ਭਾਗ 8 ਬਦਲਦੇ ਰਿਸ਼ਤੇ


ਪਤੀ-ਪਤਨੀ ਦੇ ਰਿਸ਼ਤੇ ਵਿੱਚ ਬਹੁਤ ਕੁੱਝ ਹਜ਼ਮ ਕਰਨਾਂ ਪੈਂਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਨੂੰ ਸਵੇਰ ਵਾਲਾ ਕੰਮ ਪਸੰਦ ਨਹੀਂ ਸੀ। ਘਰ ਦੇ ਛੋਟੇ-ਛੋਟੇ ਕੰਮ ਕਰਦੀ, ਰਾਤ ਨੂੰ ਸੌਣ ਲਈ ਲੇਟ ਹੋ ਜਾਂਦੀ ਸੀ। ਗੈਰੀ ਰਾਤ ਦੇ 11 ਵਜੇ ਟੈਕਸੀ ਲੈ ਕੇ ਜਾਂਦਾ ਸੀ। ਉਸ ਦੇ ਘਰ ਹੁੰਦਿਆਂ, ਉਹ ਸੌਂ ਨਹੀਂ ਸਕਦੀ ਸੀ। ਘਰ ਵਿੱਚ 7 ਪਰਿਵਾਰ ਦੇ ਜੀਆਂ ਨੂੰ ਸੰਭਾਲਦੀ ਸੀ। ਪਤਨੀ ਵਰਗੀ ਵਫ਼ਾਦਾਰ ਨੌਕਰਾਣੀ ਨਹੀਂ ਲੱਭਣੀ। ਸੁੱਖੀ ਸਾਰਿਆਂ ਦੇ ਕੱਪੜੇ ਧੌਂਦੀ ਸੀ। ਭਾਵੇ ਕੱਪੜੇ ਧੌਂਣ ਵਾਲੀ ਮਸ਼ੀਨ ਵਿੱਚ ਧੋਂਦੀ ਸੀ। ਮਸ਼ੀਨ ਵਿੱਚ ਸੁੱਕਾ ਲੈਂਦੀ ਸੀ। ਸਮਾਂ ਤਾਂ ਲੱਗਦਾ ਹੀ ਸੀ। ਦੂਜੇ ਦਿਨ ਕੱਪੜੇ ਧੌਣ ਨੂੰ ਹੋਏ ਰਹਿੰਦੇ ਸਨ। ਭਾਂਡਿਆਂ ਦਾ ਢੇਰ ਲੱਗਿਆ ਰਹਿੰਦਾ ਸੀ। ਦੋ ਬਾਰੀ ਭਾਂਡਿਆਂ ਵਾਲੀ ਮਸ਼ੀਨ ਚੱਲਾਉਣੀ ਪੈਂਦੀ ਸੀ। ਝਾੜੂ, ਪੋਚਾ ਸਾਰਾ ਕੰਮ ਸੁੱਖੀ ਨੂੰ ਕਰਨਾਂ ਪੈਂਦਾ ਸੀ। ਨਿੱਕੇ-ਨਿੱਕੇ ਕੰਮ ਕਰਦੀ ਨੂੰ ਅੱਧੀ ਰਾਤ ਹੋ ਜਾਂਦੀ ਸੀ।

ਕਈ ਬਾਰ ਸੁੱਖੀ ਮੂੰਹ ਵਿੱਚ ਬੁੜ-ਬੁੜ ਕਰਦੀ ਫਿਰਦੀ ਰਹਿੰਦੀ ਸੀ। ਜੇ ਮੇਰੀ ਆਪਦੀ ਕੁੜੀ ਹੁੰਦੀ। ਕੋਈ ਤਾਂ ਘਰ ਦਾ ਕੰਮ ਕਰਦੀ। ਗੋਰੀ ਦੀ ਕੁੜੀ ਕਿਮ, ਮੁੰਡੇ ਬੋਬ ਨੂੰ ਕੋਈ ਲਫ਼ਜ਼ ਬੋਲਣਾਂ ਵੀ ਖਤਰੇ ਤੋਂ ਖਾਲੀ ਨਹੀਂ ਸੀ। ਸੁੱਖੀ ਉਨਾਂ ਦੋਂਨਾਂ ਭੈਣ-ਭਰਾ ਦਾ, ਆਪਦੇ ਮੁੰਡੇ ਕੈਵਨ ਤੋਂ ਵੱਧ ਖਿਆਲ ਰੱਖਦੀ ਸੀ। ਜਦੋਂ ਵੀ ਉਹ ਕਿਮ, ਬੋਬ, ਸੁੱਖੀ ਨਾਲ ਗੱਲ ਕਰਦੇ। ਇਸ ਤਰਾਂ ਗੱਲ ਕਰਦੇ ਸਨ, " ਹੇ ਸਟਿਪ ਮਦਰ, ਸਾਡੀ ਗੱਲ ਧਿਆਨ ਨਾਲ ਸੁਣ। ਅਸੀ ਤੇਰਾ ਪੰਜਾਬੀ ਖਾਂਣਾਂ ਨਹੀਂ ਖਾਣਾਂ। ਸਾਨੂੰ ਸਾਡੀ ਪਸੰਦ ਦਾ ਖਾਂਣਾਂ ਚਾਹੀਦਾ ਹੈ। ਤੇਰੇ ਹੁੰਦਿਆਂ, ਸਾਡੀ ਕੋਈ ਪਰਾਈਵੇਸੀ ਨਹੀਂ ਹੈ। ਕੰਮਰੇ ਦਾ ਡੋਰ ਨੌਕ ਕਰਕੇ ਆਇਆ ਕਰ। " ਸੁੱਖੀ ਨੂੰ ਉਨਾਂ ਲਈ ਅਲੱਗ ਖਾਂਣਾਂ ਬਣਾਂਉਣਾਂ ਪੈਂਦਾ ਸੀ। ਥੋੜੀ ਜਿਹੀ ਗੱਲ ਵਿਗੜਨ ਤੇ ਕਈ ਬਾਰ ਘਰ ਪੁਲੀਸ ਆ ਚੁੱਕੀ ਸੀ। ਇਸੇ ਲਈ ਸੁੱਖੀ ਚਹੁੰਦੀ ਸੀ। 5 ਵਜੇ ਦੀ ਥਾਂ 8 ਵਜੇ ਕੰਮ ਸ਼ੁਰੂ ਕਰੇ। ਘਰ ਸ਼ਾਮ ਨੂੰ ਲੇਟ ਆਵੇਗੀ। ਉਸ ਵੇਲੇ ਗੈਰੀ ਘਰ ਹੀ ਹੁੰਦਾ ਸੀ। ਬੱਚੇ ਆਪੇ ਥੌੜਾ=ਬਹੁਤ ਆਪਣਾਂ ਕੰਮ ਕਰ ਸਕਦੇ ਹਨ। ਬੱਚਿਆਂ ਨਾਲ ਤੂੰ-ਤੂੰ, ਮੈਂ-ਮੈਂ ਨਹੀਂ ਹੋਵੇਗੀ।

ਸੁੱਖੀ ਨਵਾਂ ਕੰਮ ਲੱਭਣ ਗਈ ਸੀ। ਉਹ ਮੋਟਲ ਵਿੱਚ ਡਿਸਕ ਉਤੇ ਕੰਮ ਕਰਨਾਂ ਚਹੁੰਦੀ ਸੀ। ਉਸ ਨੂੰ ਜੌਬ ਕਰਨ ਲਈ ਰੱਖ ਲਿਆ ਸੀ। ਗੁਡ ਲੱਕ ਸੀ। ਉਸ ਨੂੰ ਉਸੇ ਦਿਨ ਟ੍ਰੇਨਿੰਗ ਦੇਣ ਲੱਗ ਗਏ। ਅਜੇ ਉਸ ਨੇ ਘੰਟਾ ਹੀ ਲਗਾਇਆ ਸੀ। ਉਸ ਦੀ ਨਿਗਾ ਸ਼ੀਸ਼ੇ ਵਿਚੋਂ ਦੀ ਬਾਹਰ ਚਲੀ ਗਈ। ਸੁੱਖੀ ਨੂੰ ਉਥੇ ਗੈਰੀ ਦੀ ਟੈਕਸੀ ਖੜ੍ਹੀ ਦਿਸੀ ਸੀ। ਉਹ ਹਰੈਨ ਰਹਿ ਗਈ। ਉਹ ਸੋਚ ਰਹੀ, ਮੈਂ ਤਾਂ ਗੈਰੀ ਨੂੰ ਦੱਸ ਕੇ ਵੀ ਨਹੀਂ ਆਈ। ਇਹ ਮੇਰੇ ਮਗਰ ਕਿਉਂ ਆ ਗਿਆ? ਸੁੱਖੀ ਦੀ ਕਾਰ ਮੋਟਲ ਦੇ ਪਿਛਲੇ ਪਾਸੇ ਖੜ੍ਹੀ ਸੀ। ਉਹ ਡਰ ਰਹੀ ਸੀ। ਕਿਤੇ ਆ ਕੇ ਲੜ ਹੀ ਨਾਂ ਪਵੇ। ਹੋ ਸਕਦਾ ਹੈ, ਗੈਰੀ ਨੂੰ ਮੋਟਲ ਦਾ ਕੰਮ ਪਸੰਦ ਨਾਂ ਹੋਵੇ। ਉਸ ਨੂੰ ਗੈਰੀ ਕਾਰ ਵਿਚੋਂ ਨਿੱਕਲਦਾ ਦਿਸ ਪਿਆ। ਝੱਜੂ ਨਾਂ ਪਵੇ, ਉਹ ਡਰਦੀ ਪਿਛਲੇ ਕੰਮਰੇ ਵਿੱਚ ਚਲੀ ਗਈ। ਗੈਰੀ ਦੋਂਨੇਂ ਖਾਲੀ ਹੱਥ ਲੱਟਕਾਉਂਦਾ ਹੋਇਆ, ਇੱਕ ਔਰਤ ਨਾਲ ਮੋਟਲ ਦੇ ਆਊਂਟਰ ਕੋਲ ਆਇਆ। ਉਸ ਨੇ ਕਿਹਾ, " ਮੈਨੂੰ ਡੇ-ਰੂਮ ਚਾਹੀਦਾ ਹੈ। " ਰੂਮ ਬੁੱਕ ਕਰਨ ਵਾਲੀ ਕੁੜੀ ਨੇ ਕਿਹਾ, " ਡੇ-ਰੂਮ ਦਾ ਰਿੰਟ ਆਫ਼ ਹੈ। 80 ਡਾਲਰ ਹਨ। " ਗੈਰੀ ਨੇ ਆਪਦੀ ਜੇਬ ਵਿਚੋਂ 80 ਡਾਲਰ ਕੱਢ ਕੇ ਪੇ ਕਰ ਦਿੱਤੇ। ਔਰਤ ਨਾਲ ਕੰਮਰਾ ਨੰਬਰ 102 ਵਿੱਚ ਚੱਲਾ ਗਿਆ। ਦਰਵਾਜਾ ਬੰਦ ਕਰ ਲਿਆ। ਉਸ ਕੈਸ਼ੀਅਰ ਕੁੜੀ ਨੇ ਸੁੱਖੀ ਨੂੰ ਦੱਸਿਆ, " ਇਹ ਟੈਕਸੀ ਡਰਾਈਵਰ ਬੜਾ ਲੱਕੀ ਹੈ। ਦੂਜੇ ਤੀਜੇ ਦਿਨ ਨਵੀ ਕੁੜੀ ਲੈ ਆਉਂਦਾ ਹੈ। ਕਈ ਕੁੜੀਆਂ ਵੀ ਬੜੀਆਂ ਖ਼ਚਰੀਆਂ ਹਨ। ਟੈਕਸੀ ਦਾ ਕਰਾਇਆ ਨਹੀਂ ਦਿੰਦੀਆਂ। ਮੁਫ਼ਤ ਵਿੱਚ ਟੈਕਸੀ ਦੇ ਝੂਟੇ, ਹੀਟਡਡ ਬੰਦਾ ਤੇ ਕੰਮਰਾ ਅਰਾਮ ਲਈ ਮਿਲ ਜਾਂਦਾ ਹੈ। " " ਇਸ ਨਾਲ ਆਉਣ ਵਾਲੀਆਂ ਕੁੜੀਆਂ ਕੌਣ ਹਨ? " " ਉਹੀ ਜੋ ਡਾਊਨਟਾਊਨ ਵਿੱਚ ਸਾਰੀ ਰਾਤ ਕਮਾਈ ਕਰਦੀਆਂ ਹਨ। ਦਿਨ ਚੜੇ ਐਸੇ ਮਜ਼ਨੂੰ ਨੂੰ ਫਸਾ ਕੇ, ਮੋਟਲ ਦੇ ਕੰਮਰੇ ਵਿੱਚ ਅਰਾਮ ਨਾਲ ਸੌਂਦੀਆਂ ਹਨ। ਰਾਤ ਨੂੰ ਫਿਰ ਸਰੀਰ ਦਾ ਧੰਦਾ ਕਰਨ ਨਿੱਕਲ ਜਾਂਦੀਆਂ ਹਨ। "

ਸੁੱਖੀ ਕੱਚੀਚੀਆਂ ਲੈ ਰਹੀ ਸੀ। ਆਪਦੀ ਮੂਰਖਤਾ ਉਤੇ ਪੱਛਤਾ ਰਹੀ ਸੀ। ਜੇ ਸੁੱਖੀ ਸਹਮਣੇ ਹੁੰਦੀ, ਸ਼ਇਦ ਉਹ ਸ਼ਰਮਿੰਦਾ ਹੋ ਕੇ ਵਾਪਸ ਮੁੜ ਜਾਂਦਾ। ਜੇ ਹੁਣ ਸੁੱਖੀ ਉਸ ਕੰਮਰੇ ਵਿੱਚ ਜਾਂਦੀ ਹੈ। ਬੇਇੱਜ਼ਤੀ ਤਾਂ ਜੋ ਹੋਵੇਗੀ। ਜੌਬ ਕਰਨ ਵਾਲੇ ਨੂੰ , ਮਨੇਜਮਿੰਟ ਵਾਲੇ ਕੱਸਟਮਰ ਨਾਲ ਭੱਦਾ ਬਹੇਵੀਅਰ-ਸਲੂਕ ਕਰਨ ਦੀ ਅਜ਼ਾਜ਼ਤ ਨਹੀ ਦਿੰਦੇ। ਘਰ ਖ਼ਰਾਬ ਹੋਣ ਦਾ ਸਬ ਤੋਂ ਵੱਡਾ ਖਤਰਾ ਸੀ। ਮਾਪਿਆਂ ਤੇ ਭੈਣ-ਭਰਾਵਾਂ ਦੀ ਅਪਲਾਈ ਵਿੱਚੇ ਰਹਿ ਜਾਂਣ ਦਾ ਡਰ ਸੀ। ਇਸ ਲਈ ਉਸ ਨੇ ਚੁੱਪ ਵਿੱਚ ਭਲਾਈ ਸਮਝੀ। ਪਤੀ-ਪਤਨੀ ਦੇ ਰਿਸ਼ਤੇ ਵਿੱਚ ਬਹੁਤ ਕੁੱਝ ਹਜ਼ਮ ਕਰਨਾਂ ਪੈਂਦਾ ਹੈ। ਅੱਖੀ ਦੇਖ਼ ਕੇ, ਜ਼ਰਨਾਂ ਪੈਂਦਾ ਹੈ। ਝੂਠ ਬਰਦਾਸਤ ਕਰਨਾਂ ਪੈਂਦਾ ਹੈ। ਨਜ਼ਇਜ ਗੱਲ ਨੂੰ ਵੀ ਜਰਨਾਂ ਪੈਂਦਾ ਹੈ। ਜੁੱਤੀ ਭਾਵੇਂ ਰੋਜ਼ ਖੜਕੇ, ਜੱਗ ਮੂਹਰੇ ਹੱਸਣਾਂ ਪੈਂਦਾ ਹੈ। ਉਹ ਨੌਕਰੀ ਛੱਡ ਕੇ ਘਰ ਆ ਗਈ। ਉਸ ਦੇ ਦਿਮਾਗ ਨੂੰ ਚੱਕਰ ਆ ਰਹੇ ਸਨ।

Comments

Popular Posts