ਭਾਗ 34 ਮਰਦ ਮਨ ਪ੍ਰਚਾਉਣ ਨੂੰ ਔਰਤਾਂ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਮਰਦ ਮਨ ਪ੍ਰਚਾਉਣ ਨੂੰ ਔਰਤਾਂ ਬਦਲਦਾ ਰਹਿੰਦਾ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸਮਾਜ ਤੇ ਕਨੂੰਨ ਲਈ ਬਹੁਤ ਸ਼ਰਮ ਦੀ ਗੱਲ਼ ਹੈ। ਜੋ ਔਰਤ ਉਤੇ ਜ਼ਕੀਨ ਨਹੀਂ ਕਰਦੇ। ਅੱਜ ਦੂਜਿਆਂ ਦੀਆਂ ਔਰਤਾਂ ਨਾਲ ਬਲਤਕਾਰ ਹੁੰਦਾ ਹੈ। ਕਿਸੇ ਨਾਲ ਵੀ ਬਲਤਕਾਰ ਹੋ ਸਕਦਾ ਹੈ। ਸਮਾਜ ਐਸੀਆਂ ਬਲਤਕਾਰ ਹੋਈਆਂ ਔਰਤਾਂ ਨੂੰ ਜਿਉਣ ਨਹੀਂ ਦਿੰਦਾ। ਕਨੂੰਨ ਪਰਚਾ ਨਹੀਂ ਕੱਟਦਾ। ਕੀ ਅੱਜ ਵੀ ਔਰਤ ਸੱਚ ਬੋਲ ਸਕਦੀ ਹੈ? ਕੀ ਕੋਈ ਸੱਚ ਸੁਣਨ ਨੂੰ ਤਿਆਰ ਹੈ? ਕੀ ਔਰਤ ਅੱਜ ਵੀ ਡਰ-ਡਰ ਕੇ ਜਿਉਂਦੀ ਰਹੇ? ਕੀ ਬਲਤਕਾਰ ਹੋਣ ਪਿਛੋਂ, ਔਰਤ ਮਰ ਜਾਵੇ? ਬਲਤਕਾਰ ਹੋਇਆਹੈ, ਕੀ ਔਰਤ ਕਿਸੇ ਨੂੰ ਦੱਸੇ ਹੀ ਨਾਂ? ਲੋਕਾਂ ਨੂੰ ਦੱਸਣ ਦੀ ਥਾਂ ਮਜ਼ਾਕ ਬਣਨ ਤੋਂ ਤਾਂ ਚੰਗਾ ਹੈ। ਆਪ ਹੀ ਉਸ ਮਰਦ ਦੇ ਗੋਲ਼ੀ ਮਾਰ ਦੇਵੇ। ਮਰਦ ਮਨ ਪ੍ਰਚਾਉਣ ਨੂੰ ਔਰਤਾਂ ਬਦਲਦਾ ਰਹੇ? ਹੋਰ ਨਜ਼ਦੀਕੀ ਔਰਤਾਂ ਨਾਲ ਬਲਤਕਾਰ ਹੋਵੇ, ਕੀ ਲੋਕ ਇਹੀ ਚੁਹੁੰਦੇ ਹਨ?

