ਭਾਗ 32-33 , ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਸ਼ਰਮ ਘਰ ਛੱਡਦੀਆਂ ਨੂੰ ਨਹੀਂ ਆਈ, ਕੱਪੜਿਆਂ ਨਾਲ ਸ਼ਰਮ ਕਿਵੇਂ ਰੁੱਕ ਸਕਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਰਾਤ ਦੇ 11:00 ਵੱਜ ਰਹੇ ਸਨ। ਕੌਨਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚੱਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨਾਂ ਦਾ ਔਫੀਸ ਮੇਰੇ ਸਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿੱਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ ਤੱਕੜਾ ਸ਼ੇਰ ਸਮਝਦੀਆਂ ਹਨ। ਕਈ ਮੈਨੂੰ ਪੁੱਛਦੇ ਵੀ ਹਨ। ਤੂੰ ਇਹ ਡਿਊਟੀ ਕਰਦੀ ਡਰਦੀ ਨਹੀਂ ਹੈ। ਐਡੀ ਹੋਲੀ ਜਿਹੀ ਹੈ। ਥੋੜੀ ਜਿਹੀ ਤੇਜ਼ ਹਵਾ ਆਵੇ। ਉਡ ਸਕਦੀ ਹੈ। " ਮੇਰਾ ਹਰ ਬਾਰ ਸਬ ਨੂੰ, ਇਹੀ ਜੁਆਬ ਹੁੰਦਾ ਹੈ, " ਮੈਨੂੰ ਮੇਰੇ ਪਾਲਣ ਵਾਲਿਆਂ ਨੇ, ਡਰਨਾਂ ਨਹੀਂ ਸਿੱਖਾਇਆ। ਮੈਨੂੰ ਡਰਨਾਂ ਨਹੀਂ ਆਉਂਦਾ। ਡਰ ਮੇਰੇ ਕੋਲੋ ਡਰਦਾ ਹੈ। ਸਗੋਂ ਮੇਰੇ ਨੇੜੇ ਦੇ ਲੋਕ ਮੈਥੋਂ ਡਰਦੇ ਹਨ। ਇੱਕ ਦਬਕਾ ਮਾਰਾਂ, ਬੰਦੇ ਦਾ ਤ੍ਰਅ ਨਿੱਕਲ ਜਾਂਦਾ ਹੈ। " ਰਾਤ ਦਾ ਸ਼ਰਨਾਟਾ ਸੀ। ਮੈਂ ਇਕੱਲੀ ਬੈਠੀ ਸੀ। ਮੈਂ ਪਾਠ ਦੇ ਅਰਥ ਲਿਖਣ ਲੱਗ ਗਈ ਸੀ। ਮੈਂ ਦੇਖਿਆ ਬਾਹਰੋਂ ਮੁਸਲਮਾਨ ਔਰਤ ਦੇ ਨਾਲ ਇੱਕ ਹੋਰ ਉਸ ਤੋਂ ਵੀ ਲੰਬੀ, ਲੱਜੀ ਨੌਜੁਵਾਨ ਕੁੜੀ ਆ ਰਹੀ ਹੈ। ਉਸ ਕੁੜੀ ਦੇ ਨਕਸ਼਼ਾਂ ਵਿੱਚ ਅਜੀਬ ਖਿੱਚ ਸੀ। ਉਸ ਦੇ ਲੰਬੇ ਚੇਹਰੇ ਉਤੇ, ਤਲਵਾਰ ਵਰਗਾ ਤਿੱਖਾ ਨੱਕ , ਮਿਰਗੀ ਨੈਣਾਂ ਨਾਲ ਹੋਰ ਵੀ ਸਜਦਾ ਸੀ। ਇਹ ਕੁੜੀ ਕੱਲ ਵੀ ਹੱਸਦੀ ਹੋਈ, ਚੋਰ ਅੱਖ ਨਾਲ, ਮੇਰੇ ਵੱਲ ਦੇਖੀਦੀ ਹੋਈ। ਮੇਰੇ ਕੋਲੋ ਦੀ ਲੰਘ ਗਈ ਸੀ। ਮੁਸਲਮਾਨ ਔਰਤ ਫਾਤਮਾਂ ਨੂੰ ਟਿੱਚਰਾਂ ਕਰ ਰਹੀ ਸੀ। ਅੰਟੀ ਰਾਤ ਨੂੰ ਬਾਹਰ ਨਾਂ ਜਾਇਆ ਕਰ, ਤੈਨੂੰ ਕੋਈ ਭਜਾ ਕੇ, ਲੈ ਜਾਵੇਗਾ। " ਉਹ ਉਸ ਨੂੰ ਗੁੱਸੇ ਹੋਣ ਦੀ ਬਜਾਏ, ਦੰਦੀਆਂ ਕੱਢਣ ਲੱਗ ਗਈ। ਉਸ ਨੂੰ, ਮੈਂ ਅੱਜ ਹੱਸਦੇ ਦੇਖਿਆ ਸੀ। ਉਸ ਦੇ ਹੱਸਣ ਨਾਲ, ਉਸ ਦੇ ਮੈਨੂੰ ਦੰਦ ਦਿਸੇ। ਥੱਲੇ ਦੇ ਦੰਦਾਂ ਵਿੱਚੋਂ ਚਾਰ ਦੰਦ ਵਿਚਕਾਰ ਵਾਲੇ ਛੱਡ ਕੇ, ਦੋਂਨੇਂ ਪਾਸੀ ਸੋਨੇ ਰੰਗੇ ਦੋ-ਦੋ ਦੰਦ ਜੜੇ ਹੋਏ ਸਨ। ਜੋ ਉਸ ਦੇ ਕੱਣਕ ਵੰਨੇ ਰੰਗ ਨੂੰ ਹੋਰ ਨਿਖ਼ਾਰ ਰਹੇ ਸਨ।
ਮੈਂ ਉਸ ਨੂੰ ਪੁੱਛਿਆ, " ਬੀਬੀ ਫਾਤਮਾਂ, ਤੂੰ ਤਾਂ ਬਹੁਤ ਅਮੀਰ ਔਰਤ ਹੈ। ਸੋਨੇਂ ਦੇ ਚਾਰ ਦੰਦ ਲੁਆਈ ਫਿਰਦੀ ਹੈ। " ਉਸ ਨੇ ਆਪਦੇ ਦੰਦ ਹੋਰ ਕੱਢ ਲਏ। ਉਸ ਤੋਂ ਪਹਿਲਾਂ ਉਸ ਦੇ ਨਾਲ ਵਾਲੀ ਕੁੜੀ ਬੋਲ ਪਈ, " ਬੀਬੀ ਫਾਤਮਾਂ ਕੋਈ ਲੈ ਜਾਵੇਗਾ। " ਫਾਤਮਾਂ ਨੇ ਕਿਹਾ, " ਮੈਨੂੰ ਇਸ ਉਮਰ ਵਿੱਚ ਕੌਣ ਲੈ ਜਾਵੇਗਾ? ਕਿਸੇ ਨੇ ਹੁਣ ਕੀ ਕਰਾਉਣਾਂ ਹੈ? " ਕੁੜੀ ਨੇ ਆਪ ਹੀ ਹੱਸ ਕੇ ਕਿਹਾ, " ਮੈਂ ਤੇਰੀ ਗੱਲ ਨਹੀਂ ਕਰਦੀ। ਤੇਰੇ ਸੋਨੇਂ ਦੇ ਦੰਦ ਕੋਈ ਲੈ ਜਾਵੇਗਾ। ਚੋਰੀ ਨਾਂ ਕਰਾਂ ਲਈ। " ਉਹ ਕੁੜੀ ਨੇ ਮੇਰੇ ਵੱਲ ਦੇਖਿਆ। ਅੱਖ ਦੱਬ ਕੇ, ਫਿਰ ਹੋਰ ਊਚੀ ਹੱਸਣ ਲੱਗ ਗਈ। ਮੈਨੂੰ ਲੱਗਾ ਫਾਤਮਾਂ ਦੀ ਗੱਲ ਵਿੱਚ ਸ਼ਿਕਵਾਂ ਹੈ। ਜੇ ਉਸ ਦੀ ਘੱਟ ਉਮਰ ਹੁੰਦੀ, ਸੱਚੀ ਕੋਈ ਲੈ ਜਾਂਦਾ ਹੈ। ਮੈਂ ਉਸ ਨੂੰ ਪੁੱਛਿਆ, " ਫਾਤਮਾਂ ਜੇ ਤੇਰੀ ਕੋਈ ਬਾਂਹ ਫੜ ਕੇ, ਤੈਨੂੰ ਕੋਈ ਮਰਦ ਕਹੇ, " ਮੇਰੇ ਨਾਲ ਨਵੀਂ ਜਿੰਦਗੀ ਵਸਾਉਣ ਲਈ ਚੱਲ। ਤੇਰਾ ਕੀ ਇਰਾਦਾ ਹੋਵੇਗਾ? " ਉਸ ਦਾ ਸਾਰਾ ਚੇਹਰਾ ਲਾਲ ਹੋ ਗਿਆ। ਉਸ ਨੇ, ਮੂੰਹ ਚੂੰਨੀ ਵਿੱਚ ਲੁਕੋ ਲਿਆ। ਉਹੀ ਕੁੜੀ ਫਿਰ ਬੋਲੀ, " ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ। ਆਪਾਂ ਇਸ ਨੂੰ ਵਿਦਾ ਕਰ ਦੇਣਾਂ ਹੈ। " ਮੈਂ ਉਸ ਨੂੰ ਕਿਹਾ, " ਤੁਸੀਂ ਦੋਂਨੇਂ ਅੱਧੀ ਰਾਤ ਨੂੰ ਕਿਥੋਂ ਘੁੰਮਦੀਆਂ ਆਂਈਆਂ ਹੋ? ਕੱਲ ਵੀ ਦੋਂਨੇਂ ਇੱਕ ਸਾਥ ਸੀ। ਤੇਰੇ ਨਾਲੋਂ ਹੋਰ ਵੱਧ ਪਿਆਰ ਕਰਨ ਵਾਲਾ, ਹੋਰ ਕੌਣ ਬੀਬੀ ਫਾਤਮਾਂ ਨੂੰ ਮਿਲੇਗਾ? ਮੈਨੂੰ ਤਾਂ ਤੁਸੀਂ ਦੋਂਨੇ ਇਕਠੀਆਂ, ਬਹੁਤ ਜ਼ਿਆਦਾ ਖੁਸ਼ ਲੱਗਦੀਆਂ ਹੋ। "
ਉਸ ਮੁਸਲਮਾਨ ਔਰਤ ਨੇ ਦੱਸਿਆ, " ਅੱਜ ਸਾਡਾ ਦਸਵਾਂ ਰੋਜ਼ਾ ਹੈ। ਮਸੀਤ ਵਿੱਚੋਂ ਆਈਆਂ ਹਾਂ। ਰਾਤ ਦੇ ਦਸ ਵਜੇ ਰੋਜ਼ੇ ਖੋਲੇ ਹਨ। ਸਾਡੇ ਕੋਲ ਕਾਬਬ, ਗੋਸ਼ਤ ਤੇ ਚਾਵਲ ਹਨ। ਕੀ ਤੂੰ ਖਾਵੇਗੀ? ਮੈਂ ਉਨਾਂ ਨੂੰ ਕਿਹਾ, " ਕਾਬਬ, ਗੋਸ਼ਤ ਤੇ ਚਾਵਲ ਖਾ ਕੇ, ਤਾਂ ਨੀਂਦ ਬਹੁਤ ਆਵੇਗੀ। ਮੈਂ ਫ਼ਲ, ਕੱਚੀਆਂ ਸਬਜ਼ੀਆਂ ਹੀ ਖਾਂਦੀ ਹਾਂ। " ਮੈਂ ਉਨਾਂ ਨੂੰ ਪੁੱਛਿਆ, " ਤੁਹਾਡਾ ਤਾਂ ਸਾਰੀ ਦਿਹਾੜੀ ਭੁੱਖੇ ਰਹਿੱਣਾਂ ਰਾਸ ਆ ਗਿਆ ਹੈ। ਪੱਕੇ, ਪਕਾਏ ਕਾਬਬ, ਗੋਸ਼ਤ ਤੇ ਚਾਵਲ ਮਿਲ ਗਏ ਹਨ। " ਉਹ ਕੁੜੀਆਂ ਨੇ ਦੱਸਿਆ, " ਮਸੀਤ ਵਿੱਚ ਚਾਦਰ ਖੋਲ ਕੇ, ਦੋ ਜਾਣੇ ਫੜਦੇ ਹਨ। ਜਿਸ ਦੀ ਜੋ ਮਰਜ਼ੀ ਹੁੰਦੀ ਹੈ। ਪੈਸੇ ਦੇਈ ਜਾਂਦਾ ਹੈ। ਰਿਸਟੋਰਿੰਟ ਤੋ ਖਾਂਣਾ ਖ੍ਰੀਦ ਕੇ ਲੈ ਆਉਂਦੇ ਹਨ। " ਮੈਨੂੰ ਉਨਾਂ ਦਾ ਹੋਰ ਉਥੇ ਖੜ੍ਹਨਾਂ ਚੰਗਾ ਨਹੀਂ ਲੱਗ ਰਿਹਾ ਸੀ। ਉਹ ਗੱਲਾਂ ਮਾਰ ਰਹੀਆਂ ਸਨ। ਮੇਰੇ ਲਿਖਣ ਵਿੱਚ ਵਿਗਨ ਪੈ ਰਿਹਾ ਸੀ। ਇਸ ਲਈ ਮੈਂ ਹੁੰਗਾਰਾਂ ਭਰਨੋਂ ਹੱਟ ਗਈ। ਰਾਤ ਦੇ 12 ਵੱਜ ਗਏ ਸਨ। ਉਨਾਂ ਦੇ ਹੱਸਣ ਦੀ ਅਵਾਜ਼ ਬਿਲਡਿੰਗ ਵਿੱਚ ਗੂਜ ਰਹੀ ਸੀ। ਦੋਂਨੇ ਮਸਾਂ ਗਈਆਂ ਸਨ। ਮੈਂ ਸੇਬ ਖਾ ਕੇ, ਚਾਹ ਦਾ ਕੱਪ ਬੱਣਾਂ ਕੇ ਪੀਤਾ। ਮੈਂ ਅਰਥਾਂ ਵਾਲਾ ਪੇਜ਼-ਅੰਗ ਪੂਰਾ ਕਰਨਾਂ ਚਹੁੰਦੀ ਸੀ। ਜਿਉਂ ਹੀ 3 ਵੱਜੇ ਸਵੇਰੇ ਅਰਥ ਕਰਨ ਦਾ ਕੰਮ ਨਿਬੜਿਆ। 3 ਵਜੇ ਹੀ ਸਨ। ਬੀਬੀ ਫਾਤਮਾਂ ਮੇਰੇ ਕੋਲ ਆ ਖੜ੍ਹੀ। ਉਸ ਨੇ ਮੈਨੂੰ ਪੁੱਛਿਆ, " ਕੀ ਤੂੰ ਕੁੱਝ ਖਾਣਾਂ ਹੈ? ਮੈਂ ਹੁਣੇ ਰੋਜ਼ਾ ਰੱਖ ਕੇ ਆਂਈ ਹਾਂ। " ਮੈਂ ਉਸ ਨੂੰ ਕਿਹਾ, " ਮੈਂ ਹੁਣ ਕੁੱਝ ਨਹੀਂ ਖਾਂਣਾ। ਤੂੰ ਦੱਸ ਕੀ ਖਾਦਾ ਹੈ? " ਉਸ ਨੇ ਦੱਸਿਆ, " ਕਾਬਬ, ਗੋਸ਼ਤ ਨਾਲ ਦੋ ਰੋਟੀਆਂ ਖਾ ਲਈਆਂ ਹਨ। ਦੋ ਫ਼ਲ ਖਾ ਲੲੈ ਹਨ। ਇੱਕ ਕੇਲਾ, ਕੇਕ ਦੇ ਦੋ ਪੀਸ ਖਾ ਲਏ।" ਮੇਰੇ ਦਿਮਾਗ ਵਿੱਚ ਇੱਕ ਸੁਆਲ ਘੁੰਮ ਰਿਹਾ ਸੀ। ਇੰਨਾਂ ਨੂੰ 5 ਘੰਟੇ ਪਿਛੋਂ ਕਾਬਬ, ਗੋਸ਼ਤ ਤੇ ਚਾਵਲ ਖਾ ਕੇ, ਭੁੱਖ ਲੱਗ ਆਈ। ਉਹੀ ਕੁੱਝ ਫਿਰ ਖਾ ਕੇ ਹੋਰ ਪੇਟ ਤੁਨ-ਤੁਨ ਕੇ, ਭਰ ਲਿਆ। 19 ਘੰਟੇ ਸਵੇਰੇ 03:00 ਵੱਜੇ ਤੋਂ ਰਾਤ ਦੇ 22:00 ਵਜੇ ਤੱਕ ਭੁੱਖ ਕਿਵੇ ਕੱਟਦੇ ਹਨ?
ਹਿੰਦੁਸਤਾਨੀ, ਪੰਜਾਬੀ, ਹਿੰਦੂ ਤੇ ਮੁਸਲਮਾਨ ਔਰਤਾਂ ਨੂੰ ਇੰਨਾਂ ਦਬਾ, ਘੂਰ ਕੇ ਰੱਖਿਆ ਜਾਂਦਾ ਹੈ। ਇੰਨਾਂ ਦੀਆਂ ਮਨ ਦੀਆਂ ਸਧਰਾਂ, ਮਨ ਵਿੱਚ ਹੀ ਦੱਬ ਕੇ ਰਹਿ ਜਾਂਦੀਆਂ ਹਨ। ਬੱਚਪਨ ਵਿੱਚ ਪਿਉ, ਭਰਾ ਦਾ ਡਰ ਹੁੰਦਾ ਹੈ। ਫਿਰ ਕਈ ਤਾਂ ਪਤੀ, ਪੁੱਤਰ ਤੋਂ ਵੀ, ਡਰਦੀਆਂ ਜਿੰਦਗੀ ਕੱਢਦੀਆਂ ਹਨ। ਜ਼ਿਆਦਾਤਰ ਕਈ ਔਰਤਾਂ ਬਹੁਤ ਡਰਦੀਆਂ ਦੇਖੀਆਂ ਹਨ। ਕਈ ਉਦਾਂ ਹੀ ਨਿਸੰਗ ਹੁੰਦੀਆਂ ਹਨ। ਚਾਹੇ ਔਰਤਾਂ-ਮਰਦ ਕੋਈ ਵੀ ਹੈ। ਕਿਸੇ ਨੂੰ ਇੱਕ ਦੂਜੇ ਤੋਂ ਡਰਨਾਂ ਤੇ ਡਰਾਉਣਾਂ ਵੀ ਨਹੀਂ ਚਾਹੀਦਾ। ਮਰਜ਼ੀ ਨਾਲ ਜਿੰਦਗੀ ਗੁਜਾਂਰਨ ਦਾ ਹੱਕ ਹੋਣਾਂ ਚਾਹੀਦਾ ਹੈ। ਲੋਕ ਵੀ ਤ੍ਰਾਹਿ ਕੱਢੀ ਰੱਖਦੇ ਹਨ। ਗੁਆਂਢੀਆਂ ਤੋਂ ਹੀ ਡਰੀ ਜਾਂਦੇ ਹਨ। ਆਪਦੀ ਜਿੰਦਗੀ ਆਪਦਾ ਅੱਲਗ ਅੰਨਦਾਜ਼ ਹੋਣਾਂ ਚਾਹੀਦਾ ਹੈ। ਪੰਜਾਬੀ ਹਿੰਦੂ ਤੇ ਮੁਸਲਮਾਨ ਔਰਤਾਂ ਵੀ, ਕਨੇਡਾ ਵਿੱਚ ਆ ਕੇ ਇੰਨੀਆਂ ਅਜ਼ਾਦ ਹੋ ਗਈਆਂ ਹਨ। ਗੋਰੀਆਂ ਕਾਲੀਆਂ ਦੇ ਵਿੱਚ ਮਿੱਠੇ ਦੇ ਦੁੱਧ ਵਿੱਚ ਘੁੱਲਣ ਵਾਂਗ ਹੋ ਗਈਆਂ ਹਨ। ਪ੍ਰੀਤ ਦੀ ਮੰਮੀ ਤੇ ਬੀਬੀ ਫਾਤਮਾਂ ਮੁਸਲਮਾਨ ਔਰਤ ਮੇਰੇ ਕੋਲ ਖੜ੍ਹ ਗਈਆਂ। ਉਹ ਦੱਸਣ ਲੱਗ ਗਈ, " ਮੇਰੇ ਧਰਮ ਵਿੱਚ ਪਰਦੇ ਦਾ ਰਵਾਜ਼ ਹੈ। ਹੱਥਾਂ ਦੇ ਗੁੱਟਾਂ ਤੱਕ ਬੰਦ ਬਾਂਹਾਂ ਹੋਣੀਆਂ ਚਾਹੀਦੀਆਂ ਹਨ। ਸਿਰ ਚੰਗੀ ਤਰਾਂ ਢੱਕਿਆ ਹੋਣਾਂ ਚਾਹੀਦਾ ਹੈ। "
ਉਸ ਦੇ ਅੱਧੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਸੀ। ਸਿਰ ਵੀ ਨੰਗਾ ਸੀ। ਜੀਨ ਦੇ ਨਾਲ ਟੀ-ਸ਼ਰਟ ਪਾਈ ਹੋਈ ਸੀ। ਦੇਖਣ ਨੂੰ 60 ਕੁ ਸਾਲਾਂ ਦੀ ਲੱਗਦੀ ਸੀ। ਮੈਂ ਉਸ ਨੂੰ ਪੁੱਛਿਆਂ, " ਫਿਰ ਤੂੰ ਆਪ ਕਿਉਂ ਆਪਦੇ ਧਰਮ ਦਾ ਕਨੂੰਨ ਤੋੜ ਰਹੀ ਹੈ? ਆਪ ਕਿਉਂ ਅੱਧੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਹੈ? " ਉਸ ਦੀ ਜਗਾ ਉਤੇ ਪ੍ਰੀਤ ਦੀ ਮੰਮੀ ਦੀ ਮੰਮੀ ਬੋਲ ਪਈ, " ਬਗੈਰ ਬਾਂਹਾਂ ਤੋਂ ਜਿਹੋ-ਜਿਹੀਆਂ ਅੱਜ-ਕੱਲ ਦੀਆਂ ਕੁੜੀਆਂ ਗਿੱਠ ਕੁ ਦੇ ਝੱਗੇ ਪਾਈ ਫਿਰਦੀਆਂ ਹਨ। ਮੇਰਾ ਆਪਦਾ ਜੀਅ ਕਰਦਾ ਹੈ। ਗੋਡਿਆਂ ਤੱਕ ਜ਼ੀਨ ਪਾਉਣ ਨੂੰ ਜੀਅ ਕਰਦਾ ਹੈ। ਪਰ ਲੋਕਾਂ ਦੀ ਸ਼ਰਮ ਮਾਰਦੀ ਹੈ। ਮੈਂ ਉਸ ਨੂੰ ਕਿਹਾ, " ਸ਼ਰਮ ਕੀ ਹੁੰਦੀ ਹੈ? ਤੁਸੀਂ ਵੀ ਝੱਗੀਆਂ, ਸਕਲਟਾ ਪਾ ਲਵੋ। ਹੁਣ ਇਥੇ ਔਰਤਾਂ ਦੇ ਸ਼ਿਲਟਰ ਵਿੱਚ ਕੀਹਦਾ ਡਰ ਹੈ? ਪਤੀ, ਧੀ-ਪੁੱਤਰਾਂ ਨਾਲ ਅਦਾਲਤਾਂ ਵਿੱਚ ਕੇਸ ਚੱਲਦਾ ਹੈ। ਉਨਾਂ ਵਿੱਚੋਂ, ਕੋਈ ਤੁਹਾਡੀ ਹਵਾ ਵੱਲ ਨਹੀਂ ਦੇਖ ਸਕਦਾ। ਸਰਕਾਰ ਨੇ ਚੰਗੀ ਤੱਕੜੀ ਨਕੇਲ ਪਾਈ ਹੈ। ਚਾਹੇ ਕੋਠੇ ਚੜ੍ਹ ਕੇ ਨੱਚੀ ਚੱਲੋ। ਜਦੋਂ ਸ਼ਰਮ ਘਰ ਛੱਡਦੀਆਂ ਨੂੰ ਨਹੀਂ ਆਈ। ਕੱਪੜਿਆਂ ਨਾਲ ਸ਼ਰਮ ਕਿਵੇਂ ਰੁੱਕ ਸਕਦੀ ਹੈ? ਐਡੀ ਸਿਆਣੀ ਉਮਰ ਵਿੱਚ ਤੁਸੀਂ ਮੱਸਟੰਡਿਆਂ ਵਾਂਗ, ਘਰੋਂ ਬਾਹਰ ਨਿੱਕਲੀਆਂ ਫਿਰਦੀਆਂ ਹੋ। ਜਿਸ ਨੂੰ 60 ਸਾਲਾਂ ਦੇ ਹੋ ਕੇ, ਘਰ, ਬੱਚੇ, ਪਰਿਵਾਰ ਸੰਭਾਲਣੇ ਨਹੀਂ ਆਏ। ਸਹਿੱਣ-ਸ਼ੀਲਤਾ ਨਹੀਂ ਆਈ। ਸਗੋਂ ਝਗੜਾ ਕਰਕੇ, ਘਰ ਛੱਡਣ ਦੀ ਆਖਰ ਆ ਗਈ। ਘਰ ਦੀਆਂ ਵੱਡੀ ਉਮਰ ਦੀਆਂ ਔਰਤਾਂ, ਸਾਰਾ ਕੁੱਝ ਹੁੰਦੇ ਹੋਏ, ਲਾਣੇਦਾਰਨੀਆਂ ਹੋ ਕੇ, ਛੱੜਿਆਂ ਵਾਂਗ ਬੇਘਰ ਹੋਈਆਂ ਫਿਰਦੀਆਂ ਹੋ। "
ਦੋਂਨੇ ਹੀ ਮੇਰੇ ਔਫ਼ੀਸ ਵਿੱਚ ਖੜ੍ਹੀਆਂ ਸੀ। ਇੱਕ ਦੂਜੇ ਦੇ ਕੂਣੀਆਂ ਮਾਰ ਕੇ ਗੱਲਾਂ ਕਰ ਰਹੀਆਂ ਸੀ। ਮੁਸਲਮਾਨ ਔਰਤ ਹਰ ਗੱਲ ਕਰਦੀ, ਕਦੇ ਸੱਜੀ ਅੱਖ ਦੱਬਦੀ ਸੀ। ਕਦੇ ਜੀਭ ਬਾਹਰ ਕੱਢ ਕੇ, ਦੰਦਾਂ ਵਿੱਚ ਲੈਂਦੀ ਸੀ। ਇੰਨਾਂ ਵਿਚੋਂ ਇੱਕ ਵੀ ਹਰਕਤ ਚੱਜਦੀ, ਸਰੀਫ਼ ਬੰਦਿਆਂ ਵਾਲੀ ਨਹੀਂ ਸੀ। ਜੀਭ ਬਾਹਰ ਕੱਢ ਕੇ, ਅੱਖ ਦੱਬ ਕੇ, ਗੱਲ ਕਰਨ ਵਾਲੇ, ਲੂਚੇ ਜਿਹੇ ਸ਼ਰਾਰਤੀ ਲੱਗਦੇ ਹਨ। ਮੁਸਲਮਾਨ ਔਰਤ ਨੇ, ਫਿਰ ਕਿਹਾ," ਤੂੰ ਸਾਡੇ ਵਿੱਚ ਹੀ ਕਸੂਰ ਕੱਢੀ ਜਾਂਦੀ ਹੈ। ਅੱਜ ਕੱਲ ਦੇ ਬੱਚੇ, ਮਾਪਿਆ ਨੂੰ ਟਿੱਚ ਨਹੀਂ ਸਮਝਦੇ। ਗਾਲਾ ਕੱਢਦੇ ਹਨ। ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੰਦੇ ਹਨ। " ਮੈਂ ਇੰਨਾਂ ਨੂੰ ਰਾਤਾਂ ਨੂੰ ਤੁਰੀਆਂ ਫਿਰਦੀਆਂ ਦੇਖਦੀ ਸੀ। ਜੋ ਔਰਤਾਂ ਇਸ ਗੌਰਮਿੰਟ ਦੀ ਬਣੀ ਬਿੰਲਡਿੰਗ ਵਿੱਚ ਰਹਿੰਦੀਆਂ ਹਨ। ਸਾਰੀਆਂ ਦਿਮਾਗੀ ਹਾਲਤ ਵੱਲੋ, ਹਿੱਲੀਆਂ ਹੋਈਆਂ ਹਨ। ਇਹ ਸਾਰੀ ਰਾਤ ਸੌਂ ਨਹੀਂ ਸਕਦੀਆਂ। ਇਸ ਤੋਂ ਚੰਗਾ ਹੈ। ਬੱਚਿਆਂ ਤੋਂ ਹੀ ਦੋ ਚਾਰ ਗੱਲਾਂ ਸੁਣ ਲੈਣ। ਮੈਂ ਉਸ ਨੂੰ ਪੁੱਛਿਆਂ, " ਇਥੇ ਸੌਖੀਆਂ ਹੋ ਜਾਂ ਬੱਚਿਆਂ ਵਿੱਚ ਦੜ ਵੱਟ ਕੇ, ਗੁਜ਼ਾਰਾ ਕਰੀ ਜਾਂਦੀਆਂ। ਹੁਣ ਬੱਚੇ ਵੱਡੇ ਹੋ ਗਏ ਹਨ। ਆਪਣਾਂ-ਆਪ ਸੰਭਾਲਣ ਜੋਗੇ ਹਨ। ਵਿਆਹੇ ਗਏ ਹਨ। ਅੱਗੋਂ ਉਨਾਂ ਦੇ ਵੀ ਬੱਚੇ ਹੋ ਗਏ ਹਨ। ਹੁਣ ਆਪਣਾਂ ਆਪ ਤੋਰੀ ਜਾਂਦੇ ਹਨ। ਇਸ ਨਾਲੋਂ ਉਦੋਂ ਔਖਾ ਸੀ। ਜਦੋਂ ਉਹ ਨਿੱਕੇ ਸਨ। ਚੀਜ਼ਾ ਖ਼ਰਾਬ ਕਰ ਦਿੰਦੇ ਸਨ। ਮਾਪਿਆਂ ਦੇ ਸਿਰ, ਦਾੜੀ ਦੇ ਵਾਲਾਂ ਨੂੰ ਵੀ ਹੱਥ ਪਾ ਲੈਂਦੇ ਸਨ। ਉਦੋਂ ਤਾਂ ਕਦੇ ਗੁੱਸਾ ਨਹੀਂ ਆਇਆ ਹੋਣਾਂ। ਜਾਂ ਫਿਰ ਤੁਹਾਡੀ ਵੀ ਹੁਣ, ਬੱਚਿਆਂ ਵਾਲੀ ਉਮਰ ਹੋ ਗਈ ਹੈ। ਕਿਹੜੀ ਸਿਆਣੀ ਔਰਤ ਘਰ ਛੱਡ ਕੇ. ਦੇਹਲੀ ਤੋਂ ਬਾਹਰ ਪੈਰ ਕੱਢਦੀ ਹੈ। " ਮੁਸਲਮਾਨ ਔਰਤ ਗੱਲ ਸੁਣ ਕੇ ਪ੍ਰੇਸ਼ਾਨ ਹੋ ਗਈ। ਉਸ ਨੇ ਕਿਹਾ, " ਹੁਣ ਤੱਕ, ਤਾਂ ਮੈ ਖ਼ਾਮਦ ਦੀਆਂ ਵਧੀਕੀਆਂ ਸਹਿੰਦੀ ਆਈ ਹਾਂ। ਉਸ ਨੇ 5 ਨਿਕਾਹ ਕਿਤੇ ਹਨ। ਇੱਕ ਭਰਾ ਦੀ ਪਤਨੀ ਵਿਧਵਾ ਹੋ ਗਈ ਸੀ। ਦੂਜੀ ਉਸ ਦੇ ਮਾਮੇ ਦੀ ਕੁੜੀ ਦਾ ਤਲਾਕ ਹੋ ਗਿਆ ਸੀ। ਉਸ ਕੋਲ ਦੋ ਬੱਚੇ ਸਨ। ਦੋ ਨੂੰ ਪਤਾ ਨਹੀ ਕਿਥੋਂ ਉਠਾ ਕੇ ਲੈ ਆਇਆ? ਅੱਜ ਉਸ ਦੀਆਂ ਸਾਰੀਆਂ ਪਤਨੀਆਂ ਦੀ ਉਮਰ 20 ਸਾਲ ਤੋਂ 60 ਤੱਕ ਦੀ ਹੈ। ਸਬ ਤੋਂ ਵੱਡੀ ਮੈਂ ਹਾਂ। ਮੇਰੇ ਕੋਲੋ ਹੋਰ ਬਰਦਾਸਤ ਨਹੀਂ ਹੁੰਦਾ। " ਪ੍ਰੀਤ ਦੀ ਮੰਮੀ ਵੀ ਬੋਲ ਪਈ, " ਮੇਰੇ ਵੀ, ਮੇਰੇ ਪਤੀ ਨੇ ਸੀਰਮੇ ਪੀ ਲਏ। ਬੜਾ ਤੰਗ ਕੀਤਾ ਹੈ। ਇਸ ਮਰਦ ਦੇ ਬੱਚੇ ਨੇ, ਸਾਰੀ ਉਮਰ ਚੰਮ ਦੀਆਂ ਚਲਾਈਆਂ ਹਨ। ਮੈਂ ਅਜੇ ਤੱਕ ਉਸ ਨੂੰ ਜਾਂਣ ਨਹੀਂ ਸਕੀ। ਉਸ ਦਾ ਕੋਈ ਭੇਤ ਨਹੀਂ ਕੀ ਕਰਦਾ ਹੈ? ਸੁਹਾਗਣ ਨਾਲੋ ਮੈਂ ਰੰਡੀਆਂ ਵਾਲਾ ਜੀਵਨ ਹੰਢਾਇਆ ਹੈ। " ਉਹ ਦੋਂਨੇ ਹੀ ਰੋਣ ਲੱਗ ਗਈਆਂ। " ਮੈਂ ਸੋਚਿਆਂ ਕਿਥੇ ਜੱਬ ਪਾ ਲਿਆ। ਰਾਤ ਦਾ ਇੱਕ ਵੱਜਦਾ ਹੈ। ਇਹ ਰੰਡੀ ਰੋਣਾਂ ਲੈ ਕੇ ਬੈਠ ਗਈਆਂ। ਮੈਂ ਉਨਾਂ ਨੂੰ ਕਿਹਾ, " ਜੇ ਐਡੀਆਂ ਹੀ ਪਤੀਆਂ ਤੋਂ ਦੁੱਖੀ ਹੋ। ਹੋਰ ਲੱਭ ਲੈਣਾਂ ਸੀ। ਦਰੋਪਤੀ ਦੇ ਸਾਰੇ ਦੇ ਸਾਰੇ ਗੋਡੀ ਪੈਦੇ ਸੀ।" ਪ੍ਰੀਤ ਦੀ ਮੰਮੀ ਨੇ ਕਿਹਾ, " ਮਰਦ ਦੇ ਬੱਚੇ ਸਾਰੇ ਘੱਗਰੀ ਦੇ ਯਾਰ ਹੁੰਦੇ ਹਨ

Comments
Post a Comment