ਭਾਗ 2 ਤੇਰਾ ਢੋਲ ਸ਼ਰਾਬੀ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਤੇਰਾ ਢੋਲ ਸ਼ਰਾਬੀ ਆਇਆ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਚੁਕੰਨੇ ਰਹਿੱਣਾਂ, ਜਿਸ ਦੀ ਮਦੱਦ ਕਰਦੇ ਹਾਂ। ਜੇ ਉਸ ਬੰਦੇ ਦੀ ਜ਼ਮੀਰ ਮਰੀ ਹੈ। ਉਹ ਸ਼ੁਕਰੀਆਂ ਕਰਨ ਦੀ ਬਜਾਂਏ, ਮਦੱਦ ਕਰਨ ਵਾਲੇ ਨੂੰ ਨੀਵਾਂ ਦਿਖਾਵੇਗਾ। ਥੱਲੇ ਸਿੱਟਣ ਦੀ ਪੂਰੀ ਵਾਹ ਲਾਵੇਗਾ। ਆਪ ਊਚਾ ਉਠਣ ਦੀ ਕੋਸ਼ਸ਼ ਕਰੇਗਾ। ਇਹ ਘਟੀਆਂ ਬੰਦਿਆਂ ਦੀ ਨਿਸ਼ਾਂਨੀ ਹੈ। ਮਰੇ, ਸੁੱਕੇ ਹੋਏ ਨੂੰ ਜਿਸ ਨੂੰ ਪਾਣੀ ਦੇ ਕੇ ਹਰਾ ਕਰੀਏ। ਉਹੀ ਸੁੱਕਣੇ ਵੀ ਪਾ ਸਕਦਾ ਹੈ। ਜਿਸ ਦੇ ਘਰ ਬੂਟਾ ਲਾਉਂਦੇ ਹੋ। ਉਹ ਬੂਟਾ ਲਾਂਉਣ ਵਾਲੇ ਦੀਆਂ ਜੜਾ ਪੱਟ ਸਕਦਾ ਹੈ। ਕਿਸੇ ਤੇ ਭਰੋਸਾ ਨਾਂ ਕਰੋ। ਹੁਸ਼ਿਆਰ ਰਹਿੱਣਾਂ। ਸੁੱਖੀ ਦੇ ਰਿਸ਼ਤੇ ਵਿਚੋ ਲਗਦਾ ਦਿਉਰ, ਪੰਜਾਬ ਇਕੱਲਾ ਰਹਿ ਗਿਆ ਸੀ। ਉਸ ਦੇ ਮਾਂ ਪਿਉ ਨੂੰ ਸੁੱਖੀ ਦੇ ਸੋਹਰੇ ਨੇ, ਹੋਰ ਰਿਸ਼ਤੇਦਾਰਾ ਰਾਂਹੀ ਕਨੇਡਾ ਸੱਦ ਲਿਆ ਸੀ। ਇਸ ਦਿਉਰ ਨੂੰ ਸੁੱਖੀ ਨੇ, ਆਪਦੀ ਸਕੀ ਭੈਣ ਨਾਲ ਵਿਆਹ ਕੇ ਕਨੇਡਾ ਸੱਦਿਆ ਸੀ। ਬਈ ਲਾਡ ਸਾਹਿਬ ਕਨੇਡਾ ਆ ਕੇ, ਕਦੇ ਕੰਮ ਆਵੇਗਾ। ਕਨੇਡਾ ਆਉਂਦਿਆਂ ਹੀ ਉਸ ਨੇ, ਸੁੱਖੀ ਦੀ ਸਕੀ ਭੈਣ ਤੇ ਆਪਦੇ ਸਾਰੇ ਪਰਿਵਾਰ ਦੀ ਸੁੱਖੀ ਨਾਲੋ ਬੋਲ-ਬਾਣੀ ਬੰਦ ਕਰਾ ਦਿੱਤੀ। ਚੋਰ ਨੂੰ ਜੇ ਦਰਵਾਜ਼ੇ ਥਾਂਈ ਲੰਘਣ ਨੂੰ ਥਾਂ ਨਹੀਂ ਦਿਸਦਾ, ਚੋਰ ਅਗਲੇ ਦੇ ਸੰਨ ਲਗਉਂਦਾ ਹੈ। ਕੰਧ ਪਾੜ ਲੈਂਦਾ ਹੈ। ਨੁਕਸਾਨ ਘਰ ਵਾਲੇ ਦਾ ਹੋਵੇਗਾ। ਚੋਰ ਨੇ ਆਪਦਾ ਕੰਮ ਕਰਨਾਂ ਹੈ। ਇਸ ਦਿਉਰ ਨੂੰ ਪਤਾ ਸੀ। ਸੁੱਖੀ ਦਾ ਮੁੰਡਾ ਨਸ਼ੇ ਵਿੱਚ ਪੈ ਚੁੱਕਾ ਹੈ। ਪੂਰਾ ਪਰਿਵਾਰ ਮੁੰਡੇ ਦੀ ਮਦੱਦ ਕਰਨ ਲੱਗਾ ਹੋਇਆ ਹੈ। ਹਰ ਕੋਈ ਆਪੋ ਆਪਣੀ ਵਾਹ ਲਾ ਰਿਹਾ ਸੀ। ਹਰ ਸਮੇਂ ਇਹੀ ਲੱਗਦਾ ਸੀ। ਹੁਣ ਵੀ ਨਸ਼ਾ ਛੱਡ ਦੇਵੇਗਾ। ਕਨੇਡਾ ਤੋਂ ਇੰਡੀਆਂ ਗਏ ਹੋਏ ਸੀ। ਉਥੇ ਵੀ ਮੁੰਡੇ ਨੂੰ ਨਸ਼ੇ ਛੱਡਾਉਣ ਵਾਲੇ ਕੇਂਦਰਾਂ ਵਿੱਚ ਵੀ ਛੱਡਿਆ। ਇਹ ਨਸ਼ਾ ਛੱਡਾਊ ਕੇਂਦਰ ਵਾਲੇ ਵੀ ਅੰਦਰ ਬਹੁਤ ਜ਼ਿਆਦਾ ਨਸ਼ਾ ਤੇ ਨਸ਼ੇ ਦੀਆਂ ਗੋਲੀ਼ਆਂ ਦਿੰਦੇ ਹਨ। ਬੰਦੇ ਇੱਕ ਨਸ਼ਾਂ ਛੱਡਣ ਲਈ ਜਾਂਦੇ ਹਨ। ਹੋਰ ਨਸ਼ੇ ਖਾਂਣ ਲੱਗ ਜਾਂਦੇ ਹਨ। ਘਰ ਤਾਂ ਇੱਕ ਅਮਲੀ ਨਹੀਂ ਸਾਭਿਆ ਜਾਂਦਾ। ਨਸ਼ਾ ਛੱਡਾਊ ਕੇਂਦਰ 50, 100, 150 ਬੰਦੇ ਨੂੰ ਨਸ਼ੇ ਦੇ ਟਿਕੇ ਲਾ ਕੇ, ਗੋਲੀਆਂ ਦੇ ਕੇ ਸੁਰਤ ਨਹੀਂ ਆਉਣ ਦਿੰਦੇ। ਕੋਈ ਉਥੇ ਕੁਸਕਦਾ ਨਹੀਂ ਹੈ। ਅਮਲੀ ਨੂੰ ਨਸ਼ਾ ਚਾਹੀਦਾ ਹੈ। ਕੋਈ ਵੀ ਦੇ ਦੇਵੇ। ਉਹੀ ਦੋਸਤ ਹੈ। ਕਦੇ ਕਿਸੇ ਨੂੰ ਨਸ਼ਾ ਛੱਡਾਊ ਕੇਂਦਰ ਨਾਂ ਹੀ ਛੱਡਿਆ ਜਾਵੇ। ਸਬ ਬਿਜ਼ਨਸ ਕਰਦੇ ਹਨ। ਸੁੱਖੀ ਦੇ ਦਿਉਰ ਨੇ ਅਖੰਡ ਪਾਠ ਰੱਖਾਇਆ ਸੀ। ਦਿਉਰ ਦਾ ਪਿਉ ਆ ਕੇ, ਸੁੱਖੀ ਦੇ ਸੌਹਰੇ ਨੂੰ ਅਖੰਡ ਪਾਠ ਦੇ ਭੋਗ ਤੇ ਆਉਣ ਦਾ ਸੱਦਾ ਦੇ ਗਿਆ। ਸੁੱਖੀ ਦੇ ਸੌਹੁਰੇ ਨਾਲ ਮੁੰਡਾ ਵੀ ਚਲਾ ਗਿਆ। ਜੋ ਨਸ਼ਾਂ ਛੱਡਣ ਦੀ ਕੋਸ਼ਸ਼ ਕਰ ਰਿਹਾ ਸੀ। ਅਖੰਡ ਪਾਠ ਦਾ ਭੋਗ ਪੈਣ ਪਿਛੋਂ, ਸੁੱਖੀ ਦੇ ਰਿਸ਼ਤੇ ਵਿਚੋ ਲਗਦੇ ਦਿਉਰ ਨੇ ਭਤੀਜੇ, ਸੁੱਖੀ ਦੇ ਮੁੰਡੇ ਕਨੇਡੀਨ ਜੰਮਪਲ ਨੂੰ ਅਫ਼ੀਮ ਦੀ ਚੰਗੀ ਤੱਕੜੀ ਗੋਲੀ ਖੁਵਾ ਕੇ, 40% ਸ਼ਰਾਬ ਦੇ ਚਾਰ ਪਿਗ ਲੁਆ ਦਿੱਤੇ। ਮੁੰਡੇ ਨੂੰ ਜਾਨੋਂ ਮਾਰਨ ਦੀ ਕੋਸ਼ਸ਼ ਕੀਤੀ। ਨਸ਼ੇ ਖਾਂਣ ਵਾਲੇ ਨੂੰ ਤਾਂ ਨਸ਼ਾਂ ਦੇਣ ਵਾਲਾ ਪਿਆਰਾ ਹੈ। " ਅਮਲੀ ਨੂੰ ਅਮਲੀ ਘਿਉ ਵਰਗਾ, ਸੋਫ਼ੀ ਨੂੰ ਲੱਗਦਾ ਵਿਉ ਵਰਗਾ। ਅਫ਼ੀਮ ਮੁੰਡੇ ਨੇ, ਕਦੇ ਖਾਦੀ ਹੀ ਨਹੀਂ ਸੀ। ਇਸ ਲਾਡਲੇ ਦਿਉਰ ਨੂੰ ਵੀ ਪਤਾ ਸੀ। ਜੋ ਅਫ਼ੀਮ ਖਾਂਣ ਲੱਗ ਜਾਵੇ, ਉਹ ਛੱਡ ਨਹੀਂ ਸਕਦਾ। ਅਫ਼ੀਮ ਖਾਂਣ ਬਗੈਰ ਮਰ ਤਾਂ ਜਾਂਦਾ ਹੈ। ਅਫ਼ੀਮ ਹਰ ਬੰਦੇ ਨੂੰ ਪਚਦੀ ਨਹੀਂ ਹੈ। ਰੱਬ ਬਹੁਤ ਮੇਹਰਬਾਨ ਹੈ। ਮੁੰਡੇ ਨੂੰ ਉਲਟੀਆਂ ਤੇ ਲੂਜਮੋਜ਼ਨ ਲੱਗ ਗਏ। ਪਾਚਨ ਸ਼ਕਤੀ ਦੀ ਇੰਨੀ ਬਸ ਹੋਈ। ਮੁੰਡਾ ਨਸ਼ਾ ਬਿਲਕੁਲ ਛੱਡ ਗਿਆ। ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ {ਪੰਨਾ 724} ਅਖੰਡ ਪਾਠ ਪਿਛੋਂ ਜੋ ਲੋਕ ਐਸਾ ਭੜਥੂ ਪਾਉਂਦੇ ਹਨ। ਉਨਾਂ ਦੇ ਮਾਹਾਰਾਜ ਜਿੰਦਗੀ ਦੇ ਵਰਕੇ ਪਾੜ ਦਿੰਦਾ ਹੈ। ਇਸ ਦੀ ਮਾਂ ਤੇ ਜ਼ਨਾਨੀ ਦੋਂਨੇਂ ਹੀ ਕਿਚਨ ਵਿੱਚ ਨਹੀਂ ਵੜਦੀਆਂ। ਜ਼ਨਾਨੀਆਂ ਹੀ ਘਰ ਵਸਾਉਂਦੀਆਂ ਹਨ। ਦੋਂਨੇਂ ਸੱਸ ਨੂੰਹ ਮੇਲਣਾਂ ਬੱਣ ਕੇ, ਦੁਨੀਆਂ ਦਾ ਮੇਲਾ ਦੇਖ਼ ਰਹੀਆਂ ਹਨ। ਘਰ ਹੀ ਨਹੀਂ ਵੜਦੀਆਂ। ਸੁੱਖੀ ਦਾ ਦਿਉਰ ਬੱਚਿਆਂ ਦੀ ਪਲਟਨ ਦੇ ਮੂੰਹ ਵਿੱਚ ਬੁਰਕੀਆਂ ਪਾਉਂਦਾ ਹੈ। ਦੇਖੀ ਜਾਵੇਗੀ ਜਦੋਂ ਬੱਚੇ ਮੂੰਹ ਵਿੱਚ ਬੁਰਕੀਆਂ ਪਾਉਣਗੇ। ਜੋ ਕਿਸੇ ਲਈ ਖੱਡਾ ਪੱਟਦਾ ਹੈ। ਆਪ ਹੀ ਉਸ ਖੱਡੇ ਵਿੱਚ ਡਿੱਗ ਪੈਂਦਾ ਹੈ।
ਇੱਕ ਗੱਲ ਪੱਕੀ ਹੈ। ਦੁਨੀਆਂ ਵਿੱਚ ਇਕੱਲੇ ਹੋ। ਕੋਈ ਸਕਾ ਸਬੰਧੀ ਨਹੀ ਹੈ। ਦੋਸਤ, ਪਤੀ-ਪਤਨੀ, ਮਾਂਪੇ ਬੱਚੇ, ਰਿਸ਼ਤੇਦਾਰ ਸਬ ਮੱਤਲੱਬ ਨੂੰ ਜੁੜੇ ਹੋਏ ਹਨ। ਆਪੋ-ਆਪਣਾਂ ਕੰਮ ਨਿੱਕਲਦੇ ਹੀ ਆਪਣੇ ਰਸਤੇ ਪੈ ਜਾਂਣਗੇ। ਅਕਸਰ ਅਪਣੇ ਹੀ ਸ਼ਰੀਕ ਬਣ ਬੈਠਦੇ ਹਨ। ਉਹ ਆਪਣੇ ਹੁੰਦੇ ਹੀ ਨਹੀਂ। ਸ਼ਰੀਕ ਉਹ ਹੁੰਦੇ ਹਨ। ਜੋ ਦੂਜੇ ਬੰਦੇ ਨੂੰ ਆਪ ਤੋਂ ਛੋਟਾ, ਬੌਨਾਂ ਦਿਖ਼ਉਣਾਂ ਚਹੁੰਦੇ ਹਨ।.ਜਦੋਂ ਰੱਜ ਕੇ ਰੋਟੀ ਖਾਂਣ ਲੱਗ ਜਾਂਣ। ਰੱਜੇ ਨੂੰ ਚੱਜ ਆ ਹੀ ਜਾਂਦਾ ਹੈ। ਅੱਖਾਂ ਤੇ ਚਰਬੀ ਚੜ੍ਹ ਜਾਂਦੀ ਹੈ। ਜਦੋਂ ਚਾਰ ਪੈਸੇ ਹੱਥ ਲੱਗ ਜਾਂਣ। ਬੰਦੇ ਨੂੰ ਰੱਬ ਵੀ ਨਹੀਂ ਦਿਸਦਾ। ਕਈ ਤਾਂ ਕੁੱਝ ਹਜ਼ਾਰ, ਲੱਖ ਦੇਖ਼ ਕੇ, ਮੂੰਹ ਵਿਚ ਉਗਾਲੀ ਕਰਨ ਲੱਗ ਜਾਂਦੇ ਹਨ। ਬੰਦਾ ਗਿਰਗਟ ਵਾਂਗ ਰੰਗ ਬਦਲ ਜਾਂਦਾ ਹੈ। ਉਸ ਨੂੰ ਦੇਖ਼ ਕੇ ਲੱਗਦਾ ਹੈ। ਮਰਨ ਪਿਛੋਂ ਵਾਲੀ ਅੱਗਲੀ ਦੁਨੀਆਂ ਦੀਆਂ ਗੱਲਾਂ ਕਰਦਾਂ ਹੈ। ਐਸੀ ਹਾਲਤ ਵਿੱਚ ਜਿਉਂਦੇ ਬੰਦੇ ਨੂੰ ਮੌਤ ਆ ਜਾਂਦੀ ਹੈ। ਜੋ ਮਸਤ ਜਿੰਦਗੀ ਜਿਉਂਦਾ ਹੈ। ਉਸ ਨੂੰ ਸ਼ਰੀਕ ਨਹੀਂ ਹਮ-ਸਫ਼ਰ ਕਹਿੰਦੇ ਹਨ। ਗੈਰੀ ਪੜ੍ਹਾਈ ਵਿੱਚ ਵੀ ਨਿਕੰਮਾਂ ਤੇ ਪੰਜਵੀਂ ਫੇਲ ਸੀ। ਪਿੰਡ ਨੰਗੇ ਪੈਰੀਂ ਤੁਰਿਆ ਫਿਰਦਾ ਹੁੰਦਾ ਸੀ। ਕਦੇ ਕਿਸੇ, ਕਦੇ ਕਿਸੇ ਮੁੰਡੇ ਤੋਂ ਕੁੱਟ ਖਾਂ ਕੇ ਆ ਜਾਂਦਾ ਸੀ। ਜਦੋਂ ਵੱਡਾ ਹੋਇਆ। ਪੰਜਾਬ ਪੁਲੀਸ ਦੇ ਧੱਕੇ ਚੜ੍ਹ ਜਾਂਦਾ ਸੀ। ਪੁਲੀਸ ਤੋਂ ਚੰਗੀ ਝੰਬ-ਝਾੜ ਹੁੰਦੀ ਸੀ। ਉਹ ਤਾਂ ਮੂੰਧਾ ਪਾ ਲੈਂਦੇ ਸੀ। ਹਰ ਚੌਥੇ ਦਿਨ ਪੁਲੀਸ ਇਸ ਨੂੰ ਲੱਭਦੀ ਫਿਰਦੀ ਸੀ। ਪੁਲੀਸ ਨੂੰ ਪਿੰਡ ਵਿੱਚ ਆਈ ਦੇਖ਼ ਕੇ ਕੰਧਾਂ-ਕੋਠੇ ਟੱਪ ਜਾਂਦਾ ਸੀ। ਇਹ ਕਦੇ ਮਾਸੀ, ਕਦੇ ਭੂਆਂ ਦੀ ਬੁੱਕਲ ਵਿੱਚ ਲੁੱਕਦਾ ਫਿਰਦਾ ਸੀ। ਪਤਾ ਨਹੀਂ ਕੀ ਕੀਤਾ ਸੀ? ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ। ਇਹ ਰਾਤਾਂ ਨੂੰ ਡਾਕੇ ਮਾਰਦਾ ਹੈ। ਨਸ਼ੇ ਖਾਂਦਾ, ਵੇਚਦਾ ਹੈ। ਹੋਰਾਂ ਨੌਜੁਵਾਨਾਂ ਨੂੰ ਨਸ਼ੇ ਖਾਂਣ ਲਗਾਉਂਦਾ ਹੈ। ਸੁੱਖਾ ਘੋਟ ਕੇ ਪੀਂਦਾ ਸੀ। ਦਿਨੇ ਸੁੱਤਾ ਰਹਿੰਦਾ। ਰਾਤਾਂ ਨੂੰ ਜਾਗਦਾ ਸੀ। ਇਸ ਨਾਲ ਚਾਰ ਆੜੀ ਹੋਰ ਇਹਦੇ ਵਰਗੇ ਹੀ ਸਨ। ਕੁੜੀਆਂ ਦੇ ਕਾਲਜ ਮੂਹਰੇ ਗੇੜੇ ਦਿੰਦੇ ਸੀ। ਰਹਿੰਦੀ ਖੂੰਦੀ ਕੁੱਟ ਕੁੜੀਆਂ ਤੋਂ ਖਾਂਦੀ ਸੀ। ਉਹ ਕੁੱਟ ਖਾ-ਖਾ ਪੱਕਾ ਟ੍ਰੇਡ ਹੋ ਗਿਆ ਸੀ। ਉਹ ਬਾਹਰ ਦੇ ਲੋਕਾਂ ਨੂੰ ਤਾਂ ਕੁੱਟ ਨਹੀਂ ਸਕਦਾ ਸੀ। ਆਪਦੀ ਮਾਂ ਨੂੰ ਪੈਰਾਂ ਵਿੱਚ ਜੁੱਤੀ ਪਾਈ ਸਣੇ, ਪੈਰਾਂ, ਲੱਤਾਂ ਨਾਲ ਕੁੱਟ ਦਿੰਦਾ ਸੀ। ਦੋਂਨੇਂ ਵੇਲੇ ਵਿਹਲਾ ਰੋਟੀਆਂ ਖਾਂਦਾ ਸੀ। ਖੇਤੀ ਨਾਂ ਜੋਤਾ, ਦਿਹਾੜੀ ਕੁੱਝ ਵੀ ਨਹੀਂ ਕਰਦਾਂ ਸੀ। ਚੰਗੀ ਕਿਸਮਤ ਨੂੰ ਇਹ ਕਨੇਡਾ ਆ ਗਿਆ। ਇਸ ਵਿੱਚ ਉਹ ਸਬ ਐਬ ਹੋ ਗਏ। ਜੋ ਪੰਜਾਬ ਪਲੀਸ, ਕਾਲਜੀਏਟਾਂ, ਡਕੈਤਾਂ, ਐਬੀਆਂ ਵਿੱਚ ਹੁੰਦੇ ਹਨ। ਘਰ ਵਾਲਿਆਂ ਪਤਨੀ ਨਾਲ ਰੱਜ ਕੇ, ਹੇਰਾ-ਫੇਰੀ ਕਰਦਾ ਰਹਿੰਦਾ। ਆਪ ਨੂੰ ਦੁਨੀਆਂ ਦਾ ਬਹੁਤ ਚੁਸਤ, ਅਮੀਰ ਬੰਦਾ ਸਮਝਣ ਲੱਗਾ। ਲੋਕ ਬਹੁਤ ਚਲਾਕ ਤੋਂ ਚਲਾਕ, ਅਰਬਾ-ਖਰਬਾਂ ਪਤੀ ਹਨ। ਕੋਈ ਕਿਸੇ ਤੋਂ ਘੱਟ ਨਹੀਂ ਹੈ। ਪਰ ਹਰ ਕੋਈ ਸੀਮਾਂ ਵਿੱਚ ਹੈ। ਇਹ ਲੋਕਾਂ, ਪਤਨੀ ਲਈ ਓਵਰ ਫਲੱਡ ਹੋ ਗਿਆ। ਕਿਸੇ ਦੀ ਨਾਂ ਸ਼ਰਮ, ਨਾਂ ਇੱਜ਼ਤ ਕਰਦਾ ਸੀ। ਹਾਏ ਪੈਸਾ-ਹਾਏ ਪੈਸਾ ਕਰਦਾ ਸੀ। ਪੈਸੇ, ਔਰਤਾਂ, ਸ਼ੋਰਤ ਮਗਰ ਫਿਰਦਾ, ਇੱਜ਼ਤ ਵਲੋਂ ਬੋਨਾਂ ਲੱਗਣ ਲੱਗ ਗਿਆ। ਸਿਰਫ਼ ਆਪਦੇ ਬਾਰੇ ਹੀ ਸੋਚਦਾ ਹੈ। ਰਿਸ਼ਤੇਦਾਰੀਆਂ ਵਿੱਚ ਵੀ ਔਰਤਾਂ ਨੂੰ ਐਸੀਆਂ ਬੈਸੀਆਂ ਸਮਝ ਕੇ ਹੱਥ ਪਾਉਣ ਦੀ ਕੋਸ਼ਸ਼ ਕਰਦਾ ਰਹਿੰਦਾ ਹੈ। ਜਿਸ ਦੀ ਲਹਿਗੀ ਲੋਈ, ਕੀ ਕਰੂ ਕੋਈ? ਸ਼ਰਮ ਲੱਥ ਗਈ ਹੈ।