ਲੋਕ ਕਦੋਂ ਝੂਠ ਤੇ ਸੱਚ ਸਮਝਣ ਲੱਗਣਗੇ? ਲੋਕ ਨੇ ਆਪਦੀਆਂ ਗੱਲ਼ਤੀਆਂ, ਬੇਇਮਾਨੀਆਂ, ਠੱਗੀਆਂ ਤੇ ਪਰਦੇ ਪਾਉਣਾਂ ਕਦੋਂ ਛੱਡਣਾਂ ਹੈ? ਲੋਕਾਂ ਨੇ ਕਿਵੇਂ ਸਹੀਂ ਸਮਾਜ ਸਿਜਣਾਂ ਹੈ? ਬਲਤਕਾਰੀ ਗੱਲ਼ਤ ਬੰਦੇ ਹੀ ਹੈਮਾਇਤ ਨਾਂ ਕਰੋ। ਕੋਈ ਧੀ-ਭੈਣ ਆਪਦੇ ਨਾਲ ਹੋਏ ਬਲਤਕਾਰ ਬਾਰੇ ਝੂਠ ਨਹੀਂ ਕਹਿੰਦੀ। ਜੇ ਵਿਆਹੀ ਜ਼ਨਾਨੀ ਕੰਮ ਦੀ ਨਾਂ ਰਹੇ। ਜਾਂ ਕਿਤੇ ਦੂਰ ਹੋਵੇ। ਮਰਦ ਉਸ ਦੀ ਪੁੱਛ ਗਿੱਛ ਕਰਨੀ ਹੱਟ ਜਾਂਦੇ ਹਨ। ਮਰਦ ਤਾਂ ਆਪਦੀ ਵਿਆਹੀ ਛੱਡ ਦਿੰਦੇ ਹਨ। ਜਿਵੇਂ ਮਰਦ ਕਨੇਡਾ, ਅਮਰੀਕਾ, ਇੰਡੀਆ ਗਿਆ ਹੋਵੇ। ਬਾਹਰ ਹੋਰਾਂ ਔਰਤਾਂ ਨਾਲ ਮੂੰਹ ਕਾਲਾ ਕਰਦੇ ਹਨ। ਵਿਆਹ ਦੇ ਲਾਰੇ ਲਾ ਕੇ, ਸੈਕਸ ਤੱਕ ਪਹੁੰਚਣਾਂ ਧੰਦਾ ਬੱਣ ਗਿਆ ਹੈ। ਮਰਦ ਔਰਤ ਦਾ ਬਲਤਕਾਰ ਕਿਵੇਂ ਨਾਂ ਕਿਵੇ ਕਰਦਾ ਹੈ। ਮਰਦ ਮਨ ਪ੍ਰਚਾਉਣ ਨੂੰ ਔਰਤਾਂ ਬਦਲਦਾ ਰਹਿੰਦਾ ਹੈ। ਔਰਤ ਨੂੰ ਸੈਕਸੀ, ਪੱਟਾਕਾ, ਬੰਬ, ਸੁਰਲੀ ਕਹਿੰਦੇ ਹੋ। ਚਲੋ ਜਿਵੇਂ ਦਾ ਵੀ ਜਿਹਦੇ ਨਾਲ ਵਾਪਰਿਆਂ ਹੋਣਾਂ ਹੈ। ਤਿਵੇਂ ਔਰਤ ਦੇ ਨਾਂਮ ਰੱਖਦੇ ਹਨ। ਇੰਨਾਂ ਵਿੱਚ ਕੋਈ ਬੁਰਿਆਈ ਨਹੀਂ ਹੈ। ਸਾਰੇ ਨਾਂਮ ਔਰਤਾਂ ਲਈ ਫਿਟ ਹਨ। ਜੇ ਔਰਤ ਉਪਰ ਵਾਲੇ ਨਾਂਮਾਂ ਵਰਗੀ ਨਾਂ ਹੁੰਦੀ। ਫਿਰ ਪਤਾ ਨਹੀਂ ਇਹ ਨਾਂਮ ਕਰਨ, ਕਰਨ ਵਾਲੇ ਔਰਤ ਦਾ ਕੀ ਹਸ਼ਰ ਕਰਦੇ? ਸੁਗੜ ਸਿਆਣੀ ਵੀ ਔਰਤ ਨੂੰ ਹੀ ਕਿਹਾ ਜਾਂਦਾ ਹੈ। ਕਦੇ ਕੋਈ ਮਰਦ ਲਈ ਸੁਗੜ ਸਿਆਣਾਂ, ਸੈਕਸੀ, ਪੱਟਾਕਾ, ਬੰਬ, ਸੁਰਲਾ ਨਹੀਂ ਕਿਹਾ ਜਾਂਦਾ। ਔਰਤ ਬਹੁਤ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹੈ। ਇਸ ਲਈ ਮਰਦ ਇਸ ਨੂੰ ਠੱਗ ਕੇ ਧੋਖਾ ਦਿੰਦਾ ਰਹਿੰਦਾ ਹੈ। ਔਰਤ ਨੇ ਪਿਆਰ ਕਰਨਾਂ ਹੈ। ਭਾਂਵੇ ਦਰਦ ਹੀ ਹੋਵੇ। ਆਪਦੇ ਲਈ ਕੀ ਚੰਗਾ ਹੈ?

ਹਰ ਦੇਸ਼ ਦੇ ਔਰਤ-ਮਰਦ, ਬਹੁਤੇ ਕਨੇਡਾ, ਅਮਰੀਕਾ, ਇੰਡੀਆ ਵਾਲੇ ਔਰਤਾਂ-ਮਰਦਾਂ ਨੂੰ ਵਿਆਹ ਦੇ ਚੱਕਰ ਵਿੱਚ ਫਸਾ ਕੇ, ਬਲਤਕਾਰ ਕਰਦੇ ਹਨ। ਆਪਦੇ ਸੈਕਸ ਦੇ ਜਾਲ ਵਿੱਚ ਫਸਾਉਂਦੇ ਹਨ। ਕਈ ਔਰਤ-ਮਰਦ ਤਾਂ ਹਰ ਸਾਲ ਭਾਰਤ ਜਾਂ ਦੂਜੇ ਦੇਸ਼ਾਂ ਵਿੱਚ ਜਾਂਦੇ ਹਨ। ਔਰਤਾਂ-ਮਰਦਾਂ ਦੇ ਸਰੀਰ ਨਾਲ ਮੰਨੋਂਰੰਜ਼ਨ ਕਰਕੇ, ਛੁੱਟੀਆਂ ਵਧੀਆ ਗੁਜ਼ਾਰਦੇ ਹਨ। ਮੀਡੀਆ ਵਿੱਚ ਕੰਮ ਕਰਨ ਵਾਲੇ ਔਰਤਾਂ-ਮਰਦਾਂ ਦਾ ਕੋਈ ਸੰਨਿਆਸ ਨਹੀਂ ਲਿਆ ਹੋਇਆ। ਬਈ ਮੀਡੀਆ ਵਾਲੇ, ਮੰਤਰੀ, ਮਜ਼ਦੂਰਾਂ ਨੂੰ ਮੌਡਰਨ ਲਾਈਫ਼ ਸਟਾਇਲ ਜਿਉਣ ਦਾ ਹੱਕ ਨਹੀਂ ਹੈ। ਸਬ ਲੋਕ ਦੁਨੀਆਂ ਤੇ ਮੰਨੋਂਰੰਜ਼ਨ ਕਰਨ ਆਏ ਹਨ। ਹਰ ਕਿਸੇ ਨੂੰ ਹੱਕ ਹੈ। ਆਪਦੇ ਸਰੀਰ ਨੂੰ ਜ਼ਮੀਨ ਵਾਂਗ ਵੇਚੇ, ਵੱਟੇ ਚਾਹੇ ਵਿਆਹ ਦੇ ਧੰਦੇ ਥੱਲੇ ਗਹਿੱਣੇ ਰੱਖ ਦੇਵੇ। ਉਹ ਆਪਦੇ ਸਰੀਰ ਨਾਲ ਜੋ ਮਰਜ਼ੀ ਕਰੇ। ਜਦੋਂ ਆਪ ਕੁੱਝ ਨਜ਼ਾਇਜ਼ ਕਰਦੇ ਹੋ। ਕੀ ਤੁਸੀਂ ਲੋਕਾਂ ਨੂੰ ਦਸ ਕੇ, ਕੋਲ ਖੜ੍ਹਾ ਕੇ ਕਰਦੇ ਹੋ? ਜੇ ਉਦੋਂ ਲੋਕਾਂ ਦੀ ਸਲਾਹ ਨਹੀਂ ਲੈਂਦੇ। ਲੋਕ ਕਿਵੇਂ ਕਿਸੇ ਦੇ ਚਾਲ-ਚਲਣ ਦੀਆਂ ਸੌਹਾਂ ਝੂਠੀਆਂ ਖਾ ਜਾਂਦੇ ਹਨ? ਆਮ ਬੰਦੇ ਜਿਵੇਂ ਕਿਸੇ ਬਾਰੇ ਕਹਿੰਦੇ ਹਨ, " ਇਹ ਬੰਦਾ ਤਾਂ ਬੜਾ ਸਾਊ ਹੈ। ਮੈਂ ਇਸ ਦੀ ਸੌਂ ਦਿੰਦਾ ਹਾਂ। ਇੱਜ਼ਤ ਦਾ ਸਾਂਝਾ ਹੈ। " ਗੱਲ ਠੀਕ ਵੀ ਹੈ। ਇੱਜ਼ਤ ਦਾ ਸਾਂਝਾ ਹੈ। ਭਾਵ ਜੇ ਕਿਸੇ ਨੂੰ ਉਹ ਛੇੜੂਗਾ ਵੀ। ਸਾਝੀ ਇੱਜ਼ਤ ਸਮਝ ਕੇ ਛੇੜੂਗਾ। ਉਸ ਨਾਲ ਕੋਈ ਗੁੱਸਾ ਗਿਲਾ ਨਹੀ ਹੈ। ਜੋ ਮਰਦ ਬਿਲਕੁਲ ਅਣਜਾਂਣ ਔਰਤ ਨੂੰ ਵਿਆਹ ਕੇ, ਉਸ ਦੇ ਕੰਮਰੇ ਵਿੱਚ ਜਾ ਕੇ, ਉਸ ਔਰਤ ਦੇ ਕੱਪੜੇ ਉਤਾਰ ਕੇ ਨੰਗਾ ਕਰ ਸਕਦੇ ਹਨ। ਕੀ ਉਹ ਮੂਹਰੇ ਪਈ ਔਰਤ ਨਾਲ ਖੈਰ ਕਰ ਸਕਦੇ ਹਨ? ਔਰਤ ਨੂੰ ਮਰਦ ਲੋਲੀਪੌਪ ਸਮਝਦੇ ਹਨ। ਵੈਸੇ ਵੀ ਲੋਕ ਜਾਂਣਦੇ ਹਨ। ਔਰਤ-ਮਰਦ. ਮਰਦ-ਔਰਤ ਬਗੈਰ ਬਹੁਤਾ ਚਿਰ ਨਹੀਂ ਰਹਿ ਸਕਦੇ। ਇਸੇ ਲਈ ਤਾਂ ਪੈਦਾ ਹੋਏ ਹਨ। ਹੋਰ ਕੀ ਕੰਮ ਹੈ? ਇਸੇ ਲਈ ਔਰਤ-ਮਰਦ ਦਾ ਵਿਆਹ ਕੀਤਾ ਜਾਂਦਾ ਹੈ। ਇੱਕ ਮਰਦ ਨੂੰ ਪੁੱਛਿਆ ਗਿਆ, " ਇਹ ਔਰਤ ਆਪਦਾ ਘਰ-ਮਰਦ ਛੱਡ ਕੇ, ਤੇਰੇ ਘਰ ਰਹਿੰਦੀ ਹੈ। ਹੁਣ ਜੇ ਇਹ ਹੋਰ ਕਿਸੇ ਮਰਦ ਨੂੰ ਪਸੰਦ ਕਰਨ ਲੱਗ ਗਈ। ਤੇਰੇ ਘਰ ਉਹ ਮਰਦ ਆਇਆ ਕਰੇਗਾ। ਜਾਂ ਇਹ ਉਸ ਕੋਲ ਜਾਇਆ ਕਰੇਗੀ। " ਉਸ ਦਾ ਜੁਆਬ ਸੀ, " ਮੈਂ ਅਜੇ ਜਿਉਂਦਾ ਹਾਂ। ਮੈਂ ਆਪ ਹੀ ਇਸ ਔਰਤ ਨੂੰ ਟਕਾ ਲਵਾਂਗਾ। "

