ਭਾਗ 16 ਬਦਲਦੇ ਰਿਸ਼ਤੇ
ਉਹੀਂ ਜਾਂਣਦਾ ਹੈ, ਜਿਸ ਉਤੇ ਮਸੀਬਤ ਪੈਂਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com ਹੌਸਪੀਟਲ ਵਿੱਚ ਲੋਕ ਆਉਂਦੀ ਸੀ। ਉਹ ਨੀਲਮ ਨੂੰ ਦੇਖ਼ ਨਹੀਂ ਸਕਦੇ ਸੀ। ਫਿਰ ਵੀ ਹਰ ਰੋਜ਼ ਨੀਲਮ ਨੂੰ ਦੇਖ਼ਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਲੋਕ ਵਿਹਲੇ ਹੀ ਹੁੰਦੇ ਹਨ। ਚੌਧਰ ਨੂੰ ਮੂਹਰੇ ਰਹਿੰਦੇ ਹਨ। ਇੰਨਾਂ ਨੂੰ ਕੋਈ ਨਾਂ ਕੋਈ ਵਿਸ਼ਾ ਚਾਹੀਦਾ ਹੈ। ਲੋਕ ਦਾ ਵੀ ਪਤਾ ਨਹੀਂ ਹੈ। ਅਸਮਾਨੀ ਚੜ੍ਹਾ ਦੇਣ ਜਾਂ ਧਰਤੀ ਵਿੱਚ ਗੱਡ ਦੇਣ। ਇਹ ਪਾਣੀ ਦੇ ਹੜ੍ਹ ਵਾਂਗ ਛੱਲਾਂ ਮਾਰਦੇ ਹਨ। ਲੋਕਾਂ ਵਿੱਚ ਵਿਸ਼ਾ ਬੱਣਨ ਦੀ ਜਗਾ, ਬਚ ਕੇ ਦਿਨ ਕੱਟਣੇ ਭਲੇ ਹਨ। ਲੋਕਾਂ ਨੇ ਕਿਸੇ ਦੀ ਮਦੱਦ ਕੀ ਕਰਨੀ ਹੈ? ਕੋਈ ਕਿਸੇ ਲਈ ਕੀ ਕਰਦੂ? ਉਹੀਂ ਜਾਂਣਦਾ ਹੈ, ਜਿਸ ਉਤੇ ਮਸੀਬਤ ਪੈਂਦੀ ਹੈ। ਉਸੇ ਦੀ ਜਾਨ ਨੂੰ ਕੱਟਣੀ ਪੈਂਦੀ ਹੈ। ਮਾਂ-ਬਾਪ, ਭੈਣ-ਭਰਾ ਵੀ ਕੁੱਝ ਨਹੀਂ ਕਰ ਸਕਦੇ। ਨੀਲਮ ਦੇ ਘਰੋਂ ਕੋਈ ਵੀ ਉਸ ਕੋਲ ਨਹੀਂ ਆਇਆ ਸੀ। ਹੌਸਪੀਟਲ ਵਿਚੋਂ ਨੀਲਮ ਦੇ ਡਾਕਟਰ ਨੇ, ਉਸ ਦੇ ਘਰ ਫੋਨ ਕੀਤੇ ਸਨ। ਨੀਲਮ ਨੇ ਵੀ ਘਰ ਫੋਨ ਕੀਤਾ ਸੀ। ਕਿਸੇ ਨੇ ਫੋਨ ਨਹੀਂ ਚੱਕਿਆ। ਜੇ ਕੋਈ ਦੋ ਚਾਰ ਬਾਰ ਫੋਨ ਕਰੇ ਦਾ ਜੁਆਬ ਨਾਂ ਦੇਵੇ। ਸਮਝੋਂ ਬੰਦਾ ਖੈਹਿੜਾ ਛੁੱਡਾਉਣਾਂ ਚਹੁੰਦਾ ਹੈ। ਅੱਕ, ਥੱਕ ਗਿਆ ਹੈ। ਹੋ ਸਕੇ ਤਾਂ ਐਸੇ ਲੋਕਾਂ ਤੋਂ ਬਚ ਜਾਂਣਾਂ ਚਾਹੀਦਾ ਹੈ। ਐਸੀ ਹਾਲਤ ਵੀ ਕਰ ਦਿੰਦੇ ਹਨ। ਹੱਥਾਂ ਦੇ ਤੋਤੇ ਉੱਡ ਜਾਂਦੇ ਹਨ, ਬੰਦਾ ਕਿਸੇ ਪਾਸੇ ਦਾ ਨਹੀਂ ਰਹਿੰਦਾ।
ਨੀਲਮ ਨੂੰ ਛੁੱਟੀ ਮਿਲ ਗਈ ਸੀ। ਉਹ ਹੋਰ ਕਿਸੇ ਨੂੰ ਐਸੀ ਹਾਲਤ ਵਿੱਚ ਮਿਲਣਾਂ ਨਹੀਂ ਚਹੁੰਦੀ ਸੀ। ਜੇ ਕਿਤੇ ਲੋਕਾਂ ਨੂੰ ਪਤਾ ਲੱਗ ਜਾਂਦਾ। ਉਸ ਬਾਰੇ ਮੁਜ਼ਾਹਰੇ ਕਰਕੇ, ਰਹਿੰਦਾ ਜਲੂਸ ਵੀ ਕੱਢ ਦਿੰਦੇ। ਲੋਕਾਂ ਨੇ, ਨੀਲਮ ਨੂੰ ਹੀ ਝੰਡੀ ਉਤੇ ਟੰਗ ਲੈਣਾਂ ਸੀ। ਚਾਹੇ ਉਸ ਦਾ ਦਮ ਨਿੱਕਲ ਜਾਂਦਾ। ਨੀਲਮ ਨੂੰ ਕਿਮ ਦਾ ਹੀ ਚੇਤਾ ਆਇਆ। ਨੀਲਮ ਨੇ ਕਿਮ ਨੂੰ ਸੈਲਰ ਫੋਨ ਉਤੇ ਫੋਨ ਕੀਤਾ। ਕਿਮ ਨੇ ਫੋਨ ਚੱਕ ਲਿਆ। ਉਸ ਨੇ ਪੁੱਛਿਆ, " ਨੀਲਮ ਤੇਰਾ ਕੀ ਹਾਲ ਹੈ? " " ਕਿਮ ਮੈਨੂੰ ਛੁੱਟੀ ਮਿਲ ਗਈ ਹੈ। ਕੀ ਤੂੰ ਮੈਨੂੰ ਹੌਸਪੀਟਲ ਤੋਂ ਚੱਕ ਸਕਦੀ ਹੈ? " " ਤੂੰ 15 ਮਿੰਟ ਠਹਿਰ ਜਾ। ਮੇਰੀ ਸਟੈਪ ਮੰਮ ਕੰਮ ਤੋਂ ਆਉਣ ਵਾਲੀ ਹੈ। ਉਹ ਤੈਨੂੰ ਰਾਈਡ ਦੇ ਦੇਵੇਗੀ। ਤੇਰੇ ਘਰ ਮੈਂ ਵੀ ਚੱਲਾਂਗੀ। ਤੁਸੀਂ ਮੈਨੂੰ ਮੇਰੇ ਘਰੋਂ ਲੈ ਲੈਣਾਂ। " " ਠੀਕ ਹੈ, ਮੇਰੇ ਘਰ ਕੋਈ ਫੋਨ ਨਹੀਂ ਚੱਕ ਰਿਹਾ। ਨਾਂ ਹੀ ਮੰਮੀ-ਡੈਡੀ ਸੈਲਰ ਫੋਨ ਚੱਕਦੇ ਹਨ। " " ਕੋਈ ਉਨਾਂ ਕੋਲ ਬੈਠਾ ਹੋਵੇਗਾ। ਸੁਣਿਆਂ ਹੈ, ਧਰਮਿਕ ਆਗੂ ਵੀ ਬਹੁਤ ਗੁੱਸੇ ਵਿੱਚ ਹਨ। ਮੁਜ਼ਾਰਾ ਕਰਨਾਂ ਚੁਹੁੰਦੇ ਹਨ। " " ਉਹ ਕੀ ਕਰਨਗੇ। ਕੀ ਧਰਮਿਕ ਆਗੂ ਜਾਇਜ਼, ਨਜਾਇਜ਼ ਤਰੀਕੇ, ਗਰਲ-ਫਰਇੰਡ ਨਾਲ ਸੈਕਸ ਨਹੀਂ ਕਰਦੇ? " " ਸਬ ਕੁੱਝ ਪਰਦੇ ਪਿਛੇ ਕਰਦੇ ਹਨ। ਤੂੰ ਹੌਸਪੀਟਲ ਵਿੱਚੋਂ ਬਾਹਰ ਆ ਜਾ। ਮੈਂ ਸਟੈਪ ਮੰਮੀ ਨੂੰ ਮੈਸਜ਼ ਕਰ ਦੇਵਾਂ। " ਕਿਮ ਨੇ ਸੁੱਖੀ ਨੂੰ ਫੋਨ ਲਿਖ ਕੇ ਭੇਜ ਦਿੱਤਾ। ਜਿਉਂ ਹੀ ਸੁੱਖੀ ਦੇ ਫੋਨ ਤੇ ਮੈਸਜ਼ ਆਉਣ ਦੀ ਘੰਟੀ ਵੱਜੀ। ਉਸ ਨੇ ਕਾਰ ਸ਼ੜਕ ਦੇ ਕਿਨਾਰੇ ਉਤੇ ਲਾ ਲਈ। ਉਸ ਨੇ ਫੋਨ ਉਤੇ ਲਿਖਿਆ ਕਿਮ ਦਾ ਸਨੇਹਾ ਪੜ੍ਹਿਆ। ਸੁੱਖੀ ਹੌਸਪੀਟਲ ਕੋਲ ਹੀ ਸੀ। ਉਹ ਉਦੋਂ ਹੀ ਉਥੇ ਚਲੀ ਗਈ॥
ਨੀਲਮ ਬਾਹਰ ਮੇਨ ਡੋਰ ਉਤੇ ਆ ਗਈ ਸੀ। ਸੁੱਖੀ ਨੇ ਕਿਹਾ, " ਨੀਲਮ ਹੁਣ ਤੂੰ ਕਿਵੇਂ ਹੈ? ਕੀ ਕੋਈ ਦੁਵਾਈ ਵੀ ਖ੍ਰੀਦਣੀ ਹੈ? " " ਡਾਕਟਰ ਨੇ, ਮੈਨੂੰ ਦੁਵਾਈਆਂ ਦੇ ਦਿੱਤੀਆਂ ਹਨ। ਮੈਂ ਠੀਕ ਹਾਂ। " " ਘਰ ਆ ਗਿਆ ਹੈ। ਮੈਂ ਕਿਮ ਨੂੰ ਫੋਨ ਕਰ ਦਿਆਂ। ਬਾਹਰ ਹੀ ਆ ਜਾਵੇ। " ਕਿਮ ਪਹਿਲਾ ਹੀ ਉਨਾ ਨੂੰ ਬਾਹਰ ਖੜ੍ਹੀ ਉਡੀਕ ਰਹੀ ਸੀ। ਉਹ ਵੀ ਸੁੱਖੀ ਦੀ ਕਾਰ ਵਿੱਚ ਬੈਠ ਗਈ। ਉਹ ਦੋ ਮਿੰਟ ਵਿੱਚ ਨੀਲਮ ਦੇ ਘਰ ਅੱਗੇ ਪਹੁੰਚ ਗਈਆਂ। ਘਰ ਦੀਆਂ ਲਾਈਟਾਂ ਜੱਗ ਰਹੀਆਂ ਸਨ। ਵਿੰਡੋ ਦੇ ਸ਼ੀਸ਼ੇ ਵਿੱਚੋ ਦੀ ਉਸ ਨੂੰ ਘਰ ਵਿੱਚ ਕੋਈ ਤੁਰਿਆ ਫਿਰਦਾ ਦਿਸ ਰਿਹਾ ਸੀ। ਨੀਲਮ ਨੂੰ ਹੈਰਾਨੀ ਹੋਈ। ਉਹ ਸੋਚ ਰਹੀ ਸੀ। ਮੰਮੀ-ਡੈਡੀ ਨੇ ਮੈਨੂੰ ਫੋਨ ਵੀ ਨਹੀਂ ਕੀਤਾ। ਨੀਲਮ ਘਰ ਦੇ ਡੋਰ ਉਤੇ ਬਿੱਲ ਬਜਾਈ। ਇੱਕ ਅਧਖੜ੍ਹ ਮਰਦ ਨੇ ਦਰਵਾਜਾ ਖੋਲਿਆ।

Comments
Post a Comment