ਸਾਡੀ ਸਬ ਦੀ ਜਿੰਦਗੀ ਇੱਕ ਦੂਜੇ ਨਾਲ ਕਿੰਨੀ ਮਿਲਦੀ ਹੈ? ਗੱਲ ਕਿਸੇ ਦੀ ਸੁਣਦੇ ਹਾਂ। ਲੱਗਦਾ ਹੈ, ਇਹ ਮੇਰੀ ਗੱਲ ਕਰ ਰਿਹਾ ਹੈ। ਕਈ ਤਾਂ ਗੱਲ ਕਰਨ ਵਾਲੇ ਦੇ ਗਲ਼ ਪੈ ਜਾਂਦੇ ਹਨ। ਜੇ ਤਕਲੀਫ਼ ਹੁੰਦੀ ਹੈ। ਤਾਂ ਐਸਾ ਕਰਦੇ ਹੀ ਕਿਉਂ ਹੋ? ਅੰਗਰੇਜ਼ੀ ਵਿੱਚ ਕਹੀਦਾ ਹੈ। ਹੂ ਕੇਅਰ? ਸਮਝੀ ਜਾਵੋ, ਜਿੰਨੇ ਜਿੰਦਾ ਸਮਝਣਾਂ ਹੈ। ਕਿਸੇ ਤੋਂ ਕੀ ਕੜੀ ਲੈਣੀ ਹੈ? ਵੈਸੇ ਵੀ ਹਰ ਕੋਈ ਇਕੱਲਾ ਜੰਮਿਆਂ ਹੈ। ਇਕੱਲੇ ਨੇ ਮਰਨਾਂ ਹੈ। ਲੋਕਾਂ ਨੇ, ਪਤੀ-ਪਤਨੀ ਨੇ ਇੱਕ ਦੂਜੇ ਲਈ ਨਹੀਂ ਮਰਨਾਂ ਹੈ। ਫਿਰ ਠੇਕਾ ਥੋੜੀ ਲਿਆ ਹੈ। ਇੱਕ ਦੂਜੇ ਦੀ ਪ੍ਰਵਾਹ, ਰਾਖੀ ਕਰਦੇ ਮਗਰ-ਮਗਰ ਫਿਰੀ ਜਾਵੋ। ਹਰ ਪਤੀ-ਪਤਨੀ ਦੋਂਨਾਂ ਦੇ ਰਾਹ ਅਲੱਗ-ਅਲੱਗ ਹਨ। ਰਹੀ ਇਕੱਠੇ ਜਾਂਦੇ ਹਨ। ਕਦੇ ਅਲੱਗ ਹੋ ਜਾਂਦੇ ਹਨ। ਇੰਡੀਆਂ ਵਾਲੇ ਪਤੀ-ਪਤਨੀਆਂ ਵੀ ਇੱਕ ਦੂਜੇ ਨੂੰ ਛੱਡ ਕੇ, ਫੋਰਨ ਆ ਰਹੇ ਹਨ। ਕਨੇਡਾ, ਅਮਰੀਕਾ ਵਾਲੇ ਪਤੀ-ਪਤਨੀ ਇੱਕ ਦੂਜੇ ਤੋਂ ਬਰੇਕ ਲੈਣ ਨੂੰ ਇੰਡੀਆਂ ਜਾ ਵੜਦੇ ਹਨ। ਪਤੀ-ਪਤਨੀਆਂ ਤੋਂ ਪਤਨੀਆਂ-ਪਤੀ ਤੋਂ ਹੌਲੀਡੇ ਚਹੁੰਦੇ ਹਨ। ਇਸ ਦੁਨੀਆਂ ਵਿੱਚ ਜ਼ਿਆਦਾ ਮੌਜ਼ਾਂ ਮਰਦ ਲੈ ਰਹੇ ਹਨ। ਘਰ ਜਾਂਣ ਘਰ ਵਾਲੀਆਂ, ਬਾਹਰ ਜਾਂਣ ਬਾਹਰ ਵਾਲੀਆਂ। ਇਹ ਬੜੀ ਮਜ਼ੇ ਦੀ ਗੱਲ ਹੈ। ਜੋ ਅੱਜ ਕੱਲ ਫੈਸ਼ਨ ਹੋ ਗਿਆ ਹੈ। ਕੋਈ ਇੱਕ ਦੂਜੇ ਨੂੰ ਰੋਕ-ਟੋਕ ਨਹੀਂ ਸਕਦਾ। ਜੋ ਮਰਜ਼ੀ ਗੁਲਸ਼ਨੇ ਉਡਾਈ ਜਾਵੋ। ਮਰਦ-ਔਰਤਾਂ ਵਿਆਹੇ ਹੋਏ, ਬੱਚੇ ਜੰਮ ਕੇ ਵੀ ਆਪ ਛੱੜੇ ਦੱਸਦੇ ਹਨ। ਲੋਕਾਂ ਨੂੰ ਜਿਵੇਂ ਪਤਾ ਹੀ ਨਾਂ ਹੋਵੇ। ਐਸੇ ਲੋਕ ਇਹ ਨਹੀਂ ਜਾਂਣਦੇ। ਦੂਜੇ ਲੋਕ ਵੀ ਤੁਹਾਡੇ ਵਾਲਾ ਫਾਰਮੂਲਾ ਵਰਤ ਰਹੇ ਹਨ। ਉਹ ਵੀ ਬਾਲ-ਬੱਚੇ ਵਾਲੇ ਵਿਆਹੇ ਛੜੇ ਹਨ। ਜੋ ਪੱਕੇ ਖਿਲਾੜੀ ਹਨ। ਮਜ਼ਾ ਹੀ ਬਾਹਰ ਦੇ ਮਰਦ-ਔਰਤਾਂ ਨਾਲ ਆਉਂਦਾ ਹੈ। ਪਤੀ-ਪਤਨੀ ਤਾਂ ਇੱਕ ਦੂਜੇ ਨੂੰ ਦਾਲ ਵਿੱਚ ਕੋਕੜੂ ਜਿਹੇ ਲੱਗਦੇ ਹਨ। ਸੱਚੀ-ਮੂਚੀ ਦੇ ਕੁਆਰੇ ਤਾਂ ਸ਼ਰਮਾਂਉਂਦੇ ਰਹਿੰਦੇ ਹਨ। ਫੇਸਬੁੱਕ ਤਾਂ ਕਈਆਂ ਨੇ ਬਣਾਂਈ ਹੀ ਕੁਆਰਿਆਂ ਨੇ ਹੀ ਹੈ। ਛੇ-ਸੱਤ ਸਾਲਾਂ ਦੇ ਅਜੇ ਵੀ ਛੜੇ ਹਨ। ਐਸੇ ਹੀ ਸੱਚੀ-ਮੂਚੀਂ ਦੀ ਜਿੰਦਗੀ ਵਿੱਚ ਕਰ ਰਹੇ ਹਨ। ਇੱਕ ਵਿਬ ਸਾਈਡ ਦਾ ਪਾਜ਼ ਖੁੱਲਾ ਹੈ। ਮਰਦ ਔਰਤਾਂ, ਵਿਆਹੇ ਬੁੱਢੇ ਵੀ ਕੁਆਰੇ ਬੱਣ ਕੇ, ਇੱਕ ਦੂਜੇ ਨੂੰ ਮੋਹਤ ਕਰ ਰਹੇ ਸਨ। ਰੱਬ ਹੀ ਬਚਾਏ, ਚਲਾਕ ਸੱਜਣਾਂ ਤੋਂ। ਸੈਕਸ ਵਿੱਚ ਮਾਹਰ ਬੱਣ ਕੇ ਦਿਖਾਉਂਦੇ ਹਨ।
ਮਰਦਾਂ ਨੇ ਦੂਜੀਆਂ ਔਰਤਾਂ ਖੁਸ਼ ਕਰਨ ਦਾ ਠੇਕਾ ਲਿਆ ਹੈ। ਆਪਦੀਆਂ ਚਾਹੇ ਕਿਸੇ ਹੋਰ ਨੂੰ ਖੁਸ਼ ਕਰੀ ਜਾਂਣ। ਆਪੋ-ਆਪਣੀ ਮੌਜ਼ ਹੈ। ਕਈ ਤਾਂ ਇਹ ਵੀ ਕਹਿ ਦਿੰਦੇ ਹਨ, " ਮੇਰੀ ਪਤਨੀ ਨਿਰੀ ਗਊ ਹੈ। ਬਹੁਤ ਸਾਊ ਹੈ। ਕਿਸੇ ਹੋਰ ਮਰਦ ਵੱਲ ਦੇਖ਼ਦੀ ਵੀ ਨਹੀਂ ਹੈ।" ਗੈਰੀ ਵਰਗੇ ਆਪ ਚਾਹੇ ਔਰਤਾਂ ਵਿੱਚ ਮਾਹਰ ਸਾਨ੍ਹ ਬਣੇ ਰਹਿੱਣ। ਦੂਜੀਆਂ ਔਰਤਾਂ ਨੂੰ ਛੇੜਦੇ ਹਨ। ਜੇ ਤਾਂ ਗੱਲ ਪੱਟ ਗਈ। ਠੀਕ ਹੈ, ਨਹੀਂ ਕਹਿੰਦੇ ਹਨ, " ਖਾਦੀ, ਪੀਤੀ ਵਿੱਚ ਛੇੜ ਹੋ ਗਈ। " ਕਈ ਖਾਂਦੇ-ਪੀਂਦੇ ਹੀ ਇਸ ਲਈ ਹਨ। ਕੋਈ ਮੋਂਡੇ ਤੇ ਸਿਰ ਰਖਾ ਲਵੇ। ਮਰਦਾਂ ਨੂੰ ਹਮੇਸ਼ਾਂ ਹੀ ਦੂਜੀਆਂ ਔਰਤਾਂ ਚੈਕ ਕਰਨ ਦਾ ਸ਼ੌਕ ਰਿਹਾ ਹੈ। ਗੈਰੀ ਭਾਂਵੇਂ ਬਾਲ-ਬੱਚੇ ਵਾਲਾ ਸੀ। ਉਹ ਵੀ ਐਸਾ ਸ਼ੁਗਲ ਆਂਮ ਹੀ ਕਰਦਾ ਰਹਿੰਦਾ ਸੀ। ਕ੍ਰਿਸਮਿਸ ਦੀ ਪਾਰਟੀ ਘਰ ਮਨਾਉਣ ਦੀ ਗੈਰੀ ਨੂੰ ਕੋਈ ਦਿਲ ਚਸਪੀ ਨਹੀਂ ਸੀ। ਘਰ ਵਾਲੀ ਬਿਚਾਰੀ ਜਿਹੀ ਬੱਣ ਕੇ, ਬੱਚਿਆਂ ਤੇ ਘਰ ਦੇ ਕੰਮਾਂ ਵਿੱਚ ਰੁਲੀ ਹੋਈ ਸੀ। ਪਤੀ ਦੇਵ, ਘਰੋਂ ਬਾਹਰ ਕਿਸੇ ਬੇਸਮਿੰਟ ਵਿੱਚ ਬੈਠੇ ਅੱਗਲੀ, ਪਿਛਲੀ ਜਾਂਣ-ਪਛਾਂਣ ਵਾਲੀਆਂ ਦੇਵਕੀਆਂ ਨਾਲ ਸ਼ਰਾਬ, ਨਸ਼ੇ ਖਾਂਦੇ-ਪੀ ਰਹੇ ਹਨ। ਗੈਰੀ ਵਰਗੇ ਵਿਆਹੇ ਹੋਏ ਹੋਰ ਵੀ ਸਨ। ਇਹ ਛੜੇ-ਛੜੀਆਂ ਇਕੱਠੇ ਹੋ ਕੇ, ਦਾਰੂ ਪੀਂਦੇ ਬਹੁਤੇ ਸ਼ਰਾਬੀ ਹੋ ਗਏ ਸਨ। ਰੱਬ ਜਾਂਣੇ ਔਰਤਾਂ ਦੁਨੀਆਂ ਤੇ ਵੱਧ ਗਈਆਂ ਹਨ। ਜਾਂ ਸ਼ਰਮ ਲਾਹ ਕੇ, ਮਰਦਾਂ ਵਾਂਗ ਘਰੋਂ ਬਾਹਰ ਅਵਾਰਾ ਘੁੰਮ ਰਹੀਆਂ ਹਨ। ਮਰਦਾਂ ਦੇ ਗੁਰਪ ਨਾਲ ਬੈਠ ਕੇ, ਸ਼ਰਾਬ, ਨਸ਼ੇ ਖਾਂਦੀਆਂ-ਪੀਦੀਆਂ ਹਨ। ਬੇਗਾਨੇ ਮਰਦਾਂ ਨੂੰ ਕਈ ਤਾਂ ਇੰਨੀ ਕੰਪਨੀ ਦਿੰਦੀਆਂ ਹਨ। ਮਰਦਾਂ ਨੂੰ ਕਾਰ ਵਿੱਚ ਘਰ ਤੱਕ ਛੱਡਣ ਆ ਜਾਂਦੀਆਂ ਹਨ। ਔਰਤਾਂ ਮਰਦਾਂ ਤੋਂ ਘੱਟ ਨਸ਼ੇ ਵਿੱਚ ਹੁੰਦੀਆਂ ਹਨ। ਕੁੱਝ ਕਹਿ ਨਹੀਂ ਸਕਦੇ। ਇਹ ਮਰਦਾਂ ਨੂੰ ਵੱਧ ਪਤਾ ਹੋਵੇਗਾ। ਜੋ ਐਸੀਆਂ ਔਰਤਾਂ ਨਾਲ ਦਾਰੂ-ਪਾਣੀ ਦੀ ਸਾਂਝ ਕਰਦੇ ਹਨ। ਰਾਤ ਅੱਧੀ ਤੋਂ ਟੱਪ ਗਈ ਸੀ। ਗੈਰੀ ਸ਼ਰਾਬੀ ਹੋ ਗਿਆ ਸੀ। ਇੱਕ ਇਸ ਦੀ ਸਹੇਲੀ ਇਸ ਨੂੰ ਸਹਾਰਾ ਦੇ ਕੇ, ਦਰਾਂ ਵਿੱਚ ਛੱਡਣ ਆ ਗਈ ਸੀ। ਦਰਵਾਜ਼ਾ ਖੱੜਕ ਰਿਹਾ ਸੀ। ਬਾਰ-ਬਾਰ ਡੋਰ ਬਿਲ ਵੱਜ ਰਹੀ ਸੀ। ਗੈਰੀ ਦੇ ਮੁੰਡੇ ਨੇ ਡੋਰ ਖੋਲਿਆ। ਗੈਰੀ ਦਰਾ ਮੂ੍ਹਰੇ ਭੂੰਜੇ ਡਿੱਗਿਆ ਪਿਆ ਸੀ। ਔਰਤ ਉਸ ਨੂੰ ਚੱਕਣ ਦੀ ਕੋਸ਼ਸ਼ ਕਰ ਰਹੀ ਸੀ। ਮੁੰਡੇ ਨੇ ਜਦੋਂ ਦੋਂਨਾਂ ਨੂੰ ਜੱਫ਼ੀਆਂ ਪਾਉਂਦੇ ਦੇਖਿਆ। ਉਹ ਉਸ ਔਰਤ ਨੂੰ ਗਾਲ਼ਾਂ ਕੱਢਣ ਲੱਗ ਗਿਆ। ਸ਼ਰਾਬੀ ਹੋਈ ਔਰਤ ਨੇ ਮੁੰਡੇ ਨੂੰ ਠੰਡਾ ਕਰਨ ਨੂੰ ਜੱਫ਼ੀਆਂ ਪੱਪੀਆਂ ਕਰਨੀਆਂ, ਸ਼ੁਰੂ ਕਰ ਦਿੱਤੀਆਂ। ਕ੍ਰਿਸਮਿਸ ਦੀ ਪਾਰਟੀ ਤੋਂ ਮੁੰਡਾ ਵੀ ਆਇਆ ਸੀ। ਇਸ ਦਾ ਵੀ ਮੂੰਹ ਕੌੜਾ ਹੋਇਆ ਸੀ। ਔਰਤ ਨੇ ਜਦੋਂ ਮੁੰਡੇ ਦਾ ਮੂੰਹ ਮਿੱਠਾ ਕਰਾਇਆ। ਮੁੰਡਾ ਤਾਂ ਚਾਬੀ ਦਿੱਤੇ ਖਿੰਡਾਉਣੇ ਵਾਂਗ ਔਰਤ ਦੇ ਦੁਆਲੇ ਛਾਲਾਂ ਮਾਰਨ ਲੱਗ ਗਿਆ। ਗੈਰੀ ਦੀ ਪਤਨੀ ਘੂਕ ਸੌਂ ਰਹੀ ਸੀ। ਜਦੋਂ ਉਸ ਦੀ ਅੱਖ ਖੁੱਲੀ। ਘਰ ਵਿੱਚ ਖੂਬ ਹਾਸਾ, ਤਮਾਂਸ਼ਾ ਹੋ ਰਿਹਾ ਸੀ। ਉਸ ਨੇ ਉਠ ਕੇ ਦੇਖਿਆ, ਨਸ਼ੇ ਵਿੱਚ ਔਰਤ ਪਿਉ-ਪੁੱਤ ਵਿਚਾਲੇ ਮਸਤ ਹਾਥੀ ਵਾਂਗ ਝੂਲ ਰਹੀ ਸੀ। ਖੂਬ ਮੌਜ਼ ਮਸਤੀ ਹੋ ਰਹੀ ਸੀ। ਉਸ ਦੇ ਹੋਸ਼ ਉਡ ਗਏ। ਗੈਰੀ ਆਪ ਤਾਂ ਮਸਤ ਹਾਥੀ ਸੀ ਹੀ। ਮੁੰਡਾ ਵੀ ਉਸ ਦੇ ਚਾਲੇ ਕਰ ਰਿਹਾ ਸੀ। ਗੈਰੀ ਰਿਕਾਡ ਗਾ ਕੇ ਨੱਚ ਰਿਹਾ ਸੀ, " ਤੇਰਾ ਢੋਲ ਸ਼ਰਾਬੀ ਆਇਆ। ਕੁੰਡਾ ਖੋਲ ਬੰਸਤਰੀਏ। ਇੱਕ ਬਾਰ ਬੋਲ ਬੰਸਤਰੀਏ। " ਗੈਰੀ ਨੂੰ ਕਿਸੇ ਔਰਤ ਨਾਲ ਦੇਖ਼ ਕੇ, ਮੁੰਡੇ ਤੇ ਪਤੀ ਦਾ ਹਾਲ ਦੇਖ ਕੇ, ਪਤਨੀ ਦੀ ਚੰਡੀ ਜਾਗ ਗਈ। ਉਸ ਨੇ ਐਮਰਜੈਸੀ ਕਾਲ ਕਰ ਦਿੱਤੀ। ਅੰਗਰੇਜ਼ੀ ਵੱਲੋਂ ਇਸ ਦਾ ਦੀਵਾ ਗੁੱਲ ਸੀ। ਉਸ ਨੇ ਫੋਨ ਤੇ " ਹਿਲਪ-ਹਿਲਪ " ਦਾ ਰੋਲਾ ਪਾ ਦਿੱਤਾ। ਜਿਸ ਰਿਸ਼ਤੇ ਦਾਰ ਦਾ ਨੰਬਰ ਯਾਦ ਆਇਆ। ਸਬ ਨੂੰ ਇਹੀ ਕਿਹਾ, " ਮੈਂ ਲੁੱਟੀ ਗਈ। ਮੈਂ ਪੱਟੀ ਗਈ। ਮੈਨੂੰ ਬਚਾ ਲਵੋ। ਮੇਰੇ ਘਰ, ਪਰਿਵਾਰ ਨੂੰ ਬਚਾ ਲਵੋ। " ਪੰਜ ਮਿੰਟਾਂ ਵਿੱਚ ਸਰਕਾਰੀ ਗੱਡੀਆਂ ਦੀ ਲਾਈਨ ਲੱਗ ਗਈ। ਪੁਲੀਸ ਐਬੂਲਿਸ, ਫੈਅਰ ਵਾਲੇ ਦਗੜ-ਦਗੜ ਕਰਦੇ। ਇੱਕ ਦੂਜੇ ਤੋਂ ਮੂਹਰੇ ਗੈਰੀ ਦੇ ਘਰ ਆ ਗਏ। ਉਸ ਦੀ ਪਤਨੀ ਤੇ ਦੂਜੇ ਦੋਂਨੇਂ ਬੱਚੇ ਰੋ ਰਹੇ ਸਨ। ਉਨਾਂ ਨੂੰ ਰੋਂਦੇ ਪਿੱਟਦੇ ਦੇਖ ਕੇ, ਪੁਲੀਸ ਵਾਲਿਆਂ ਨੇ, ਗੈਰੀ, ਮੁੰਡੇ ਤੇ ਔਰਤ ਨੂੰ ਲੰਬੇ ਪਾ ਕੇ, ਹੱਥ-ਕੜੀਆਂ ਲਾ ਦਿੱਤੀਆਂ। ਇੰਨੇ ਨੂੰ ਰਿਸ਼ਤੇਦਾਰ ਵੀ ਆ ਗਏ। ਪੁਲੀਸ ਵਾਲਿਆਂ ਨੇ ਉਨਾਂ ਨੂੰ ਬਾਹਰ ਹੀ ਰੋਕ ਦਿੱਤਾ ਸੀ। ਹੋਰ ਵੀ ਲੋਕ, ਗੁਆਂਢੀਂ ਬਾਹਰ ਇਕੱਠੇ ਹੋਣ ਲੱਗ ਗਏ ਸਨ। ਕਿਸੇ ਨੂੰ ਸਮਝ ਨਹੀ ਆ ਰਿਹਾ ਸੀ। ਕੀ ਹੋਇਆ ਹੈ? ਗੈਰੀ ਤੋਂ ਬੋਲਿਆ ਵੀ ਚੱਜ ਨਾਲ ਨਹੀਂ ਜਾਂਦਾ ਸੀ। ਪੁਲੀਸ ਵਾਲੇ ਨੇ, ਉਸ ਨੂੰ ਪੁੱਛਿਆ, " ਕੀ ਹੋਇਆ ਹੈ? " ਗੈਰੀ ਨੇ ਕਿਹਾ, " ਮੇਰੀ ਕਾਰ ਵਿੱਚ ਹੋਰ ਵੀ ਸ਼ਰਾਬ ਹੈ। ਤੂੰ ਵੀ ਪਿਗ ਪਾ ਲਿਆ। ਮੈਰੀ ਕ੍ਰਿਸਮਿਸ। " ਉਸ ਨੇ ਗਰਦਨ ਸਿੱਟ ਲਈ ਸੀ। ਅਚਾਨਿਕ ਉਹ ਉਛਲਿਆ। ਉਲਟੀ ਪੁਲਿਸ ਵਾਲਿਆਂ ਤੇ ਪੈ ਗਈ। ਉਹ ਬੇਹੋਸ਼ ਹੋ ਗਿਆ ਸੀ। ਉਸ ਦੀ ਹੱਥ ਕੜੀ ਖੋਲ ਦਿੱਤੀ ਗਈ। ਐਬੂਲੈਂਸ ਦੇ ਕਰਮਚਾਰੀ ਨਵਜ਼ ਤੇ ਬਲਡ ਪ੍ਰੈਸ਼ਰ ਦੇਖਣ ਲੱਗ ਗਏ। ਗੈਰੀ ਨੂੰ ਸਾਹ ਔਖਾ ਆ ਰਿਹਾ ਸੀ। ਐਬੂਲੈਂਸ ਦੇ ਕਰਮਚਾਰੀ ਗੈਰੀ ਨੂੰ ਹਸਪਤਾਲ ਲੈ ਗਏ ਸਨ। ਪੁਲੀਸ ਵਾਲਿਆਂ ਨੇ, ਔਰਤ ਸ਼ਰਾਬੀ ਦੇਖ਼ ਕੇ, ਉਸ ਨੂੰ ਉਸ ਦੇ ਘਰ ਛੱਡ ਦਿੱਤਾ। ਜੇ ਕਿਤੇ ਪੰਜਾਬ ਵਾਲੀ ਪੁਲਿਸ ਹੁੰਦੀ। ਉਨਾਂ ਦੀ ਤਾਂ ਮੈਰੀ ਕ੍ਰਿਸਮਿਸ ਹੋ ਜਾਂਣੀ ਸੀ। ਹੁਣ ਤਾਂ ਨਸ਼ੇ ਜੇਲ ਵਿੱਚ ਹੀ ਪੰਜਾਬ ਪੁਲਿਸ ਵਾਲੇ ਦੇਈ ਜਾਂਦੇ ਹਨ। ਪੰਜਾਬ ਪੁਲਿਸ ਵਾਲੇ ਯਾਰ ਤਾਂ ਬੱਣਨ ਨੂੰ ਤਿਆਰ ਹੀ ਰਹਿੰਦੇ ਹਨ।

Comments
Post a Comment