈ। ਪਾਣੀ ਨੂੰ ਰੋਕਣ ਦੇ ਬਹੁਤ ਜਤਨ ਹੋ ਰਹੇ ਹਨ। ਹੋਰ ਬਹੁਤ ਮੇਹਨਤ ਦੀ ਲੋੜ ਹੈ। ਸਮੁੰਦਰ ਦੇ ਪਾਣੀ ਨੂੰ ਥੱਮਣ ਲਈ ਬਹੁਤ ਮਜ਼ਬੂਤ ਸਮੁੰਦਰੀ ਕੰਧਾਂ, ਹੋਰ ਤੱਕੜੇ ਬੰਨ ਉਸਾਰਨ ਦੀ ਲੋੜ ਹੈ। ਯਾਦ ਰੱਖਣਾਂ ਪਾਣੀ ਦਾ ਵਹਾ ਬਹੁਤ ਸ਼ਕਤੀ ਸ਼ਾਲੀ ਹੁੰਦਾ ਹੈ। ਸਬ ਹੱਦਾ ਬੰਨੇ ਟੱਪ ਜਾਂਦਾ ਹੈ। ਕੱਚੀਆਂ ਕੰਧਾਂ ਨਾਲ ਨਹੀਂ ਸਰਨਾਂ। ਪਾਣੀ ਅੱਗੇ ਤਾਂ ਪਹਾੜ ਵੀ ਨਹੀਂ ਬੱਚਦੇ। ਪਾਣੀ ਦਾ ਵਹਾ ਬਹੁਤ ਤੇਜ ਹੁੰਦਾ ਹੈ। ਸਬ ਕੁੱਝ ਬੰਦੇ, ਬਿਲਡਿੰਗਾਂ, ਬੰਨ, ਗੱਡੀਆ, ਦਰਖੱਤ ਵਿਚੇ ਰੋੜ ਕੇ ਲੈ ਜਾਂਦਾ ਹੈ। ਸਮੁੰਦਰਾਂ, ਦਰਿਆਵਾਂ, ਨਹਿਰਾਂ ਦੇ ਕੰਢੇ ਮਿੱਟੀ ਦੇ ਹੀ ਹੁੰਦੇ ਹਨ। ਜਿਥੇ ਮਜ਼ਬੂਤ ਕੰਢੇ ਹਨ। ਉਥੇ ਖ਼ਤਰਾ ਬਹੁਤ ਘੱਟ ਜਾਂਦਾ ਹੈ।
 
 

 

Comments

Popular Posts