ਭਾਗ 3 ਗੱਲ਼ਤੀਆਂ, ਠੋਕਰਾਂ, ਧੋਖੈ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਗੱਲ਼ਤੀਆਂ, ਠੋਕਰਾਂ, ਧੋਖੈ ਪਿਛੋਂ ਅੱਕਲ ਆਉਂਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕਿਸੇ ਬੰਦੇ ਤੋਂ ਕੋਈ ਉਮੀਦ ਨਾਂ ਲਾਵੋ। ਚਾਪਲੂਸੀ, ਮਿੱਠੀ ਬੋਲੀ, ਸੋਹਣਾਂ ਨੱਕ, ਮੂੰਹ, ਅੱਖਾਂ, ਗੋਰੀ ਚਿੱਟੀ, ਕਾਲੀ ਚੰਮੜੀ, ਦੇਖ਼ ਕੇ, ਕਿਸੇ ਬਾਰੇ ਆਪ ਬਗੈਰ ਪਰਖੇ, ਅੰਨਦਾਜ਼ੇ ਨਾਂ ਲਾਵੋ। ਬਹੁਤ ਬੁਰੀ ਤਰਾਂ ਧੋਖਾ ਖਾਂਵੋਂਗੇ। ਸੋਹਣੀ ਸ਼ਕਲ ਦੇਖ਼ ਕੇ, ਕਿਸੇ ਨੂੰ ਸਿਰ ਤੇ ਨਾਂ ਬੈਠਾ ਲਵੋ। ਸੋਹਣੇ ਸਨੁੱਖੇ ਕੁੜੀਆਂ-ਮੁੰਡੇ ਸ਼ਕਲ ਦੇਖ਼ ਕੇ, ਵਿਆਹ ਕਰਾ ਲੈਂਦੇ ਹਨ। ਉਹ ਚਾਰ ਦਿਨ ਨਾਲ ਪੈ ਕੇ, ਤਲਾਕ ਲੈ ਲੈਂਦੇ ਹਨ। ਅਲੱਗ-ਅਲੱਗ ਨਵੇਂ-ਨਵੇਂ ਜਿਸਮਾਂ ਨਾਲ ਖੇਡਣ, ਸਲੀਪ ਕਰਨ ਦਾ ਦਾਅ ਲੱਗਾ ਰਹਿੰਦਾ ਹੈ। ਇੰਡੀਆਂ ਦੀਆਂ ਕੁੜੀਆਂ ਤਾਂ ਪਤੀ ਦੀ ਜਾਇਦਾਦ ਦਾ ਤਲਾਕ ਸਮੇਂ ਅੱਧ ਲੈ ਜਾਂਦੀਆਂ ਹਨ। ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਪਤੀ-ਪਤਨੀ ਦੀ ਜਾਇਦਾਦ ਦਾ ਅੱਧ-ਅੱਧ ਹੁੰਦਾ ਹੈ। ਇਸੇ ਕਰਕੇ ਇੱਕ ਬੰਦੇ ਨੇ, ਆਪਦੇ ਨਾਂਮ ਅਜੇ ਤੱਕ 20 ਸਾਲਾਂ ਵਿੱਚ, ਕਨੇਡਾ ਵਿੱਚ ਸਾਇਕਲ ਵੀ ਨਹੀਂ ਖ੍ਰੀਦਿਆ। ਡਾਲਰ ਕਮਾਂ ਕੇ ਭੈਣਾਂ ਨੂੰ ਦੇਈ ਜਾਂਦਾ ਹੈ। ਭੈਣਾਂ ਭਰਾ ਦੇ ਪੈਸੇ ਤੇ ਐਸ਼ ਕਰਦੀਆਂ ਹਨ। ਉਸ ਦਾ ਪਤਨੀ ਨਾਲ ਰੋਜ਼ ਛਿੱਤਰ ਖੜ੍ਹਕਦਾ ਹੈ। ਕਈਆਂ ਨੂੰ ਲੜਨ, ਗਾਲ਼ਾਂ ਕੱਢਣ ਤੋਂ ਬਗੈਰ ਹੋਰ ਕੁੱਝ ਵੀ ਨਹੀਂ ਆਉਂਦਾ। ਦੋਂਨੇਂ ਨਾਂ ਹੀ ਮੂਹਰਿਉ ਇੱਕ ਦੂਜੇ ਨੂੰ ਐਸਾ ਕਰਨ ਤੋਂ ਰੋਕਦੇ ਹਨ। ਲੜਨ ਦੀ ਆਦਤ ਬੱਣ ਗਈ ਹੈ। ਦੋਂਨਾਂ ਵਿੱਚੋਂ ਕਿਸੇ ਨੂੰ ਜੇ ਕੋਈ ਤੀਜਾ ਬੰਦਾ ਕੁੱਝ ਵੀ ਕਹਿੰਦਾ ਹੈ। ਪਤੀ-ਪਤਨੀ ਇੱਕ ਦੂਜੇ ਨੂੰ ਝੱਟ ਦੱਸ ਦਿੰਦੇ ਹਨ। ਬੂਰਾ ਤੀਜਾ ਬੰਦਾ ਬੱਣ ਜਾਂਦਾ ਹੈ। ਘਰ ਆਪ ਤੋਂ ਨਹੀਂ ਚਲਦਾ। ਅਗਲੇ ਨਾਲ ਲੜਨ ਤੁਰ ਪੈਂਦੇ ਹਨ। ਕਦੇ ਪਤਨੀ ਘਰੋਂ ਬਾਹਰ ਹੁੰਦੀ ਹੈ। ਕਦੇ ਪਤੀ ਬਾਹਰ ਹੁੰਦਾ ਹੈ। ਦੇਖ਼ੋ ਕਦੋਂ, ਕਿਵੇਂ ਗੇਮ ਓਵਰ ਹੁੰਦੀ ਹੈ? ਐਸੀ ਹਾਲਤ ਵਿੱਚ ਇੱਕ ਦੂਜੇ ਦੀ ਸ਼ਕਲ ਦੇਖ਼ਣ ਨੂੰ ਜੀਅ ਨਹੀਂ ਕਰਦਾ। ਖਨੀ ਬੀਮਾਂ ਲੈਣ ਦਾ ਮਾਰਾ ਪਤਨੀ ਦੀ ਮੌਤ ਦਾ ਇੰਤਜ਼ਾਰ ਕਰਦਾ ਹੈ। ਪਹਿਲਾਂ ਮਰਨਾਂ ਪਤਾ ਨਹੀਂ ਕਿੰਨੇ ਹੈ? ਆਲੇ ਦੁਆਲੇ ਦੇਖ਼ ਲਵੋ। ਜੋ ਅੱਤ ਚੱਕੀ ਰੱਖਦਾ ਹੈ। ਉਸ ਦਾ ਇਲਜ਼ਾਮ ਬਹੁਤ ਖ਼ਤਰਨਾਕ ਹੁੰਦਾ ਹੈ। ਦੂਜੇ ਦਾ ਤਮਾਂਸ਼ਾ ਕਰਦੇ, ਕਰਦੇ, ਆਪਦਾ ਤਮਾਂਸ਼ਾ ਬੱਣ ਜਾਂਦਾ ਹੈ। ਭੁੱਲ ਕੇ ਵੀ ਕਿਸੇ ਦਾ ਮਨ ਦੁੱਖੀ ਨਾਂ ਕਰੀਏ। ਜੇ ਕੁੱਝ ਚੰਗਾ ਨਹੀਂ ਕਰ ਸਕਦੇ। ਮਾੜਾਂ ਵੀ ਨਾਂ ਕਰੋ।
ਹਰ ਸੋਹਣੀ ਸ਼ਕਲ ਵਾਲੇ ਦਾ ਦਿਲ ਸੋਹਣਾਂ ਨਹੀਂ ਹੁੰਦਾ। ਹਰ ਦਿਲ ਸੋਹਣਾਂ, ਸ਼ਕਲੋਂ ਸੋਹਣਾਂ ਨਹੀਂ ਹੁੰਦਾ। ਜੇ ਕਾਲੀ, ਟੇਡੀ ਸ਼ਕਲ ਨਾਂ ਪਸੰਦ ਹੋਵੇ। ਉਸ ਤੋਂ ਕਦੇ ਮੂੰਹ ਨਾਂ ਫੇਰੋ। ਮੇਰੀ ਜਿੰਦਗੀ ਦੇ ਕੁੱਝ ਤਜ਼ਰਬੇ ਹਨ। ਅਜੇ ਵੀ ਸੁਰਤ ਮਿੱਠੀ ਬੋਲੀ, ਸੋਹਣੀ ਸ਼ਕਲ ਵੱਲ ਹੀ ਝੁੱਕਦੀ ਹੈ। ਪਰ ਰੱਬ ਨੇ ਕਈ ਐਸੀਆਂ ਘੱਟਨਾਂਵਾਂ ਦੇਖਾਂਈਆਂ ਹਨ। ਆਪਦੇ ਮਨ ਨੂੰ ਖੂਬ ਦੁਰਕਾਰਨਾਂ ਪਿਆ ਹੈ। ਪਹਿਲਾਂ ਨਿਗਿਟਵ ਸੋਚ ਦੀ ਗੱਲ ਕਰਦੇ ਹਾਂ। ਮੈਂ ਬਿਜਨਸ ਕਰ ਰਹੀ ਸੀ। ਜੋ ਔਰਤ 60 ਕੁ ਸਾਲਾਂ ਦੀ ਉਸ ਨੂੰ ਖ੍ਰੀਦਣ ਆਈ। ਉਹ ਉਨਾਂ ਵਿਚੋਂ ਸੀ। ਜੋ ਕਨੇਡਾ ਦੇ ਸਬ ਤੋਂ ਨਿਕੰਮੇ ਲੋਕ ਹਨ। ਮੈਂ ਉਸ ਨੂੰ ਭਜਾਉਣ ਦੀ ਮਾਰੀ ਨੇ, ਉਸ ਨੂੰ ਡਬਲ ਪੈਸੇ ਦੱਸੇ। ਉਸ ਨੇ ਕੋਈ ਪੈਸਾ ਘਟਾਉਣ ਦੀ ਗੱਲ ਨਹੀਂ ਕੀਤੀ। ਉਸ ਨੇ ਕਿਹਾ, " ਮੈਂ ਘੰਟੇ ਵਿੱਚ ਪੈਸੇ ਲੈ ਕੇ ਆਉਂਦੀ ਹਾਂ। " ਮੈਂ ਸੁੱਖ ਦਾ ਸਾਹ ਲਿਆ। ਬਈ ਉਸ ਨੂੰ ਸਿਧਾ ਜੁਆਬ ਦੇ ਕੇ, ਨਿਰਾਜ਼ ਵੀ ਨਹੀਂ ਕੀਤਾ। ਸਹੀਂ ਮੇਹਨਤੀ ਬੰਦੇ ਹੋਰ ਬਥੇਰੇ ਲੱਭ ਜਾਂਣੇ ਹਨ। ਮਨ ਵਿੱਚ ਕਿਹਾ, " ਇਹ ਤਾ ਬਹੁਤ ਗੰਦੇ, ਸ਼ਰਾਬੀ, ਬੇ ਘਰ ਲੋਕ ਹਨ। ਮੰਗਤੇ ਕਿਤੋਂ ਦੇ, ਇਸ ਨੇ ਮੈਥੋਂ ਹੀ ਪੈਸੇ ਮੰਗੀ ਜਾਂਣੇ ਹਨ।" ਮੈਂ ਹੈਰਾਨ ਰਹਿ ਗਈ। ਜਦੋਂ ਉਹ ਦੁਵਾਰਾ ਪੂਰੇ ਪੈਸੇ ਲੈ ਕੇ ਘੰਟੇ ਤੋਂ ਪਹਿਲਾਂ ਆ ਗਈ। ਹਰ ਮਹੀਨੇ ਸਮੇਂ ਤੇ ਭੁਗਤਾਨ ਕਰਦੀ ਰਹੀ। ਇੱਕ ਸਾਲ ਤੱਕ ਉਸ ਨੇ ਮੇਰੇ ਨਾਲ ਵੱਧ ਕੀਮਤ ਦੇ ਕੇ ਬਿਜ਼ਨਸ ਕੀਤਾ। ਫਿਰ ਉਹ ਟਰਾਂਟੋ ਮੂਵ ਹੋ ਗਈ। ਸਾਬਤ ਕਰ ਦਿੱਤਾ। ਕਿ ਐਸੇ ਲੋਕ ਸਾਫ਼ ਸੁਥਰੇ ਤੇ ਬਚਨਾਂ ਦੇ ਪੱਕੇ, ਸੱਚੇ ਹੋ ਸਕਦੇ ਹਨ। ਪੰਜ ਉਂਗ਼ਲ਼ਾਂ ਬਰਾਬਰ ਨਹੀਂ ਹਨ। ਸਬ ਲੋਕ ਚੰਗੇ ਤੇ ਖ਼ਰਾਬ, ਬਤਮੀਜ਼ ਨਹੀਂ ਹਨ। ਪੰਜਾਬੀ ਮੁੰਡਾ ਬਿਜ਼ਨਸ ਵਿੱਚ ਆਇਆ। ਦੇਖ਼ਣ ਨੂੰ ਉਹ ਪੰਜਾਬੀ ਵੀ ਨਹੀਂ ਲੱਗਦਾ ਸੀ। ਬਿਹਾਰੀ ਵੱਧ ਲੱਗਦਾ ਸੀ। ਉਸ ਬਾਰੇ ਵੀ ਮੈਂ ਉਹੀ ਸੋਚਿਆ। ਉਸ ਨੂੰ ਭਜਾਉਣ ਦੀ ਕੋਸ਼ਸ਼ ਕੀਤੀ। ਕਮਾਲ ਦੀ ਗੱਲ ਹੈ। ਜਿਸ ਨੂੰ ਮੈਂ ਐਵੇਂ ਜਿਹੇ ਸਮਝਿਆਂ ਸੀ। ਅੱਜ ਵੀ ਮੇਰੇ ਨਾਲ ਬਿਜ਼ਨਸ ਕਰ ਰਿਹਾ ਹੈ। ਹਾਂ ਜੀ ਤੋਂ ਬਗੈਰ, ਉਸ ਦੇ ਮੂੰਹ ਵਿੱਚੋਂ ਨਾਂ ਕਦੇ ਸੁਣਿਆਂ ਨਹੀਂ ਹੈ। ਐਡਾ ਆਗਿਆਕਾਰ ਹੈ। ਆਪਦੇ ਮਾਪਿਆਂ ਨੂੰ ਵੀ ਹਰ ਮਹੀਨੇ ਪੈਸੇ ਭੇਜਦਾ ਹੈ। ਦੋ ਜਾਂਣੇ ਗਰਲ ਫ੍ਰਿੰਨਡ ਤੇ ਬੁਆਏ ਫ੍ਰਿੰਨਡ 50 ਕੁ ਸਾਲਾਂ ਦੇ ਸੀ। ਇੰਨੀ ਕੁ ਉਮਰ ਦੇ ਗਰਲ ਫ੍ਰਿੰਡ ਤੇ ਬੁਆਏ ਫ੍ਰਿੰਨਡ ਹੋਣਾਂ, ਉਦੋਂ ਮੇਰੀ ਸੋਚ ਤੋਂ ਪਰੇ ਸੀ। ਮੈਂ ਉਨਾਂ ਤੋਂ ਵੀ ਬੱਚਣਾਂ ਚਹੁੰਦੀ ਸੀ। ਜਦੋਂ ਉਨਾਂ ਨੇ ਮੇਰੇ ਨਾਲ ਗੱਲ ਕੀਤੀ। ਉਨਾਂ ਕੋਲ ਇੱਕ ਪੈਸਾ ਨਹੀਂ ਸੀ। ਉਨਾਂ ਨੇ ਚਾਰ ਦਿਨਾਂ ਦਾ ਸਮਾਂ ਲਿਆ। ਮੇਰੀ ਇੱਛਾ ਦੇ ਖਿਲਾਫ਼ ਵੀ ਉਹ ਮੇਰੇ ਅੱਗੇ ਹੱਥ ਬੰਨਦੇ ਰਹੇ। ਕਿਤੇ ਉਨਾਂ ਹੱਥੋਂ ਮੌਕਾਂ ਨਾਂ ਖੁਸ ਜਾਵੇ। ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ, " ਇਹ ਸਬ ਡਰਾਮਾਂ ਕਰਦੇ ਹਨ। ਇਹ ਪੈਸਾ ਕਮਾਂਉਣ, ਕੰਮ ਕਰਨ ਜੋਗੇ ਨਹੀਂ ਹਨ। " ਇਹ ਵੀ ਗੱਲ਼ਤ ਸਾਬਤ ਹੋਇਆ। ਡੇਢ ਸਾਲ ਮੇਰੇ ਬਿਜ਼ਨਸ ਵਿੱਚ ਰਹੇ। ਉਨਾਂ ਨੇ ਵਿਆਹ ਵੀ ਕਰਾ ਲਿਆ। ਹੋਰ ਵੀ ਥਾਂਵਾਂ ਤੇ ਗੋਰੇ, ਕਾਲੇ, ਚੀਨੇ, ਫਿਲੀਪੀਨੋਂ, ਫਲਾਸਫਰ, ਟੀਵੀ ਰੇਡੀਉ ਹੋਸਟ ਹੋਰ ਬਹੁਤ ਤਰਾਂ ਦੇ ਲੋਕ ਦੇਖ਼ੇ ਹਨ। ਸ਼ਕਲ ਛੱਡ ਕੇ, ਜੇ ਉਨਾਂ ਦੇ ਹੁਨਰ, ਤੇਜ ਦਿਮਾਗ, ਕੰਮਾਂ ਨੂੰ ਦੇਖਦੀ ਹਾਂ। ਮਨ ਦੰਗ ਰਹਿ ਜਾਂਦਾ ਹੈ। ਜਾਨਵਰਾਂ ਦੀ ਗੱਲ ਕਰੀਏ। ਗੁਆਂਢੀਆਂ ਦੀਆਂ ਦੋ ਬਿੱਲੀਆਂ ਕਾਲੀ ਤੇ ਗੋਰੀ ਚਿੱਟੀ ਮੇਰੀਆਂ ਬਹੁਤ ਫੇਵਰਿਟ ਹਨ। ਸਵੇਰੇ ਚਾਹ ਪੀਣ ਤੋਂ ਪਹਿਲਾਂ ਮੈਂ ਉਨਾਂ ਨੂੰ ਮਿਊਂ ਕਹਿ ਕੇ ਬੁਲਾਉਂਦੀ ਹਾਂ। ਉਹ ਇੱਕ ਦੂਜੀ ਤੋਂ ਮੂਹਰੇ ਭੱਜੀਆਂ, ਛਾਲਾਂ ਮਾਰਦੀਆਂ ਆਉਂਦੀਆਂ ਹਨ। ਸਾਰਾ ਦਿਨ ਮੇਰੇ ਘਰ ਦੇ ਪਿਛੇ ਗਾਰਡਨ ਵਿੱਚ ਖੇਡਦੀਆਂ ਹਨ। ਸਿਰਫ਼ ਪਿਆਰ ਕਰਕੇ. ਉਨਾਂ ਨੂੰ ਮੈਂ ਪਿਛੇ ਦੀ ਕਿਚਨ ਵਿੱਚ ਵੀ ਵਾੜ ਲੈਂਦੀ ਹਾਂ। ਮੈਨੂੰ ਚਿੱਟੀ ਵਾਲੀ ਵੱਧ ਪਸੰਧ ਹੈ। ਮੈਂ ਉਸ ਨਾਲ ਹੋਰ ਖੇਡਣਾਂ ਚਹੁੰਦੀ ਹੁੰਦੀ ਹਾਂ। ਉਹ ਖਾ-ਪੀ ਕੇ, ਮੇਰੇ ਕੋਲੋ ਹੋਲੀ ਜਿਹੀ ਭੱਜ ਜਾਂਦੀ ਹੈ। ਕਾਲੀ ਵੱਲ ਮੈਂ ਧਿਆਨ ਹੀ ਨਹੀਂ ਦਿੰਦੀ। ਕਾਲੀ ਬਿੱਲੀ ਮੱਲੋ-ਮੱਲੀ ਮੇਰੇ ਵਿੱਚ ਸਿਰ ਮਾਰਦੀ ਹੈ। ਮੂਹਰੇ ਲੰਬੀ ਪੈ ਜਾਂਦੀ ਹੈ। ਹੱਥ ਪੈਰ ਮਾਰ ਕੇ, ਪੋਲੀਆਂ-ਪੋਲੀਆਂ ਦੰਦੀਆਂ ਵੱਡ ਕੇ ਸਮਝਾਉਂਦੀ ਹੈ। ਮੇਰੇ ਨਾਲ ਖੇਡ। ਦੋ ਕੁ ਕਿਲੋ ਦੀ ਬਿੱਲੀ ਮੇਰੇ ਪੈਰਾ ਵਿੱਚ ਵੱਜਦੀ ਹੈ। ਜੇ ਫਿਰ ਵੀ ਮੈਂ ਧਿਆਨ ਨਾਂ ਦੇਵਾਂ। ਮੇਰੇ ਸੋਫ਼ਿਆਂ ਵੱਲ ਨੁੰ ਭੱਜਦੀ ਹੈ। ਬਈ ਹੁਣ ਤਾਂ ਮੇਰੇ ਪਿਛੇ ਆਂਵੇਗੀ। ਮੇਰੇ ਮੂਹਰੇ-ਮੂਹਰੇ ਭੱਜੀ ਫਿਰਦੀ ਹੈ। ਇਹ ਹੈ ਲਗਾਉ ਤੇ ਪਿਆਰ ਦੀ ਖੇਡ।