ਇਹ ਜੋ ਚਰਚਾ ਵਿੱਚ ਹੈ। ਔਰਤ ਦੁਆਰਾ ਇਸ ਮਰਦ ਉਤੇ ਬਲਤਕਾਰ ਦਾ ਇਲਜ਼ਾਮ ਲਗਾ ਰਹੀ ਹੈ। ਬਿਲਕੁਲ ਸੱਚ ਹੈ। ਕਨੇਡਾ, ਅਮਰੀਕਾ ਹੋਰ ਦੇਸ਼ਾਂ ਤੋਂ ਜਾ ਕੇ, ਲੋਕਾਂ ਨੇ, ਬਹੁਤ ਮਜ਼ੇ ਕੀਤੇ ਹਨ। ਵਿਆਹ ਨੂੰ ਮਜ਼ਾਕ ਸਮਝ ਰੱਖਿਆ ਹੈ। ਭਾਰਤੀ ਲੋਕਾਂ ਨੂੰ ਵੀ ਕਨੇਡਾ, ਅਮਰੀਕਾ, ਹੋਰ ਦੇਸ਼ਾਂ ਵਿੱਚ ਜਾਂਣ ਦਾ ਨਸ਼ਾ ਚੜਿਆ ਹੈ। ਬਹੁਤੇ ਲੋਕ ਧੋਖਾ ਖਾ ਕੇ ਰੌਂਦੇ ਰਹਿੰਦੇ ਹਨ। ਕਈ ਭੁੱਲਣ ਦੀ ਕੋਸ਼ਸ਼ ਕਰਦੇ ਹਨ। ਕਈ ਮਰ ਜਾਂਦੇ ਹਨ। ਬਹੁਤ ਔਰਤਾਂ ਜਾਣੇ-ਅਣਜਾਂਣੇ ਵਿੱਚ ਬਲਤਕਾਰ ਹੁੰਦੀਆਂ ਹਨ। ਮਰਦ ਆਪ ਸਬ ਜਾਂਣਦੇ ਹਨ। ਪਰ ਇਸ ਮਰਦ ਨੇ, ਜਿਸ ਔਰਤ ਨੂੰ ਧੋਖਾ ਦਿੱਤਾ ਹੈ। ਉਹ ਮਰਦ ਦੀ ਕਰਤੂਤ ਜਾਹਰ ਕਰਨ ਵਾਲੀ ਬਹੁਤ ਦਲੇਰ ਔਰਤ ਹੈ। ਜੋ ਕਹਿ ਰਹੀ ਹੈ, " ਪੱਤਰਕਾਰ ਨੇ ਮੇਰੇ ਨਾਲ ਬਲਤਕਾਰ ਕੀਤਾ ਹੈ। " ਬਲਤਕਾਰ ਦੀ ਸਜਾ ਇਹੀ ਹੈ। ਬੰਦਾ ਉਸ ਔਰਤ ਨੂੰ ਕਬੂਲ ਕਰੇ।

ਮਰਦ ਲਈ ਸੈਕਸੀ ਭਾਵ ਮਰਦ ਹੋਣਾਂ ਵੀ ਫ਼ਕਰ ਦੀ ਗੱਲ ਹੈ। ਜਦੋਂ ਫੂਕ ਨਿੱਕਲਦੀ ਹੈ। ਮਰਦਨਗੀ ਸੂਸਰੀ ਵਾਂਗ ਸੌਂ ਜਾਦੀ ਹੈ। ਬੰਦਾ ਕਿਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦਾ। ਪੰਜਾਬ ਪੁਲੀਸ ਬੰਦੇ ਨੂੰ ਹੋਰ ਕੇਸ ਵਿੱਚ ਫੜਦੀ ਹੈ। ਔਰਤ ਦੀ ਇੱਜ਼ਤ ਲੁੱਟਣ ਵਾਲਾ ਬੰਦਾ ਜੰਨਤਾ ਨੂੰ ਭੱਟਕਾਂਉਣ, ਭੁਬਲਭੁੱਸੇ ਵਿੱਚ ਪਾਉਣ ਨੂੰ ਐਸਾ ਬਿਆਨ ਦਿੰਦਾ ਹੈ," ਮੈਂ ਸੱਚ ਬੋਲਦਾਂ ਹਾਂ। ਸਰਕਾਰ ਤੇ ਬਿਆਨ ਬਾਜੀ ਕਰਦਾਂ ਹਾਂ। ਇਸ ਲਈ ਮੈਨੂੰ ਪੰਜਾਬ ਪੁਲੀਸ ਵੱਲੋਂ ਫੜਿਆ ਗਿਆ ਹੈ। ਮੈਂ ਸੱਚ ਦੀ ਅਵਾਜ਼ ਹਾਂ। " ਬੰਦਾ ਬੜਾ ਸ਼ੈਤਾਨ ਹੈ। ਆਪਣੇ ਸਿਰ ਕੋਈ ਗੱਲ ਨਹੀਂ ਆਉਣ ਦਿੰਦਾ। ਬੰਦਾ ਦੱਸਦਾ ਕੁੱਝ ਹੋਰ ਹੈ। ਕਰਦਾ ਕੁੱਝ ਹੋਰ ਹੈ। ਚੇਹਰੇ ਤੇ ਨਿਕਾਬ ਪਾ ਰੱਖਿਆ ਹੈ। ਨਕਾਬ ਬਹੁਤਾ ਚਿਰ ਨਹੀ ਰਹਿੰਦੇ। ਜਦੋਂ ਪੰਜਾਬ ਪੁਲੀਸ ਛਿੱਤਰ ਪਰੇਟ ਕਰਦੀ ਹੈ। ਅਡਾਟ ਨਿੱਕਲ ਜਾਂਦਾ ਹੈ। ਸੈਕਸ ਦੇ ਮਾਮਲੇ ਵਿੱਚ ਮਰਦ ਪ੍ਰਧਾਂਨ, ਮਰਦ ਹੀ ਚੌਧਰੀ ਬੱਣਨ ਲਈ, ਮਰਦ ਦੇ ਜਾਮਨ ਹੁੰਦੇ ਹਨ। ਇਹ ਇੱਕ ਦੂਜੇ ਨੂੰ ਚੰਗੀ ਤਰਾਂ ਜਾਂਣਦੇ ਹਨ। ਬਈ ਮਰਦ ਬਲਤਕਾਰ ਨਹੀਂ ਕਰ ਸਕਦਾ। ਆਪੇ ਮਰਦ ਸੋਚਣ, ਕੀ ਮਰਦ ਲਈ ਬਲਤਕਾਰ ਨਾਂ ਕਰਨਾਂ ਸੱਚ ਹੈ? ਬੰਦੇ ਨੂੰ ਤਾਂ ਆਪਣੇ ਆਪ ਦਾ ਪਤਾ ਨਹੀਂ ਹੈ। ਉਸ ਨੇ ਅੱਗਲੇ ਕਦਮ ਚੱਕਣ ਤੇ ਕੀ ਕਰਨਾਂ ਹੈ?

ਲੋਕ ਦੂਜੇ ਦੀਆਂ ਸੌਹਾਂ ਖਾਂਦੇ ਫਿਰਦੇ ਹਨ। ਬਈ ਇਹ ਬੰਦਾ ਸੈਕਸੀ ਨਹੀਂ ਹੈ। ਕੀ ਸੱਚੀਂ ਮਰਦ ਸੈਕਸੀ ਨਹੀਂ ਹਨ? ਮਰਦ ਪ੍ਰਧਾਂਨ, ਮਰਦਾਂ ਨੇ, ਆਪੋ-ਆਪਣੇ ਨਾਂਮ ਚੱਮਕਾਉ ਕਾਵਿਤਾਵਾਂ, ਲੈਕਚਰ ਸੁਣਾਉਣ ਨੂੰ ਥਾਂ-ਥਾਂ, ਵੱਡੀਆਂ-ਵੱਡੀਆਂ ਬਿਲਡਿੰਗ ਵਿੱਚ ਮੀਟਿੰਗਾ ਜਲਸੇ ਕੀਤੇ ਗਏ। ਸਾਊ ਬੰਦੇ ਦੇ ਹਮੈਤੀ ਵੀ ਐਸੇ ਹਨ। ਜੋ ਔਰਤ ਨੂੰ ਸੈਕਸੀ ਖਿਡਾਉਣਾਂ ਸਮਝਦੇ ਹਨ। ਜਿੰਨਾਂ ਤੇ ਦੂਜੀ, ਤੀਜੀ ਔਰਤ ਨਾਲ ਸੈਕਸ ਦੀ ਖੇਡ ਦੇ ਬਾਰੇ ਪਹਿਲਾਂ ਹੀ ਇਲਜ਼ਾਮ ਲੱਗੇ ਹੋਏ ਹਨ। ਮੀਟਿੰਗਾ ਵਿੱਚ ਇੱਕ ਪੱਗ ਵਾਲੇ ਸਰਦਾਰ ਨੇ, ਤਾਂ ਇਹ ਵੀ ਕਿਹਾ, " ਔਰਤਾਂ ਨੂੰ ਕਿਸੇ ਦੇ ਮਰੇ ਤੋਂ ਸਿਆਪਾ ਕਰਨ ਨੂੰ ਅੱਗੇ ਕਰੀਦਾ ਹੈ। ਔਰਤਾਂ ਸਿਆਪਾ ਚੰਗਾ ਕਰਦੀਆਂ ਹਨ। " ਇਸ ਮਰਦ ਦੇ ਘਰ ਔਰਤਾਂ, ਇਸ ਦਾ ਸਿਆਪਾ ਚੰਗਾ ਕਰਦੀਆਂ ਹੋਣੀਆਂ ਹਨ। ਸਰਦਾਰ ਜੀ ਸਿਆਪੇ ਦੇ ਨਾਲ-ਨਾਲ ਔਰਤਾਂ ਆਈ ਤੇ ਆ ਜਾਂਣ, ਦਿਨੇ ਤਾਰੇ ਵੀ ਦਿਖਾ ਦਿੰਦੀਆਂ ਹਨ। ਜਿਸ ਦਿਨ ਐਸੇ ਮਰਦਾਂ ਦੀ ਧੀ-ਭੈਣ ਨੂੰ ਵਿਆਹ ਦਾ ਝਾਸਾ ਦੇ ਕੇ, ਕਿਸੇ ਮਰਦ ਨੇ ਇੱਜ਼ਤ ਲੁੱਟੀ, ਮੋਜ਼ ਮੇਲਾ ਕੀਤਾ। ਅੱਖਾਂ ਫਿਰ ਖੁੱਲਣਗੀਆਂ। ਅਜੇ ਤੱਕ ਤਾਂ ਦੂਜੇ ਦੀਆਂ ਜ਼ਨਾਨੀਆਂ ਉਤੇ ਐਸ਼ ਕੀਤੀ ਹੋਣੀ ਹੈ। ਤਾਂਹੀ ਤਾਂ ਸਿਆਪੇ ਬਾਰੇ ਪਤਾ ਹੈ। ਸੈਕਸ ਦੇ ਨਾਂਮ ਤੇ ਐਸੇ ਮਰਦ ਗੱਲ ਕਰਦੇ ਹੀ ਲਾੜਾ ਡਿੱਗਣ ਲੱਗ ਜਾਂਦੀਆਂ ਹਨ। ਤਾਂਹੀ ਤਾਂ ਬੁੱਢਾ ਛੇਤੀ ਹੋ ਜਾਂਦਾ ਹੈ। ਬੰਦਾ ਹੱਲ ਬਹੁਤਾ ਵਾਹ ਲੈਂਦਾ ਹੈ।


 

Comments

Popular Posts