ਦੋ ਅਲੱਗ-ਅਲੱਗ ਬੰਦੇ ਮੇਰੇ ਕੋਲ ਆਏ। ਇੱਕ ਨੇ ਮਾਂ ਦੇ ਬਿਮਾਰ ਹੋਣ ਦਾ ਬਹਾਨਾਂ ਲਾਇਆ। ਕੰਮ ਨਹੀਂ ਹੈ ਕਿਰਾਏ, ਭੋਜਨ ਖਾਂਣ ਲਈ ਪੈਸੇ ਨਹੀਂ ਹਨ। ਰੋਣੇ-ਧੋਣੇ ਦਿਖਾ ਕੇ, ਚਾਰ, ਪੰਜ ਹਜ਼ਾਰ ਡਾਲਰ ਲਪੇਟ ਕੇ ਲੈ ਗਏ। ਇੰਨੇ ਕੁ ਦਸਾਂ ਦਿਨਾਂ ਵਿੱਚ ਬੱਣ ਜਾਂਦੇ ਹਨ। ਉਨਾਂ ਨੂੰ ਲੱਗਦਾ ਹੋਣਾਂ ਹੈ। ਬਹੁਤ ਵੱਡੀ ਰਕਮ ਹੈ। ਬਹੁਤ ਵੱਡੀ ਮੱਲ ਮਾਰ ਲਈ ਹੈ। ਗੱਲ ਵੀ ਠੀਕ ਹੈ। ਜੇ ਮਹੀਨੇ ਦੇ ਵਿੱਚ 10 ਬੰਦੇ ਵੀ ਮੇਰੇ ਵਰਗੇ ਲੱਭ ਗਏ। ਇਸ ਦੁਨੀਆਂ ਤੇ ਬੱਲੇ-ਬੱਲੇ ਹੋ ਗਈ। ਆਹ ਜੱਗ ਮਿੱਠਾ, ਅੱਗਲਾ ਕਿੰਨੇ ਡਿੱਠਾ। ਇੱਕ ਨੰਬਰ ਦੇ ਬੇਵਕੂਫ਼ ਨਿੱਕਲੇ। ਪਹਿਲਾਂ ਹੀ ਆਫ਼ਰ ਗਏ। ਜੇ ਪਹਿਲੀ ਰਕਮ ਲਈ ਹੋਈ ਮੋੜ ਦਿੰਦੇ। ਦੂਜੀ ਬਾਰ ਚਾਹੇ ਦਸ, ਬੀਹ ਹਜ਼ਾਰ ਲੈ ਜਾਂਦੇ। ਪੈਸੇ ਕਿਸੇ ਕੋਲ ਨਹੀਂ ਟਿੱਕਦੇ। " ਟਕੇ ਦੀ ਹਾਂਡੀ ਗਈ। ਕੁੱਤੇ ਦੀ ਜਾਤ ਪਛਾਂਣੀ ਗਈ। " ਅਸੀ ਆਂਮ ਹੀ ਕਹਿੰਦੇ ਹਾਂ। ਇਸ ਬੰਦੇ ਨੂੰ ਮੈਂ 10, 20, 30 ਸਾਲਾਂ ਤੋਂ ਜਾਂਣਦਾ ਹਾਂ। ਬਹੁਤ ਭਰੋਸੇ ਦਾ ਬੰਦਾ ਹੈ। ਪੀੜੀਆਂ ਤੋਂ ਖੂਨ ਦੀ ਸਾਂਝ ਹੈ। ਜਿੰਨਾਂ ਨਾਲ ਉਮਰਾਂ ਦੀ ਸਾਂਝ ਬਾਰੇ ਸੋਚਦੇ ਹਾਂ। ਉਨਾਂ ਬਾਰੇ ਆਪਣੇ-ਆਪ ਰਾਏ ਬਣਾਉਣੀ ਬਹੁਤ ਗੱਲ਼ਤ ਸੋਚ ਹੈ। ਕੁੱਝ ਵੀ ਕਿਸੇ ਦੇ ਭਲੇ ਦਾ ਸੋਚ ਕੇ, ਜੋ ਮੈਂ ਸੋਚ ਰਿਹਾਂ ਹਾਂ। ਸਬ ਮੇਰੇ ਮੁਤਾਬਿਕ ਹੀ ਹੋਵੇਗਾ। ਇਕੱਲੇ ਕਦੇ ਕੋਈ ਫੈਸਲਾ ਨਾਂ ਕਰਨਾਂ। ਅਸੀਂ ਇਹ ਨਹੀਂ ਜਾਂਣਦੇ ਹੁੰਦੇ। ਦੂਜੇ ਬੰਦੇ ਦੇ ਦਿਮਾਗ ਵਿੱਚ ਕੀ ਚਲਦਾ ਹੈ? ਜੋ ਨਰਮੀ ਪਿਆਰ ਸਾਡੇ ਵਿੱਚ ਹੈ। ਕੀ ਉਹ ਵੀ ਉਹੀ ਸੋਚਦੇ ਹਨ? ਖੂਨ ਦਾ ਰਿਸ਼ਤਾ ਵੀ ਧੋਖਾ ਦੇ ਜਾਂਦਾ ਹੈ। ਸਰੀਫ਼ ਬਣੀਏ। ਇੰਨਾਂ ਵੀ ਸਾਊ ਨਾਂ ਬਣੀਏ। ਜਣਾਂ ਖਣਾਂ ਬੇਇੱਜ਼ਤੀ ਕਰ ਜਾਵੇ। ਪਤੀ-ਪਤਨੀ, ਬੱਚੇ, ਮਾਪੇ, ਭੈਣ-ਭਰਾ, ਸਕੇ, ਹੋਰ ਰਿਸ਼ਤੇਦਾਰ ਕਦੇ ਵੀ ਮੂੰਹ ਫੇਰ ਸਕਦੇ ਹਨ। ਮਸੀਬਤ ਵਿੱਚ ਫਸਾ ਸਕਦੇ ਹਨ। ਲੱਤਾਂ, ਬਾਂਹਾਂ ਤੋੜ ਸਕਦੇ ਹਨ। ਜਾਨ ਲੈ ਸਕਦੇ ਹਨ। ਯਾਦ ਰੱਖਣਾਂ, ਜੋ ਇੱਕ ਬਾਰ ਕੋਈ ਖਿਲਾਫ਼ ਹੋ ਗਿਆ। ਮੁੜ ਕੇ ਇੱਜ਼ਤ ਨਹੀਂ ਕਰੇਗਾ। ਦੂਜਾ ਮੌਕਾ ਬਿਲਕੁਲ ਨਾਂ ਦੇਵੋ। ਮੂੰਹ ਪੈ ਜਾਂਦਾ ਹੈ। ਉਹ ਫਿਰ ਮੂਹਰੇ ਬੋਲੇਗਾ। ਹੱਥ, ਤਲਵਾਰ, ਗੋਲ਼ੀ ਜਾਂ ਬੋਲਾਂ ਦਾ ਬਾਰ ਕਰੇਗਾ। ਤਲਵਾਰ ਦਾ ਫੱਟ ਮਿਲ ਜਾਂਦਾ ਹੈ। ਬੋਲ ਜੋ ਦਿਲ ਦਾ ਭਰਾੜ ਕਰਦੇ ਹਨ। ਮੁੜ ਕੇ ਨਹੀਂ ਮਿਲਦੇ। ਲੱਜਿਆਂ, ਸ਼ਰਮ ਦੀ ਜੱਕ ਖੁੱਲ ਜਾਂਦੀ ਹੈ। ਅਸੀ ਆਪਣੇ ਵੱਲੋਂ ਰਿਸ਼ਤੇ ਜੋੜਨ ਮਜ਼ਬੂਤ ਕਰਨ ਦੀ ਕੋਸ਼ਸ਼ ਕਰਦੇ ਹਾਂ। ਉਹ ਬੰਦਾ ਸਾਡੇ ਕੋਲੋ ਅੱਕਿਆ ਪਿਆ ਹੁੰਦਾ ਹੈ।
ਲੋਕਾਂ ਦੀਆਂ ਬਹੂਆਂ, ਸੱਸਾਂ ਦੀ ਲੜਾਈ ਚੱਲਦੀ ਰਹਿੰਦੀ ਹੈ। ਸੱਚੀ ਕਹਾਣੀ ਹੈ। ਸੁੱਖੀ ਦੀ ਆਪਦੀ ਸੱਸ ਦੀ ਸੱਸ ਦੇ ਪੇਕਿਆਂ ਦੀ ਗੱਲ ਹੈ। ਜਦੋਂ ਸੁੱਖੀ ਦਾ ਵਿਆਹ ਹੋਇਆ ਸੀ। ਉਸ ਦੀ ਆਪਦੀ ਸੱਸ ਕਨੇਡਾ ਸੀ। ਜਿਸ ਨੇ ਸੁੱਖੀ ਉਤੋਂ ਪਾਣੀ ਬਾਰ ਕੇ ਪੀਤਾ ਸੀ। ਉਹ ਸੁੱਖੀ ਦੀ ਸੱਸ ਦੀ ਸੱਸ ਦੇ ਭਤੀਜੇ ਦੀ ਨੂੰਹੁ ਸੀ। ਸੁੱਖੀ ਉਸ ਕੋਲ 15 ਕੁ ਦਿਨ ਰਾਤਾਂ ਰਹੀਂ ਹੋਵੇਗੀ। ਉਸ ਦੇ ਦਿਮਾਗ ਨੂੰ ਲੱਗਾ, ਇਹ ਬਹੁਤ ਵਧੀਆਂ ਬੰਦੇ ਹਨ। ਇੱਜ਼ਤ ਮੋਹ ਬਹੁਤ ਕਰਦੇ ਹਨ। ਰਿਸ਼ਤੇਦਾਰੀ ਤੀਜੀ ਪੀੜੀ ਵਿੱਚ ਚੱਲ ਰਹੀ ਹੈ। ਕਿਤੇ ਜੇ ਤੀਜੀ ਕੋਈ ਹੋਰ ਘੈਟ ਔਰਤ ਆ ਗਈ। ਰਿਸ਼ਤੇ ਫਿਕੇ ਨਾਂ ਪੈ ਜਾਂਣ। ਸੁੱਖੀ ਨੇ ਦਾਦੀ ਸੱਸ ਦੇ ਭਤੀਜੇ ਦੇ ਮੁੰਡੇ ਨੂੰ, ਆਪਦੀ ਭੈਣ ਦਾ ਰਿਸ਼ਤਾ ਕਰਾ ਦਿੱਤਾ। ਮਾਮੇ ਭੂਆਂ ਦੇ ਪੋਤੇ ਇੱਕ ਘਰ ਵਿਆਹੇ ਗਏ। ਸੋਚੀਏ ਤਾਂ ਫ਼ਕਰ ਦੀ ਗੱਲ ਸੀ। ਸੁੱਖੀ ਦੇ ਜੀਜੇ ਲਈ ਭੂਆਂ ਦੇ ਪੋਤੇ ਦੇ ਬਰਾਬਰ ਹੋਣਾਂ, ਭੂਆਂ ਦੇ ਪੋਤੇ ਵਾਲੀ ਦੇ ਨਾਲ ਦੀ ਕੈਂਡੀ ਲੈਣਾਂ ਸੀ। ਉਸ ਦੀ ਸੋਚ ਸੀ। ਸੁੱਖੀ ਤੇ ਉਸ ਦੇ ਪਤੀ ਵਰਗੇ ਬੱਣਨ ਦੀ। ਕਈ ਲੋਕ ਰੀਸ ਕਰਕੇ, ਜਮਾਂ ਦੂਜੇ ਵਰਗਾ ਬੱਣਨਾਂ ਚਹੁੰਦੇ ਹਨ। ਜਿਸ ਦਿਨ ਪੂਰਾ ਟੱਬਰ 6 ਜੀਅ ਕਨੇਡਾ ਆ ਗਏ। ਉਹ ਵੀ ਕਨੇਡਾ ਵਾਲੇ ਬੱਣ ਗਏ। ਬੋਲ-ਚਾਲ ਸੁੱਖੀ ਦੀ ਭੈਣ ਦੀ ਨਾਲ ਵੀ ਬੰਦ ਕਰਾ ਦਿੱਤੀ। ਉਨਾਂ ਦਾ ਟਿੱਚਾ ਕਨੇਡਾ ਪੁਹੁੰਚਣਾਂ ਸੀ। ਕੋਈ ਬੰਦਾ ਸੋਚ ਵੀ ਨਹੀਂ ਸਕਦਾ। ਪਿਆਰ ਦਾ ਦਿਖਾਵਾ ਕਰਨ ਵਾਲੇ, ਐਡੇ ਦੁਸ਼ਮੱਣ ਬੱਣ ਸਕਦੇ ਹਨ। ਦਿਲ ਅੰਦਰੋਂ ਉਹ ਸੁੱਖੀ ਦੇ ਸੌਹੁਰਿਆਂ ਦੀ ਅਮੀਰੀ ਦੇਖ਼-ਦੇਖ਼ ਸਤੇ ਪਏ ਸੀ। ਗੱਡੀ ਵੀ ਸੁੱਖੀ ਦੇ ਨਾਲ ਦੀ ਲੈ ਲਈ। ਇੱਕ ਦਿਨ ਬੁੜੇ ਤੋਂ ਗੱਡੀ ਦਾ ਐਕਸੀਡੈਂਟ ਹੋ ਗਿਆ। ਕਾਰ ਦੀ ਰਿਜਸਟ੍ਰੇਸ਼ਨ, ਇੰਨਸ਼ੋਰਸ ਨਹੀਂ ਸੀ। ਪੁਲੀਸ ਵਾਲੇ ਨੂੰ ਸੁੱਖੀ ਦਾ ਫੋਨ ਨੰਬਰ ਤੇ ਐਡਰਸ ਲਿਖਾ ਦਿਤਾ। ਜੇ ਤਾਂ ਕੇਸ ਵਿੱਚ ਸਬ ਕੁੱਝ ਸੱਚ ਹੈ। ਫਿਰ ਪੁਲੀਸ ਵਾਲੇ ਦਖ਼ਲ ਨਹੀਂ ਦਿੰਦੇ। ਰਿਜਸਟ੍ਰੇਸ਼ਨ, ਇੰਨਸ਼ੋਰਸ ਨਾਂ ਹੋਣ ਨਾਲ ਪੁਲੀਸ ਵਾਲੇ ਨੇ ਸੁੱਖੀ ਨੂੰ ਫੋਨ ਕੀਤਾ। ਸੁੱਖੀ ਨੇ ਪੁਲੀਸ ਵਾਲੇ ਨੂੰ ਦੱਸਿਆ," ਮੇਰੀ ਗੱਡੀ. ਮੇਰੇ ਘਰ ਖੜ੍ਹੀ ਹੈ। " ਐਸੈ ਅੰਨ-ਪੜ੍ਹ ਬੰਦੇ ਨੂੰ ਇਹ ਨਹੀਂ ਪਤਾ, ਹਰ ਗੱਡੀ ਦਾ ਬਿੰਨ ਨੰਬਰ, ਰੰਗ, ਮੇਕ ਵਾਲਾ ਸਾਲ, ਹੋਰ ਬਹੁਤ ਕੁੱਝ ਅੱਡ-ਅੱਡ ਹੁੰਦਾ ਹੈ। ਪੁਲੀਸ ਵਾਲਿਆਂ ਨੇ ਸੁੱਖੀ ਦੀ ਗੱਡੀ ਨਹੀਂ ਦੇਖ਼ੀ। ਬੁੜੇ ਤੇ ਰਿਜਸਟ੍ਰੇਸ਼ਨ, ਇੰਨਸ਼ੋਰਸ ਨਾਂ ਹੋਣ ਤੇ ਝੂਠ ਬੋਲਣ ਫਰੌਡ ਦਾ ਚਾਰਜ਼ ਵੀ ਲਾਇਆ। ਹੋਰ ਬੁੜੇ ਨਾਲ ਕੀ ਬੀਤੀ ਹੋਣੀ ਹੈ? ਪੁਲੀਸ ਤੇ ਉਹ ਆਪ ਜਾਂਣਦਾਂ ਹੋਣਾਂ ਹੈ। ਬਹੁਤ ਵੱਡਾ ਹਰਜਾਨਾਂ ਭਰਨਾਂ ਪੈਂਦਾ ਹੈ। ਇੱਕ ਹੋਰ ਬਹੁਤ ਵੱਡੀ ਸ਼ਰਮ ਦੀ ਗੱਲ ਹੈ। ਜੋ ਕੰਮ 20 ਹੋਰ ਰਿਸ਼ਤੇਦਾਰਾਂ ਤੇ ਸੁੱਖੀ ਨੇ, ਇੱਕ ਦੂਜੇ ਅੱਜ ਨਾਲ ਨਹੀਂ ਕੀਤਾ। ਸੁੱਖੀ ਦੇ ਜੀਜੇ ਨੇ, ਤਿੰਨ ਬਾਰ ਸੁੱਖੀ ਦੇ ਘਰ ਪੁਲੀਸ ਭੇਜੀ ਹੈ। ਇੱਕ ਬਾਰ ਤਾਂ ਉਸ ਦਾ ਪਾਸਪੋਰਟ ਘਰੋਂ ਨਹੀਂ ਲੱਭਦਾ ਸੀ। ਸੁੱਖੀ ਦੇ ਘਰ ਪੁਲੀਸ ਭੇਜ ਦਿੱਤੀ। ਕੀ ਸੁੱਖੀ ਤੇ ਪੁਲੀਸ ਨੇ ਪਾਸਪੋਰਟ ਸੰਭਾਲਣ ਦਾ ਠੇਕਾ ਲਿਆ ਹੈ? ਉਹ ਸੁੱਖੀ ਦਾ ਪਿਛਾ ਕਰਦਾ ਰਹਿੰਦਾ ਸੀ। ਸੁੱਖੀ ਦੇ ਘਰ ਕੌਣ ਜਾਂਦਾ, ਆਉਂਦਾ ਹੈ। ਕਈਆਂ ਨੂੰ ਲੋਕਾਂ ਦੀਆਂ ਵਿੜਕਾਂ ਲੈਣ ਦੀ ਆਦਤ ਹੁੰਦੀ ਹੈ। ਸੁੱਖੀ ਨੇ ਫੋਨ ਕਰਕੇ ਪੁੱਛਿਆ, " ਤੂੰ ਮੇਰੇ ਮਗਰ ਸੂਹਾਂ ਲੈਂਦਾ ਕਿਉਂ ਮਗਰ-ਮਗਰ ਫਿਰਦਾ ਹੈ?" ਦੇਵਰ, ਜੀਜਾਂ ਜੀ ਨੇ, ਦੂਜੀ ਬਾਰ ਪੁਲੀਸ ਭੇਜ ਦਿੱਤੀ। ਆਪਦੀ ਘਰ ਵਾਲੀ ਨੂੰ ਕੁੱਟ ਕੇ, ਘਰੋਂ ਬਾਹਰ ਕਰ ਦਿੱਤਾ। ਉਹ ਨਾਂ ਲੱਭੇ। ਇਹ ਤਾਂ ਹਰ ਤੀਜੇ ਦਿਨ ਦਾ ਕੰਮ ਹੈ। ਹੁਣ ਤਾਂ ਮਾਮਲਾਂ ਸ਼ੜਕ ਤੇ ਆ ਗਿਆ ਹੈ। ਫਿਰ ਪੁਲੀਸ ਭੇਜ ਦਿੱਤੀ। ਕੀ ਸੁੱਖੀ ਤੇ ਪੁਲੀਸ ਨੇ ਠੇਕਾ ਲਿਆ ਹੈ? ਕੀ ਐਸੇ ਲੋਕਾਂ ਦੀ ਬੇਬੀ ਸਿਟਿੰਗ ਕਰਨ ਨੂੰ ਪੁਲੀਸ ਵਾਲੇ ਨੌਕਰੀ ਕਰਦੇ ਹਨ? ਦੇਵਰ, ਜੀਜੇ ਨੂੰ ਕਨੇਡਾ ਸੱਦਣ ਦੀ ਸਜ਼ਾ ਸੀ। ਚਾਰ ਬਾਰ ਪੁਲੀਸ ਸੁੱਖੀ ਦੇ ਘਰ ਆਈ। ਜੇ ਕੋਈ ਕਸੂਰ ਹੀ ਨਹੀਂ ਹੈ। ਪੁਲੀਸ ਐਵੈਂ ਕਿਸੇ ਐਰ-ਗੈਰ ਦੇ ਕਹਿੱਣ ਤੇ ਕਿਸੇ ਨੂੰ ਗੋਲ਼ੀ ਨਹੀਂ ਮਾਰਦੀ। ਕਿਉਂਕਿ ਸੁੱਖੀ ਨੇ ਆਪ ਪਿੱਪਲ ਲਾਇਆ ਸੀ। ਇਹ ਸਬ ਕੁੱਝ ਵਿੱਚ ਸੁੱਖੀ ਦੀ ਗੱਲ਼ਤੀ ਸੀ। ਜੇ ਉਸ ਨੇ ਰਿਸ਼ਤਾਂ ਕਰਾਇਆ। ਤਾਂ ਸ਼ਰੀਕ ਕਨੇਡਾ ਆ ਕੇ, ਸਿਰ ਵਿੱਚ ਗਲ਼ੀਆਂ ਕਰਨ ਲੱਗੇ ਹਨ। ਪੇਕੇ ਸੌਹੁਰੇ ਸੁੱਖੀ ਨੂੰ ਗਾਲ਼ਾਂ ਕੱਢਦੇ ਸਨ। ਗੱਲ਼ਤੀਆਂ, ਠੋਕਰਾਂ, ਧੋਖੈ ਪਿਛੋਂ ਅੱਕਲ ਆਉਂਦੀ ਹੈ। ਅੱਗੇ ਨੂੰ ਕਿਸੇ ਤੇ ਐਸੀ ਦਿਆ ਨਾਂ ਕਰੋ। ਆਪਦਾ ਸਿਰ ਉਖ਼ਲੀ ਵਿੱਚ ਆਪ ਦਿੱਤਾ ਹੈ। ਮੋਹਲੇ ਤਾਂ ਸਬ ਰਿਸ਼ਤੇਦਾਰਾਂ ਤੋਂ ਪੈਣੇ ਹੀ ਚਾਹੀਦੇ ਹਨ। ਜਿਹਦਾ ਕਨੇਡਾ ਦਾ ਰਿਸ਼ਤਾ ਨਹੀਂ ਕਰਾਇਆ। ਉਹ ਵੀ ਖੂਬ ਗਾਲ਼ਾਂ ਸੁੱਖੀ ਨੂੰ ਹੀ ਕੱਢਦੇ ਹਨ। ਜੇ ਕੋਈ ਰੋੜਾ ਰਸਤੇ ਵਿੱਚ ਆਉਂਦਾ ਹੈ। ਜ਼ੋਰ ਦੀ ਠੇਡਾ ਮਾਰੋ। ਪਰੇ ਕਰ ਦਿਉ। ਅਗਰ ਪੱਥਰ ਹੈ। ਪਾਸਾ ਵੱਟ ਲਵੋ। ਜੋ ਪੱਥਰ ਹੈ। ਉਸ ਨੇ ਟੁੱਟਣਾਂ, ਹਿਲਣਾਂ, ਬਦਲਣਾਂ, ਢਲਣਾਂ ਬਿਲਕੁੱਲ ਨਹੀਂ ਹੈ। ਠੇਸ ਹੀ ਦੇਣੀ ਹੈ।

Comments
Post a Comment